ਸੁਕੰਨਿਆ ਸਮ੍ਰਿਧੀ ਯੋਜਨਾ 2024 – Sukanya Samriddhi Yojana In Punjab

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਦੋਸਤੋ,  ਜੇਕਰ ਤੁਸੀਂ ਵੀ ਇੱਕ ਬੇਟੀ ਦੇ ਪਿਤਾ ਹੋ ਤਾਂ ਤੁਹਾਨੂੰ ਆਪਣੀ ਬੇਟੀ ਦੇ ਵਿਆਹ ਦੀ ਜਾਂ ਪੜ੍ਹਾਈ ਦੀ ਫਿਕਰ ਕਰਨ ਦੀ ਜਰੂਰਤ ਨਹੀਂ ਕਿਉਂਕਿ ਅੱਜ ਤੁਹਾਨੂੰ ਇੱਕ ਸਰਕਾਰ ਦੀ ਅਜਿਹੀ ਸਕੀਮ ਦੱਸਾਂਗੇ ਜਿਸ ਦੇ ਨਾਲ ਤੁਹਾਨੂੰ ਆਪਣੀ ਬੇਟੀ ਦੇ ਵਿਆਹ ਜਾਂ ਉੱਚ ਪੜ੍ਹਾਈ ਦੇ ਲਈ ਫਿਕਰ ਕਰਨ ਦੀ ਜਰੂਰਤ ਨਹੀਂ। ਪੜਾਈ ਅਤੇ ਵਿਆਹ ਲ਼ਈ ਬਹੁਤ ਸਾਰਾ ਪੈਸਾ ਸਰਕਾਰ ਦਿੰਦੀ ਹੈ, ਕਿਉਂਕਿ ਕੇਂਦਰ ਸਰਕਾਰ ਦੀ ਸਕੀਮ ਅਜਿਹੀ ਸਰਕਾਰੀ ਸਕੀਮ ਹੈ ਜੋ ਕੇ ਬਹੁਤ ਜਿਆਦਾ ਫਾਇਦੇਮੰਦ ਹੈ ਆਮ ਤੌਰ ਤੇ ਪੰਜਾਬ ਦੇ ਪਿੰਡਾਂ ਵਿੱਚ ਵੀ ਇਹ ਸਕੀਮ ਅਧੀਨ ਬਹੁਤ ਲੋਕਾਂ ਦਾ ਖਾਤਾ ਚਲਦਾ ਹੈ ਪਰ ਉਹਨਾਂ  ਲੋਕਾਂ ਨੂੰ ਇਹ ਸਕੀਮ ਦਾ ਨਾਮ ਨਹੀਂ ਪਤਾ ਹੁੰਦਾ ਤੇ  ਆਮ ਤੌਰ ਤੇ ਇਸਨੂੰ ਡਾਕਖਾਨੇ ਦਾ ਖਾਤਾ ਹੀ ਕਹਿ ਦਿੱਤਾ ਜਾਂਦਾ ਹੈ । ਅਸੀਂ ਗੱਲ ਕਰ ਰਹੇ ਹਾਂ Sukanya Samriddhi Yojana (SSY)ਦੀ। ਅੱਜ ਪੰਜਾਬੀ ਜਾਣਕਾਰੀ ਦੇ ਇਸ ਬਲੋਗ ਦੇ ਵਿੱਚ ਅਸੀਂ ਸੁਕੰਨਿਆ ਸਮ੍ਰਿਧੀ ਯੋਜਨਾ 2024 ਬਾਰੇ ਪੰਜਾਬੀ ਵਿੱਚ ਪੂਰੇ ਸਰਲ ਸ਼ਬਦਾਂ ਵਿੱਚ ਜਾਣਕਾਰੀ ਦੇਵਾਂਗੇ , ਇਹ ਸਕੀਮ ਦਾ ਫਾਇਦਾ ਹਰ ਪਰਿਵਾਰ ਨੂੰ ਉਠਾਉਣਾ ਚਾਹੀਦਾ ਹੈ। ਪੂਰਾ ਬਲੋਗ ਧਿਆਨ ਨਾਲ ਪੜੋ ਤੇ ਆਪਣੇ ਹੋਰ ਰਿਸ਼ਤੇਦਾਰਾਂ ਤੱਕ ਵੀ ਇਸ ਨੂੰ ਜਰੂਰ ਸ਼ੇਅਰ ਕਰੋ ਕਿ ਸਕੰਨਿਆ ਸਮਰਿਧੀ ਯੋਜਨਾ ਕੀ ਹੈ ਇਸਦਾ ਖਾਤਾ ਕਿਵੇਂ ਖੁਲਾਇਆ ਜਾ ਸਕਦਾ ਹੈ ਇਸ ਦੇ ਲਈ ਜਰੂਰੀ ਸ਼ਰਤਾਂ ਕੀ ਹਨ ਅਤੇ ਇਸ ਦੇ ਕੀ ਫਾਇਦੇ ਹਨ ਇਸ ਬਾਰੇ ਬਲੋਗ ਵਿੱਚ ਪੂਰੀ ਡਿਟੇਲ ਵਿੱਚ ਜਾਣਕਾਰੀ ਦਿੱਤੀ ਗਈ ਹੈ।

ਸੁਕੰਨਿਆ ਸਮ੍ਰਿਧੀ ਯੋਜਨਾ 2024 - Sukanya Samriddhi Yojana In Punjab

Sukanya Samriddhi Yojana (SSY) Scheme Details in Punjabi

ਵਿਆਜ ਦਰ (sukanya samriddhi yojana interest rate 2024 )8.2% ਪ੍ਰਤੀ ਸਾਲ
ਨਿਵੇਸ਼ ਰਕਮਘੱਟੋ-ਘੱਟ 250 ਰੁਪਏ, ਵੱਧ ਤੋਂ ਵੱਧ 1.5 ਲੱਖ ਰੁਪਏ ਪ੍ਰਤੀ ਸਾਲ
ਮਿਆਦ (Maturity)21 ਸਾਲ ਜਾਂ 18 ਸਾਲ ਬਾਅਦ ਲੜਕੀ ਦਾ ਵਿਆਹ ਹੋਣ ਤੱਕ
Maturity – ਰਕਮਨਿਵੇਸ਼ ਦੀ ਰਕਮ ‘ਤੇ ਨਿਰਭਰ ਕਰਦਾ ਹੈ
ਨਿਵੇਸ਼ ਦੀ ਮਿਆਦ15 ਸਾਲ ਤੱਕ ਦੀ
ਯੋਗਤਾਧੀ ਦੀ ਉਮਰ 10 ਸਾਲ ਤੋਂ ਘੱਟ
ਆਮਦਨ ਟੈਕਸ ਛੋਟ80C ਦੇ ਤਹਿਤ – ਵੱਧ ਤੋਂ ਵੱਧ 1.5 ਲੱਖ ਰੁਪਏ ਤੱਕ ਦੇ ਨਿਵੇਸ਼ ‘ਤੇ
 ਵੈੱਬਸਾਈਟ https://www.nsiindia.gov.in/

ਸੁਕੰਨਿਆ ਸਮ੍ਰਿਧੀ ਯੋਜਨਾ ਕੀ ਹੈ ?

ਸੁਕੰਨਿਆ ਸਮ੍ਰਿਧੀ ਯੋਜਨਾ(SSY) ਕੇਂਦਰ ਸਰਕਾਰ ਦੀ ਯੋਜਨਾ ਹੈ। ਇਹ ਸਕੀਮ ਬੇਟੀ ਪੜ੍ਹਾਓ, ਬੇਟੀ ਬਚਾਓ ਯੋਜਨਾ ਦੇ ਤਹਿਤ ਸ਼ੁਰੂ ਕੀਤੀ ਹੈ। ਇਹ ਸਕੀਮ ਸ਼ੁਰੂ ਇਸ ਲਈ ਕੀਤੀ ਗਈ ਸੀ ਕਿ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਵਿੱਚ ਪੈਦਾ ਹੋਣ ਵਾਲੀਆਂ ਲੜਕੀਆਂ ਨੂੰ ਭਵਿੱਖ ਵਿੱਚ ਆਰਥਿਕ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ। ਸੁਕੰਨਿਆ ਸਮ੍ਰਿਧੀ ਯੋਜਨਾ ਬੱਚਤ ਸਕੀਮ ਹੈ, ਜੋ ਲੰਬੇ ਸਮੇਂ ਲਈ ਚਲਾਈ ਜਾਂਦੀ ਹੈ। ਜੇਕਰ ਤੁਹਾਡੀ ਬੇਟੀ ਦੀ ਉਮਰ 10 ਸਾਲ ਤੱਕ ਜਾਂ ਇਸਤੋਂ ਘੱਟ ਹੈ ਤਾ ਤੁਸੀਂ ਇਹ ਸਕੀਮ ਦਾ ਖਾਤਾ ਖੁਲਵਾ ਸਕਦੇ ਹੋ।  ਇਕ ਪਰਿਵਾਰ ਵਿੱਚ ਵੱਧ ਤੋਂ ਵੱਧ 2 ਬੇਟੀਆਂ ਦੇ ਖਾਤੇ ਹੀ ਖੁਲਵਾਏ ਜਾ ਸਕਦੇ ਹਨ , ਇਸ ਤੋਂ ਜਿਆਦਾ ਨਹੀਂ। ਇਸ ਸਕੀਮ ਨਾਲ ਧੀ ਦੀ ਪੜ੍ਹਾਈ ਅਤੇ ਵਿਆਹ ਤੱਕ ਬਹੁਤ ਸਾਰਾ ਪੈਸਾ ਜੋੜਿਆ ਜਾ ਸਕਦਾ ਹੈ । ਇਸ ਸਕੀਮ ਵਿੱਚ ਜਮਾ ਕਰਵਾਏ ਪੈਸੇ ਤੇ 8 ਫੀਸਦੀ ਵਿਆਜ ਦਿੱਤਾ ਜਾਂਦਾ ਹੈ ਜੋ ਕਿ ਕਿਸੇ ਵੀ ਬੈੰਕ ਦੀ FD ਨਾਲੋਂ ਜਿਆਦਾ ਹੁੰਦਾ ਹੈ। ਇਸ ਸਕੀਮ ਵਿੱਚ ਸਾਲ ਵਿੱਚ ਘੱਟ ਤੋਂ ਘੱਟ 1.5 ਲੱਖ ਰੁਪਏ ਬੇਟੀ ਦੇ ਨਾਮ ਜਮਾ ਕਰਵਾਉਂਦੇ ਜਰੂਰੀ ਹੁੰਦੇ ਹਨ। ਇਹ ਸਕੀਮ ਲਗਤਾਰ 15 ਸਾਲਾਂ ਤੱਕ ਚਲਾਉਣੀ ਜਰੂਰੀ ਹੈ । ਬੇਟੀ  ਦੇ 10 ਸਾਲ ਦੀ ਹੋਣ ਤੋਂ ਪਹਿਲਾਂ ਕਿਸੇ ਵੀ ਸਮੇਂ ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਖਾਤਾ ਖੁਲਵਾਇਆ ਜਾ ਸਕਦਾ ਹੈ। ਸੁਕੰਨਿਆ ਸਮ੍ਰਿਧੀ ਖਾਤਾ 250 ਰੁਪਏ ਨਾਲ ਖੁਲਵਾਇਆ ਜਾ ਸਕਦਾ ਹੈ ।

ਸਕੀਮ ਦਾ ਪੂਰਾ ਪੈਸਾ ਬੇਟੀ ਦੇ 21 ਸਾਲ ਦੀ ਉਮਰ ਹੋਣ ਤੇ ਮਿਲੇਗਾ , ਇਸ ਤੋਂ ਪਹਿਲਾ ਬੇਟੀ ਦੀ ਉਮਰ 18 ਸਾਲ ਹੋਣ ਤੇ 50% ਪੈਸਾ ਕਢਵਾਇਆ ਜਾ ਸਕਦਾ ਹੈ। ਅੱਗੇ ਤੁਸੀਂ ਜਾਣੋਗੇ ਕਿ ਇਹ ਖਾਤਾ ਕਿਵੇਂ ਅਤੇ ਕਿਥੋਂ ਖੁਲਵਾਇਆ ਜਾ ਸਕਦਾ ਹੈ।

ਉਦਾਹਰਣ ਦੇ ਤੋਰ ਤੇ ਜੇਕਰ ਤੁਸੀਂ ਬੱਚੀ ਦੇ ਜਨਮ ਸਮੇਂ ਹੀ ਇਹ ਖਾਤਾ ਖੁਲਵਾ ਦਿੰਦੇ ਹੋ ਤਾ 15 ਸਾਲ ਤੱਕ ਕਿਸਤ ਭਰਦੇ ਰਹੋ ਉਸ ਤੋਂ ਬਾਅਦ ਬੱਚੀ ਦੀ ਉਮਰ 21 ਸਾਲ ਹੋਣ ਤੇ ਤੁਹਾਨੂੰ 8 % ਵਿਆਜ ਸਮੇਤ ਸਾਰੀ ਰਕਮ ਮਿਲ ਜਾਵੇਗੀ , ਇਹ ਦੁਗਣੇ ਨਾਲੋਂ ਵੀ ਕਈ ਗੁਣਾ ਹੋਵੇਗੀ।

ਆਪਣੀ ਧੀ ਲਈ 2024 ਤੋਂ ਸਰਕਾਰ ਦੀ ਇਸ ਸਕੀਮ ਵਿੱਚ ਸ਼ੁਰੂ ਕਰੋ ਖਾਤਾ , ਧੀ ਦੀ ਪੜਾਈ ਲ਼ਈ ਮਿਲਣਗੇ 44 ਲੱਖ , ਸਮਝੋ ਕਿਵੇਂ ਮਿਲੇਗਾ ਲਾਭ

ਇਸ ਨੂੰ ਹੋਰ ਸੋਖੇ ਤਰੀਕੇ ਨਾਲ ਸਮਝਦੇ ਹਾਂ , ਜਿਵੇ ਕਿ ਜੇਕਰ ਤੁਹਾਡੀ ਧੀ 2024 ਵਿੱਚ 3 ਸਾਲ ਦੀ ਹੈ ਅਤੇ ਤੁਸੀਂ ਹੁਣ ਖਾਤਾ ਖੁਲਵਾਉਂਦੇ ਹੋ, ਤਾਂ ਤੁਹਾਨੂੰ ਪਹਿਲੇ 15 ਸਾਲਾਂ ਮਤਲਬ ਸਾਲ 2039 ਤੱਕ ਸਾਲਾਨਾ ਪੈਸੇ ਜਮ੍ਹਾ ਕਰਨੇ ਪੈਣਗੇ। ਜਦੋਂ ਤੁਹਾਡੀ ਬੇਟੀ 21 ਸਾਲ ਦੀ ਹੋ ਜਾਂਦੀ ਹੈ, ਤਾਂ ਤੁਸੀਂ ਆਪਣੀ ਧੀ ਦੀ ਪੜ੍ਹਾਈ ਜਾਂ ਵਿਆਹ ਲਈ ਪੈਸੇ ਕਢਵਾ ਸਕਦੇ ਹੋ। ਇਸ ਦੇ ਨਾਲ ਹੀ, 21 ਸਾਲਾਂ ਬਾਅਦ ਮਤਲਬ ਸਾਲ 2045 ਵਿੱਚ, ਯੋਜਨਾ ਪੂਰੀ ਹੋ ਜਾਵੇਗੀ ਤੁਹਾਨੂੰ ਪੂਰੀ ਰਕਮ ਇੱਕ ਵਾਰ ਵਿੱਚ ਦਿੱਤੀ ਜਾਵੇਗੀ।

ਸੁਕੰਨਿਆ ਯੋਜਨਾ ਵਿੱਚ 500 ਰੁਪਏ ਮਹੀਨਾ ਜਮ੍ਹਾਂ ਕਰਾਉਣ ਨਾਲ ਤੁਹਾਨੂੰ ਕਿੰਨਾ ਮਿਲੇਗਾ?

ਮਹੀਨਾਵਾਰ ਜਮ੍ਹਾ – 500 ਰੁਪਏ

ਇੱਕ ਸਾਲ ਦੀ ਜਮ੍ਹਾਂ ਰਕਮ – 500X 12 = 6,000 ਰੁਪਏ

15 ਸਾਲਾਂ ਲਈ ਜਮ੍ਹਾਂ ਕੀਤੀ ਗਈ ਕੁੱਲ ਰਕਮ = 6000X 12= 90,000 ਰੁਪਏ

 ਤੁਹਾਨੂੰ 21 ਸਾਲ ਦੀ ਉਮਰ ਵਿੱਚ ਜੋ ਪੈਸੇ ਮਿਲਣਗੇ =  2,54,606 ਰੁਪਏ ( ਲੱਗਭਗ ਦੋ ਲੱਖ ਚਰਵੰਜਾ ਹਜ਼ਾਰ ਛੇ ਸੌ ਛੇ)

ਸੁਕੰਨਿਆ ਸਮ੍ਰਿਧੀ ਯੋਜਨਾ 2024 ਦੇ ਲ਼ਈ ਖਾਤਾ ਕਿਵੇਂ ਖੁਲਾਈਏ ?

  • ਸੁਕੰਨਿਆ ਸਮ੍ਰਿਧੀ ਯੋਜਨਾ (SSY)ਦੇ ਤਹਿਤ ਖਾਤਾ ਖੋਲ੍ਹਣ ਲਈ, ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਨਜ਼ਦੀਕੀ ਡਾਕਖਾਨੇ ਜਾਂ ਕਿਸੇ ਵੀ ਬੈਂਕ ਸ਼ਾਖਾ ਵਿੱਚ ਜਾਣਾ ਪਵੇਗਾ।
  • ਉੱਥੇ ਜਾ ਕੇ ਤੁਹਾਨੂੰ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਖਾਤਾ ਖੋਲਣ ਲਈ ਫਾਰਮ ਪ੍ਰਾਪਤ ਕਰਨਾ ਹੋਵੇਗਾ।
  • ਫਾਰਮ ਨੂੰ ਤੁਸੀਂ ਆਨਲਾਇਨ ਵੀ ਡਾਊਨਲੋਡ ਕਰ ਸਕਦੇ ਹੋ , ਡਾਕਖਾਨੇ ਵਿੱਚ ਖਾਤਾ ਖਲਾਉਣ ਲਈ ਫਾਰਮ ਡਾਊਨਲੋਡ ਕਰਨ ਲਈ ਇਹ ਲਿੰਕ ਤੇ ਕਲਿਕ ਕਰੋ। https://www.indiapost.gov.in/VAS/DOP_PDFFiles/form/Accountopening.pdf
  • ਇਸ ਤੋਂ ਬਾਅਦ, ਤੁਸੀਂ ਇਹ ਫਾਰਮ ਵਿੱਚ ਪੂਰੀ ਜਾਣਕਾਰੀ ਭਰਨੀ ਪਵੇਗੀ।
  • ਸਾਰੀ ਜਾਣਕਾਰੀ ਭਰਨ ਤੋਂ ਬਾਅਦ, ਤੁਹਾਨੂੰ ਲੋੜੀਂਦੇ ਦਸਤਾਵੇਜ਼ਾਂ ਦੀਆਂ ਕਾਪੀਆਂ ਦੇ ਨਾਲ ਫਾਰਮ ਨੱਥੀ ਕਰਨਾ ਹੋਵੇਗਾ।
  • ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ, ਤੁਹਾਨੂੰ ਇਹ ਅਰਜ਼ੀ ਫਾਰਮ ਪ੍ਰੀਮੀਅਮ ਦੀ ਰਕਮ ਦੇ ਨਾਲ ਪੋਸਟ ਆਫਿਸ ਜਾਂ ਬੈਂਕ ਵਿੱਚ ਜਮ੍ਹਾ ਕਰਨਾ ਹੋਵੇਗਾ।
  • ਇਸ ਤਰ੍ਹਾਂ ਤੁਸੀਂ ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਅਪਲਾਈ ਕਰ ਸਕਦੇ ਹੋ।

ਸੁਕੰਨਿਆ ਸਮ੍ਰਿਧੀ ਯੋਜਨਾ ਦੇ ਫਾਇਦੇ ?

  • ਇਸ ਸਕੀਮ ਤਹਿਤ 10 ਸਾਲ ਤੋਂ ਘੱਟ ਉਮਰ ਦੀ ਬੱਚੀ ਦੇ ਨਾਂ ‘ਤੇ ਖਾਤਾ ਖੋਲ੍ਹਿਆ ਜਾ ਸਕਦਾ ਹੈ।
  • ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ, ਕੋਈ ਵੀ ਵਿਅਕਤੀ ਇੱਕ ਸਾਲ ਵਿੱਚ ਘੱਟੋ ਘੱਟ 250 ਰੁਪਏ ਅਤੇ ਵੱਧ ਤੋਂ ਵੱਧ 1.5 ਲੱਖ ਰੁਪਏ ਸਾਲਾਨਾ ਜਮਾ ਕਰ ਸਕਦਾ ਹੈ।
  • ਸੁਕੰਨਿਆ ਸਮ੍ਰਿਧੀ ਯੋਜਨਾ ਇੱਕ ਸਰਕਾਰੀ ਯੋਜਨਾ ਹੈ ਇਸ ਲਈ ਗਾਰੰਟੀਸ਼ੁਦਾ ਰਿਟਰਨ ਪ੍ਰਦਾਨ ਕਰਦੀ ਹੈ।
  • ਸੁਕੰਨਿਆ ਸਮ੍ਰਿਧੀ ਖਾਤੇ ਨੂੰ ਦੇਸ਼ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਟ੍ਰਾਂਸਫਰ ਕੀਤਾ ਜਾ ਸਕਦਾ ਹੈ।
  • ਅਜਿਹੇ ‘ਚ ਉਨ੍ਹਾਂ ਨੂੰ ਸ਼ਿਫਟ ਦਾ ਸਬੂਤ ਦੇਣਾ ਹੋਵੇਗਾ। ਇਸ ਤੋਂ ਬਾਅਦ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਖੋਲ੍ਹੇ ਗਏ ਖਾਤੇ ਨੂੰ ਟ੍ਰਾਂਸਫਰ ਕੀਤਾ ਜਾਵੇਗਾ।ਇਸ ਦੇ ਨਾਲ ਹੀ, ਜੇਕਰ ਮਿਆਦ ਪੂਰੀ ਹੋਣ ਦੇ ਬਾਅਦ ਵੀ ਖਾਤਾ ਬੰਦ ਨਹੀਂ ਹੁੰਦਾ ਹੈ, ਤਾਂ ਵਿਅਕਤੀ ਨੂੰ ਵਿਆਜ ਦਾ ਲਾਭ ਮਿਲਦਾ ਹੈ।
  • ਜਦੋਂ ਲੜਕੀ 18 ਸਾਲ ਦੀ ਹੋ ਜਾਂਦੀ ਹੈ, ਤਾਂ ਉਸ ਨੂੰ ਆਪਣੀ ਪੜ੍ਹਾਈ ਲਈ 50% ਰਕਮ ਕਢਵਾਉਣ ਦਾ ਆਪਸ਼ਨ ਦਿੱਤਾ ਜਾਂਦਾ ਹੈ।
  • ਇਸ ਸਕੀਮ ਤਹਿਤ ਗੋਦ ਲਈ ਧੀ ਲਈ ਵੀ ਖਾਤਾ ਖੁਲਵਾਇਆ ਜਾ ਸਕਦਾ ਹੈ।
  • ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ, ਪ੍ਰੀਮੀਅਮ ਦੀ ਰਕਮ 15 ਸਾਲਾਂ ਲਈ ਜਮ੍ਹਾਂ ਕਰਾਉਣੀ ਪੈਂਦੀ ਹੈ ਜਿਸ ਲਈ ਮਿਆਦ ਪੂਰੀ ਹੋਣ ਦੀ ਮਿਆਦ 21 ਸਾਲ ਨਿਰਧਾਰਤ ਕੀਤੀ ਗਈ ਹੈ।
  • ਵਿੱਤੀ ਸਾਲ 2023-24 ਦੇ ਅਨੁਸਾਰ, ਇਸ ਯੋਜਨਾ ਵਿੱਚ 8% ਦੀ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਹੈ।
  • 18 ਸਾਲ ਦੀ ਹੋਣ ਤੋਂ ਬਾਅਦ, ਲੜਕੀ ਆਪਣੇ ਖਾਤੇ ਦਾ ਪ੍ਰਬੰਧਨ ਖੁਦ ਕਰ ਸਕਦੀ ਹੈ।

ਸੁਕੰਨਿਆ ਸਮ੍ਰਿਧੀ ਯੋਜਨਾ 2024 ਦੇ ਲਈ ਜਰੂਰੀ ਡਾਕੂਮੈਂਟ

ਸੁਕੰਨਿਆ ਸਮ੍ਰਿਧੀ ਯੋਜਨਾ 2024 ਦੇ ਲਈ ਤੁਹਾਨੂੰ ਆਮ ਵਰਤੋਂ ਵਿੱਚ ਆਉਣ ਵਾਲੇ ਦਸਤਾਵੇਜ ਚਾਹੀਦੇ ਹਨ।  ਇਸ ਦੀ ਲਿਸਟ ਤੁਸੀਂ ਨੋਟ ਕਰ ਸਕਦੇ ਹੋ।

  • ਬੱਚੀ ਦਾ ਆਧਾਰ ਕਾਰਡ ( ਜਿਸ ਦੇ ਨਾਮ ਤੇ ਖਾਤਾ ਖੁਲ੍ਹੇਗਾ )
  • ਬੱਚੀ ਦੇ ਮਾਤਾ ਪਿਤਾ ਦੋਨਾਂ ਦੇ ਆਧਾਰ ਕਾਰਡ
  • ਬੱਚੀ ਦੀ ਪਾਸਪੋਰਟ ਸਾਇਜ਼ ਫੋਟੋ
  • ਬੱਚੀ ਦਾ ਜਨਮ ਸਰਟੀਫਿਕੇਟ

ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਇਨਕਮ ਟੈਕਸ ਲਾਭ

ਬੇਟੀਆਂ ਲਈ ਸ਼ੁਰੂ ਕੀਤੀ ਗਈ ਸੁਕੰਨਿਆ ਸਮ੍ਰਿਧੀ ਯੋਜਨਾ ਇਸ ਲਈ ਵੀ ਖਾਸ ਹੈ ਕਿਉਂਕਿ ਨਿਵੇਸ਼ਕਾਂ ਨੂੰ ਇਸ ਰਾਹੀਂ ਬਹੁਤ ਸਾਰੇ ਟੈਕਸ ਲਾਭ ਮਿਲਦੇ ਹਨ। ਸਭ ਤੋਂ ਪਹਿਲਾਂ, ਸਕੀਮ ਵਿੱਚ ਨਿਵੇਸ਼ ਕੀਤੀ ਰਕਮ, ਪ੍ਰਾਪਤ ਵਿਆਜ ਅਤੇ ਸਕੀਮ ਪੂਰਾ ਹੋਣ ਤੇ ਮਿਲਣ ਵਾਲੇ ਪੈਸੇ ਟੈਕਸ ਮੁਕਤ ਹਨ। ਇੰਨਾ ਹੀ ਨਹੀਂ, ਇਨਕਮ ਟੈਕਸ ਐਕਟ 1961 ਦੀ ਧਾਰਾ 80c  ਦੇ ਤਹਿਤ, ਨਿਵੇਸ਼ਕ ਨਿਵੇਸ਼ ਕੀਤੀ ਅਸਲ ਰਕਮ ‘ਤੇ ਹਰ ਸਾਲ 1.5 ਲੱਖ ਰੁਪਏ ਤੱਕ ਦਾ ਟੈਕਸ ਲਾਭ ਲੈ ਸਕਦੇ ਹਨ।

ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਕਿਸ਼ਤ ਕਿਵੇਂ ਜਮਾ ਕਰਵਾਈ ਜਾਵੇ ?

ਇਸ ਵਿੱਚ ਤੁਸੀਂ ਹਰ ਮਹੀਨੇ ਦੀ 5 ਤਾਰੀਕ ਤੱਕ ਆਪਣੀ ਚੁਣੀ ਕਿਸਤ ਜਮਾ ਕਰਵਾ ਸਕਦੇ ਹੋ। ਤੁਸੀਂ ਇਸ ਕਿਸਤ ਨੂੰ ਆਨਲਾਇਨ ਜਮਾ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਡਾਕਖਾਨੇ ਜਾਂ ਬੈੰਕ ਵਿੱਚ ਜਾ ਕੇ ਵੀ ਕਿਸਤ ਜਮਾ ਕਰਵਾ ਸਕਦੇ ਹੋ। ਇਸ ਤੋਂ ਬਿਨਾ ਡਰਾਫਟ ਜਾ ਚੈਕ ਰਾਹੀਂ ਵੀ ਕਿਸ਼ਤ ਦਾ ਭੁਗਤਾਨ ਕੀਤਾ ਜਾ ਸਕਦਾ ਹੈ। 

ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਖਾਤਾ ਖੋਲਣ ਵਾਲੇ ਬੈਂਕ

ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਡਾਕਖਾਨੇ ਤੋਂ ਬਿਨਾ ਹੋਰ ਕਈ ਬੈੰਕਾਂ ਵਿੱਚ ਖਾਤਾ ਖੁਲਵਾਇਆ ਜਾ ਸਕਦਾ ਹੈ।

HDFC ਬੈਂਕ
ਐਕਸਿਸ ਬੈਂਕ
ਪੰਜਾਬ ਨੈਸ਼ਨਲ ਬੈਂਕ
ਕੇਨਰਾ ਬੈਂਕ
ਯੂਨੀਅਨ ਬੈਂਕ ਆਫ ਇੰਡੀਆ
ਆਈਸੀਆਈਸੀਆਈ ਬੈਂਕ
ਸੈਂਟਰਲ ਬੈਂਕ ਆਫ ਇੰਡੀਆ
IDBI ਬੈਂਕ
ਕੇਨਰਾ ਬੈਂਕ
ਇੰਡੀਅਨ ਬੈਂਕ
ਸਟੇਟ ਬੈਂਕ ਆਫ ਇੰਡੀਆ
ਬੈਂਕ ਆਫ ਮਹਾਰਾਸ਼ਟਰ
ਪੰਜਾਬ ਐਂਡ ਸਿੰਧ ਬੈਂਕ
ਇੰਡੀਅਨ ਓਵਰਸੀਜ਼ ਬੈਂਕ
ਯੂਕੋ ਬੈਂਕ
ਬੈਂਕ ਆਫ ਇੰਡੀਆ
ਬੈਂਕ ਆਫ ਬੜੌਦਾ

ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਖਾਤਾ ਕਦੋਂ ਬੰਦ ਕਰ ਸਕਦੇ ਹੋ?

 ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ 15 ਸਾਲਾਂ ਲਈ ਪੈਸੇ ਭਰਨੇ ਜਰੂਰੀ ਹਨ ਪਰ ਕੁੱਝ ਕਰਨਾ ਕਰਕੇ  ਖਾਤਾ ਸਮੇਂ ਤੋਂ ਪਹਿਲਾਂ ਬੰਦ ਕੀਤਾ ਜਾ ਸਕਦਾ ਹੈ।

  • ਬੱਚੀ ਦੀ ਮੌਤ ਦੇ ਮਾਮਲੇ ‘ਚ – ਜੇਕਰ ਬੱਚੀ ਦੇ ਨਾਮ ‘ਤੇ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਖਾਤਾ ਖੋਲ੍ਹਿਆ ਗਿਆ ਹੈ, ਦੀ ਮੌਤ ਹੋ ਜਾਂਦੀ ਹੈ, ਤਾਂ ਖਾਤਾ ਬੰਦ ਕਰ ਦਿੱਤਾ ਜਾਂਦਾ ਹੈ।
  • ਸਰਪ੍ਰਸਤ ਦੀ ਮੌਤ ‘ਤੇ – ਖਾਤਾ ਉਸ ਸਰਪ੍ਰਸਤ ਦੀ ਮੌਤ ‘ਤੇ ਵੀ ਬੰਦ ਕੀਤਾ ਜਾ ਸਕਦਾ ਹੈ ਜਿਸ ਦੁਆਰਾ ਖਾਤਾ ਚਲਾਇਆ ਜਾਂਦਾ ਹੈ।
  • ਕਿਸੇ ਘਾਤਕ ਬਿਮਾਰੀ ਤੋਂ ਪੀੜਤ ਹੋਣ ਦੀ ਸਥਿਤੀ ਵਿੱਚ – ਖਾਤਾ ਸਮੇਂ ਤੋਂ ਪਹਿਲਾਂ ਬੰਦ ਕੀਤਾ ਜਾ ਸਕਦਾ ਹੈ ਭਾਵੇਂ ਖਾਤਾ ਧਾਰਕ ਕਿਸੇ ਘਾਤਕ ਬਿਮਾਰੀ ਤੋਂ ਪੀੜਤ ਹੋਵੇ।
  • ਵਿਦੇਸ਼ ਵਿੱਚ ਸੈਟਲ ਹੋਣ ਜਾਂ ਵਿਆਹ ਕਰਵਾਉਣ ‘ਤੇ – ਜੇਕਰ ਬੱਚਾ ਵਿਦੇਸ਼ ਵਿੱਚ ਸੈਟਲ ਹੁੰਦਾ ਹੈ। ਜਾਂ ਜੇਕਰ ਉਹ 21 ਸਾਲ ਦੀ ਹੋਣ ਤੋਂ ਪਹਿਲਾਂ ਵਿਦੇਸ਼ ਵਿੱਚ ਵਿਆਹ ਕਰਵਾ ਲੈਂਦੀ ਹੈ, ਤਾਂ ਖਾਤਾ ਵੀ ਬੰਦ ਕਰ ਦਿੱਤਾ ਜਾਵੇਗਾ।
  • ਕਮਜ਼ੋਰ ਵਿੱਤੀ ਸਥਿਤੀ ਦੇ ਮਾਮਲੇ ਵਿੱਚ – ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆਏ ਹਨ ਕਿ ਮਾਪਿਆਂ ਦੀ ਵਿੱਤੀ ਹਾਲਤ ਇੰਨੀ ਕਮਜ਼ੋਰ ਹੋ ਜਾਂਦੀ ਹੈ ਕਿ ਉਹ ਪੈਸੇ ਜਮਾ ਨਹੀਂ ਕਰਵਾਉਂਦੇ। ਅਜਿਹੀ ਸਥਿਤੀ ਵਿੱਚ ਵੀ ਖਾਤਾ ਬੰਦ ਕੀਤਾ ਜਾ ਸਕਦਾ ਹੈ।
ਸੁਕੰਨਿਆ ਸਮ੍ਰਿਧੀ ਯੋਜਨਾ ਨਾਲ ਜੁੜੇ ਕੁੱਝ – ਸਵਾਲ ਜਵਾਬ (FAQ)
ਸੁਕੰਨਿਆ ਸਮ੍ਰਿਧੀ ਯੋਜਨਾ ਅਧੀਨ ਬੇਟੇ ਦੇ ਲ਼ਈ ਵੀ ਖਾਤਾ ਖੁਲਵਾਇਆ ਜਾ ਸਕਦਾ ਹੈ ?

ਨਹੀਂ , ਇਹ ਯੋਜਨਾ ਸਿਰਫ ਬੇਟੀ ਦੇ ਲਈ ਹੀ ਚਲਾਈ ਗਈ ਹੈ।   

ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਇੱਕ ਵਿਅਕਤੀ ਘੱਟੋ-ਘੱਟ ਕਿੰਨੀ ਰਕਮ ਮਹੀਨਾ ਜਮਾ ਕਰ ਸਕਦਾ ਹੈ?

ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਘੱਟੋ-ਘੱਟ 250 ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ।

ਕੀ ਸੁਕੰਨਿਆ ਸਮ੍ਰਿਧੀ ਯੋਜਨਾ ਵਿੱਚ ਬਾਕੀ ਰਕਮ ਦੇ ਬਦਲੇ ਕਰਜ਼ਾ ਲਿਆ ਜਾ ਸਕਦਾ ਹੈ?

ਨਹੀਂ, ਸੁਕੰਨਿਆ ਸਮ੍ਰਿਧੀ ਯੋਜਨਾ ਦੀ ਬਾਕੀ ਰਕਮ ਦੇ ਵਿਰੁੱਧ ਕਰਜ਼ੇ ਦੀ ਸਹੂਲਤ ਉਪਲਬਧ ਨਹੀਂ ਹੈ। ਤੁਸੀਂ 18 ਸਾਲ ਦੀ ਉਮਰ ਦੇ ਹੋਣ ‘ਤੇ ਹੀ ਇਸ ਸਕੀਮ ਅਧੀਨ ਰਕਮ ਦਾ 50% ਕਢਵਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਸਕੂਲ ਦੀਆਂ ਫੀਸਾਂ ਤੇ ਐਡਮਿਸ਼ਨ ਦੀ ਗਰੰਟੀ ਦਿਖਾਉਣੀ ਪਵੇਗੀ।

ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਇੱਕ ਬੱਚੀ ਦੇ ਨਾਮ ‘ਤੇ ਕਿੰਨੇ ਖਾਤੇ ਖੋਲ੍ਹੇ ਜਾ ਸਕਦੇ ਹਨ?

ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਬੱਚੀਆਂ ਦੇ ਨਾਂ ‘ਤੇ ਸਿਰਫ ਇਕ ਖਾਤਾ ਖੋਲ੍ਹਿਆ ਜਾ ਸਕਦਾ ਹੈ। ਮਾਤਾ ਜਾਂ ਪਿਤਾ ਜਾਂ ਕੋਈ ਹੋਰ ਸਰਪ੍ਰਸਤ ਵੱਖਰਾ ਖਾਤਾ ਨਹੀਂ ਖੋਲ੍ਹ ਸਕਦਾ।

ਨਤੀਜਾ

ਅਸੀਂ ਉਮੀਦ ਕਰਦੇ ਹਾਂ ਕਿ Sukanya Samriddhi Yojana 2024 ਬਾਰੇ ਸਾਡੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ।  ਕੀ ਤੁਹਾਨੂੰ ਇਹ ਸਕੀਮ ਬਾਰੇ ਤੁਹਾਨੂੰ ਪਹਿਲਾ ਪਤਾ ਸੀ? ਸਾਨੂੰ ਕੁਮੈਂਟ ਕਰਕੇ ਦੱਸੋ। ਜੇਕਰ ਤੁਸੀਂ ਕੋਈ ਹੋਰ ਅਜਿਹੀ ਸਰਕਾਰੀ ਸਕੀਮ ਬਾਰੇ ਜਾਣਕਾਰੀ ਲੈਣਾ ਚਹੁੰਦੇ ਹੋ ਤਾਂ ਸਾਨੂੰ ਆਪਣੇ ਸੁਝਾਵ ਦਿਓ , ਅਸੀਂ ਤੁਹਾਡੇ ਤੱਕ ਪੂਰੀ ਜਾਣਕਾਰੀ ਲੈ ਕੇ ਆਵਾਂਗੇ ਕਿਉਂਕਿ www.punjabijankari.com ਦਾ ਮਕਸਦ ਹਰ ਤਰਾਂ ਦੀ ਜਾਣਕਾਰੀ ਤੁਹਾਡੇ ਤਕ ਸਹੀ ਤੇ ਸਰਲ ਪੰਜਾਬੀ ਮਾ ਬੋਲੀ ਵਿੱਚ ਲੈ ਕੇ ਆਈਏ। 

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment