ਕੇਂਦਰੀ ਬਜਟ 2024 ਨੂੰ ਸੌਖੇ ਸ਼ਬਦਾਂ ਵਿੱਚ ਸਮਝੋ, ਕਿਹੜੇ ਖੇਤਰਾਂ ਤੇ ਆਉਣ ਵਾਲੇ ਸਮੇ ਵਿੱਚ ਦਿੱਤਾ ਧਿਆਨ

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ  ਨੇ 1 ਫਰਵਰੀ ਨੂੰ ਅੰਤਰਿਮ ਬਜਟ 2024 ਪੇਸ਼ ਕੀਤਾ ਹੈ। ਅੰਤਰਿਮ ਬਜਟ ਵਿੱਚ ਇਸ ਵਾਰ ਵਿੱਤ ਮੰਤਰੀ ਨੇ ਕੋਈ ਵੱਡੀ ਤਬਦੀਲੀ ਨਹੀਂ ਕੀਤੀ ਹੈ।  ਇਹ ਮੰਨਿਆ ਜਾਂਦਾ ਸੀ ਕਿ ਇਸ ਵਾਰ ਕੁਝ ਵੱਡੇ ਐਲਾਨ ਕੀਤੇ ਜਾਣਗੇ ਇਹੋ ਜਿਹਾ ਕੋਈ ਵੀ ਵੱਡਾ ਐਲਾਨ ਨਹੀਂ ਹੋਇਆ ਨਾਲ ਹੀ ਨਾਲ ਹੀ ਇਹ ਵੀ ਮੰਨਿਆ ਗਿਆ ਹੈ ਕਿ ਇਸ ਬਜਟ ਵਿੱਚ ਪੰਜਾਬ ਲਈ ਕੁਝ ਵੀ ਖਾਸ ਨਹੀਂ ਸੀ ਤੇ ਨਾ ਹੀ ਕਿਸਾਨਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਿਆ ਗਿਆ। ਪਰ ਫਿਰ ਵੀ ਜੋ ਕੁੱਝ ਖਾਸ ਹੈ ਉਸ ਬਾਰੇ ਅੱਜ ਪੰਜਾਬੀ ਜਾਣਕਾਰੀ ਦੇ ਇਸ ਆਰਟੀਕਲ ਨੂੰ ਪੜੋ। ਤੁਸੀਂ ਇਹ ਜਾਣਕਾਰੀ ਪੜਕੇ 10 ਮਿੰਟਾ ਵਿੱਚ ਪੂਰੇ ਬਜਟ ਦਾ ਨਿਚੋੜ ਸਮਝੋਗੇ।

Budget 2024

ਬਜਟ ਕੀ ਹੁੰਦਾ ਹੈ ?

ਜੇਕਰ ਬਜਟ ਨੂੰ ਸੋਖੇ ਤਰੀਕੇ ਨਾਲ ਸਮਝਿਆ ਜਾਵੇ ਤਾਂ ਬਜਟ ਸਰਕਾਰ ਦੀ ਕਮਾਈ ਤੇ ਖਰਚਿਆਂ ਦਾ ਲੇਖਾ ਜੋਖਾ ਹੈ। ਬਜਟ ਨਾਲ ਇਹ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਸਰਕਾਰ ਨੂੰ ਕਿੱਥੋਂ ਕਮਾਈ ਹੋਵੇਗੀ ਤੇ ਸਰਕਾਰੀ ਖਜਾਨਾ ਕਿੱਥੇ ਕਿੱਥੇ ਖਰਚਿਆ ਜਾਵੇਗਾ।  ਹਰ ਸਾਲ ਇਹ ਬਜਟ 1 ਫਰਵਰੀ ਨੂੰ ਸੰਸਦ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸ ਬਜਟ ਵਿੱਚ ਦੇਸ਼ ਦੇ ਹਰ ਖੇਤਰ ਲਈ ਨਿਸਚਿਤ ਰਕਮ ਖਰਚ ਲਈ ਤਹਿ ਕੀਤੀ ਜਾਂਦੀ ਹੈ ਪਿਛਲੇ ਸਾਲ ਦਾ ਲੇਖਾ ਜੋਖ਼ਾ ਵੀ ਦੱਸਿਆ ਜਾਂਦਾ ਹੈ।

ਮੋਦੀ ਸਰਕਾਰ ਦਾ ਆਖਰੀ ਕੇਂਦਰੀ ਬਜਟ 2024

ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਬਜਟ ਪੇਸ਼ ਕੀਤਾ ਹੈ , ਇਸ ਨੂੰ ਅੱਜ 10 ਮਿੰਟਾ ਵਿੱਚ ਸਮਝਾਂਗੇ।  ਲੋਕ ਸਭਾ ਦੀਆਂ ਚੋਣਾਂ ਅਪ੍ਰੈਲ ਜਾਂ ਮਈ ਦੇ ਵਿੱਚ ਹੋਣ ਜਾ ਰਹੀਆਂ ਨੇ ਨਵੀਂ ਸਰਕਾਰ ਦੇ ਬਣਨ ਤੋਂ ਬਾਅਦ ਫਿਰ ਜੁਲਾਈ ਦੇ ਵਿੱਚ ਪੂਰਾ ਬਜਟ ਪੇਸ਼ ਕੀਤਾ ਜਾਵੇਗਾ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਹ ਆਖਰੀ ਬਜਟ ਹੈ ਤੇ ਨਵੀਂ ਸੰਸਦ ਦੇ ਵਿੱਚ ਇਹ ਪਹਿਲਾ ਬਜਟ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਕਾਰਜਕਾਲ ਦਾ ਇਹ ਛੇਵਾਂ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਨੇ ਸੰਸਦ ਵਿੱਚ ਕਿਹਾ ਕਿ ਅਸੀਂ ਅੰਤਰਿਮ ਬਜਟ ਦੀ ਪਰੰਪਰਾ ਨੂੰ ਜਾਰੀ ਰੱਖਿਆ। ਅੰਤਿਮ ਅੰਤਰਿਮ ਬਜਟ ਦੀ ਪਰੰਪਰਾ ਯਾਨੀ ਕਿ ਅੰਤਰਿਮ ਬਜਟ ਦੇ ਵਿੱਚ ਕੋਈ ਵੀ ਲੋਕ ਲੁਭਾਓ ਐਲਾਨ ਨਹੀਂ ਕੀਤੇ ਜਾਂਦੇ ਇਹੀ ਕਾਰਨ ਹੈ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੇ ਅਜਿਹੇ ਐਲਾਨ ਕਰਨ ਤੋਂ ਗੁਰੇਜ਼ ਕਰਦੀ ਹੈ ।

ਕੇਂਦਰੀ ਬਜਟ 2024 ਦੇ ਮੁੱਖ ਐਲਾਨ

 ਆਓ ਅਸੀਂ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਸਿਹਤ ਨੂੰ ਲੈ ਕੇ ਕੁਝ ਐਲਾਨ ਕੀਤੇ ਗਏ ਜਿਨਾਂ ਵਿੱਚ ਇਹ ਮੁੱਖ ਗੱਲਾਂ ਹਨ।

  • ਵਿੱਤ ਮੰਤਰੀ ਅਨੁਸਾਰ ਮੌਜੂਦਾ ਸਿਹਤ ਢਾਂਚੇ ਨੂੰ ਸੁਧਾਰਨ ਲਈ ਹੋਰ ਨਵੇਂ ਮੈਡੀਕਲ ਕਾਲਜ ਬਣਾਏ ਜਾਣਗੇ। ਛੋਟੀਆਂ ਬੱਚੀਆਂ ਨੂੰ ਸਰਵਾਈਕਲ ਦੇ ਕੈਂਸਰ ਤੋਂ ਬਚਾਉਣ ਲਈ ਸਰਕਾਰ ਵੱਲੋਂ ਟੀਕਾਕਰਨ ਕੀਤਾ ਜਾਵੇਗਾ। ਆਂਗਣਵਾੜੀ ਨੂੰ ਅਪਗਰੇਡ ਕੀਤਾ ਜਾਏਗਾ ਤੇ ਪੋਸ਼ਣ 2.O ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਂਦੀ ਜਾਵੇਗੀ।
  • ਔਰਤਾਂ ਲਈ ਵਿੱਤ ਮੰਤਰੀ ਨੇ ਕਿਹਾ ਕਿ ਇੱਕ ਕਰੋੜ ਔਰਤਾਂ ਪਹਿਲਾਂ ਹੀ ਲੱਖਪਤੀ ਦੀਦੀ ਬਣ ਚੁੱਕੀਆਂ ਹਨ ਹੁਣ ਅਗਲਾ ਮਿਸ਼ਨ 1 ਕਰੋੜ ਔਰਤਾਂ ਨੂੰ ਲੱਖਪਤੀ ਦੀਦੀ ਬਣਾਉਣ ਦਾ ਹੈ।
  • ਮਿਡਲ ਕਲਾਸ ਦੇ ਲਈ ਸਰਕਾਰ ਮੱਧ ਵਰਗ ਲਈ ਆਵਾਜ਼ ਯੋਜਨਾ ਲਿਆਵੇਗੀ । ਪ੍ਰਧਾਨ ਮੰਤਰੀ ਆਵਾਜ ਯੋਜਨਾ ਵਿੱਚ 2 ਕਰੋੜ ਹੋਰ ਮਕਾਨ ਜਾਣਗੇ।  ਪਹਿਲਾ ਇਸ ਸਕੀਮ ਦੌਰਾਨ ਹੁਣ ਤੱਕ ਲੱਗਭਗ 1 ਕਰੋੜ ਮਕਾਨ ਬਣਾਏ ਗਏ ਹਨ। 
  • ਜੇਕਰ ਇਨਕਮ ਟੈਕਸ ਦੀ ਗੱਲ ਕੀਤੀ ਜਾਵੇ ਤਾਂ ਇਨਕਮ ਟੈਕਸ ਸਲੈਬ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤਾ ਗਿਆ ਹੈ। ਸਾਰੇ ਕੰਮਾਂ ਲਈ ਉਨ੍ਹਾਂ ਹੀ ਟੈਕਸ ਦੇਣਾ ਪਵੇਗਾ। ਜਦਕਿ ਇਨਕਮ ਟੈਕਸ ਕਲੈਕਸ਼ਨ 10 ਸਾਲਾਂ ਚ ਤਿੰਨ ਗੁਣਾ ਵਧੀ ਹੈ।
  • ਵਿੱਤ ਮੰਤਰੀ ਨੇ ਇਹ ਦੱਸਿਆ ਕਿ ਸੂਰਿਆਂਉਦੇ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਯੋਜਨਾ ਦੇ ਤਹਿਤ ਉਹਨਾਂ ਲੋਕਾਂ ਨੂੰ 300 ਯੂਨਿਟ ਤੱਕ ਮੁਫਤ ਬਿਜਲੀ ਦਿੱਤੀ ਜਾਵੇਗੀ ਜਿਨਾਂ ਦੇ ਘਰਾਂ ਦੇ ਵਿੱਚ ਸੋਲਰ ਸਿਸਟਮ ਲੱਗਿਆ ਹੋਇਆ।  ਦੇਸ਼ ਭਰ ਦੇ ਵਿੱਚ 1 ਕਰੋੜ ਘਰਾਂ ਦੇ ਵਿੱਚ ਛੱਤ ਤੇ ਸੋਲਰ ਪੈਨਲ ਲਗਾਏ ਜਾਣਗੇ।
  • ਮੈਟਰੋ ਰੇਲ ਅਤੇ ਨਮੋ ਇੰਡੀਆ ਰੇਲ ਦਾ ਹੋਰ ਸ਼ਹਿਰਾਂ ਵਿੱਚ ਵਿਸਤਾਰ ਕਰਨ ਦੀ ਯੋਜਨਾ ਹੈ, ਜਿਸ ਨਾਲ ਸ਼ਹਿਰੀ ਸੰਪਰਕ ਵਿੱਚ ਸੁਧਾਰ ਹੋਵੇਗਾ।
  • 10 ਸਾਲਾਂ ਦੇ ਵਿੱਚ ਹਵਾਈ ਅੱਡਿਆਂ ਦੀ ਗਿਣਤੀ ਦੁਗਣੀ ਕਰ ਦਿੱਤੀ ਗਈ ਅਤੇ ਦੇਸ਼ ਦੇ ਵਿੱਚ 1000 ਤੋਂ ਵੱਧ ਨਵੇਂ ਜਹਾਜ਼ਾਂ ਦਾ ਆਰਡਰ ਦਿੱਤਾ ਗਿਆ।
  • ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ ਨੂੰ 2028 ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
  • ਰੇਲਵੇ ਲ਼ਈ ਐਲਾਨ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਬੰਦੇਮਾਤਰਮ ਭਾਰਤ ਚ 40 ਹਜਾਰ ਬੋਗੀਆਂ ਨੂੰ ਅਪਗ੍ਰੇਡ ਕੀਤਾ ਗਿਆ।
  • ਸਰਕਾਰ ਖੇਤੀ ਖੇਤਰ ਵਿੱਚ ਆਪਣਾ ਨਿਵੇਸ਼ ਵਧਾਉਣ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ 2024-25 ਵਿੱਚ ਖੇਤੀਬਾੜੀ, ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਅਤੇ ਉਨ੍ਹਾਂ ਦੀ ਮਾਰਕੀਟਿੰਗ ਅਤੇ ਬ੍ਰਾਂਡਿੰਗ ‘ਤੇ ਧਿਆਨ ਕੇਂਦਰਿਤ ਕਰੇਗੀ।
  • ਸੈਰ ਸਪਾਟੇ ਨੂੰ ਹੋਰ ਹੁਲਾਰਾ ਦੇਣ ਲਈ ਕਰਜ਼ਾ ਮੁਹਈਆ ਕਰਵਾਇਆ ਜਾਵੇਗਾ।

ਪਿਛਲੇ 10 ਸਾਲਾਂ ਦੇ ਬਜਟ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਗਏ

ਜਿਸ ਤੇ ਸਭ ਤੋਂ ਵੱਧ ਧਿਆਨ ਦਿੱਤਾ ਪਹਿਲਾ ਇਹ ਹੈ ਗਰੀਬਾਂ ਲਈ ਸਰਕਾਰ ਨੇ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦਾ ਦਾਅਵਾ ਕੀਤਾ ਹੈ। ਗਰੀਬ ਕਲਿਆਣ ਯੋਜਨਾ ਦੇ ਤਹਿਤ ਖਾਤਿਆਂ ਦੇ ਵਿੱਚ 34 ਲੱਖ ਕਰੋੜ ਰੁਪਏ ਭੇਜੇ ਗਏ ਨੇ ਇਹ ਵੀ ਦਾਵਾ ਕੀਤਾ ਹਰ ਘਰ ਤੱਕ ਪਾਣੀ ਬਿਜਲੀ ਗੈਸ ਵਿੱਤੀ ਸੇਵਾਵਾਂ ਅਤੇ ਸਾਰਿਆਂ ਲਈ ਬੈਂਕ ਖਾਤੇ ਖੋਲਣ ਲਈ ਕੰਮ ਕੀਤਾ ਗਿਆ।

ਇਹ ਵੀ ਦਾਅਵੇ ਕੀਤੇ ਗਏ ਭੋਜਨ ਸਬੰਧੀ ਚਿੰਤਾਵਾਂ ਦਾ ਹੱਲ ਕੀਤਾ ਗਿਆ ਹੈ ਤੇ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਮੁਹਈਆ ਕਰਵਾਇਆ ਗਿਆ। ਪੇਂਡੂ ਖੇਤਰਾਂ ਦੇ ਲੋਕਾਂ ਦੀ ਆਮਦਨ ਵਧੀ ਹੈ।

ਨੌਜਵਾਨਾਂ ਦੇ ਲਈ ਸਕਿਲ ਇੰਡੀਆ ਮਿਸ਼ਨ ਦੇ ਤਹਿਤ 1.4  ਕਰੋੜ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ।  3 ਹਜਾਰ ਨਵੀਆਂ ITI ਬਣਾਈਆ ਗਈਆਂ।

ਇਨਕਮ ਟੈਕਸ ਰਿਟਰਨ ਦੀ ਰਿਫੰਡ ਦਾ ਸਮਾਂ 93 ਦਿਨਾਂ ਸੀ ਜੋ ਕਿ ਹੁਣ ਘਟਾ ਕੇ 10 ਦਿਨ ਕਰ ਦਿੱਤਾ ਗਿਆ ਹੈ। ਪਿਛਲੇ 10 ਸਾਲਾਂ ਵਿੱਚ ਸਰਕਾਰ ਕੋਲ ਟੈਕਸ ਦੀ  ਵਸੂਲੀ ਵਧੀ ਹੈ। ਕਿਉਂਕਿ ਇਨਕਮ ਟੈਕਸ ਭਰਨ ਵਾਲਿਆਂ ਦੀ ਗਿਣਤੀ 2.4 ਗੁਣਾ ਵਧ ਗਈ ਹੈ।

ਪ੍ਰਧਾਨ ਮੰਤਰੀ-ਫਸਲ ਬੀਮਾ ਯੋਜਨਾ ਦੇ ਤਹਿਤ, ਚਾਰ ਕਰੋੜ ਕਿਸਾਨਾਂ ਨੂੰ ਫਸਲ ਬੀਮਾ ਪ੍ਰਦਾਨ ਕੀਤਾ ਗਿਆ ਸੀ

ਤੁਹਾਡੇ ਸੁਝਾਵ 

ਇਸ ਬਜਟ ਬਾਰੇ ਪੜਕੇ ਤੁਹਾਨੂੰ ਕੀ ਲੱਗਾ ਕਿ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਇਸ ਦੇ ਵਿੱਚ ਇਹ ਕਮੀ ਹੈ ਜਾਂ ਫਿਰ ਇਹ ਇਹ ਐਲਾਨ ਸਹੀ ਹੈ ਜਾ ਇਸ ਤੋਂ ਬਿਨਾ ਕਿਸ ਖੇਤਰ ਤੇ ਧਿਆਨ ਦੇਣਾ ਚਾਹੀਦਾ ਸੀ , ਇਸ ਬਾਰੇ ਆਪਣੇ ਕੀਮਤੀ ਕੁਮੈਂਟ ਕਰਕੇ ਸਾਨੂੰ ਦੱਸੋ। ਬਾਕੀ ਪੰਜਾਬੀ ਜਾਣਕਾਰੀ ਦੀ ਇਸ ਵੈਬਸਾਇਟ www.punjabijankari.com ਤੇ ਹੋਰ ਵੀ ਸਰਕਾਰੀ ਸਕੀਮਾਂ , ਪੰਜਾਬ ਸਰਕਾਰ ਦੀਆਂ ਯੋਜਨਾਵਾਂ ਬਾਰੇ ਪੜਨ ਲਈ ਵਿਜਟ ਕਰਦੇ ਰਹੋ।  ਧੰਨਵਾਦ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment