Amrita Pritam Biography In Punjabi – ਅੰਮ੍ਰਿਤਾ ਪ੍ਰੀਤਮ ਦੀ ਜੀਵਨੀ

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਅੱਜ ਅਸੀਂ ਪੰਜਾਬ ਦੀ ਹੀ ਨਹੀਂ, ਸਗੋਂ ਦੁਨੀਆ ਦੀ ਇੱਕ ਅਜਿਹੀ ਮਹਾਨ ਕਵੀਤਰੀ, ਲੇਖਿਕਾ Amrita Pritam Biography In Punjabi ਵਿੱਚ ਲਿਖਣ ਜਾ ਰਹੇ ਹਾਂ ਜੋ ਕਿ ਪੰਜਾਬੀ ਸਾਹਿਤ ਲਿਖਣ ਵਾਲੀ ਸਭ ਤੋਂ ਪਹਿਲੀ ਕਵਿਤਰੀ ਸੀ। ਪੰਜਾਬੀ ਸਾਹਿਤ ਨਾਲ ਜੁੜਿਆ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ ਜੋ ਅੰਮ੍ਰਿਤਾ ਪ੍ਰੀਤਮ ਦੀਆਂ ਕਿਤਾਬਾਂ ਜਾਂ ਕਵਿਤਾਵਾਂ ਨਾ ਪੜਕੇ ਪ੍ਰਭਾਵਿਤ ਨਾ ਹੋਇਆ ਹੋਵੇ। ਅੰਮ੍ਰਿਤਾ ਪ੍ਰੀਤਮ ਨੇ 100 ਤੋ ਜਿਆਦਾ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਜਿਸ ਵਿੱਚ ਕਵਿਤਾਵਾਂ , ਨਾਵਲ ਸ਼ਾਮਿਲ ਹਨ, ਨੂੰ ਲਿਖਿਆ ਹੈ ਤੇ ਜੋ ਬਹੁਤ ਜਿਆਦਾ ਮਸ਼ਹੂਰ ਹੋਈਆਂ ਤੇ ਵੱਖ ਵੱਖ ਭਾਸ਼ਾਵਾਂ ਵਿੱਚ ਵੀ ਇਹਨਾਂ ਕਿਤਾਬਾਂ ਦਾ ਅਨੁਵਾਦ ਕੀਤਾ ਗਿਆ, ਇਨਾ ਹੀ ਨਹੀਂ ਸ਼ਾਇਦ ਹੀ ਕੋਈ ਹੋਵੇ ਜਿਸਨੇ ਇੰਨੀ ਛੋਟੀ ਉਮਰ ਦੇ ਵਿੱਚ ਇਨਾ ਸੋਹਣਾ ਸਾਹਿਤ ਲਿਖਣਾ ਸ਼ੁਰੂ ਕੀਤਾ ਹੋਵੇ। ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਅਤੇ ਉਹਨਾਂ ਦੀ ਜਿੰਦਗੀ ਦੀ ਲਵ ਸਟੋਰੀ ਇੱਕ ਬਾ ਕਮਾਲ ਸਟੋਰੀ ਹੈ।

ਪਿਆਰ ਵਿੱਚ ਡੁੱਬੀ ਅੰਮ੍ਰਿਤਾ ਦੀਆਂ ਕਵਿਤਾਵਾਂ ਛੋਟੀ ਉਮਰ ਵਿੱਚ ਵੀ ਚੰਗੀਆਂ ਲੱਗਦੀਆਂ ਹਨ ਅਤੇ ਲੰਮੀ ਉਮਰ ਭੋਗ ਕੇ ਵੀ, ਇਹ ਵੱਖਰੀ ਗੱਲ ਹੈ ਕਿ ਜੋ ਲਫ਼ਜ਼ ਛੋਟੀ ਉਮਰ ਵਿੱਚ ਅਰਥ ਨਹੀਂ ਰੱਖਦੇ, ਉਹ ਸਾਰੇ ਸ਼ਬਦ ਉਮਰ ਵਧਣ ਨਾਲ ਰੂਪ ਧਾਰਨ ਕਰ ਲੈਂਦੇ ਹਨ। ਪਤਾ ਨਹੀਂ ਕਿਹੋ ਜਿਹਾ ਜਾਦੂ ਸੀ ਉਸ ਦੀਆਂ ਕਵਿਤਾਵਾਂ ਵਿਚ ਜੋ ਹਰ ਉਮਰ ਨੂੰ ਪਸੰਦ ਆਉਂਦੀਆ ਸਨ।

ਅੰਮ੍ਰਿਤਾ ਦੀਆਂ ਪੁਸਤਕਾਂ ਦੀ ਦੇਸ਼-ਵਿਦੇਸ਼ ਵਿੱਚ ਕਈ ਭਾਸ਼ਾਵਾਂ ਵਿੱਚ ਮੰਗ ਸੀ। ਫਰਾਂਸ, ਜਰਮਨੀ, ਇੰਗਲੈਂਡ, ਸੋਵੀਅਤ ਰੂਸ, ਨਾਰਵੇ, ਬੁਲਗਾਰੀਆ, ਚੈਕੋਸਲੋਵਾਕੀਆ, ਹੰਗਰੀ ਅਤੇ ਮਾਰੀਸ਼ਸ ਦੇ ਲੋਕਾਂ ਨੇ ਵੀ ਉਸਨੂੰ ਸਨਮਾਨਿਤ ਕੀਤਾ।

ਅੱਜ ਪੰਜਾਬੀ ਜਾਣਕਾਰੀ ਦੇ ਇਸ ਬਲੋਗ ਵਿੱਚ ਅੰਮ੍ਰਿਤਾ ਪ੍ਰੀਤਮ ਦੀ ਜਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗੇ ਜਿਸ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਇਹ ਨਾਮ ਕਿਵੇਂ ਪਿਆ , ਕਿਵੇਂ ਅੰਮ੍ਰਿਤ ਪ੍ਰੀਤਮ ਨੂੰ ਸਿਗਰਟ ਪੀਣ ਦੀ ਲੱਤ ਲੱਗੀ ਸੀ, ਅੰਮ੍ਰਿਤਾ ਪ੍ਰੀਤਮ ਦਾ ਇਸ਼ਕ, ਅਤੇ ਅੰਮ੍ਰਿਤਾ ਪ੍ਰੀਤਮ ਲਿਖੀ ਆਪਣੀ ਆਤਮ ਕਥਾ ਜਿਸ ਵਿਚ ਉਹਨਾਂ ਨੇ ਆਪਣੀ ਜਿੰਦਗੀ ਦੇ ਬਹੁਤ ਸਾਰੇ ਰਾਜ ਖੋਲੇ ਹਨ ਉਸ ਬਾਰੇ ਜਾਣਕਾਰੀ ਦੇਵਾਗੇ । ਅਮ੍ਰਿਤਾ ਪ੍ਰੀਤਮ ਦੇ ਜਨਮ ਤੋਂ ਲੈ ਕੇ ਮੌਤ ਤੱਕ ਦੀ ਕਹਾਣੀ ਅੱਜ ਦੇ ਬਲੋਗ ਰਾਹੀਂ ਪਰੋਵਾਂਗੇ ਤੇ ਜੇਕਰ ਤੁਸੀਂ ਇੱਕ ਸਾਹਿਤ ਪ੍ਰੇਮੀ ਹੋ ਤਾਂ ਤੁਹਾਨੂੰ  ਅੰਮ੍ਰਿਤਾ ਪ੍ਰੀਤਮ ਬੇਇਓਗ੍ਰਾਫੀ ਜਰੂਰ ਪੜਨੀ ਚਾਹੀਦੀ ਹੈ।

Amrita Pritam Bio In Punjabi

ਨਾਮਅੰਮ੍ਰਿਤਾ ਪ੍ਰੀਤਮ
ਜਨਮ31 ਅਗਸਤ 1919
ਜਨਮ ਸਥਾਨਗੁਜਰਾਂਵਾਲਾ, ਪੰਜਾਬ (ਅਜੋਕਾ ਪਾਕਿਸਤਾਨ)
ਪੇਸ਼ਾਲੇਖਕ
ਭਾਸ਼ਾਪੰਜਾਬੀ, ਹਿੰਦੀ
ਸ਼ੈਲੀਆਂਕਵਿਤਾ, ਕਹਾਣੀ, ਨਾਵਲ
ਸਵੈ-ਜੀਵਨੀਰਸੀਦ ਟਿਕਟ
ਪਿਤਾ ਦਾ ਨਾਮਕਰਤਾਰ ਸਿੰਘ
ਮਾਤਾ ਦਾ ਨਾਮਰਾਜ ਬੀਵੀ
ਪਤੀ ਦਾ ਨਾਮਪ੍ਰੀਤਮ ਸਿੰਘ (ਤਲਾਕ 1960)
ਬੱਚੇਨਵਰਾਜ ਕਵਾਤਰਾ, ਕਾਂਡਲਾ
ਪੁਰਸਕਾਰ ‘ਸਾਹਿਤ ਅਕੈਡਮੀ ਐਵਾਰਡ’, ‘ਗਿਆਨਪੀਠ ਐਵਾਰਡ’ ‘ਪਦਮਸ਼੍ਰੀ’ ਅਤੇ ‘ਡਾਕਟਰ ਆਫ਼ ਲਿਟਰੇਚਰ’ ਆਦਿ
ਮੌਤ31 ਅਕਤੂਬਰ 2005, ਦਿੱਲੀ

ਅੰਮ੍ਰਿਤਾ ਪ੍ਰੀਤਮ ਦਾ ਜਨਮ ਅਤੇ ਬਚਪਨ

ਅੰਮ੍ਰਿਤਾ ਪ੍ਰੀਤਮ ਦਾ ਜਨਮ ਪੰਜਾਬ ਦੇ ਗੁਜਰਾਂਵਾਲਾ ਵਿੱਚ 31 ਅਗਸਤ 1919 ਨੂੰ ਹੋਇਆ ਸੀ। ਅੱਜਕਲ ਇਹ ਪਿੰਡ ਪਾਕਿਸਤਾਨ ਵਿੱਚ ਹੈ। ਅੰਮ੍ਰਿਤਾ ਪ੍ਰੀਤਮ ਦੇ ਪਿਤਾ ਦਾ ਨਾਮ ਕਰਤਾਰ ਸਿੰਘ ਸੀ ਅਤੇ ਮਾਤਾ ਦਾ ਨਾਮ ਬੀਵੀ ਸੀ।  ਅੰਮ੍ਰਿਤਾ ਪ੍ਰੀਤਮ ਦਾ ਬਚਪਨ  ਗੁਜਰਾਂਵਾਲਾ ਹੀ ਬੀਤਿਆ ਤੇ ਪੜ੍ਹਾਈ ਵੀ ਉਥੇ ਹੋਈ। ਸਿਰਫ ਛੇ ਸਾਲ ਦੀ ਉਮਰ ਵਿੱਚ ਹੀ ਅੰਮ੍ਰਿਤਾ ਪ੍ਰੀਤਮ ਦੀ ਸਿਗਾਈ ਕਰ ਦਿੱਤੀ ਗਈ ਸੀ ਤੇ 11 ਸਾਲ ਦੀ ਉਮਰ ਵਿੱਚ ਉਸਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ।  ਜਿਸ ਕਰਕੇ ਘਰ ਦੀ ਪੂਰੀ ਜਿੰਮੇਵਾਰੀ ਅੰਮ੍ਰਿਤਾ ਪ੍ਰੀਤਮ ਦੇ ਸਿਰ ਤੇ ਹੀ ਆ ਗਈ ਸੀ। ਅੰਮ੍ਰਿਤਾ ਨੂੰ ਛੋਟੀ ਉਮਰ ਤੋਂ ਹੀ ਕਹਾਣੀਆਂ, ਕਵਿਤਾਵਾਂ ਅਤੇ ਲੇਖ ਲਿਖਣ ਦਾ ਸ਼ੌਕ ਸੀ। ਉਸ ਸਮੇ ਹੀ ਪੰਜਾਬ – ਪਾਕਿਸਤਾਨ ਦੀ ਵੰਡ ਹੋਈ। ਵੰਡ ਦੌਰਾਨ ਲੱਖਾਂ ਲੋਕਾਂ ਨੂੰ ਆਪਣੀ ਜਨਮ ਭੂਮੀ ਛੱਡ ਕੇ ਭੱਜਣਾ ਪਿਆ, ਅੰਮ੍ਰਿਤਾ ਉਨ੍ਹਾਂ ਵਿੱਚੋਂ ਇੱਕ ਸੀ। ਉਸਦਾ ਪਰਿਵਾਰ ਵੀ ਭਾਰਤ ਆ ਗਿਆ ਸੀ ਪਰ ਉਸਦਾ ਦਿਲ ਅਕਸਰ ਲਾਹੌਰ ਦੀਆਂ ਗਲੀਆਂ ਵਿੱਚ ਭਟਕਦਾ ਰਹਿੰਦਾ ਸੀ। ਇਕੱਲੇਪਣ ਵਿਚ ਕਾਗਜ਼ ਅਤੇ ਕਲਮ ਨੇ ਅੰਮ੍ਰਿਤਾ ਦਾ ਸਾਥ ਦਿੱਤਾ ਅਤੇ ਉਸ ਨੇ ਆਪਣੀਆਂ ਭਾਵਨਾਵਾਂ ਨੂੰ ਕਵਿਤਾਵਾਂ ਰਾਹੀਂ ਲਿਖਣਾ ਸ਼ੁਰੂ ਕਰ ਦਿੱਤਾ।

ਅੰਮ੍ਰਿਤਾ ਪ੍ਰੀਤਮ ਨਾਮ ਕਿਵੇਂ ਪਿਆ ਸੀ ?

ਅੰਮ੍ਰਿਤਾ ਪ੍ਰੀਤਮ ਸਾਹਿਤ ਜਗਤ ਦੀਆਂ ਉਨ੍ਹਾਂ ਮਹਾਨ ਲੇਖਕਾਂ ਵਿੱਚੋਂ ਇੱਕ ਹੈ। 16 ਸਾਲ ਦੀ ਉਮਰ ‘ਚ ਅੰਮ੍ਰਿਤਾ ਪ੍ਰੀਤਮ ਦਾ ਵਿਆਹ ਲਾਹੌਰ ਦੇ ਕਾਰੋਬਾਰੀ ‘ਪ੍ਰੀਤਮ ਸਿੰਘ ਕਵਾਤੜਾ ‘ ਨਾਲ ਹੋਇਆ। ਜਿਸ ਕਾਰਨ ਉਹਨਾਂ ਦਾ ਨਾਮ “ਅੰਮ੍ਰਿਤਾ ਪ੍ਰੀਤਮ” ਪੈ ਗਿਆ।   ਅੰਮ੍ਰਿਤਾ ਪ੍ਰੀਤਮ ਅਤੇ ਪ੍ਰੀਤਮ ਸਿੰਘ ਦੇ ਦੋ ਬੱਚੇ ਸਨ , ਲੜਕੀ ਦਾ ਨਾਮ ਕੰਦਲਾ ਸੀ ਅਤੇ ਲੜਕੇ ਦਾ ਨਾ ਨਵਰਾਜ ਸੀ। ਪਰ ਸਾਲ 1960 ਵਿੱਚ ਦੋਨਾਂ ਦਾ ਤਲਾਕ ਹੋ ਗਿਆ ਪਰ ਅੰਮ੍ਰਿਤਾ ਦੇ ਨਾਂ ਨਾਲ ਉਸ ਦੇ ਪਤੀ ਦਾ ਨਾਂ ‘ਪ੍ਰੀਤਮ’ ਸਦਾ ਲਈ ਜੁੜ ਗਿਆ, ਜਿਸ ਨੂੰ ਉਸ ਨੇ ਕਦੇ ਨਹੀਂ ਬਦਲਿਆ।

ਅੰਮ੍ਰਿਤਾ ਪ੍ਰੀਤਮ ਦਾ ਪਹਿਲਾ ਪਿਆਰ ਸਾਹਿਰ ਲੁਧਿਆਣਵੀ

ਅੰਮ੍ਰਿਤਾ ਪ੍ਰੀਤਮ ਪਿਆਰ ਇਕ ਫ਼ਿਲਮੀ ਸਟੋਰੀ ਤੋਂ ਘੱਟ ਨਹੀਂ ਹੈ। ਸਾਲ 1944 ਦੀ ਇੱਕ ਸ਼ਾਮ ਨੂੰ ਅੰਮ੍ਰਿਤਾ ਪ੍ਰੀਤਮ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਈ , ਇਹ  ਪ੍ਰੋਗਰਾਮ ਪ੍ਰੀਤਨਗਰ ਸ਼ਹਿਰ ਵਿੱਚ ਸੀ , ਇਸੇਪ੍ਰੋਗਰਾਮ ਵਿੱਚ ਪ੍ਰਸਿੱਧ ਸ਼ਾਇਰ ਸਾਹਿਰ ਲੁਧਿਆਣਵੀ ਵੀ ਆਏ ਸਨ , ਉੱਥੇ ਇੱਕ ਮੁਸ਼ਾਇਰਾ ਦਾ ਆਯੋਜਨ ਕੀਤਾ ਗਿਆ ਸੀ। ਉਥੇ ਕੁਝ ਕਵੀ ਇੱਕ ਦੂਜੇ ਨੂੰ ਆਪਣੀਆਂ ਕਵਿਤਾਵਾਂ ਸੁਣਾ ਰਹੇ ਸਨ, ਮੱਧਮ ਰੌਸ਼ਨੀ ਸੀ। ਉਥੇ ਅੰਮ੍ਰਿਤਾ ਅਤੇ ਸਾਹਿਰ ਦੀਆਂ ਅੱਖਾਂ ਮਿਲੀਆਂ ਸੀ , ਇਹ ਉਹ ਪਲ ਸੀ ਜਦੋਂ ਦੋਵਾਂ ਦੇ ਦਿਲਾਂ ਵਿੱਚ ਪਿਆਰ ਦੀ ਚੰਗਿਆੜੀ ਉੱਠੀ ਸੀ। ਉਸ ਸਮੇਂ ਅੰਮ੍ਰਿਤਾ ਇਹ ਵੀ ਭੁੱਲ ਗਈ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਸੀ। ਉਹਨਾਂ ਵਿੱਚ ਪਿਆਰ ਹੋ ਗਿਆ ਪਰ ਉਹ ਇੱਕ ਦੂਜੇ ਨੂੰ ਮਿਲ ਨਹੀਂ ਸਕੇ ਕਿਉਂਕਿ ਉਹਨਾਂ ਦਿਨਾਂ ਵਿੱਚ ਅੰਮ੍ਰਿਤਾ ਦਿੱਲੀ ਵਿੱਚ ਰਹਿੰਦੀ ਸੀ ਅਤੇ ਸਾਹਿਰ ਲਾਹੌਰ ਵਿੱਚ ਰਹਿੰਦੇ ਸਨ, ਉਨ੍ਹਾਂ ਵਿੱਚ ਦੂਰੀ ਸੀ। ਉਹ ਇੱਕ ਦੂਜੇ ਨੂੰ ਬਹੁਤ ਸਾਰੀਆਂ ਚਿੱਠੀਆਂ ਲਿਖਦੇ ਸਨ, ਅਤੇ ਇਸ ਰਾਹੀਂ ਉਹ ਇੱਕ ਦੂਜੇ ਨੂੰ ਮਹਿਸੂਸ ਕਰਦੇ ਸਨ ਪਰ ਇੱਕ ਖਾਸ ਗੱਲ ਇਹ ਸੀ ਕਿ ਨਾ ਤਾਂ ਸਾਹਿਰ ਅਤੇ ਨਾ ਹੀ ਅੰਮ੍ਰਿਤਾ ਨੇ ਕਦੇ ਵੀ ਸਾਹਿਰ ਲਈ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ।

ਅੰਮ੍ਰਿਤਾ ਪ੍ਰੀਤਮ ਦੀ ਸਿਗਰਟ ਪੀਣ ਦੀ ਆਦਤ

ਅੰਮ੍ਰਿਤਾ ਪ੍ਰੀਤਮ ਦੀ ਸਿਗਰਟ ਪੀਣ ਦੀ ਆਦਤ ਬਾਰੇ ਉਹਨਾਂ ਨੇ ਆਪਣੀ ਆਤਮਕਥਾ “ਰਸੀਦੀ ਟਿਕਟ”  ਵਿੱਚ ਦੱਸਿਆ ਹੈ। ਉਹ ਸਾਹਿਰ ਲੁਧਿਆਣਵੀਂ ਬਾਰੇ ਲਿਖਦੇ ਹਨ, ਉਹ ਚੁੱਪਚਾਪ ਮੇਰੇ ਕਮਰੇ ਵਿੱਚ ਸਿਗਰਟ ਪੀਂਦਾ ਰਹਿੰਦਾ ਸੀ।  ਅੱਧੀ ਸਿਗਰਟ ਪੀਣ ਤੋਂ ਬਾਅਦ ਬੁਝਾ ਦਿੰਦਾ ਅਤੇ ਨਵੀਂ ਸਿਗਰਟ ਸੁਲਗਾ ਲੈਂਦਾ ਸੀ।” ਜਦੋਂ ਉਹ ਕਮਰੇ ਵਿੱਚੋ ਜਾਂਦਾ ਤਾਂ ਉਸ ਦੀ ਬਚੀਆਂ  ਸਿਗਰਟ ਨੂੰ ਆਪਣੇ ਬੁਲ੍ਹਾਂ ਤੇ ਰੱਖ ਕੇ ਦੁਬਾਰਾ ਸੁਲਗਾਉਂਦੀ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋ ਸਿਗਰਟ ਦੀ ਆਦਤ ਪੈ ਗਈ।

ਅੰਮ੍ਰਿਤਾ ਪ੍ਰੀਤਮ ਦਾ ਦੂਸਰਾ ਪਿਆਰ

ਅੰਮ੍ਰਿਤਾ ਪ੍ਰੀਤਮ ਦੀ ਦੋਸਤੀ ਇੱਕ ਚਿੱਤਰਕਾਰ ਇਮਰੋਜ਼ ਨਾਲ ਹੋ ਗਈ। ਅੰਮ੍ਰਿਤਾ ਅਤੇ ਇਮਰੋਜ਼ ਦੀ ਕਹਾਣੀ ਵੀ ਅਜੀਬ , ਉਹ ਦੋਨੋ ਬਹੁਤ ਸਾਲ ਲਿਵ ਇਨ ਰਿਲੇਸ਼ਨ ਵਿੱਚ ਰਹੇ  ਉਨ੍ਹਾਂ ਨੇ ਵਿਆਹ ਨਹੀਂ ਕੀਤਾ, ਸਾਹਿਰ ਹੀ ਵਿਆਹ ਨਾ ਕਰਵਾਉਣ ਦਾ ਕਾਰਨ ਸੀ। ਇਮਰੋਜ਼ ਨੂੰ ਪਤਾ ਸੀ ਕਿ ਅੰਮ੍ਰਿਤਾ ਸਾਹਿਰ ਨੂੰ ਵੀ ਬਹੁਤ ਪਿਆਰ ਕਰਦੀ ਹੈ। ਇਮਰੋਜ਼ ਮੰਨਦਾ ਸੀ ਕਿ  ਭਾਵੇਂ ਅੰਮ੍ਰਿਤਾ ਸਾਹਿਰ ਨੂੰ ਪਿਆਰ ਕਰਦੀ ਹੈ, ਮੈਂ ਅੰਮ੍ਰਿਤਾ ਨੂੰ ਪਿਆਰ ਕਰਦੀ ਹਾਂ। ਇਸ ਨਾਲ ਕੀ ਫਰਕ ਪੈਂਦਾ ਹੈ? ਜੇ ਉਹ ਸਾਹਿਰ ਨੂੰ ਚਾਹੁੰਦੀ ਹੈ, ਤਾਂ ਮੈਂ ਅੰਮ੍ਰਿਤਾ ਨੂੰ ਚਾਹੁੰਦਾ ਹਾਂ। ਅੰਮ੍ਰਿਤਾ ਅਤੇ  ਇਮਰੋਜ਼ ਦੇ ਪਿਆਰ ਤੇ “ਏ ਲਵ ਸਟੋਰੀ” ਨਾਮ ਦੀ ਕਿਤਾਬ ਵੀ ਲਿਖੀ ਗਈ ਹੈ।

ਅੰਮ੍ਰਿਤਾ ਪ੍ਰੀਤਮ ਨੂੰ ਮਿਲਣ ਵਾਲੇ ਪੁਰਸਕਾਰ

ਅੰਮ੍ਰਿਤਾ ਪ੍ਰੀਤਮ ਨੂੰ ਕਈ ਪੁਰਸਕਾਰਾਂ ਅਤੇ  ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ , ਜਿਨ੍ਹਾਂ ਵਿੱਚੋਂ ਕੁਝ ਰਾਸ਼ਟਰੀ ਅਤੇ ਕੁਝ ਅੰਤਰਰਾਸ਼ਟਰੀ ਸਨ, ਉਹ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਸੀ ਅਤੇ ਨਾਲ ਹੀ 1969 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਹੋਣ ਵਾਲੀ ਪਹਿਲੀ ਪੰਜਾਬੀ ਔਰਤ ਸੀ।

1956 ਵਿੱਚ ਸਾਹਿਤ ਅਕਾਦਮੀ ਪੁਰਸਕਾਰ
1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ
1969 ਵਿੱਚ ਪਦਮ ਸ਼੍ਰੀ ਪੁਰਸਕਾਰ
1973 ਵਿੱਚ ਦਿੱਲੀ ਯੂਨੀਵਰਸਿਟੀ ਵੱਲੋ ਡਾਕਟਰ ਆਫ਼ ਲਿਟਰੇਚਰ ਪੁਰਸਕਾਰ
1973 ਵਿੱਚ ਜਬਲਪੁਰ ਯੂਨੀਵਰਸਿਟੀ ਵੱਲੋਂ ਡਾਕਟਰ ਆਫ਼ ਲਿਟਰੇਚਰ 
1988 ਵਿੱਚ ਬੁਲਗਾਰੀਆ ਵੱਲੋ ਬੁਲਗਾਰੀਆ ਵੈਰੋਵ ਅਵਾਰਡ
1982 ਵਿੱਚ ਭਾਰਤੀ ਗਿਆਨਪੀਠ ਅਵਾਰਡ
ਵਿਸ਼ਵ ਭਾਰਤੀ ਸ਼ਾਂਤੀਨਿਕੇਤਨ ਵਲੋਂ 1987 ਵਿੱਚ  ਡਾਕਟਰ ਆਫ਼ ਲਿਟਰੇਚਰ ਅਵਾਰਡ 
1987 ਵਿੱਚ ਫਰਾਂਸ ਸਰਕਾਰ ਦੁਆਰਾ ਸਨਮਾਨ 
2004 ਵਿੱਚ ਪਦਮ ਵਿਭੂਸ਼ਣ ਅਵਾਰਡ

ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ

ਠੰਢੀਆਂ ਕਿਰਨਾਂਸਾਲ 1934
ਅੰਮ੍ਰਿਤ ਲਹਿਰਾਂ    ਸਾਲ 1936
ਜਿਉਂਦਾ ਜੀਵਨ     ਸਾਲ 1938
ਤ੍ਰੇਲ ਧੋਤੇ ਫੁੱਲ      ਸਾਲ 1941
ਓ ਗੀਤਾਂ ਵਾਲਿਓ  ਸਾਲ 1942
ਬੱਦਲਾਂ ਦੇ ਪੱਲੇ ਵਿੱਚ  ਸਾਲ 1943
ਸੰਝ ਦੀ ਲਾਲੀ        ਸਾਲ 1943
ਨਿੱਕੀ ਜਿਹੀ ਸੌਗਾਤਸਾਲ 1944
ਲੋਕ ਪੀੜ             ਸਾਲ 1944
ਪੱਥਰ ਗੀਟੇ           ਸਾਲ 1946
ਲੰਮੀਆਂ ਵਾਟਾਂ          ਸਾਲ 1949
ਮੈਂ ਤਵਾਰੀਖ ਹਾਂ ਹਿੰਦ ਦੀ     ਸਾਲ 1950
ਸਰਘੀ ਵੇਲਾ,      ਸਾਲ 1951
ਮੇਰੀ ਚੋਣਵੀਂ ਕਵਿਤਾ   ਸਾਲ 1952
ਸੁਨੇਹੜੇ ਸਾਲ 1955
ਅਸ਼ੋਕਾ ਚੇਤੀਸਾਲ 1957
ਕਸਤੂਰੀ    ਸਾਲ 1959
ਨਾਗਮਣੀਸਾਲ 1964
ਛੇ ਰੁੱਤਾਂ ਸਾਲ 1969
ਮੈਂ ਜਮਾਂ ਤੂੰ   ਸਾਲ 1977
ਲਾਮੀਆਂ ਵਤਨ
ਕਾਗਜ ਤੇ ਕੈਨਵਸ 
ਅੰਮੜੀ ਦਾ ਵਿਹੜਾ

ਅੰਮ੍ਰਿਤਾ ਪ੍ਰੀਤਮ ਦੇ ਨਾਵਲ

ਅੰਮ੍ਰਿਤਾ ਪ੍ਰੀਤਮ ਦੇ ਲਿਖੇ ਮਸ਼ਹੂਰ ਨਾਵਲ ‘ਪਿੰਜਰ’ ‘ਤੇ ਫਿਲਮ ਵੀ ਬਣੀ ਹੈ ਜੋ ਕਿ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ‘ਪੁਰੋ’ ਨਾਂ ਦੀ ਹਿੰਦੂ ਲੜਕੀ ਦੀ ਕਹਾਣੀ ਹੈ। ਜੋ ਕਿ ਵੰਡ ਵੇਲੇ ਪੰਜਾਬ ਵਿੱਚ ਹੋਏ ਧਾਰਮਿਕ ਤਣਾਅ ਅਤੇ ਦੰਗਿਆਂ ਦਾ ਸ਼ਿਕਾਰ ਹੋ ਜਾਂਦੀ ਹੈ। ਇਸ ਦੇ ਨਾਲ ਹੀ ਅੰਮ੍ਰਿਤਾ ਪ੍ਰੀਤਮ ਦੇ ਕਈ ਨਾਵਲਾਂ ‘ਤੇ ਫਿਲਮਾਂ ਬਣ ਚੁੱਕੀਆਂ ਹਨ। ਆਓ  ਅੰਮ੍ਰਿਤਾ ਪ੍ਰੀਤਮ  ਦੇ ਹੋਰ ਨਾਵਲਾਂ ਬਾਰੇ ਜਾਣੀਏ

ਜੈ ਸ੍ਰੀ ਸਾਲ 1946
ਡਾਕਟਰ ਦੇਵਸਾਲ 1949ਹਿੰਦੀ, ਗੁਜਰਾਤੀ, ਮਲਯਾਲਮ ਅਤੇ ਅੰਗਰੇਜ਼ੀ ਵਿੱਚ ਅਨੁਵਾਦ
ਪਿੰਜਰ  ਸਾਲ 1950ਹਿੰਦੀ, ਉਰਦੂ, ਗੁਜਰਾਤੀ, ਮਲਯਾਲਮ, ਮਰਾਠੀ, ਕੋਂਕਣੀ, ਅੰਗਰੇਜ਼ੀ, ਫਰਾਂਸੀਸੀ ਅਤੇ ਸਰਬੋਕਰੋਸ਼ਿਆਈ ਵਿੱਚ ਅਨੁਵਾਦ
ਆਹਲਣਾਸਾਲ 1952ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ
ਅੱਸ਼ੂਸਾਲ 1958ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਇਕ ਸਵਾਲਸਾਲ 1959ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਬੁਲਾਵਾਸਾਲ 1960ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਬੰਦ ਦਰਵਾਜਾਸਾਲ 1961ਹਿੰਦੀ, ਕੰਨੜ, ਸਿੰਧੀ, ਮਰਾਠੀ ਅਤੇ ਉਰਦੂ ਵਿੱਚ ਅਨੁਵਾਦ
ਰੰਗ ਦਾ ਪੱਤਾਸਾਲ 1963ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਇਕ ਸੀ ਅਨੀਤਾਸਾਲ 1964ਹਿੰਦੀ, ਅੰਗਰੇਜ਼ੀ ਅਤੇ ਉਰਦੂ ਵਿੱਚ ਅਨੁਵਾਦ
ਚੱਕ ਨੰਬਰ ਛੱਤੀਸਾਲ 1964ਹਿੰਦੀ, ਅੰਗਰੇਜ਼ੀ, ਸਿੰਧੀ ਅਤੇ ਉਰਦੂ ਵਿੱਚ ਅਨੁਵਾਦ
ਧਰਤੀ ਸਾਗਰ ਤੇ ਸਿੱਪੀਆਂਸਾਲ 1965ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
ਦਿੱਲੀ ਦੀਆਂ ਗਲੀਆਂਸਾਲ 1968ਹਿੰਦੀ ਵਿੱਚ ਅਨੁਵਾਦ
ਧੁੱਪ ਦੀ ਕਾਤਰਸਾਲ 1969
ਏਕਤੇ ਏਰਿਅਲਸਾਲ 1969ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
ਜਲਾਵਤਨਸਾਲ 1970ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
ਯਾਤਰੀਸਾਲ 1971ਹਿੰਦੀ, ਕੰਨੜ, ਅੰਗਰੇਜ਼ੀ, ਬਾਂਗਲਾ ਅਤੇ ਸਰਬੋਕਰੋਟ ਵਿੱਚ ਅਨੁਵਾਦ
ਜੇਬ ਕਤਰੇਸਾਲ 1971ਹਿੰਦੀ, ਉਰਦੂ, ਅੰਗਰੇਜ਼ੀ, ਮਲਯਾਲਮ ਅਤੇ ਕੰਨੜ ਵਿੱਚ ਅਨੁਵਾਦ
ਪੱਕੀ ਹਵੇਲੀਸਾਲ 1972ਹਿੰਦੀ ਵਿੱਚ ਅਨੁਵਾਦ
ਅਗ ਦੀ ਲਕੀਰਸਾਲ 1974ਹਿੰਦੀ ਵਿੱਚ ਅਨੁਵਾਦ
ਕੱਚੀ ਸੜਕਸਾਲ 1975ਹਿੰਦੀ ਵਿੱਚ ਅਨੁਵਾਦ
ਕੋਈ ਨਹੀਂ ਜਾਣਦਾ ਸਾਲ 1975 ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ
ਇਹ ਸੱਚ ਹੈ ਸਾਲ 1977ਹਿੰਦੀ, ਬੁਲਗਾਰਿਅਨ ਅਤੇ ਅੰਗਰੇਜੀ ਵਿੱਚ ਅਨੁਵਾਦ
ਦੂਸਰੀ ਮੰਜ਼ਿਲ ਸਾਲ 1977ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ
ਤੇਹਰਵਾਂ ਸੂਰਜ ਸਾਲ 1978ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ
ਉਨਿੰਜਾ ਦਿਨ ਸਾਲ 1979ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ )
ਕੋਰੇ ਕਾਗਜ ਸਾਲ 1982ਹਿੰਦੀ ਵਿੱਚ ਅਨੁਵਾਦ
ਹਰਦੱਤ ਦਾ ਜ਼ਿੰਦਗੀਨਾਮਾਸਾਲ 1982ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ

ਅੰਮ੍ਰਿਤਾ ਪ੍ਰੀਤਮ ਦੀਆਂ ਲਿਖੀਆਂ ਕਹਾਣੀਆਂ

ਕਹਾਣੀ ਸੰਗ੍ਰਹਿ
ਛੱਤੀ ਵਰ੍ਹੇ ਬਾਅਦ (1943)
ਕੁੰਜੀਆਂ (1944)
ਆਖਰੀ ਖਤ (1956)
ਗੋਜਰ ਦੀਆਂ ਪਰੀਆਂ (1960)
ਚਾਨਣ ਦਾ ਹਉਕਾ (1962)
ਜੰਗਲੀ ਬੂਟੀ (1969)
ਹੀਰੇ ਦੀ ਕਣੀ
ਲਾਤੀਯਾਂ ਦੀ ਛੋਕਰੀ
ਪੰਜ ਵਰ੍ਹੇ ਲੰਮੀ ਸੜਕ
ਇਕ ਸ਼ਹਿਰ ਦੀ ਮੌਤ
ਤੀਜੀ ਔਰਤ

ਅੰਮ੍ਰਿਤਾ ਪ੍ਰੀਤਮ ਦੀ ਮਸ਼ਹੂਰ ਕਵਿਤਾ

1947 ਦੀ ਭਾਰਤ-ਪਾਕਿਸਤਾਨ ਵੰਡ ਸਮੇਂ ਅੰਮ੍ਰਿਤਾ ਪ੍ਰੀਤਮ ਵੀ ਲਾਹੌਰ ਤੋਂ ਦੇਹਰਾਦੂਨ ਆਈ ਸੀ। ਇਸ ਇਸ ਦਰਦਨਾਕ ਦ੍ਰਿਸ਼ ਉਜਾੜੇ, ਦੰਗਿਆਂ, ਕਤਲਾਂ ਅਤੇ ਬਲਾਤਕਾਰਾਂ ਨੂੰ ਅੰਮ੍ਰਿਤਾ ਪ੍ਰੀਤਮ ਨੇ ਨੇੜਿਓਂ ਦੇਖਿਆ ਸੀ , ਇਸ ਨੂੰ ਦੇਖ ਕੇ ਉਸ ਦੇ ਮਨ ਤੇ ਡੂੰਘਾ ਅਸਰ ਪਿਆ। ਉਸਨੇ ਟ੍ਰੇਨ ਵਿੱਚ ਆਉਂਦਿਆਂ ਇਸ ਵੰਡ ਦੇ ਦਰਦ  ਨੂੰ ਆਪਣੀ ਕਵਿਤਾ “ਅੱਜ ਆਖਾਂ ਵਾਰਿਸ ਸ਼ਾਹ ਨੂੰ” ਰਾਹੀਂ ਲੋਕਾਂ ਅੱਗੇ ਪੇਸ਼ ਕੀਤਾ। ਇਸ ਕਵਿਤਾ ਨੂੰ ਪੂਰੇ ਭਾਰਤ ਅਤੇ ਪਾਕਿਸਤਾਨ ਵਿੱਚ ਪਸੰਦ ਕੀਤਾ ਗਿਆ ਸੀ ।  ਇਨਾਇਤ ਹੁਸੈਨ ਭੱਟੀ ਨੇ ਇਸਨੂੰ 1959 ਵਿੱਚ ਬਣੀ ਪਾਕਿਸਤਾਨੀ ਪੰਜਾਬੀ ਫ਼ਿਲਮ ‘ਕਰਤਾਰ ਸਿੰਘ’ ਵਿੱਚ ਇੱਕ ਗੀਤ ਵਜੋਂ ਪੇਸ਼ ਕੀਤਾ ਹੈ। ਉਸ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਨੇ ਆਲ ਇੰਡੀਆ ਰੇਡੀਓ,  ਦਿੱਲੀ ਸੈਂਟਰ ਵਿਖੇ ਨੌਕਰੀ ਕੀਤੀ ।

ਅੰਮ੍ਰਿਤਾ ਪ੍ਰੀਤਮ ਨੇ ਆਪਣੇ ਇੱਕ ਇੰਟਰਵਿਊ ਵਿੱਚ  ਦੱਸਿਆ ਕਿ “ਇੱਕ ਵਾਰ ਮੇਰਾ ਦੋਸਤ ਪਾਕਿਸਤਾਨ ਤੋਂ ਆਇਆ ਅਤੇ ਮੇਰੇ ਸਾਹਮਣੇ ਕੁਝ ਕੇਲੇ ਰੱਖੇ ਅਤੇ ਕਿਹਾ ਕਿ ਇਹ ਕੇਲੇ ਮੇਰੇ ਨਹੀਂ ਹਨ। ਜਦੋਂ ਮੈਂ ਆ ਰਿਹਾ ਸੀ ਤਾਂ ਇੱਕ ਕੇਲਾ ਵੇਚਣ ਵਾਲਾ ਮੇਰੇ ਕੋਲ ਭੱਜਿਆ ਆਇਆ ਅਤੇ ਮੈਨੂੰ ਪੁੱਛਿਆ, “ਤੁਸੀਂ ਦਿੱਲੀ ਜਾ ਰਹੇ ਹੋ?” ਤਾਂ ਮੈਂ ਕਿਹਾ ਹਾਂ। ਫਿਰ ਉਸ ਨੇ ਪੁੱਛਿਆ ਕਿ ਤੁਸੀਂ ਅੰਮ੍ਰਿਤਾ ਨੂੰ ਮਿਲੋਗੇ? ਉਸ ਨੇ ਹਾਂ ਵਿੱਚ ਜਵਾਬ ਦਿੱਤਾ। ਫਿਰ ਕੇਲਾ ਵੇਚਣ ਵਾਲੇ ਨੇ ਕਿਹਾ ਕਿ ਜਿਸ ਨੇ “ਵਾਰਿਸ ਸ਼ਾਹ ਨੂੰ” ਕਵਿਤਾ ਸੁਣਾਈ ਸੀ। ਫਿਰ ਮੇਰੇ ਪਾਸੋਂ ਇਹ ਕੇਲੇ ਉਸ ਨੂੰ ਦੇ ਦਿਓ, ਮੈਂ ਸਿਰਫ ਇਹ ਦੇ ਸਕਦਾ ਹਾਂ, ਮੈਂ ਸੋਚਾਂਗਾ ਕਿ ਮੇਰਾ ਅੱਧਾ ਹੱਜ ਪੂਰਾ ਹੋ ਜਾਵੇਗਾ।

ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।
ਇੱੱਕ ਰੋਈ ਸੀ ਧੀ ਪੰਜਾਬ ਦੀ ਤੂੰੰ ਲਿਖ ਲਿਖ ਮਾਰੇ ਵੈਣ
ਅੱੱਜ ਲੱਖਾਂ ਧੀਆਂ ਰੌਂਦੀਆਂ ਤੈਨੂੰ ਵਾਰਸਸ਼ਾਹ ਨੂੰ ਕਹਿਣ
ਵੇ ਦਰਦਮੰਦਾਂ ਦਿਆ ਦਰਦੀਆ ਉੱਠ ਤੱਕ ਆਪਣਾ ਪੰਜਾਬ।
ਅੱੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ
ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ
ਇਸ ਜ਼ਰਖੇਜ਼ ਜ਼ਮੀਨ ਦੇ ਲੂੰ ਲੂੰ ਫੁਟਿਆ ਜ਼ਹਿਰ
ਗਿਠ ਗਿਠ ਚੜ੍ਹੀਆਂ ਲਾਲੀਆਂ ਫੁੱਟ ਫੁੱਟ ਚੜ੍ਹਿਆ ਕਹਿਰ
ਵਿਹੁ ਵਲਿੱਸੀ ਵਾ ਫਿਰ ਵਣ ਵਣ ਵੱਗੀ ਜਾ
ਉਹਨੇ ਹਰ ਇਕ ਵਾਂਸ ਦੀ ਵੰਝਲੀ ਦਿੱਤੀ ਨਾਗ ਬਣਾ
ਪਹਿਲਾ ਡੰਗ ਮਦਾਰੀਆਂ ਮੰਤ੍ਰ ਗਏ ਗੁਆਚ
ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ
ਲਾਗਾਂ ਕੀਲੇ ਲੋਕ ਮੁੰਹ ਬੱਸ ਫਿਰ ਡੰਗ ਹੀ ਡੰਗ
ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ…
ਗਲਿਓਂ ਟੁੱਟੇ ਗੀਤ ਫਿਰ ਤ੍ਰਕਲਿਓਂ ਟੁੱਟੀ ਤੰਦ
ਤ੍ਰਿੰਜਣੋ ਟੁੱਟੀਆਂ ਸਹੇਲੀਆਂ ਚਰੱਖੜੇ ਘੂਕਰ ਬੰਦ
ਸਣੇ ਸੇਜ਼ ੜੇ ਬੇੜੀਆਂ ਲੁੱਡਣ ਦਿੱਤੀਆਂ ਰੋੜ੍ਹ
ਸਣੇ ਡਾਲੀਆਂ ਪੀਂਘ ਅੱਜ ਪਿੱਪਲਾਂ ਦਿੱਤੀ ਤੋੜ੍ਹ
ਜਿਥੇ ਵਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ
ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਸਦੀ ਜਾਚ…
ਧਰਤੀ ਤੇ ਲਹੂ ਵੱਸਿਆ ਕਬਰਾਂ ਪਈਆਂ ਚੋਣ
ਪ੍ਰੀਤ ਦੀਆਂ ਸ਼ਾਹਜਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ…
ਅੱਜ ਸੱਭੇ ਕੈਦੋਂ ਬਣ ਗਏ, ਹੁਸਨ ਇਸ਼ਕ ਦੇ ਚੋਰ
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ…
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !

ਅੰਮ੍ਰਿਤਾ ਪ੍ਰੀਤਮ ਦੇ ਕੋਟਸ

“ਕਹਾਣੀ ਲਿਖਣ ਵਾਲਾ ਮਹਾਨ ਨਹੀਂ ਹੁੰਦਾ , ਮਹਾਨ ਉਹ ਹੈ ਜਿਸ ਨੇ ਕਹਾਣੀ ਨੂੰ ਆਪਣੇ ਸਰੀਰ ‘ਤੇ ਝੱਲਿਆ ਹੈ।”

“ਤੇਰ੍ਹਵਾਂ-ਚੌਦ੍ਹਵਾਂ ਸਾਲ ਕਿਹੋ ਜਿਹਾ ਹੈ ਮੈਨੂੰ ਨਹੀਂ ਪਤਾ ! ਸ਼ਾਇਦ ਇਹ ਬਚਪਨ ਅਤੇ ਜਵਾਨੀ ਦੇ ਵਿਚਕਾਰ ਦੀ ਸੀਮਾ ਹੈ।”

“ਕਾਸ਼ , ਭੁੱਲਣਾ ਆਪਣੇ ਹੱਥ ਵਿੱਚ ਹੁੰਦਾ”

“ਮਾਂ ਆਪਣੇ ਬੱਚਿਆਂ ਦੀ ਸਭ ਤੋਂ ਚੰਗੀ ਦੋਸਤ ਹੁੰਦੀ ਹੈ”

“ਜੀਵਨ ਵਿੱਚ ਪਿਆਰ ਕਰਨਾ ਹੀ ਰੱਬ ਦੀ ਪੂਜਾ ਹੈ।” 

“ਝੂਠ ਦਾ ਰਸਤਾ ਬਹੁਤ ਤਿਲਕਣ ਵਾਲਾ ਹੁੰਦਾ ਹੈ, ਕਿ ਪਤਾ ਕਦੋ ਕਿਸ  ਕਿਸ ਭਾਵਨਾ ਦੇ ਪੈਰ ਫਿਸਲ ਜਾਣ”

“ਕੁੱਝ ਇੱਛਾਵਾਂ ਬਰਸਾਤ ਦੀਆਂ ਬੂੰਦਾਂ ਵਰਗੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਹਾਸਲ ਕਰਨ ਲਈ ਹੱਥ ਗਿੱਲੇ ਹੋ ਜਾਂਦੇ ਹਨ, ਪਰ ਹਮੇਸ਼ਾ ਖਾਲੀ ਹੀ ਰਹਿੰਦੇ ਹਨ”

“ਸਰੀਰ ਕਦੇ ਦੇਹ ਨਹੀਂ ਬਣਦਾ , ਆਤਮਾ ਕਦੇ ਵਿਧਵਾ ਨਹੀਂ ਬਣਦੀ” 

ਅੰਮ੍ਰਿਤਾ ਪ੍ਰੀਤਮ ਦੀ ਆਤਮਕਥਾ “ਰਸੀਦੀ ਟਿਕਟ’

ਅੰਮ੍ਰਿਤਾ ਪ੍ਰੀਤਮ ਦਾ ਵਿਆਹ 16 ਸਾਲ ਦੀ ਉਮਰ ‘ਚ ਲਾਹੌਰ ਦੇ ਕਾਰੋਬਾਰੀ ਪ੍ਰੀਤਮ ਸਿੰਘ ਨਾਲ ਹੋਇਆ ਸੀ। ਪਰ ਵਿਆਹ ਦੇ ਕੁਝ ਸਾਲਾਂ ਬਾਅਦ ਉਹ ਆਪਣੇ ਪਤੀ ਤੋਂ ਵੱਖ ਹੋ ਗਈ  ਇਸ ਤੋਂ ਬਾਅਦ ਉਨ੍ਹਾਂ ਦਾ ਨਾਂ ਸਾਹਿਰ ਲੁਧਿਆਣਵੀ ਨਾਲ ਜੁੜ ਗਿਆ। ਦੋਵਾਂ ਦੀ ਪ੍ਰੇਮ ਕਹਾਣੀਆਂ ਦੀ ਚਰਚਾ ਹੋਣ ਲੱਗੀ। ਉਨ੍ਹਾਂ ਕਹਾਣੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ, ਉਸ ਦੌਰ ਦੇ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਨੇ ਅੰਮ੍ਰਿਤਾ ਪ੍ਰੀਤਮ ਨੂੰ ਇੱਕ ਸਵਾਲ ਪੁੱਛਿਆ। ਕਿਹਾ- ਉਨ੍ਹਾਂ ਨੂੰ ਆਪਣੀ ਅਤੇ ਸਾਹਿਰ ਦੀ ਲਵ ਸਟੋਰੀ ਦੱਸੋ। ਦੋਵਾਂ ਦੀ ਕਹਾਣੀ ਸੁਣ ਕੇ ਖੁਸ਼ਵੰਤ ਸਿੰਘ ਕਾਫੀ ਨਿਰਾਸ਼ ਹੋ ਗਿਆ। ਉਸਨੇ ਆਪਣੇ ਇੱਕ ਲੇਖ ਵਿੱਚ ਇਸਦਾ ਜ਼ਿਕਰ ਕੀਤਾ ਅਤੇ ਲਿਖਿਆ – ਇੱਕ ਰਸੀਦ ਟਿਕਟ ਦੀ ਜਗ੍ਹਾ ਵਿੱਚ ਦੋਵਾਂ ਦੀ ਕਹਾਣੀ ਲਿਖੀ ਜਾ ਸਕਦੀ ਹੈ। ਇਸ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਆਤਮਕਥਾ ਦਾ ਨਾਮ ਰਸੀਦੀ ਟਿਕਟ ਰੱਖਿਆ ਹੈ। ਉਸ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਜਿੰਦਗੀ ਦੇ ਬਹੁਤ ਸਾਰੇ ਵਿਚਾਰ ਤੇ ਦੁੱਖ ਬਿਆਨ ਕੀਤੇ ਹਨ।

ਅੰਮ੍ਰਿਤਾ ਪ੍ਰੀਤਮ  ਦੀ ਮੌਤ

ਅੰਮ੍ਰਿਤਾ ਪ੍ਰੀਤਮ ਨੂੰ ਇਕ ਬਿਮਾਰੀ ਨੇ ਘੇਰ ਲਿਆ ਸੀ। ਅੰਮ੍ਰਿਤਾ ਲੰਬੇ ਸਮੇਂ ਤੱਕ ਬਿਮਾਰੀ ਨਾਲ ਲੜਦੀ ਰਹੀ ਅਖੀਰ ਬਿਮਾਰੀ ਜਿੱਤ ਗਈ ਤੇ ਅੰਮ੍ਰਿਤਾ ਜਿੰਦਗੀ ਹਾਰ ਗਈ। 86 ਸਾਲ ਦੀ ਉਮਰ ਦੀ ਅੰਮ੍ਰਿਤਾ ਦੀ ਮੌਤ  31 ਅਕਤੂਬਰ 2005 ਨੂੰ ਹੋ ਗਈ ਅਤੇ ਮਹਾਨ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀ ਕਲਮ ਸਦਾ ਲਈ ਰੁੱਕ ਗਈ। ਅੰਮ੍ਰਿਤਾ ਪ੍ਰੀਤਮ ਦੀ 100ਵੀਂ ਜਯੰਤੀ ‘ਤੇ, ਗੂਗਲ ਨੇ ਵੀ ਬਹੁਤ ਖਾਸ ਤਰੀਕੇ ਨਾਲ ਇੱਕ ਡੂਡਲ ਬਣਾਇਆ ਸੀ।

ਅੰਮ੍ਰਿਤਾ ਪ੍ਰੀਤਮ ਨਾਲ ਜੁੜੇ ਕੁੱਝ ਸਵਾਲ

ਅੰਮ੍ਰਿਤਾ ਪ੍ਰੀਤਮ ਕੌਣ ਸੀ?

ਇੱਕ ਮਸ਼ਹੂਰ ਕਵੀ ਅਤੇ ਲੇਖਕ ਸੀ।

ਅੰਮ੍ਰਿਤਾ ਪ੍ਰੀਤਮ ਦਾ ਜਨਮ ਕਦੋਂ ਹੋਇਆ ਸੀ?

ਜਨਮ 31 ਅਗਸਤ 1919

ਅੰਮ੍ਰਿਤਾ ਪ੍ਰੀਤਮ ਦੀ ਪਹਿਲੀ ਕਿਤਾਬ ਕਿਹੜੀ ਪ੍ਕਾਸ਼ਿਤ ਹੋਈ ਸੀ ?

“ਅੰਮ੍ਰਿਤ ਲਹਿਰਾ “

ਕਿਵੇਂ ਲੱਗੀ ਅੰਮ੍ਰਿਤਾ ਪ੍ਰੀਤਮ ਦੀ ਜੀਵਨੀ

ਅੰਮ੍ਰਿਤਾ ਪ੍ਰੀਤਮ ਦੇ ਜੀਵਨ ਤੇ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਪਰ ਅੰਮ੍ਰਿਤਾ ਪ੍ਰੀਤਮ ਬਾਰੇ ਜਾਨਣ ਲਈ ਤੁਹਾਨੂੰ ਅੰਮ੍ਰਿਤਾ ਪ੍ਰੀਤਮ ਦੀ ਪੂਰੀ ਜੀਵਨੀ ਕਿਵੇਂ ਲੱਗੀ ਸਾਨੂੰ ਆਪਣੇ ਕੁਮੈਂਟ ਕਰਕੇ ਦੱਸੋ। www.punjabijankari.com  ਵਿਜਟ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment