ਅੱਜਕ੍ਹਲ ਹਰ ਕਿਸੇ ਨੂੰ ਇਹੀ ਚਿੰਤਾ ਹੁੰਦੀ ਹੈ ਕਿ ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਕੌਣ ਬਣੇਗਾ ਜਾ ਫਿਰ ਖਰਚੇ ਲਈ ਪੈਸੇ ਕਿੱਥੋਂ ਆਉਣਗੇ ਜਦੋ ਕਮਾਈ ਕਰਨ ਵਾਲਾ ਸਰੀਰ ਨਾ ਰਿਹਾ। ਇਹ ਆਮ ਮੱਧ ਵਰਗ ਦੇ ਹਰ ਵਿਅਕਤੀ ਦੀ ਗੱਲ ਹੋ ਰਹੀ ਹੈ। ਜ਼ਿਆਦਾਤਰ ਲੋਕ ਬੱਚਤ ਲਈ ਬੈਂਕਾਂ ਅਤੇ ਡਾਕਘਰਾਂ ‘ਤੇ ਨਿਰਭਰ ਕਰਦੇ ਹਨ। ਇਸ ਤੋਂ ਬਿਨਾਂ ਉਹ ਸਟਾਕ ਮਾਰਕੀਟ, ਮਿਉਚੁਅਲ ਫੰਡ, SIP, ਸੋਨੇ ਵਿੱਚ ਇਨਵੈਸਟਮੈਂਟ ਕਰਕੇ ਰੱਖਦੇ ਹਨ । ਵੈਸੇ ਬਹੁਤ ਸਾਰੀਆਂ ਸਕੀਮਾਂ ਚੱਲ ਰਹੀਆਂ ਹਨ। ਅੱਜ ਅਜਿਹੀ ਹੀ ਕੇਂਦਰ ਸਰਕਾਰ ਦੀ ਸਕੀਮ ਬਾਰੇ ਜਾਣਕਾਰੀ ਦੇਵਾਗੇ , ਇਹ ਸਕੀਮ ਖਾਸ ਇਸ ਕਰਕੇ ਹੈ ਕਿ ਰੋਜਾਨਾ ਸਿਰਫ 7 ਰੁਪਏ ਦੀ ਬੱਚਤ ਕਰਕੇ ਵੀ ਤੁਸੀਂ ਇਸ ਸਕੀਮ ਦਾ ਫਾਇਦਾ ਲੈ ਸਕਦੇ ਹੋ। ਇਸ ਸਕੀਮ ਦਾ ਨਾਮ ਹੈ ਅਟਲ ਪੈਨਸ਼ਨ ਯੋਜਨਾ APY(Atal Pension Yojana). ਇਸ ਵਿੱਚ ਤੁਹਾਨੂੰ 60 ਸਾਲ ਦੀ ਉਮਰ ਤੋਂ ਬਾਅਦ ਰਹਿੰਦੀ ਉਮਰ ਤੱਕ ਪੈਨਸ਼ਨ ਮਿਲੇਗੀ। ਇਸ ਸਕੀਮ ਬਾਰੇ ਅੱਜ ਪੂਰੀ ਜਾਣਕਾਰੀ ਦੇਵਾਗੇ ਕਿ ਕਿਵੇਂ ਇਸ ਸਕੀਮ ਨਾਲ ਜੁੜਿਆ ਜਾ ਸਕਦਾ ਹੈ ਜਾ ਕੌਣ ਕੌਣ ਜੁੜ ਸਕਦਾ ਹੈ। ਪੂਰੀ ਜਾਣਕਾਰੀ ਲਈ ਪੰਜਾਬੀ ਜਾਣਕਾਰੀ ਦਾ ਇਹ ਬਲੌਗ ਜਰੂਰ ਪੜ੍ਹੋ।
Table of Contents :-
ਅਟਲ ਪੈਨਸ਼ਨ ਯੋਜਨਾ APY ਕੀ ਹੈ ?
ਅਟਲ ਪੈਨਸ਼ਨ ਯੋਜਨਾ 1 ਜੂਨ 2015 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਸੀ। ਅਟਲ ਪੈਨਸ਼ਨ ਯੋਜਨਾ ਰਾਹੀਂ 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਪੈਨਸ਼ਨ ਦਿੱਤੀ ਜਾਂਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ, ਲਾਭਪਾਤਰੀ ਨੂੰ 18 ਸਾਲ ਤੋਂ 40 ਸਾਲ ਦੀ ਉਮਰ ਦੇ ਵਿਚਕਾਰ ਨਿਵੇਸ਼ ( ਇਨਵੈਸਟਮੈਂਟ ) ਕਰਨਾ ਹੋਵੇਗਾ। ਇਸ ਸਕੀਮ ਰਾਹੀਂ ਲਾਭਪਾਤਰੀਆਂ ਨੂੰ ₹1000 ਤੋਂ ਲੈ ਕੇ ₹5000 ਤੱਕ ਦੀ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਹੈ। ਪੈਨਸ਼ਨ ਦੀ ਰਕਮ ਲਾਭਪਾਤਰੀਆਂ ਦੁਆਰਾ ਕੀਤੇ ਗਏ ਨਿਵੇਸ਼ ਅਤੇ ਉਨ੍ਹਾਂ ਦੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਨਿਰਧਾਰਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਬੇਵਕਤੀ ਮੌਤ ਹੋਣ ‘ਤੇ ਇਸ ਸਕੀਮ ਦਾ ਲਾਭ ਲਾਭਪਾਤਰੀ ਦੇ ਪਰਿਵਾਰ ਵਿੱਚੋ ਨੋਮਨੀ ਨੂੰ ਦਿੱਤਾ ਜਾਂਦਾ ਹੈ। ਇਸ ਸਕੀਮ ਨੂੰ ਨੈਸ਼ਨਲ ਪੈਨਸ਼ਨ ਸਕੀਮ ਵੀ ਆਮ ਤੌਰ ਤੇ ਕਹਿ ਦਿੰਦੇ ਹਨ।ਇਸ ਪੈਨਸ਼ਨ ਸਕੀਮ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਸ ਲਈ ਇਸ ਨੂੰ ਅਟਲ ਪੈਨਸ਼ਨ ਯੋਜਨਾ ਦਾ ਨਾਂ ਦਿੱਤਾ ਗਿਆ ਹੈ।
ਅਟਲ ਪੈਨਸ਼ਨ ਯੋਜਨਾ ਲਈ ਜਰੂਰੀ ਸ਼ਰਤਾਂ ?
ਅਟਲ ਪੈਨਸ਼ਨ ਯੋਜਨਾ ਇੱਕ ਰਿਟਾਇਰਮੈਂਟ ਯੋਜਨਾ ਹੈ, ਜਿਸ ਦੇ ਤਹਿਤ ਮੌਜੂਦਾ ਸਮੇਂ ਵਿੱਚ ਕੰਮ ਕਰਨ ਵਾਲੇ ਵਿਅਕਤੀ ਆਪਣੇ ਨਾਮ ‘ਤੇ ਅਟਲ ਪੈਨਸ਼ਨ ਯੋਜਨਾ ਵਿੱਚ ਖਾਤਾ ਖੋਲ੍ਹ ਸਕਦੇ ਹਨ। ਇੱਕ ਨਿਸ਼ਚਿਤ ਰਕਮ ਜਮ੍ਹਾ ਕਰਕੇ, ਤੁਸੀਂ 60 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਪ੍ਰਤੀ ਮਹੀਨਾ ₹ 1000 ਤੋਂ ₹ 5000 ਤੱਕ ਦੀ ਪੈਨਸ਼ਨ ਪ੍ਰਾਪਤ ਕਰ ਸਕਦੇ ਹੋ।
ਇਸਦੇ ਲਈ, ਹੇਠ ਲਿਖੀਆਂ ਸਰਤਾ ਨੂੰ ਪੂਰੀਆਂ ਕਰਦਾ ਹੋਵੇ ਅਤੇ ਦਸਤਾਵੇਜ਼ ਜਮ੍ਹਾ ਕਰਨੇ ਹੋਣਗੇ।
- ਅਟਲ ਪੈਨਸ਼ਨ ਯੋਜਨਾ ਦੇ ਤਹਿਤ ਖਾਤਾ ਖੋਲ੍ਹਣ ਸਮੇਂ ਬਿਨੈਕਾਰ ਦੀ ਉਮਰ 18 ਸਾਲ ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
- ਬਿਨੈਕਾਰ ਨੂੰ ਹਰ ਮਹੀਨੇ ਯੋਜਨਾ ਦੇ ਤਹਿਤ ਨਿਰਧਾਰਤ ਰਕਮ ਜਮ੍ਹਾਂ ਕਰਾਉਣੀ ਪਵੇਗੀ।
- ਪੈਨਸ਼ਨ ਦੀ ਰਕਮ ਨਿਵੇਸ਼ ਕੀਤੀ ਰਕਮ ‘ਤੇ ਨਿਰਭਰ ਕਰੇਗੀ।
- ਬਿਨੈਕਾਰ ਦੀ ਉਮਰ 60 ਸਾਲ ਦੀ ਹੋ ਜਾਣ ਤੋਂ ਬਾਅਦ ਪੈਨਸ਼ਨ ਦੀ ਰਕਮ ਦਾ ਭੁਗਤਾਨ ਕੀਤਾ ਜਾਵੇਗਾ।
- ਬਿਨੈਕਾਰ ਪਤੀ ਅਤੇ ਪਤਨੀ ਦੋਵਾਂ ਲਈ ਖਾਤੇ ਖੋਲ੍ਹ ਸਕਦੇ ਹਨ। ਕੋਈ ਵੀ ਭਾਰਤੀ ਨਾਗਰਿਕ ਅਟਲ ਪੈਨਸ਼ਨ ਯੋਜਨਾ ਦਾ ਲਾਭ ਲੈ ਸਕਦਾ ਹੈ।
- ਇੱਕ ਚਲਦਾ ਬੈੰਕ ਖਾਤਾ
- ਸਾਲ ਵਿੱਚ ਸਿਰਫ ਇਕ ਵਾਰ ਹੀ ਤੁਸੀਂ ਆਪਣੀ ਮਹੀਨੇਵਾਰ ਕਿਸਤ ਨੂੰ ਘਟਾ ਜਾ ਵਧਾ ਸਕਦੇ ਹੋ।
- ਇਸ ਸਕੀਮ ਵਿੱਚ ਘੱਟੋ-ਘੱਟ 20 ਸਾਲਾਂ ਲਈ ਨਿਵੇਸ਼ ਕਰਨਾ ਲਾਜ਼ਮੀ ਹੈ।
ਅਟਲ ਪੈਨਸ਼ਨ ਯੋਜਨਾ APY ਲ਼ਈ ਕੰਟਰੀਬਿਊਸ਼ਨ ਚਾਰਟ (Atal Pension Yojana Chart)
ਅਟਲ ਪੈਨਸ਼ਨ ਯੋਜਨਾ APY ਵਿੱਚ ਨਿਵੇਸ਼ ਨੂੰ ਸਮਝਣ ਲਈ ਚਾਰਟ ਦੇਖੋ ਇਸ ਵਿੱਚ ਉਮਰ ਦੇ ਹਿਸਾਬ ਨਾਲ ਦੱਸਿਆ ਗਿਆ ਹੈ ਕਿ ਕਿੰਨੇ ਮਹੀਨੇ ਪੈਸੇ ਜਮਾ ਕਰਨ ਤੇ ਕਿੰਨੀ ਪੈਨਸ਼ਨ ਮਿਲੇਗੀ।
ਖਾਤਾ ਖੁਲਵਾਉਣ ਸਮੇਂ ਉਮਰ | ਕਿੰਨੇ ਸਾਲ ਪੈਸੇ ਜਮਾਂ ਕਰਵਾਉਣੇ ਪੈਣਗੇ | 1000 ਰੁਪਏ ਮਹੀਨੇ ਪੈਨਸ਼ਨ ਲੈਣ ਲਈ , ਮਹੀਨੇਵਾਰ ਕਿੰਨੇ ਪੈਸੇ ਜਮਾ ਹੋਣਗੇ | 2000 ਰੁਪਏ ਮਹੀਨੇ ਪੈਨਸ਼ਨ ਲੈਣ ਲਈ , ਮਹੀਨੇਵਾਰ ਕਿੰਨੇ ਪੈਸੇ ਜਮਾ ਹੋਣਗੇ | 3000 ਰੁਪਏ ਮਹੀਨੇ ਪੈਨਸ਼ਨ ਲੈਣ ਲਈ , ਮਹੀਨੇਵਾਰ ਕਿੰਨੇ ਪੈਸੇ ਜਮਾ ਹੋਣਗੇ | 4000 ਰੁਪਏ ਮਹੀਨੇ ਪੈਨਸ਼ਨ ਲੈਣ ਲਈ , ਮਹੀਨੇਵਾਰ ਕਿੰਨੇ ਪੈਸੇ ਜਮਾ ਹੋਣਗੇ | 5000 ਰੁਪਏ ਮਹੀਨੇ ਪੈਨਸ਼ਨ ਲੈਣ ਲਈ , ਮਹੀਨੇਵਾਰ ਕਿੰਨੇ ਪੈਸੇ ਜਮਾ ਹੋਣਗੇ |
18 | 42 ਸਾਲ | 42 ਰੁਪਏ | 84 ਰੁਪਏ | 126 ਰੁਪਏ | 168 ਰੁਪਏ | 210 ਰੁਪਏ |
19 | 41 ਸਾਲ | 46 ਰੁਪਏ | 92 ਰੁਪਏ | 138 ਰੁਪਏ | 183 ਰੁਪਏ | 224 ਰੁਪਏ |
20 | 40 ਸਾਲ | 50 ਰੁਪਏ | 100 ਰੁਪਏ | 150 ਰੁਪਏ | 198 ਰੁਪਏ | 248 ਰੁਪਏ |
21 | 39 ਸਾਲ | 54 ਰੁਪਏ | 108 ਰੁਪਏ | 162 ਰੁਪਏ | 215 ਰੁਪਏ | 269 ਰੁਪਏ |
22 | 38 ਸਾਲ | 59 ਰੁਪਏ | 117 ਰੁਪਏ | 177 ਰੁਪਏ | 234 ਰੁਪਏ | 292 ਰੁਪਏ |
23 | 37 ਸਾਲ | 64 ਰੁਪਏ | 127 ਰੁਪਏ | 192 ਰੁਪਏ | 254 ਰੁਪਏ | 318 ਰੁਪਏ |
24 | 36 ਸਾਲ | 70 ਰੁਪਏ | 139 ਰੁਪਏ | 208 ਰੁਪਏ | 277 ਰੁਪਏ | 346 ਰੁਪਏ |
25 | 35 ਸਾਲ | 76 ਰੁਪਏ | 151 ਰੁਪਏ | 226 ਰੁਪਏ | 301 ਰੁਪਏ | 376 ਰੁਪਏ |
26 | 34 ਸਾਲ | 82 ਰੁਪਏ | 164 ਰੁਪਏ | 246 ਰੁਪਏ | 327 ਰੁਪਏ | 409 ਰੁਪਏ |
27 | 33 ਸਾਲ | 90 ਰੁਪਏ | 178 ਰੁਪਏ | 268 ਰੁਪਏ | 356 ਰੁਪਏ | 446 ਰੁਪਏ |
28 | 32 ਸਾਲ | 97 ਰੁਪਏ | 194 ਰੁਪਏ | 292 ਰੁਪਏ | 388 ਰੁਪਏ | 485 ਰੁਪਏ |
29 | 31 ਸਾਲ | 106 ਰੁਪਏ | 212 ਰੁਪਏ | 318 ਰੁਪਏ | 423 ਰੁਪਏ | 529 ਰੁਪਏ |
30 | 30 ਸਾਲ | 116 ਰੁਪਏ | 231 ਰੁਪਏ | 347 ਰੁਪਏ | 462 ਰੁਪਏ | 577 ਰੁਪਏ |
31 | 29 ਸਾਲ | 126 ਰੁਪਏ | 252 ਰੁਪਏ | 379 ਰੁਪਏ | 504 ਰੁਪਏ | 630 ਰੁਪਏ |
32 | 28 ਸਾਲ | 138 ਰੁਪਏ | 276 ਰੁਪਏ | 414 ਰੁਪਏ | 551 ਰੁਪਏ | 689 ਰੁਪਏ |
33 | 27 ਸਾਲ | 151 ਰੁਪਏ | 302 ਰੁਪਏ | 453 ਰੁਪਏ | 602 ਰੁਪਏ | 752 ਰੁਪਏ |
34 | 26 ਸਾਲ | 165 ਰੁਪਏ | 330 ਰੁਪਏ | 495 ਰੁਪਏ | 659 ਰੁਪਏ | 824 ਰੁਪਏ |
35 | 25 ਸਾਲ | 181 ਰੁਪਏ | 362 ਰੁਪਏ | 543 ਰੁਪਏ | 722 ਰੁਪਏ | 902 ਰੁਪਏ |
36 | 24 ਸਾਲ | 198 ਰੁਪਏ | 396 ਰੁਪਏ | 594 ਰੁਪਏ | 792 ਰੁਪਏ | 990 ਰੁਪਏ |
37 | 23 ਸਾਲ | 218 ਰੁਪਏ | 436 ਰੁਪਏ | 654 ਰੁਪਏ | 870 ਰੁਪਏ | 1087 ਰੁਪਏ |
38 | 22 ਸਾਲ | 240 ਰੁਪਏ | 480 ਰੁਪਏ | 720 ਰੁਪਏ | 957 ਰੁਪਏ | 1196 ਰੁਪਏ |
39 | 21 ਸਾਲ | 264 ਰੁਪਏ | 528 ਰੁਪਏ | 792 ਰੁਪਏ | 1054 ਰੁਪਏ | 1318 ਰੁਪਏ |
40 | 20 ਸਾਲ | 291 ਰੁਪਏ | 582 ਰੁਪਏ | 873 ਰੁਪਏ | 1164 ਰੁਪਏ | 1454 ਰੁਪਏ |
ਅਟਲ ਪੈਨਸ਼ਨ ਯੋਜਨਾ APY ਲਈ ਆਨਲਾਇਨ ਕਿਵੇਂ ਅਪਲਾਈ ਕਰੀਏ ?
- ਇਸ ਸਕੀਮ ਦਾ ਲਾਭ ਲੈਣ ਲਈ, ਸੱਭ ਤੋਂ ਪਹਿਲਾ ਆਪਣੇ ਮੋਬਾਇਲ ਜਾ ਲੈਪਟੋਪ ਤੇ ਆਫੀਸ਼ੀਅਲ ਵੈਬਸਾਇਟ ਲਿੰਕ enps.nsdl.com/eNPS/NationalPensionSystem.html ਨੂੰ ਖੋਲੋ।
- ਉਸ ਤੋਂ ਬਾਅਦ ਸਕਰੀਨ ਤੇ ਫਿਰ ‘ATAL PENSION YOJNA’ਤੇ ਕਲਿੱਕ ਕਰੋ।
- ਅਗਲੀ ਸਕਰੀਨ ਤੇ APY Registration ਤੇ ਕਲਿੱਕ ਕਰੋ।
- ਇਸ ਤੋਂ ਬਾਅਦ ਬੈੰਕ ਦੀ ਚੋਣ ਕਰਨੀ ਹੈ ਤੇ ਆਧਾਰ ਕਾਰਡ ਸਮੇਤ ਹੋਰ ਪੁੱਛੀ ਗਈ ਜਾਣਕਾਰੀ ਭਰੋ।
- ਉਸ ਤੋਂ ਬਾਅਦ 1000-5000 ਮਹੀਨਾ ਪੈਨਸ਼ਨ ਵਿੱਚੋ ਇੱਕ ਆਪਸ਼ਨ ਚੁਣੋ।
- ਅਗਲੀਆਂ 4 ਸਕਰੀਨ ਤੇ ਤੁਸੀਂ ਦੱਸੀਆਂ ਗਈਆਂ ਆਪਸ਼ਨ ਨੂੰ ਭਰਦੇ ਜਾਣਾ ਹੈ।
- ਅੰਤ ਵਿੱਚ ਈ-ਸਾਇਨ ਕਰੋ ਅਤੇ ਤਸਦੀਕ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਪੂਰੀ ਹੋ ਜਾਵੇਗੀ।
ਅਟਲ ਪੈਨਸ਼ਨ ਯੋਜਨਾ ਲ਼ਈ ਆਫਲਾਇਨ ਅਪਲਾਈ ਕਰਨ ਦਾ ਤਰੀਕਾ ?
ਕੋਈ ਵੀ ਉਮੀਦਵਾਰ ਜੋ ਅਟਲ ਪੈਨਸ਼ਨ ਲੈਣਾ ਚਾਹੁੰਦਾ ਹੈ ਉਹ ਕਿਸੇ ਵੀ ਬੈੰਕ ਜਾ ਡਾਕਖਾਨੇ ਵਿੱਚ ਸਿੱਧਾ ਜਾ ਕੇ ਅਪਲਾਈ ਕਰ ਸਕਦਾ ਹੈ।
- ਜਿੱਥੇ ਤੁਹਾਡਾ ਖਾਤਾ ਚਲਦਾ ਹੈ ਉਸ ਬੈੰਕ ਵਿੱਚ ਜਾਓ।
- ਤੁਸੀਂ ਉੱਥੇ ਜਾ ਕੇ ਕਹੋ ਕਿ ਅਟਲ ਪੈਨਸ਼ਨ ਯੋਜਨਾ APY ਵਿੱਚ ਖਾਤਾ ਖੁਲਵਾਉਣਾ ਹੈ ।
- ਬੈੰਕ ਕਰਮਚਾਰੀ ਤੁਹਾਨੂੰ ਐਪਲੀਕੇਸ਼ਨ ਫਾਰਮ ਦੇਵੇਗਾ ਤੇ ਤੁਸੀਂ ਉਹ ਭਰਕੇ ਉਸ ਦੇ ਨਾਲ ਜਰੂਰੀ ਡਾਕੂਮੈਂਟ ਫੋਟੋ ਕਾਪੀ ਲਗਾ ਕੇ ਦਿਓ।
- ਇਹ ਫਾਰਮ ਤੁਸੀਂ ਖੁਦ ਵੀ ਆਨਲਾਇਨ ਇਸ ਲਿੰਕ https://npscra.nsdl.co.in/nsdl/forms/APY_Subscriber_Registration_Form.pdf ਤੋਂ ਡਾਉਨਲੋਡ ਕਰ ਸਕਦੇ ਹੋ।
- ਤੁਸੀਂ ਚਾਹੋ ਤਾ ਬੈੰਕ ਨੂੰ ਪਰਮਿਸ਼ਨ ਦੇ ਸਕਦੇ ਹੋ ਕਿ ਉਹ ਹਰ ਮਹੀਨੇ ਤੁਹਾਡੇ ਖਾਤੇ ਤੋਂ ਇਸ ਸਕੀਮ ਲਈ ਬਣਦੀ ਕਿਸਤ ਆਪਣੇ ਆਪ ਕੱਟ ਲਵੇ।
- ਇਸਦੀ ਕਿਸਤ ਤੁਸੀਂ ਮਹੀਨਾਵਾਰ , ਤਿਮਾਹੀ, ਛਮਾਹੀ ਅਤੇ ਸਾਲਾਨਾ ਵੀ ਭਰ ਸਕਦੇ ਹੋ।
- ਤੁਹਾਡੀ ਪੈਨਸ਼ਨ ਸਕੀਮ ਸ਼ੁਰੂ ਹੋ ਜਾਵੇਗੀ ਤੇ ਤੁਹਾਨੂੰ ਬੈੰਕ ਵੱਲੋ ਮੈਸੇਜ ਆ ਜਾਵੇਗਾ।
ਅਟਲ ਪੈਨਸ਼ਨ ਯੋਜਨਾ APY ਲ਼ਈ ਫਾਰਮ ਡਾਊਨਲੋਡ ਕਰਨ ਦਾ ਤਰੀਕਾ ?
- ਸਭ ਤੋਂ ਪਹਿਲਾ ਤੁਸੀਂ ਆਫੀਸ਼ੀਅਲ ਵੈਬਸਾਇਟ https://npscra.nsdl.co.in/nsdl-forms.php ਨੂੰ ਖੋਲੋ।
- ਅਗਲੀ ਸਕਰੀਨ ਤੇ APY Subscriber Registration Form ਤੇ ਕਲਿੱਕ ਕਰੋ।
- ਕਲਿੱਕ ਕਰਨ ਤੋਂ ਬਾਅਦ ਫਾਰਮ ਡਾਊਨਲੋਡ ਹੋ ਜਾਵੇਗਾ, ਤੁਸੀਂ ਉਸਨੂੰ ਪ੍ਰਿੰਟ ਕਰਵਾ ਕੇ ਭਰਕੇ ਬੈਕ ਵਿੱਚ ਜਮਾ ਕਰਵਾ ਸਕਦੇ ਹੋ।
ਅਟਲ ਪੈਨਸ਼ਨ ਯੋਜਨਾ ਯੋਜਨਾ ਵਿੱਚ ਸਕੀਮ ਬੰਦ ਕਿਵੇਂ ਹੋ ਸਕਦੀ ਹੈ ?
60 ਸਾਲ ਦੀ ਉਮਰ ਪੂਰੀ ਹੋਣ ‘ਤੇ ਅਟਲ ਪੈਨਸ਼ਨ ਯੋਜਨਾ ਕਢਵਾਉਣਾ: 60 ਸਾਲ ਪੂਰੇ ਹੋਣ ਤੋਂ ਬਾਅਦ ਆਪਣੇ ਆਪ ਪੈਨਸ਼ਨ ਆਉਣੀ ਸ਼ੁਰੂ ਹੋ ਜਾਵੇਗੀ।
ਗਾਹਕ ਦੀ ਮੌਤ ਦੇ ਮਾਮਲੇ ਵਿੱਚ: ਜੇਕਰ ਗਾਹਕ ਦੀ ਮੌਤ ਹੋ ਜਾਂਦੀ ਹੈ ਤਾਂ ਪੈਨਸ਼ਨ ਦੀ ਰਕਮ ਗਾਹਕ ਦੇ ਜੀਵਨ ਸਾਥੀ ਨੂੰ ਪ੍ਰਦਾਨ ਕੀਤੀ ਜਾਵੇਗੀ ਅਤੇ ਜੇਕਰ ਦੋਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਪੈਨਸ਼ਨ ਰਾਸ਼ੀ ਉਨ੍ਹਾਂ ਦੇ ਨਾਮਜ਼ਦ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਵੇਗੀ।
60 ਸਾਲ ਦੀ ਉਮਰ ਤੋਂ ਪਹਿਲਾਂ ਕਢਵਾਉਣਾ: ਅਟਲ ਪੈਨਸ਼ਨ ਯੋਜਨਾ ਤੋਂ 60 ਸਾਲ ਦੀ ਉਮਰ ਤੋਂ ਪਹਿਲਾਂ ਕਢਵਾਉਣ ਦੀ ਇਜਾਜ਼ਤ ਨਹੀਂ ਹੈ। ਪਰ ਕੁਝ ਅਸਧਾਰਨ ਹਾਲਾਤਾਂ ਵਿੱਚ ਵਿਭਾਗ ਵੱਲੋਂ ਇਸ ਦੀ ਇਜਾਜ਼ਤ ਦਿੱਤੀ ਗਈ ਹੈ।
ਕਿਹੜੇ ਕਾਰਨਾਂ ਕਰਕੇ ਅਟਲ ਪੈਨਸ਼ਨ ਯੋਜਨਾ ਦਾ ਖਾਤਾ ਬੰਦ ਹੋ ਸਕਦਾ ਹੈ ?
ਜੇਕਰ ਬਿਨੈਕਾਰ ਅਟਲ ਪੈਨਸ਼ਨ ਯੋਜਨਾ ਦੇ ਤਹਿਤ ਕਿਸਤ ਨਹੀਂ ਭਰਦਾ ਤਾ ਉਸਦਾ ਖਾਤਾ 6 ਮਹੀਨਿਆਂ ਬਾਅਦ ਫ੍ਰੀਜ਼ ਕਰ ਦਿੱਤਾ ਜਾਵੇਗਾ। ਜੇਕਰ ਇਸ ਤੋਂ ਬਾਅਦ ਵੀ ਨਿਵੇਸ਼ਕ ਨੇ ਕੋਈ ਨਿਵੇਸ਼ ਨਹੀਂ ਕੀਤਾ ਤਾਂ ਉਸ ਦਾ ਖਾਤਾ 12 ਮਹੀਨਿਆਂ ਬਾਅਦ ਬੰਦ ਕਰ ਦਿੱਤਾ ਜਾਵੇਗਾ ਅਤੇ 24 ਮਹੀਨਿਆਂ ਬਾਅਦ ਉਸ ਦਾ ਪੱਕੇ ਤੌਰ ਤੇ ਖਾਤਾ ਬੰਦ ਕਰ ਦਿੱਤਾ ਜਾਵੇਗਾ। ਜੇਕਰ ਬਿਨੈਕਾਰ ਸਮੇਂ ਸਿਰ ਭੁਗਤਾਨ ਨਹੀਂ ਕਰ ਪਾਉਂਦਾ ਹੈ, ਤਾਂ ਉਸ ਨੂੰ ਜੁਰਮਾਨਾ ਭਰਨਾ ਪਵੇਗਾ। ਇਹ ਜੁਰਮਾਨਾ ₹1 ਤੋਂ ₹10 ਪ੍ਰਤੀ ਮਹੀਨਾ ਤੱਕ ਹੈ।
ਅਟਲ ਪੈਨਸ਼ਨ ਯੋਜਨਾ APY ਦਾ ਹੈਲਪਲਾਇਨ ਨੰਬਰ ਕੀ ਹੈ ?
ਅਟਲ ਪੈਨਸ਼ਨ ਯੋਜਨਾ APY ਦਾ ਹੈਲਪਲਾਇਨ ਨੰਬਰ 1800 210 0080 ਹੈ।
ਕਿਵੇਂ ਲੱਗੀ ਜਾਣਕਾਰੀ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ Atal Pension Yojana (APY) 2024 ਬਾਰੇ ਲਿਖਿਆ ਇਹ ਬਲੋਗ ਬਹੁਤ ਪਸੰਦ ਆਇਆ ਹੋਵੇਗਾ ਅਤੇ ਜਾਣਕਾਰੀ ਪੜਕੇ ਜੇਕਰ ਤੁਹਾਡੇ ਦਿਮਾਗ ਵਿੱਚ ਕੋਈ ਸਵਾਲ ਹਨ, ਤਾਂ ਤੁਸੀਂ ਕੁਮੈਂਟ ਕਰ ਸਕਦੇ ਹੋ। ਜੇਕਰ ਤੁਹਾਨੂੰ ਇਹ ਸਕੀਮ ਅਪਲਾਈ ਕਰਨ ਸਮੇਂ ਕੋਈ ਹੋਰ ਦਿੱਕਤ ਆ ਰਹੀ ਹੈ ਤਾ ਤੁਸੀਂ ਆਪਣੇ ਨਜਦੀਕੀ ਕੰਪਿਊਟਰ ਕੈਫੇ ਤੇ ਜਾ ਕੇ ਵੀ ਫਾਇਲ ਅਪਲਾਈ ਕਰਵਾ ਸਕਦੇ ਹੋ , ਇਹ ਦੁਕਾਨਾਂ ਆਮ ਤੌਰ ਤੇ ਕਚਿਹਰੀਆਂ ਜਾ ਤਹਿਸੀਲ ਦੇ ਬਾਹਰ ਹੁੰਦੀਆਂ ਹਨ। ਜੇਕਰ ਤੁਹਾਨੂੰ ਸਾਡੀ ਪੋਸਟ ਵਧੀਆ ਲੱਗੀ ਤਾਂ ਕਿਰਪਾ ਕਰਕੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨਾਲ ਸ਼ੇਅਰ ਕਰੋ। ਤੁਸੀਂ ਸਾਡੀ ਵੈਬਸਾਇਟ www.punjabijankari.com ਤੇ ਦਿਤੀ ਜਾਣਕਾਰੀ ਨੂੰ ਬਹੁਤ ਪਸੰਦ ਕਰ ਰਹੇ ਹੋ , ਇਸ ਲ਼ਈ ਤੁਹਾਡਾ ਬਹੁਤ , ਧੰਨਵਾਦ!