Online Pan Card (ਪੈਨ ਕਾਰਡ) ਕਿਵੇਂ ਬਣਾਈਏ

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

PAN CARD  ਦਾ ਪੂਰਾ ਨਾਮ ਪਰਮਾਨੈਂਟ ਅਕਾਊਂਟ ਨੰਬਰ (Permanent Account Number) ਹੈ । ਇਹ ਇੱਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ ਹੈ ਇਸ ਦੀ ਵਰਤੋਂ ਬੈਂਕ ਖਾਤਾ ਓਪਨ ਕਰਨ ਇਨਕਮ ਟੈਕਸ ਦੀ ਰਿਟਰਨ ਫਾਈਲ ਕਰਨ ਜਾਂ ਕਿਸੇ ਵੀ ਪ੍ਰਕਾਰ ਦੀ ਪ੍ਰੋਪਰਟੀ ਨੂੰ ਖਰੀਦਣ ਵੇਚਣ ਵੇਲੇ ਕੀਤੀ ਜਾਂਦੀ ਹੈ । ਸੌਖੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੈਸਿਆਂ ਦੇ ਲੈਣ ਦੇਣ ਲਈ PAN ਕਾਰਡ ਦਾ ਹੋਣਾ ਬਹੁਤ ਜਰੂਰੀ ਹੈ ।

Pan Card (ਪੈਨ ਕਾਰਡ) ਕਿਵੇਂ ਬਣਾਈਏ

ਸਰਕਾਰ ਦੇ ਹਿਸਾਬ ਨਾਲ PAN ਕਾਰਡ ਕਿਸੇ ਵੀ ਵਿਅਕਤੀ ਦੀ ਆਮਦਨ ਮਾਪਣ ਦਾ ਜਰੀਆ ਹੈ । ਟੈਕਸ ਭਰਨ ਲਈ ਵੀ ਸਭ ਤੋਂ ਜਰੂਰੀ ਡਾਕੂਮੈਂਟ PAN ਕਾਰਡ ਹੀ ਹੁੰਦਾ ਹੈ । PAN ਕਾਰਡ ਨੰਬਰ ਤੇ ਕੁੱਲ 10 ਅੰਕ ਹੁੰਦੇ ਹਨ ਜਿਹਨਾਂ ਵਿੱਚ ਪਹਿਲੇ  ਛੇ ਅੱਖਰ ਅੰਗਰੇਜੀ ਦੇ ਅਤੇ ਲਾਸਟ ਵਾਲੇ ਚਾਰ ਅੰਕ ਨੰਬਰ  ਹੁੰਦੇ ਹਨ , ਜਿਵੇਂ ਕਿ ( ABCDEF1234 ) ਪੈਨ ਕਾਰਡ ਵਿੱਚ ਵਿਅਕਤੀ ਦਾ ਟੈਕਸ ਅਤੇ ਇਨਵੈਸਟਮੈਂਟ ਸਬੰਧੀ ਸਾਰਾ ਡਾਟਾ ਹੁੰਦਾ ਹੈ , ਕ੍ਰੈਡਿਟ ਸਕੋਰ ਵੀ PAN ਕਾਰਡ ਰਾਹੀਂ ਚੈੱਕ ਕੀਤਾ ਜਾਂਦਾ ਹੈ ।

ਪੈਨ ਕਾਰਡ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਜਾਂਦਾ ਹੈ । ਅੱਜ ਅਸੀਂ ਜਾਣਾਂਗੇ ਕਿ ਪੈਨ ਕਾਰਡ ਲਈ ਆਨਲਾਈਨ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ।

ਪੈਨ ਕਾਰਡ ਅਪਲਾਈ ਕਰਨ ਲਈ ਡਾਕੂਮੈਂਟ

ਪੈਨ ਕਾਰਡ ਅਪਲਾਈ ਕਰਨ ਲਈ ਹੇਠਾਂ ਦੱਸੇ ਡਾਕੂਮੈਂਟ ਦੀ ਜਰੂਰਤ ਹੁੰਦੀ ਹੈ।

  • ਆਧਾਰ ਕਾਰਡ
  • ਵੋਟਰ ਕਾਰਡ
  • ਪਾਸਪੋਰਟ ਸਾਇਜ਼ ਫੋਟੋ
  • ਜਨਮ ਮਿਤੀ ਦਾ ਸਬੂਤ

ਪੈਨ ਕਾਰਡ ਲਈ ਆਨਲਾਈਨ ਅਪਲਾਈ ਕਿਵੇਂ ਕਰੀਏ ?

NSDL ਪੋਰਟਲ ਰਾਹੀਂ ਤੁਸੀਂ ਪੈਨ ਕਾਰਡ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਲਈ ਹੇਠ ਲਿਖੇ ਸਟੈਪਸ ਫੌਲੋ ਕਰੋ।

  1. ਸਭ ਤੋਂ ਪਹਿਲਾਂ NSDL ਦੀ ਵੈਬਸਾਈਟ (https://www.onlineservices.nsdl.com/paam/endUserRegisterContact.html) ਓਪਨ ਕਰੋ।
  2. ਐਪਲੀਕੇਸ਼ਨ ਟਾਈਪ ਵਿੱਚ ਇੰਡੀਅਨ ਸਿਟੀਜਨ , ਫੋਰਨ ਸਿਟੀਜਨ ਅਤੇ ਮੌਜੂਦਾ ਪੈਨ ਕਾਰਡ ਵਿੱਚ ਅਪਡੇਟਸ ਸਬੰਧੀ ਆਪਸ਼ਨਸ ਦਿਖਾਈ ਦੇਣਗੇ।
  3. ਫਿਰ ਕੈਟਾਗਿਰੀ ਵਿੱਚੋਂ ਆਪਣਾ ਆਪਸ਼ਨ ਸਲੈਕਟ ਕਰੋ ਜੇਕਰ ਤੁਸੀਂ ਆਪਣਾ ਖੁਦ ਦਾ ਪੈਨ ਕਾਰਡ ਅਪਲਾਈ ਕਰਨਾ ਹੈ ਤਾਂ Individual ਤੇ ਕਲਿੱਕ ਕਰੋ ਨਹੀਂ ਤਾਂ ਫਿਰ ਕੋਈ ਦੂਜਾ Option ਸਲੈਕਟ ਕਰੋ ਜਿਸ ਦਾ ਤੁਸੀਂ ਪੈਨ ਕਾਰਡ ਅਪਲਾਈ ਕਰਨਾ ਹੈ।
  4. ਹੁਣ ਫਾਰਮ ਵਿੱਚ ਸਾਰੀ ਜਾਣਕਾਰੀ ਜਿਵੇਂ ਨਾਮ , ਈਮੇਲ ਆਈਡੀ , ਡੇਟ ਆਫ ਬਰਥ ਅਤੇ ਫੋਨ ਨੰਬਰ ਭਰੋ।
  5. Submit ਬਟਨ ਤੇ ਕਲਿੱਕ ਕਰੋ ਇਥੇ ਤੁਹਾਨੂੰ ਅਗਲੇ ਪੇਜ ਲਈ ਇੱਕ ਮੈਸੇਜ ਦਿਖਾਈ ਦੇਵੇਗਾ।
  6. Continue with PAN Application Form ਤੇ ਕਲਿੱਕ ਕਰੋ , ਫਿਜੀਕਲ ਪੈਨ ਕਾਰਡ ਦੀ ਆਪਸ਼ਨ ਸਲੈਕਟ ਕਰੋ ਅਤੇ ਆਪਣੇ ਆਧਾਰ ਕਾਰਡ ਦੇ ਆਖਰੀ ਚਾਰ ਅੰਕ ਐਂਟਰ ਕਰੋ।
  7. ਹੁਣ ਸਕਰੋਲ ਕਰੋ ਅਤੇ ਆਪਣੇ ਪੇਰੈਂਟਸ ਦੀ ਡੀਟੇਲ ਭਰੋ। ਇੱਥੇ ਤੁਹਾਨੂੰ ਇਹ ਆਪਸ਼ਨ ਵੀ ਦਿਖਾਈ ਦੇਵੇਗੀ ਕਿ ਤੁਸੀਂ ਆਪਣੇ Pan ਕਾਰਡ ਤੇ ਆਪਣੇ ਪਿਤਾ ਦਾ ਨਾਮ ਸ਼ੋਅ ਕਰਨਾ ਚਾਹੁੰਦੇ ਹੋ ਜਾਂ ਆਪਣੀ ਮਾਤਾ ਦਾ ਇਹਨਾਂ ਦੋਨਾਂ ਵਿੱਚੋਂ ਇੱਕ ਸਲੈਕਟ ਕਰੋ ਅਤੇ Next ਤੇ ਕਲਿੱਕ ਕਰੋ।
  8. ਇਸ ਤੋਂ ਬਾਅਦ ਆਪਣੇ ਸੋਰਸ ਆਫ ਇਨਕਮ ਅਤੇ ਐਡਰੈਸ ਸਲੈਕਟ ਕਰੋ।
  9. ਇਸ ਤੋਂ ਬਾਅਦ ਆਪਣਾ ਏਰੀਆ ਕੋਡ ਅਤੇ AO ਟਾਈਪ ਵਗੈਰਾ ਸਲੈਕਟ ਕਰੋ।
  10. ਉਸ ਤੋਂ ਬਾਅਦ ਆਪਣੇ ਸਪੋਰਟਿੰਗ ਡਾਕੂਮੈਂਟ ਅਪਲੋਡ ਕਰੋ ਅਤੇ Submit  ਉੱਤੇ ਕਲਿੱਕ ਕਰੋ।
  11. ਉਸ ਤੋਂ ਬਾਅਦ ਤੁਹਾਨੂੰ ਅਗਲੇ ਪੇਜ ਤੇ ਲੈ ਜਾਵੇਗਾ ਜਿੱਥੇ ਤੁਸੀਂ  ਡਿਮਾਂਡ ਡਰਾਫਟ ਜਾਂ ਨੈੱਟ ਬੈਂਕਿੰਗ/ਡੈਬਿਟ/ਕ੍ਰੈਡਿਟ ਰਾਹੀਂ ਭੁਗਤਾਨ ਕਰੋਗੇ।
  12. ਪੇਮੈਂਟ ਹੋਣ ਤੋਂ ਬਾਅਦ ਰਸੀਦ ਮਿਲ ਜਾਵੇਗੀ ਤੇ ਫਿਰ  “countinue” ਤੇ ਕਲਿੱਕ ਕਰੋ।
  13. ਉਸ ਤੋਂ ਬਾਅਦ ਤੁਸੀਂ ਆਪਣੀ ਜਨਮ ਮਿਤੀ ਨੂੰ ਪਾਸਵਰਡ DDMMYYYY ਫਾਰਮੈਟ ਵਿੱਚ ਭਰਕੇ PDF ਵਿੱਚ ਰਸੀਦ ਸਲਿੱਪ ਪ੍ਰਾਪਤ ਕਰੋ। ਤੁਹਾਡਾ  ਪੈਨ ਕਾਰਡ ਅਪਲਾਈ ਹੋ ਜਾਵੇਗਾ ਤੇ 15-20 ਦਿਨਾਂ ਦੇ ਅੰਦਰ ਪੈਨ ਕਾਰਡ ਤੁਹਾਡੇ ਪਤੇ ‘ਤੇ ਭੇਜ ਦਿੱਤਾ ਜਾਵੇਗਾ।

ਪੈਨ ਕਾਰਡ ਆਫਲਾਈਨ ਕਿਵੇਂ ਬਣਾਈਏ ?

  1. ਇਸ ਲਈ ਪਹਿਲਾਂ ਵੈੱਬਸਾਈਟ ਤੋਂ ਐਪਲੀਕੇਸ਼ਨ ਫਾਰਮ ਡਾਊਨਲੋਡ ਕਰੋ । ਐਪਲੀਕੇਸ਼ਨ ਫਾਰਮ ਡਾਊਨਲੋਡ ਕਰਨ ਲ਼ਈ ਇਹ ਲਿੰਕ https://www.protean-tinpan.com/downloads/pan/download/Form_49A.PDF ਤੇ ਕਲਿੱਕ ਕਰੋ  
  2. ਫਿਰ ਇਹ ਫਾਰਮ 49A ਭਰੋ ਅਤੇ ਦੋ ਪਾਸਪੋਰਟ ਸਾਈਜ ਫੋਟੋਆਂ ਲਗਾਉ ।
  3. ਫਿਰ ਡਿਮਾਂਡ ਆਫ ਰਾਹੀਂ ਫੀਸ ਦਾ ਭੁਗਤਾਨ ਕਰੋ ।
  4. ਫਾਰਮ ਦੇ ਨਾਲ ਜਰੂਰੀ ਦਸਤਾਵੇਜ ਲਗਾ ਕੇ ਇਕ ਲਿਫਾਫੇ ਵਿੱਚ ਪਾਓ , ਉਸ ਉੱਪਰ “ਐਪਲੀਕੇਸ਼ਨ ਫੋਰ ਪੈਨ ਅਕਨੋਲੇਜਮੈਂਟ ਨੰਬਰ” ਲਿਖੋ ।

ਪੈਨ ਕਾਰਡ ਬਣਾਉਣ ਲ਼ਈ ਫਾਰਮ ਭਰਨ ਵਿੱਚ ਮੱਦਦ ਲ਼ਈ ਤੁਸੀਂ ਇਸ ਲਿੰਕ https://tin.tin.nsdl.com/pan/Instructions49A.html  ਤੇ ਕਲਿੱਕ ਕਰਕੇ ਪੂਰੀ ਜਾਣਕਾਰੀ ਪੜ ਸਕਦੇ ਹੋ , ਇਸ ਵਿੱਚ ਫਾਰਮ ਭਰਨ ਦਾ ਸਾਰਾ ਤਰੀਕਾ ਦੱਸਿਆ ਗਿਆ ਹੈ।

ਇਸ ਲਿਫਾਫੇ ਨੂੰ ਹੇਠ ਲਿਖੇ ਐਡਰਸ ਤੇ ਭੇਜੋ ।

Income Tax PAN Services Unit,
NSDL e-Governance Infrastructure Limited,
5th floor, Mantri Sterling, Plot No. 341,
Survey No. 997/8, Model Colony,
Near Deep Bungalow Chowk, Pune – 411016

ਤੁਸੀਂ ਇਹ ਫਾਰਮ ਨੇੜੇ ਦੇ PAN ਦਫਤਰ  ਵੀ ਜਮਾ ਕਰਵਾ ਸਕਦੇ ਹੋ ।

PAN Card ਲਈ ਕਿੰਨੀ ਫੀਸ ਲੱਗਦੀ ਹੈ ?

 ਜੇਕਰ ਤੁਹਾਡਾ ਪੈਨ ਕਾਰਡ ਇੰਡੀਆ ਵਿੱਚ ਹੀ ਡਿਲੀਵਰ ਕਰਨਾ ਹੈ ਤਾਂ ਇਸ ਦੀ 170 ਫੀਸ  ਲੱਗਦੀ ਹੈ ਅਤੇ ਜੇਕਰ ਕਾਰਡ ਨੂੰ ਇੰਡੀਆ ਤੋਂ ਬਾਹਰ ਭੇਜਣਾ ਹੈ ਤਾਂ ਇਸ ਦੀ ਫੀਸ 1017 ਰੁਪਏ ਹੈ।

PAN ਕਾਰਡ ਬਣਾਉਣ ਦੇ ਕੀ ਫਾਇਦੇ ਹਨ ?

  1. ਜੇਕਰ ਤੁਸੀਂ ਕਿਸੇ ਵੀ ਬੈੰਕ ਵਿੱਚ ਖਾਤਾ ਖ੍ਲਾਉਣਾ ਹੈ ਤਾ ਪੈਨ ਕਾਰਡ ਜਰੂਰੀ ਹੈ , ਪੈਨ ਕਾਰਡ ਤੋਂ ਬਿਨਾਂ ਬੈੰਕ ਦਾ ਖਾਤਾ ਨਹੀਂ ਖੁੱਲ ਸਕਦਾ।
  2. ਜੇਕਰ ਤੁਸੀਂ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ CIBIL ਸਕੋਰ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ। ਇਹ CIBIL ਸਕੋਰ ਦੁਆਰਾ ਨੂੰ ਚੈਕ ਕਰਨ ਲ਼ਈ ਤੁਹਾਡੇ ਕੋਲ ਪੈਨ ਕਾਰਡ ਜਰੂਰੀ ਹੁੰਦਾ ਹੈ।
  3. ਜੇਕਰ ਤੁਸੀਂ ਹੈਲਥ ਜਾ ਲਾਇਫ ਬੀਮਾ ਕਰਵਾਇਆ ਹੈ ਅਤੇ ਇਸ ‘ਤੇ ਕਲੇਮ 1 ਲੱਖ ਰੁਪਏ ਤੋਂ ਜ਼ਿਆਦਾ ਹੈ, ਤਾਂ ਅਜਿਹੀ ਸਥਿਤੀ ‘ਚ ਪਾਲਿਸੀ ਧਾਰਕਾਂ ਲਈ ਪੈਨ ਅਤੇ ਆਧਾਰ ਕਾਰਡ ਦੇਣਾ ਜ਼ਰੂਰੀ ਹੈ।
  4. ਜੇਕਰ ਤੁਸੀਂ ਗਹਿਣੇ ਖਰੀਦ ਰਹੇ ਹੋ ਅਤੇ ਇਸਦੀ ਕੀਮਤ 5 ਲੱਖ ਰੁਪਏ ਜਾਂ ਇਸ ਤੋਂ ਵੱਧ ਹੈ ਤਾਂ ਤੁਹਾਡੇ ਕੋਲ ਪੈਨ ਕਾਰਡ ਹੋਣਾ ਜ਼ਰੂਰੀ ਹੈ। ਪੈਨ ਕਾਰਡ ਤੋਂ ਬਿਨਾਂ, ਤੁਸੀਂ 5 ਲੱਖ ਰੁਪਏ ਤੋਂ ਵੱਧ ਕੀਮਤ ਦੇ ਗਹਿਣੇ ਨਹੀਂ ਖਰੀਦ ਸਕਦੇ।
  5. ਤੁਸੀਂ ਇਸਨੂੰ ID ਪਰੂਫ ਦੇ ਤੌਰ ‘ਤੇ ਕਿਤੇ ਵੀ ਵਰਤ ਸਕਦੇ ਹੋ। ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਇਹ ਕਾਰਡ ਹਰ ਜਗ੍ਹਾ ਚੱਲਦਾ ਹੈ।
  6. ਬੈਂਕ ਵਿੱਚ 50 ਹਜਾਰ ਤੋਂ ਵੱਧ ਪੈਸਿਆਂ ਦਾ ਲੈਣ ਦੇਣ ਕਰਨ ਲਈ ਪੈਣ ਕਾਰਡ ਦਾ ਆਉਣਾ ਜਰੂਰੀ ਹੁੰਦਾ ਹੈ ।
  7. ਪੈਣ ਕਾਰਡ ਤੋਂ ਬਿਨਾਂ ਤੁਸੀਂ ਇਨਕਮ ਟੈਕਸ ਟਰਨ ਵੀ ਨਹੀਂ ਭਰ ਸਕਦੇ ।
  8. ਜੇਕਰ ਤੁਸੀਂ ਸ਼ੇਅਰ ਮਾਰਕੀਟ ਵਿੱਚ ਆਪਣਾ ਡੀਮੈਟ ਅਕਾਊਂਟ ਖੋਲਣਾ ਹੈ ਤਾਂ ਉਥੇ ਵੀ ਪੈਨ ਕਾਰਡ ਨੰਬਰ ਜਰੂਰੀ ਹੈ ।

ਪੈਨ ਕਾਰਡ ਸਟੇਟਸ ਕਿਵੇਂ ਚੈੱਕ ਕਰੀਏ ?

ਸਟੇਟਸ ਚੈੱਕ ਕਰਨ ਦਾ ਮਤਲਬ ਹੈ ਇਹ ਪਤਾ ਕਰਨਾ ਕਿ ਤੁਹਾਡਾ ਪੈਨ ਕਾਰਡ ਕਦੋਂ ਤੱਕ ਤੁਹਾਡੇ ਕੋਲ ਪਹੁੰਚ ਜਾਵੇਗਾ । ਸਟੇਟਸ ਚੈੱਕ ਕਰਨਾ ਬਹੁਤ ਆਸਾਨ ਹੈ।

  1. ਸਭ ਤੋਂ ਪਹਿਲਾਂ ਇਹ ਵੈਬਸਾਈਟ (http://www.utiitsl.com/UTIITSL_SITE/ ) ਓਪਨ ਕਰੋ ।
  2. ਇਥੇ ਟਰੈਕ PAN ਕਾਰਡ ਵਾਲੇ ਆਪਸ਼ਨ ਤੇ ਕਲਿੱਕ ਕਰੋ।
  3. ਇਥੇ ਆਪਣਾ ਐਪਲੀਕੇਸ਼ਨ ਨੰਬਰ ਅਤੇ ਡੇਟ ਆਫ ਬਰਥ ਭਰੋ।
  4. Submit ਤੇ ਕਲਿੱਕ ਕਰਨ ਤੋਂ ਬਾਅਦ ਸਕਰੀਨ ਤੇ ਤੁਹਾਨੂੰ ਤੁਹਾਡੇ PAN ਦਾ  ਸਟੇਟਸ ਸ਼ੋਅ ਹੋ ਜਾਵੇਗਾ ।

PAN ਕਾਰਡ ਡਾਊਨਲੋਡ ਕਿਵੇਂ ਕਰੀਏ ?

  1. ਸਭ ਤੋਂ ਪਹਿਲਾਂ ਵੈਬਸਾਈਟ ਓਪਨ ਕਰੋ ।
  2. ਪੈਨ ਕਾਰਡ ਸਰਵਿਸਸ ਤੇ ਕਲਿੱਕ ਕਰੋ , ਹੁਣ ਇੱਕ ਨਵਾਂ ਪੇਜ ਖੁੱਲ ਜਾਵੇਗਾ।
  3. ਇਥੇ ਡਾਊਨਲੋਡ ਈ ਪੈਨ ਤੇ ਕਲਿੱਕ ਕਰੋ , ਇਥੇ ਆਪਣੀ ਐਪਲੀਕੇਸ਼ਨ ਨੰਬਰ ਤੇ ਡੇਟ ਆਫ ਬਰਥ ਭਰੋ।
  4. ਕੈਪਚਾ ਕਨਫਰਮ ਕਰਨ ਤੋਂ ਬਾਅਦ Submit ਤੇ ਕਲਿੱਕ ਕਰੋ।
  5. OTP ਰਾਹੀਂ ਮੋਬਾਇਲ ਨੰਬਰ ਅਤੇ ਈਮੇਲ ਆਈਡੀ ਵੈਰੀਫਾਈ ਕਰੋ।
  6. ਉਸ ਤੋਂ ਬਾਅਦ ਇੱਕ ਨਵਾਂ ਪੇਜ ਓਪਨ ਹੋਵੇਗਾ ਜਿੱਥੇ ਤੁਹਾਨੂੰ ਪੈਨ ਕਾਰਡ ਡਾਊਨਲੋਡ ਕਰਨ ਲਈ 8.6 ਰੁਪਏ ਫੀਸ ਭਰਨੀ ਹੋਵੇਗੀ । ਫੀਸ ਭਰਨ ਤੋਂ ਬਾਅਦ ਤੁਹਾਡੇ ਨੰਬਰ ਤੇ ਇੱਕ ਓਟੀਪੀ ਆਵੇਗਾ । ਓਟੀਪੀ ਭਰ ਕੇ ਤੁਸੀਂ ਆਪਣਾ PAN ਡਾਊਨਲੋਡ ਕਰ ਸਕਦੇ ਹੋ ।

FAQ

ਕੀ  18 ਸਾਲ ਤੋਂ ਘੱਟ ਉਮਰ ਦਾ ਪੈਨ ਕਾਰਡ ਬਣਾਇਆ ਜਾ ਸਕਦਾ ਹੈ ?

ਹਾਂਜੀ ਬਿਲਕੁੱਲ, ਆਈਟੀ ਐਕਟ, 1961 ਦੀ ਧਾਰਾ 160 ਦੇ ਅਨੁਸਾਰ, ਨਾਬਾਲਗ ਵੀ ਪੈਨ ਕਾਰਡ ਅਪਲਾਈ ਕਰ ਸਕਦੇ ਹਨ।

ਕੀ ਪੈਨ ਕਾਰਡ ਦੀ ਕੋਈ ਵੈਲਡਿਟੀ ਹੁੰਦੀ ਹੈ ?

ਪੈਨ ਕਾਰਡ ਦੀ ਮਿਆਦ ਕਦੇ ਵੀ ਖਤਮ ਨਹੀਂ ਹੁੰਦੀ। ਇਸ ਨੂੰ ਅੱਪਡੇਟ ਜਾਂ ਸਹੀ ਕੀਤਾ ਜਾ ਸਕਦਾ ਹੈ। ਗੁਆਚ ਜਾਣ ਤੇ ਇਸ ਨੂੰ ਦੁਬਾਰਾ ਪ੍ਰਿੰਟ ਕੀਤਾ ਜਾ ਸਕਦਾ ਹੈ , ਪਰ ਇਹ ਜਿੰਦਗੀ ਵਿੱਚ ਇਕ ਵਾਰ ਹੀ ਬਣਦਾ ਹੈ ਮਤਲਬ ਕਿ ਜੋ ਨੰਬਰ ਇੱਕ ਵਾਰ ਜਾਰੀ ਹੋ ਗਿਆ ਉਹੀ ਨੰਬਰ ਹਮੇਸ਼ਾ ਜਿੰਦਗੀ ਭਰ ਲ਼ਈ ਰਹਿੰਦਾ ਹੈ।

ਪੈਨ ਕਾਰਡ ਅਪਲਾਈ ਕਰਨ ਤੋਂ ਬਾਅਦ ਇਹ ਕਿੰਨੇ ਦਿਨਾਂ ਵਿੱਚ ਮਿਲ ਜਾਂਦਾ ਹੈ ?

ਇੱਕ ਵਾਰ ਪੈਨ ਕਾਰਡ ਅਪਲਾਈ ਕਰਨ ਤੋਂ ਬਾਅਦ ਵਿੱਚ ਲਗਭਗ 15-20 ਦਿਨਾਂ ਵਿੱਚ ਇਹ ਡਾਕ ਰਾਹੀਂ ਘਰ ਆ ਜਾਂਦਾ ਹੈ ।

ਕੀ ਪੈਨ ਕਾਰਡ ਦੀ ਡਿਲੀਵਰੀ ਨੂੰ ਟਰੈਕ ਕੀਤਾ ਜਾ ਸਕਦਾ ਹੈ ?

ਹਾਜ਼ੀ , ਤੁਸੀਂ ਆਪਣੇ ਪੈਨ ਕਾਰਡ ਦੀ ਡਿਲਿਵਰੀ ਇੰਡੀਆ ਪੋਸਟ ਖੇਪ ਟਰੈਕਿੰਗ ਰਾਹੀਂ ਜਾਂ ਔਫਲਾਈਨ ਇੱਕ SMS ਭੇਜ ਕੇ ਟ੍ਰੈਕ ਕਰ ਸਕਦੇ ਹੋ। ਸਥਿਤੀ ਨੂੰ ਟ੍ਰੈਕ ਕਰਨ ਲਈ ਸਿਰਫ਼ ‘POST Track <13 ਅੰਕਾਂ ਦਾ ਰਸੀਦ ਨੰਬਰ> ਟਾਈਪ ਕਰੋ ਅਤੇ ਇਸਨੂੰ 166 ਜਾਂ 51969 ‘ਤੇ ਭੇਜੋ।

ਕੀ ਪੈਨ ਕਾਰਡ ਵਿੱਚ ਫੋਟੋ ਬਦਲੀ ਜਾ ਸਕਦੀ ਹੈ ?

ਹਾਜੀ , ਤੁਸੀਂ ਆਨਲਾਇਨ ਹੀ ਆਧਾਰ ਕਾਰਡ ਵਿੱਚ ਆਪਣੀ ਫੋਟੋ ਅੱਪਲੋਡ਼ ਕਰ ਸਕਦੇ ਹੋ।

ਨਤੀਜਾ

ਇਸ ਬਲੋਗ ਵਿੱਚ ਤੁਸੀਂ ਪੈਨ ਕਾਰਡ ਨੂੰ ਆਨਲਾਇਨ ਅਪਲਾਈ ਕਰਨਾ ਸਿੱਖਿਆ, ਪੈਨ ਕਾਰਡ ਦਾ ਸਟੇਟਸ ਪਤਾ ਕਰਨਾ ਸਿੱਖਿਆ , ਆਫਲਾਇਨ ਅਪਲਾਈ ਕਰਨਾ ਜਾਣਿਆ , ਪੈਨ ਕਾਰਡ ਦੇ ਫਾਇਦਿਆਂ ਬਾਰੇ ਪੜ੍ਹਿਆ।  ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ।  ਤੁਸੀਂ ਸਾਡੀ ਵੈਬਸਾਇਟ www.punjabijankari.com  ਨਾਲ ਜੁੜੇ ਰਹੋ , ਅਸੀਂ ਹਰ ਜਾਣਕਾਰੀ ਸੋਖੇ ਸ਼ਬਦਾਂ ਵਿੱਚ ਤੇ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ।  ਆਪਣੇ ਵਿਚਾਰ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ।  ਧੰਨਵਾਦ

ਹੋਰ:

ਮੋਬਾਈਲ ਰਾਹੀਂ ਆਪਣਾ ਆਧਾਰ ਕਾਰਡ DOWNLOAD ਕਿਵੇਂ ਕਰੀਏ ?
ਕਿਵੇਂ ਚੈਕ ਕਰੀਏ ਆਧਾਰ ਕਾਰਡ ਨਾਲ ਕਿਹੜਾ ਮੋਬਾਈਲ ਨੰਬਰ ਲਿੰਕ ਹੈ ?

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment