ਕ੍ਰਿਪਟੋਕਰੰਸੀ ਕੀ ਹੈ ਅਤੇ ਕਿਵੇਂ ਕੰਮ ਕਰਦੀ ਹੈ – cryptocurrency in punjabi

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਕ੍ਰਿਪਟੋਕਰੰਸੀ ਇੱਕ ਨਵੀਂ ਅਜਿਹੀ ਨਵੀ ਤਕਨਾਲੋਜੀ ਹੈ, ਜਿਸ ਨੇ ਕੁਝ ਸਾਲਾਂ ਵਿੱਚ ਹੀ ਦੁਨੀਆ ਨੂੰ ਤੇਜ਼ੀ ਨਾਲ ਬਦਲ ਦਿੱਤਾ ਹੈ। ਬਹੁਤ ਸਾਰੇ ਲੋਕ ਕਰੋੜਪਤੀ ਵੀ ਬਣਾਏ ਹਨ ਤੇ ਬਹੁਤ ਸਾਰੇ ਲੋਕਾਂ ਨੂੰ ਕੰਗਾਲ ਵੀ ਕਰ ਗਈ। ਕ੍ਰਿਪਟੋਕਰੰਸੀ ਨੂੰ ਜਿਆਦਾਤਰ ਲੋਕ ਬਿੱਟਕੁਆਇਨ ਤੋਂ ਬਾਅਦ ਹੀ ਜਾਣਨ ਲੱਗੇ ਹਨ। ਕਿਉਕਿ ਬਿੱਟਕੁਆਇਨ ਸੱਭ ਤੋਂ ਪੁਰਾਣੀ ਕਰੰਸੀ ਹੈ। ਕ੍ਰਿਪਟੋਕਰੰਸੀ ਦੀ ਕੀਮਤ ਦੇਸ਼ ਦੀਆਂ ਗਤੀਵਿਧੀਆਂ ਦੇ ਅਨੁਸਾਰ ਘੱਟਦੀ-ਵਧਦੀ ਰਹਿੰਦੀ ਹੈ। ਕੋਈ ਵੀ ਦੇਸ਼ ਜਾ ਸਰਕਾਰ ਇਸਨੂੰ ਨਿਰਧਾਰਤ ਨਹੀਂ ਕਰਦੀ, ਸਗੋਂ ਇਹ ਡਿਜੀਟਲੀ ਹੀ ਵੱਧਦੀ-ਘੱਟਦੀ ਹੈ । ਇਸ ਦਾ ਕੋਈ ਬੈੰਕ ਵੀ ਨਹੀਂ ਹੁੰਦਾ। 

ਕ੍ਰਿਪਟੋਕਰੰਸੀ ਕੀ ਹੈ ਅਤੇ ਕਿਵੇਂ ਕੰਮ ਕਰਦੀ ਹੈ - cryptocurrency in punjabi

ਦੋਸਤੋ ਅੱਜ ਅਸੀਂ ਪੰਜਾਬੀ ਜਾਣਕਾਰੀ ਦੇ ਇਸ ਬਲੋਗ ਵਿੱਚ, ਕ੍ਰਿਪਟੋਕਰੰਸੀ ਨੂੰ ਸਮਝਾਂਗੇ, ਇਹ ਕਿਵੇਂ ਚੱਲਦੀ ਹੈ ਅਤੇ ਕਿਵੇਂ ਕੰਮ ਕਰਦੀ ਹੈ। ਆਓ ਜਾਣਦੇ ਹਾਂ Cryptocurrency in Punjabi

Cryptocurrency ਦਾ ਅਰਥ ਕੀ ਹੈ?

ਕ੍ਰਿਪਟੋਕਰੰਸੀ ਸ਼ਬਦ ਦੋ ਸ਼ਬਦਾਂ “ਕ੍ਰਿਪਟੋ” ਤੋਂ ਬਣਿਆ ਹੈ ਜੋ ਕਿ ਇੱਕ ਲਾਤੀਨੀ ਸ਼ਬਦ ਹੈ ਜਿਸਦਾ ਅਰਥ ਹੈ “ਸੁਰੱਖਿਅਤ ਜਾਂ ਸੀਕਰਟ” ਅਤੇ “ਮੁਦਰਾ” ਜਿਸਦਾ ਅਰਥ ਹੈ ਕਰੰਸੀ ।

ਕ੍ਰਿਪਟੋਕਰੰਸੀ ਅਜਿਹੀ ਕਰੰਸੀ ਹੈ ਜੋ ਬਿਲਕੁੱਲ  ਡਿਜੀਟਲ ਰੂਪ ਵਿੱਚ ਹੈ  ਹੈ। ਇਹ ਸਿੱਕੇ ਜਾਂ ਨੋਟ ਵਰਗੇ ਠੋਸ ਰੂਪ ਵਿੱਚ ਤੁਹਾਡੀ ਜੇਬ ਵਿੱਚ ਨਹੀਂ ਹੈ। ਇਹ ਪੂਰੀ ਤਰ੍ਹਾਂ ਆਨਲਾਈਨ ਹੈ ਅਤੇ ਬਿਜ਼ਨਸ ਦੇ ਤੌਰ ‘ਤੇ ਬਿਨਾਂ ਕਿਸੇ ਨਿਯਮਾਂ ਦੇ ਇਸ ਰਾਹੀਂ ਕਾਰੋਬਾਰ ਕੀਤਾ ਜਾਂਦਾ ਹੈ। ਸ਼ੇਅਰ ਮਾਰਕਿਟ ਵਾਂਗ ਇਸ ਵਿੱਚ ਵੀ ਬਹੁਤ ਸਾਰੇ ਕੁਆਇਨ ਹਨ ਤੇ ਇਹਨਾਂ ਕੁਆਇਨ ਤੇ ਪੈਸਾ ਲੱਗਦਾ ਹੈ। ਕ੍ਰਿਪਟੋਕਰੰਸੀ  ਬਲਾਕਚੇਨ ਤਕਨਾਲੋਜੀ ਦੇ ਨਾਲ ਚੱਲਦੀ ਹੈ । ਹਰ ਬਲਾਕਚੇਨ ’ਚ ਇਸ ਨੂੰ ਭੇਜਣ ਤੇ ਪ੍ਰਾਪਤਕਰਤਾ ਦਾ ਨਾਂ ਦਰਜ ਹੋ ਜਾਂਦਾ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਕਿਸ ਨੂੰ ਕ੍ਰਿਪਟੋਕਰੰਸੀ ਭੇਜੀ ਗਈ ਅਤੇ ਕਿਸ ਨੇ ਪ੍ਰਾਪਤ ਕੀਤੀ ਇਸ ਦੀ ਡਿਟੇਲ ਲੁਕੀ ਰਹਿੰਦੀ ਹੈ।  ਐਨਕ੍ਰਿਪਸ਼ਨ ਤਕਨੀਕ  ਦੇ ਜ਼ਰੀਏ ਕਰੰਸੀ ਦੇ ਲੈਣ-ਦੇਣ ਦਾ ਪੂਰੀ ਤਰ੍ਹਾਂ ਆਡਿਟ ਕੀਤਾ ਜਾਂਦਾ ਹੈ, ਜਿਸ ਕਾਰਨ ਹੈਕ ਕਰਨਾ ਬਹੁਤ ਮੁਸ਼ਕਲ ਹੈ। ਇਹੀ ਕਾਰਨ ਹੈ ਕਿ ਇਸ ਕ੍ਰਿਪਟੋਕਰੰਸੀ ਵਿਚ ਧੋਖਾਧੜੀ ਦੀ ਸੰਭਾਵਨਾ ਬਹੁਤ ਘੱਟ ਹੈ। ਕ੍ਰਿਪਟੋਕਰੰਸੀ ਡਿਜੀਟਲ ਕਰੰਸੀ ਕਿਉਂਕਿ ਡੀ-ਸੈਂਟਰਾਲਾਈਜ਼ਡ ਹੈ ਜਿਸ ਉੱਤੇ ਕਿਸੇ ਦਾ ਕੰਟਰੋਲ ਨਹੀਂ ਤੇ ਇਹ ਕੋਡ-ਵਰਡ ਪ੍ਰਣਾਲੀ ਦੁਆਰਾ ਸੰਚਾਲਿਤ ਹੁੰਦੀ ਹੈ ਇਸ ਲਈ ਕਿਸ ਕੋਲ ਕਿੰਨੀ ਕਰੰਸੀ ਹੈ, ਇਹਦਾ ਪਤਾ ਨਹੀਂ ਲੱਗ ਸਕਦਾ।

ਕ੍ਰਿਪਟੋਕਰੰਸੀ ਕਿਵੇਂ ਤੇ ਕਦੋਂ ਸ਼ੁਰੂ ਹੋਈ?

ਕ੍ਰਿਪਟੋਕਰੰਸੀ ਦਾ ਸਫ਼ਰ ਦੀ ਕਹਾਣੀ Bitcoin (ਬਿਟਕੋਇਨ) ਤੋਂ ਸ਼ੁਰੂ ਹੁੰਦੀ ਹੈ। ਸਾਲ 2008-09 ਵਿੱਚ Satoshi Nakamoto (ਸਤੋਸ਼ੀ ਨਾਕਾਮੋਟੋ) ਨਾਮਕ ਇੱਕ ਵਿਅਕਤੀ ਦੁਆਰਾ ਬਿਟਕੋਇਨ ਦੀ ਸਿਰਜਣਾ ਹੋਈ ਸੀ। ਸਤੋਸ਼ੀ ਨਾਕਾਮੋਟੋ ਨੇ “ਬਿਟਕੋਇਨ- ਏ ਪੀਅਰ-ਟੂ-ਪੀਅਰ ਇਲੈਕਟ੍ਰਾਨਿਕ ਕੈਸ਼ ਸਿਸਟਮ” ਟਾਇਟਲ ਵਾਲਾ ਇੱਕ ਕਾਰੋਬਾਰੀ ਲੇਖ ਛਾਪਿਆ।  ਜਿਸ ਵਿੱਚ ਉਹਨਾ ਨੇ ਬਿਟਕੋਇਨ ਦੇ ਕੰਮ ਕਰਨ ਬਾਰੇ ਤੇ ਇਸ ਬਾਰੇ ਪੂਰੀ ਡਿਟੇਲ ਦੱਸੀ । 2009 ਵਿੱਚ ਪਹਿਲੇ ਬਲਾਕ (ਜੈਨੇਸਿਸ ਬਲਾਕ) ਦੀ ਮਾਇਨਿੰਗ ਕੀਤੀ ਗਈ , ਮਾਇਨਿੰਗ ਵੀ ਕ੍ਰਿਪਟੋਕਰੰਸੀ ਨਾਲ ਜੁੜੀ ਤਕਨੀਕ ਹੈ , ਇਸ ਬਾਰੇ ਅਲੱਗ ਬਲੋਗ ਵਿੱਚ ਜਾਣਕਾਰੀ ਦੇਵਾਗੇ। 2010 ਵਿੱਚ ਪਹਿਲਾ ਬਿਟਕੋਇਨ ਲੈਣ-ਦੇਣ 22 ਮਈ, 2010 ਨੂੰ Laszlo Hanyecz (ਲਾਸਜ਼ਲੋ ਹੈਨਯੇਕਜ਼) ਨਾਮ ਦੇ ਵਿਅਕਤੀ ਦੁਆਰਾ 10,000 ਬਿਟਕੋਇਨਾਂ ਦੀ ਕੀਮਤ ਵਾਲੇ ਪੀਜ਼ਾ ਲਈ ਭੁਗਤਾਨ ਕਰਕੇ ਦਰਜ ਕੀਤਾ ਗਿਆ ਸੀ। ਇਹ ਪੀਜ਼ਾ ਲੈਣ-ਦੇਣ “ਬਿਟਕੋਇਨ ਪੀਜ਼ਾ” ਵਜੋਂ ਜਾਣਿਆ ਜਾਂਦਾ ਹੈ ਅਤੇ ਇਸਨੂੰ ਬਿਟਕੋਇਨ ਦਾ ਪਹਿਲਾ ਖਰਚ ਮੰਨਿਆ ਜਾਂਦਾ ਹੈ। ਜਦੋਂ 2009 ਵਿੱਚ ਬਿਟਕੁਆਇਨ ਲਾਂਚ ਕੀਤਾ ਗਿਆ ਸੀ, ਤਾਂ ਇਸਦੀ ਕੀਮਤ 0.060 ਰੁਪਏ ਸੀ। ਮਤਲਬ 10 ਪੈਸੇ ਤੋਂ ਘੱਟ ਅਤੇ ਅੱਜ ਬਿਟਕੁਆਇਨ ਦੀ ਕੀਮਤ ਲੱਖਾਂ ਵਿੱਚ ਹੈ  l  ਬਿਟਕੋਇਨ ਦੀ ਕੀਮਤ ਵਿੱਚ ਪਹਿਲੀ ਵਾਰ ਵਾਧਾ ਸਾਲ 2010 ਵਿੱਚ ਹੋਇਆ ਸੀ, ਜਦੋਂ ਇਸਦੀ ਕੀਮਤ $0.0008 ਤੋਂ $0.08 ਤੱਕ ਵਧ ਗਈ ਸੀ। ਇਸ ਤੋਂ ਬਾਅਦ ਅਪ੍ਰੈਲ 2011 ‘ਚ ਇਸ ਦੀ ਕੀਮਤ 1 ਡਾਲਰ ਸੀ, ਜੋ ਜੂਨ ‘ਚ ਵਧ ਕੇ 32 ਡਾਲਰ ਹੋ ਗਈ। ਡਿਜੀਟਲ ਕਰੰਸੀ ਵਿਚ ਕੇਵਲ ਬਿੱਟਕੁਆਇਨ ਹੀ ਨਹੀਂ ਹਜ਼ਾਰਾਂ ਦੀ ਗਿਣਤੀ ਵਿਚ ਹੋਰ ਕੁਆਇਨ ਵੀ ਸ਼ਾਮਲ ਹਨ ਜਿੰਨ੍ਹਾਂ ਨੂੰ ਆਲਟ ਕੁਆਇਨ ਕਿਹਾ ਜਾਂਦਾ ਹੈ। ਇਹਨਾਂ ਵਿਚ ETH, XRP, TRX, KMD ਵਰਗੇ ਅਨੇਕ ਕੁਆਇਨ ਸ਼ਾਮਲ ਹਨ, ਇਹਨਾਂ ਤੋਂ ਛੋਟੇ ਮੀਮ ਕੁਆਇਨ ਤੇ ਫਿਰ ਟੋਕਨ ਆ ਜਾਂਦੇ ਹਨ।ਦੇਖਦੇ ਹੀ ਦੇਖਦੇ ਅੱਜ ਬਹੁਤ ਸਾਰੇ ਕੁਆਇਨ ਲਾਂਚ ਹੋ ਚੁੱਕੇ ਹਨ ਤੇ ਕ੍ਰਿਪਟੋਕਰੰਸੀ ਲਗਤਾਰ ਵੱਧਦੀ ਜਾ ਰਹੀ ਹੈ। ਜਿਵੇਂ ਰੁਪਏ ਦੀ ਛੋਟੀ ਇਕਾਈ ਪੈਸਾ ਹੈ ਉਵੇਂ ਬਿੱਟਕੁਆਇਨ ਦੀ ਛੋਟੀ ਇਕਾਈ ਸਾਤੋਸ਼ੀ ਹੈ ਜੋ ਇਕ ਬਿੱਟਕੁਆਇਨ ਦਾ ਦਸ ਕਰੋੜਵਾਂ ਹਿੱਸਾ ਹੁੰਦੀ ਹੈ ਸੋ ਕੋਈ ਬੰਦਾ ਦਸ ਕਰੋੜਵਾਂ ਹਿੱਸਾ ਵੀ ਖਰੀਦ ਸਕਦਾ ਹੈ।

ਕ੍ਰਿਪਟੋਕਰੰਸੀ ਕਿਵੇਂ ਅਤੇ ਕਿਥੋਂ ਖਰੀਦੀ ਜਾਵੇ?

ਜੇਕਰ ਤੁਸੀਂ ਕ੍ਰਿਪਟੋਕਰੰਸੀ ਵਿੱਚ ਇਨਵੈਸਟ ਕਰਨ ਬਾਰੇ ਸੋਚ ਰਹੇ ਹੋ ਤਾ ਬੜੀ ਆਸਾਨੀ ਨਾਲ ਇਸ ਵਿੱਚ ਔਨਲਾਈਨ ਪੈਸਾ ਲਗਾ ਸਕਦੇ ਹੋ। ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਣ ਲ਼ਈ ਅਕਾਊਂਟ ਖੋਲ੍ਹਣਾ ਪੈਂਦਾ ਹੈ , ਓਵੇ ਇਸ ਲਈ ਵੀ ਬਹੁਤ ਸਾਰੀਆਂ ਐਪਸ ਹਨ ਜਿੱਥੇ ਤੁਸੀਂ ਕ੍ਰਿਪਟੋਕਰੰਸੀ ਦੀ ਮੌਜੂਦਾ ਕੀਮਤ ਦਾ ਪਤਾ ਲਗਾ ਸਕਦੇ ਹੋ ਅਤੇ ਇਸਨੂੰ ਖਰੀਦ ਸਕਦੇ ਹੋ ਜਾਂ ਵੇਚ ਸਕਦੇ ਹੋ।ਭਾਰਤ ਵਿੱਚ  ਡਿਜੀਟਲ ਕਰੰਸੀ ਦੇ ਕਾਰੋਬਾਰ ਲਈ WazirX, CoinDCX, Zebpay, ਜਦ ਕਿ ਅੰਤਰ-ਰਾਸ਼ਟਰੀ ਪੱਧਰ ‘ਤੇ Binance, Coinbase Exchange, Huobi Global, ਵਰਗੀਆਂ ਸੈਂਕੜੇ ਐਕਸਚੇਂਜਾਂ ਕੰਮ ਕਰ ਰਹੀਆਂ ਹਨ।

ਤੁਹਾਨੂੰ ਇਹਨਾਂ ਵਿੱਚੋ ਐਕਸਚੇਂਜ ਦੀ ਚੋਣ ਕਰਨੀ ਪਵੇਗੀ, ਇਸਦੀ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ ਅਤੇ ਅਕਾਉਂਟ ਬਣਾਉਣਾ ਪਵੇਗਾ।  ਇਹ ਤੁਹਾਨੂੰ ਈਮੇਲ ਪਤੇ ਵਰਗੀ ਕੁਝ ਜਾਣਕਾਰੀ ਲਈ ਪੁੱਛੇਗਾ। ਫਿਰ, ਉਸ ਈਮੇਲ ਪਤੇ ‘ਤੇ ਇੱਕ ਪੁਸ਼ਟੀਕਰਨ ਈਮੇਲ ਭੇਜੀ ਜਾਵੇਗੀ ਅਤੇ ਕੇਵਾਈਸੀ ਵੇਰਵੇ ਵੀ ਪੁੱਛੇ ਜਾ ਸਕਦੇ ਹਨ। ਆਪਣੀ ਈਮੇਲ ਆਈਡੀ ‘ਤੇ ਪਤੇ ਦੀ ਪੁਸ਼ਟੀ ਕਰੋ ਅਤੇ ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰੋ। ਇਸ ਤੋਂ ਬਾਅਦ, ਐਪ ‘ਤੇ ਪਾਸਵਰਡ ਦਿਓ ਅਤੇ ਤੁਸੀਂ ਕ੍ਰਿਪਟੋਕੁਰੰਸੀ ਵਿੱਚ ਨਿਵੇਸ਼ ਕਰਨ ਲਈ ਤਿਆਰ ਹੋ।

ਜਰੂਰੀ ਗੱਲ ਇਹ ਹੈ ਕਿ ਕਦੇ ਵੀ ਕੋਈ ਐਪ, ਵਾਲਿਟ ਜਾਂ ਐਕਸਚੇਂਜ ਪਾਸਵਰਡ ਨਾ ਗੁਆਓ। ਇਸ ਨੂੰ ਬਾਅਦ ਵਿੱਚ ਮੁੜ ਰਿਕਵਰ ਨਹੀਂ ਕੀਤਾ ਜਾ ਸਕਦਾ ਹੈ।

ਕ੍ਰਿਪਟੋਕਰੰਸੀ ਦਾ ਭਾਰਤ ਵਿੱਚ ਭਵਿੱਖ

ਕ੍ਰਿਪਟੋਕਰੰਸੀ ਦਾ ਭਵਿੱਖ ਬਹੁਤ ਵਧੀਆ ਮੰਨਿਆ ਜਾਂਦਾ ਹੈ ,ਹਰ ਵਾਰ ਭਾਰਤ ਵਿਚ ਆਰਥਿਕ ਬਜਟ ਪੇਸ਼ ਕਰਨ ਸਮੇ ਇਸ ਤੇ ਕੁੱਝ ਨਾ ਕੁੱਝ ਜਰੂਰ ਅੱਪਡੇਟ ਦਿੱਤਾ ਜਾਂਦਾ ਹੈ। ਕ੍ਰਿਪਟੋਕਰੰਸੀ ਖਰੀਦਣ ਵਾਲੇ ਲੋਕਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ।

ਆਉ ਕੁੱਝ ਹੋਰ ਕਾਰਨ ਦੱਸੀਏ ਜਿਸ ਕਾਰਨ ਇਸ ਦਾ ਭਵਿੱਖ ਚੰਗਾ ਮੰਨਿਆ ਜਾਂਦਾ ਹੈ :-

  1. RBI ਆਰਬੀਆਈ ਨੇ ਕਿਹਾ ਹੈ ਕਿ ਉਹ ਆਪਣੀ ਡਿਜੀਟਲ ਕਰੰਸੀ ਲਾਂਚ ਕਰੇਗਾ। ਬੈਂਕ ਬਲਾਕਚੈਨ ਟੈਕਨਾਲੋਜੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।
  2. ਇੱਕ ਅੰਕੜੇ ਦੇ ਅਨੁਸਾਰ, ਲੋਕਾਂ ਨੇ ਭਾਰਤ ਦੇ ਕੁੱਲ ਜੀਡੀਪੀ ਦਾ 3% ਅਤੇ ਭਾਰਤ ਦੇ ਸਾਲਾਨਾ ਬਜਟ ਦਾ 17% ਕ੍ਰਿਪਟੋ ਵਿੱਚ ਇਨਵੈਸਟ ਕੀਤਾ ਹੈ। ਇਸ ਸਮੇਂ ਭਾਰਤ ਵਿੱਚ ਲਗਭਗ 10 ਪ੍ਰਮੁੱਖ ਕ੍ਰਿਪਟੋ ਐਕਸਚੇਂਜ ਹਨ, ਜਿਨ੍ਹਾਂ ਰਾਹੀਂ ਲੋਕ ਕ੍ਰਿਪਟੋ ਕਰੰਸੀ ਖਰੀਦਦੇ ਜਾਂ ਵੇਚਦੇ ਹਨ।
  3. ਬਿਟਕੁਆਇਨ ਦੀ ਕੀਮਤ 2018 ਵਿੱਚ 9,02,190 ਰੁਪਏ ਸੀ, ਉਦੋਂ ਤੋਂ ਇਹ ਲਗਤਾਰ ਵੱਧ ਰਹੀ ਹੈ।
  4. ਸੋਸ਼ਲ ਮੀਡੀਆ (ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ) ਵਿੱਚ ਹਰ 1,2 ਸਕਿੰਟਾਂ ਵਿੱਚ ਹਜ਼ਾਰਾਂ ਪੋਸਟਾਂ ਕੀਤੀਆਂ ਜਾਂਦੀਆਂ ਹਨ।
  5. ਭਾਰਤ ਵਿੱਚ 115 ਮਿਲੀਅਨ ਲੋਕ ਕ੍ਰਿਪਟੋ ਵਿੱਚ ਇਨਵੈਸਟ ਕਰ ਰਹੇ ਹਨ।
  6. ਭਾਰਤ ਪੂਰੀ ਦੁਨੀਆ ਵਿੱਚ ਕ੍ਰਿਪਟੋ ਵਿੱਚ ਇਨਵੈਸਟ ਕਰਨ ਵਾਲਾ ਦੂਜਾ ਦੇਸ਼ ਹੈ।
  7. ਬਹੁਤ ਸਾਰੇ ਅਜਿਹੇ ਸਟੋਰ ਖੁੱਲ ਰਹੇ ਹਨ ਜੋ ਪੈਸੇ ਦੀ ਜਗਾਹ ਤੇ ਕ੍ਰਿਪਟੋਕਰੰਸੀ ਲੈਂਦੇ ਹਨ।
  8. ਫੇਸਬੁੱਕ, ਐਮਾਜ਼ਾਨ, ਪੇਪਾਲ, ਵੇਲਮਾਰਟ ਆਦਿ ਵੱਡੀਆਂ ਕੰਪਨੀਆਂ ਵੀ ਕ੍ਰਿਪਟੋਕਰੰਸੀ ਨਾਲ ਜੁੜੀਆਂ ਹੋਈਆਂ ਹਨ ਅਤੇ ਐਲੋਨ ਮਸਕ ਜੋ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ, ਵੀ ਕ੍ਰਿਪਟੋਕਰੰਸੀ ਦੀ ਵਰਤੋਂ ਕਰਦੇ ਹਨ।

ਅਖੀਰ ਵਿੱਚ ਕੁੱਝ ਸਬਦ

ਇਸ ਬਲੋਗ ਵਿੱਚ ਅਸੀਂ ਤੁਹਾਨੂੰ cryptocurrency in punjabi ਬਾਰੇ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਵਿਸ਼ਾ ਇੰਨਾ ਆਸਾਨੀ ਨਾਲ ਸਮਝਾਉਣਾ ਸੌਖਾ ਨਹੀਂ ਇਹਦੇ ਲਈ ਤੁਹਾਨੂੰ ਖੁਦ ਕਈ ਥਾਵਾਂ ਤੇ ਅਲੱਗ ਅਲੱਗ ਸਰਚ ਕਰਕੇ ਫਿਰ ਤੁਸੀਂ ਇਹਦੇ ਬਾਰੇ ਹੋਰ ਡਿਟੇਲ ਚ ਜਾਣਕਾਰੀ ਲੈ ਸਕਦੇ ਹੋ, ਕਿਉਂਕਿ ਬਹੁਤ ਵੱਡਾ ਵਿਸ਼ਾ ਹੈ। ਬਾਕੀ ਬਹੁਤ ਸਾਰੇ ਹੁਣ ਤਾਂ ਡੁਪਲੀਕੇਟ ਕੋਇਨ ਆ ਜਿਹੜੇ ਉਹ ਮਾਰਕੀਟ ਚ ਆ ਚੁੱਕੇ ਆ ਸੋ ਇਹਦੇ ਲਈ ਇਹਦੀ ਪੂਰੀ ਸਟੱਡੀ ਹੋਣੀ ਬਹੁਤ ਜਰੂਰੀ ਹੈ ਤਾਂ ਜੋ ਆਪਾਂ ਕਿਸੇ ਨੁਕਸਾਨ ਤੋਂ ਬਚ ਸਕੀਏ ਸੋ ਸਾਡੀ ਇਹ ਕ੍ਰਿਪਟੋਕਰੰਸੀ ਬਾਰੇ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ , ਤੁਸੀਂ www.punjabijankari.com ਨਾਲ ਜੁੜੇ ਰਹੋ ਅਸੀਂ ਇਸੇ ਤਰ੍ਹਾਂ ਹੀ ਵੱਖ ਵੱਖ ਵਿਸ਼ਿਆਂ ਤੇ ਪੰਜਾਬੀ ਦੇ ਵਿੱਚ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹਾਂਗੇ।

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment