ਕਿਵੇਂ ਚੈਕ ਕਰੀਏ ਆਧਾਰ ਕਾਰਡ ਨਾਲ ਕਿਹੜਾ ਮੋਬਾਈਲ ਨੰਬਰ ਲਿੰਕ ਹੈ ? – Aadhar Card Mobile Number Link Punjabi

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਆਧਾਰ ਕਾਰਡ ਅੱਜ ਦੇ ਸਮੇਂ ਸੱਭ ਤੋਂ ਮਹੱਤਵਪੂਰਨ ਦਸਤਾਵੇਜ ਹੈ ਜਿਸ ਨੂੰ ਆਈਡੀ ਪਰੂਫ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਭਾਰਤ ਵਿੱਚ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਬਹੁਤ ਜਰੂਰੀ ਹੈ ਫਿਰ ਚਾਹੇ ਉਹ ਕੋਈ ਬੈਂਕ ਦਾ ਕੰਮ ਹੋਵੇ ਜਾਂ ਸਕੂਲ ਦਾ ਕੰਮ ਹੋਵੇ। ਕਈ ਵਾਰ ਇਹ ਵੀ ਹੁੰਦਾ ਹੈ ਕਿ ਤੁਹਾਨੂੰ ਆਧਾਰ ਕਾਰਡ ਦੀ ਵੈਰੀਫਿਕੇਸ਼ਨ ਲਈ ਇੱਕ ਓਟੀਪੀ ਨੰਬਰ ਚਾਹੀਦਾ ਹੁੰਦਾ ਹੈ । ਇਹ ਓਟੀਪੀ ਉਸੇ ਨੰਬਰ ਉੱਤੇ ਹੀ ਆਉਂਦਾ ਹੈ ਜੋ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੈ । ਅਜਿਹੇ ਵਿੱਚ ਕਈ ਵਾਰ ਹੁੰਦਾ ਹੈ ਕਿ ਕਈ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਆਧਾਰ ਕਾਰਡ ਨਾਲ ਕਿਹੜਾ ਨੰਬਰ ਲਿੰਕ ਹੈ । ਇਸ ਤਰ੍ਹਾਂ ਉਹਨਾਂ ਨੂੰ ਆਪਣੇ ਆਧਾਰ ਕਾਰਡ ਦੀ ਵੈਰੀਫਿਕੇਸ਼ਨ ਕਰਨ ਵਿੱਚ ਮੁਸ਼ਕਲ ਆਉਂਦੀ ਹੈ | ਜਦ ਕਿ ਇਹ ਬਹੁਤ ਆਸਾਨ ਹੈ ਤੁਸੀਂ ਕੁਝ ਸਟੈਪਸ ਫੌਲੋ ਕਰਕੇ ਇਹ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਨੰਬਰ ਆਧਾਰ ਕਾਰਡ ਨਾਲ ਲਿੰਕ ਹੈ ਜਾਂ ਨਹੀਂ।  ਯੂਜਰ ਦੀ ਡਿਮਾਂਡ ਤੇ ਅੱਜ ਅਸੀਂ ਪੰਜਾਬੀ ਜਾਣਕਾਰੀ ਦੇ ਇਸ ਬਲੋਗ ਵਿੱਚ ਤੁਹਾਨੂੰ ਆਧਾਰ ਕਾਰਡ ਨਾਲ ਲਿੰਕ ਮੋਬਾਇਲ ਨੰਬਰ ਦਾ ਪਤਾ ਕਰਨਾ ਦੱਸਾਂਗੇ।  ਜਿਸ ਨਾਲ ਤੁਸੀਂ ਮੋਬਾਇਲ ਤੋਂ ਹੀ ਆਧਾਰ ਕਾਰਡ ਨਾਲ ਲਿੰਕ ਨੰਬਰ ਦਾ ਪਤਾ ਲਗਾ ਸਕਦੇ ਹੋ।  Aadhar Card Mobile Number Link Punjabi ਲਈ ਹੇਠ ਲਿਖੀਆਂ ਗੱਲਾਂ ਨੂੰ ਫੌਲੋ ਕਰੋ।

Aadhar Card Mobile Number Link Punjabi ਲਈ ਹੇਠ ਲਿਖੀਆਂ ਗੱਲਾਂ ਨੂੰ ਫੌਲੋ ਕਰੋ।
  1. ਸਭ ਤੋਂ ਪਹਿਲਾਂ UIDAI ਦੀ ਵੈੱਬਸਾਈਟ https://uidai.gov.in/ ਓਪਨ ਕਰੋ ।
  2. ਆਪਣੀ ਭਾਸ਼ਾ ਸਲੈਕਟ ਕਰੋ।
  3. My Aadhaar ਤੇ ਕਲਿੱਕ ਕਰੋ ਅਤੇ ਆਧਾਰ ਸਰਵਿਸਿਸ ਸਲੈਕਟ ਕਰੋ।
  4. ਇਸ ਤੋਂ ਬਾਅਦ ਵੈਰੀਫਾਈ ਮੋਬਾਈਲ ਨੰਬਰ ਜਾਂ ਈਮੇਲ ਸਲੈਕਟ ਕਰੋ।
  5. ਹੁਣ ਇਕ ਨਵਾਂ ਪੇਜ ਓਪਨ ਹੋਵੇਗਾ ।
  6. ਇੱਥੇ ਆਪਣਾ 12 ਅੰਕਾਂ ਦਾ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਅਤੇ ਕੈਪਚਾ ਐਂਟਰ ਕਰੋ ਅਤੇ Get OTP ਤੇ ਕਲਿੱਕ ਕਰੋ ।

ਜੇਕਰ ਤੁਹਾਡਾ ਨੰਬਰ ਪਹਿਲਾਂ ਤੋਂ ਹੀ ਰਜਿਸਟਰਡ ਹੈ ਤਾਂ ਤੁਹਾਨੂੰ ਇੱਕ Pop Up Notification ਦਿਖਾਈ ਦੇਵੇਗੀ ਜਿਸ ਵਿੱਚ ਲਿਖਿਆ ਹੋਵੇਗਾ ਕਿ ਤੁਹਾਡਾ ਨੰਬਰ ਪਹਿਲਾਂ ਤੋਂ ਹੀ ਵੈਰੀਫਾਈਡ ਹੈ । ਪਰ ਜੇਕਰ ਤੁਹਾਡੇ ਦੁਆਰਾ ਭਰਿਆ ਨੰਬਰ ਤੁਹਾਡੇ ਆਧਾਰ ਨਾਲ ਰਜਿਸਟਰਡ ਜਾਂ ਵੈਰੀਫਾਈਡ ਨਹੀਂ ਹੈ ਤਾਂ ਤੁਹਾਨੂੰ ਨੋਟੀਫਿਕੇਸ਼ਨ ਵਿੱਚ ਦਿਖਾਈ ਦੇਵੇਗਾ ਕਿ ਇਹ ਨੰਬਰ ਵੈਰੀਫਾਈਡ ਨਹੀਂ ਹੈ।

ਇਸ ਤੋਂ ਇਲਾਵਾ ਆਧਾਰ ਕਾਰਡ ਨਾਲ ਲਿੰਕ ਨੰਬਰ ਚੈੱਕ ਕਰਨ ਦਾ ਇੱਕ ਹੋਰ ਤਰੀਕਾ ਹੈ ਟੈਫਕੋਪ ਪੋਰਟਲ।

  1. ਸਭ ਤੋਂ ਪਹਿਲਾਂ ਟੈਫਕੋਪ ਦੀ ਵੈਬਸਾਈਟ https://tafcop.sancharsaathi.gov.in/telecomUser/ ਓਪਨ ਕਰੋ ।
  2. ਇਥੇ ਤੁਹਾਨੂੰ ਹੋਮਪੇਜ ਤੇ ਹੀ ਮੋਬਾਈਲ ਨੰਬਰ ਐਂਟਰ ਕਰਨ ਦਾ ਆਪਸ਼ਨ ਦਿਖਾਈ ਦੇਵੇਗਾ ।
  3. ਇਥੇ ਆਪਣਾ ਮੋਬਾਈਲ ਨੰਬਰ ਭਰੋ ਅਤੇ Get OTP ਤੇ ਕਲਿੱਕ ਕਰੋ ।

OTP ਭਰਨ ਤੋਂ ਬਾਅਦ ਤੁਹਾਨੂੰ ਆਧਾਰ ਕਾਰਡ ਨਾਲ ਲਿੰਕ ਸਾਰੇ ਨੰਬਰ ਦਿਖਾਈ ਦੇਣਗੇ ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਦਿੱਤੇ ਗਏ ਨੰਬਰਾਂ ਵਿੱਚੋਂ ਕੋਈ ਨੰਬਰ ਤੁਸੀਂ ਨਹੀਂ ਵਰਤ ਰਹੇ ਤਾਂ ਤੁਸੀਂ ਉਸ ਨੂੰ ਰਿਮੂਵ ਵੀ ਕਰ ਸਕਦੇ ਹੋ ।

ਆਧਾਰ ਕਾਰਡ ਨੂੰ ਮੋਬਾਈਲ ਨੰਬਰ ਨਾਲ ਲਿੰਕ ਕਰਨ ਦੇ ਫਾਇਦੇ

  1. ਜੇਕਰ ਤੁਹਾਡਾ ਮੋਬਾਈਲ ਨੰਬਰ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੈ ਤਾਂ ਇਸਨੂੰ ਵੈਰੀਫਾਈ ਕਰਨ ਲਈ ਜੋ OTP ਆਵੇਗਾ ਉਹ ਉਸੇ ਨੰਬਰ ਤੇ ਆਵੇਗਾ, ਇਸ ਤਰ੍ਹਾਂ ਕੋਈ ਵੀ ਤੁਹਾਡੇ ਆਧਾਰ ਦੀ ਗਲਤ ਵਰਤੋਂ ਨਹੀਂ ਕਰ ਸਕਦਾ ।
  2. ਤੁਹਾਡੇ ਆਧਾਰ ਕਾਰਡ ਵਿੱਚ ਕੁਝ ਅਪਡੇਟ ਕਰਨ ਲਈ ਵੀ ਇਸ ਦਾ ਮੋਬਾਈਲ ਨੰਬਰ ਨਾਲ ਲਿੰਕ ਹੋਣਾ ਜਰੂਰੀ ਹੈ ।
  3. ਲਗਭਗ ਸਾਰੀਆਂ ਵੈਬਸਾਈਟਾਂ ਜਿੱਥੇ ਤੁਹਾਨੂੰ ਆਧਾਰ ਕਾਰਡ ਦੀ ਡਿਟੇਲ ਭਰਨੀ ਪੈਂਦੀ ਹੈ ਉਹ ਇਸ ਨੂੰ ਲਿੰਕ ਕਰਨ ਤੋਂ ਪਹਿਲਾਂ OTP ਰਾਹੀਂ ਵੈਰੀਫਾਈ ਕਰਦੀਆਂ ਹਨ ਜਿਸ ਲਈ ਮੋਬਾਈਲ ਨੰਬਰ ਦਾ ਲਿੰਕ ਹੋਣਾ ਜਰੂਰੀ ਹੈ ।

ਅਧਾਰ ਕਾਰਡ ਨਾਲ ਨਵਾਂ ਮੋਬਾਇਲ ਨੰਬਰ ਕਿਵੇਂ ਅੱਪਡੇਟ ਕਰੀਏ ? – ਆਧਾਰ ਕਾਰਡ Update

ਚੈੱਕ ਕਰਨ ਤੋਂ ਬਾਅਦ ਜੇਕਰ ਤੁਸੀਂ ਆਪਣਾ ਨੰਬਰ ਆਧਾਰ ਕਾਰਡ ਨਾਲ ਲਿੰਕ ਕਰਨਾ ਚਹੁੰਦੇ ਹੋ ਜਾਂ ਪਹਿਲਾ ਵਾਲਾ ਲਿੰਕ ਮੋਬਾਇਲ ਨੰਬਰ ਬਦਲਣਾ ਚਹੁੰਦੇ ਹੋ ਤਾ ਹੇਠਾ ਦੱਸੇ ਤਰੀਕੇ ਅਨੁਸਾਰ ਮੋਬਾਇਲ ਨੰਬਰ ਬਦਲ ਸਕਦੇ ਹੋ। 

  1. ਇਸਦੇ ਲਈ ਤੁਸੀਂ ਸਭ ਤੋਂ ਪਹਿਲਾਂ ਆਪਣੇ ਨਜਦੀਕੀ ਸੁਵਿਧਾ ਕੇਂਦਰ ‘ਤੇ ਜਾਓ।
  2. ਇੱਥੇ ਤੁਹਾਨੂੰ ਫ਼ੋਨ ਨੰਬਰ ਲਿੰਕ ਕਰਨ ਜਾਂ ਅੱਪਡੇਟ ਕਰਨ ਲਈ ਇੱਕ ਫਾਰਮ ਦਿੱਤਾ ਜਾਵੇਗਾ।
  3. ਇਸ ਫਾਰਮ ਨੂੰ ‘ਆਧਾਰ ਸੁਧਾਰ ਫਾਰਮ’ ਕਿਹਾ ਜਾਂਦਾ ਹੈ। ਇਸ ਵਿੱਚ ਆਪਣੀ ਸਹੀ ਜਾਣਕਾਰੀ ਅਤੇ ਜੋ ਨੰਬਰ ਤੁਸੀਂ ਅੱਪਡੇਟ ਕਰਨਾ ਹੈ ਉਸਨੂੰ ਭਰੋ।
  4. ਹੁਣ ਭਰੇ ਹੋਏ ਫਾਰਮ ਨੂੰ 25 ਰੁਪਏ ਦੀ ਫੀਸ ਦੇ ਨਾਲ ਜਮ੍ਹਾ ਕਰਵਾਓ।
  5. ਇਸ ਤੋਂ ਬਾਅਦ ਤੁਹਾਨੂੰ ਇੱਕ ਰਸੀਦ  ਦਿੱਤੀ ਜਾਵੇਗੀ। ਇਸ ਰਸੀਦ ਵਿੱਚ ਅੱਪਡੇਟ ਬੇਨਤੀ ਨੰਬਰ ਸ਼ਾਮਲ ਹੋਵੇਗਾ। ਇਸ ਬੇਨਤੀ ਨੰਬਰ ਦੇ ਨਾਲ, ਤੁਸੀਂ ਜਾਂਚ ਕਰ ਸਕਦੇ ਹੋ ਕਿ ਨਵਾਂ ਫ਼ੋਨ ਨੰਬਰ ਤੁਹਾਡੇ ਆਧਾਰ ਨਾਲ ਲਿੰਕ ਹੈ ਜਾਂ ਨਹੀਂ।
  6. ਉਸ ਤੋਂ 3 ਮਹੀਨਿਆਂ ਵਿੱਚ ਤੁਹਾਡੇ ਆਧਾਰ ਕਾਰਡ ਨਾਲ ਨਵਾਂ ਮੋਬਾਈਲ ਨੰਬਰ ਲਿੰਕ ਹੋ ਜਾਵੇਗਾ। ਜਦੋਂ ਤੁਹਾਡਾ ਆਧਾਰ ਨਵੇਂ ਮੋਬਾਈਲ ਨੰਬਰ ਨਾਲ ਲਿੰਕ ਹੋ ਜਾਵੇਗਾ ਅਤੇ ਓਟੀਪੀ ਉਸੇ ਨੰਬਰ ‘ਤੇ ਹੀ ਆਵੇਗਾ।
  7. ਉਸ OTP ਦੀ ਵਰਤੋਂ ਕਰਕੇ, ਤੁਸੀਂ ਆਪਣਾ ਆਧਾਰ ਕਾਰਡ ਇਟਰਨੈੱਟ ਤੋਂ ਆਨਲਾਈਨ ਡਾਊਨਲੋਡ ਕਰ ਸਕਦੇ ਹੋ।
  8. ਤੁਸੀਂ UIDAI ਦੇ ਟੋਲ ਫ੍ਰੀ ਨੰਬਰ 1947 ‘ਤੇ ਕਾਲ ਕਰਕੇ ਨਵੇਂ ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਕਰਨ ਦੀ ਸਥਿਤੀ ਦੇਖ ਸਕਦੇ ਕਿ ਇਹ ਲਿੰਕ ਹੋ ਗਿਆ ਕਿ ਨਹੀਂ।
ਕਿਵੇਂ ਲੱਗੀ ਜਾਣਕਾਰੀ ?

ਦੋਸਤੋ ,ਪੰਜਾਬੀ ਜਾਣਕਾਰੀ ਦੇ ਇਸ ਬਲੋਗ ਨੂੰ ਪੜ੍ਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਆਧਾਰ ਕਾਰਡ ਅਪਡੇਟ ਕਰਨ ਬਾਰੇ ਸਾਡੀ ਇਹ ਜਾਣਕਾਰੀ ਕਿਵੇਂ ਲੱਗੀ ਆਪਣੇ ਸੁਝਾਵ ਸਾਨੂੰ ਕੁਮੈਂਟ ਰਾਹੀਂ ਜਰੂਰ ਭੇਜੋ ਤਾਂ ਜੋ ਅਸੀਂ ਹੋਰ ਅੱਗੇ ਵਧੀਆ ਤਰੀਕੇ ਨਾਲ ਬਲੋਗ ਤੁਹਾਡੇ ਤੱਕ ਪਹੁੰਚਾ ਸਕੀਏ। ਸਾਨੂੰ ਈਮੇਲ ਰਾਹੀਂ ਵੀ ਸੰਪਰਕ ਕਰ ਸਕਦੇ ਹੋ । ਧੰਨਵਾਦ।

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

1 thought on “ਕਿਵੇਂ ਚੈਕ ਕਰੀਏ ਆਧਾਰ ਕਾਰਡ ਨਾਲ ਕਿਹੜਾ ਮੋਬਾਈਲ ਨੰਬਰ ਲਿੰਕ ਹੈ ? – Aadhar Card Mobile Number Link Punjabi”

Leave a Comment