ਅਟਲ ਪੈਨਸ਼ਨ ਯੋਜਨਾ 2024 – Atal Pension Yojana

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਅੱਜਕ੍ਹਲ ਹਰ ਕਿਸੇ ਨੂੰ ਇਹੀ ਚਿੰਤਾ ਹੁੰਦੀ ਹੈ ਕਿ  ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਕੌਣ ਬਣੇਗਾ ਜਾ ਫਿਰ ਖਰਚੇ ਲਈ ਪੈਸੇ ਕਿੱਥੋਂ ਆਉਣਗੇ ਜਦੋ ਕਮਾਈ ਕਰਨ ਵਾਲਾ ਸਰੀਰ ਨਾ ਰਿਹਾ। ਇਹ ਆਮ ਮੱਧ ਵਰਗ ਦੇ ਹਰ ਵਿਅਕਤੀ ਦੀ ਗੱਲ ਹੋ ਰਹੀ ਹੈ।  ਜ਼ਿਆਦਾਤਰ ਲੋਕ ਬੱਚਤ ਲਈ ਬੈਂਕਾਂ ਅਤੇ ਡਾਕਘਰਾਂ ‘ਤੇ ਨਿਰਭਰ ਕਰਦੇ ਹਨ। ਇਸ ਤੋਂ ਬਿਨਾਂ ਉਹ ਸਟਾਕ ਮਾਰਕੀਟ, ਮਿਉਚੁਅਲ ਫੰਡ, SIP, ਸੋਨੇ ਵਿੱਚ ਇਨਵੈਸਟਮੈਂਟ ਕਰਕੇ ਰੱਖਦੇ ਹਨ । ਵੈਸੇ ਬਹੁਤ ਸਾਰੀਆਂ ਸਕੀਮਾਂ ਚੱਲ ਰਹੀਆਂ ਹਨ। ਅੱਜ ਅਜਿਹੀ ਹੀ ਕੇਂਦਰ ਸਰਕਾਰ ਦੀ ਸਕੀਮ ਬਾਰੇ ਜਾਣਕਾਰੀ ਦੇਵਾਗੇ , ਇਹ ਸਕੀਮ ਖਾਸ ਇਸ ਕਰਕੇ ਹੈ ਕਿ ਰੋਜਾਨਾ ਸਿਰਫ 7 ਰੁਪਏ ਦੀ ਬੱਚਤ ਕਰਕੇ ਵੀ ਤੁਸੀਂ ਇਸ ਸਕੀਮ ਦਾ ਫਾਇਦਾ ਲੈ ਸਕਦੇ ਹੋ। ਇਸ ਸਕੀਮ ਦਾ ਨਾਮ ਹੈ ਅਟਲ ਪੈਨਸ਼ਨ ਯੋਜਨਾ APY(Atal Pension Yojana). ਇਸ ਵਿੱਚ ਤੁਹਾਨੂੰ 60 ਸਾਲ ਦੀ ਉਮਰ ਤੋਂ ਬਾਅਦ ਰਹਿੰਦੀ ਉਮਰ ਤੱਕ ਪੈਨਸ਼ਨ ਮਿਲੇਗੀ।  ਇਸ ਸਕੀਮ ਬਾਰੇ ਅੱਜ ਪੂਰੀ ਜਾਣਕਾਰੀ ਦੇਵਾਗੇ ਕਿ ਕਿਵੇਂ ਇਸ ਸਕੀਮ ਨਾਲ ਜੁੜਿਆ ਜਾ ਸਕਦਾ ਹੈ ਜਾ ਕੌਣ ਕੌਣ ਜੁੜ ਸਕਦਾ ਹੈ। ਪੂਰੀ ਜਾਣਕਾਰੀ ਲਈ ਪੰਜਾਬੀ ਜਾਣਕਾਰੀ ਦਾ ਇਹ ਬਲੌਗ ਜਰੂਰ ਪੜ੍ਹੋ।

ਅਟਲ ਪੈਨਸ਼ਨ ਯੋਜਨਾ 2024 - Atal Pension Yojana

ਅਟਲ ਪੈਨਸ਼ਨ ਯੋਜਨਾ APY ਕੀ ਹੈ ?

ਅਟਲ ਪੈਨਸ਼ਨ ਯੋਜਨਾ 1 ਜੂਨ 2015 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਸੀ। ਅਟਲ ਪੈਨਸ਼ਨ ਯੋਜਨਾ ਰਾਹੀਂ 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਪੈਨਸ਼ਨ ਦਿੱਤੀ ਜਾਂਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ, ਲਾਭਪਾਤਰੀ ਨੂੰ 18 ਸਾਲ ਤੋਂ 40 ਸਾਲ ਦੀ ਉਮਰ ਦੇ ਵਿਚਕਾਰ ਨਿਵੇਸ਼ ( ਇਨਵੈਸਟਮੈਂਟ ) ਕਰਨਾ ਹੋਵੇਗਾ। ਇਸ ਸਕੀਮ ਰਾਹੀਂ ਲਾਭਪਾਤਰੀਆਂ ਨੂੰ ₹1000 ਤੋਂ ਲੈ ਕੇ ₹5000 ਤੱਕ ਦੀ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਹੈ। ਪੈਨਸ਼ਨ ਦੀ ਰਕਮ ਲਾਭਪਾਤਰੀਆਂ ਦੁਆਰਾ ਕੀਤੇ ਗਏ ਨਿਵੇਸ਼ ਅਤੇ ਉਨ੍ਹਾਂ ਦੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਨਿਰਧਾਰਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬੇਵਕਤੀ ਮੌਤ ਹੋਣ ‘ਤੇ ਇਸ ਸਕੀਮ ਦਾ ਲਾਭ ਲਾਭਪਾਤਰੀ ਦੇ ਪਰਿਵਾਰ ਵਿੱਚੋ ਨੋਮਨੀ ਨੂੰ ਦਿੱਤਾ ਜਾਂਦਾ ਹੈ।  ਇਸ ਸਕੀਮ ਨੂੰ ਨੈਸ਼ਨਲ ਪੈਨਸ਼ਨ ਸਕੀਮ ਵੀ ਆਮ ਤੌਰ ਤੇ ਕਹਿ ਦਿੰਦੇ ਹਨ।ਇਸ ਪੈਨਸ਼ਨ ਸਕੀਮ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਸ ਲਈ ਇਸ ਨੂੰ ਅਟਲ ਪੈਨਸ਼ਨ ਯੋਜਨਾ ਦਾ ਨਾਂ ਦਿੱਤਾ ਗਿਆ ਹੈ।

ਅਟਲ ਪੈਨਸ਼ਨ ਯੋਜਨਾ ਲਈ  ਜਰੂਰੀ ਸ਼ਰਤਾਂ ?

ਅਟਲ ਪੈਨਸ਼ਨ ਯੋਜਨਾ ਇੱਕ ਰਿਟਾਇਰਮੈਂਟ ਯੋਜਨਾ ਹੈ, ਜਿਸ ਦੇ ਤਹਿਤ ਮੌਜੂਦਾ ਸਮੇਂ ਵਿੱਚ ਕੰਮ ਕਰਨ ਵਾਲੇ ਵਿਅਕਤੀ ਆਪਣੇ ਨਾਮ ‘ਤੇ ਅਟਲ ਪੈਨਸ਼ਨ ਯੋਜਨਾ ਵਿੱਚ ਖਾਤਾ ਖੋਲ੍ਹ ਸਕਦੇ ਹਨ। ਇੱਕ ਨਿਸ਼ਚਿਤ ਰਕਮ ਜਮ੍ਹਾ ਕਰਕੇ, ਤੁਸੀਂ 60 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਪ੍ਰਤੀ ਮਹੀਨਾ ₹ 1000 ਤੋਂ ₹ 5000 ਤੱਕ ਦੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ।

ਇਸਦੇ ਲਈ, ਹੇਠ ਲਿਖੀਆਂ ਸਰਤਾ ਨੂੰ ਪੂਰੀਆਂ ਕਰਦਾ ਹੋਵੇ ਅਤੇ ਦਸਤਾਵੇਜ਼ ਜਮ੍ਹਾ ਕਰਨੇ ਹੋਣਗੇ।

  • ਅਟਲ ਪੈਨਸ਼ਨ ਯੋਜਨਾ ਦੇ ਤਹਿਤ ਖਾਤਾ ਖੋਲ੍ਹਣ ਸਮੇਂ ਬਿਨੈਕਾਰ ਦੀ ਉਮਰ 18 ਸਾਲ ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
  • ਬਿਨੈਕਾਰ ਨੂੰ ਹਰ ਮਹੀਨੇ ਯੋਜਨਾ ਦੇ ਤਹਿਤ ਨਿਰਧਾਰਤ ਰਕਮ ਜਮ੍ਹਾਂ ਕਰਾਉਣੀ ਪਵੇਗੀ।
  • ਪੈਨਸ਼ਨ ਦੀ ਰਕਮ ਨਿਵੇਸ਼ ਕੀਤੀ ਰਕਮ ‘ਤੇ ਨਿਰਭਰ ਕਰੇਗੀ।
  • ਬਿਨੈਕਾਰ ਦੀ ਉਮਰ 60 ਸਾਲ ਦੀ ਹੋ ਜਾਣ ਤੋਂ ਬਾਅਦ ਪੈਨਸ਼ਨ ਦੀ ਰਕਮ ਦਾ ਭੁਗਤਾਨ ਕੀਤਾ ਜਾਵੇਗਾ।
  • ਬਿਨੈਕਾਰ ਪਤੀ ਅਤੇ ਪਤਨੀ ਦੋਵਾਂ ਲਈ ਖਾਤੇ ਖੋਲ੍ਹ ਸਕਦੇ ਹਨ। ਕੋਈ ਵੀ ਭਾਰਤੀ ਨਾਗਰਿਕ ਅਟਲ ਪੈਨਸ਼ਨ ਯੋਜਨਾ ਦਾ ਲਾਭ ਲੈ ਸਕਦਾ ਹੈ।
  • ਇੱਕ ਚਲਦਾ ਬੈੰਕ ਖਾਤਾ
  • ਸਾਲ ਵਿੱਚ ਸਿਰਫ ਇਕ ਵਾਰ ਹੀ ਤੁਸੀਂ ਆਪਣੀ ਮਹੀਨੇਵਾਰ ਕਿਸਤ ਨੂੰ ਘਟਾ ਜਾ ਵਧਾ ਸਕਦੇ ਹੋ।
  • ਇਸ ਸਕੀਮ ਵਿੱਚ ਘੱਟੋ-ਘੱਟ 20 ਸਾਲਾਂ ਲਈ ਨਿਵੇਸ਼ ਕਰਨਾ ਲਾਜ਼ਮੀ ਹੈ।

ਅਟਲ ਪੈਨਸ਼ਨ ਯੋਜਨਾ APY ਲ਼ਈ ਕੰਟਰੀਬਿਊਸ਼ਨ ਚਾਰਟ (Atal Pension Yojana Chart)

ਅਟਲ ਪੈਨਸ਼ਨ ਯੋਜਨਾ APY ਵਿੱਚ ਨਿਵੇਸ਼ ਨੂੰ ਸਮਝਣ ਲਈ ਚਾਰਟ ਦੇਖੋ ਇਸ ਵਿੱਚ ਉਮਰ ਦੇ ਹਿਸਾਬ ਨਾਲ ਦੱਸਿਆ ਗਿਆ ਹੈ ਕਿ ਕਿੰਨੇ ਮਹੀਨੇ ਪੈਸੇ ਜਮਾ ਕਰਨ ਤੇ ਕਿੰਨੀ ਪੈਨਸ਼ਨ ਮਿਲੇਗੀ।

ਖਾਤਾ ਖੁਲਵਾਉਣ ਸਮੇਂ ਉਮਰਕਿੰਨੇ ਸਾਲ ਪੈਸੇ ਜਮਾਂ ਕਰਵਾਉਣੇ ਪੈਣਗੇ1000 ਰੁਪਏ ਮਹੀਨੇ ਪੈਨਸ਼ਨ ਲੈਣ ਲਈ , ਮਹੀਨੇਵਾਰ ਕਿੰਨੇ ਪੈਸੇ ਜਮਾ ਹੋਣਗੇ2000 ਰੁਪਏ ਮਹੀਨੇ ਪੈਨਸ਼ਨ ਲੈਣ ਲਈ , ਮਹੀਨੇਵਾਰ ਕਿੰਨੇ ਪੈਸੇ ਜਮਾ ਹੋਣਗੇ3000 ਰੁਪਏ ਮਹੀਨੇ ਪੈਨਸ਼ਨ ਲੈਣ ਲਈ , ਮਹੀਨੇਵਾਰ ਕਿੰਨੇ ਪੈਸੇ ਜਮਾ ਹੋਣਗੇ4000 ਰੁਪਏ ਮਹੀਨੇ ਪੈਨਸ਼ਨ ਲੈਣ ਲਈ , ਮਹੀਨੇਵਾਰ ਕਿੰਨੇ ਪੈਸੇ ਜਮਾ ਹੋਣਗੇ5000 ਰੁਪਏ ਮਹੀਨੇ ਪੈਨਸ਼ਨ ਲੈਣ ਲਈ , ਮਹੀਨੇਵਾਰ ਕਿੰਨੇ ਪੈਸੇ ਜਮਾ ਹੋਣਗੇ
1842 ਸਾਲ42 ਰੁਪਏ84 ਰੁਪਏ126 ਰੁਪਏ168 ਰੁਪਏ210 ਰੁਪਏ
1941 ਸਾਲ46 ਰੁਪਏ92 ਰੁਪਏ138 ਰੁਪਏ183 ਰੁਪਏ224 ਰੁਪਏ
2040 ਸਾਲ50 ਰੁਪਏ100 ਰੁਪਏ150 ਰੁਪਏ198 ਰੁਪਏ248 ਰੁਪਏ
2139 ਸਾਲ54 ਰੁਪਏ108 ਰੁਪਏ162 ਰੁਪਏ215 ਰੁਪਏ269 ਰੁਪਏ
2238 ਸਾਲ59 ਰੁਪਏ117 ਰੁਪਏ177 ਰੁਪਏ234 ਰੁਪਏ292 ਰੁਪਏ
2337 ਸਾਲ64 ਰੁਪਏ127 ਰੁਪਏ192 ਰੁਪਏ254 ਰੁਪਏ318 ਰੁਪਏ
2436 ਸਾਲ70 ਰੁਪਏ139 ਰੁਪਏ208 ਰੁਪਏ277 ਰੁਪਏ346 ਰੁਪਏ
2535 ਸਾਲ76 ਰੁਪਏ151 ਰੁਪਏ226 ਰੁਪਏ301 ਰੁਪਏ376 ਰੁਪਏ
2634 ਸਾਲ82 ਰੁਪਏ164 ਰੁਪਏ246 ਰੁਪਏ327 ਰੁਪਏ409 ਰੁਪਏ
2733 ਸਾਲ90 ਰੁਪਏ178 ਰੁਪਏ268 ਰੁਪਏ356 ਰੁਪਏ446 ਰੁਪਏ
2832 ਸਾਲ97 ਰੁਪਏ194 ਰੁਪਏ292 ਰੁਪਏ388 ਰੁਪਏ485 ਰੁਪਏ
2931 ਸਾਲ106 ਰੁਪਏ212 ਰੁਪਏ318 ਰੁਪਏ423 ਰੁਪਏ529 ਰੁਪਏ
3030 ਸਾਲ116 ਰੁਪਏ231 ਰੁਪਏ347 ਰੁਪਏ462 ਰੁਪਏ577 ਰੁਪਏ
3129 ਸਾਲ126 ਰੁਪਏ252 ਰੁਪਏ379 ਰੁਪਏ504 ਰੁਪਏ630 ਰੁਪਏ
3228 ਸਾਲ138 ਰੁਪਏ276 ਰੁਪਏ414 ਰੁਪਏ551 ਰੁਪਏ689 ਰੁਪਏ
3327 ਸਾਲ151 ਰੁਪਏ302 ਰੁਪਏ453 ਰੁਪਏ602 ਰੁਪਏ752 ਰੁਪਏ
3426 ਸਾਲ165 ਰੁਪਏ330 ਰੁਪਏ495 ਰੁਪਏ659 ਰੁਪਏ824 ਰੁਪਏ
3525 ਸਾਲ181 ਰੁਪਏ362 ਰੁਪਏ543 ਰੁਪਏ722 ਰੁਪਏ902 ਰੁਪਏ
3624 ਸਾਲ198 ਰੁਪਏ396 ਰੁਪਏ594 ਰੁਪਏ792 ਰੁਪਏ990 ਰੁਪਏ
3723 ਸਾਲ218 ਰੁਪਏ436 ਰੁਪਏ654 ਰੁਪਏ870 ਰੁਪਏ1087 ਰੁਪਏ
3822 ਸਾਲ240 ਰੁਪਏ480 ਰੁਪਏ720 ਰੁਪਏ957 ਰੁਪਏ1196 ਰੁਪਏ
3921 ਸਾਲ264 ਰੁਪਏ528 ਰੁਪਏ792 ਰੁਪਏ1054 ਰੁਪਏ1318 ਰੁਪਏ
4020 ਸਾਲ291 ਰੁਪਏ582 ਰੁਪਏ873 ਰੁਪਏ1164 ਰੁਪਏ1454 ਰੁਪਏ

ਅਟਲ ਪੈਨਸ਼ਨ ਯੋਜਨਾ APY ਲਈ ਆਨਲਾਇਨ ਕਿਵੇਂ ਅਪਲਾਈ ਕਰੀਏ ?

  • ਇਸ ਸਕੀਮ ਦਾ ਲਾਭ ਲੈਣ ਲਈ, ਸੱਭ ਤੋਂ ਪਹਿਲਾ ਆਪਣੇ ਮੋਬਾਇਲ ਜਾ ਲੈਪਟੋਪ ਤੇ ਆਫੀਸ਼ੀਅਲ ਵੈਬਸਾਇਟ ਲਿੰਕ enps.nsdl.com/eNPS/NationalPensionSystem.html ਨੂੰ ਖੋਲੋ।
ਅਟਲ ਪੈਨਸ਼ਨ ਯੋਜਨਾ 2024 - Atal Pension Yojana

  • ਉਸ ਤੋਂ ਬਾਅਦ ਸਕਰੀਨ ਤੇ ਫਿਰ ‘ATAL PENSION YOJNA’ਤੇ ਕਲਿੱਕ ਕਰੋ।
  • ਅਗਲੀ ਸਕਰੀਨ ਤੇ APY Registration ਤੇ ਕਲਿੱਕ ਕਰੋ।
ਅਟਲ ਪੈਨਸ਼ਨ ਯੋਜਨਾ 2024 - Atal Pension Yojana

  • ਇਸ ਤੋਂ ਬਾਅਦ ਬੈੰਕ ਦੀ ਚੋਣ ਕਰਨੀ ਹੈ ਤੇ ਆਧਾਰ ਕਾਰਡ ਸਮੇਤ ਹੋਰ ਪੁੱਛੀ ਗਈ ਜਾਣਕਾਰੀ ਭਰੋ।
  • ਉਸ ਤੋਂ ਬਾਅਦ 1000-5000 ਮਹੀਨਾ ਪੈਨਸ਼ਨ ਵਿੱਚੋ ਇੱਕ ਆਪਸ਼ਨ ਚੁਣੋ।
  • ਅਗਲੀਆਂ 4 ਸਕਰੀਨ ਤੇ ਤੁਸੀਂ ਦੱਸੀਆਂ ਗਈਆਂ ਆਪਸ਼ਨ ਨੂੰ ਭਰਦੇ ਜਾਣਾ ਹੈ। 
  • ਅੰਤ ਵਿੱਚ ਈ-ਸਾਇਨ ਕਰੋ ਅਤੇ ਤਸਦੀਕ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਪੂਰੀ ਹੋ ਜਾਵੇਗੀ।

ਅਟਲ ਪੈਨਸ਼ਨ ਯੋਜਨਾ ਲ਼ਈ ਆਫਲਾਇਨ ਅਪਲਾਈ ਕਰਨ ਦਾ ਤਰੀਕਾ ?

ਕੋਈ ਵੀ ਉਮੀਦਵਾਰ ਜੋ ਅਟਲ ਪੈਨਸ਼ਨ ਲੈਣਾ ਚਾਹੁੰਦਾ ਹੈ ਉਹ ਕਿਸੇ ਵੀ ਬੈੰਕ ਜਾ ਡਾਕਖਾਨੇ ਵਿੱਚ ਸਿੱਧਾ ਜਾ ਕੇ ਅਪਲਾਈ ਕਰ ਸਕਦਾ ਹੈ।

  • ਜਿੱਥੇ ਤੁਹਾਡਾ ਖਾਤਾ ਚਲਦਾ ਹੈ  ਉਸ ਬੈੰਕ ਵਿੱਚ ਜਾਓ।
  • ਤੁਸੀਂ  ਉੱਥੇ ਜਾ ਕੇ ਕਹੋ ਕਿ ਅਟਲ ਪੈਨਸ਼ਨ ਯੋਜਨਾ APY ਵਿੱਚ ਖਾਤਾ ਖੁਲਵਾਉਣਾ ਹੈ ।
  • ਬੈੰਕ ਕਰਮਚਾਰੀ ਤੁਹਾਨੂੰ ਐਪਲੀਕੇਸ਼ਨ ਫਾਰਮ ਦੇਵੇਗਾ ਤੇ ਤੁਸੀਂ ਉਹ ਭਰਕੇ ਉਸ ਦੇ ਨਾਲ ਜਰੂਰੀ ਡਾਕੂਮੈਂਟ ਫੋਟੋ ਕਾਪੀ ਲਗਾ ਕੇ ਦਿਓ।
  • ਇਹ ਫਾਰਮ ਤੁਸੀਂ ਖੁਦ ਵੀ ਆਨਲਾਇਨ ਇਸ ਲਿੰਕ https://npscra.nsdl.co.in/nsdl/forms/APY_Subscriber_Registration_Form.pdf   ਤੋਂ ਡਾਉਨਲੋਡ ਕਰ ਸਕਦੇ ਹੋ।
  • ਤੁਸੀਂ ਚਾਹੋ ਤਾ ਬੈੰਕ ਨੂੰ ਪਰਮਿਸ਼ਨ ਦੇ ਸਕਦੇ ਹੋ ਕਿ ਉਹ ਹਰ ਮਹੀਨੇ ਤੁਹਾਡੇ ਖਾਤੇ ਤੋਂ ਇਸ ਸਕੀਮ ਲਈ ਬਣਦੀ ਕਿਸਤ ਆਪਣੇ ਆਪ ਕੱਟ ਲਵੇ।
  • ਇਸਦੀ ਕਿਸਤ ਤੁਸੀਂ ਮਹੀਨਾਵਾਰ , ਤਿਮਾਹੀ, ਛਮਾਹੀ  ਅਤੇ ਸਾਲਾਨਾ ਵੀ ਭਰ ਸਕਦੇ ਹੋ।
  • ਤੁਹਾਡੀ ਪੈਨਸ਼ਨ ਸਕੀਮ ਸ਼ੁਰੂ ਹੋ ਜਾਵੇਗੀ ਤੇ ਤੁਹਾਨੂੰ ਬੈੰਕ ਵੱਲੋ ਮੈਸੇਜ ਆ ਜਾਵੇਗਾ।

ਅਟਲ ਪੈਨਸ਼ਨ ਯੋਜਨਾ APY ਲ਼ਈ ਫਾਰਮ ਡਾਊਨਲੋਡ  ਕਰਨ ਦਾ ਤਰੀਕਾ ?

  • ਸਭ ਤੋਂ ਪਹਿਲਾ ਤੁਸੀਂ ਆਫੀਸ਼ੀਅਲ ਵੈਬਸਾਇਟ https://npscra.nsdl.co.in/nsdl-forms.php ਨੂੰ ਖੋਲੋ।
ਅਟਲ ਪੈਨਸ਼ਨ ਯੋਜਨਾ 2024 - Atal Pension Yojana

  • ਅਗਲੀ ਸਕਰੀਨ ਤੇ APY Subscriber Registration Form ਤੇ ਕਲਿੱਕ ਕਰੋ।
  • ਕਲਿੱਕ ਕਰਨ ਤੋਂ ਬਾਅਦ ਫਾਰਮ ਡਾਊਨਲੋਡ ਹੋ ਜਾਵੇਗਾ, ਤੁਸੀਂ ਉਸਨੂੰ ਪ੍ਰਿੰਟ ਕਰਵਾ ਕੇ ਭਰਕੇ ਬੈਕ ਵਿੱਚ ਜਮਾ ਕਰਵਾ ਸਕਦੇ ਹੋ।

ਅਟਲ ਪੈਨਸ਼ਨ ਯੋਜਨਾ ਯੋਜਨਾ ਵਿੱਚ ਸਕੀਮ ਬੰਦ ਕਿਵੇਂ ਹੋ ਸਕਦੀ ਹੈ ?

60 ਸਾਲ ਦੀ ਉਮਰ ਪੂਰੀ ਹੋਣ ‘ਤੇ ਅਟਲ ਪੈਨਸ਼ਨ ਯੋਜਨਾ ਕਢਵਾਉਣਾ:  60 ਸਾਲ ਪੂਰੇ ਹੋਣ ਤੋਂ ਬਾਅਦ ਆਪਣੇ ਆਪ ਪੈਨਸ਼ਨ ਆਉਣੀ ਸ਼ੁਰੂ ਹੋ ਜਾਵੇਗੀ।

ਗਾਹਕ ਦੀ ਮੌਤ ਦੇ ਮਾਮਲੇ ਵਿੱਚ:  ਜੇਕਰ ਗਾਹਕ ਦੀ ਮੌਤ ਹੋ ਜਾਂਦੀ ਹੈ ਤਾਂ ਪੈਨਸ਼ਨ ਦੀ ਰਕਮ ਗਾਹਕ ਦੇ ਜੀਵਨ ਸਾਥੀ ਨੂੰ ਪ੍ਰਦਾਨ ਕੀਤੀ ਜਾਵੇਗੀ ਅਤੇ ਜੇਕਰ ਦੋਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਪੈਨਸ਼ਨ ਰਾਸ਼ੀ ਉਨ੍ਹਾਂ ਦੇ ਨਾਮਜ਼ਦ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਵੇਗੀ।

 60 ਸਾਲ ਦੀ ਉਮਰ ਤੋਂ ਪਹਿਲਾਂ ਕਢਵਾਉਣਾ: ਅਟਲ ਪੈਨਸ਼ਨ ਯੋਜਨਾ ਤੋਂ 60 ਸਾਲ ਦੀ ਉਮਰ ਤੋਂ ਪਹਿਲਾਂ ਕਢਵਾਉਣ ਦੀ ਇਜਾਜ਼ਤ ਨਹੀਂ ਹੈ। ਪਰ ਕੁਝ ਅਸਧਾਰਨ ਹਾਲਾਤਾਂ ਵਿੱਚ ਵਿਭਾਗ ਵੱਲੋਂ ਇਸ ਦੀ ਇਜਾਜ਼ਤ ਦਿੱਤੀ ਗਈ ਹੈ।

ਕਿਹੜੇ ਕਾਰਨਾਂ ਕਰਕੇ ਅਟਲ ਪੈਨਸ਼ਨ ਯੋਜਨਾ ਦਾ ਖਾਤਾ ਬੰਦ ਹੋ ਸਕਦਾ ਹੈ ?

ਜੇਕਰ ਬਿਨੈਕਾਰ ਅਟਲ ਪੈਨਸ਼ਨ ਯੋਜਨਾ ਦੇ ਤਹਿਤ ਕਿਸਤ ਨਹੀਂ ਭਰਦਾ ਤਾ ਉਸਦਾ ਖਾਤਾ 6 ਮਹੀਨਿਆਂ ਬਾਅਦ ਫ੍ਰੀਜ਼ ਕਰ ਦਿੱਤਾ ਜਾਵੇਗਾ। ਜੇਕਰ ਇਸ ਤੋਂ ਬਾਅਦ ਵੀ ਨਿਵੇਸ਼ਕ ਨੇ ਕੋਈ ਨਿਵੇਸ਼ ਨਹੀਂ ਕੀਤਾ ਤਾਂ ਉਸ ਦਾ ਖਾਤਾ 12 ਮਹੀਨਿਆਂ ਬਾਅਦ ਬੰਦ ਕਰ ਦਿੱਤਾ ਜਾਵੇਗਾ ਅਤੇ 24 ਮਹੀਨਿਆਂ ਬਾਅਦ ਉਸ ਦਾ ਪੱਕੇ ਤੌਰ ਤੇ ਖਾਤਾ ਬੰਦ ਕਰ ਦਿੱਤਾ ਜਾਵੇਗਾ। ਜੇਕਰ ਬਿਨੈਕਾਰ ਸਮੇਂ ਸਿਰ ਭੁਗਤਾਨ ਨਹੀਂ ਕਰ ਪਾਉਂਦਾ ਹੈ, ਤਾਂ ਉਸ ਨੂੰ ਜੁਰਮਾਨਾ ਭਰਨਾ ਪਵੇਗਾ। ਇਹ ਜੁਰਮਾਨਾ ₹1 ਤੋਂ ₹10 ਪ੍ਰਤੀ ਮਹੀਨਾ ਤੱਕ ਹੈ।

ਅਟਲ ਪੈਨਸ਼ਨ ਯੋਜਨਾ APY ਦਾ ਹੈਲਪਲਾਇਨ ਨੰਬਰ ਕੀ ਹੈ ?

ਅਟਲ ਪੈਨਸ਼ਨ ਯੋਜਨਾ APY ਦਾ ਹੈਲਪਲਾਇਨ ਨੰਬਰ 1800 210 0080 ਹੈ।

ਕਿਵੇਂ ਲੱਗੀ ਜਾਣਕਾਰੀ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ Atal Pension Yojana (APY) 2024 ਬਾਰੇ ਲਿਖਿਆ ਇਹ ਬਲੋਗ ਬਹੁਤ ਪਸੰਦ ਆਇਆ ਹੋਵੇਗਾ ਅਤੇ ਜਾਣਕਾਰੀ ਪੜਕੇ ਜੇਕਰ ਤੁਹਾਡੇ ਦਿਮਾਗ ਵਿੱਚ ਕੋਈ  ਸਵਾਲ ਹਨ, ਤਾਂ ਤੁਸੀਂ ਕੁਮੈਂਟ ਕਰ ਸਕਦੇ ਹੋ। ਜੇਕਰ ਤੁਹਾਨੂੰ ਇਹ ਸਕੀਮ ਅਪਲਾਈ ਕਰਨ ਸਮੇਂ ਕੋਈ ਹੋਰ ਦਿੱਕਤ ਆ ਰਹੀ ਹੈ ਤਾ ਤੁਸੀਂ ਆਪਣੇ ਨਜਦੀਕੀ ਕੰਪਿਊਟਰ ਕੈਫੇ ਤੇ ਜਾ ਕੇ ਵੀ ਫਾਇਲ ਅਪਲਾਈ ਕਰਵਾ ਸਕਦੇ ਹੋ , ਇਹ ਦੁਕਾਨਾਂ ਆਮ ਤੌਰ ਤੇ ਕਚਿਹਰੀਆਂ ਜਾ ਤਹਿਸੀਲ ਦੇ ਬਾਹਰ ਹੁੰਦੀਆਂ ਹਨ। ਜੇਕਰ ਤੁਹਾਨੂੰ ਸਾਡੀ ਪੋਸਟ ਵਧੀਆ ਲੱਗੀ ਤਾਂ ਕਿਰਪਾ ਕਰਕੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨਾਲ  ਸ਼ੇਅਰ ਕਰੋ। ਤੁਸੀਂ ਸਾਡੀ ਵੈਬਸਾਇਟ www.punjabijankari.com ਤੇ ਦਿਤੀ ਜਾਣਕਾਰੀ ਨੂੰ ਬਹੁਤ ਪਸੰਦ ਕਰ ਰਹੇ ਹੋ , ਇਸ ਲ਼ਈ ਤੁਹਾਡਾ ਬਹੁਤ , ਧੰਨਵਾਦ!

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment