ਮੋਬਾਈਲ ਰਾਹੀਂ ਆਪਣਾ ਆਧਾਰ ਕਾਰਡ download ਕਿਵੇਂ ਕਰੀਏ ?

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਅੱਜ ਦੇ ਇਸ ਤੇਜ ਰਫਤਾਰ ਜਮਾਨੇ ਵਿੱਚ ਸਾਡੇ ਕੋਲ ਸਮੇਂ ਦੀ ਅਕਸਰ ਘਾਟ ਰਹਿੰਦੀ ਹੈ , ਅਜਿਹੇ ਵਿੱਚ ਕਈ ਵਾਰ ਹੁੰਦਾ ਹੈ ਕਿ ਅਸੀਂ ਆਪਣੇ ਜਰੂਰੀ ਕੰਮਾਂ ਲਈ ਵੀ ਸਮਾਂ ਨਹੀਂ ਕੱਢ ਪਾਉਂਦੇ । ਪਰ ਮੋਬਾਈਲ ਅਤੇ ਇੰਟਰਨੈੱਟ ਨੇ ਕਾਫੀ ਹੱਦ ਤੱਕ ਸਾਡੀ ਜਿੰਦਗੀ ਨੂੰ ਸੌਖਾ ਬਣਾ ਦਿੱਤਾ ਹੈ , ਕਿਉਂਕਿ ਬਹੁਤ ਸਾਰੇ ਅਜਿਹੇ ਕੰਮ ਹਨ ਜੋ ਹੁੁਣ ਅਸੀਂ ਆਪਣੇ ਮੋਬਾਈਲ ਨਾਲ ਹੀ ਕਰ ਸਕਦੇ ਹਾਂ ।

ਕਈ ਵਾਰ ਹੁੰਦਾ ਹੈ ਕਿ ਸਾਨੂੰ ਆਪਣੇ ਆਧਾਰ ਕਾਰਡ ਦੀ ਲੋੜ ਹੁੰਦੀ ਹੈ , ਪਰ ਉਸ ਸਮੇਂ ਸਾਡੇ ਕੋਲ ਆਧਾਰ ਕਾਰਡ ਨਹੀਂ ਹੁੰਦਾ। ਅਜਿਹੇ ਵਿੱਚ ਅਸੀਂ ਆਪਣੇ ਮੋਬਾਈਲ ਰਾਹੀਂ ਇਸਨੂੰ ਡਾਊਨਲੋਡ ਕਰ ਸਕਦੇ ਹਾਂ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਮੋਬਾਈਲ ਜਾਂ ਕੰਪਿਊਟਰ ਦੀ ਵਰਤੋਂ ਕਰਕੇ ਆਪਣਾ ਆਧਾਰ ਕਾਰਡ Download ਕਿਵੇਂ ਕਰੀਏ, ਇਹ ਬਹੁਤ ਆਸਾਨ ਹੈ।

ਮੋਬਾਈਲ ਰਾਹੀਂ ਆਪਣਾ ਆਧਾਰ ਕਾਰਡ download ਕਿਵੇਂ ਡਾਊਨਲੋਡ ਕਰੀਏ
  1. ਸਭ ਤੋਂ ਪਹਿਲਾਂ ਆਧਾਰ ਕਾਰਡ Download ਕਰਨ ਲਈ ਆਪਣੇ ਕੰਪਿਊਟਰ ਜਾਂ ਲੈਪਟੋਪ ਵਿੱਚ ਗੂਗਲ ਕ੍ਰੋਮ ਵਿੱਚ  www.Uidai.gov.in ਵੈੱਬਸਾਈਟ ਖੋਲੋ ।
  2. ਆਪਣੀ ਭਾਸ਼ਾ ਸਿਲੈਕਟ ਕਰੋ ।
  3. ਫਿਰ Get Aadhar ਵਾਲੀ ਆਪਸ਼ਨ ਤੇ ਕਲਿੱਕ ਕਰੋ ।
  4. ਫਿਰ ਤੁਸੀਂ Download Aadhar ਤੇ ਕਲਿਕ ਕਰਨਾ ਹੈ ।
  5. ਦੋਬਾਰਾ ਫੇਰ ਡਾਊਨਲੋਡ ਆਧਾਰ ਤੇ ਕਲਿੱਕ ਕਰੋ ।
  6. ਇਸ ਤੋਂ ਬਾਅਦ ਇੱਕ ਨਵਾਂ ਪੇਜ ਖੁੱਲ੍ਹੇਗਾ , ਇੱਥੇ ਤੁਹਾਨੂੰ ਆਧਾਰ ਕਾਰਡ Download ਕਰਨ ਲਈ ਤਿੰਨ ਆਪਸ਼ਨ ਦਿਖਾਈ ਦੇਣਗੇ।

    I : Aadhar Number

     II : Enrollment ID

     III : Virtual ID

     ਐਨਰੋਲਮੈਂਟ  ID, ਇੱਕ 28 ਅੰਕਾਂ ਦਾ ਕੋਡ ਹੁੰਦਾ ਹੈ। ਇਹ ਕੋਡ ਆਧਾਰ ਕਾਰਡ ਅਪਲਾਈ ਕਰਨ ਤੋਂ ਬਾਅਦ ਜੋ ਰਸੀਦ ਦਿੱਤੀ ਜਾਂਦੀ ਹੈ , ਉਸ ਤੇ ਲਿਖੀ ਹੁੰਦੀ ਹੈ।

     ਵਰਚੁਅਲ ਆਈਡੀ-Virtual ID ਆਧਾਰ ਨੰਬਰ ਦੇ ਵਾਂਗ ਹੀ ਇਕ ਕੋਡ ਹੁੰਦਾ ਹੈ। ਇਸ ਕੋਡ ਵਿੱਚ 16 ਅੰਕ ਹੁੰਦੇ ਹਨ ਜੋ ਇੱਕ ਆਧਾਰ ਨੰਬਰ ਤੇ ਤਿਆਰ ਹੁੰਦੇ ਹਨ। ਹਾਲਾਂਕਿ, ਕਿਸੇ ਵੀ ਸਥਿਤੀ ਵਿੱਚ ਆਧਾਰ ਵਰਚੁਅਲ ਆਈਡੀ ਦੀ ਵਰਤੋਂ ਅਸਲ ਆਧਾਰ ਕਾਰਡ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਨਹੀਂ ਕੀਤੀ ਜਾ ਸਕਦੀ ਹੈ। ਇੱਕ ਸਮੇਂ ਵਿੱਚ ਇੱਕ ਆਧਾਰ ਨੰਬਰ ਲਈ ਸਿਰਫ਼ ਇੱਕ ਵਰਚੁਅਲ ਆਈਡੀ ਬਣਾਈ ਜਾ ਸਕਦੀ ਹੈ। ਯੂਜ਼ਰ ਇਸ ਨੂੰ ਜਿੰਨੀ ਵਾਰ ਚਾਹੇ ਨਵੀਂ ਬਣਾ ਸਕਦਾ ਹੈ। ਇਹ ਕੋਡ ਘੱਟੋ-ਘੱਟ ਇੱਕ ਦਿਨ ਲਈ ਹੁੰਦਾ ਹੈ।

     ਇਹਨਾਂ ਤਿੰਨਾਂ ਵਿੱਚੋਂ ਜੋ ਵੀ ਜਾਣਕਾਰੀ ਤੁਹਾਡੇ ਕੋਲ ਹੈ। ਉਸ ਰਾਹੀਂ ਤੁਸੀਂ ਆਪਣਾ ਆਧਾਰ ਕਾਰਡ ਡਾਊਨਲੋਡ ਕਰ ਸਕਦੇ ਹੋ।

  7. ਇਹਨਾਂ ਵਿੱਚੋਂ ਇੱਕ ਦੀ ਡਿਟੇਲ ਭਰੋ ਅਤੇ ਥੱਲੇ ਦਿੱਤਾ ਕੈਪਚਾ ਵੀ ਭਰੋ ।
  8. ਅਜਿਹਾ ਕਰਨ ਨਾਲ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਤੇ ਇੱਕ OTP ਆਵੇਗਾ , ਯਾਦ ਰੱਖੋ ਕਿ ਆਧਾਰ ਕਾਰਡ ਡਾਊਨਲੋਡ ਕਰਨ ਲਈ ਤੁਹਾਡੇ ਕੋਲ ਉਹ ਮੋਬਾਈਲ ਨੰਬਰ ਹੋਣਾ ਜਰੂਰੀ ਹੈ , ਜੋ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੈ ।

  9. OTP ਭਰਨ ਤੋਂ ਬਾਅਦ Verify and Download ਤੇ ਕਲਿੱਕ ਕਲਿੱਕ ਕਰੋ ।

  10. ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਪਾਸਪੋਰਟ ਫੋਟੋ ਵਾਲੇ ਪੇਜ ਤੇ ਇਸਦਾ ਪ੍ਰਿੰਟ ਕਢਵਾ ਸਕਦੇ ਹੋ।ਤੁਹਾਡਾ ਆਧਾਰ ਕਾਰਡ ਡਾਊਨਲੋਡ ਹੋ ਜਾਵੇਗਾ , ਪਰ ਇਸ ਨੂੰ ਖੋਲਣ ਲਈ ਤੁਹਾਨੂੰ ਇੱਕ ਪਾਸਵਰਡ ਭਰਨਾ ਪਵੇਗਾ ।ਇਹ ਪਾਸਵਰਡ ਤੁਹਾਡੇ ਨਾਮ ਦੇ ਪਹਿਲੇ ਚਾਰ ਅੱੱਖਰਾਂ ਅਤੇ ਜਨਮ ਦੇ ਸਾਲ ਤੋਂ ਮਿਲ ਕੇ ਬਣਿਆ ਹੁੰਦਾ ਹੈ ।ਉਦਾਹਰਨ ਲਈ ਜੇਕਰ ਤੁਹਾਡਾ ਨਾਮ ਮਨਿੰਦਰ ਹੈ ਅਤੇ ਤੁਹਾਡੇ ਜਨਮ ਦਾ ਸਾਲ 1996 ਹੈ ਤਾਂ ਤੁਹਾਡਾ ਪਾਸਵਰਡ ‘Mani1996’ ਹੋਵੇਗਾ ।

ਇਸ ਤਰਾਂ ਤੁਸੀਂ ਕੁਝ ਮਿੰਟਾਂ ਵਿੱਚ ਹੀ ਆਪਣਾ ਆਧਾਰ ਕਾਰਡ Download ਕਰ ਸਕਦੇ ਹੋ ।

ਨਤੀਜਾ

ਇਸ ਤਰੀਕੇ ਨਾਲ ਤੁਸੀਂ ਬੜੀ ਆਸਾਨੀ ਨਾਲ ਲੈਪਟੋਪ ਜਾ ਕੰਪਿਊਟਰ ਤੇ ਆਪਣਾ ਆਧਾਰ ਕਾਰਡ Download ਕਰ ਸਕਦੇ ਹੋ।  ਤੁਹਾਨੂੰ ਸਾਡੀ ਇਹ ਜਾਣਕਾਰੀ ਕਿਵੇਂ ਲੱਗੀ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ। ਅਸੀਂ ਰਾਹੀਂ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਆਸਾਨ ਤਰੀਕੇ ਨਾਲ ਉਪਲੱਬਧ ਕਰਵਾਓਦੇ ਰਹਾਂਗੇ। 

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment