ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 – Bebe Nanki Ladli Beti Scheme Punjab

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਮੌਜੂਦਾ ਸਮੇਂ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋ ਲੋਕਾਂ ਦੀ ਭਲਾਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ ਪਰ ਆਪਾਂ ਨੂੰ ਪਤਾ ਹੀ ਨਹੀਂ ਚੱਲਦੀਆਂ ਜਿਸ ਕਰਕੇ ਉਸ ਸਕੀਮ ਦਾ ਫਾਇਦਾ ਸਾਨੂੰ ਨਹੀਂ ਮਿਲਦਾ। ਅਜਿਹੀ ਹੀ ਇਕ ਅਜਿਹੀ ਸਕੀਮ ਪੰਜਾਬ ਵੱਲੋਂ ਔਰਤਾਂ ਅਤੇ ਲੜਕੀਆਂ ਦੀ ਭਲਾਈ ਲਈ ਚਲਾਈਆ ਜਾ ਰਹੀਆਂ ਹਨ ਜੋ ਕਿ ਔਰਤਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੱਕਿਆ ਜਾ ਸਕੇ।  ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਲਾਭ ਦੇਣ ਲਈ ਇੱਕ ਸਕੀਮ ਹੈ ਜਿਸਦਾ ਨਾਮ ਹੈ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024। ਇਸ ਸਕੀਮ ਰਾਹੀਂ ਰਾਜ ਦੀਆਂ ਹਜਾਰਾਂ ਧੀਆਂ ਨੂੰ ਲਾਭ ਮਿਲੇਗਾ। ਜੇਕਰ ਤੁਸੀਂ ਪੰਜਾਬ ਦੇ ਵਸਨੀਕ ਹੋ ਅਤੇ Bebe Nanki Ladli Beti Scheme 2024 ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਪੰਜਾਬੀ ਜਾਣਕਾਰੀ ਦੇ ਇਸ ਬਲੌਗ ਨੂੰ ਧਿਆਨ ਨਾਲ ਪੂਰਾ ਪੜੋ , ਤੁਹਾਨੂੰ ਇਸ ਬਲੋਗ ਵਿੱਚ ਇਸ ਸਕੀਮ ਦੇ ਉਦੇਸ਼, ਅਪਲਾਈ ਕਰਨ ਦਾ ਤਰੀਕਾ, ਫਾਇਦੇ ਦੱਸੇ ਗਏ ਹਨ।

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 - Bebe Nanki Ladli Beti Scheme Punjab

Bebe Nanki Ladli Beti Scheme 2024

ਸਕੀਮ ਦਾ ਨਾਮ                       ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024
ਸ਼ੁਰੂ ਕੀਤੀ  ਪੰਜਾਬ ਸਰਕਾਰ ਵੱਲੋਂ
ਸੰਬਧਿਤ ਵਿਭਾਗ                      ਸਮਾਜਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ, ਵਿਭਾਗ, ਪੰਜਾਬ
ਲਾਭਪਾਤਰੀ  ਪੰਜਾਬ ਰਾਜ ਦੀਆ ਧੀਆਂ
ਉਦੇਸ਼  ਬੇਟੀਆਂ ਦੇ ਪ੍ਰਤੀ ਸਮਾਜ ਦਾ ਨਜ਼ਰੀਆ ਬਦਲਣਾ ਤੇ ਭਰੂਣ ਹੱਤਿਆ ਨੂੰ ਰੋਕਣਾ
ਮਿਲਣ ਵਾਲਾ ਲਾਭ   61,000 ਰੁਪਏ
ਅਪਲਾਈ ਕਰਨ ਦਾ ਤਰੀਕਾ      ਆਫਲਾਇਨ
ਆਫੀਸ਼ੀਅਲ ਵੈੱਬਸਾਇਟhttps://sswcd.punjab.gov.in/pa

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 ਦਾ ਉਦੇਸ਼

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 ਦਾ ਮੁੱਖ ਉਦੇਸ਼ ਪੰਜਾਬ ਰਾਜ ਵਿੱਚ ਲੜਕੀਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨਾ ਅਤੇ ਵਿਤੀ ਸਹਾਇਤਾ ਪ੍ਰਦਾਨ ਕਰਨਾ ਹੈ।, ਇਸ ਸਕੀਮ ਨੂੰ ਸ਼ੁਰੂ ਕਰਨ ਦਾ ਇਕ ਹੋਰ ਮਕਸਦ ਸੀ ਕਿ ਪੰਜਾਬ ਵਿਚ ਕੰਨਿਆ ਭਰੂਣ ਹੱਤਿਆ ਨੂੰ ਰੋਕਿਆ ਜਾ ਸਕੇ , ਕਿਉਂਕਿ ਸਾਲ 2011 ਵਿੱਚ ਜਦੋ ਅਜਿਹਾ ਸਮਾਂ ਵੀ ਆਇਆ ਸੀ ਜਦੋ ਬੇਟੀ ਜੰਮਣ ਤੇ ਬੋਝ ਸਮਝਿਆ ਜਾਂਦਾ ਸੀ, ਅਜਿਹੀ ਸੋਚ ਨੂੰ ਬਦਲਣ ਲਈ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਵੀ ਬਹੁਤ ਰੋਲ ਹੈ।   ਇਸ ਦੇ ਨਾਲ ਹੀ ਇਸ ਸਕੀਮ ਰਾਹੀਂ ਸੂਬੇ ਵਿੱਚ ਧੀਆਂ ਪ੍ਰਤੀ ਨਕਾਰਾਤਮਕ ਸੋਚ ਨੂੰ ਵੀ ਬਦਲਿਆ ਜਾਵੇਗਾ।  ਇਸ ਸਕੀਮ ਰਾਹੀਂ ਬੱਚੀ ਦੇ ਜਨਮ ਤੋਂ ਲੈ ਕੇ 12ਵੀਂ ਜਮਾਤ ਤੱਕ 61000 ਰੁਪਏ ਤੱਕ ਦੀ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬੇਟੀ ਦੇ ਪਰਿਵਾਰ ਨੂੰ ਸੂਬਾ ਸਰਕਾਰ ਵੱਲੋਂ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 ਰਾਹੀਂ ਸਮੇਂ-ਸਮੇਂ ‘ਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ । ਇਸ ਰਾਸ਼ੀ ਦੀ ਵਰਤੋਂ ਬੇਟੀ ਦੀ ਪੜਾਈ ਲਈ ਕੀਤੀ ਜਾ ਸਕਦੀ ਹੈ, ਇਸ ਦੇ ਨਾਲ ਹੀ ਇਸ ਯੋਜਨਾ ਰਾਹੀਂ ਰਾਜ ਦੀਆਂ ਲੜਕੀਆਂ ਆਤਮ ਨਿਰਭਰ ਅਤੇ ਸਸ਼ਕਤ ਬਣ ਸਕਣਗੀਆਂ। ਇਸ ਲਈ ਇਸ ਸਕੀਮ ਬਾਰੇ ਸਾਰੀਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ।

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 ਤਹਿਤ ਮਿਲਣ ਵਾਲੀ ਸਹਾਇਤਾ ਦਾ ਪੂਰਾ ਵੇਰਵਾ

ਵਿੱਤੀ ਸਹਾਇਤਾ ਮਿਲਣ ਦਾ ਸਮਾਂਉਮਰ  ਲਾਭਪਾਤਰੀ ਧੀ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ
ਧੀ ਦੇ ਜਨਮ ਸਮੇਂ0  ਸਾਲ2100 ਰੁਪਏ
3 ਸਾਲ ਦੀ ਉਮਰ ਤੇ ( ਸਾਰੇ ਟੀਕਾਕਰਣ ਹੋਣ ਤੋਂ ਬਾਅਦ )3 ਸਾਲ2100 ਰੁਪਏ
ਪਹਿਲੀ ਕਲਾਸ ਵਿੱਚ ਦਾਖਲਾ ਹੋਣ ਤੇ6 ਸਾਲ2100  ਰੁਪਏ   
ਕਲਾਸ 9ਵੀਂ ਵਿੱਚ ਦਾਖਲਾ ਹੋਣ ਤੇ14 ਸਾਲ2100  ਰੁਪਏ
ਕਲਾਸ 12ਵੀਂ ਵਿੱਚ ਦਾਖਲਾ ਹੋਣ ਤੇ ਅਤੇ 18 ਸਾਲ  ਹੋਣ ਤੇ 18 ਸਾਲ3100 ਰੁਪਏ
ਕਲਾਸ ਪਹਿਲੀ ਤੋਂ ਛੇਵੀਂ ਤੱਕ ਪ੍ਰਤੀ ਮਹੀਨਾ 100/- ਰੁਪਏ 7200  ਰੁਪਏ
ਕਲਾਸ ਸੱਤਵੀ ਤੋਂ ਗਿਆਰਵੀ ਤੱਕ ਪ੍ਰਤੀ ਮਹੀਨਾ 200/- ਰੁਪਏ 14400  ਰੁਪਏ 
ਕੁੱਲ ਸਹਾਇਤਾ18 ਸਾਲ ਦੀ ਉਮਰ ਤੱਕ61000  ਰੁਪਏ

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 ਲਈ ਸ਼ਰਤਾਂ

  • ਆਟਾ-ਦਾਲ ਸਕੀਮ ਅਧੀਨ ਆਉਣ ਵਾਲੇ ਪਰਿਵਾਰਾਂ ਦੀਆਂ ਧੀਆਂ ਹੀ ਇਸ ਸਕੀਮ ਲਈ ਯੋਗ ਹੋਣਗੀਆਂ।
  • ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 ਦਾ ਲਾਭ ਲੈਣ ਲਈ ਲੜਕੀ ਦੇ ਮਾਤਾ-ਪਿਤਾ ਪੰਜਾਬ ਦੇ ਮੂਲ ਨਿਵਾਸੀ ਹੋਣੇ ਚਾਹੀਦੇ ਹਨ।
  • ਸਿਰਫ ਉਹ ਲੜਕੀਆਂ ਜੋ 1 ਜਨਵਰੀ 2011 ਤੋਂ ਬਾਅਦ ਪੈਦਾ ਹੋਈਆਂ ਹਨ, ਇਸ ਸਕੀਮ ਲਈ ਯੋਗ ਹੋਣਗੀਆਂ।
  • ਅਨਾਥ ਆਸ਼ਰਮ ਅਤੇ ਬਾਲ ਘਰ ਵਿੱਚ ਰਹਿਣ ਵਾਲੇ ਬੱਚੇ ਵੀ ਇਸ ਸਕੀਮ ਦਾ ਫਾਇਦਾ ਲੈ ਸਕਦੇ ਹਨ ।
  • ਇਸ ਸਕੀਮ ਲਈ ਸਿਰਫ਼ ਉਹੀ ਪਰਿਵਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ 30,000 ਰੁਪਏ ਤੋਂ ਘੱਟ ਹੈ ਅਤੇ ਉਨ੍ਹਾਂ ਨੂੰ ਖੁਰਾਕ ਤੇ ਸਪਲਾਈ ਵਿਭਾਗ, ਪੰਜਾਬ ਵੱਲੋਂ ਨੀਲਾ ਕਾਰਡ ਜਾਰੀ ਕੀਤਾ ਗਿਆ ਹੈ।
  • ਇਸ ਸਕੀਮ ਦਾ ਲਾਭ ਸਿਰਫ ਲੜਕੀਆਂ ਨੂੰ ਹੀ ਮਿਲੇਗਾ ਅਤੇ ਲੜਕਿਆਂ ਨੂੰ ਨਹੀਂ ਦਿੱਤਾ ਜਾਵੇਗਾ।
  • ਧੀ ਦੇ ਮਾਤਾ -ਪਿਤਾ ਦਾ ਬੈਂਕ ਖਾਤਾ ਹੋਣਾ ਜ਼ਰੂਰੀ ਹੈ। ਕਿਸੇ ਕਾਰਨ ਬੱਚੀ ਸਕੂਲ ਛੱਡ ਦਿੰਦੀ ਹੈ। ਅਜਿਹੀ ਸਥਿਤੀ ਵਿੱਚ ਲਾਭਪਾਤਰੀ ਜਾਂ ਸਰਪ੍ਰਸਤ ਨੂੰ ਕੋਈ ਲਾਭ ਨਹੀਂ ਦਿੱਤਾ ਜਾਵੇਗਾ।

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 ਦੀਆਂ ਫਾਇਦੇ

  • ਪੰਜਾਬ ਸਰਕਾਰ ਦੀ ਇਸ ਸਕੀਮ ਨਾਲ ਪੰਜਾਬ ਵਿੱਚ  ਲਿੰਗ ਅਨੁਪਾਤ ਸੁਧਰੇਗਾ।
  • ਇਸ ਯੋਜਨਾ ਵਿੱਚ ਜਨਰਲ ਕੈਟਾਗਿਰੀ ਦੀਆਂ ਧੀਆਂ ਵੀ ਅਪਲਾਈ ਕਰ ਸਕਦੀਆਂ ਹਨ।
  • ਆਮ ਤੋਰ ਤੇ ਧੀਆਂ ਨੂੰ ਜਿਆਦਾ ਪੜਾਇਆ ਨਹੀਂ ਜਾਂਦਾ , ਇਸ ਸਕੀਮ ਨਾਲ ਧੀ ਨੂੰ ਸਕੂਲੋ ਅੱਧ ਵਿਚਾਲੇ ਨਹੀਂ ਹਟਾਇਆ ਜਾਵੇਗਾ , ਸਗੋਂ ਉਹਨਾਂ ਦੀ ਪੜਾਈ ਵੱਲ ਧਿਆਨ ਦਿੱਤਾ ਜਾਵੇਗਾ। 
  • ਇਸ ਵਿੱਚ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਸਕੀਮ ਦਾ ਲਾਭ ਲੈਣ ਲਈ, ਬੇਟੀ ਲਈ ਘੱਟੋ-ਘੱਟ 12ਵੀਂ ਜਮਾਤ ਤੱਕ ਪੜ੍ਹਨਾ ਲਾਜ਼ਮੀ ਹੈ।
  • ਪਰਿਵਾਰ ਵਿੱਚ ਪੁੱਤਰਾਂ ਦੀ ਗਿਣਤੀ ਜਿੰਨੀ ਵੀ ਹੋਵੇ, ਸਿਰਫ ਬੇਟੀ ਨੂੰ ਹੀ ਸਕੀਮ ਦਾ ਲਾਭ ਮਿਲੇਗਾ।

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 ਅਪਲਾਈ ਕਰਨ ਲਈ ਜਰੂਰੀ ਦਸਤਾਵੇਜ਼

  • ਬੇਟੀ ਦਾ ਆਧਾਰ ਕਾਰਡ
  • ਮਾਤਾ-ਪਿਤਾ ਦੇ ਆਧਾਰ ਕਾਰਡ
  • ਬੈਂਕ ਖਾਤੇ ਦੀ ਫੋਟੋ ਕਾਪੀ
  • ਨੀਲਾ ਕਾਰਡ
  • ਸਕੂਲ ਦਾਖਲਾ ਸਰਟੀਫਿਕੇਟ
  • ਈਮੇਲ ਆਈਡੀ
  • ਬੇਟੀ ਦੀ ਪਾਸਪੋਰਟ ਸਾਇਜ ਦੀ ਫੋਟੋ
  • ਜਨਮ ਸਰਟੀਫਿਕੇਟ
  • ਬੈੰਕ ਖਾਤੇ ਨਾਲ ਲਿੰਕ ਮੋਬਾਇਲ ਨੰਬਰ

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 ਲਈ ਕਿਵੇਂ ਅਪਲਾਈ ਕਰੀਏ ?

ਹੁਣ ਸੱਭ ਤੋਂ ਜਰੂਰੀ ਕਦਮ ਦੀ ਗੱਲ ਕਰਾਂਗੇ ਕਿ ਇਸ ਸਕੀਮ ਲਈ ਅਪਲਾਈ ਕਿਵੇਂ ਕੀਤਾ ਜਾਵੇ। ਇਸ ਸਕੀਮ ਨੂੰ ਆਂਨਲਾਇਨ ਅਪਲਾਈ ਨਹੀਂ ਕੀਤਾ ਜਾ ਸਕਦਾ , ਇਹ ਸਕੀਮ ਆਫਲਾਇਨ ਫਾਰਮ ਭਰਕੇ ਹੀ ਜਮਾ ਕਰਨਾ ਹੋਵੇਗਾ।

  • ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਨਜ਼ਦੀਕੀ ਆਂਗਣਵਾੜੀ ਸੈਂਟਰ ਜਾਂ ਸਮਾਜਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ, ਪ੍ਰੋਜੈਕਟ ਅਫ਼ਸਰ ( DPO ) ਦੇ ਦਫ਼ਤਰ ਵਿੱਚ ਜਾਣਾ ਪਵੇਗਾ। ਇਹ ਦਫਤਰ ਕਚਿਹਰੀਆਂ ਜਾ ਡੀਸੀ ਆਫਿਸ ਵਿੱਚ ਬਣਿਆ ਹੁੰਦਾ ਹੈ।
  • ਉੱਥੇ ਤੁਸੀਂ ਸਕੀਮ ਦਾ ਨਾਮ ਦੱਸ ਕੇ ਬਿਨੈ-ਪੱਤਰ ਲੈ ਸਕਦੇ ਹੋ।
  • ਫਾਰਮ ਪ੍ਰਾਪਤ ਕਰਨ ਤੋਂ ਬਾਅਦ, ਤੁਹਾਨੂੰ ਲੋੜੀਂਦੀ ਜਾਣਕਾਰੀ ਧਿਆਨ ਨਾਲ ਭਰਨੀ ਪਵੇਗੀ। ਜਿਵੇਂ ਕਿ ਮਾਤਾ-ਪਿਤਾ ਦਾ ਨਾਮ, ਬੇਟੀ ਦੀ ਉਮਰ, ਬੇਟੀ ਦੀ ਜਨਮ ਮਿਤੀ, ਮੋਬਾਈਲ ਨੰਬਰ, ਆਧਾਰ ਨੰਬਰ, ਬੈਂਕ ਖਾਤੇ ਦਾ ਵੇਰਵਾ ਆਦਿ ਸਾਰੀ ਜਾਣਕਾਰੀ ਦਰਜ ਕਰਨ ਤੋਂ ਬਾਅਦ, ਤੁਹਾਨੂੰ ਫਾਰਮ ਵਿੱਚ ਪੁੱਛੇ ਗਏ ਜ਼ਰੂਰੀ ਦਸਤਾਵੇਜ਼ਾਂ ਨੂੰ ਨਾਲ ਫੋਟੋ ਕਾਪੀ ਕਰਕੇ ਲਗਾਉਣਾ ਹੋਵੇਗਾ।
  • ਇਸ  ਫਾਰਮ ਨੂੰ ਜਮ੍ਹਾ ਕਰਨ ਲਈ ਤੁਹਾਨੂੰ ਵਾਪਿਸ ਉੱਥੇ ਹੀ ਜਮ੍ਹਾ ਕਰਨਾ ਹੋਵੇਗਾ ਜਿੱਥੋਂ ਤੁਸੀਂ ਇਹ ਪ੍ਰਾਪਤ ਕੀਤਾ ਸੀ।
  • ਉਸ ਤੋਂ ਬਾਅਦ ਤੁਹਾਡੇ ਫਾਰਮ ਦੀ ਸਬੰਧਤ ਅਧਿਕਾਰੀਆਂ ਦੁਆਰਾ ਵੈਰੀਫਿਕੇਸ਼ਨ ਕੀਤੀ ਜਾਵੇਗੀ।
  • ਜਦੋ ਇੱਕ ਵਾਰ ਫਾਰਮ ਦੀ ਪੁਸ਼ਟੀ ਹੋਣ ਤੋਂ ਬਾਅਦ, ਤੁਹਾਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਦੀ ਰਕਮ ਤੁਹਾਡੇ ਬੈਂਕ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ।
  • ਇਸ ਤਰ੍ਹਾਂ, ਤੁਸੀਂ ਲਾਡਲੀ ਬੇਟੀ ਕਲਿਆਣ ਯੋਜਨਾ 2024 ਦੇ ਤਹਿਤ ਅਪਲਾਈ ਕਰ ਸਕਦੇ ਹੋ।

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 ਲਈ ਹੈਲਪਲਾਇਨ ਨੰਬਰ

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024  ਪੰਜਾਬ ਸਰਕਾਰ ਦੇ ਸਮਾਜਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ, ਵਿਭਾਗ, ਪੰਜਾਬ ਵੱਲੋ ਚਲਾਈ ਜਾਂਦੀ ਹੈ , ਜੇਕਰ ਇਸ ਸਕੀਮ ਨਾਲ ਜੁੜੀ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾ ਤੁਸੀਂ ਇਸ ਦੇ ਮੁੱਖ ਦਫਤਰ ਵਿਖੇ ਸੰਪਰਕ ਕਰ ਸਕਦੇ ਹੋ। ਇਸਦਾ ਮੁੱਖ ਦਫਤਰ ਚੰਡੀਗੜ ਵਿਖੇ ਹੈ ਤੇ ਜ਼ਿਲਾ ਪੱਧਰ ਤੇ ਵੀ DPO ਦਫਤਰ ਬਣੇ ਹਨ ਤੇ ਉਥੇ ਅਧਿਕਾਰੀ ਮੌਜੂਦ ਹਨ :

ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ,

ਐਸਸੀਓ : 102-103, ਸੈਕਟਰ 34 ਏ,ਪਿਕਾਡਲੀ ਮਾਲ ਦੇ ਪਿੱਛੇ, ਚੰਡੀਗੜ੍ਹ

ਫੋਨ : 0172-2608746, 2602726

ਫੈਕਸ : 0172-2664533

ਈ- ਮੇਲ: dsswcd@punjab.gov.in

ਇਸ ਯੋਜਨਾ ਨਾਲ ਜੁੜੇ ਸਵਾਲ – ਜਵਾਬ

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ ਤਹਿਤ ਇੱਕ ਪਰਿਵਾਰ ਦੀਆਂ ਕਿੰਨੀਆਂ ਬੇਟੀਆਂ ਨੂੰ  ਲਾਭ ਮਿਲੇਗਾ ?

ਪੰਜਾਬ ਵਿੱਚ ਨੀਲੇ ਕਾਰਡ ਧਾਰਕਾਂ ਦੀਆਂ ਵੱਧ ਤੋਂ ਵੱਧ 2 ਬੇਟੀਆਂ, ਨੂੰ ਅਤੇ 30 ਹਜ਼ਾਰ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰ ਅਤੇ ਆਟਾ ਦਾਲ ਸਕੀਮ ਤਹਿਤ ਲਾਭਪਾਤਰੀ ਪਰਿਵਾਰ ਲਾਭ ਲੈ ਸਕਣਗੇ।

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 ਕੀ ਹੈ ?

ਇਹ ਪੰਜਾਬ ਸਰਕਾਰ ਵੱਲੋ ਸਾਲ 2011 ਵਿੱਚ ਰਾਜ ਦੀ ਭਰੂਣ ਹੱਤਿਆ ਰੋਕਣ ਅਤੇ ਲੜਕੀਆਂ ਦੀ ਪੜਾਈ ਲਈ ਵਿਤੀ ਸਹਾਇਤਾ ਪ੍ਰਦਾਨ ਕਰਨ ਵਾਲੀ ਸਕੀਮ ਹੈ।

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 ਲ਼ਈ ਆਨਲਾਇਨ ਅਪਲਾਈ ਕੀਤਾ ਜਾ ਸਕਦਾ ਹੈ ?

ਨਹੀਂ , ਇਹ ਸਕੀਮ ਲਈ ਇਸਤਰੀ ਅਤੇ ਬਾਲ ਵਿਕਾਸ, ਪ੍ਰੋਜੈਕਟ ਅਫ਼ਸਰ ( DPO ) ਦੇ ਦਫ਼ਤਰ ਵਿੱਚੋ ਫਾਰਮ ਲੈ ਕੇ ਭਰਕੇ ਉਸਨੂੰ ਜਮਾ ਕਰਵਾਉਣਾ ਪਵੇਗਾ।

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024  ਕਿਹੜੇ ਰਾਜ ਵਿੱਚ ਸ਼ੁਰੂ ਕੀਤੀ ਗਈ ਸੀ ?

ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ 2024 ਸਕੀਮ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਸੀ।

ਕਿਵੇਂ ਲੱਗੀ ਇਸ ਯੋਜਨਾ ਬਾਰੇ ਜਾਣਕਾਰੀ

ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਟੀਮ ਵੱਲੋ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਯੋਜਨਾ (Bebe Nanki Ladli Beti Scheme 2024) ਸਕੀਮ ਬਾਰੇ ਦਿੱਤੀ ਜਾਣਕਾਰੀ ਪਸੰਦ ਆਈ ਹੋਵੇਗੀ , ਤੁਹਾਨੂੰ ਬੇਨਤੀ ਹੈ ਕਿ ਇਸ ਸਕੀਮ ਨੂੰ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨਾਲ ਸੋਸਲ ਮੀਡੀਆ ਰਾਹੀਂ ਵੱਧ ਤੋਂ ਵੱਧ ਸ਼ੇਅਰ ਕਰੋ। ਸਾਨੂੰ ਕੁਮੈਂਟ ਕਰਕੇ ਦੱਸੋ ਕਿ ਹੋਰ ਕਿਹੜੀ ਸਕੀਮ ਬਾਰੇ ਜਾਣਕਾਰੀ ਦਿੱਤੀ ਜਾਵੇ , ਅਸੀਂ ਕੋਸ਼ਿਸ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਸਕੀਮ ਬਾਰੇ ਜਾਣਕਾਰੀ ਦਿਤੀ ਜਾਵੇ। www.punjabijankari.com ਤੇ ਸਾਡੇ ਬਲੋਗ ਪੜਨ ਲਈ ਪੂਰੀ ਟੀਮ ਵੱਲੋ ਆਪ ਸੱਭ ਦਾ ਧੰਨਵਾਦ।

ਹੋਰ ਟੈਕਨੋਲਜੀ ,ਸਰਕਾਰੀ ਸਕੀਮਾਂ, ਪੰਜਾਬੀ ਸਟੇਟਸ , ਬਾਇਓਗ੍ਰਾਫੀ ਸਮੇਤ ਕਈ ਤਰਾਂ ਦੀ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਪੜਨ ਲਈ ਸਾਡੇ ਵਟਸਅੱਪ ਗਰੁੱਪ ਨਾਲ ਜੁੜੋ , ਜਿਸਦਾ ਲਿੰਕ ਉਪਰ ਦਿੱਤਾ ਗਿਆ ਹੈ , ਧੰਨਵਾਦ ।

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment