ਆਯੁਸ਼ਮਾਨ ਕਾਰਡ ਕਿਵੇਂ ਬਣਾਇਆ ਜਾਵੇ? ਮਿਲੇਗਾ 5 ਲੱਖ ਰੁਪਏ ਦਾ ਸਿਹਤ ਬੀਮਾ – Apply Ayushman Card Punjab

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਆਯੁਸ਼ਮਾਨ ਭਾਰਤ ਯੋਜਨਾ ਭਾਰਤ ਸਰਕਾਰ ਦੁਆਰਾ ਚਲਾਈ ਗਈ ਇੱਕ ਹੈਲਥ ਕੇਅਰ ਸਕੀਮ ਹੈ ਜਿਸ ਰਾਹੀਂ ਹਰ ਸਾਲ 5 ਲੱਖ ਤੱਕ ਦਾ ਫਰੀ ਇਲਾਜ ਕਰਵਾਇਆ ਜਾ ਸਕਦਾ ਹੈ । ਇਸ ਸਕੀਮ ਰਾਹੀਂ ਪੂਰੇ ਭਾਰਤ ਦੇ ਵਿੱਚ ਕਿਤੇ ਵੀ ਇਲਾਜ ਕਰਵਾਇਆ ਜਾ ਸਕਦਾ ਹੈ ਇਸ ਯੋਜਨਾ ਤਹਿਤ ਇਲਾਜ ਕਰਵਾਉਣ ਲਈ ਤੁਹਾਡੇ ਕੋਲ ਆਯੂਸ਼ਮਨ ਕਾਰਡ ਦਾ ਹੋਣਾ ਜਰੂਰੀ ਹੈ । ਅੱਜ ਅਸੀਂ www.punjabijankari.com ਰਾਹੀਂ  ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣਾ Ayushman Card Punjab ਵਿੱਚ ਕਿਵੇਂ ਬਣਵਾ ਸਕਦੇ ਹੋ।

ਆਯੁਸ਼ਮਾਨ ਕਾਰਡ ਕਿਵੇਂ ਬਣਾਇਆ ਜਾਵੇ? ਮਿਲੇਗਾ 5 ਲੱਖ ਰੁਪਏ ਦਾ ਸਿਹਤ ਬੀਮਾ - Apply Ayushman Card Punjab

ਆਯੁਸ਼ਮਾਨ ਭਾਰਤ ਯੋਜਨਾ (PMJAY)

ਯੋਜਨਾ ਦਾ ਨਾਮ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (AB PM JAY)
ਸਕੀਮ ਲਾਂਚ  ਮਿਤੀ 23 ਸਤੰਬਰ, 2018
ਰਜਿਸਟਰਡ  10 ਕਰੋੜ ਤੋਂ ਵੱਧ ਪਰਿਵਾਰ
ਹੈਲਪਲਾਈਨ ਨੰਬਰ 1800 111 565, 14555
ਪਤਾਨੈਸ਼ਨਲ ਹੈਲਥ ਅਥਾਰਿਟੀ ਆਫ ਇੰਡੀਆ, 3rd, 7th and 9th ਫਲੋਰ, ਟਾਵਰ     L, ਜੀਵਨ ਭਾਰਤੀ ਬਿਲਡਿੰਗ, ਕਨਾਟ ਪਲੇਸ, ਨਵੀਂ ਦਿੱਲੀ – 110001
ਵੈੱਬਸਾਈਟ https://www.pmjay.gov.in

ਆਯੁਸ਼ਮਨ ਕਾਰਡ ਦੇ ਲਾਭ

ਆਯੁਸ਼ਮਾਨ ਕਾਰਡ ਰਾਹੀਂ  ਪ੍ਰਤੀ ਪਰਿਵਾਰ ਤੁਸੀਂ ਪੰਜ  ਲੱਖ ਤੱਕ ਦਾ ਸਲਾਨਾ ਇਲਾਜ ਕਰਵਾ ਸਕਦੇ ਹੋ। ਇਸ ਰਾਹੀਂ ਉਹ ਸਾਰੇ ਹਸਪਤਾਲਾਂ ਵਿੱਚ ਇਲਾਜ ਕਰਵਾਇਆ ਜਾ ਸਕਦਾ ਹੈ ਜੋ ਆਯੁਸ਼ਮਨ ਭਾਰਤ ਯੋਜਨਾ ਅਧੀਨ ਰਜਿਸਟਰਡ ਹਨ । ਇਸ ਰਾਹੀਂ ਤੁਸੀਂ ਤਿੰਨ ਦਿਨਾਂ ਦੀ ਪ੍ਰੀ ਹੋਸਪਿਟਲਾਈਜੇਸ਼ਨ ਕਵਰੇਜ ਅਤੇ 15 ਦਿਨਾਂ ਦੀ ਪੋਸਟ ਹੋਸਪਿਟਲਾਈਜੇਸ਼ਨ ਕਵਰੇਜ ਲੈ ਸਕਦੇ ਹੋ। ਇਸ ਯੋਜਨਾ ਵਿੱਚ 1393 ਮੈਡੀਕਲ ਪ੍ਰੋਸੀਜਰ ਸ਼ਾਮਿਲ ਹਨ।

ਆਯੁਸ਼ਮਾਨ ਕਾਰਡ ਕਿਵੇਂ ਅਪਲਾਈ ਹੁੰਦਾ ਹੈ ? – Apply Ayushman Card Punjab

ਪੰਜਾਬ ਵਿੱਚ ਆਯੂਸ਼ਮਨ ਹੈਲਥ ਸਕੀਮ ਚੱਲ ਰਹੀ ਹੈ ਤੇ ਤੁਸੀਂ ਬੜੀ ਆਸਾਨੀ ਨਾਲ ਆਪਣਾ ਕਾਰਡ ਬਣਵਾ ਸਕਦੇ ਹੋ । ਇਹ ਸਕੀਮ ਭਾਰਤ ਸਰਕਾਰ ਦੁਆਰਾ ਗਰੀਬ ਪਰਿਵਾਰਾਂ ਲਈ ਸ਼ੁਰੂ ਕੀਤੀ ਗਈ ਸੀ ਇਸ ਲਈ ਕਾਰਡ ਬਣਾਉਣ ਤੋਂ ਪਹਿਲਾਂ ਤੁਹਾਡੀ ਚੈੱਕ ਕੀਤਾ ਜਾਂਦਾ ਹੈ ਕਿ ਤੁਹਾਡਾ ਕਾਰਡ ਬਣ ਸਕਦਾ ਹੈ ਜਾ ਨਹੀਂ। ਇਸਨੂੰ ਚੈਕ ਕਰਨ ਲਈ ਤੁਸੀਂ ਆਪਣੇ ਮੋਬਾਇਲ ਜਾ ਕੰਪਿਊਟਰ ਤੋਂ ਘਰ ਬੈਠੇ ਹੀ ਚੈਕ ਕਰ ਸਕਦੇ ਹੋ। ਜੇਕਰ ਖੁਦ ਅਪਲਾਈ ਨਹੀਂ ਕਰ ਸਕਦੇ ਤਾ ਨਜਦੀਕੀ ਕੰਪਿਊਟਰ ਕੈਫੇ ਤੋਂ ਵੀ ਇਹ ਅਪਲਾਈ ਕਰਵਾ ਸਕਦੇ ਹੋ। 

  1. ਕਾਰਡ ਬਣਵਾਉਣ ਲਈ ਪਹਿਲਾਂ PMJAY ਦੀ ਆਫੀਸ਼ੀਅਲ ਵੈਬਸਾਈਟ https://beneficiary.nha.gov.in/ ਤੇ ਜਾਓ।
  2. ਉਸ ਤੋਂ ਬਾਅਦ ਮੋਬਾਈਲ ਨੰਬਰ ਭਰੋ ਤੇ OTP ਰਾਹੀਂ ਵੈਰੀਫਾਈ ਕਰੋ ।
  3. ਫਿਰ ਤੁਸੀਂ ਜਿਸ ਸੂਬੇ ( State )ਵਿੱਚ ਰਹਿ ਰਹੇ ਹੋ ਉਸ ਦਾ ਨਾਮ ਸਲੈਕਟ ਕਰੋ ।
  4. ਇਸ ਤੋਂ ਬਾਅਦ ਆਪਣਾ ਨਾਮ ਮੋਬਾਈਲ ਨੰਬਰ HHD ਨੰਬਰ ਜਾਂ ਆਪਣਾ ਰਾਸ਼ਨ ਕਾਰਡ ਨੰਬਰ ਐਂਟਰ ਕਰੋ ।
  5. ਇਸ ਤੋਂ ਬਾਅਦ ਰਿਜਲਟ ਤੁਹਾਨੂੰ ਦਿਖਾਵੇਗਾ ਕਿ ਤੁਸੀਂ ਇਸ ਯੋਜਨਾ ਤਹਿਤ ਫਾਇਦਾ ਲੈਣ ਲਈ eligible ਹੋ ਜਾਂ ਨਹੀਂ ।
  6. ਜੇਕਰ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਆਪਣਾ ਆਯੂਸ਼ਮਾਨ ਭਾਰਤ ਕਾਰਡ ਨੂੰ ਆਧਾਰ ਕਾਰਡ ਨੰਬਰ ਭਰ ਕੇ ਓ ਟੀ ਪੀ ਨਾਲ  ਆਯੁਸ਼ਮਾਨ card download ਕਰ ਸਕਦੇ ਹੋ।

ਕਿੰਨਾ ਲੋਕਾਂ ਨੂੰ ਮਿਲੇਗਾ ਆਯੁਸ਼ਮਨ ਕਾਰਡ ਦਾ ਲਾਭ ?

ਆਮ ਤੋਰ ਤੇ ਜਿਹੜੇ ਲੋਕਾਂ ਦੇ ਆਟਾ ਦਾਲ ਸਕੀਮ ਵਾਲੇ ਕਾਰਡ ਬਣੇ ਹਨ ਉਹਨਾਂ ਦੇ ਸਾਰਿਆਂ ਦਾ ਆਯੁਸ਼ਮਨ ਕਾਰਡ ਬਣ ਜਾਂਦਾ ਹੈ। ਬਾਕੀ ਜਿਨ੍ਹਾਂ ਕੋਲ ਜੇ ਫਾਰਮ ਹੈ ਉਹ, ਗਰੀਬ ਅਤੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਵੀ ਆਯੁਸ਼ਮਨ ਕਾਰਡ ਬਣਾ ਸਕਦੇ ਹਨ। ਇਹ ਪੇਂਡੂ ਅਤੇ ਸ਼ਹਿਰੀ , ਸਮਾਜਿਕ ,ਆਰਥਿਕ ਜਨਗਣਨਾਂ 2011 ਉੱਤੇ ਅਧਾਰਿਤ ਹੈ। ਪੰਜਾਬ ਵਿੱਚ 44 ਲੱਖ ਤੋਂ ਵੱਧ ਪਰਿਵਾਰ ਇਸ ਸਕੀਮ ਦਾ ਲਾਭ ਲੈ ਰਹੇ ਹਨ, ਜਿਸ ਵਿੱਚ ਗੋਡੇ ਬਦਲਣ, ਦਿਲ ਦੀ ਸਰਜਰੀ, ਕੈਂਸਰ ਦੇ ਇਲਾਜ ਆਦਿ ਸਮੇਤ ਲਗਭਗ 1600 ਕਿਸਮ ਦੇ ਇਲਾਜ ਮੁਹੱਈਆ ਕਰਵਾਏ ਜਾ ਰਹੇ ਹਨ।

 ਸਕੀਮ ਦਾ ਲਾਭ ਲੈਣ ਲਈ ਕੁਝ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ ਜੋ ਹੇਠ ਲਿਖੇ ਅਨੁਸਾਰ ਹਨ।

  1. ਉਹ ਪਰਿਵਾਰ ਜਿਨਾਂ ਦੀ ਛੱਤ ਕੱਚੀ ਹੈ ਜਾਂ ਘਰ ਵਿੱਚ ਇੱਕ ਹੀ ਕਮਰਾ ਹੈ ।
  2. ਉਹ ਪਰਿਵਾਰ ਜਿਨਾਂ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਨਹੀਂ ਕਰਦਾ ।
  3. ਉਹ ਪਰਿਵਾਰ ਜਿਨਾਂ ਕੋਲ ਜਮੀਨ ਨਹੀਂ ਹੈ ।

ਸ਼ਹਿਰਾਂ ਵਿੱਚ ਆਯੁਸ਼ਮਨ ਕਾਰਡ ਸਕੀਮ ਦਾ ਲਾਭ ਹੇਠ ਲਿਖੀ ਕੈਟਾਗਰੀ ਦੇ ਲੋਕ ਲੈ ਸਕਦੇ ਹਨ ।

  1. ਭੀਖ ਮੰਗਣ ਵਾਲੇ ।
  2. ਦੂਜੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੇ ।
  3. ਕੂੜਾ ਚੁੱਕਣ ਵਾਲੇ ।
  4. ਉਹ ਸਾਰੇ ਲੋਕ ਜਿਨਾਂ ਦੀ ਕਮਾਈ ਦਾ ਸਾਧਨ ਕੋਈ ਬਹੁਤਾ ਚੰਗਾ ਨਹੀਂ ।

ਆਯੁਸ਼ਮਨ ਭਾਰਤ ਯੋਜਨਾ ਦਾ ਲਾਭ ਲੈਣ ਲਈ ਜਰੂਰੀ ਦਸਤਾਵੇਜ ।

  1. ਆਧਾਰ ਕਾਰਡ ।
  2. ਮੋਬਾਈਲ ਨੰਬਰ ਈਮੇਲ ਆਈਡੀ ਅਤੇ ਘਰ ਦਾ ਪੱਕਾ ਪਤਾ ।
  3. ਜਾਤੀ ਪ੍ਰਮਾਣ ਪੱਤਰ ।
  4. ਇਨਕਮ ਸਰਟੀਫਿਕੇਟ ।
  5. ਉਮਰ ਸਰਟੀਫਿਕੇਟ ।

ਆਯੁਸ਼ਮਾਨ ਭਾਰਤ ਯੋਜਨਾ ਹੈਲਪਲਾਇਨ ਨੰਬਰ

ਵਧੇਰੇ ਜਾਣਕਾਰੀ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਸਹਾਇਤਾ ਲਈ ਤੁਸੀਂ ਇਸਦੀ ਮੇਨ ਵੈੱਬਸਾਈਟ https://www.pmjay.gov.in/ ‘ਤੇ ਸੰਪਰਕ ਕਰ ਸਕਦੇ ਹੋ ਜਾਂ ਹੋਰ ਜਾਣਕਾਰੀ ਲਈ ਤੁਸੀਂ ਆਯੁਸ਼ਮਾਨ ਭਾਰਤ ਯੋਜਨਾ ਹੈਲਪਲਾਇਨ ਨੰਬਰ 1800-111-565 ਜਾਂ 14555 ਨਾਲ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਕਿਸੇ ਵੀ ਰਜਿਸਟਰਡ ਸਿਹਤ ਸੰਭਾਲ ਪ੍ਰਦਾਤਾ (EHCP) ਨਾਲ ਸੰਪਰਕ ਕਰ ਸਕਦੇ ਹੋ।

ਆਯੁਸ਼ਮਾਨ ਕਾਰਡ ਆਫ਼ਲਾਈਨ ਕਿਵੇਂ ਬਣਾਈਏ ?

ਜੇਕਰ ਤੁਸੀਂ ਆਯੁਸ਼ਮਾਨ ਕਾਰਡ ਆਨਲਾਇਨ ਅਪਲਾਈ ਨਹੀਂ ਕਰ ਸਕੇ ਤਾਂ ਤੁਸੀਂ ਲੋਕ ਸੇਵਾ ਕੇਂਦਰ ਤੋਂ ਵੀ ਆਯੁਸ਼ਮਾਨ ਕਾਰਡ ਵੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਬਿਨਾਂ ਰਜਿਸਟਰਡ ਸਰਕਾਰੀ ਜਾਂ ਗੈਰ-ਸਰਕਾਰੀ ਹਸਪਤਾਲਾਂ ਤੋਂ ਵੀ ਇਹ ਬਣਾਇਆ ਜਾ ਸਕਦਾ ਹੈ।

ਨਤੀਜਾ

ਪਿਆਰੇ ਦੋਸਤੋ , ਪੰਜਾਬੀ ਜਾਣਕਾਰੀ ਦਾ Ayushman Card Punjab ਕਿਵੇਂ ਬਣਾਇਆ ਜਾਵੇ? ਇਹ ਬਲੋਗ ਪੜਨ ਲ਼ਈ ਤੁਹਾਡਾ ਧੰਨਵਾਦ। ਪੰਜਾਬੀ ਜਾਣਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਸੁਝਾਵਾਂ ਦੀ ਜਰੂਰਤ ਹੈ। ਜੇਕਰ ਤੁਸੀਂ ਕਿਸੇ ਹੋਰ ਸਕੀਮ ਬਾਰੇ ਜਾਣਕਾਰੀ ਚਹੁੰਦੇ ਹੋ ਤਾ ਸਾਨੂੰ ਕੁਮੈਂਟ ਵਿੱਚ ਲਿਖੋ। ਧੰਨਵਾਦ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment