ਰੋਜਗਾਰ ਸੰਗਮ ਯੋਜਨਾ ਪੰਜਾਬ 2024 – PUNJAB GHAR GHAR ROZGAR

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਅੱਜ ਪੰਜਾਬ ਸਰਕਾਰ ਦੇ ਅਜਿਹੇ ਵੈਬ ਪੋਰਟਲ ਬਾਰੇ ਜਾਣਕਾਰੀ ਦੇਵੋਂਗੇ ਜਿਸ ਨਾਲ ਬੇਰੋਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਇਸ ਯੋਜਨਾ ਦਾ ਨਾਮ ਹੈ ਘਰ ਘਰ ਰੋਜਗਾਰ।  ਇਸ ਸਕੀਮ ਤਹਿਤ ਸੂਬੇ ਵਿੱਚ ਇੱਕ ਪਰਿਵਾਰ ਦੇ ਇੱਕ ਬੇਰੋਜ਼ਗਾਰ ਮੈਂਬਰ ਨੂੰ ਪੰਜਾਬ ਸਰਕਾਰ ਵੱਲੋਂ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਇਸ ਸਕੀਮ ਤਹਿਤ ਹਰ ਘਰ ਵਿੱਚ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਰੁਜ਼ਗਾਰ ਮੇਲੇ ਲਗਾਏ ਜਾਂਦੇ ਹਨ।  ਸਰਕਾਰ ਵੱਲੋਂ ਲਗਾਏ ਜਾ ਰਹੇ ਰੁਜ਼ਗਾਰ ਮੇਲੇ ਵਿੱਚ ਸੂਬੇ ਦੇ ਸਾਰੇ ਬੇਰੁਜ਼ਗਾਰ ਨੌਜਵਾਨ ਭਾਗ ਲੈ ਸਕਦੇ ਹਨ। ਅਤੇ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰ ਸਕਦੇ ਹਨ।  ਦੋਸਤੋ, ਅੱਜ ਇਸ ਬਲੋਗ ਰਾਹੀਂ ਪੂਰੀ ਜਾਣਕਾਰੀ ਦੇਵਾਗੇ ਕਿ ਇਸ ਪੰਜਾਬ ਘਰ-ਘਰ ਰੋਜ਼ਗਾਰ ਯੋਜਨਾ 2024 (PGRKAM) ਨਾਲ ਕਿਵੇਂ ਜੁੜਿਆ ਜਾ ਸਕਦਾ ਹੈ , ਕਿਉਂਕਿ ਜੇ ਤੁਹਾਡੇ ਵਿੱਚ ਕਾਬਲੀਅਤ ਹੈ ਤਾ ਘਰ ਬੈਠੇ ਹੀ ਤੁਸੀਂ ਕੋਈ ਵੀ ਸਰਕਾਰੀ ਜਾ ਪ੍ਰਾਈਵੇਟ ਨੌਕਰੀ ਹਾਸਿਲ ਕਰ ਸਕਦੇ ਹੋ। ਆਉ ਪੜੀਏ ਇਸ ਸਕੀਮ ਨਾਲ ਸਬੰਧਤ ਸਾਰੀ ਜਾਣਕਾਰੀ ਜਿਵੇਂ ਕਿ ਅਪਲਾਈ ਕਰਨ ਦੀ ਪ੍ਰਕਿਰਿਆ, ਯੋਗਤਾ, ਸਰਟੀਫਿਕੇਟ ਅਤੇ ਸ਼ਰਤਾਂ ਦੇ ਬਾਰੇ।

ਰੋਜਗਾਰ ਸੰਗਮ ਯੋਜਨਾ ਪੰਜਾਬ 2024 - ਪੰਜਾਬ ਘਰ-ਘਰ ਰੋਜ਼ਗਾਰ ਯੋਜਨਾ

Rojgar Sangam Yojana Punjab 2024 Online Registration , Form, Last Date

ਸਕੀਮ ਦਾ ਨਾਮਘਰ-ਘਰ ਰੋਜ਼ਗਾਰ ਯੋਜਨਾ 2024 (PGRKAM)
ਸ਼ੁਰੂ ਹੋਣ ਦਾ ਸਾਲ2022
ਲਾਭਪਾਤਰੀਪੰਜਾਬ ਦੇ ਬੇਰੁਜਗਾਰ ਨੌਜਵਾਨ
ਆਫੀਸ਼ੀਅਲ ਵੈਬਸਾਇਟhttps://www.pgrkam.com/
ਹੈਲਪਲਾਇਨ ਨੰਬਰ0172-2720152
ਅਪਲਾਈ ਕਰਨ ਦੀ ਪ੍ਰਕਿਰਿਆਔਨਲਾਈਨ

Rojgar Sangam Yojana Punjab 2024 ਕੀ ਹੈ ?

ਇਹ ਪੋਰਟਲ ਪੰਜਾਬ ਰਾਜ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਇੱਕ ਪੋਰਟਲ ਹੈ ਜਿਸ ਤੇ ਰੁਜ਼ਗਾਰ ਅਤੇ ਹੁਨਰ ਸਿਖਲਾਈ ਲਈ ਰਜਿਸਟ੍ਰੇਸਨ ਹੁੰਦੀ ਹੈ । ਇਸ ਸਕੀਮ ਅਧੀਨ ਭਾਗ ਲੈਣ ਲਈ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਪ੍ਰਾਪਤ ਕਰਨ ਲਈ ਆਪਣੀ ਨਿੱਜੀ ਅਤੇ ਵਿਦਿਅਕ ਜਾਣਕਾਰੀ ਦੇਣੀ ਪਵੇਗੀ। ਇਸ ਵੈਬਸਾਇਟ ਤੇ ਬੜੀ ਆਸਾਨੀ ਨਾਲ ਪੰਜਾਬ ਦੇ ਚਾਹਵਾਨ ਲਾਭਪਾਤਰੀ ਜੋ ਇਸ ਪੰਜਾਬ ਘਰ-ਘਰ ਰੋਜ਼ਗਾਰ ਯੋਜਨਾ 2024 (PGRKAM)  ਦਾ ਲਾਭ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਘਰ-ਘਰ ਰੋਜ਼ਗਾਰ ਪੋਰਟਲ ‘ਤੇ ਆਪਣੇ ਆਪ ਨੂੰ ਆਨਲਾਈਨ ਰਜਿਸਟਰ ਕਰਨਾ ਹੋਵੇਗਾ। ਬੇਰੁਜ਼ਗਾਰ ਉਮੀਦਵਾਰ ਨੌਕਰੀ ਲੱਭਣ ਵਾਲਿਆਂ ਲਈ ਨਵੀਆਂ ਸਰਕਾਰੀ ਤੇ ਪ੍ਰਾਈਵੇਟ ਅਪਲੋਡ ਕੀਤੀਆਂ ਨੌਕਰੀਆਂ ਦੀ ਜਾਂਚ ਕਰ ਸਕਦੇ ਹਨ। ਇਸ ਘਰ-ਘਰ ਰੁਜ਼ਗਾਰ ਯੋਜਨਾ 2024 ਦੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਆਪਣੀ ਇੱਛਾ ਅਨੁਸਾਰ ਪੋਰਟਲ ‘ਤੇ ਨੌਕਰੀ ਦੀ ਚੋਣ ਕਰ ਸਕਦੇ ਹਨ। ਇਸ ਦੇ ਨਾਲ ਨਾਲ ਇਸ ਪੋਰਟਲ ਤੇ ਸਕਿੱਲ ਡਵਿਲਪਮੇੰਟ ਤਹਿਤ ਕਰਵਾਈਆ ਜਾਂਦੀਆਂ ਸਿਖਲਾਈਆ ਬਾਰੇ ਵੀ ਪਤਾ ਲੱਗਦਾ ਹੈ ਤੇ ਪੰਜਾਬ ਸਰਕਾਰ ਵੱਲੋ ਲਗਾਏ ਜਾਂਦੇ ਜੋਬ ਮੇਲਿਆਂ ਬਾਰੇ ਵੀ ਜਾਣਕਾਰੀ ਮਿਲਦੀ ਰਹਿੰਦੀ ਹੈ। ਤੁਸੀਂ ਆਪਣੀ ਪੂਰੀ ਪ੍ਰੋਫਾਈਲ ਇਸ ਵੈਬਸਾਇਟ ਤੇ ਬਣਾ ਸਕਦੇ ਹੋ ਤੇ ਤੁਸੀਂ ਜਿਹੜੀ ਵੀ ਨੌਕਰੀ ਅਪਲਾਈ ਕੀਤੀ ਹੈ ਉਸਦੇ ਬਾਰੇ ਪੂਰਾ ਅਪਡੇਟ ਮਿਲਦਾ ਰਹੇਗਾ।

Punjab Sangam Yojana ਘਰ-ਘਰ ਰੋਜ਼ਗਾਰ ਯੋਜਨਾ 2024 ਵਿੱਚ ਆਨਲਾਇਨ ਰਜਿਸਟ੍ਰੇਸ਼ਨ ਕਿਵੇਂ ਕਰੀਏ ?

ਪੰਜਾਬ ਘਰ-ਘਰ ਰੋਜ਼ਗਾਰ ਯੋਜਨਾ 2024 ਦੇ ਤਹਿਤ  ਜੋ ਨੌਜਵਾਨ ਆਨਲਾਈਨ ਅਪਲਾਈ ਕਰਨਾ ਚਾਹੁੰਦੇ ਹਨ, ਉਹ ਹੇਠਾਂ ਦੱਸੇ ਤਰੀਕੇ ਦੀ ਪਾਲਣਾ ਕਰਕੇ ਕੰਪਿਊਟਰ ਜਾ ਮੋਬਾਇਲ ਰਾਹੀਂ ਅਪਲਾਈ ਕਰਕੇ  ਸਕੀਮ ਦਾ ਲਾਭ  ਲੈ ਸਕਦੇ ਹਨ ।

  • ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ ਸਰਕਾਰ ਦੀ ਵੈੱਬਸਾਈਟ  https://www.pgrkam.com/ ਤੇ ਜਾਣਾ ਹੋਵੇਗਾ। ਅਧਿਕਾਰਤ ਵੈੱਬਸਾਈਟ ‘ਤੇ ਜਾਣ ਤੋਂ ਬਾਅਦ, ਹੋਮ ਪੇਜ ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗਾ।
  • ਇਸ ਹੋਮ ਪੇਜ ‘ਤੇ ਤੁਹਾਨੂੰ  REGISTRATION  ਦਾ ਆਪਸ਼ਨ ਦਿਖਾਈ ਦੇਵੇਗਾ, ਤੁਸੀਂ ਇਸ ਆਪਸ਼ਨ ‘ਤੇ ਕਲਿੱਕ ਕਰੋ ।
  • REGISTRATION ‘ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਡੇ ਸਾਹਮਣੇ ਅਗਲਾ ਪੇਜ ਖੁੱਲ੍ਹੇਗਾ।
  • ਇਸ ਪੇਜ ‘ਤੇ ਤੁਸੀਂ ਇਹ ਲਿਖਿਆ ਦੇਖੋਗੇ ਕਿ ਕਿਰਪਾ ਕਰਕੇ ਤੁਸੀਂ ਜਿਸ ਉਪਭੋਗਤਾ ਨੂੰ ਰਜਿਸਟਰ ਕਰਨਾ ਚਾਹੁੰਦੇ ਹੋ ਉਸ ਦੀ ਕਿਸਮ ਦੀ ਚੋਣ ਕਰੋ। ਤੁਹਾਨੂੰ ਇਸ ਦੇ ਹੇਠਾਂ “jobseeker” ਆਪਸ਼ਨ ਦੀ ਚੋਣ ਕਰਨੀ ਪਵੇਗੀ।  “jobseeker” ਨੂੰ ਚੁਣਨ ਤੋਂ ਬਾਅਦ ਅਗਲੀ ਸਕਰੀਨ ਖੁੱਲ ਜਾਵੇਗੀ।
ਰੋਜਗਾਰ ਸੰਗਮ ਯੋਜਨਾ ਪੰਜਾਬ 2024 - ਪੰਜਾਬ ਘਰ-ਘਰ ਰੋਜ਼ਗਾਰ ਯੋਜਨਾ
  • ਅਗਲੀ ਸਕਰੀਨ ਤੇ ਰਜਿਸਟ੍ਰੇਸ਼ਨ ਫਾਰਮ ਖੁੱਲ੍ਹੇਗਾ , ਜਿਸ ਵਿਚ ਸਾਰੀ ਜਾਣਕਾਰੀ ਜਿਵੇਂ ਕਿ ਨਾਮ, ਪੁਰਸ਼ ਜਾਂ ਔਰਤ, ਨਿੱਜੀ ਵੇਰਵੇ, ਵਿਦਿਅਕ ਯੋਗਤਾ, ਮੋਬਾਈਲ ਨੰਬਰ ਅਤੇ ਈਮੇਲ ਆਈਡੀ, ਜਿਲ੍ਹਾ ਆਦਿ ਭਰਨਾ ਪਵੇਗਾ, ਸਾਰੀ ਜਾਣਕਾਰੀ ਭਰਨ ਤੋਂ ਬਾਅਦ, ਤੁਹਾਨੂੰ ਸਬਮਿਟ ਬਟਨ ‘ਤੇ ਕਲਿੱਕ ਕਰਨਾ ਹੋਵੇਗਾ।
ਰੋਜਗਾਰ ਸੰਗਮ ਯੋਜਨਾ ਪੰਜਾਬ 2024 - ਪੰਜਾਬ ਘਰ-ਘਰ ਰੋਜ਼ਗਾਰ ਯੋਜਨਾ
  • ਉਸ ਤੋਂ ਬਾਅਦ ਤੁਹਾਡੇ ਵੱਲੋ ਭਰੇ ਮੋਬਾਇਲ ਨੰਬਰ ਨਾਲ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਵੇਗੀ।
  • ਰਜਿਸਟ੍ਰੇਸ਼ਨ ਸਫਲ ਹੋਣ ਤੋਂ ਬਾਅਦ, ਤੁਸੀਂ ਮੋਬਾਈਲ ਨੰਬਰ ਅਤੇ ਓ ਟੀ ਪੀ ਭਰਕੇ ਪੋਰਟਲ ਵਿੱਚ ਲਾਗਿਨ ਕਰ ਸਕਦੇ ਹੋ ਤੇ ਨੌਕਰੀ ਸਰਚ ਕਰਕੇ ਕੋਈ ਵੀ ਨੌਕਰੀ ਅਪਲਾਈ ਕਰ ਸਕਦੇ ਹੋ ।

Rojgar Sangam Yojana ਘਰ-ਘਰ ਰੋਜ਼ਗਾਰ ਪੋਰਟਲ ਤੇ ਨੌਕਰੀ ਕਿਵੇਂ ਸਰਚ ਕਰੀਏ ?

  • ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ ਘਰ-ਘਰ ਰੋਜ਼ਗਾਰ ਯੋਜਨਾ ਦੀ ਆਫੀਸ਼ੀਅਲ ਵੈੱਬਸਾਈਟ ‘ਤੇ ਨੂੰ ਖੋਲ੍ਹਣਾ ਹੋਵੇਗਾ।
  • ਆਫੀਸ਼ੀਅਲ ਵੈੱਬਸਾਈਟ ਨੂੰ ਖੋਲਣ ਤੋਂ ਆਪਣਾ ਅਕਾਊਂਟ ਨੂੰ ਲਾਗਿਨ ਕਰੋ , ਲਾਗਿਨ ਕਰਨ ਲਈ ਤੁਸੀਂ ਆਪਣੇ ਮੋਬਾਇਲ ਨੰਬਰ ਤੇ ਓ ਟੀ ਪੀ ਰਾਹੀਂ ਲਾਗਿਨ ਕਰ ਸਕਦੇ ਹੋ
  • ਉਸ ਤੋਂ ਬਾਅਦ ਹੋਮ ਤੇ ਕਲਿੱਕ ਕਰੋ , ਸਾਹਮਣੇ ਹੋਮ ਪੇਜ ਖੁੱਲ੍ਹੇਗਾ , ਹੋਮ ਪੇਜ ‘ਤੇ ਤੁਹਾਨੂੰ “Jobs ” ਲਿਖਿਆ ਨਜਰ ਆਵੇਗਾ , ਉਸ ਤੇ ਕਲਿੱਕ ਕਰੋ।
ਰੋਜਗਾਰ ਸੰਗਮ ਯੋਜਨਾ ਪੰਜਾਬ 2024 - ਪੰਜਾਬ ਘਰ-ਘਰ ਰੋਜ਼ਗਾਰ ਯੋਜਨਾ
  • “Jobs” ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਦੋ ਬਾਕਸ ਨਜ਼ਰ ਆਉਣਗੇ, ਇੱਕ ਵਿੱਚ ਲਿਖਿਆ ਹੋਵੇਗਾ ” ਸਾਰੀਆਂ ਸਰਕਾਰੀ ਨੌਕਰੀਆਂ ਵੇਖੋ” ਅਤੇ “ਸਾਰੀਆਂ ਨਿੱਜੀ ਨੌਕਰੀਆਂ ਵੇਖੋ “
ਰੋਜਗਾਰ ਸੰਗਮ ਯੋਜਨਾ ਪੰਜਾਬ 2024 - ਪੰਜਾਬ ਘਰ-ਘਰ ਰੋਜ਼ਗਾਰ ਯੋਜਨਾ
  • ਤੁਸੀਂ ਆਪਣੀ ਜਰੂਰਤ ਮੁਤਾਬਿਕ ਕਿਸੇ ਵੀ ਬਾਕਸ ਤੇ ਕਲਿੱਕ ਕਰ ਸਕਦੇ ਹੋ।
  • ਬਾਕਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਸਾਰੀਆਂ ਨੌਕਰੀਆਂ ਦੀ ਲਿਸਟ ਨਜ਼ਰ ਆ ਜਾਵੇਗੀ , ਉਸ ਵਿੱਚ ਨੌਕਰੀ ਦੀ ਪੂਰੀ ਜਾਣਕਾਰੀ ਜਿਵੇ , ਯੋਗਤਾ , ਉਮਰ , ਪੜਾਈ ਅਤੇ ਲੋਕੇਸ਼ਨ ਦੀ ਜਾਣਕਾਰੀ ਹੋਵੇਗੀ।
  • ਤੁਸੀਂ ਉਹਨਾਂ ਵਿੱਚੋ ਜਿਹੜੀ ਨੌਕਰੀ ਅਪਲਾਈ ਕਰਨਾ ਚਹੁੰਦੇ ਉਸ ਦੇ ਨਾਲ ਅਪਲਾਈ ਦੇ ਬਟਨ ਤੇ ਕਲਿੱਕ ਕਰਕੇ ਪੂਰੀ ਜਾਣਕਾਰੀ ਭਰਕੇ ਅਪਲਾਈ ਕਰ ਸਕਦੇ ਹੋ।

ਪੰਜਾਬ ਰੋਜਗਾਰ ਸੰਗਮ ਘਰ-ਘਰ ਰੋਜ਼ਗਾਰ ਯੋਜਨਾ 2024 ਲ਼ਈ ਜਰੂਰੀ ਸ਼ਰਤਾਂ ਅਤੇ ਦਸਤਾਵੇਜ਼

  • ਬਿਨੈਕਾਰ ਪੰਜਾਬ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ।
  • ਇਸ ਸਕੀਮ ਅਧੀਨ ਸਿਰਫ਼ ਬੇਰੁਜ਼ਗਾਰ ਨੌਜਵਾਨ ਹੀ ਯੋਗ ਮੰਨੇ ਜਾਣਗੇ।
  • ਬਿਨੈਕਾਰ ਦਾ ਆਧਾਰ ਕਾਰਡ
  • ਸ਼ਨਾਖਤੀ ਕਾਰਡ, ਰਿਹਾਇਸ਼ ਸਰਟੀਫਿਕੇਟ
  • ਵਿਦਿਅਕ ਯੋਗਤਾ ਸਰਟੀਫਿਕੇਟ
  • ਮੋਬਾਈਲ ਨੰਬਰ
  • ਪਾਸਪੋਰਟ ਸਾਇਜ ਫੋਟੋ।

Rojgar Sangam ਘਰ-ਘਰ ਰੋਜ਼ਗਾਰ ਯੋਜਨਾ 2024 ਦੀਆ ਹੋਰ ਸਹੂਲਤਾਂ

ਪੰਜਾਬ ਸਰਕਾਰ ਵੱਲੋਂ ਇਸ ਪੋਰਟਲ ‘ਤੇ ਰਜਿਸਟ੍ਰੇਸ਼ਨ ਅਤੇ ਇਸ ਦੀਆਂ ਸੇਵਾਵਾਂ ਲਈ ਕੋਈ ਫੀਸ ਨਹੀਂ ਲਈ ਜਾਂਦੀ ਹੈ।

ਔਰਤਾਂ ਲਈ ਨੌਕਰੀਆਂ : ਇਸ ਪੋਰਟਲ ਤੇ ਇਕ ਅਜਿਹਾ ਆਪਸ਼ਨ ਦਿੱਤਾ ਹੈ ਜਿਸ ਰਾਹੀਂ ਔਰਤਾਂ ਆਪਣੀ ਯੋਗਤਾ ਅਨੁਸਾਰ ਨੌਕਰੀ ਲੱਭ ਸਕਦੀਆਂ ਹਨ , ਇਸ ਵਿੱਚ ਸਾਰੀਆਂ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਦੀ ਲਿਸਟ ਉਪਲੱਬਧ ਹੁੰਦੀ ਹੈ।

ਹੁਨਰ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ : ਪੰਜਾਬ ਸਰਕਾਰ ਦੇ ਅਲੱਗ ਅਲੱਗ ਵਿਭਾਗਾਂ ਵੱਲੋ ਸਮੇਂ ਸਮੇਂ ਤੇ ਮੁਫ਼ਤ ਸਿਖਲਾਈ ਕੋਰਸ ਕਰਵਾਏ ਜਾਂਦੇ ਹਨ, ਇਹਨਾਂ ਸਿਖਲਾਈ ਕੈਂਪਾਂ ਦੀ ਤਰੀਕ ਤੇ ਪੂਰਾ ਵੇਰਵਾ ਇਸ ਪੋਰਟਲ ਤੇ ਮਿਲ ਜਾਂਦਾ ਹੈ।

ਅਪਾਹਜ ਵਿਅਕਤੀਆਂ ਲਈ ਨੌਕਰੀਆਂ : ਇਸ ਪੋਰਟਲ ਤੇ ਅਜਿਹੀ ਆਪਸ਼ਨ ਵੀ ਦਿੱਤੀ ਗਈ ਹੈ ਜਿਸ ਵਿੱਚ ਸਰੀਰਿਕ ਤੌਰ ਤੇ ਅਪਾਹਿਜ ਵਿਅਕਤੀਆਂ ਲਈ ਨੌਕਰੀਆਂ ਦੀ ਜਾਣਕਾਰੀ ਉਪਲਬਧ ਹੁੰਦੀ ਹੈ।

ਪੰਜਾਬੀ ਅਤੇ ਅੰਗੇਰਜੀ ਭਾਸ਼ਾ ਵਿੱਚ ਉਪਲੱਬਧੀ : ਪੰਜਾਬ ਸਰਕਾਰ ਦੇ ਇਸ ਪੋਰਟਲ ਨੂੰ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਦੇਖ ਸਕਦੇ ਹੋ, ਇਸ ਨਾਲ ਸਾਰੀ ਜਾਣਕਾਰੀ ਨੂੰ ਸਮਝਣਾ ਸੌਖਾ ਹੋ ਜਾਂਦਾ ਹੈ।

ਲੋਨ ਅਤੇ ਹੋਰ ਸਕੀਮਾਂ ਦੀ ਜਾਣਕਾਰੀ : ਪੰਜਾਬ ਘਰ-ਘਰ ਰੋਜ਼ਗਾਰ ਯੋਜਨਾ ਪੋਰਟਲ ਵਿੱਚ ਪੰਜਾਬ ਸਰਕਾਰ ਦੀਆਂ ਅਲੱਗ ਅਲੱਗ ਸਕੀਮਾਂ ਜਿਵੇ ਲੋਨ ਲੈਣ ਦੀਆਂ , ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ, ਸਗਨ ਸਕੀਮ, ਡੇਅਰੀ ਲੋਨ ਅਤੇ ਹੋਰ ਸਰਕਾਰੀ ਸਕੀਮਾਂ ਦੀ ਜਾਣਕਾਰੀ ਦਿੱਤੀ ਹੁੰਦੀ ਹੈ, ਤੁਸੀਂ ਉਹ ਜਾਣਕਾਰੀ ਪੜ ਕੇ ਕੋਈ ਵੀ ਸਕੀਮ ਅਪਲਾਈ ਕਰ ਸਕਦੇ ਹੋ।

ਪੰਜਾਬ ਰੋਜਗਾਰ ਸੰਗਮ ਘਰ-ਘਰ ਰੋਜ਼ਗਾਰ ਯੋਜਨਾ ਐਪ ਕਿਵੇਂ ਡਾਊਨਲੋਡ ਕਰੀਏ ?

ਅਸੀਂ ਇਸ ਬਲੌਗ ਰਾਹੀਂ ਪੰਜਾਬ ਘਰ-ਘਰ ਰੋਜ਼ਗਾਰ ਯੋਜਨਾ 2024 ਸਕੀਮ ਅਧੀਨ ਸਾਰੀ ਜਾਣਕਾਰੀ ਉਪਲਬਧ ਕਰਵਾਈ ਹੈ, ਜੇਕਰ ਇਸ ਦੇ ਬਾਵਜੂਦ ਵੀ ਤੁਹਾਡੇ ਦਿਮਾਗ  ਵਿੱਚ ਕੋਈ  ਸਵਾਲ ਹੈ, ਜਿਸ ਦਾ ਜਵਾਬ ਤੁਹਾਨੂੰ ਨਹੀਂ ਮਿਲ ਰਿਹਾ, ਤਾਂ ਤੁਹਾਡੀ ਮਦਦ ਲਈ ਸਰਕਾਰ ਨੇ ਹੈਲਪਲਾਈਨ ਨੰਬਰ ਉਪਲਬਧ ਕਰਵਾਇਆ ਗਿਆ ਹੈ, ਜਿਸ ‘ਤੇ ਤੁਸੀਂ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ ਲਈ ਟੋਲ ਫ੍ਰੀ ਨੰਬਰ ‘ਤੇ ਕਾਲ ਕਰ ਸਕਦੇ ਹੋ, ਜਾਂ ਇਸ ਸਕੀਮ ਨਾਲ ਸਬੰਧਤ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਕਿ ਹੇਠ ਲਿਖੇ ਅਨੁਸਾਰ ਹੈ। ਜਾਣਕਾਰੀ ਪ੍ਰਾਪਤ ਕਰਨ ਲਈ ਹੈਲਪਲਾਈਨ ਨੰਬਰ ਹੈ:-

Punjab Skill Development Mission,
SCO 149-152, 2nd Floor, Sector-17C, Chandigarh,
0172-2720152
secy.skill@psdm.gov.in, pgrkam.degt@gmail.com

FAQ

ਪੰਜਾਬ ਰੋਜਗਾਰ ਸੰਗਮ ਘਰ-ਘਰ ਰੋਜ਼ਗਾਰ ਯੋਜਨਾ 2024 ਦਾ ਲਾਭ ਕੌਣ ਕੌਣ ਲੈ ਸਕਦਾ ਹੈ ?

ਪੰਜਾਬ ਘਰ-ਘਰ ਰੋਜ਼ਗਾਰ ਯੋਜਨਾ 2024 ਤਹਿਤ ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਦੇ ਨਾਲ-ਨਾਲ ਸੂਬੇ ਦੇ ਅਜਿਹੇ ਨੌਜਵਾਨਾਂ ਨੂੰ ਵੀ ਮਿਲੇਗਾ ਜੋ ਕੋਈ ਹੋਰ ਨੌਕਰੀ ਨਹੀਂ ਕਰ ਰਹੇ ਹਨ ਅਤੇ ਜਿਨ੍ਹਾਂ ਦੀ ਵਿਦਿਅਕ ਯੋਗਤਾ ਘੱਟੋ-ਘੱਟ ਹੈ ਅਜਿਹੇ ਨੌਜਵਾਨ ਜਿਨ੍ਹਾਂ ਕੋਲ ਘੱਟੋ-ਘੱਟ 10ਵੀਂ ਪਾਸ ਹੈ, ਨੂੰ ਇਸ ਸਕੀਮ ਦਾ ਲਾਭ ਮਿਲੇਗਾ।

ਪੰਜਾਬ ਰੋਜਗਾਰ ਸੰਗਮ ਘਰ-ਘਰ ਰੋਜ਼ਗਾਰ ਯੋਜਨਾ 2024 ਦਾ ਉਦੇਸ਼ ਕੀ ਹੈ?

ਪੰਜਾਬ ਘਰ-ਘਰ ਰੋਜ਼ਗਾਰ ਯੋਜਨਾ ਇਸ ਯੋਜਨਾ ਦਾ ਉਦੇਸ਼ ਪੰਜਾਬ ਅਜਿਹੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਅਤੇ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ ਜੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀਆਂ ਦੀ ਉਡੀਕ ਕਰ ਰਹੇ ਹਨ। ਇਸ ਸਕੀਮ ਦਾ ਉਦੇਸ਼ ਰਾਜ ਦੇ ਅਜਿਹੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ।

ਪੰਜਾਬ ਰੋਜਗਾਰ ਸੰਗਮ ਘਰ-ਘਰ ਰੋਜ਼ਗਾਰ ਯੋਜਨਾ 2024 PGRKAM ਦੀ ਆਫੀਸ਼ੀਅਲ ਵੈਬਸਾਇਟ ਕਿਹੜੀ ਹੈ ?

ਪੰਜਾਬ ਘਰ-ਘਰ ਰੋਜ਼ਗਾਰ ਯੋਜਨਾ 2024 PGRKAM ਦੀ ਆਫੀਸ਼ੀਅਲ ਵੈਬਸਾਇਟ https://www.pgrkam.com/  ਹੈ।

ਨਤੀਜਾ

ਤੁਹਾਨੂੰ ਪੰਜਾਬ ਸਰਕਾਰ ਦੇ ਪੋਰਟਲ ਘਰ ਘਰ ਰੁਜ਼ਗਾਰ ਦੀ ਜਾਣਕਾਰੀ ਕਿਵੇਂ ਲੱਗੀ ? ਆਪਣੇ ਸੁਝਾਅ ਜਰੂਰ ਦਿਓ ਅਤੇ ਆਪਣੇ ਉਹਨਾਂ ਦੋਸਤਾਂ ਤੱਕ ਇਹ ਜਾਣਕਾਰੀ ਜਰੂਰ ਸ਼ੇਅਰ ਕਰੋ ਜੋ ਕਿ ਨੌਕਰੀ ਦੀ ਭਾਲ ਕਰ ਰਹੇ ਹਨ, ਹੋ ਸਕਦਾ ਹੈ ਕਿ ਤੁਹਾਡੇ ਸ਼ੇਅਰ ਕਰਨ ਤੇ ਉਹਨਾਂ ਨੂੰ ਕੋਈ ਰੁਜ਼ਗਾਰ ਮਿਲ ਜਾਵੇ। ਤੁਸੀਂ  ਹੋਰ ਕਿਹੜੀ ਸਰਕਾਰੀ ਸਕੀਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਦੱਸੋ , ਅਸੀਂ ਤੁਹਾਡੇ ਤੱਕ ਇਹ ਜਾਣਕਾਰੀ ਉਪਲਬਧ ਕਰਾਵਾਂਗੇ।

www.punjabijankari.com ਤੇ ਵਿਜਿਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

ਨਵੀਆਂ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਲਈ ਕਲਿੱਕ ਕਰੋ – 👉 ਸਰਕਾਰੀ-ਯੋਜਨਾਵਾਂ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

2 thoughts on “ਰੋਜਗਾਰ ਸੰਗਮ ਯੋਜਨਾ ਪੰਜਾਬ 2024 – PUNJAB GHAR GHAR ROZGAR”

  1. ਬਾਰ੍ਹਵੀਂ ਪਾਸ ਆ ਮੈਂ ਹੁਣ ਬੀ.ਏ ਕਰ ਰਹੀ ਹਾਂ ਤੇ ਕੋਈ ਨੌਕਰੀ ਦੀ ਤਲਾਸ਼ ਵਿਚ ਆਂ

    Reply

Leave a Comment