Shubman Gill Biography In Punjabi | ਭਾਰਤੀ ਕ੍ਰਿਕਟ ਟੀਮ ਦੇ ਬਲੇਬਾਜ਼ ਸ਼ੁਭਮਨ ਗਿੱਲ ਦਾ ਕ੍ਰਿਕਟ ਜਗਤ ਦਾ ਸਫਰ…

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮਹਾਨ ਖਿਡਾਰੀ ਦੀ ਪੂਰੀ ਬਾਇਓਗ੍ਰਾਫੀ ਦੱਸਾਂਗੇ ਜਿਸ ਨੂੰ ਪੜ੍ਹ ਕੇ ਤੁਹਾਨੂੰ ਵੀ ਮੋਟੀਵੇਸ਼ਨ ਮਿਲੇਗੀ। ਅਕਸਰ ਹੀ ਆਪਾਂ ਜਰੂਰ ਕਿਸੇ ਨਾ ਕਿਸੇ ਦੇ ਫੈਨ ਹੁੰਦੇ ਹਾਂ, ਚਾਹੇ ਉਹ ਕੋਈ ਗਾਇਕ ਹੋਵੇ ਖਿਡਾਰੀ ਹੋਵੇ ਜਾਂ ਫਿਰ ਕੋਈ ਹੋਰ ਉੱਚੀ ਸ਼ਖਸ਼ੀਅਤ ਹੋਵੇ ਤੇ ਇਸੇ ਕਰਕੇ ਅਸੀਂ ਇਸੇ ਕਰਕੇ ਅਸੀਂ ਉਸ  ਸ਼ਖਸ਼ੀਅਤ ਬਾਰੇ ਇੰਟਰਨੈਟ ਤੇ ਜਰੂਰ ਸਰਚ ਕਰਦੇ ਹਾਂ,  ਉਸ ਦੇ ਜੀਵਨ ਬਾਰੇ ਪੜ੍ਹਦੇ ਹਾਂ।  ਅੱਜ ਜਿਸ ਸ਼ਖਸ਼ੀਅਤ ਦੀ ਗੱਲ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਸ਼ੁਭਮਨ ਗਿੱਲ ਹੈ। ਸ਼ੁਬਮਨ ਗਿੱਲ ਭਾਰਤੀ ਕ੍ਰਿਕਟ ਟੀਮ ਧਾਕੜ ਬੱਲੇਬਾਜ ਹੈ ਤੇ ਜਿਸ ਦੇ ਬਹੁਤ ਸਾਰੇ ਫੈਨ ਹਨ।  ਜੇਕਰ ਤੁਸੀਂ ਵੀ ਕ੍ਰਿਕਟ ਪ੍ਰੇਮੀ ਹੋ ਤਾਂ www.punjabijankari.com ਦੇ ਇਸ ਬਲੋਗ ਵਿੱਚ ਤੁਸੀਂ ਜਾਣੋਗੇ ਕਿ ਸ਼ੁਬਮਨ ਗਿੱਲ ਦੀ ਪੜ੍ਹਾਈ, ਉਸਦੀਆਂ ਪ੍ਰਾਪਤੀਆ ਅਤੇ Shubman Gill Biography In Punjabi ਉਸਦੇ ਪਰਿਵਾਰ ਬਾਰੇ ਜਾਣਕਾਰੀ।  ਇਹ ਸਾਰਾ ਕੁਝ ਅੱਜ ਦੇ ਬਲੋਗ ਵਿੱਚ ਤੁਹਾਨੂੰ ਪੜ੍ਹਨ ਲ਼ਈ ਮਿਲੇਗਾ।

Shubman Gill Biography In Punjabi | ਸ਼ੁਭਮਨ ਗਿੱਲ ਦਾ ਕ੍ਰਿਕਟ ਜਗਤ ਦਾ ਸਫਰ...

ਸ਼ੁਬਮਨ ਗਿੱਲ ਦੀ ਜੀਵਨੀ (Shubman Gill Biography In Punjabi)

ਪੰਜਾਬ ਦੇ ਸ਼ੁਭਮਨ ਗਿੱਲ ਦਾ ਪੂਰਾ ਨਾਮ ਸ਼ੁਭਮਨ ਸਿੰਘ ਗਿੱਲ ਹੈ, ਜੇਕਰ ਜਨਮ ਦੀ ਗੱਲ ਕੀਤੀ ਜਾਵੇ ਤਾ 8 ਸਤੰਬਰ 1999 ਨੂੰ ਹੋਇਆ ਸੀ ਅਤੇ ਸ਼ੁਭਮਨ ਗਿੱਲ ਦੇ ਪਿਤਾ ਦਾ ਨਾਮ ਲਖਵਿੰਦਰ ਸਿੰਘ ਗਿੱਲ ਹੈ ਅਤੇ ਮਾਤਾ ਦਾ ਨਾਮ ਕੀਰਤ ਸਿੰਘ ਗਿੱਲ ਹੈ।  ਸ਼ੁਭਮਨ ਗਿੱਲ ਦੀ ਇੱਕ ਸਕੀ ਭੈਣ ਹੈ ਜਿਸ ਦਾ ਨਾਮ ਸਾਹਨੀਲ ਗਿੱਲ ਹੈ। ਸ਼ੁਭਮਨ ਗਿੱਲ ਦਾ ਜਨਮ ਪੰਜਾਬ ਸਟੇਟ ਦੇ ਜ਼ਿਲਾ ਫਾਜਿਲਕਾ ਵਿੱਚ ਪੈਂਦੇ ਪਿੰਡ ਚੱਕ ਜੈਮਿਲ ਸਿੰਘ ਵਾਲਾ ਵਿਖੇ ਹੋਇਆ। ਸ਼ੁਭਮਨ ਗਿੱਲ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਜਨਮੇ ਹਨ ਤੇ ਪਰਿਵਾਰ ਸਿੱਖ ਧਰਮ ਨੂੰ ਮੰਨਦਾ ਹੈ। ਸ਼ੁਭਮਨ ਗਿੱਲ ਦਾ ਨਿੱਕ ਨਾਮ “ਸੁਬੀ” (Shubman Gill Nickname – Subi) ਹੈ। ਸ਼ੁਭਮਨ ਗਿੱਲ ਦੇ ਦਾਦਾ ਦਾ ਨਾਮ ਦੀਦਾਰ ਸਿੰਘ ਗਿੱਲ ਹੈ ਤੇ ਉਹ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਸੀ।

ਉਚਾਈ (ਉਚਾਈ)5 ਫੁੱਟ 10 ਇੰਚ
ਬੱਲੇਬਾਜ਼ਸੱਜੇ ਹੱਥ ਦਾ ਓਪਨਰ
ਭਾਰ (ਵਜ਼ਨ)65 ਕਿਲੋ
ਜਾਤੀ (ਕਾਸਟ)ਸਿੱਖ
ਰੰਗਗੋਰਾ
ਅੱਖਾਂ ਦਾ ਰੰਗਹਲਕਾ ਭੂਰਾ
ਕੋਚਰਣਧੀਰ ਸਿੰਘ ਮਿਨਹਾਸ
ਜਰਸੀ ਦਾ ਨੰਬਰ77

ਸ਼ੁਭਮਨ ਗਿੱਲ ਦੀ ਪੜਾਈ

ਸ਼ੁਭਮਨ ਗਿੱਲ ਨੇ ਆਪਣੀ ਪੜਾਈ ਮੋਹਾਲੀ ,ਪੰਜਾਬ ਤੋਂ ਪੂਰੀ ਕੀਤੀ ਹੈ , ਸ਼ੁਭਮਨ ਗਿੱਲ ਨੇ ਆਪਣੀ ਦਸਵੀਂ ਦੀ ਪ੍ਰੀਖਿਆ ਮੋਹਾਲੀ ਦੇ ਮਾਨਵ ਮੰਗਲ ਸਮਾਰਟ ਸਕੂਲ ਤੋਂ ਕੀਤੀ ਹੈ।  ਉਹ ਅੱਗੇ ਆਪਣੀ ਪੜ੍ਹਾਈ ਜਾਰੀ ਰੱਖਣ ਵਿੱਚ ਅਸਮਰੱਥ ਰਹੇ ਕਿਉਂਕਿ ਸ਼ੁਭਮਨ ਗਿੱਲ ਨੂੰ 17 ਸਾਲ ਦੀ ਉਮਰ ਵਿੱਚ ਭਾਰਤੀ ਅੰਡਰ-19 ਕ੍ਰਿਕਟ ਟੀਮ ਲਈ ਚੁਣ ਲਿਆ ਗਿਆ ਸੀ।

ਸ਼ੁਭਮਨ ਗਿੱਲ ਦਾ ਬਚਪਨ

ਸ਼ੁਭਮਨ ਸਿਰਫ ਤਿੰਨ ਸਾਲ ਦੀ ਉਮਰ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੋਕੀਨ ਸੀ। ਸ਼ੁਬਮਨ ਦੇ ਉਮਰ ਦੇ ਬੱਚੇ ਖਿਡੌਣਿਆਂ ਨਾਲ ਖੇਡਦੇ ਸੀ ਪਰ ਸ਼ੁਭਮਨ ਗਿੱਲ ਹਮੇਸ਼ਾ ਪਰਿਵਾਰ ਤੋਂ ਖਿਡੌਣੇ ਦੀ ਬਜਾਏ ਬੱਲਾ ਅਤੇ ਗੇਂਦ ਹੀ ਮੰਗਦਾ ਸੀ।  ਕ੍ਰਿਕਟ ਖੇਡਣ ਨਾਲ ਉਸਨੂੰ ਇੰਨਾ ਪਿਆਰ ਸੀ ਕਿ ਉਹ ਆਪਣੇ ਬੱਲੇ ਅਤੇ ਗੇਂਦ ਨਾਲ ਸੌਂਦਾ ਸੀ। ਉਸਦੀ ਇਸ ਲਗਨ ਨੂੰ ਉਸਦੇ ਪਿਤਾ ਚੰਗੀ ਤਰਾਂ ਸਮਝਦੇ ਸਨ। ਆਪਣੇ ਬੇਟੇ ਦੀ ਕ੍ਰਿਕਟ ਪ੍ਰੈਕਟਿਸ ਲਈ ਸ਼ੁਭਮਨ ਗਿੱਲ ਦੇ ਪਿਤਾ ਨੇ ਖੇਤ ਵਿੱਚ ਹੀ ਮੈਦਾਨ ਤਿਆਰ ਕਰ ਲਿਆ ਤੇ ਇੱਕ ਪਿੱਚ ਤਿਆਰ ਕੀਤੀ। ਸ਼ੁਭਮਨ ਦੇ ਪਿਤਾ ਨੇ ਸ਼ੁਬਮਨ ਦੀ ਪ੍ਰੈਕਟਿਸ ਲ਼ਈ ਇੱਕ ਲੜਕਾ ਵੀ ਰੱਖਿਆ ਸੀ ਜਿਸਨੂੰ ਉਹ 100 ਰੁਪਏ ਰੋਜ਼ਾਨਾ ਦਿੰਦੇ ਸੀ ਜਿਸਦੇ ਬਦਲੇ ਉਹ ਲੜਕਾ ਸ਼ੁਭਮਨ ਲ਼ਈ ਬੋਲਿਗ ਕਰਦਾ ਸੀ। ਉਸਦੇ ਪਿਤਾ ਖੁਦ ਕ੍ਰਿਕਟਰ ਬਣਨਾ ਚਹੁੰਦੇ ਸੀ ਪਰ ਉਹਨਾਂ ਨੇ ਆਪਣਾ ਸੁਪਨਾ ਆਪਣੇ ਬੇਟੇ ਨੂੰ ਕਾਮਯਾਬ ਕਰਕੇ ਪੂਰਾ ਕੀਤਾ।

ਸ਼ੁਭਮਨ ਗਿੱਲ ਦਾ ਰਿਲੇਸ਼ਨਸ਼ਿਪ

ਸ਼ੁਭਮਨ ਗਿੱਲ ਦੀ ਗਰਲਫ੍ਰੈਂਡ ਬਾਰੇ ਬਹੁਤ ਲੋਕ ਆਪਣੇ ਆਪਣੇ ਹਿਸਾਬ ਨਾਲ ਅੰਦਾਜ਼ੇ ਲਗਾ ਰਹੇ ਹਨ। ਸ਼ੁਭਮਨ ਗਿੱਲ ਦਾ ਨਾਮ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਅਤੇ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਦੇ ਨਾਲ ਜੋੜਿਆ ਜਾਂਦਾ ਹੈ ਕਿਉਂਕਿ ਦੋਨੋ ਸੋਸ਼ਲ ਮੀਡਿਆ ਤੇ ਇੱਕ-ਦੂਸਰੇ ਨੂੰ ਫਾਲੋ ਕਰਦੇ ਹਨ। ਸਾਰਾ ਅਲੀ ਖਾਨ ਦੇ ਨਾਲ ਸ਼ੁਭਮਨ ਗਿਲ ਕੇ ਡਿਨਰ ਆਊਟ ਦੀਆਂ ਫੋਟੋਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਕਾਰਨ ਇਹਨਾਂ ਦੇ ਰਿਸ਼ਤੇ ਦੀ ਅਫਵਾਹ ਉਡ ਰਹੀ ਹੈ। ਅਸਲ ਵਿਚ ਸੱਚਾਈ ਕੀ ਹੈ ਇਸ ਬਾਰੇ ਸ਼ੁਭਮਨ ਗਿੱਲ ਹੀ ਦੱਸ ਸਕਦੇ ਹਨ , ਪਰ ਇਹ ਗੱਲ ਜਰੂਰ ਸੱਚ ਹੈ ਕਿ ਸ਼ੁਬਮਨ ਗਿੱਲ ਦਾ ਵਿਆਹ ਅਜੇ ਨਹੀਂ ਹੋਇਆ ਹੈ।

ਸ਼ੁਭਮਨ ਗਿੱਲ ਦੀ ਆਮਦਨ

ਸ਼ੁਭਮਨ ਗਿੱਲ ਦੀ ਆਮਦਨ BCCI ਬੀਸੀਸੀਆਈ ਕੰਟਰੈਕਟਸ, ਆਈਪੀਐਲ ਕੰਟਰੈਕਟਸ ਅਤੇ ਬ੍ਰਾਂਡ ਪ੍ਰਮੋਸ਼ਨ ਤੋਂ ਹੁੰਦੀ ਹੈ । ਬੀਸੀਸੀਆਈ ਦੇ ਇਕਰਾਰਨਾਮੇ ਅਨੁਸਾਰ  ਸ਼ੁਭਮਨ ਗਿੱਲ ਨੂੰ ਸਾਲਾਨਾ ਲੱਗਭਗ 3 ਕਰੋੜ ਰੁਪਏ ਮਿਲਦੇ ਹਨ। ਇਸ ਤੋਂ ਇਲਾਵਾ ਸ਼ੁਭਮਨ ਗਿੱਲ ਮੈਚ ਫਾਰਮੈਟ ਦੇ ਹਿਸਾਬ ਨਾਲ ਪ੍ਰਤੀ ਮੈਚ ਫੀਸ ਵੀ ਮਿਲਦੀ ਹੈ। ਗੁਜਰਾਤ ਟਾਈਟਨਸ ਨੇ ਆਈਪੀਐਲ 2022 ਵਿੱਚ ਸ਼ੁਭਮਨ ਗਿੱਲ ਨੂੰ 8 ਕਰੋੜ ਰੁਪਏ ਵਿੱਚ ਖਰੀਦਿਆ ਸੀ ਅਤੇ ਉਸ ਨੂੰ ਆਈਪੀਐਲ 2023 ਵਿੱਚ ਵੀ ਇਸੇ ਰਕਮ ਵਿੱਚ ਬਰਕਰਾਰ ਰੱਖਿਆ ਹੋਇਆ ਸੀ। ਸਿਰਫ ਇਨਾ ਹੀ ਨਹੀਂ ਸਗੋਂ ਸ਼ੁਭਮਨ ਗਿੱਲ ਬ੍ਰਾਂਡ ਐਂਡੋਰਸਮੈਂਟ ਤੋਂ ਵੀ ਵਧੀਆ ਕਮਾਈ ਕਰਦੇ ਹਨ। ਸ਼ੁਭਮਨ ਪ੍ਰਸਿੱਧ ਬ੍ਰਾਂਡਾਂ ਜਿਵੇਂ ਕਿ CEAT, Nike, Fiama, Gillette ਨਾਲ ਜੁੜਿਆ ਹੋਇਆ ਹੈ।  ਸ਼ੁਭਮਨ ਗਿੱਲ ਦੀ ਕੁੱਲ ਜਾਇਦਾਦ 4 ਮਿਲੀਅਨ ਡਾਲਰ ਯਾਨੀ ਕਰੀਬ 32 ਕਰੋੜ ਰੁਪਏ ਹੈ।

ਸ਼ੁਭਮਨ ਗਿੱਲ ਦੇ ਕੈਰੀਅਰ ਦੀ ਸ਼ੁਰੂਆਤ

ਸ਼ੁਭਮਨ ਗਿੱਲ ਨੂੰ 8 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਪੂਰੀ ਤਰਾਂ ਖੇਡਣ ਲੱਗ ਗਿਆ ਸੀ । ਹਮੇਸ਼ਾ ਕ੍ਰਿਕਟ ਦੀਆਂ ਗੱਲਾਂ ਕਰਨੀਆਂ ਅਤੇ ਗੇਂਦ ਅਤੇ ਬੈਟ ਨਾਲ ਮੈਦਾਨ ਵਿੱਚ ਕਈ ਘੰਟਿਆਂ ਤੱਕ ਖੇਡਣਾ ਇਹ ਗੱਲ ਨੂੰ ਸਾਬਿਤ ਕਰਦਾ ਸੀ ਕਿ ਸ਼ੁਭਮਨ ਗਿੱਲ ਕ੍ਰਿਕਟ ਨੂੰ ਆਪਣਾ ਕੈਰੀਅਰ ਬਣਾਉਣਾ ਚੁਹੰਦਾ ਸੀ। ਇਹ ਗੱਲ ਨੂੰ ਸਮਝਦੇ ਹੋਏ ਸ਼ੁਭਮਨ ਗਿੱਲ ਦੇ ਪਿਤਾ ਨੇ ਖੇਤੀਬਾੜੀ ਛੱਡ ਕੇ ਉਸ ਨੂੰ ਮੋਹਾਲੀ ਲੈ ਗਏ। ਜਿੱਥੇ ਉਸਦੇ ਪਿਤਾ ਨੇ ਉਸਨੂੰ  PCA Stadium ਕ੍ਰਿਕੇਟ ਅਕੈਡਮੀ ਵਿੱਚ ਭਰਤੀ ਕਰਵਾਇਆ ਤੇ ਆਪ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ। ਸ਼ੁਭਮਨ ਸਵੇਰੇ 03.30 ਉੱਠਦਾ ਤੇ ਸਾਰਾ ਦਿਨ ਪ੍ਰੈਕਿਟਸ ਕਰਦਾ। ਸ਼ੁਭਮਨ ਦੀ ਸ਼ਾਨਦਾਰ ਬੱਲੇਬਾਜ਼ੀ ਕਾਰਨ ਉਸ ਨੂੰ ਪੰਜਾਬ ਦੀ ਅੰਡਰ-16 ਟੀਮ ਵਿੱਚ ਚੁਣਿਆ ਗਿਆ। ਗਿੱਲ ਨੇ ਵਿਜੇ ਮਰਚੈਂਟ ਟਰਾਫੀ ਵਿੱਚ ਪੰਜਾਬ ਲਈ ਆਪਣੇ ਅੰਡਰ-19 ਡੈਬਿਊ ਵਿੱਚ ਦੋਹਰਾ ਸੈਂਕੜਾ ਲਗਾਇਆ।ਉਸ ਤੋਂ ਬਾਅਦ 2014 ਵਿੱਚ ਪੰਜਾਬ ਅੰਤਰ-ਜ਼ਿਲ੍ਹਾ ਅੰਡਰ-16 ਟੂਰਨਾਮੈਂਟ ਵਿੱਚ ਉਸ ਨੇ 351 ਰਨ ਬਣਾਏ ਅਤੇ ਨਿਰਮਲ ਸਿੰਘ ਨਾਲ 587 ਰਨਾ ਦੀ ਰਿਕਾਰਡ ਓਪਨਿੰਗ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਉਸ ਨੂੰ ਪੰਜਾਬ ਦੀ ਅੰਡਰ-19 ਟੀਮ ਲਈ ਖੇਡਣ ਦਾ ਮੌਕਾ ਮਿਲਿਆ। ਉਥੇ ਹੀ ਉਸ ਨੂੰ ਹਰਭਜਨ ਸਿੰਘ ਵਰਗੇ ਮਹਾਨ ਖਿਡਾਰੀਆਂ ਤੋਂ ਸਿੱਖਣ ਦਾ ਮੌਕਾ ਵੀ ਮਿਲਿਆ।

ਸ਼ੁਭਮਨ ਗਿੱਲ ਦਾ IPL ਕੈਰੀਅਰ

2018 ਦੇ ਵਿੱਚ, ਸ਼ੁਭਮਨ ਗਿੱਲ ਨੇ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਦੇ ਹੋਏ ਆਪਣਾ ਆਈਪੀਐਲ ਡੈਬਿਊ ਕੀਤਾ। KKR ਨੇ ਉਸਨੂੰ 1.8 ਕਰੋੜ ਰੁਪਏ ਵਿੱਚ ਖਰੀਦਿਆ। ਗਿੱਲ ਨੇ 2018 ਵਿੱਚ ਵਿੱਚ 203 ਰਨ ਬਣਾਏ । ਗਿੱਲ 2021 ਤੱਕ KKR ਦਾ ਹਿੱਸਾ ਰਹੇ। IPL ਆਈਪੀਐਲ 2022 ਲਈ ਆਯੋਜਿਤ ਮੈਗਾ ਨਿਲਾਮੀ ਵਿੱਚ, ਗੁਜਰਾਤ ਟਾਈਟਨਸ ਨੇ 8 ਕਰੋੜ ਰੁਪਏ ਦੀ ਬੋਲੀ ਲਗਾ ਕੇ ਗਿੱਲ ਨੂੰ ਆਪਣੀ ਟੀਮ ਦਾ ਹਿੱਸਾ ਬਣਾ ਲਿਆ । ਸ਼ੁਭਮਨ ਗਿੱਲ ਦਾ 2023 ਦੇ ਆਈਪੀਐਲ ਸੀਜ਼ਨ ਵਿੱਚ  ਸਭ ਤੋਂ ਵੱਧ ਸਕੋਰ ਸੀ ਅਤੇ ਉਸਨੇ ਔਰੇਂਜ ਕੈਪ ਵੀ ਜਿੱਤੀ। ਸ਼ੁਭਮਨ ਗਿੱਲ ਆਈਪੀਐਲ ਦੇ ਇਤਿਹਾਸ ਵਿੱਚ ਸਿਰਫ਼ ਇੱਕ ਸੀਜ਼ਨ ਵਿੱਚ 800 ਤੋਂ ਵੱਧ ਰਨ ਬਣਾਉਣ ਵਾਲੇ ਦੁਨੀਆ ਦੇ ਤੀਜੇ ਖਿਡਾਰੀ ਹਨ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਕ੍ਰਿਸ ਗੇਲ ਇਸ ਮੁਕਾਮ ‘ਤੇ ਸੀ , ਜਿਨ੍ਹਾਂ ਤੋਂ ਬਾਅਦ ਸ਼ੁਭਮਨ ਗਿੱਲ ਨੇ ਇਹ ਮੁਕਾਮ ਹਾਸਲ ਕੀਤਾ ਹੈ।

ਸ਼ੁਭਮਨ ਗਿੱਲ ਦੇ ਇਟਰਨੈਸ਼ਨਲ ਕੈਰੀਅਰ ਦੀ ਸ਼ੁਰੂਆਤ 

ਸ਼ੁਭਮਨ ਗਿੱਲ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਕਾਰਨ ਸ਼ੁਭਮਨ ਗਿੱਲ ਨੂੰ 2019 ‘ਚ ਅੰਤਰਰਾਸ਼ਟਰੀ ਕ੍ਰਿਕਟ ਟੀਮ ‘ਚ ਖੇਡਣ ਦਾ ਮੌਕਾ ਮਿਲਿਆ। 31 ਜਨਵਰੀ 2019 ਨੂੰ, ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਦੇ ਖਿਲਾਫ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ। ਇਸ ਮੈਚ ਵਿੱਚ ਗਿੱਲ ਸਿਰਫ਼ 9 ਰਨ ਬਣਾ ਕੇ ਆਊਟ ਹੋ ਗਿਆ ਸੀ। ਇਸ ਤੋਂ ਬਾਅਦ, ਗਿੱਲ ਨੇ 26 ਦਸੰਬਰ 2020 ਨੂੰ ਆਸਟ੍ਰੇਲੀਆ ਦੇ ਖਿਲਾਫ ਭਾਰਤ ਲਈ ਟੈਸਟ ਕ੍ਰਿਕਟ ਦੀ ਸ਼ੁਰੂਆਤ ਕੀਤੀ। ਮੈਲਬੋਰਨ ਵਿੱਚ ਖੇਡੇ ਗਏ ਮੈਚ ਵਿੱਚ ਸ਼ੁਭਮਨ ਨੇ ਪਹਿਲੀ ਪਾਰੀ ਵਿੱਚ 45 ਅਤੇ ਦੂਜੀ ਪਾਰੀ ਵਿੱਚ ਅਜੇਤੂ 35 ਰਨ ਬਣਾਏ ਸਨ।

ਸ਼ੁਭਮਨ ਗਿੱਲ ਦੇ ਰਿਕਾਰਡ 

  • 2018-19 ਰਣਜੀ ਟਰਾਫੀ ਵਿੱਚ ਪੰਜ ਮੈਚਾਂ ਵਿੱਚ 728 ਰਨ ਬਣਾ ਕੇ ਪੰਜਾਬ ਲਈ ਟਾਪ ਕੀਤਾ ।
  • 2019 ਵਿੱਚ ਸ਼ੁਭਮਨ ਗਿੱਲ ਨੂੰ 2019-20 ਦੇਵਧਰ ਟਰਾਫੀ ਲਈ ਭਾਰਤ ਸੀ ਟੀਮ ਦੇ ਕਪਤਾਨ ਦੇ ਤੌਰ ਤੇ ਚੁਣਿਆ ਗਿਆ। 
  • ਨਵੰਬਰ 2019 ਵਿੱਚ, ਉਹ ਟੂਰਨਾਮੈਂਟ ਵਿੱਚ ਕਿਸੇ ਟੀਮ ਦੀ ਅਗਵਾਈ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਕ੍ਰਿਕਟ ਖਿਡਾਰੀ  ਬਣੇ। 
  • ਜਨਵਰੀ 2023 ਗਿਲ ਇੱਕ ਦਿਨਾਂ ਮੈਚ ਵਿੱਚ ਦੂਹਰਾ ਸੈਕੜਾ ਲਗਾਉਣ ਵਾਲੇ, 5ਵੇਂ ਭਾਰਤੀ ਬੱਲੇਬਾਜ਼ ਬਣੇ, ਅਤੇ ਉਹ ਮੌਜੂਦਾ ਸਮੇਂ ਵਿੱਚ ਪੁਰਸ਼ਾਂ ਦੇ ਇੰਟਰਨੈਸ਼ਨਲ ਕ੍ਰਿਕਟ ਦੇ ਇੱਕ ਦਿਨਾਂ ਮੈਚ ਵਿੱਚ ਡਬਲ ਸੈਂਕੜਾ ਲਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਹਨ। 
  • ਸ਼ੁਭਮਰ ਗਿੱਲ ਨੇ 1 ਫਰਵਰੀ 2023 ਨੂੰ ਨਿਊਜ਼ੀਲੈਂਡ ਦੇ ਖਿਲਾਫ 63 ਗੇਂਦਾਂ ਵਿੱਚ 126 ਰਨ ਬਣਾ ਕੇ ਪੁਰਸ਼ਾਂ ਦੇ ਟੀ-20 ਮੈਚ ਵਿੱਚ ਭਾਰਤੀ ਟੀਮ ਦੁਆਰਾ ਸਰਵਉੱਚ ਸਕੋਰ ਬਣਾਉਣ ਦਾ ਰਿਕਾਰਡ ਬਣਾਇਆ।
  • ਇਸ ਤੋਂ ਇਲਾਵਾ ਸ਼ੁਮਨ ਗਿੱਲ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਦਿਨਾਂ 35 ਮੈਚਾਂ ਵਿੱਚ 1900 ਰਨ ਬਣਾਉਣ ਵਾਲੇ ਦੁਨੀਆਂ ਦੇ ਪਹਿਲੇ ਬੱਲੇਬਾਜ ਹਨ।

ਸ਼ੁਭਮਨ ਗਿੱਲਦੀ ਪਸੰਦ ਅਤੇ ਨਾਪਸੰਦ

ਮਨਪਸੰਦ ਕ੍ਰਿਕਟਰਵਿਰਾਟ ਕੋਹਲੀ, ਸਚਿਨ ਤੇਂਦੁਲਕਰ
ਪਸੰਦੀਦਾ ਹੀਰੋਇਨਰਸ਼ਮਿਕਾ ਮੰਡਾਨਾ 
ਪਸੰਦੀਦਾ ਹੀਰੋਰਿਤਿਕ ਰੋਸ਼ਨ
ਪਸੰਦੀਦਾ ਕਲੱਬਐਫਸੀ ਬਾਰਸੀਲੋਨਾ
ਪਸੰਦੀਦਾ ਖਿਡਾਰੀਲਿਯੋਨਲ ਮੇਸੀ
ਕਿਹੜੀ ਟੀਮ ਦੇ ਖਿਲਾਫ ਖੇਡਣਾ ਪਸੰਦ ਹੈਆਸਟ੍ਰੇਲੀਆ

ਸ਼ੁਭਮਨ ਗਿੱਲ ਦੀਆਂ ਕਾਰਾਂ ਦੀ ਕਲੈਕਸ਼ਨ

ਸਿਰਫ 24 ਸਾਲ ਦੀ ਉਮਰ ਦੇ ਮਸ਼ਹੂਰ ਕ੍ਰਿਕਟਰ ਸ਼ੁਭਮਨ ਗਿਲ ਵੀ ਲਗਜ਼ਰੀ ਕਾਰਾਂ ਦੇ ਸ਼ੌਕੀਨ ਹਨ। ਵੈਸੇਂ ਤਾਂ ਉਹਨਾਂ ਦੇ ਕਲੇਕਸ਼ਨ ਵਿੱਚ ਬਹੁਤ ਸਾਰੀਆਂ ਮਹਿੰਗੀਆਂ ਕਾਰਾਂ ਮੌਜੂਦ ਹਨ। ਗਿਲ ਦੇ ਪਾਸ ਰੇਂਜ ਰੋਵਰ ਵੇਲਰ ਹੈ, ਜਿਸ ਦੀ ਕੀਮਤ 1.05 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਸ਼ੁਮਨ ਗਿਲ ਦੇ ਗੈਰਾਜ ‘ਚ ਮਹਿੰਦਰਾ ਥਾਰ ਦੇ ਕਈ ਹੋਰ ਕਾਰ ਮੌਜੂਦ ਹਨ।

ਸ਼ੁਭਮਨ ਗਿਲ ਦਾ ਲਾਲ ਰੁਮਾਲ

ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿਲ ਹਮੇਸ਼ਾ ਮੈਚ ਦੇ ਦੌਰਾਨ ਆਪਣੀ ਜੇਬ ਵਿੱਚ ਲਾਲ ਰੰਗ ਦਾ ਰੁਮਾਲ ਰੱਖਦੇ ਹਨ। ਸ਼ੁਬਮਨ ਗਿੱਲ ਦੇ ਅਨੁਸਰ ਇਹ ਕੋਈ ਅੰਧਵਿਸ਼ਵਾਸ਼ ਕਾਰਨ ਨਹੀਂ ਹੈ ਸ਼ਗੋ ਸ਼ੁਰੂ ਤੋਂ ਉਹਨਾਂ ਦਾ ਰੋਟੀਨ ਬਣਿਆ ਹੋਇਆ ਹੈ ਕਿ ਉਹ ਲ਼ਾਲ ਰੰਗ ਦਾ ਰੁਮਾਲ ਹੀ ਇਸਤੇਮਾਲ ਕਰਦੇ ਹਨ।

ਸ਼ੁਭਮਨ ਗਿੱਲ ਨੂੰ ਮਿਲਣ ਵਾਲੇ ਐਵਾਰਡ

2018U19 ਵਰਲਡ ਕੱਪ ਵਿੱਚ ਪਲੇਅਰ ਆਫ ਦ ਟੂਰਨਮੈਂਟ 
2019ਆਈਪੀਐਲ ਇਮਰਜਿੰਗ ਪਲੇਅਰ ਆਫ ਦ ਟੂਰਨਮੈਂਟ
2023ਕ੍ਰਿਕਟ ਆਫ ਦਿ ਈਅਰ

ਸ਼ੁਭਮਨ ਗਿੱਲ ਦੇ ਸੋਸ਼ਲ ਮੀਡੀਆ ਅਕਾਊਂਟ

ਸ਼ੁਭਮਨ ਗਿੱਲ ਦੇ ਨਾਮ ਤੋਂ ਬਹੁਤ ਸਾਰੇ ਸੋਸ਼ਲ ਮੀਡੀਆ ਅਕਾਊਂਟ ਬਣੇ ਹਨ ਪਰ ਤੁਸੀਂ ਸ਼ੁਬਮਨ ਗਿੱਲ ਦੇ  ਆਫੀਸ਼ੀਅਲ ਅਕਾਊਂਟ ਹੇਠਾਂ ਦੱਸੇ ਗਏ ਹਨ।

ਫੇਸਬੁੱਕ      – https://www.facebook.com/shubmangillofficialpage

ਟਵਿੱਟਰ      – https://twitter.com/ShubmanGill?

ਇੰਸਟਾਗ੍ਰਾਮ  https://www.instagram.com/shubmangill/

ਅਖੀਰ ਵਿੱਚ ਦੋ ਸ਼ਬਦ

Shubman Gill Biography In Punjabi ਤੁਹਾਨੂੰ ਕਿਵੇਂ ਲੱਗੀ, ਸਾਨੂੰ ਆਪਣੇ ਕੁਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਡਾ ਕੋਈ ਦੋਸਤ ਕ੍ਰਿਕਟ ਦਾ ਸ਼ੌਕੀਨ ਹੈ ਤਾਂ ਉਸ ਤੱਕ ਵੀ ਇਹ ਬਾਇਓਗ੍ਰਾਫੀ ਜਰੂਰ ਸ਼ੇਅਰ ਕਰੋ, ਕਿਸੇ ਹੋਰ ਸ਼ਖਸ਼ੀਅਤ ਬਾਰੇ ਬਾਇਓਗ੍ਰਾਫੀ ਪੜ੍ਹਨ ਦੇ ਲਈ ਤੁਸੀਂ ਆਪਣਾ ਸੁਝਾਵ ਸਾਨੂੰ ਕੁਮੈਂਟ ਬਾਕਸ ਵਿੱਚ ਵੀ ਲਿਖ ਸਕਦੇ ਹੋ ਤੇ ਸਾਨੂੰ ਈਮੇਲ ਆਈਡੀ ਰਾਹੀਂ ਵੀ ਭੇਜ ਸਕਦੇ ਹੋ।  ਧੰਨਵਾਦ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment