Aadhar Card Update : ਅਧਾਰ ਕਾਰਡ ਬਾਰੇ ਨਵੀ ਅੱਪਡੇਟ, ਮੁਫ਼ਤ ਵਿੱਚ ਮਿਲ ਰਹੀ ਹੈ ਇਹ ਸਹੂਲਤ

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਦੋਸਤੋ ਅੱਜਕਲ ਸਾਰੇ ਆਈ ਡੀ ਪਰੂਫ ਵਿੱਚ ਆਧਾਰ ਕਾਰਡ ਸੱਭ ਤੋਂ ਮਹੱਤਵਪੂਰਨ ਡਾਕੂਮੈਂਟ ਹੁੰਦਾ ਹੈ ਕਿਉਂਕਿ ਆਧਾਰ ਕਾਰਡ ਰਾਹੀਂ ਹੀ ਤੁਹਾਨੂੰ ਬਹੁਤ ਸਾਰੀਆਂ ਸਰਕਾਰੀ ਸੁਵਿਧਾਵਾਂ ਮਿਲਦੀਆਂ ਹਨ। ਹੁਣ ਆਧਾਰ ਕਾਰਡ ਨਾਲ ਜੁੜੀ ਨਵੀਂ ਅਪਡੇਟ ਆਈ ਹੈ। ਅਸਲ ਵਿੱਚ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ UIDAI ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ 10 ਸਾਲਾਂ ਤੋਂ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕੀਤਾ ਹੈ, ਉਹ ਤੁਰੰਤ ਇਸ ਨੂੰ ਆਨਲਾਇਨ ਅਪਡੇਟ ਜਰੂਰ ਕਰ ਲੈਣ। ਆਧਾਰ ਕਾਰਡ ਨੂੰ ਮੁਫ਼ਤ ਵਿੱਚ ਅੱਪਡੇਟ ਕੀਤਾ ਜਾ ਸਕਦਾ ਹੈ। UIDAI ਨੇ ਆਧਾਰ ਕਾਰਡ ਨੂੰ ਮੁਫ਼ਤ ਅੱਪਡੇਟ ਕਰਨ ਦੀ ਸਹੂਲਤ 14 ਮਾਰਚ ਤੱਕ ਹੀ ਦਿੱਤੀ ਸੀ ਰੱਖੀ ਸੀ, ਪਰ ਹੁਣ ਆਧਾਰ ਕਾਰਡ ਨਾਲ ਜੁੜੀ ਇੱਕ ਵੱਡੀ ਖਬਰ ਆਈ ਹੈ। ਪੰਜਾਬੀ ਜਾਣਕਾਰੀ ਤੇ ਤੁਹਾਨੂੰ ਸੱਭ ਤੋਂ ਪਹਿਲਾ ਆਧਾਰ ਕਾਰਡ ਨਾਲ ਜੁੜੀ ਨਵੀਂ ਸੂਚਨਾਂ ਸ਼ੇਅਰ ਕਰ ਰਹੇ ਹਾਂ।

ਕੀ ਹੈ ਆਧਾਰ ਕਾਰਡ ਨਾਲ ਜੁੜੀ ਅੱਪਡੇਟ

UIDAI ਨੇ ਇੱਕ ਟਵੀਟਕੀਤਾ ਹੈ ਉਸ ਵਿਚ ਹੁਣ ਆਧਾਰ ਕਾਰਡ ਨੂੰ ਮੁਫਤ ਵਿੱਚ ਅਪਡੇਟ ਕਰਨ ਦੀ ਆਖਰੀ ਤਰੀਕ ਵਧਾ ਦਿੱਤੀ ਹੈ। ਜੇਕਰ ਤੁਹਾਡਾ ਵੀ ਆਧਾਰ ਕਾਰਡ 10 ਸਾਲ ਪੁਰਾਣਾ ਹੈ, ਤਾਂ ਤੁਹਾਨੂੰ ਆਪਣਾ ਆਧਾਰ ਕਾਰਡ ਅਪਡੇਟ ਕਰਨਾ ਹੋਵੇਗਾ। ਤੱਕ ਇਸ ਨੂੰ ਮੁਫਤ ਵਿੱਚ ਅਪਡੇਟ ਕਰਨ ਦੀ ਆਖਰੀ ਮਿਤੀ 14 ਮਾਰਚ 2024 ਤੋਂ ਵਧਾ ਕੇ 14 ਜੂਨ 2024 ਕਰ ਦਿੱਤਾ ਹੈ। ਮਤਲਬ ਕਿ ਹੁਣ ਤੁਸੀਂ 14 ਜੂਨ, 2024 ਤੱਕ ਆਪਣਾ ਆਧਾਰ ਮੁਫਤ ਅਪਡੇਟ ਕਰ ਸਕਦੇ ਹੋ।

ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਹੋਵੇਗਾ ਕਿ ਜੇਕਰ ਤੁਸੀਂ ਆਧਾਰ ਕਾਰਡ ਵਿੱਚ ਨਾਮ, ਪਤਾ, ਮੋਬਾਈਲ ਨੰਬਰ ਅਤੇ ਈਮੇਲ ਆਈਡੀ ਨੂੰ ਅਪਡੇਟ ਕਰਨਾ ਚਾਹੁੰਦੇ ਹੋ, ਤਾਂ ਇਹ ਸਾਰਾ ਕੰਮ ਪੂਰੀ ਤਰ੍ਹਾਂ ਮੁਫਤ ਵਿੱਚ ਆਨਲਾਈਨ ਕੀਤਾ ਜਾਵੇਗਾ। ਪਰ ਬਾਇਓਮੈਟ੍ਰਿਕ ਅਪਡੇਟ ਲਈ ਤੁਹਾਨੂੰ ਆਧਾਰ ਕੇਂਦਰ ਜਾਣਾ ਹੋਵੇਗਾ। ਜੇਕਰ ਤੁਸੀਂ ਆਧਾਰ ਕੇਂਦਰ ਤੋਂ ਆਪਣਾ ਆਧਾਰ ਕਾਰਡ ਅਪਡੇਟ ਕਰਦੇ ਹੋ, ਤਾਂ ਤੁਹਾਨੂੰ 50 ਰੁਪਏ ਫੀਸ ਦੇਣੀ ਪਵੇਗੀ ।

ਕਿਵੇਂ ਕਰੀਏ ਆਧਾਰ ਅੱਪਡੇਟ

  • ਸਭ ਤੋਂ ਪਹਿਲਾਂ, UIDAI ਦੀ ਆਫੀਸ਼ੀਅਲ ਵੈੱਬਸਾਈਟ https://uidai.gov.in/ ਨੂੰ ਖੋਲੋ।
  • ਫਿਰ ਆਪਣਾ ਆਧਾਰ ਨੰਬਰ ਅਤੇ ਦਿੱਤਾ ਗਿਆ ਕੈਪਚਾ ਕੋਡ ਭਰੋ।
  • ਅਗਲੇ ਪੇਜ਼ ਤੇ ਲਿੰਕ ਕੀਤੇ ਮੋਬਾਈਲ ਨੰਬਰ ਭਰੋ ਤੇ ‘ਓਟੀਪੀ ਭੇਜੋ’ ‘ਤੇ ਕਲਿੱਕ ਕਰੋ।
  • ਹੁਣ ‘ਅੱਪਡੇਟ ਡੈਮੋਗ੍ਰਾਫਿਕਸ ਡੇਟਾ’ ਆਪਸ਼ਨ ਨੂੰ ਚੁਣੋ ।
  • ਫਿਰ ਚੈਕ ਕਰੋ ਜੋ ਵੀ ਡਾਕੂਮੈਂਟ ਨੂੰ ਅੱਪਡੇਟ ਕਰਨ ਦੀ ਆਪਸ਼ਨ ਆ ਰਹੀ ਹੈ ਉਸ ਨੂੰ ਅੱਪਲੋਡ ਕਰੋ ਤੇ ਫਿਰ , ‘ਪ੍ਰੋਸੀਡ’ ‘ਤੇ ਕਲਿੱਕ ਕਰੋ।
  • ਫਿਰ ਸਬਮਿਟ ਬਟਨ ‘ਤੇ ਕਲਿੱਕ ਕਰਨ ਤੋਂ ਪਹਿਲਾਂ ਦਿੱਤੀ ਗਈ ਜਾਣਕਾਰੀ ਦੀ ਪੁਸ਼ਟੀ ਕਰੋ।
  • ਤੁਸੀਂ ਕਿਸੇ ਵੀ ਬਦਲਾਅ ਨੂੰ ਟਰੈਕ ਕਰਨ ਲਈ ‘ਅੱਪਡੇਟ ਬੇਨਤੀ ਨੰਬਰ (URN)’ ਦੀ ਵਰਤੋਂ ਕਰ ਸਕਦੇ ਹੋ। ਇਹ URN ਰਾਹੀਂ ਹੀ ਤੁਸੀਂ ਆਪਣੀ ਰਿਕਵੈਸਟ ਨੂੰ ਟ੍ਰੈਕ ਕਰ ਸਕਦੇ ਹੋ।
  • ਤੁਸੀਂ ਨਜਦੀਕੀ ਕਿਸੇ ਇੰਟਰਨੈਟ ਕੈਫੇ ਤੋਂ ਵੀ ਇਹ ਅੱਪਡੇਟ ਕਰਵਾ ਸਕਦੇ ਹੋ।

ਆਧਾਰ ਕਾਰਡ ਅੱਪਡੇਟ ਦੇ ਫਾਇਦੇ

ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਅਨੁਸਾਰ ਆਧਾਰ ਕਾਰਡ ਨੂੰ ਅਪਡੇਟ ਕਰਨ ਨਾਲ ਤੁਹਾਨੂੰ ਬਹੁਤ ਫਾਇਦੇ ਮਿਲਣਗੇ ਅਤੇ ਇਸ ਨਾਲ ਤੁਹਾਨੂੰ ਹੋਰ ਨਵੀਆਂ ਸੇਵਾਵਾਂ ਵੀ ਮਿਲਣਗੀਆਂ । ਇਸ ਤੋਂ ਇਲਾਵਾ ਪ੍ਰਮਾਣਿਕਤਾ ਵੀ ਬਹੁਤ ਆਸਾਨ ਅਤੇ ਸਫਲ ਹੋ ਜਾਵੇਗੀ। ਇਸ ਕਰਕੇ ਆਨਲਾਈਨ ਆਧਾਰ ਨੂੰ ਅੱਪਡੇਟ ਕਰੋ ਤਾਂ ਜੋ ਤੁਹਾਨੂੰ ਕਿਸੇ ਵੀ ਤਰਾਂ ਦੀ ਸਰਕਾਰੀ ਸੁਵਿਧਾ ਮਿਲਣ ਵਿੱਚ ਪ੍ਰੇਸ਼ਾਨੀ ਨਾ ਆਵੇ ।

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment