Punjab Govt Schemes | ਪੰਜਾਬ ਸਰਕਾਰ ਦੀ ਸਹੂਲਤ ਘਰ ਬੈਠੇ ਕਿਵੇਂ ਬਣਾਈਏ ਸਰਕਾਰੀ ਸਰਟੀਫਿਕੇਟ

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਜਿਵੇ ਕਿ ਅੱਜਕਲ ਖੇਤਰ ਡਿਜੀਟਲ ਹੋ ਗਿਆ ਹੈ ਤੇ ਹਰ ਚੀਜ ਘਰ ਬੈਠੇ ਹੀ ਮੰਗਵਾਈ ਜਾ ਸਕਦੀ ਹੈ , ਪਰ ਸਰਕਾਰੀ ਡਾਕੂਮੈਂਟ ਬਣਾਉਣ ਲਈ ਦਫਤਰਾਂ ਵਿੱਚ ਜਾਣਾ ਹੀ ਪੈਂਦਾ ਸੀ। ਪਰ ਪੰਜਾਬ ਸਰਕਾਰ ਦੀ ਨਵੀਂ Punjab Govt Schemes ਸ਼ੁਰੂ ਹੋਈ ਹੈ ਜਿਸ ਨੇ ਨਾਲ ਸਿਰਫ ਹੈਲਪਲਾਇਨ ਨੰਬਰ ਤੇ ਇਕ ਕਾਲ ਕਰਨ ਕਰਨ ਨਾਲ ਸਰਕਾਰੀ ਡਾਕੂਮੈਂਟ ਜਾਂ ਕੋਈ ਵੀ ਸਰਟੀਫਿਕੇਟ ਘਰ ਬੈਠੇ ਬਣਾ ਸਕੋਗੇ। ਇਸ ਸਕੀਮ ਦਾ ਨਾਮ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਹੈ। ਇਹ ਸਕੀਮ 10 ਦਸੰਬਰ 2023 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿਦ ਕੇਜਰੀਵਾਲ ਨੇ ਸ਼ੁਰੂ ਕੀਤੀ ਹੈ। ਅੱਜ ਦੇ ਇਸ ਬਲੌਗ ਵਿੱਚ ਅਸੀਂ ਜਾਣਕਾਰੀ ਦੇਵਾਗੇ ਕਿ ” ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ” ਯੋਜਨਾ ਦਾ ਫਾਇਦਾ ਉਠਾਇਆ ਜਾਵੇ ਤੇ ਕਿਹੜੀਆਂ ਸੁਵਿਧਾਵਾਂ ਤੁਹਾਨੂੰ ਘਰ ਬੈਠੇ ਹੀ ਮਿਲਣਗੀਆਂ।

ਪੰਜਾਬ ਸਰਕਾਰ ਦੀ ਨਵੀਂ Punjab Govt Schemes ਸ਼ੁਰੂ ਹੋਈ ਹੈ ਜਿਸ ਨੇ ਨਾਲ ਸਿਰਫ ਹੈਲਪਲਾਇਨ ਨੰਬਰ ਤੇ ਇਕ ਕਾਲ ਕਰਨ ਕਰਨ ਨਾਲ ਸਰਕਾਰੀ ਡਾਕੂਮੈਂਟ ਜਾਂ ਕੋਈ ਵੀ ਸਰਟੀਫਿਕੇਟ ਘਰ ਬੈਠੇ ਬਣਾ ਸਕੋਗੇ।

ਪੰਜਾਬ ਸਰਕਾਰ ਸਕੀਮਾਂ – ਘਰ ਬੈਠੇ ਕਿਹੜੀਆਂ ਸੇਵਾਵਾਂ ਮਿਲਣਗੀਆਂ ?

1076 Helpline Number ਡਾਇਲ ਕਰਨ ਤੇ ਜੋ ਸੇਵਾਵਾਂ ਤੁਹਾਨੂੰ ਘਰ ਬੈਠੇ ਮਿਲਣਗੀਆਂ ਉਹਨਾਂ ਵਿੱਚੋ ਮੁੱਖ ਸੇਵਾਵਾਂ ਹੇਠ ਲਿਖੀਆਂ ਹਨ।
  • ਜਨਮ ਸਰਟੀਫਿਕੇਟ ਬਣਾਉਣਾ ਜਾਂ ਇਸ ਵਿੱਚ ਕੋਈ ਸੁਧਾਰ ਕਰਵਾਉਣਾ
  • ਬੁਢਾਪਾ ਪੈਨਸ਼ਨ ਸਕੀਮ
  • ਜਾਤੀ ਸਰਟੀਫਿਕੇਟ
  • ਬੇਸਹਾਰਾ ਜਾਂ ਵਿਧਵਾ ਸਰਟੀਫਕੇਟ
  • ਆਮਦਨ ਸਰਟੀਫਿਕੇਟ
  • ਅਪਾਹਜ਼ ਸਰਟੀਫਿਕੇਟ
  • ਮੌਤ ਦਾ ਸਰਟੀਫਿਕੇਟ
  • ਮੈਰਿਜ ਰਜਿਸਟ੍ਰੇਸ਼ਨ
  • ਸ਼ਗਨ ਸਕੀਮ
  • ਬਾਰਡਰ ਏਰੀਆ ਸਰਟੀਫਿਕੇਟ
  • ਫਰਦ ਦੀ ਕਾਪੀ ਕਢਾਉਣਾ
  • NRI ਦੇ ਦਸਤਾਵੇਜਾਂ ਤੇ ਸਰਟੀਫਿਕੇਟ
  • ਪੁਲਿਸ ਕਲੀਅਰੈਸ ਦੇ ਦਸਤਖਤ ਸਰਟੀਫਿਕੇਟ
  • ਕੰਢੀ ਏਰੀਆ ਸਰਟੀਫ਼ਿਕੇਟ
  • ਪਛੜਾ ਏਰੀਆ ਸਰਟੀਫਿਕੇਟ 
  • ਬਿਜਲੀ ਬਿੱਲ ਦਾ ਭੁਗਤਾਨ

ਕਿਵੇਂ ਮਿਲੇਗਾ “ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ” ਸਕੀਮ ਦਾ ਫਾਇਦਾ ?

ਹੁਣ ਪੰਜਾਬ ਦੇ ਕਿਸੇ ਵੀ ਜ਼ਿਲੇ ਦੇ ਲੋਕ ਹੁਣ ਘਰ ਬੈਠੇ 43 ਸਿਵਲ ਸੇਵਾਵਾਂ ਦਾ ਫਾਇਦਾ ਲੈ ਸਕਣਗੇ। ਇਸ ਦੇ ਲਈ ਉਨ੍ਹਾਂ ਨੂੰ ਸਿਰਫ 1076 ਨੰਬਰ ਡਾਇਲ (1076 Helpline Number ) ਕਰਨਾ ਹੋਵੇਗਾ। ਇਹਨਾਂ ਵਿੱਚ ਉਹ ਸਾਰੀਆਂ ਸੁਵਿਧਾਵਾਂ ਹਨ ਜਿਨ੍ਹਾਂ ਲਈ ਲੋਕਾਂ ਨੂੰ ਜ਼ਿਲੇ ਦੇ ਸੁਵਿਧਾ ਸੈਂਟਰ ਵਿੱਚ ਜਾਣਾ ਪੈਂਦਾ ਸੀ। ਇਸ ਸਕੀਮ ਨਾਲ ਸਹੂਲਤ ਦੇ ਨਾਲ ਨਾਲ ਲੋਕਾਂ ਨੂੰ ਰਿਸ਼ਵਤ ਵੀ ਨਹੀਂ ਦੇਣੀ ਪਵੇਗੀ ਕਿਉਂਕਿ ਬਹੁਤ ਸਾਰੇ ਡੀਲਰ ਵਿਚੋਲੀਏ ਪੈਸੇ ਮੰਗਦੇ ਹਨ ਜਾਂ ਫਿਰ ਦਫਤਰ ਵਿੱਚ ਚੱਕਰ ਬਹੁਤ ਲਾਉਣੇ ਪੈਣਗੇ।

  1. ਕਿਸੇ ਵੀ ਮੋਬਾਇਲ ਤੋਂ 1076 ਨੰਬਰ ਡਾਇਲ ਕਰੋ।
  2. ਇਸ ਤੋਂ ਬਾਅਦ ਤੁਸੀਂ ਆਪਸ਼ਨ ਚੁਣੋਗੇ ਕਿ ਤੁਸੀਂ ਕਿਹੜਾ ਸਰਟੀਫਿਕੇਟ ਬਣਾਉਣਾ ਹੈ।
  3. ਉਸ ਤੋਂ ਬਾਅਦ ਤੁਹਾਨੂੰ ਮੇਸੇਜ ਰਾਹੀਂ ਲੋੜੀਦੇ ਡਾਕੂਮੈਂਟ ਦੱਸ ਦਿੱਤੇ ਜਾਣਗੇ ਅਤੇ ਨਾਲ ਅਪਾਉਂਟਮੈਂਟ ਮਿਲੇਗੀ ਕਿ ਕਿਸ ਦਿਨ ਅਤੇ ਸਮੇਂ ਤੇ ਤੁਹਾਡੇ ਘਰ ਕਰਮਚਾਰੀ ਆਵੇਗਾ। ਇਸ ਮੇਸੇਜ ਵਿੱਚ ਹੀ ਤੁਹਾਨੂੰ ਫੀਸ ਬਾਰੇ ਵੀ ਦੱਸ ਦਿਤਾ ਜਾਵੇਗਾ।
  4. ਇਸ ਤੋਂ ਬਾਅਦ ਤੁਹਾਨੂੰ ਕਾਲ ਆਵੇਗੀ ਤੇ ਤੁਹਾਡੇ ਨਾਲ ਸਮਾਂ ਤੇ ਦਿਨ ਨੂੰ ਵੈਰੀਫਾਈ ਕਰੇਗਾ।
  5. ਇਸ ਤੋਂ ਬਾਅਦ ਸਰਕਾਰੀ ਕਰਮਚਾਰੀ ਪੀਲੀ ਵਰਦੀ ਵਿੱਚ ਉਸ ਦਿੱਤੇ ਸਮੇਂ ਤੇ ਤੁਹਾਡੇ ਘਰ ਪਹੁੰਚ ਜਾਵੇਗਾ , ਉਹ ਆਪਣੇ ਨਾਲ ਇੱਕ ਟੈਬਲੇਟ ਲੈ ਕੇ ਆਵੇਗਾ ਉਸ ਰਾਹੀਂ ਉਹ  ਸਾਰੇ ਦਸਤਾਵੇਜ਼ ਅਪਲੋਡ ਕਰੇਗਾ। ਲੈ ਕੇ ਆਵੇਗਾ ਤੇ ਤੁਹਾਡਾ ਸਰਟੀਫਿਕੇਟ ਅਪਲਾਈ ਕਰੇਗਾ ਅਤੇ ਤੁਹਾਨੂੰ ਰਸੀਦ ਦੇ ਜਾਵੇਗਾ।
  6. ਉਸ ਰਸੀਦ ਨੰਬਰ ਨਾਲ ਤੁਸੀਂ ਆਨਲਾਇਨ ਚੈਕ ਕਰ ਸਕੋਗੇ ਕਿ ਕਦੋ ਤੱਕ ਤੁਹਾਡਾ ਸਰਟੀਫਿਕੇਟ ਘਰ ਪਹੁੰਚੇਗਾ।

ਤੁਸੀਂ ਇਹ ਸੇਵਾ ਲ਼ਈ  ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੇ  ਵਿਚਕਾਰ ਕਰ ਸਕਦੇ ਹੋ। ਇਸ ਲਈ ਹਰ ਜ਼ਿਲ੍ਹੇ ਵਿਚ ਛੋਟੇ ਪੱਧਰ ਤੇ ਸੇਵਾ ਕੇਂਦਰ ਵਿਚ ਇਕ ਆਫਿਸ  ਬਣਾਇਆ ਗਿਆ ਹੈ ਅਤੇ ਉੱਥੇ ਸਟਾਫ਼ ਉਪਲੱਬਧ ਹੁੰਦਾ ਹੈ। ਤੁਹਾਡੀ ਕਾਲ ਤੋਂ ਬਾਅਦ  ਇਹ ਸਟਾਫ ਇੱਕ ਰਜਿਸਟਰ ’ਤੇ  ਅਪਵਾਇੰਟਮੈਂਟਾਂ ਨੂੰ ਨੋਟ ਕਰੇਗਾ ਅਤੇ ਅਗਲੇ ਦਿਨ ਸਰਕਾਰੀ ਕਰਮਚਾਰੀ ਨੂੰ ਭੇਜ ਦੇਵੇਗਾ। ਇਸ ਤੋਂ ਬਾਅਦ ਕਰਮਚਾਰੀ ਅਪਾਇੰਟਮੈਂਟ ਲੈਣ ਵਾਲੇ ਨਾਲ ਫ਼ੋਨ ’ਤੇ ਗੱਲ ਕਰੇਗਾ ਅਤੇ ਸਮਾਂ ’ਤੇ ਦਿਨ ਲੈ ਕੇ ਉਨ੍ਹਾਂ ਤੱਕ ਪਹੁੰਚ ਕਰੇਗਾ।

ਕਿੰਨੀ ਹੋਵੇਗੀ ਇਸ ਸਕੀਮ ਦੀ ਫੀਸ ?

ਜੇਕਰ ਅਸੀਂ ਕੋਈ ਸਰਕਾਰੀ ਸਰਟੀਫਿਕੇਟ ਬਣਾਉਣਾ ਹੋਵੇ ਤਾ ਉਸ ਦੀ ਅਲੱਗ ਅਲੱਗ ਫੀਸ ਹੁੰਦੀ ਹੈ, ਉਸੇ ਤਰਾਂ ਹੀ ਇਸ ਸਕੀਮ ਵਿੱਚ ਤੁਹਾਨੂੰ ਸਰਵਿਸ ਦੀ ਫੀਸ ਦੇ ਨਾਲ 120 ਰੁਪਏ ਅਲੱਗ ਤੋਂ ਘਰ ਆਉਣ ਦੇ ਵੀ ਦੇਣੇ ਪੈਣਗੇ।

ਨਤੀਜਾ 

ਇਸ Punjab Govt Schemes ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਬਾਰੇ ਤੁਹਾਡਾ ਕੀ ਕਹਿਣਾ ਹੈ , ਕੀ  ਇਹ ਕਾਮਯਾਬ ਹੋਵੇਗੀ , ਇਸ ਬਾਰੇ ਆਪਣੇ ਸੁਝਾਵ ਕੁਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ www.punjabijankari.com ਵੱਲੋ ਦਿੱਤੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਇਸ ਬਾਰੇ ਵੀ ਜਰੂਰ ਕੁਮੈਂਟ ਕਰੋ।

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment