ਕੰਪਿਊਟਰ ਕੀ ਹੈ, ਜਾਣੋ ਵਿਸ਼ੇਸ਼ਤਾਵਾਂ, ਪਰਿਭਾਸ਼ਾਵਾਂ, ਕਿਸਮਾਂ ਅਤੇ ਮੁੱਖ ਕੰਮਾਂ ਬਾਰੇ  – Computer in Punjabi

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਆਸਾਨ ਸ਼ਬਦਾਂ ਸਮਝੋ What is Computer in Punjabi ਅਤੇ ਕਿਵੇਂ ਮਨੁੱਖ ਦੇ ਦਿਮਾਗ ਵਾਂਗ ਕੰਮ ਕਰਦਾ ਹੈ

ਕੰਪਿਊਟਰ ਇੱਕ ਅਜਿਹਾ ਡੀਵਾਈਸ ਹੈ ਜੋ ਅੱਜਕੱਲ੍ਹ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੋ ਗਿਆ ਹੈ। ਕੰਪਿਊਟਰ ਸਾਡੇ ਔਖੇ ਕੰਮਾਂ ਨੂੰ ਆਸਾਨ ਬਣਾ ਦਿੰਦਾ ਹੈ ਕਿਉਂਕਿ ਇਸ ਬਾਰੇ ਸੋਚਣਾ ਕੰਪਿਊਟਰ ਦਾ ਕੰਮ ਹੈ। ਅਸੀਂ ਕੰਪਿਊਟਰ ਨੂੰ ਸਿਰਫ਼ ਕੀਬੋਰਡ ਅਤੇ ਮਾਊਸ ਰਾਹੀਂ ਇੰਸਟ੍ਰਕਸ਼ਨ ਦਿੰਦੇ ਹਾਂ।.

ਕੰਪਿਊਟਰ ਕੀ ਹੈ, ਜਾਣੋ ਵਿਸ਼ੇਸ਼ਤਾਵਾਂ, ਪਰਿਭਾਸ਼ਾਵਾਂ, ਕਿਸਮਾਂ ਅਤੇ ਮੁੱਖ ਕੰਮਾਂ ਬਾਰੇ  - Computer in Punjabi

ਕੰਪਿਊਟਰ ਵਿੱਚ CPU, ਮਾਨੀਟਰ, ਕੀ-ਬੋਰਡ ਅਤੇ ਮਾਊਸ ਹੁੰਦਾ ਹੈ। ਸਾਰੀ ਪ੍ਰੋਸੈਸਿੰਗ CPU ‘ਤੇ ਹੁੰਦੀ ਹੈ ਅਤੇ ਜੋ ਵੀ ਅਸੀਂ ਕਰਦੇ ਹਾਂ ਉਹ ਮਾਨੀਟਰ ‘ਤੇ ਦਿਖਾਈ ਦਿੰਦਾ ਹੈ। ਕੰਪਿਊਟਰ ਦੀ ਮਦਦ ਨਾਲ ਅਸੀਂ ਆਨਲਾਈਨ ਖਰੀਦਦਾਰੀ, ਟਿਕਟ ਬੁਕਿੰਗ, ਗੇਮ ਖੇਡਣ ਅਤੇ ਹੋਰ ਬਹੁਤ ਸਾਰੇ ਕੰਮ ਕਰ ਸਕਦੇ ਹਾਂ। ਇਸ ਲਈ ਕੰਪਿਊਟਰ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਰਹਿ ਜਾਂਦਾ ਹੈ। ਅੱਜ-ਕੱਲ੍ਹ ਹਰ ਘਰ ਵਿੱਚ ਕੰਪਿਊਟਰ ਜ਼ਰੂਰੀ ਹੈ। ਆਆਓ ਜਾਣਦੇ ਹਾਂ Computer in Punjabi ਵਿੱਚ।

ਕੰਪਿਊਟਰ ਬਾਰੇ ਜਾਣਕਾਰੀ
ਇਸ ਲੇਖ਼ ਵਿਚ:

ਕੰਪਿਊਟਰ ਦਾ ਇਤਿਹਾਸ – History of Computer in Punjabi

ਕੰਪਿਊਟਰ ਇਤਿਹਾਸ ਵਿੱਚ ਸਾਡੀ ਯਾਤਰਾ ਸਭ ਤੋਂ ਪਹਿਲੇ ਕੰਪਿਊਟਿੰਗ ਯੰਤਰਾਂ ਜਿਵੇਂ ਕਿ ਅਬੇਕਸ ਨਾਲ ਸ਼ੁਰੂ ਹੁੰਦੀ ਹੈ, ਜਿਸਦੀ ਵਰਤੋਂ ਸਧਾਰਨ ਗਣਿਤ ਗਣਨਾ ਲਈ ਕੀਤੀ ਜਾਂਦੀ ਸੀ। ਫਿਰ 17ਵੀਂ ਅਤੇ 18ਵੀਂ ਸਦੀ ਵਿੱਚ ਪਾਸਕਲ ਦਾ ਕੈਲਕੁਲੇਟਰ ਅਤੇ ਜੈਕਵਾਰਡ ਲੂਮ ਵਰਗੀਆਂ ਵਿਕਸਿਤ ਮਕੈਨੀਕਲ ਮਸ਼ੀਨਾਂ ਆਈਆਂ।

ਹਾਲਾਂਕਿ, ਆਧੁਨਿਕ ਕੰਪਿਊਟਰਾਂ ਦਾ ਅਸਲ ਵਿਕਾਸ 20ਵੀਂ ਸਦੀ ਵਿੱਚ ਹੀ ਸ਼ੁਰੂ ਹੋਇਆ ਸੀ। 1946 ਵਿੱਚ ਪੇਸ਼ ਕੀਤੇ ਗਏ ਇਲੈਕਟ੍ਰਾਨਿਕ ਨਿਊਮੇਰਿਕਲ ਇੰਟੀਗ੍ਰੇਟਰ ਐਂਡ ਕੰਪਿਊਟਰ (ENIAC), ਜਿਸ ਨੂੰ ਆਧੁਨਿਕ ਕੰਪਿਊਟਰਾਂ ਦਾ ਜਨਕ ਮੰਨਿਆ ਜਾਂਦਾ ਹੈ। ਉੱਥੋਂ, ਕੰਪਿਊਟਰ ਨੇ ਤੇਜ਼ੀ ਨਾਲ ਵਿਕਾਸ ਕੀਤਾ, ਮੁੱਖ ਫਰੇਮਾਂ ਵਾਲੀਆਂ ਵੱਡੀਆਂ ਮਸ਼ੀਨਾਂ ਤੋਂ, 1970 ਦੇ ਦਹਾਕੇ ਵਿੱਚ ਨਿੱਜੀ ਕੰਪਿਊਟਰਾਂ ਤੱਕ, ਅਤੇ ਅੱਜ ਦੀਆਂ ਸ਼ਕਤੀਸ਼ਾਲੀ ਮਸ਼ੀਨਾਂ ਤੱਕ।

ਕੰਪਿਊਟਰ ਦੀ ਖੋਜ ਕਿਸ ਨੇ ਕੀਤੀ?

ਆਧੁਨਿਕ ਕੰਪਿਊਟਰ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਉਂਝ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਕੰਪਿਊਟਿੰਗ ਖੇਤਰ ਵਿੱਚ ਯੋਗਦਾਨ ਦਿੱਤਾ ਹੈ। ਪਰ ਇਨ੍ਹਾਂ ਸਾਰਿਆਂ ਵਿੱਚੋਂ ‘ਚਾਰਲਸ ਬਾਬੇਜ’ ਦਾ ਯੋਗਦਾਨ ਸਭ ਤੋਂ ਜ਼ਿਆਦਾ ਹੈ। ਕਿਉਂਕਿ ਉਹਨਾਂ ਨੇ ਹੀ ਸਭ ਤੋਂ ਪਹਿਲਾਂ 1837 ਵਿੱਚ Analytical Engine ਕੱਢਿਆ ਸੀ।

ਆਧੁਨਿਕ ਕੰਪਿਊਟਰ ਦੇ ਪਿਤਾ “ਚਾਰਲਸ ਬਾਬੇਜ”

ਉਹਨਾਂ ਦੇ ਇਸ ਇੰਜਣ ਵਿੱਚ ALU, ਬੇਸਿਕ ਫਲੋ ਕੰਟਰੋਲ ਅਤੇ Integrated Memory ਦਾ Concept ਲਾਗੂ ਕੀਤਾ ਗਿਆ ਸੀ। ਅੱਜ ਦੇ ਕੰਪਿਊਟਰਾਂ ਨੂੰ ਇਸ ਮਾਡਲ ਦੇ ਆਧਾਰ ‘ਤੇ ਹੀ ਡਿਜ਼ਾਈਨ ਕੀਤਾ ਗਿਆ। ਇਸ ਲਈ ਉਹਨਾਂ ਦਾ ਯੋਗਦਾਨ ਵੱਧ ਤੋਂ ਵੱਧ ਹੈ। ਇਸੇ ਕਰਕੇ ਉਨ੍ਹਾਂ ਨੂੰ ਕੰਪਿਊਟਰ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ।

ਕੰਪਿਊਟਰ ਦੀ ਪਰਿਭਾਸ਼ਾ ਦਿਓ – Definition of Computer In Punjabi

ਇਸ ਦਾ ਨਾਂ ਅੰਗਰੇਜ਼ੀ ਸ਼ਬਦ ‘ਕੰਪਿਊਟ’ ਤੋਂ ਆਇਆ ਹੈ, ਜਿਸਦਾ ਅਰਥ ਹੈ ‘ਗਣਨਾ ਕਰਨਾ’। ਕੰਪਿਊਟਰ ਦੀ ਪਰਿਭਾਸ਼ਾ ਇੱਕ ਇਲੈਕਟ੍ਰਾਨਿਕ ਮਕੈਨੀਕਲ ਉਪਕਰਨ ਹੈ ਜੋ ਇਨਪੁਟ ਡਾਟਾ ਨੂੰ ਪ੍ਰੋਸੈਸ ਕਰਨ, ਇਸਨੂੰ ਕੰਪਿਊਟੇਸ਼ਨਲ ਰੂਪ ਵਿੱਚ ਬਦਲਣ ਅਤੇ ਆਉਟਪੁੱਟ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।

ਕੰਪਿਊਟਰ ਦੇ ਵੱਖ-ਵੱਖ ਹਿੱਸੇ ਹੁੰਦੇ ਹਨ, ਜਿਵੇਂ ਕਿ CPU (ਸੈਂਟਰਲ ਪ੍ਰੋਸੈਸਿੰਗ ਯੂਨਿਟ), RAM (ਰੈਂਡਮ ਐਕਸੈਸ ਮੈਮੋਰੀ), ਅਤੇ ਸਟੋਰੇਜ ਡਿਵਾਈਸ (ਹਾਰਡ ਡਿਸਕ, SSD), ਅਤੇ ਇਨਪੁਟ ਅਤੇ ਆਉਟਪੁੱਟ ਉਪਕਰਨ ਜਿਵੇਂ ਕੀ-ਬੋਰਡ, ਮਾਊਸ, ਮਾਨੀਟਰ, ਅਤੇ ਪ੍ਰਿੰਟਰ ਵਰਗੇ ਉਪਕਰਨ ਵੀ ਮਹੱਤਵਪੂਰਨ ਭਾਗ ਹਨ।

ਕੰਪਿਊਟਰ ਦਾ ਕੰਮ ਡਾਟਾ ਟ੍ਰਾਂਸਫਰ ਕਰਨਾ, ਇਸਦੀ ਪ੍ਰਕਿਰਿਆ ਕਰਨਾ ਅਤੇ ਅੰਤਮ ਨਤੀਜਿਆਂ ਨੂੰ ਦਿਖਾਉਣਾ ਹੈ। ਇਹ ਕੰਮ ਵੱਖ-ਵੱਖ ਸਾਫਟਵੇਅ ਰਾਹੀਂ ਕੀਤਾ ਜਾਂਦਾ ਹੈ, ਜੋ ਕਿ ਨਿਰਦੇਸ਼ਾਂ ਦਾ ਸਮੂਹ ਹੁੰਦਾ ਹੈ, ਜਿਸ ਦੀ ਪਾਲਣਾ ਕੰਪਿਊਟਰ ਦੁਆਰਾ ਕੀਤੀ ਜਾਂਦੀ ਹੈ।

ਇਸ ਤਰ੍ਹਾਂ, ਕੰਪਿਊਟਰ ਦੀ ਪਰਿਭਾਸ਼ਾ ਇੱਕ ਮਕੈਨੀਕਲ ਉਪਕਰਨ ਹੈ ਜੋ ਆਪਣੇ ਆਪ ਕੰਮ ਕਰਨ, ਡਾਟਾ ਦੀ ਪ੍ਰਕਿਰਿਆ ਕਰਨ ਅਤੇ ਸਹੀ ਨਤੀਜੇ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।

ਕਿਸ ਤਰੀਕੇ ਨਾਲ ਕੰਪਿਊਟਰ ਆਪਣਾ ਕੰਮ ਕਰਦਾ ਹੈ?

ਕੰਪਿਊਟਰ ਇੱਕ ਅਜਿਹਾ ਇਲੈਕਟ੍ਰਾਨਿਕ ਡੀਵਾਈਸ ਹੈ ਜੋ ਡਾਟਾ ਨੂੰ ਪ੍ਰੋਸੈੱਸ ਕਰਕੇ ਜਾਣਕਾਰੀ ਦਿੰਦਾ ਹੈ। ਇਸ ਵਿੱਚ ਹਾਰਡਵੇਅਰ ਅਤੇ ਸਾਫਟਵੇਅਰ ਦੋਵੇਂ ਸ਼ਾਮਲ ਹਨ। ਹਾਰਡਵੇਅਰ ਕੰਪਿਊਟਰ ਦੇ physical ਹਿੱਸਿਆਂ ਨੂੰ ਕਿਹਾ ਜਾਂਦਾ ਹੈ, ਜਿਵੇਂ ਕਿ ਕੀਬੋਰਡ, ਮਾਊਸ, ਮਾਨੀਟਰ, ਆਦਿ। ਸਾਫਟਵੇਅਰ, ਉਹ ਪ੍ਰੋਗਰਾਮ ਅਤੇ ਓਪਰੇਟਿੰਗ ਸਿਸਟਮ ਹੁੰਦੇ ਹਨ ਜੋ ਕੰਪਿਊਟਰ ਨੂੰ ਹਿਦਾਇਤ ਦਿੰਦੇ ਹਨ ਕਿ ਕੀ ਕਰਨਾ ਹੈ।

ਅਸੀਂ ਕੰਪਿਊਟਰ ਨੂੰ ਇਨਪੁਟ ਦਿੰਦੇ ਹਾਂ, ਫਿਰ ਇਹ ਉਸ ਇਨਪੁਟ ਨੂੰ ਪ੍ਰੋਸੈਸ ਕਰਕੇ ਆਉਟਪੁੱਟ ਦਿੰਦਾ ਹੈ। ਅੱਜ-ਕੱਲ੍ਹ, ਕੰਪਿਊਟਰ ਦੀ ਮਦਦ ਨਾਲ, ਅਸੀਂ ਬਹੁਤ ਸਾਰੀਆਂ activities ਕਰ ਸਕਦੇ ਹਾਂ, ਜਿਵੇਂ ਕਿ ਇੰਟਰਨੈਟ ਬ੍ਰਾਊਜ਼ਿੰਗ, ਈਮੇਲ, ਗੇਮਜ਼, ਪ੍ਰੋਗਰਾਮਿੰਗ, ਗ੍ਰਾਫਿਕ ਡਿਜ਼ਾਈਨ ਆਦਿ। ਕੰਪਿਊਟਰ ਦੀ ਮਦਦ ਨਾਲ ਸਾਡੀ ਜ਼ਿੰਦਗੀ ਬਹੁਤ ਆਸਾਨ ਹੋ ਗਈ ਹੈ।

ਕੰਪਿਊਟਰ ਦੀ ਬਹੁਤ ਜ਼ਿਆਦਾ ਸਮਰੱਥਾ ਹੈ, ਇਹ ਕਿਸੇ ਵੀ ਕਿਸਮ ਦੀ ਵੱਡੀ ਸਮੱਸਿਆ ਨੂੰ ਹੱਲ ਕਰ ਸਕਦਾ ਹੈ, ਬਹੁਤ ਸਾਰੇ ਡਾਟਾ ਨੂੰ ਸਟੋਰ ਕਰ ਸਕਦਾ ਹੈ, ਅਤੇ ਇਸ ਦਾ ਵਿਸ਼ਲੇਸ਼ਣ ਕਰ ਸਕਦਾ ਹੈ। ਇਸ ਤੋਂ ਇਲਾਵਾ, ਅਸੀਂ ਮਲਟੀਮੀਡੀਆ, ਇੰਟਰਨੈਟ, ਗੇਮ ਅਤੇ ਹੋਰ ਬਹੁਤ ਸਾਰੇ ਕੰਮ ਵੀ ਕਰ ਸਕਦੇ ਹਾਂ।

ਕੰਪਿਊਟਰ ਦਾ ਪੂਰਾ ਨਾਮ ਕੀ ਹੈ? – Full form of Computer in Punjabi

C – Commonly – ਕੋਮਨਲੀ
O – Operated – ਉਪਰੇਟਡ
M – Machine – ਮਸ਼ੀਨ
P – Particularly – ਪਾਰਟੀਕੂਲਰੀ
U – Used for – ਯੁਜਡ ਫਾਰ
T – Technical and – ਟੈਕਨੀਕਲ ਐਂਡ
E – Educational – ਐਜੂਕੇਸ਼ਨ
R – Research – ਰਿਸਰਚ

ਕੰਪਿਊਟਰ ਕਿਵੇਂ ਕੰਮ ਕਰਦਾ ਹੈ?

ਕੰਪਿਊਟਰ ਦਾ ਕੰਮਕਾਜ ਨਿਮਨਲਿਖਤ ਕੰਪਿਊਟੇਸ਼ਨਲ ਨਿਰਦੇਸ਼ਾਂ ‘ਤੇ ਆਧਾਰਿਤ ਹੈ। ਇਹ ਨਿਰਦੇਸ਼ ਇੱਕ ਖਾਸ ਕ੍ਰਮ ਵਿੱਚ ਹਨ ਜਿਸ ਨੂੰ ਅਸੀਂ ਸਾਫਟਵੇਅਰ ਕਹਿੰਦੇ ਹਾਂ। ਕੰਪਿਊਟਰ ਦੀ ਕਾਰਗੁਜ਼ਾਰੀ ਨੂੰ ਅਨੁਕੂਲ ਬਣਾਉਣ ਲਈ ਵੱਖ-ਵੱਖ ਕਿਸਮਾਂ ਦੇ ਸਾਫਟਵੇਅਰ ਉਪਯੋਗ ਵਿੱਚ ਲਿਆਂਦੇ ਜਾਂਦੇ ਹਨ।

Computer ki hai in punjabi

ਕੰਪਿਊਟਰ ਦਾ ਮੁੱਖ ਹਿੱਸਾ CPU (ਸੈਂਟਰਲ ਪ੍ਰੋਸੈਸਿੰਗ ਯੂਨਿਟ) ਹੈ, ਜੋ ਡਾਟਾ ਨੂੰ ਪ੍ਰੋਸੈਸ ਕਰਦਾ ਹੈ। ਇਸ ਦੇ ਦੋ ਭਾਗ ਹਨ – ਕੰਟਰੋਲ ਯੂਨਿਟ ਅਤੇ ਐਰਿਥਮੈਟਿਕ ਲਾਜਿਕ ਯੂਨਿਟ (ਏ.ਐਲ.ਯੂ.)। ਕੰਟਰੋਲ ਯੂਨਿਟ ਸਾਰੇ ਇੰਪੁੱਟ ਅਤੇ ਆਉਟਪੁੱਟ ਡਿਵਾਈਸਾਂ ਨੂੰ ਨਿਯੰਤਰਿਤ ਕਰਦਾ ਹੈ, ਜਦਕਿ ALU ਗਣਨਾਤਮਕ ਅਤੇ ਲਾਜ਼ੀਕਲ ਕੰਮਾਂ ਨੂੰ ਕਰਦਾ ਹੈ।

ਜਦੋਂ ਅਸੀਂ ਕੋਈ ਕੰਮ ਕਰਨਾ ਹੁੰਦਾ ਹੈ, ਅਸੀਂ ਇਸ ਨੂੰ ਉਸ ਨੂੰ ਇਨਪੁਟ ਡਿਵਾਈਸ ਜਿਵੇਂ ਕਿ ਕੀਬੋਰਡ ਜਾਂ ਮਾਊਸ ਰਾਹੀਂ ਦਿੰਦੇ ਹਾਂ। ਇਸ ਇਨਪੁਟ ਨੂੰ ਬਾਈਨਰੀ ਕੋਡ ਵਿੱਚ ਬਦਲਿਆ ਜਾਂਦਾ ਹੈ ਜਿਸ ਨੂੰ ਕੰਪਿਊਟਰ ਸਮਝ ਸਕਦਾ ਹੈ। ਇਹ ਬਾਈਨਰੀ ਕੋਡ CPU ਨੂੰ ਭੇਜਿਆ ਜਾਂਦਾ ਹੈ, ਜਿੱਥੇ ਇਸ ਨੂੰ ਪ੍ਰੋਸੈਸ ਕੀਤਾ ਜਾਂਦਾ ਹੈ।

CPU ਦੁਆਰਾ ਪ੍ਰੋਸੈਸ ਕੀਤਾ ਗਏ ਡਾਟਾ ਨੂੰ ਫਿਰ ਆਉਟਪੁੱਟ ਡਿਵਾਈਸ ਜਿਵੇਂ ਕਿ ਮਾਨੀਟਰ ਜਾਂ ਪ੍ਰਿੰਟਰ ‘ਤੇ ਦਿਖਾਇਆ ਜਾਂਦਾ ਹੈ। ਇਸ ਤਰ੍ਹਾਂ, ਕੰਪਿਊਟਰ ਦੇ ਵੱਖ-ਵੱਖ ਹਿੱਸੇ ਇਕੱਠੇ ਕੰਮ ਕਰਦੇ ਹਨ ਅਤੇ ਸਾਡੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ।

ਜੇਕਰ ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰੋਗੇ ਤਾਂ ਇਹ ਇਸ ਤਰ੍ਹਾਂ ਹੋਵੇਗਾ, ਆਮ ਓਪਰੇਟਿੰਗ ਮਸ਼ੀਨ ਵਿਸ਼ੇਸ਼ ਤੌਰ ‘ਤੇ ਵਪਾਰ, ਸਿੱਖਿਆ ਅਤੇ ਖੋਜ ਲਈ ਵਰਤੀ ਜਾਂਦੀ ਹੈ।

ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ

ਕੰਪਿਊਟਰ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ:-

  • Speed: ਵੱਡੀ ਮਾਤਰਾ ਵਿੱਚ ਡਾਟਾ ਨੂੰ ਪ੍ਰੋਸੈਸ ਕਰਨ ਵਿੱਚ ਇੱਕ ਕੰਪਿਊਟਰ ਮਨੁੱਖ ਨਾਲੋਂ ਤੇਜ਼ ਹੈ ਕਿਉਂਕਿ ਇਹ ਬਹੁਤ ਸਾਰੀਆਂ ਗਣਨਾਵਾਂ ਤੇਜ਼ੀ ਨਾਲ ਕਰ ਸਕਦਾ ਹੈ।
  • Accuracy: ਵਿਗਿਆਨਿਕ ਅਤੇ ਡਾਟਾ ਵਿਸ਼ਲੇਸ਼ਕ ਉਹਨਾਂ ਕੰਮਾਂ ਲਈ ਕੰਪਿਊਟਰਾਂ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਲਈ ਸਹੀ ਨਤੀਜਿਆਂ ਦੀ ਲੋੜ ਹੁੰਦੀ ਹੈ, ਜਿਵੇਂ ਕਿ ਵਿਗਿਆਨਕ ਖੋਜ ਅਤੇ ਡਾਟਾ ਵਿਸ਼ਲੇਸ਼ਣ, ਕਿਉਂਕਿ ਉਹ ਉੱਚ ਪੱਧਰੀ ਸ਼ੁੱਧਤਾ ਨਾਲ ਗਣਨਾ ਕਰ ਸਕਦੇ ਹਨ।
  • Reliability: ਜਿੱਥੋਂ ਤੱਕ ਕੰਪਿਊਟਰ ਦਾ ਸੰਬੰਧ ਹੈ, ਉਹਨਾਂ ਨੂੰ ਬਹੁਤ ਹੀ ਭਰੋਸੇਮੰਦ ਬਣਾਉਣ ਲਈ ਤਿਆਰ ਕੀਤਾ ਗਿਆ ਹੈ, ਜਿਸਦਾ ਮਤਲਬ ਹੈ ਕਿ ਉਹ ਟੁੱਟਣ ਜਾਂ ਖਰਾਬ ਹੋਏ ਬਿਨਾਂ ਬਹੁਤ ਲੰਬੇ ਸਮੇਂ ਲਈ ਲਗਾਤਾਰ ਚੱਲ ਸਕਦੇ ਹਨ।
  • Versatility: ਕੰਪਿਊਟਰ ਬਹੁਤ ਸਾਰੇ ਉਦੇਸ਼ਾਂ ਲਈ ਵਰਤੇ ਜਾਣ ਵਿੱਚ ਬਹੁਤ ਹੀ ਬਹੁਮੁਖੀ ਹਨ, ਅਤੇ ਇਹ ਬਹੁਪੱਖੀਤਾ ਉਹਨਾਂ ਨੂੰ ਵਿਗਿਆਨ ਅਤੇ ਇੰਜਨੀਅਰਿੰਗ ਤੋਂ ਲੈ ਕੇ ਵਪਾਰ ਅਤੇ ਮਨੋਰੰਜਨ ਦੇ ਨਾਲ-ਨਾਲ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਵਰਤਣ ਦੀ ਆਗਿਆ ਦਿੰਦੀ ਹੈ।

ਕੰਪਿਊਟਰ ਨੂੰ ਕਿਵੇਂ ਚਲਾਉਣਾ ਹੈ?

ਕੁੱਝ ਲੋਕਾਂ ਲਈ, ਕੰਪਿਊਟਰ ਚਲਾਉਣ ਦੇ ਤਰੀਕੇ ਨੂੰ ਸਮਝਣਾ ਮੁਸ਼ਕਿਲ ਹੋ ਸਕਦਾ ਹੈ। ਇਹ ਭਾਗ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰੇਗਾ ਕਿ ਤੁਹਾਡੇ ਕੰਪਿਊਟਰ ਨੂੰ ਆਸਾਨੀ ਨਾਲ ਕਿਵੇਂ ਚਲਾਉਣਾ ਹੈ।

ਤੁਸੀਂ ਸੋਚ ਰਹੇ ਹੋਵੋਗੇ ਕਿ ਤੁਸੀਂ ਇੱਕੋ ਸਮੇਂ ਕੀਬੋਰਡ ਅਤੇ ਮਾਊਸ ਦੀ ਵਰਤੋਂ ਕਿਵੇਂ ਕਰ ਸਕਦੇ ਹੋ? ਖੈਰ, ਇਹ ਇੰਨਾ ਮੁਸ਼ਕਿਲ ਨਹੀਂ ਹੈ! ਇਹ ਕਿਵੇਂ ਕਰਨਾ ਹੈ ਇਸ ਬਾਰੇ ਇੱਥੇ ਕੁੱਝ ਨਿਰਦੇਸ਼ ਦਿੱਤੇ ਗਏ ਹਨ:

  1. ਮਾਊਸ ਪੁਆਇੰਟਰ ਨੂੰ ਉਸ ਆਈਕਨ ਜਾਂ ਅੱਖਰ ‘ਤੇ ਲੈ ਜਾਓ ਜਿਸ ‘ਤੇ ਤੁਸੀਂ ਕਲਿੱਕ ਕਰਨਾ ਚਾਹੁੰਦੇ ਹੋ।
  2. ਖੱਬੇ ਮਾਊਸ ਬਟਨ ਨੂੰ ਦਬਾਅ ਕੇ ਰੱਖੋ।
  3. ਪੁਆਇੰਟਰ ਨੂੰ ਉਸ ਥਾਂ ‘ਤੇ ਖਿੱਚੋ ਜਿਸ ‘ਤੇ ਤੁਸੀਂ ਕਲਿੱਕ ਕਰਨਾ ਚਾਹੁੰਦੇ ਹੋ।
  4. ਜਦੋਂ ਤੁਸੀਂ ਸਹੀ ਜਗ੍ਹਾ ‘ਤੇ ਪਹੁੰਚ ਜਾਂਦੇ ਹੋ ਤਾਂ ਖੱਬੇ ਮਾਊਸ ਬਟਨ ਨੂੰ ਛੱਡ ਦਿਓ।

ਕੰਪਿਊਟਰ ਦਾ ਮੁੱਖ ਕੰਮ ਕੀ ਹੈ?

ਹੁਣ ਆਓ ਜਾਣਦੇ ਹਾਂ ਕੰਪਿਊਟਰ ਦੇ ਮੁੱਖ ਕੰਮ ਕੀ ਹਨ:-

  • Input (Data): ਇਨਪੁਟ ਉਹ Step ਹੈ ਜਿਸ ਵਿੱਚ ਇਨਪੁਟ ਡਿਵਾਈਸ ਦੀ ਵਰਤੋਂ ਕਰਕੇ ਕੰਪਿਊਟਰ ਵਿੱਚ Raw Information ਪਾਈ ਜਾਂਦੀ ਹੈ। ਇਹ ਕੋਈ ਅੱਖਰ, ਪਿਕਚਰ ਜਾਂ ਇੱਕ ਵੀਡੀਓ ਵੀ ਹੋ ਸਕਦਾ ਹੈ।
  • Process: ਪ੍ਰੋਸੈਸ ਦੇ ਦੌਰਾਨ ਇਨਪੁਟ ਹੋਏ ਡਾਟਾ ਨੂੰ ਹਦਾਇਤਾਂ ਦੇ ਅਨੁਸਾਰ ਪ੍ਰੋਸੈਸ ਕੀਤਾ ਜਾਂਦਾ ਹੈ, ਇਹ ਪੂਰੀ ਤਰ੍ਹਾਂ ਇੰਟਰਨਲ ਪ੍ਰੋਸੈਸ ਹੈ।
  • Output: ਆਉਟਪੁੱਟ ਦੇ ਦੌਰਾਨ ਜਿਹੜਾ ਡਾਟਾ ਪਹਿਲਾਂ ਹੀ ਪ੍ਰੋਸੈਸ ਹੋ ਚੁੱਕਾ ਹੈ ਉਸ ਨੂੰ ਰਿਜ਼ਲਟ ਦੇ ਤੌਰ ‘ਤੇ ਦਿਖਾਇਆ ਜਾਂਦਾ ਹੈ ਅਤੇ ਜੇਕਰ ਅਸੀਂ ਚਾਹੁੰਦੇ ਹਾਂ, ਤਾਂ ਅਸੀਂ ਇਸ ਨਤੀਜੇ ਨੂੰ ਸੁਰੱਖਿਅਤ ਕਰ ਸਕਦੇ ਹਾਂ ਅਤੇ ਇਸਨੂੰ ਭਵਿੱਖ ਵਿੱਚ ਵਰਤੋਂ ਲਈ ਮੈਮੋਰੀ ਵਿੱਚ ਰੱਖ ਸਕਦੇ ਹਾਂ।

ਕੰਪਿਊਟਰ ਦੇ ਭਾਗ ਕਿੰਨੇ ਹੁੰਦੇ ਹਨ?

ਜੇਕਰ ਤੁਸੀਂ ਕਦੇ ਕੰਪਿਊਟਰ ਕੇਸ ਦੇ ਅੰਦਰ ਦੇਖਿਆ ਹੋਵੇ, ਤਾਂ ਤੁਸੀਂ ਇਹ ਜ਼ਰੂਰ ਦੇਖਿਆ ਹੋਵੇਗਾ ਕਿ ਇਸ ਦੇ ਅੰਦਰ ਬਹੁਤ ਸਾਰੇ ਛੋਟੇ-ਛੋਟੇ components ਹੁੰਦੇ ਹਨ, ਉਹ ਬਹੁਤ ਹੀ ਜ਼ਿਆਦਾ Complicated ਦਿਖਦੇ ਹਨ, ਪਰ ਅਸਲ ਵਿੱਚ ਉਹ ਇੰਨੇ Complicated ਨਹੀਂ ਹੁੰਦੇ, ਹੁਣ ਮੈਂ ਤੁਹਾਨੂੰ ਇਹਨਾਂ Components ਬਾਰੇ ਕੁਝ ਜਾਣਕਾਰੀ ਦੇਵਾਂਗਾ।

ਕਿਸੇ ਵੀ ਕੰਪਿਊਟਰ ਦੇ ਮੁੱਖ ਸਰਕਟ ਬੋਰਡ ਨੂੰ ਮਦਰਬੋਰਡ ਕਿਹਾ ਜਾਂਦਾ ਹੈ। ਇਹ ਇੱਕ ਪਤਲੀ ਪਲੇਟ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਪਰ ਇਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਨ। ਜਿਵੇਂ ਕਿ CPU, ਮੈਮੋਰੀ, ਕਨੈਕਟਰ ਹਾਰਡ ਡਰਾਈਵ ਅਤੇ ਆਪਟੀਕਲ ਡਰਾਈਵ ਦੇ ਲਈ, Expansion Card ਵੀਡੀਓ ਅਤੇ ਆਡੀਓ ਨੂੰ ਕੰਟਰੋਲ ਕਰਨ ਲਈ, ਇਸ ਦੇ ਨਾਲ-ਨਾਲ ਕੰਪਿਊਟਰ ਦੀਆਂ ਸਾਰੀਆਂ ਪੋਰਟਾਂ ਨਾਲ ਕੁਨੈਕਸ਼ਨ। ਜੇਕਰ ਦੇਖਿਆ ਜਾਵੇ ਤਾਂ ਮਦਰਬੋਰਡ ਕੰਪਿਊਟਰ ਦੇ ਸਾਰੇ ਹਿੱਸਿਆਂ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੜਿਆ ਹੁੰਦਾ ਹੈ।

CPU – ਸੈਂਟਰਲ ਪ੍ਰੋਸੈਸਿੰਗ ਯੂਨਿਟ

CPU ਦਾ ਪੂਰਾ ਨਾਮ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ ਇਹ ਕੰਪਿਊਟਰ ਕੇਸ ਦੇ ਅੰਦਰ ਮਦਰਬੋਰਡ ਦੇ ਉਪਰ ਲੱਗਿਆ ਹੁੰਦਾ ਹੈ।  ਅਸਲ ਵਿੱਚ ਇਹ ਕੰਪਿਊਟਰ ਦਾ ਦਿਮਾਗ ਹੁੰਦਾ ਹੈ।  ਇਹ ਕੰਪਿਊਟਰ ਦੇ ਅੰਦਰ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਦਾ ਹੈ। ਪ੍ਰੋਸੈਸਰ ਦੀ ਸਪੀਡ ਜਿੰਨੀ ਵੱਧ ਹੋਵੇਗੀ, ਓਨੀ ਹੀ ਤੇਜ਼ੀ ਨਾਲ ਇਹ ਪ੍ਰੋਸੈਸਿੰਗ ਕਰ ਪਵੇਗਾ।

RAM – ਰੈਂਡਮ ਐਕਸੈਸ ਮੈਮੋਰੀ

ਅਸੀਂ ਰੈਮ ਨੂੰ ਰੈਂਡਮ ਐਕਸੈਸ ਮੈਮੋਰੀ ਦੇ ਨਾਮ ਨਾਲ ਵੀ ਜਾਣਦੇ ਹਾਂ। ਇਹ ਸਿਸਟਮ ਦਾ Short Term Memeory ਹੁੰਦਾ ਹੈ। ਜਦੋਂ ਵੀ ਕੰਪਿਊਟਰ ਕੁੱਝ ਕੈਲਕੁਲੇਸ਼ਨ ਕਰਦਾ ਹੈ, ਤਾਂ ਇਹ ਉਸ ਰਿਜ਼ਲਟ ਨੂੰ RAM ਵਿੱਚ temporarily ਸੇਵ ਕਰਦਾ ਹੈ। ਜੇਕਰ ਕੰਪਿਊਟਰ ਬੰਦ ਹੋ ਜਾਵੇ ਤਾਂ ਇਹ ਡਾਟਾ ਵੀ ਖਤਮ ਹੋ ਜਾਂਦਾ ਹੈ। ਜੇਕਰ ਅਸੀਂ ਕੋਈ ਦਸਤਾਵੇਜ਼ ਲਿਖ ਰਹੇ ਹਾਂ, ਤਾਂ ਇਸ ਨੂੰ ਖਤਮ ਹੋਣ ਤੋਂ ਬਚਾਉਣ ਲਈ ਸਾਨੂੰ ਆਪਣੇ ਡਾਟਾ ਨੂੰ ਵਿੱਚ-ਵਿੱਚ ਦੀ ਸੇਵ ਕਰਨਾ ਚਾਹੀਦਾ ਹੈ। ਜੇਕਰ ਡਾਟਾ ਹਾਰਡ ਡਰਾਈਵ ਵਿੱਚ ਸੇਵ ਕੀਤਾ ਜਾਵੇ ਤਾਂ ਇਹ ਲੰਬੇ ਸਮੇਂ ਤੱਕ ਰਹਿ ਸਕਦਾ ਹੈ।

RAM ਨੂੰ ਮੈਗਾਬਾਈਟ (MB) ਜਾਂ ਗੀਗਾਬਾਈਟ (GB) ਵਿੱਚ ਮਾਪਿਆ ਜਾਂਦਾ ਹੈ। ਜਿੰਨੀ ਜ਼ਿਆਦਾ RAM ਹੋਵੇਗੀ, ਓਨਾ ਹੀ ਸਾਡੇ ਲਈ ਬਿਹਤਰ ਹੈ। ਇਹ 4 GB , 8 GB,16 GB ਜਾ ਇਸ ਤੋਂ ਵੀ ਜਿਆਦਾ ਮਿਲ ਜਾਂਦੀ ਹੈ। 

Hard Drive – ਹਾਰਡ ਡਰਾਈਵ

ਹਾਰਡ ਡਰਾਈਵ ਉਹ Component ਹੈ ਜਿੱਥੇ ਸਾਫਟਵੇਅਰ, ਡਾਕੂਮੈਂਟ ਅਤੇ ਹੋਰ ਫਾਈਲਾਂ ਨੂੰ ਸੇਵ ਕੀਤਾ ਜਾਂਦਾ ਹੈ। ਇਸ ‘ਚ ਡਾਟਾ ਲੰਬੇ ਸਮੇਂ ਤੱਕ ਸਟੋਰ ਰਹਿੰਦਾ ਹੈ।

Power Supply Unit – ਪਾਵਰ ਸਪਲਾਈ ਯੂਨਿਟ

ਪਾਵਰ ਸਪਲਾਈ ਯੂਨਿਟ ਦਾ ਕੰਮ ਹੁੰਦਾ ਹੈ ਕਿ ਮੁੱਖ ਪਾਵਰ ਸਪਲਾਈ ਤੋਂ ਪਾਵਰ ਲੈ ਕੇ ਉਸ ਨੂੰ ਲੋੜ ਅਨੁਸਾਰ ਦੂਜੇ Components ਨੂੰ ਸਪਲਾਈ ਕਰਨਾ।

Expansion Card – ਐਕਸਪੇਂਨਸ਼ਨ ਕਾਰਡ

ਸਾਰੇ ਕੰਪਿਊਟਰਾਂ ਵਿੱਚ Expansion Slots ਹੁੰਦੇ ਹਨ ਜਿਸ ਨਾਲ ਅਸੀਂ ਭਵਿੱਖ ਵਿੱਚ ਕਿਸੇ ਵੀ ਐਕਸਪੈਂਸ਼ਨ ਕਾਰਡ ਨੂੰ ਐਡ ਕਰ ਸਕੀਏ। ਇਹਨਾਂ ਨੂੰ PCI (ਪੈਰੀਫਿਰਲ ਕੰਪੋਨੈਂਟਸ ਇੰਟਰਕੁਨੈਕਟ) ਕਾਰਡ ਵੀ ਕਿਹਾ ਜਾਂਦਾ ਹੈ। ਪਰ ਅੱਜ ਕੱਲ੍ਹ ਦੇ ਮਦਰਬੋਰਡ ਵਿੱਚ ਪਹਿਲਾਂ ਹੀ ਬਹੁਤ ਸਾਰੇ ਸਲਾਟ ਬਿਲਟ-ਇਨ ਹੁੰਦੇ ਹਨ। ਕੁੱਝ ਐਕਸਪੈਂਸ਼ਨ ਕਾਰਡ ਦੇ ਨਾਮ ਜੋ ਅਸੀਂ ਪੁਰਾਣੇ ਕੰਪਿਊਟਰਾਂ ਨੂੰ ਅਪਡੇਟ ਕਰਨ ਲਈ ਵਰਤ ਸਕਦੇ ਹਾਂ।

  • ਗ੍ਰਾਫਿਕ ਕਾਰਡ
  • ਸਾਊਂਡ ਕਾਰਡ
  • ਨੈੱਟਵਰਕ ਕਾਰਡ
  • ਬਲੂਟੁੱਥ ਕਾਰਡ (ਅਡਾਪਟਰ)

Motherboard – ਮਦਰਬੋਰਡ

ਕੰਪਿਊਟਰ ਦੇ ਹੋਰ ਸਾਰੇ ਹਿੱਸਿਆਂ ਨੂੰ ਜੋੜਨ ਅਤੇ ਉਹਨਾਂ ਵਿਚਕਾਰ ਸੰਚਾਰ ਕਰਨ ਵਾਲਾ ਮੁਖ ਸਰਕਟ।

Central Processing Unit (CPU) – ਸੈਂਟਰਲ ਪ੍ਰੋਸੈਸਿੰਗ ਯੂਨਿਟ

ਕੰਪਿਊਟਰ ਦਾ ਦਿਮਾਗ ਜੋ ਨਿਰਦੇਸ਼ਾਂ ਨੂੰ ਲਾਗੂ ਕਰਦਾ ਹੈ ਅਤੇ ਗਣਨਾ ਕਰਦਾ ਹੈ।

Graphics Processing Unit (GPU) – ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ

ਇੱਕ ਵਿਸ਼ੇਸ਼ ਪ੍ਰੋਸੈਸਰ ਜੋ ਗ੍ਰਾਫਿਕਸ ਅਤੇ ਵੀਡੀਓ ਰੈਂਡਰਿੰਗ ਦਾ ਕੰਮ ਸੰਭਾਲਦਾ ਹੈ।

Random Access Memory (RAM) – ਰੈਮ

ਇੱਕ ਅਸਥਾਈ ਸਟੋਰੇਜ ਜਿਹੜੀ CPU ਦੇ ਦੁਆਰਾ ਪ੍ਰਯੋਗ ਵਿੱਚ ਲਿਆਂਦੇ ਜਾਂ ਵਾਲੇ ਡਾਟਾ ਅਤੇ ਪ੍ਰੋਗਰਾਮ ਨੂੰ ਸੰਭਾਲਦਾ ਹਨ।

Hard Disk Drive (HDD) or Solid State Drive (SSD) – ਹਾਰਡ ਡਿਸਕ ਡਰਾਈਵ ਜਾਂ ਸਾਲਿਡ ਸਟੇਟ ਡਰਾਈਵ

ਇੱਕ ਸਥਾਈ ਸਟੋਰੇਜ ਜੋ CPU ਦੇ ਪ੍ਰਯੋਗ ਵਿੱਚ ਨਾ ਲਿਆਂਦੇ ਜਾਂ ਵਾਲੇ ਡਾਟਾ ਅਤੇ ਪ੍ਰੋਗਰਾਮਾਂ ਨੂੰ ਸੰਭਾਲਦਾ ਹੈ।

Power Supply Unit (PSU)- ਪਾਵਰ ਸਪਲਾਈ ਯੂਨਿਟ

ਇਹ AC ਪਾਵਰ ਨੂੰ  DC ਪਾਵਰ ਵਿੱਚ ਬਦਲਦਾ ਹੈ ਜਿਹੜੀ ਕੰਪਿਊਟਰ ਦੇ ਕੰਪੋਨੈਂਟਸ ਲਈ ਢੁਕਵੀਂ ਹੈ।

Expansion Card

ਮਦਰਬੋਰਡ ‘ਤੇ ਇੱਕ ਸਲਾਟ ਵਿੱਚ ਫਿੱਟ ਹੋਣ ਵਾਲਾ ਇੱਕ ਹਾਰਡਵੇਅਰ ਪਾਰਟ, ਜਿਹੜਾ ਕੰਪਿਊਟਰ ਸਮਰੱਥਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ, ਜਿਵੇਂ ਕਿ ਸਾਊਂਡ, ਵੀਡੀਓ, ਮੈਮੋਰੀ, ਨੈੱਟਵਰਕਿੰਗ ਆਦਿ।

ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ

ਅਸੀਂ ਕੰਪਿਊਟਰ ਹਾਰਡਵੇਅਰ ਨੂੰ ਕੋਈ ਅਜਿਹੀ ਡਿਵਾਈਸ ਕਹਿ ਸਕਦੇ ਹਾਂ ਜਿਸ ਨੂੰ ਅਸੀਂ ਆਪਣੇ ਕੰਪਿਊਟਰ ਵਿੱਚ ਵਰਤਦੇ ਹਾਂ, ਜਦਕਿ ਕੰਪਿਊਟਰ ਸੌਫਟਵੇਅਰ ਦਾ ਮਤਲਬ ਹੈ ਕੋਡ ਦਾ ਕੁਲੈਕਸ਼ਨ ਜਿਸ ਨੂੰ ਅਸੀਂ ਆਪਣੀ ਮਸ਼ੀਨ ਹਾਰਡ ਡਰਾਈਵ ਵਿੱਚ ਇੰਸਟਾਲ ਕਰਦੇ ਹਾਂ ਹਾਰਡਵੇਅਰ ਨੂੰ ਚਲਾਉਣ ਲਈ।

ਉਦਾਹਰਨ ਦੇ ਤੌਰ ‘ਤੇ ਕੰਪਿਊਟਰ ਮਾਨੀਟਰ ਜੋ ਅਸੀਂ ਪੜ੍ਹਨ ਲਈ ਵਰਤਦੇ ਹਾਂ, ਮਾਊਸ ਜਿਸ ਨੂੰ ਅਸੀਂ ਨੈਵੀਗੇਟ ਕਰਨ ਲਈ ਵਰਤਦੇ ਹਾਂ, ਇਹ ਸਾਰੇ ਕੰਪਿਊਟਰ ਹਾਰਡਵੇਅਰ ਹਨ। ਉਹੀ ਇੰਟਰਨੈੱਟ ਬ੍ਰਾਊਜ਼ਰ ਜਿਸ ਤੋਂ ਅਸੀਂ ਵੈੱਬਸਾਈਟ visit ਕਰਦੇ ਹਾਂ, ਅਤੇ ਓਪਰੇਟਿੰਗ ਸਿਸਟਮ ਜਿਸ ‘ਤੇ ਉਹ ਇੰਟਰਨੈੱਟ ਬ੍ਰਾਊਜ਼ਰ ਚੱਲਦਾ ਹੈ। ਅਜਿਹੀਆਂ ਚੀਜ਼ਾਂ ਨੂੰ ਅਸੀਂ ਸਾਫਟਵੇਅਰ ਕਹਿੰਦੇ ਹਾਂ।

ਅਸੀਂ ਇਹ ਕਹਿ ਸਕਦੇ ਹਾਂ ਕਿ ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ ਦਾ ਸੁਮੇਲ ਹੈ, ਦੋਨਾਂ ਦੀਆਂ ਸਾਮਾਨ ਭੂਮਿਕਾਵਾਂ ਹਨ, ਦੋਨੇਂ ਇਕੱਠੇ ਮਿਲ ਕੇ ਹੀ ਕੰਮ ਕਰ ਸਕਦੇ ਹਨ।

ਕੰਪਿਊਟਰ ਦੇ ਪ੍ਰਕਾਰ – Types of Computer in Punjabi

ਕੰਪਿਊਟਰ ਇੱਕ ਪ੍ਰਕਾਰ ਦੀ ਮਸ਼ੀਨ ਹੈ ਜਿਸ ਦੀ ਵਰਤੋਂ ਲੋਕ ਸੂਚਨਾਵਾਂ ਦੀ ਗਣਨਾ ਕਰਨ ਲਈ ਕਰਦੇ ਹਨ। ਕੰਪਿਊਟਰ ਨੂੰ ਅਕਸਰ ਆਧੁਨਿਕ ਦੁਨੀਆਂ ਦਾ ਦਿਮਾਗ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਉਪਯੋਗ ਹਰ ਉਦਯੋਗ ਵਿੱਚ ਅਤੇ ਬਹੁਤ ਸਾਰੇ ਵੱਖ-ਵੱਖ ਉਦੇਸ਼ਾਂ ਲਈ ਕੀਤਾ ਜਾਂਦਾ ਹੈ।

ਕੰਪਿਊਟਰ ਦੋ ਤਰ੍ਹਾਂ ਦੇ ਹੁੰਦੇ ਹਨ, ਐਨਾਲਾਗ ਅਤੇ ਡਿਜੀਟਲ। ਐਨਾਲਾਗ ਕੰਪਿਊਟਰਾਂ ਨੂੰ ਘੱਟ ਸ਼ਕਤੀ ਦੀ ਲੋੜ ਹੁੰਦੀ ਹੈ ਪਰ ਡਾਟਾ ਨੂੰ ਪ੍ਰੋਸੈਸ ਕਰਨ ਲਈ ਜ਼ਿਆਦਾ ਸਮਾਂ ਲੱਗਦਾ ਹੈ, ਜਦਕਿ ਡਿਜੀਟਲ ਕੰਪਿਊਟਰਾਂ ਨੂੰ ਜ਼ਿਆਦਾ ਸ਼ਕਤੀ ਦੀ ਲੋੜ ਹੁੰਦੀ ਹੈ ਪਰ ਡਾਟਾ ਨੂੰ ਪ੍ਰੋਸੈਸ ਕਰਨ ਲਈ ਘੱਟ ਸਮਾਂ ਲੱਗਦਾ ਹੈ।

ਜਦੋਂ ਅਸੀਂ ਕੰਪਿਊਟਰ ਸ਼ਬਦ ਸੁਣਦੇ ਹਾਂ, ਤਾਂ ਸਾਡੇ ਮਨ ਵਿੱਚ ਨਿੱਜੀ ਕੰਪਿਊਟਰ ਦੀ ਤਸਵੀਰ ਆਉਂਦੀ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕੰਪਿਊਟਰ ਦੀਆਂ ਕਈ ਕਿਸਮਾਂ ਹਨ। ਉਹ ਵੱਖ-ਵੱਖ ਆਕਾਰ ਵਿੱਚ ਆਉਂਦੇ ਹਨ, ਅਸੀਂ ਲੋੜ ਅਨੁਸਾਰ ਇਹਨਾਂ ਦੀ ਵਰਤੋਂ ਕਰਦੇ ਹਾਂ, ਜਿਵੇਂ ਕਿ ATM ਤੋਂ ਪੈਸੇ ਕਢਵਾਉਣ ਲਈ, ਸਕੈਨਰ ਬਾਰਕੋਡ ਨੂੰ ਸਕੈਨ ਕਰਨ ਲਈ, ਕੈਲਕੁਲੇਟਰ ਵੱਡੀਆਂ ਗਣਨਾਵਾਂ ਕਰਨ ਲਈ, ਇਹ ਸਾਰੇ ਵੱਖ-ਵੱਖ ਤਰ੍ਹਾਂ ਦੇ ਕੰਪਿਊਟਰ ਹਨ।

Supercomputer – ਸੁਪਰ ਕੰਪਿਊਟਰ

ਸਭ ਤੋਂ ਤੇਜ਼ ਅਤੇ ਸਭ ਤੋਂ ਸ਼ਕਤੀਸ਼ਾਲੀ ਕਿਸਮ ਦਾ ਕੰਪਿਊਟਰ ਜੋ ਬਹੁਤ ਸਾਰੇ ਡਾਟਾ ਨੂੰ ਪ੍ਰੋਸੈਸ ਕਰ ਸਕਦਾ ਹੈ ਅਤੇ ਔਖੀਆਂ ਗਣਨਾਵਾਂ ਕਰ ਸਕਦਾ ਹੈ। – IBM z15, Fujitsu GS21, Unisys ClearPath

Minicomputer – ਮਿੰਨੀ ਕੰਪਿਊਟਰ

ਇੱਕ ਮੱਧਮ ਆਕਾਰ ਦਾ ਕੰਪਿਊਟਰ ਜਿਹੜਾ ਕੁੱਝ ਤੋਂ ਲੈ ਕੇ ਸੌ ਉਪਭੋਗਤਾਵਾਂ ਅਤੇ ਕਈ ਪ੍ਰੋਗਰਾਮਾਂ ਦਾ ਸਮਰਥਨ ਕਰ ਸਕਦਾ ਹੈ।- DEC PDP-11, HP 3000, IBM System/3

Microcomputer – ਮਾਈਕਰੋ ਕੰਪਿਊਟਰ

ਇੱਕ ਛੋਟਾ ਅਤੇ ਸਸਤਾ ਕੰਪਿਊਟਰ ਜੋ ਇੱਕ ਜਾਂ ਕੁੱਝ ਉਪਭੋਗਤਾਵਾਂ ਅਤੇ ਇੱਕ ਪ੍ਰੋਗਰਾਮ ਦਾ ਸਮਰਥਨ ਕਰ ਸਕਦਾ ਹੈ। – Desktop PC, laptop, tablet, smartphone

ਡੈਸਕਟਾਪ – Desktop

ਬਹੁਤ ਸਾਰੇ ਲੋਕ ਡੈਸਕਟਾਪ ਕੰਪਿਊਟਰਾਂ ਦੀ ਵਰਤੋਂ ਆਪਣੇ ਘਰਾਂ, ਸਕੂਲਾਂ ਅਤੇ ਆਪਣੇ ਨਿੱਜੀ ਕੰਮ ਲਈ ਕਰਦੇ ਹਨ। ਇਹਨਾਂ ਦਾ ਡਿਜ਼ਾਈਨ ਕੁੱਝ ਅਜਿਹਾ ਹੁੰਦਾ ਹੈ ਕਿ ਅਸੀਂ ਇਸ ਨੂੰ ਆਪਣੇ ਡੈਸਕ ‘ਤੇ ਰੱਖ ਸਕਦੇ ਹਾਂ। ਇਹਨਾਂ ਦੇ ਕਈ ਭਾਗ ਹਨ ਜਿਵੇਂ ਕਿ ਮਾਨੀਟਰ, ਕੀਬੋਰਡ, ਮਾਊਸ, ਕੰਪਿਊਟਰ ਕੇਸ ਆਦਿ।

ਲੈਪਟਾਪ – Laptop

ਲੈਪਟਾਪ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਜੋ ਕਿ Battery Powered ਹੁੰਦੇ ਹਨ, ਇਹ ਬਹੁਤ ਹੀ ਜ਼ਿਆਦਾ ਪੋਰਟੇਬਲ ਹੁੰਦੇ ਹਨ ਇਹਨਾਂ ਨੂੰ ਕਿਤੇ ਵੀ ਅਤੇ ਕਦੇ ਵੀ ਲਿਜਾਇਆ ਜਾ ਸਕਦਾ ਹੈ।

ਟੈਬਲੇਟ – Teblate

ਹੁਣ ਗੱਲ ਕਰਦੇ ਹਾਂ ਟੈਬਲੇਟ ਦੀ ਜਿਸ ਨੂੰ ਅਸੀਂ ਹੈਂਡਹੇਲਡ ਕੰਪਿਊਟਰ ਵੀ ਕਹਿੰਦੇ ਹਾਂ ਕਿਉਂਕਿ ਇਸ ਨੂੰ ਆਸਾਨੀ ਨਾਲ ਹੱਥਾਂ ਵਿੱਚ ਫੜਿਆ ਜਾ ਸਕਦਾ ਹੈ।

ਇਸ ਵਿੱਚ ਕੀਬੋਰਡ ਅਤੇ ਮਾਊਸ ਨਹੀਂ ਹੁੰਦਾ, ਕੇਵਲ ਇੱਕ Touch Sensitive ਸਕ੍ਰੀਨ ਹੁੰਦੀ ਹੈ ਜੋ ਟਾਈਪਿੰਗ ਅਤੇ ਨੈਵੀਗੇਸ਼ਨ ਲਈ ਵਰਤੀ ਜਾਂਦੀ ਹੈ। ਉਦਾਹਰਨ – ਆਈਪੈਡ।

ਸਰਵਰ

ਇੱਕ ਸਰਵਰ ਕੁੱਝ ਇਸ ਪ੍ਰਕਾਰ ਦਾ ਕੰਪਿਊਟਰ ਹੈ ਜਿਸਦੀ ਵਰਤੋਂ ਅਸੀਂ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨ ਲਈ ਕਰਦੇ ਹਾਂ। ਉਦਾਹਰਨ ਦੇ ਤੌਰ ‘ਤੇ ਜਦੋਂ ਵੀ ਅਸੀਂ ਕੋਈ ਚੀਜ਼ ਇੰਟਰਨੈਟ ‘ਤੇ ਸਰਚ ਕਰਦੇ ਹਾਂ, ਤਾਂ ਉਹ ਸਾਰੀਆਂ ਚੀਜ਼ਾਂ ਸਿਰਫ਼ ਸਰਵਰ ਵਿੱਚ ਸਟੋਰ ਹੁੰਦੀਆਂ ਹਨ।

ਕਿਹੜੇ ਕਿਹੜੇ ਸੈਕਟਰ ਵਿੱਚ ਕੰਪਿਊਟਰ ਤੋਂ ਬਿਨਾਂ ਕੁੱਝ ਵੀ ਸੰਭਵ ਨਹੀਂ ਹੈ।

ਸਿੱਖਿਆ ਵਿੱਚ ਕੰਪਿਊਟਰ ਦੀ ਵਰਤੋਂ

ਸਿੱਖਿਆ ਵਿੱਚ ਇਨ੍ਹਾਂ ਦਾ ਸਭ ਤੋਂ ਵੱਡਾ ਹੱਥ ਹੈ, ਜੇਕਰ ਕਿਸੇ ਵਿਦਿਆਰਥੀ ਨੂੰ ਕਿਸੇ ਚੀਜ਼ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਇਸ ਦੀ ਮਦਦ ਨਾਲ ਕੁੱਝ ਮਿੰਟਾਂ ਵਿੱਚ ਹੀ ਉਸ ਨੂੰ ਜਾਣਕਾਰੀ ਉਪਲਬਧ ਹੋ ਜਾਂਦੀ ਹੈ। ਰਿਸਰਚ ਤੋਂ ਪਤਾ ਲੱਗਾ ਹੈ ਕਿ ਕੰਪਿਊਟਰ ਦੀ ਮਦਦ ਨਾਲ ਕਿਸੇ ਵੀ ਵਿਦਿਆਰਥੀ ਦੇ ਸਿੱਖਣ ਦੀ ਕਾਰਗੁਜ਼ਾਰੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਅੱਜ ਕੱਲ੍ਹ ਘਰ ਬੈਠੇ ਹੀ ਆਨਲਾਈਨ ਕਲਾਸ ਦੀ ਮਦਦ ਨਾਲ ਪੜ੍ਹਾਈ ਕੀਤੀ ਜਾ ਸਕਦੀ ਹੈ

ਸਿਹਤ ਅਤੇ ਦਵਾਈ – Health

ਇਹ ਸਿਹਤ ਅਤੇ ਦਵਾਈ ਲਈ ਵਰਦਾਨ ਹੈ। ਇਸ ਦੀ ਮਦਦ ਨਾਲ ਅੱਜ ਕੱਲ੍ਹ ਮਰੀਜਾਂ ਦਾ ਇਲਾਜ ਵੀ ਬਹੁਤ ਆਸਾਨੀ ਨਾਲ ਹੋ ਜਾਂਦਾ ਹੈ। ਅੱਜ-ਕੱਲ੍ਹ ਸਾਰੀਆਂ ਚੀਜਾਂ ਡਿਜੀਟਲ ਹੋ ਗਈਆਂ ਹਨ, ਜਿਸ ਨਾਲ ਬਿਮਾਰੀ ਬਾਰੇ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ ਅਤੇ ਉਸ ਅਨੁਸਾਰ ਇਲਾਜ ਵੀ ਸੰਭਵ ਹੈ। ਇਸ ਨਾਲ ਆਪਰੇਸ਼ਨ ਵੀ ਆਸਾਨ ਹੋ ਗਏ ਹਨ।

ਵਿਗਿਆਨ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ

ਇਹ ਕੇਵਲ ਸਾਇੰਸ ਦੀ ਹੀ ਦੇਣ ਹੈ। ਇਸ ਨਾਲ ਰਿਸਰਚ ਵਿੱਚ ਬਹੁਤ ਆਸਾਨੀ ਹੁੰਦੀ ਹੈ। ਅੱਜ ਕੱਲ੍ਹ ਇੱਕ ਨਵਾਂ ਟਰੇਂਡ ਚੱਲ ਰਿਹਾ ਹੈ ਜਿਸ ਨੂੰ Collaboratory ਵੀ ਕਿਹਾ ਜਾਂਦਾ ਹੈ, ਜਿਸ ਨਾਲ ਦੁਨੀਆ ਦੇ ਸਾਰੇ ਵਿਗਿਆਨੀ ਇਕੱਠੇ ਮਿਲ ਕੇ ਕੰਮ ਕਰ ਸਕਦੇ ਹਨ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਦੇਸ਼ ਵਿੱਚ ਮੌਜ਼ੂਦ ਹੋ।

ਬਿਜ਼ਨਸ – Business

ਵਪਾਰ ਵਿੱਚ ਇਸਦਾ ਬਹੁਤ ਵੱਡਾ ਹੱਥ ਹੈ productivity ਅਤੇ competitiveness ਨੂੰ ਵਧਾਉਣ ਲਈ। ਇਸ ਦੀ ਵਰਤੋਂ ਮੁੱਖ ਤੌਰ ‘ਤੇ ਮਾਰਕੀਟਿੰਗ, ਰਿਟੇਲਿੰਗ, ਬੈਂਕਿੰਗ, ਸਟਾਕ ਟਰੇਡਿੰਗ ਵਿੱਚ ਹੁੰਦੀ ਹੈ। ਇੱਥੇ ਸਾਰੀਆਂ ਚੀਜਾਂ ਡਿਜੀਟਲ ਹੋਣ ਕਰਕੇ ਇਸ ਦੀ ਪ੍ਰੋਸੈਸਿੰਗ ਬਹੁਤ ਤੇਜ਼ ਹੋ ਗਈ ਹੈ ਅਤੇ ਅੱਜ-ਕੱਲ੍ਹ ਕੈਸ਼ਲੈੱਸ ਟ੍ਰਾਂਜੈਕਸ਼ਨ ਨੂੰ ਜ਼ਿਆਦਾ ਮਹੱਤਵ ਦਿੱਤਾ ਜਾ ਰਿਹਾ ਹੈ।

Recreation and Entertainment

ਇਹ ਮਨੋਰੰਜਨ ਲਈ ਇੱਕ ਨਵਾਂ ਅਧਾਰ ਬਣ ਗਿਆ ਹੈ, ਤੁਸੀਂ ਕਿਸੇ ਵੀ ਚੀਜਾਂ ਬਾਰੇ ਗੱਲ ਕਰੋ ਜਿਵੇਂ ਕਿ ਫਿਲਮਾਂ, ਸਪੋਰਟਸ ਜਾਂ ਰੈਸਟੋਰੈਂਟ ਕਿਸੇ ਦੀ ਵੀ ਗੱਲ ਕਰੀਏ ਇਹਨਾਂ ਦੀ ਵਰਤੋਂ ਹਰ ਜਗ੍ਹਾ ਹੈ।

ਸਰਕਾਰ – Government

ਅੱਜਕੱਲ੍ਹ ਸਰਕਾਰ ਵੀ ਇਨ੍ਹਾਂ ਦੀ ਵਰਤੋਂ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ। ਜੇਕਰ ਅਸੀਂ ਗੱਲ ਕਰੀਏ ਤਾਂ ਟ੍ਰੈਫਿਕ, ਟੂਰਿਜ਼ਮ, ਸੂਚਨਾ ਅਤੇ ਪ੍ਰਸਾਰਣ, ਸਿੱਖਿਆ, Aviation ਹਰ ਜਗ੍ਹਾ ਇਹਨਾਂ ਦੀ ਵਰਤੋਂ ਕਰਕੇ ਸਾਡਾ ਕੰਮ ਬਹੁਤ ਆਸਾਨ ਹੋ ਗਿਆ ਹੈ।

ਸੈਨਾ – Defence

ਸੈਨਾ ਵਿੱਚ ਵੀ ਇਸ ਦੀ ਵਰਤੋਂ ਕਾਫੀ ਹੱਦ ਤੱਕ ਵਧ ਗਈ ਹੈ। ਜਿਸ ਦੀ ਮਦਦ ਨਾਲ ਸਾਡੀ ਸੈਨਾ ਹੋਰ ਤਾਕਤਵਰ ਹੋ ਗਈ ਹੈ। ਕਿਉਂਕਿ ਅੱਜ-ਕਲ ਹਰ ਚੀਜ਼ ਕੰਪਿਊਟਰ ਦੀ ਮਦਦ ਨਾਲ ਕੰਟਰੋਲ ਕੀਤੀ ਜਾਂਦੀ ਹੈ।

ਇਸ ਦੀ ਵਰਤੋਂ ਸਾਡੀਆਂ ਜ਼ਰੂਰਤਾਂ ਅਨੁਸਾਰ ਕਈ ਥਾਵਾਂ ‘ਤੇ ਕੀਤੀ ਜਾਂਦੀ ਹੈ।

FAQ
ਕੰਪਿਊਟਰ ਦਾ ਪੂਰਾ ਨਾਮ ਕੀ ਹੈ?

ਕੰਪਿਊਟਰ ਦਾ ਪੂਰਾ ਨਾਮ “Commonly Operated Machine Particularly Used for Technology Education and Research” ਹੈ।

ਕੰਪਿਊਟਰ ਦੀ ਖੋਜ ਕਿਸ ਨੇ ਕੀਤੀ?

ਕੰਪਿਊਟਰ ਦੀ ਖੋਜ ‘ਚਾਰਲਸ ਬਾਬੇਜ’ ਨੇ ਕੀਤੀ ਸੀ ਅਤੇ ਉਨ੍ਹਾਂ ਨੂੰ ਆਧੁਨਿਕ ਕੰਪਿਊਟਰ ਦਾ ਪਿਤਾ ਵੀ ਕਿਹਾ ਜਾਂਦਾ ਹੈ।

ਨਤੀਜਾ 

ਹੁਣ ਤੱਕ ਤੁਹਾਨੂੰ Computer in Punjabi ਵਿੱਚ ਕੰਪਿਊਟਰ ਦੀ ਜਾਣ-ਪਛਾਣ ਮਿਲ ਚੁੱਕੀ ਹੋਵੇਗੀ। ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਪੰਜਾਬੀ ਜਾਣਕਾਰੀ ਰਾਹੀਂ  ਤੁਹਾਨੂੰ ਕੰਪਿਊਟਰ ਕੀ ਹੈ ਅਤੇ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਕੰਪਿਊਟਰ ਤਕਨਾਲੋਜੀ ਬਾਰੇ ਸਮਝ ਗਏ ਹੋਵੋਗੇ।

ਤੁਹਾਨੂੰ ਇਹ ਆਰਟੀਕਲ ਕਿਵੇਂ ਲੱਗਾ, ਕੰਪਿਊਟਰ ਨੂੰ ਕੀ ਕਹਿੰਦੇ ਹਨ, ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਤਾਂ ਜੋ ਅਸੀਂ ਹੋਰ ਵਧੀਆ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਈਏ।   

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment

ਕੰਪਿਊਟਰ ਕੀ ਹੈ? ਕਿਵੇਂ ਮਨੁੱਖ ਦੇ ਦਿਮਾਗ ਵਾਂਗ ਕੰਮ ਕਰਦਾ ਹੈ