ਪ੍ਰਧਾਨ ਮੰਤਰੀ ਮੁਦਰਾ ਲੋਨ ਯੋਜਨਾ 2024 – Mudra Yojana

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

Mudra Yojana:- ਅੱਜਕਲ ਹਰ ਵਿਅਕਤੀ ਜਾਂ ਤਾਂ ਵਧੀਆ ਸਰਕਾਰੀ ਨੌਕਰੀ ਚਾਹੁੰਦਾ ਹੈ ਜਾਂ ਕੋਈ ਚੰਗਾ ਕਾਰੋਬਾਰ ਕਰਨਾ ਚਾਹੁੰਦਾ ਹੈ ਪਰ ਕਾਰੋਬਾਰ ਸ਼ੁਰੂ ਕਰਨ ਲਈ ਪੈਸੇ ਦੀ ਲੋੜ ਹੁੰਦੀ ਹੈ ਅਤੇ ਕਈ ਵਾਰ ਲੋਕ ਪੈਸੇ ਦਾ ਪ੍ਰਬੰਧ ਨਹੀਂ ਕਰ ਪਾਉਂਦੇ।  ਅਜਿਹੇ ਵਿੱਚ ਉਹ ਪ੍ਰਾਇਵੇਟ ਕੰਪਨੀਆਂ ਤੋਂ ਫਾਇਨਾਂਸ ਕਰਵਾ ਲੈਂਦੇ ਹਨ ਜਿਸਦਾ ਵਿਆਜ਼ ਬਹੁਤ ਹੁੰਦਾ ਹੈ। ਅਜਿਹੇ ਵਿਅਕਤੀਆਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਰੱਖਣੀ ਚਾਹੀਦੀ ਹੈ। ਕੇਂਦਰ ਸਰਕਾਰ ਦੀ ਇੱਕ ਯੋਜਨਾ ਹੈ ਜਿਸ ਵਿੱਚ ਕਿਸੇ ਵੀ ਬਿਜਨਸ ਨੂੰ ਸ਼ੁਰੂ ਕਰਨ ਲਈ ਬਹੁਤ ਘੱਟ ਵਿਆਜ ਤੇ ਲੋਨ ਦਿੱਤਾ ਜਾਂਦਾ ਹੈ ਤੇ ਬਹੁਤ ਸਾਰੇ ਲੋਕ ਇਸ ਯੋਜਨਾ ਦਾ ਫਾਇਦਾ ਲੈ ਵੀ ਚੁੱਕੇ ਹਨ। ਇਸ ਯੋਜਨਾ ਦਾ ਨਾਮ ਹੈ ਪ੍ਰਧਾਨ ਮੰਤਰੀ ਮੁਦਰਾ ਯੋਜਨਾ 2024 (PMMY) । ਇਹ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਯੋਜਨਾ ਹੈ। ਇਸ ਸਕੀਮ ਵਿੱਚ ਉਤਪਾਦਨ, ਪ੍ਰੋਸੈਸਿੰਗ, ਕਿਸੇ ਤਰਾਂ ਦਾ ਵਪਾਰ ਜਾਂ ਗੈਰ-ਖੇਤੀਬਾੜੀ ਕਿੱਤੇ ਰਾਹੀਂ ਆਮਦਨ ਕਮਾਉਣ ਵਾਲ਼ੇ  ਲਘੂ ਉਦਯੋਗ 10 ਲੱਖ ਰੁਪਏ ਤੱਕ ਦੇ ਮਾਈਕਰੋ ਕਰਜ਼ੇ ਦੀ ਸਹੂਲਤ ਲੈ ਸਕਦੇ ਹਨ। ਪਰ ਪ੍ਰਧਾਨ ਮੰਤਰੀ ਮੁਦਰਾ ਯੋਜਨਾ  ਲਈ ਅਪਲਾਈ ਕਿਵੇਂ ਕਰਨਾ ਹੈ , ਸਬਸਿਡੀ, ਵਿਆਜ਼ ਬਾਰੇ ਪੂਰੀ ਡਿਟੇਲ ਵਿੱਚ ਪੜਨ ਲਈ ਪੰਜਾਬੀ ਜਾਣਕਾਰੀ ਦਾ ਇਹ ਬਲੌਗ ਪੂਰੇ ਧਿਆਨ ਨਾਲ ਪੜ੍ਹੋ।

Mudra Yojana

Details Of PM Mudra Loan Yojana

ਯੋਜਨਾ ਦਾ ਨਾਮਪ੍ਰਧਾਨ ਮੰਤਰੀ ਮੁਦਰਾ ਲੋਨ ਯੋਜਨਾ
ਸ਼ੁਰੂਆਤ ਕੀਤੀਪ੍ਰਧਾਨ ਮੰਤਰੀ ਨਰਿੰਦਰ ਮੋਦੀ
ਉਦੇਸ਼ਲੋਨ ਪ੍ਰਦਾਨ ਕਰਨਾ
ਵੈੱਬਸਾਈਟhttps://www.mudra.org.in/

ਪ੍ਰਧਾਨ ਮੰਤਰੀ ਮੁਦਰਾ ਸਕੀਮ ਯੋਜਨਾ 2024 ਕੀ ਹੈ?

ਪ੍ਰਧਾਨ ਮੰਤਰੀ ਮੁਦਰਾ ਲੋਨ ਯੋਜਨਾ 8 ਅਪ੍ਰੈਲ 2015 ਨੂੰ ਸ਼ੁਰੂ ਕੀਤੀ ਗਈ ਸੀ। ਮੁਦਰਾ ਦਾ ਮਤਲਬ ਹੈ “ਮਾਈਕਰੋ ਯੂਨਿਟਸ ਡਿਵੈਲਪਮੈਂਟ ਅਤੇ ਰਿਫਾਈਨਮੇਂਟ ਏਜੰਸੀ”  ਇਸ ਯੋਜਨਾ, ਇਸ ਸਕੀਮ ਵਿੱਚ ਗੈਰ-ਕਾਰਪੋਰੇਟ, ਗੈਰ-ਖੇਤੀਬਾੜੀ ਛੋਟੇ ਉਦਯੋਗਾਂ ਨੂੰ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ। ਇਹ ਕਰਜ਼ੇ ਵਪਾਰਕ ਬੈਂਕਾਂ, ਆਰਆਰਬੀਜ਼, ਛੋਟੇ ਵਿੱਤ ਬੈਂਕਾਂ, ਸਹਿਕਾਰੀ ਬੈਂਕਾਂ, ਮਾਈਕ੍ਰੋ ਫਾਈਨਾਂਸ ਸੰਸਥਾਵਾਂ (MFIs) ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (NBFCs) ਦੁਆਰਾ ਦਿੱਤੇ ਜਾਂਦੇ ਹਨ। ਇਸ ਲੋਨ ਲਈ ਕੋਈ ਪ੍ਰੋਸੇਸਿੰਗ ਫੀਸ ਨਹੀਂ ਲਈ ਜਾਂਦੀ। ਬਿਨੈਕਾਰ 5 ਸਾਲਾਂ ਦੇ ਅੰਦਰ ਅੰਦਰ ਇਸ ਲੋਂਨ ਦੀ ਅਦਾਇਗੀ ਕਰ ਸਕਦਾ ਹੈ।

ਪ੍ਰਧਾਨ ਮੰਤਰੀ ਮੁਦਰਾ ਲੋਨ ਦੀਆਂ ਦੀਆਂ ਕਿਸਮਾਂ

ਪ੍ਰਧਾਨ ਮੰਤਰੀ ਮੁਦਰਾ ਲੋਨ ਵਿੱਚ ਕੁੱਲ 3 ਤਰੀਕੇ ਦੇ ਲੋਨ ਹੁੰਦੇ ਹਨ।

  1. ਸ਼ਿਸ਼ੂ ਲੋਨ – ਇਸ ਕਿਸਮ ਦੀ ਮੁਦਰਾ ਯੋਜਨਾ ਦੇ ਤਹਿਤ, ਕਿਸੇ ਵੀ ਵਿਅਕਤੀ ਨੂੰ 50000 ਤੱਕ ਦਾ ਲੋਨ ਦਿੱਤਾ ਜਾਂਦਾ ਹੈ।
  2. ਕਿਸ਼ੋਰ ਲੋਨ – ਇਸ ਕਿਸਮ ਦੇ ਮੁਦਰਾ ਯੋਜਨਾ ਦੇ ਤਹਿਤ, ਕਿਸੇ ਵੀ ਵਿਅਕਤੀ ਨੂੰ  50000 ਤੋਂ  ਲੈ ਕੇ 5 ਲੱਖ ਤੱਕ ਦਾ ਲੋਨ ਦਿੱਤਾ ਜਾਂਦਾ ਹੈ ।
  3. ਤਰੁਣ ਲੋਨ – ਇਸ ਕਿਸਮ ਦੀ ਮੁਦਰਾ ਯੋਜਨਾ ਦੇ ਤਹਿਤ,  ਕਿਸੇ ਵੀ ਵਿਅਕਤੀ ਨੂੰ 5 ਤੋਂ ਲੈ ਕੇ 10 ਲੱਖ ਤੱਕ ਦਾ ਲੋਨ ਦਿੱਤਾ ਜਾਂਦਾ ਹੈ।  ਤਰੁਣ ਯੋਜਨਾ ਲੋਨ ਲਈ ਪ੍ਰੋਸੈਸਿੰਗ ਫੀਸ 0.50% ਅਤੇ ਮੌਜੂਦਾ ਟੈਕਸ ਹੈ।

ਪ੍ਰਧਾਨ ਮੰਤਰੀ ਮੁਦਰਾ ਲਈ ਆਫਲਾਇਨ ਅਪਲਾਈ ਕਿਵੇਂ ਕਰੀਏ ?

ਪ੍ਰਧਾਨ ਮੰਤਰੀ ਮੁਦਰਾ ਲੋਨ ਵੱਖ-ਵੱਖ ਬੈਂਕਾਂ/ਐਨਬੀਐਫਸੀ ਵਿੱਚ ਅਰਜ਼ੀ ਦੇਣ ਦੀ ਪ੍ਰਕਿਰਿਆ ਥੋੜ੍ਹੀ ਅਲੱਗ ਅਲੱਗ ਹੋ ਸਕਦੀ ਹੈ। ਜਿਸ ਬੈਂਕ ਤੋਂ ਤੁਸੀਂ ਮੁਦਰਾ ਲੋਨ ਲੈਣਾ ਚਾਹੁੰਦੇ ਹੋ, ਉਸ ਦੀ ਸਭ ਤੋਂ ਨਜ਼ਦੀਕੀ ਬ੍ਰਾਂਚ ‘ਤੇ ਜਾਓ ਅਤੇ ਫਾਰਮ ਭਰੋ, ਇਸ ਨੂੰ ਜਮ੍ਹਾਂ ਕਰੋ ਅਤੇ ਬੈਂਕ ਦੀਆਂ ਹੋਰ ਸ਼ਰਤਾਂ ਪੂਰੀਆਂ ਕਰੋ।

ਇਸ ਤੋਂ ਇਲਾਵਾ, ਤੁਸੀਂ ਕਿਸੇ ਵੀ ਬੈਂਕ ਦੀ ਆਫੀਸ਼ੀਅਲ ਵੈੱਬਸਾਈਟ ‘ਤੇ ਵੀ ਆਨਲਾਈਨ ਅਰਜ਼ੀ ਦੇ ਸਕਦੇ ਹੋ। ਹਰੇਕ ਬੈੰਕ ਦੀ ਵੈਬਸਾਇਟ ਤੇ ਮੁਦਰਾ ਲੋਨ ਦੀ ਆਪਸ਼ਨ ਦਿੱਤੀ ਗਈ ਹੈ। ਤੁਹਾਨੂੰ  ਪ੍ਰਧਾਨ ਮੰਤਰੀ ਮੁਦਰਾ ਲੋਨ ਲੈਣ ਲਈ ਫਾਰਮ ਪ੍ਰਾਪਤ ਕਰਨ ਦਾ ਤਰੀਕਾ ਦੱਸ ਰਹੇ ਹਾਂ। 

  • ਸੱਭ ਤੋਂ ਪਹਿਲਾ ਮੁਦਰਾ ਦੀ ਆਫੀਸ਼ੀਅਲ ਵੈਬਸਾਇਟ https://www.mudra.org.in/ ਨੂੰ ਖੋਲੋ।
Mudra Yojana

  • ਹੋਮ ਸਕਰੀਨ ਤੇ ਤੁਹਾਨੂੰ ਅਖੀਰ ਵਿੱਚ 3 ਕੈਟਾਗਿਰੀ ਲਿਖੀਆਂ ਨਜ਼ਰ ਆਉਣਗੀਆਂ। ਸ਼ਿਸ਼ੂ ਲੋਨ , ਕਿਸ਼ੋਰ ਲੋਨ, ਤਰੁਣ ਲੋਨ।
Mudra Yojana

  • ਤੁਸੀਂ ਇਸ ਵਿੱਚੋ ਆਪਣੀ ਜਰੂਰਤ ਦੇ ਅਨੁਸਾਰ ਕਿਸੇ ਵੀ ਕੈਟਾਗਿਰੀ ਤੇ ਕਲਿਕ ਕਰੋ।
  • ਜਿਸ ਵੀ ਕੈਟਾਗਿਰੀ ਤੇ ਕਲਿੱਕ ਕਰੋਗੇ ਉਸ ਵਿੱਚ ਤੁਹਾਨੂੰ ਐਪਲੀਕੇਸ਼ਨ ਫਾਰਮ ਡਾਉਨਲੋਡ ਕਰਨ ਦੀ ਆਪਸ਼ਨ ਮਿਲੇਗੀ।
Mudra Yojana

  • ਤੁਸੀਂ ਫਾਰਮ ਡਾਊਨਲੋਡ ਕਰਕੇ ਇਸ ਨੂੰ ਭਰਕੇ ਅਤੇ ਉਸ ਦੇ ਨਾਲ ਲੋੜੀਦੇ ਦਸਤਾਵੇਜ ਦੀ ਕਾਪੀ ਲਗਾ ਕੇ ਬੈੰਕ ਵਿੱਚ ਜਮਾ ਕਰਵਾ ਸਕਦੇ ਹੋ।

ਇੱਕ ਵਾਰ ਜਦੋਂ ਬੈਂਕ ਇਹ ਜਾਂਚ ਕਰਦੀ ਹੈ ਕਿ ਜਮ੍ਹਾਂ ਕੀਤੇ ਗਏ ਦਸਤਾਵੇਜ਼ ਸਹੀ ਹਨ, ਤਾਂ ਕਰਜ਼ਾ ਮਨਜ਼ੂਰ ਹੋ ਜਾਂਦਾ ਹੈ ਅਤੇ ਲੋਨ ਦੀ ਰਕਮ 7-10 ਦਿਨਾਂ ਦੇ ਅੰਦਰ ਤੁਹਾਡੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਹੈ। ਜੇਕਰ ਤੁਸੀਂ ਤਤਕਾਲ ਕਾਰੋਬਾਰੀ ਲੋਨ ਜਾਂ 10 ਲੱਖ ਰੁਪਏ ਤੋਂ ਵੱਧ ਦੀ ਲੋਨ ਦੀ ਰਕਮ ਚਾਹੁੰਦੇ ਹੋ, ਤਾਂ ਤੁਸੀਂ ਇੱਥੇ ਅਰਜ਼ੀ ਦੇ ਸਕਦੇ ਹੋ ਅਤੇ ਸਭ ਤੋਂ ਘੱਟ ਵਿਆਜ ਦਰ ‘ਤੇ ਆਪਣੀ ਕਾਰੋਬਾਰੀ ਜ਼ਰੂਰਤਾਂ ਦੇ ਅਨੁਸਾਰ ਸਭ ਤੋਂ ਵਧੀਆ ਲੋਨ ਉਤਪਾਦ ਚੁਣ ਸਕਦੇ ਹੋ।

ਪ੍ਰਧਾਨ ਮੰਤਰੀ ਮੁਦਰਾ ਲੋਨ ਕਿਹੜੇ ਬੈਂਕਾਂ ਦੁਆਰਾ ਲਿਆ ਜਾ ਸਕਦਾ ਹੈ?

ਇਸ ਯੋਜਨਾ ਦੇ ਤਹਿਤ ਪ੍ਰਦਾਨ ਕੀਤੇ ਗਏ ਕਰਜ਼ੇ ਦਾ ਲਾਭ ਹੇਠਲੇ ਬੈਂਕਾਂ ਦੁਆਰਾ ਲਾਭਪਾਤਰੀਆਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

ਕਾਰਪੋਰੇਸ਼ਨ ਬੈਂਕ
ਸਿੰਡੀਕੇਟ ਬੈਂਕ
ਆਂਧਰਾ ਬੈਂਕ
ਪੰਜਾਬ ਐਂਡ ਸਿੰਧ ਬੈਂਕ
ਇਲਾਹਾਬਾਦ ਬੈਂਕ
ਬੈਂਕ ਆਫ਼ ਮਹਾਰਾਸ਼ਟਰ
ਕਰਨਾਟਕ ਬੈਂਕ
ਪੰਜਾਬ ਨੈਸ਼ਨਲ ਬੈਂਕ
ਬੈਂਕ ਆਫ਼ ਇੰਡੀਆ
ਆਈਸੀਆਈਸੀਆਈ ਬੈਂਕ
ਯੂਨੀਅਨ ਬੈਂਕ
ਬੈਂਕ ਆਫ਼ ਇੰਡੀਆ
ਦੇਨਾ ਬੈਂਕ
ਆਈਡੀਬੀਆਈ ਬੈਂਕ
ਐਕਸਿਸ ਬੈਂਕ
ਇੰਡੀਅਨ ਬੈਂਕ
ਫੈਡਰਲ ਬੈਂਕ
ਬੈਂਕ ਆਫ਼ ਬੜੌਦਾ
ਸੈਂਟਰਲ ਬੈਂਕ
ਬੈੰਕ ਆਫ ਇੰਡੀਆ
ਕੇਨਰਾ ਬੈਂਕ
ਸਟੇਟ ਬੈਂਕ ਆਫ ਇੰਡੀਆ
ਐਚਡੀਐਫਸੀ ਬੈਂਕ
ਕੋਟਕ ਮਹਿੰਦਰਾ ਬੈਂਕ
ਯੂਕੋ ਬੈਂਕ

ਪ੍ਰਧਾਨ ਮੰਤਰੀ ਮੁਦਰਾ ਲੋਨ ਲੈਣ ਤੋਂ ਪਹਿਲਾਂ ਕਿਵੇਂ ਤਿਆਰੀ ਕਰਨੀ ਚਾਹੀਦੀ ਹੈ?

ਮੁਦਰਾ ਲੋਨ ਲੈਣ ਤੋਂ ਪਹਿਲਾਂ,ਹੇਠ ਲਿਖੀਆਂ ਤਿਆਰੀਆਂ ਕਰਨਾ ਜਰੂਰੀ ਹੈ।

  • ਸੱਭ ਤੋਂ ਪਹਿਲਾ ਕਾਰੋਬਾਰ ਸ਼ੁਰੂ ਕਰਨ ਦੀ ਪੂਰੀ ਯੋਜਨਾ ਬਣਾਉਣਾ।
  • ਮੁਦਰਾ ਲੋਨ ਲਈ ਇੱਕ ਬੈਂਕ ਦੀ ਚੋਣ ਕਰਨਾ।
  • ਮੁਦਰਾ ਲੋਨ ਲਈ ਯੋਗਤਾ ਨੂੰ ਪੂਰਾ ਕਰਨਾ ਸਾਰੇ ਜ਼ਰੂਰੀ ਦਸਤਾਵੇਜ਼ ਇਕੱਠੇ ਕਰਨਾ। 
  • ਜੇਕਰ ਕੋਈ ਮਸ਼ੀਨਰੀ ਲੈਣੀ ਹੈ ਤਾ ਉਸ ਦੀ ਕੋਟੇਸ਼ਨ ਤਿਆਰ ਰੱਖਣਾ।
  • ਮੁਦਰਾ ਲੋਨ ਲਈ ਅਰਜ਼ੀ ਦੇਣਾ।
  • ਮੁਦਰਾ ਲੋਨ ਦੇ ਤੌਰ ‘ਤੇ ਪ੍ਰਾਪਤ ਹੋਈ ਰਕਮ ਦੀ ਵਰਤੋਂ ਲਈ ਪੂਰੀ ਤਿਆਰੀ।

ਬੈੰਕ ਤੁਹਾਡੇ ਕਾਰੋਬਾਰ ਬਾਰੇ ਜਾਣਕਾਰੀ ਲੈਂਦਾ ਹੈ ਤਾਂ ਜੋ ਬੈੰਕ ਨੂੰ ਪੂਰਾ ਯਕੀਨ ਹੋ ਜਾਵੇ ਕਿ ਤੁਸੀਂ ਸਚਮੁੱਚ ਹੀ ਕਾਰੋਬਾਰ ਸ਼ੁਰੂ ਕਰਨ ਲਈ ਲੋਨ ਲੈ ਰਹੇ ਹੋ।

ਪ੍ਰਧਾਨ ਮੰਤਰੀ ਮੁਦਰਾ ਲੋਨ ਲਈ ਲੋੜੀਂਦੇ ਦਸਤਾਵੇਜ਼

ਪ੍ਰਧਾਨ ਮੰਤਰੀ ਮੁਦਰਾ ਲੋਨ ਲਈ, ਤੁਹਾਨੂੰ ID ਪਰੂਫ਼ ਦੇ ਤੌਰ ‘ਤੇ ਲੋੜੀਂਦੇ ਦਸਤਾਵੇਜ਼ਾਂ ਦੇ ਤੌਰ ‘ਤੇ

  • ਸਹੀ ਢੰਗ ਨਾਲ ਭਰਿਆ ਹੋਇਆ ਮੁਦਰਾ ਲੋਨ ਦਾ ਫਾਰਮ
  • ਆਧਾਰ ਕਾਰਡ
  • ਪੈਨ ਕਾਰਡ, ਵੋਟਰ ਆਈਡੀ ਕਾਰਡ
  • ਡਰਾਈਵਿੰਗ ਲਾਇਸੈਂਸ
  • ਦੋ ਪਾਸਪੋਰਟਾਂ ਸਾਇਜ਼ ਫੋਟੋ
  • ਜੇਕਰ ਤੁਸੀਂ ਕਿਸੇ ਵਿਸ਼ੇਸ਼ ਸ਼੍ਰੇਣੀ ਜਿਵੇਂ ਕਿ SC/ST/OBC/ਘੱਟ ਗਿਣਤੀ ਨਾਲ ਸਬੰਧਤ ਹੋ, ਤਾਂ ਜਾਤੀ ਸਰਟੀਫਿਕੇਟ
  • ਪਿਛਲੇ 6 ਮਹੀਨਿਆਂ ਦੀ ਬੈਂਕ ਸਟੇਟਮੈਂਟ
  • ਤੁਹਾਡਾ ਕਾਰੋਬਾਰ ਕਿੱਥੇ ਸਥਿਤ ਹੈ, ਇਸਦਾ ਪਤਾ ਅਤੇ ਇਹ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ, ਇਸ ਦੇ ਸਬੂਤ ਵਜੋਂ ਬੈਂਕ ਜਾਂ NBFC ਦੁਆਰਾ ਲੋੜੀਂਦਾ ਕੋਈ ਹੋਰ ਦਸਤਾਵੇਜ਼ ਪ੍ਰਦਾਨ ਕਰਨਾ ਹੋਵੇਗਾ।
  • ਬਿਜਨਸ ਦੀ ਪ੍ਰੋਜੈਕਟ ਰਿਪੋਰਟ

ਪ੍ਰਧਾਨ ਮੰਤਰੀ ਮੁਦਰਾ ਲੋਨ ਲਈ ਵਿਆਜ ਕਿੰਨਾ ਲੱਗਦਾ ਹੈ ?

  • ਸ਼ਿਸ਼ੂ ਲੋਨ: ਲਈ ਵਿਆਜ ਦਰ 1% ਤੋਂ 12% ਪ੍ਰਤੀ ਸਾਲ ਹੈ।
  • ਕਿਸ਼ੋਰ ਲੋਨ: ਇਸਦੇ ਲਈ ਵਿਆਜ ਦਰ 8.60% ਤੋਂ 11.15% ਪ੍ਰਤੀ ਸਾਲ ਹੈ।
  • ਤਰੁਣ ਲੋਨ: ਇਸਦੀ ਵਿਆਜ ਦਰ 11.15% ਤੋਂ 20% ਪ੍ਰਤੀ ਸਾਲ ਹੈ।

ਪ੍ਰਧਾਨ ਮੰਤਰੀ ਮੁਦਰਾ ਲੋਨ ਕੌਣ ਕੌਣ ਲੈ ਸਕਦਾ ਹੈ ?

ਪ੍ਰਧਾਨ ਮੰਤਰੀ ਮੁਦਰਾ ਲੋਨ ਅਧੀਨ ਬਹੁਤ ਸਾਰੇ ਬਿਜਨਸ ਹਨ।

  • ਦੁਕਾਨਦਾਰ
  • ਛੋਟੇ ਪੱਧਰ ਦੀ ਫੈਕਟਰੀ
  • ਪਾਟਨਰਸ਼ਿਪ ਫਰਮ 
  • ਡੇਅਰੀ ਫਾਰਮ
  • ਸਬਜ਼ੀ ਅਤੇ ਫਰੂਟ ਦਾ ਕੰਮਕਾਰ ਕਰਨ ਵਾਲੇ ਦੁਕਾਨਦਾਰ
  • ਕੱਪੜੇ ਦਾ ਕੰਮ ਕਰਨ ਵਾਲੀਆਂ ਮਹਿਲਾਵਾਂ
  • ਮਧੂ ਮੱਖੀ ਪਾਲਣ
  • ਫ਼ੂਡ ਪ੍ਰੋਸੈਸਿੰਗ ਬਿਜਨਸ 

ਮੁਦਰਾ ਕਾਰਡ ਕੀ ਹੁੰਦਾ ਹੈ?

ਮੁਦਰਾ ਕਾਰਡ ਏਟੀਐਮ ਵਰਗਾ ਹੀ ਇੱਕ ਕਾਰਡ ਹੈ। ਜਿਸ ਤਰ੍ਹਾਂ ATM ਵਿੱਚ ਜਾ ਕੇ ATM ਕਾਰਡ ਤੋਂ ਪੈਸੇ ਕਢਵਾਏ ਜਾਂਦੇ ਹਨ, ਉਸੇ ਤਰ੍ਹਾਂ ਮੁਦਰਾ ਕਾਰਡ ਤੋਂ ਵੀ ਪੈਸੇ ਕਢਵਾਏ ਜਾ ਸਕਦੇ ਹਨ। ਪਰ ATM ਕਾਰਡ ਤੁਹਾਡੇ ਬੈਂਕ ਖਾਤੇ ਤੋਂ ਪੈਸੇ ਕਢਵਾ ਲੈਂਦਾ ਹੈ ਪਰ ਮੁਦਰਾ ਕਾਰਡ ਤੁਹਾਨੂੰ ਲੋਨ ਦਿੰਦਾ ਹੈ। ਅਸਲ ਵਿੱਚ ਮੁਦਰਾ ਕਾਰਡ ਦੀ ਵਰਤੋਂ ਕਾਰੋਬਾਰ ਦੀਆਂ ਰੋਜਾਨਾ ਐਮਰਜੈਂਸੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ। ਜੇਕਰ ਕੋਈ ਤਰੁਣ ਲੋਨ ਲੈਂਦਾ ਹੈ ਤਾ ਉਸ ਦਾ ਮੁਦਰਾ ਕਾਰਡ ਵੀ ਬੈੰਕ ਬਣਾ ਕੇ ਦਿੰਦੀ ਹੈ।

ਪ੍ਰਧਾਨ ਮੰਤਰੀ ਮੁਦਰਾ ਲੋਨ ਲੈਣ ਲਈ ਜਰੂਰੀ ਸ਼ਰਤਾਂ ?

  • ਇਸ ਲੋਂਨ ਲਈ ਅਪਲਾਈ ਕਰਨ ਵਾਲਾ ਵਿਅਕਤੀ ਭਾਰਤ ਦਾ ਵਸਨੀਕ ਹੋਣਾ ਚਾਹੀਦਾ ਹੈ।
  • ਕੋਈ ਵੀ ਵਿਅਕਤੀ ਜੋ ਕਰਜ਼ਾ ਲੈਣ ਦੇ ਯੋਗ ਹੈ ਅਤੇ ਉਸ ਕੋਲ ਆਪਣਾ ਛੋਟਾ ਕਾਰੋਬਾਰ ਚਲਾਉਣ ਲਈ ਪਲੈਨਿੰਗ ਹੋਣੀ ਚਾਹੀਦੀ ਹੈ।
  • ਅਪਲਾਈ ਕਰਨ ਵਾਲਾ ਵਿਅਕਤੀ ਕਿਸੇ ਬੈਂਕ ਦਾ ਡਿਫਾਲਟਰ ਨਹੀਂ ਹੋਣਾ ਚਾਹੀਦਾ।
  • ਬਿਨੈਕਾਰ ਦਾ ਕਾਰੋਬਾਰ ਘੱਟੋ-ਘੱਟ 3 ਸਾਲ ਪੁਰਾਣਾ ਹੋਣਾ ਚਾਹੀਦਾ ਹੈ।
  • ਸਕੀਮ ਲਈ ਅਪਲਾਈ ਕਰਨ ਵਾਲੇ ਵਿਅਕਤੀ ਦੀ ਉਮਰ 24 ਤੋਂ 70 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
  • ਅਪਲਾਈ ਕਰਨ ਵਾਲੇ ਵਿਅਕਤੀ ਦਾ ਸਿਬਿਲ ਸਕੋਰ ਬਹੁਤ ਵਧੀਆ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਮੁਦਰਾ ਲੋਨ ਲੈਣ ਲਈ ਆਨਲਾਇਨ ਅਪਲਾਈ ਕਿਵੇਂ ਕਰੀਏ ?

ਜੇਕਰ ਕੋਈ  ਵਿਅਕਤੀ ਪ੍ਰਧਾਨ ਮੰਤਰੀ ਮੁਦਰਾ ਲੋਨ ਲਈ ਆਨਲਾਇਨ ਅਪਲਾਈ ਕਰਨਾ ਚਾਹੁੰਦਾ ਹੈ, ਉਹ ਇਸ ਤਰੀਕੇ ਨਾਲ ਅਪਲਾਈ ਕਰ ਸਕਦਾ ਹੈ।

  • ਸੱਭ ਤੋਂ ਪਹਿਲਾ ਆਫੀਸ਼ੀਅਲ ਵੈੱਬਸਾਈਟ https://www.mudra.org.in/  ਨੂੰ ਖੋਲੋ।
  • ਹੋਮ ਸਕਰੀਨ ਖੁਲਣ ਤੋਂ ਬਾਅਦ “QUICK LINKS” ਵਾਲੇ ਬਾਕਸ ਵਿੱਚ “UdyamiMitra” ਲਿਖਿਆ ਆਵੇਗਾ।  ਉਸ ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਹੋਮ ਸਕ੍ਰੀਨ ‘ਤੇ ‘Apply Now’ ਦੇ ਆਪਸ਼ਨ ‘ਤੇ ਕਲਿੱਕ ਕਰੋ।
Mudra Yojana

  • ਫਿਰ, – ‘ਨਵੇਂ ਉੱਦਮੀ’, ‘ਮੌਜੂਦਾ ਉੱਦਮੀ’ ਅਤੇ ‘ਸਵੈ-ਰੁਜ਼ਗਾਰ’ ਆਪਸ਼ਨ ਵਿੱਚੋ ਆਪਣੀ ਆਪਸ਼ਨ ਚੁਣੋ। –
  • ਨਵੀਂ ਰਜਿਸਟ੍ਰੇਸ਼ਨ ਲਈ  ‘ਬਿਨੈਕਾਰ ਦਾ ਨਾਮ’, ‘ਈਮੇਲ ਆਈਡੀ’ ਅਤੇ ‘ਮੋਬਾਈਲ ਨੰਬਰ’ ਦਰਜ ਕਰੋ।
  • OTP ਭਰਨ ਤੋਂ ਬਾਅਦ ਰਜਿਸਟਰ ਹੋ ਜਾਵੋਗੇ ।
  • ਉਸ ਤੋਂ ਬਾਅਦ ਇਕ ਫਾਰਮ ਖੁਲ੍ਹੇਗਾ , ਉਸ ਨੂੰ ਭਰੋ ਤੇ ਸਬਮਿਤ ਕਰੋ।
  • ਇਸ ਤਰੀਕੇ ਨਾਲ ਸਬਮਿਤ ਕਰਨ ਤੋਂ ਬਾਅਦ ਨਜਦੀਕੀ ਬੈੰਕ ਵਿੱਚ ਸਬਮਿਤ ਕੀਤਾ ਹੋਇਆ ਫਾਰਮ ਲੈ ਕੇ ਜਾਵੋ।
  • ਉਸ ਤੋਂ ਬਾਅਦ ਬੈੰਕ ਤੁਹਾਨੂੰ ਅਗਲੀ ਕਾਰਵਾਈ ਲਈ ਗਾਈਡ ਕਰੇਗਾ। 

ਪ੍ਰਧਾਨ ਮੰਤਰੀ ਮੁਦਰਾ ਲੋਨ ਨਾਲ ਜੁੜੇ ਸਵਾਲ (FAQ)

ਮੁਦਰਾ ਯੋਜਨਾ ਕੀ ਹੈ?

ਮੁਦਰਾ ਯੋਜਨਾ ਇੱਕ ਵਪਾਰਕ ਕਰਜ਼ਾ ਯੋਜਨਾ ਹੈ। ਇਸ ਯੋਜਨਾ ਦੇ ਤਹਿਤ, MSME ਕਾਰੋਬਾਰੀਆਂ ਨੂੰ10 ਲੱਖ ਰੁਪਏ ਤੱਕ ਦਾ ਵਪਾਰਕ ਲੋਨ ਮਿਲਦਾ ਹੈ।

ਪ੍ਰਧਾਨ ਮੰਤਰੀ ਮੁਦਰਾ ਲੋਨ ਕਿੰਨੇ ਦਿਨਾਂ ਵਿੱਚ ਮਿਲ ਜਾਂਦਾ ਹੈ?

ਮੁਦਰਾ ਲੋਨ ਲੈਣ ਲਈ ਕੋਈ ਨਿਸ਼ਚਿਤ ਸਮਾਂ ਸੀਮਾ ਨਹੀਂ ਹੈ। ਜੇਕਰ ਮੁਦਰਾ ਲੋਨ ਐਪਲੀਕੇਸ਼ਨ ਦੇ ਸਮੇਂ ਸਾਰੇ ਦਸਤਾਵੇਜ਼ ਪੂਰੇ ਹਨ ਅਤੇ ਸਭ ਕੁਝ ਸਹੀ ਹੈ, ਤਾਂ ਮੁਦਰਾ ਲੋਨ ਲੱਗਭਗ 15-20  ਦਿਨਾਂ ਦੇ ਅੰਦਰ ਮਿਲ ਜਾਂਦਾ ਹੈ।

ਪ੍ਰਧਾਨ ਮੰਤਰੀ ਮੁਦਰਾ ਲੋਨ ਦਾ  ਟੋਲ ਫ੍ਰੀ ਨੰਬਰ ਕੀ ਹੈ?

ਮੁਦਰਾ ਲੋਨ ਦੇ ਟੋਲ ਫ੍ਰੀ ਨੰਬਰ 18001801111 ਅਤੇ 1800110001 ਹੈ ਅਤੇ ਮੁਦਰਾ ਦੀ ਵੈੱਬਸਾਈਟ https://www.mudra.org.in/ ਹੈ।

ਪ੍ਰਧਾਨ ਮੰਤਰੀ ਮੁਦਰਾ ਲੋਨ ਔਰਤਾਂ ਨੂੰ ਮਿਲ ਸਕਦਾ ਹੈ ?

ਹਾਜੀ , ਪ੍ਰਧਾਨ ਮੰਤਰੀ ਮੁਦਰਾ ਲੋਨ ਔਰਤਾਂ ਨੂੰ ਅਸਾਨੀ ਨਾਲ ਮਿਲ ਜਾਂਦਾ ਹੈ।

ਕਿਵੇਂ ਲੱਗੀ ਜਾਣਕਾਰੀ

ਕੀ ਤੁਹਾਨੂੰ ਪ੍ਰਧਾਨ ਮੰਤਰੀ ਮੁਦਰਾ ਲੋਨ ਸਕੀਮ ਬਾਰੇ ਪਹਿਲਾ ਜਾਣਕਾਰੀ ਸੀ, ਸਾਨੂੰ ਕੁਮੈਂਟ ਕਰਕੇ ਦੱਸੋ। ਬਾਕੀ ਸਾਡੀ ਵੈਬਸਾਇਟ  www.punjabijankari.com ਨਾਲ ਜੁੜੇ ਰਹੇ ਤੇ ਸਾਡੀ ਟੀਮ ਵੱਲੋ ਲਿਖੇ ਹੋਰ ਬਲੋਗ ਵੀ ਪੜੋ , ਜੋ ਬਲੌਗ ਤੁਹਾਨੂੰ ਵਧੀਆਂ ਲੱਗੇ ਉਸਨੂੰ ਆਪਣੇ ਦੋਸਤ ਨਾਲ ਸਾਂਝਾ ਕਰ ਦਿਆਂ ਕਰੋ ਕਿਉਂਕਿ ਬਹੁਤ ਮਿਹਨਤ ਨਾਲ ਰਿਸਰਚ ਕਰਕੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਇੱਕ ਗੱਲ ਹੋਰ ਹੈ ਕਿ ਤੁਸੀਂ ਆਪਣੇ ਪੱਧਰ ਤੇ ਵੀ ਬੈੰਕ ਤੋਂ ਸਕੀਮ ਬਾਰੇ ਪੁਸ਼ਟੀ ਕਰ ਸਕਦੇ ਹੋ ਕਈ ਵਾਰ ਕੋਈ ਜਾਣਕਾਰੀ ਵਿੱਚ ਕੋਈ ਬਦਲਾਅ ਵੀ ਹੋ ਸਕਦਾ ਹੈ।  ਸਾਡਾ ਮਕਸਦ ਤੁਹਾਨੂੰ ਸਕੀਮ ਬਾਰੇ ਜਾਣ ਪਹਿਚਾਣ ਕਰਵਾਉਣਾ ਹੈ। ਤੁਹਾਡੇ ਸੁਝਾਵਾਂ ਦੀ ਉਮੀਦ ਰਹੇਗੀ।  ਧੰਨਵਾਦ   

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment