ਈ ਸੇਵਾ ਪੰਜਾਬ ਪੋਰਟਲ – e Sewa Punjab

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਪੰਜਾਬ ਸਰਕਾਰ ਲੋਕਾਂ ਨੂੰ ਸਰਕਾਰੀ ਸੁਵਿਧਾ ਦੇਣ ਲਈ ਪੰਜਾਬ ਦੇ ਸਾਰੇ ਮਹਿਕਮਿਆਂ ਨੂੰ ਡਿਜ਼ੀਟਲ ਕਰਨ ਦੀ ਕੋਸ਼ਿਸ ਕਰ ਰਹੀ ਹੈ। ਪਿਛਲੇ ਦਿਨੀ ਸਰਕਾਰ ਨੇ “ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ” ਯੋਜਨਾ ਵੀ ਸ਼ੁਰੂ ਕੀਤੀ ਹੈ,  ਉਸੇ ਲੜੀ ਤਹਿਤ ਲੋਕਾਂ ਦੇ ਸਰਕਾਰੀ ਮਹਿਕਮਿਆਂ ਨਾਲ ਜੁੜੇ ਕੰਮਾਂ ਨੂੰ ਹੋਰ ਤੇਜੀ ਨਾਲ ਲਈ ਸਰਕਾਰ ਨੇ ਇਕ ਪੋਰਟਲ ਦੀ ਸ਼ੁਰੂਆਤ ਕੀਤੀ ਹੈ , ਜਿਸ ਨਾਲ ਬਹੁਤ ਸਾਰੀਆਂ ਸੁਵਿਧਾਵਾਂ ਔਨਲਾਈਨ ਮਿਲਣਗੀਆਂ। ਪੰਜਾਬ ਸਰਕਾਰ ਨੇ eSewa Punjab ਈ-ਸੇਵਾ ਪੰਜਾਬ 2024 ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪੋਰਟਲ ਰਾਹੀਂ ਨਾਗਰਿਕ ਹੁਣ ਆਪਣੇ ਕਿਸੇ ਵੀ ਕੰਮ ਲਈ ਆਨਲਾਈਨ ਸਲਾਟ ਬੁੱਕ ਕਰ ਸਕਦੇ ਹੋ। ਸਲਾਟ ਆਨਲਾਈਨ ਬੁੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਨਾ ਪਵੇਗਾ। ਸਲਾਟ ਵਿੱਚ ਬੁੱਕ ਕੀਤੇ ਗਏ ਸਮੇਂ ਦੇ ਅਨੁਸਾਰ, ਉਹ ਦਫਤਰ ਵਿੱਚ ਹਾਜ਼ਰ ਹੋ ਸਕਦਾ ਹੈ ਅਤੇ ਆਪਣਾ ਕੰਮ ਕਰਵਾ ਸਕਦਾ ਹੈ। ਇਸ ਬਾਰੇ ਪੰਜਾਬੀ ਜਾਣਕਾਰੀ ਟੀਮ ਤੁਹਾਡੇ ਲਈ ਖਾਸ ਜਾਣਕਾਰੀ ਲੈ ਕੇ ਹਾਜਿਰ ਹੋਈ ਹੈ। ਇਸ ਲਈ, ਆਨਲਾਈਨ ਸਲਾਟ ਬੁਕਿੰਗ ਨਾਲ ਸਬੰਧਤ ਹੋਰ ਜਾਣਕਾਰੀ ਲਈ,  ਤੁਸੀਂ ਬਲੋਗ ਨੂੰ ਪੂਰਾ ਤੇ ਧਿਆਨ ਨਾਲ ਪੜੋ।

ਈ ਸੇਵਾ ਪੰਜਾਬ ਪੋਰਟਲ - eSewa Punjab

e-Sewa Punjab:
ਸਕੀਮ ਦਾ ਨਾਮ     ਈ-ਸੇਵਾ ਪੰਜਾਬ 2024
ਸਰਕਾਰੀ ਪੋਰਟਲeSewa Punjab
ਲਾਭਪਾਤਰੀਪੰਜਾਬ ਦੇ ਸਾਰੇ ਵਸਨੀਕ
ਲਾਂਚ ਕੀਤਾ ਗਿਆ ਪੰਜਾਬ ਸਰਕਾਰ
ਆਫੀਸ਼ੀਅਲ ਵੈਬਸਾਇਟhttps://esewa.punjab.gov.in/
ਟੋਲ ਫ੍ਰੀ ਨੰਬਰ 1100

eSewa Punjab ਈ-ਸੇਵਾ ਪੰਜਾਬ ਕੀ ਹੈ ?

ਈ-ਸੇਵਾ ਦਾ  ਮਤਲਬ ਹੈ ‘ਇਲੈਕਟ੍ਰਾਨਿਕ ਸੇਵਾ’ । ਇਹ ਈ-ਸਰਕਾਰ ਦਾ ਇੱਕ ਰੂਪ ਹੈ ਜੋ ਕਿ ਤੇਜੀ ਨਾਲ ਸਰਕਾਰੀ ਸੇਵਾਵਾਂ ਪ੍ਰਦਾਨ ਕਰਨਾ ਹੈ ਜਿਸ ਵਿੱਚ ਸਾਰੇ ਨਾਗਰਿਕ ਸਬੰਧਤ ਸਰਟੀਫਿਕੇਟ ਜਾਰੀ ਕਰਨਾ, ਹਰ ਤਰ੍ਹਾਂ ਦੇ ਉਪਯੋਗਤਾ ਬਿੱਲ ਪ੍ਰਾਪਤ ਕਰਨਾ, ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਆਦਿ ਸ਼ਾਮਲ ਹਨ। eSewa Punjab ਈ-ਸੇਵਾ ਪੰਜਾਬ ਇੱਕ ਵੈੱਬ ਪੋਰਟਲ ਹੈ। ਇਸ ਪੋਰਟਲ ਦੀ ਮਦਦ ਨਾਲ ਪੰਜਾਬ ਦੇ ਲੋਕਾਂ ਨੂੰ ਹੁਣ ਕਿਸੇ ਵੀ ਤਰ੍ਹਾਂ ਦੀ ਸੇਵਾ ਲੈਣ ਲਈ ਵਿਭਾਗਾਂ ਵਿੱਚ ਜਾਣ ਦੀ ਘੱਟ ਜਰੂਰਤ ਪਵੇਗੀ। ਕਿਉਕਿ ਤੁਸੀਂ ਦੇਖਿਆ ਹੋਵੇਗਾ ਕਿ ਸੇਵਾ  ਕੇਂਦਰਾਂ ਵਿੱਚ ਬੜੀ ਭੀੜ ਹੁੰਦੀ ਹੈ ਤੇ ਇੰਟਰਨੈਟ ਕੈਫੇ ਵਾਲੇ ਵੀ ਕਈ ਵਾਰ ਗੱਲ ਨਹੀਂ ਸੁਣਦੇ। ਇਸ ਪੋਰਟਲ ਤੇ ਤੁਸੀਂ ਆਪਣੇ ਘਰ ਬੈਠੇ ਮੋਬਾਇਲ ਜਾ ਲੈਪਟੋਪ ਰਾਹੀਂ ਪੋਰਟਲ ਵਿੱਚ ਸਲਾਟ ਬੁਕਿੰਗ ਦੇ ਨਾਲ,ਆਨਲਾਈਨ ਸਲਾਟ ਬੁਕਿੰਗ ਦੀ ਪੁਸ਼ਟੀ, ਸਰਟੀਫਿਕੇਟ/ਸਰਟੀਫਿਕੇਟ ਦੀ ਤਸਦੀਕ ਕਰਨਾ, ਅਰਜ਼ੀ ਦੀ ਸਥਿਤੀ ਦਾ ਪਤਾ ਲਗਾਉਣਾ ਆਦਿ ਸਹੂਲਤਾਂ ਦਾ ਲਾਭ ਵੀ ਲੈ ਸਕਦੇ ਹੋ। ਇਸ ਪੋਰਟਲ ਨਾਲ ਟੋਕਨ ਬੁਕਿੰਗ ਹੋ ਜਾਂਦੀ ਹੈ।  ਇਸ ਪੋਰਟਲ ਦੀ ਖਾਸ ਗੱਲ ਹੈ ਕਿ ਇਹ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਦੋਨਾਂ ਵਿੱਚ ਉਪਲਬਧ ਹੈ।

eSewa Punjab ਈ-ਸੇਵਾ ਪੰਜਾਬ ਦਾ ਉਦੇਸ਼ ਕੀ ਹੈ ?

ਪੰਜਾਬ ਦੇ ਲੋਕਾਂ ਦਾ ਸਰਕਾਰ ਦੇ ਪ੍ਰਤੀ ਇਹੀ ਫੀਡਬੈਕ ਸੀ ਕਿ ਸਰਕਾਰੀ ਕੰਮ ਕਾਰਾਂ ਲਈ ਸਰਕਾਰੀ ਦਫਤਰਾਂ ਦੇ ਧੱਕੇ ਖਾਣੇ ਪੈਂਦੇ ਹਨ ਸੋ ਈ-ਸੇਵਾ ਪੰਜਾਬ ਦਾ ਮੁੱਖ ਉਦੇਸ਼ ਪੰਜਾਬ ਰਾਜ ਦੇ ਲੋਕਾਂ ਦੀ ਸਰਕਾਰੀ ਸੇਵਾਵਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਨਾ ਹੈ। ਈ-ਸੇਵਾ ਪੰਜਾਬ ਪੋਰਟਲ ਰਾਹੀਂ ਨਾਗਰਿਕ ਸਲਾਟ ਬੁੱਕ ਕੀਤੇ ਗਏ ਸਮੇਂ ਅਨੁਸਾਰ ਘਰ ਬੈਠੇ ਹੀ ਆਨਲਾਈਨ ਸਲਾਟ ਬੁੱਕ ਕਰਵਾ ਕੇ ਜਾਂ ਨਵੀਂ ਅਪਾਇੰਟਮੈਂਟ ਬੁੱਕ ਕਰਵਾ ਕੇ ਬਿਨਾਂ ਕਿਸੇ ਸਮੱਸਿਆ ਦੇ ਦਫ਼ਤਰ ਜਾ ਕੇ ਆਪਣਾ ਕੰਮ ਪੂਰਾ ਕਰ ਸਕਣਗੇ। ਇਸ ਸਹੂਲਤ ਅਨੁਸਾਰ ਰਾਜ ਵਿੱਚ ਡਿਜੀਟਲਾਈਜ਼ੇਸ਼ਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਕੁੱਝ ਮਹੱਤਵਪੂਰਣ ਲਿੰਕ

ਰਜਿਸਟਰੇਸਨ ਲਿੰਕ   https://esewa.punjab.gov.in/
ਐਪਲੀਕੇਸ਼ਨ ਸਟੇਟਸਕਲਿੱਕ ਕਰੋ
ਸਲਾਟ ਬੁਕਿੰਗਕਲਿੱਕ ਕਰੋ

eSewa Punjab ਈ-ਸੇਵਾ ਪੰਜਾਬ  ਰਾਹੀਂ ਮਿਲਣ ਵਾਲੀਆਂ ਸਹੂਲਤਾਂ

  • ਰਿਹਾਇਸ਼ੀ ਪ੍ਰਮਾਣ ਪੱਤਰ ਜਾਰੀ ਕਰਨਾ
  • ਐਸਸੀ ਅਤੇ ਓਬੀਸੀ ਲਈ ਜਾਤੀ ਸਰਟੀਫਿਕੇਟ ਜਾਰੀ ਕਰਨਾ
  • ਸਮਾਜਿਕ ਸੁਰੱਖਿਆ ਵਿਭਾਗ
  • ਸਿਹਤ ਵਿਭਾਗ
  • ਖੇਤੀਬਾੜੀ ਵਿਭਾਗ
  • ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨਵੇਂ ਰਾਸ਼ਨ ਕਾਰਡ,
  • ਵੱਖਰੇ ਰਾਸ਼ਨ ਕਾਰਡਾਂ ਲਈ ਅਰਜ਼ੀਆਂ ਦੀ ਪ੍ਰਕਿਰਿਆ
  • ਰਾਸ਼ਨ ਕਾਰਡ, ਰਾਸ਼ਨ ਕਾਰਡ ਵਿੱਚ ਵਾਧਾ, ਅਤੇ ਨਾਮ ਵਿੱਚ ਤਬਦੀਲੀਆਂ।
  • ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋ ਪੇਂਡੂ ਖੇਤਰ ਦਾ ਸਰਟੀਫਿਕੇਟ
  • ਮਾਲ ਵਿਭਾਗ
  • ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋ ਜਨਮ ਅਤੇ ਮੌਤ ਦੇ ਸਰਟੀਫਿਕੇਟ
  • ਪੈਨਸ਼ਨ

eSewa Punjab ਈ-ਸੇਵਾ ਪੰਜਾਬ ਦੇ ਫਾਇਦੇ ?

  • ਔਨਲਾਈਨ ਮਾਧਿਅਮ ਰਾਹੀਂ ਸੇਵਾਵਾਂ ਦਾ ਲਾਭ ਲੈਣ ਨਾਲ, ਬਿਨੈਕਾਰ ਦੇ ਪੈਸੇ ਅਤੇ ਸਮੇਂ ਦੋਵਾਂ ਦੀ ਬੱਚਤ ਹੋਵੇਗੀ। 
  • ਸੂਬੇ ਦੇ ਨਾਗਰਿਕ ਹੁਣ ਆਪਣੀ ਸਹੂਲਤ ਅਨੁਸਾਰ ਸੇਵਾ ਕੇਂਦਰਾਂ ‘ਤੇ ਜਾਣ ਤੋਂ ਪਹਿਲਾਂ ਪੋਰਟਲ ‘ਤੇ ਆਨਲਾਈਨ ਸਲਾਟ ਬੁੱਕ ਕਰਵਾ ਸਕਦੇ ਹਨ।
  • ਇਸ ਪੋਰਟਲ ਤੇ ਤੁਸੀਂ ਆਪਣੇ ਸਪਲਾਈ ਕੀਤੇ ਸਰਟੀਫਿਕੇਟ ਦਾ ਸਟੇਟਸ ਦੇਖ ਸਕਦੇ ਹੋ।
  • ਤੁਸੀਂ ਬਹੁਤ ਸਾਰੀਆਂ ਸੇਵਾਵਾਂ ਲਈ ਐਪਲੀਕੇਸ਼ਨ ਫਾਰਮ ਵੀ ਦੇਖ ਕਰ ਸਕਦੇ ਹੋ।
  • ਤੁਸੀ ਇਸ ਪੋਰਟਲ ਤੇ ਕਈ ਸੇਵਾਵਾਂ ਲਈ ਫੀਸ ਦਾ ਆਨਲਾਇਨ ਭੁਗਤਾਨ ਕਰ ਸਕਦੇ ਹੋ।
  • ਇਸ ਪੋਰਟਲ ਤੇ ਤੁਸੀਂ ਆਪਣੇ ਨਜ਼ਦੀਕੀ ਸੇਵਾ ਕੇਂਦਰ ਦਾ ਪਤਾ ਦੇਖ ਸਕਦੇ ਹੋ।
  • ਕਿਸੇ ਵੀ ਸਰਟੀਫਿਕੇਟ ਦੀ ਫੀਸ ਦੀ ਜਾਣਕਾਰੀ ਵੀ ਤੁਸੀਂ ਇਸ ਪੋਰਟਲ ਤੇ ਦੇਖ ਸਕਦੇ ਹੋ।  

ਈ-ਸੇਵਾ ਪੰਜਾਬ ਪੋਰਟਲ ‘ਤੇ ਰਜਿਸਟ੍ਰੇਸ਼ਨ ਕਿਵੇਂ ਕਰੀਏ

ਈ-ਸੇਵਾ ਪੰਜਾਬ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਨ ਦਾ ਤਰੀਕਾ ਸਮਝੋ ।

  • ਸਭ ਤੋਂ ਪਹਿਲਾਂ, ਈ-ਸੇਵਾ ਪੰਜਾਬ ਪੋਰਟਲ ਦੀ ਆਫੀਸ਼ੀਅਲ  ਵੈੱਬਸਾਈਟ https://esewa.punjab.gov.in/ ਨੂੰ ਖੋਲੋ।
  • ਹੁਣ ਤੁਹਾਡੇ ਸਾਹਮਣੇ ਆਫੀਸ਼ੀਅਲ  ਵੈੱਬਸਾਈਟ ਦਾ ਹੋਮ ਪੇਜ ਖੁੱਲ੍ਹੇਗਾ।
  • ਇਸ ਤੋਂ ਬਾਅਦ ਹੋਮ ਪੇਜ ‘ਤੇ ਤੁਸੀਂ “CITIZEN LOGIN”  ਸਿਟੀਜ਼ਨ ਲੌਗਿਨ ਲਈ ਦਿੱਤੇ ਗਏ ਆਪਸ਼ਨ ‘ਤੇ ਕਲਿੱਕ ਕਰੋ।
  • ਇਸ ਪੇਜ਼ ‘ਤੇ ਰਜਿਸਟਰ ਆਪਸ਼ਨ ‘ਤੇ ਕਲਿੱਕ ਕਰੋ।
  • ਜਿਵੇਂ ਹੀ ਤੁਸੀਂ ਕਲਿੱਕ ਕਰੋਗੇ ਤਾਂ ਫਾਰਮ ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗਾ।
  • ਹੁਣ ਤੁਹਾਨੂੰ ਫਾਰਮ ਵਿਚ ਨਾਮ, ਈਮੇਲ, ਮੋਬਾਈਲ ਨੰਬਰ, ਲਿੰਗ, ਪਾਸਵਰਡ ਆਦਿ ਭਰਨਾ ਹੋਵੇਗਾ।
  • ਇਸ ਤੋਂ ਬਾਅਦ ਤੁਹਾਨੂੰ ਟਰਮ ਅਤੇ ਕੰਡੀਸ਼ਨ ‘ਤੇ  ਕਲਿੱਕ ਕਰਨਾ ਹੋਵੇਗਾ।
  • ਇਸ ਤੋਂ ਬਾਅਦ ਤੁਹਾਨੂੰ ਰਜਿਸਟਰ ‘ਤੇ ਕਲਿੱਕ ਕਰਨਾ ਹੋਵੇਗਾ।ਜਿਵੇਂ ਹੀ ਤੁਸੀਂ ਕਲਿੱਕ ਕਰੋਗੇ, ਤੁਹਾਡੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋ ਜਾਵੇਗੀ ਤੇ ਤੁਹਾਡੀ ਆਈ ਡੀ ਬਣ ਜਾਵੇਗੀ , ਜਿਸ ਨਾਲ ਤੁਸੀਂ ਸਾਰੀਆਂ ਸੇਵਾਵਾਂ ਲਈ ਅਪਲਾਈ ਕਰ ਸਕਦੇ ਹੋ।

eSewa Punjab ਈ-ਸੇਵਾ ਪੰਜਾਬ ਵਿੱਚ ਸਲਾਟ ਬੁਕਿੰਗ ਕਿਵੇਂ ਕੀਤੀ ਜਾਵੇ?

  • ਸਲਾਟ ਬੁਕਿੰਗ ਲਈ ਸਭ ਤੋਂ ਪਹਿਲਾਂ ਆਫੀਸ਼ੀਅਲ ਵੈੱਬਸਾਈਟ – https://esewa.punjab.gov.in/CenterSlotBooking ਦੇ ਇਸ ਲਿੰਕ ‘ਤੇ ਕਲਿੱਕ ਕਰੋ।
  • ਸਲਾਟ ਬੂਕਿੰਗ ਸਿਰਫ ਕੰਮਕਾਜ ਵਾਲੇ ਦਿਨਾਂ ਵਿੱਚ ਹੀ ਹੋ ਸਕਦੀ ਹੈ , ਸ਼ਾਮ ਨੂੰ ਜਾ ਛੁੱਟੀ ਵਾਲੇ ਦਿਨ ਬੁਕਿੰਗ ਨਹੀਂ ਹੋਣੀ।
  • ਅਗਲੀ ਸਕਰੀਨ ਤੇ ਬੁਕਿੰਗ ਵਾਲਾ ਫਾਰਮ ਖੁੱਲ ਜਾਵੇਂਗਾ , ਉਸ ਵਿੱਚ ਤੁਸੀਂ ਨਾਮ , ਮੋਬਾਇਲ ਨੰਬਰ , ਪਤਾ , ਕਿਹੜੇ ਕੰਮ ਲਈ ਸਲਾਟ ਬੁੱਕ ਕਰਨਾ, ਤਰੀਕ ਨੂੰ ਭਰਨਾ ਹੈ ਅਤੇ ਫਿਰ ਕੈਂਪਚਾ ਭਰਕੇ “Book Slot ” ਤੇ ਕਲਿੱਕ ਕਰ ਦੇਣਾ ਹੈ।
  • ਇਸ ਤੋਂ ਬਾਅਦ  “Are you sure to book the selected slot” ‘ਤੇ ਕਲਿੱਕ ਕਰੋ।
  • ਹੁਣ ਤੁਹਾਨੂੰ YES ‘ਤੇ ਕਲਿੱਕ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ ਕਲਿੱਕ ਕਰੋਗੇ, ਤੁਹਾਨੂੰ ਤੁਹਾਡੇ ਮੋਬਾਈਲ ‘ਤੇ OTP ਪ੍ਰਾਪਤ ਹੋਵੇਗਾ, ਜਿਸ ਨੂੰ ਤੁਹਾਨੂੰ ਦਿੱਤੇ ਗਏ ਵਿਕਲਪ ‘ਤੇ ਭਰਨਾ ਹੋਵੇਗਾ। ਜਿਵੇਂ ਹੀ ਤੁਹਾਡਾ OTP ਪ੍ਰਮਾਣਿਤ ਹੋਵੇਗਾ, ਤੁਹਾਨੂੰ ਔਨਲਾਈਨ ਮੁਲਾਕਾਤ ਬੁਕਿੰਗ ਸਫਲਤਾ ਦਾ SMS ਪ੍ਰਾਪਤ ਹੋਵੇਗਾ। ਜਿਸ ਤੋਂ ਬਾਅਦ ਤੁਹਾਡਾ ਸਲਾਟ ਬੁੱਕ ਹੋ ਜਾਵੇਗਾ।

eSewa Punjab ਈ-ਸੇਵਾ ਪੰਜਾਬ ਤੇ ਐਪਲੀਕੇਸ਼ਨ ਨੂੰ ਕਿਵੇਂ ਟਰੈਕ ਕਰੀਏ (e Sewa Punjab Status)

  • ਸੱਭ ਤੋਂ ਪਹਿਲਾਂ ਈ-ਸੇਵਾ ਪੰਜਾਬ ਵੈੱਬਸਾਈਟ ਦੇ ਇਸ ਲਿੰਕ ‘ਤੇ ਕਲਿੱਕ ਕਰੋ-https://esewa.punjab.gov.in/trackStatus
  • ਅਗਲੀ ਸਕਰੀਨ ਐਪਲੀਕੇਸ਼ਨ ਆਈਡੀ ਭਰੋ , ਇਹ ਆਈ ਡੀ ਤੁਹਾਡੀ ਰਸੀਦ ਤੇ ਦਿੱਤਾ ਗਿਆ ਐਪਲੀਕੇਸ਼ਨ ਨੰਬਰ ਹੁੰਦਾ ਹੈ।
  • ਉਸ ਤੋਂ ਬਾਅਦ ਕੈਪਚਾ ਦੀ “ਪੁਸ਼ਟੀ ਕਰੋ”
  • ਇਸ ਤੋਂ ਬਾਅਦ ‘ਸਬਮਿਟ’ ਬਟਨ ‘ਤੇ ਕਲਿੱਕ ਕਰੋ। ਤੁਹਾਡੇ ਸਾਹਮਣੇ ਐਪਲੀਕੇਸ਼ਨ ਦੀ “ਮੌਜੂਦਾ ਸਥਿਤੀ” ਨੂੰ ਦੇਖ ਸਕਦੇ ਹੋ।

eSewa Punjab ਈ-ਸੇਵਾ ਪੰਜਾਬ ਦਾ ਹੈਲਪਲਾਇਨ ਨੰਬਰ

ਪੰਜਾਬ ਸਰਕਾਰ ਦੇ ਇਸ ਪੋਰਟਲ ਨਾਲ ਜੁੜੀ ਜੇਕਰ ਕਿਸੇ ਵੀ ਤਕਨੀਕੀ ਸਮੱਸਿਆ ਬਾਰੇ ਜਾਣਕਾਰੀ ਲੈਣੀ ਹੈ ਤਾ ਤੁਸੀਂ ਹੇਠ ਦੱਸੇ ਪਤੇ ਤੇ ਸੰਪਰਕ ਕਰ ਸਕਦੇ ਹੋ। 

Customer Number: 1100
Name : Sh. Gurleen Singh, Manager – BPR
Email ID: complaint.sewakendra@gmail.com
Address: Plot No. D-241, Industrial Area, Phase-8B, Sector-74, Mohali-160071

eSewa Punjab ਈ-ਸੇਵਾ ਪੰਜਾਬ ਨਾਲ ਜੁੜੇ ਕੁੱਝ ਸਵਾਲ ਜਵਾਬ

ਕੀ ਈ-ਸੇਵਾ ਪੰਜਾਬ ਦੀ ਮਦਦ ਨਾਲ ਆਫਲਾਈਨ ਸਰਟੀਫਿਕੇਟਾਂ ਨੂੰ ਵੀ ਟਰੈਕ ਕੀਤਾ ਜਾ ਸਕਦਾ ਹੈ?

ਈ-ਸੇਵਾ ਪੰਜਾਬ ਵੈਬਸਾਈਟ ਦੀ ਮਦਦ ਨਾਲ, ਕੋਈ ਵੀ ਸੇਵਾ ਕੇਂਦਰਾਂ ਵਿੱਚ ਜਮ੍ਹਾਂ ਕੀਤੀ ਗਈ ਆਨਲਾਈਨ ਅਰਜ਼ੀ ਨੂੰ ਟਰੈਕ ਕੀਤਾ ਜਾ ਸਕਦਾ ਹੈ।

ਈ-ਸੇਵਾ ਪੰਜਾਬ ਪੋਰਟਲ ਤੇ ਸੁਵਿਧਾ ਸੈਂਟਰ ਵਾਲੀਆਂ ਸਾਰੀਆਂ ਸੇਵਾਵਾਂ ਮਿਲ ਸਕਦੀਆਂ ਹਨ।

ਹਾਜੀ, ਇਸ ਪੋਰਟਲ ਤੇ   ਸੁਵਿਧਾ ਸੈਂਟਰ ਵਾਲੀਆਂ ਸਾਰੀਆਂ ਸੇਵਾਵਾਂ ਮਿਲ ਸਕਦੀਆਂ ਹਨ।

ਈ-ਸੇਵਾ ਪੰਜਾਬ ਪੋਰਟਲ ਤੇ ਮੋਬਾਇਲ ਰਾਹੀਂ ਵੀ ਰਜਿਸਟਰ ਹੋਇਆ ਜਾ ਸਕਦਾ ਹੈ ?

ਹਾਜ਼ੀ , ਈ-ਸੇਵਾ ਪੰਜਾਬ ਪੋਰਟਲ ਤੇ ਮੋਬਾਇਲ ਅਤੇ ਲੈਪਟੋਪ ਦੋਨਾਂ ਰਾਹੀਂ ਰਜਿਸਟਰ ਕਰ ਸਕਦੇ ਹੋ।

ਈ-ਸੇਵਾ ਪੰਜਾਬ ਪੋਰਟਲ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

ਈ-ਸੇਵਾ ਪੰਜਾਬ ਪੋਰਟਲ ਦਾ ਇੱਕ ਹੋਰ ਨਾਮ “ਡਿਜੀਟਲ ਪੰਜਾਬ” ਵੀ ਹੈ।

ਨਤੀਜਾ

ਪੰਜਾਬੀ ਜਾਣਕਾਰੀ ਰਾਹੀਂ ਤੁਹਾਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਕੋਈ ਵੀ ਸਰਕਾਰੀ ਸਕੀਮ ਜਾ ਸਹੂਲਤ ਬਾਰੇ  ਵੈੱਬਸਾਈਟ www.punjabijankari.com ਰਾਹੀਂ ਜਾਣਕਾਰੀ ਦਿੰਦੇ ਰਹਾਂਗੇ, ਤੁਸੀਂ ਇਸ ਤਰਾਂ ਹੀ ਸਾਡੀ ਟੀਮ ਨੂੰ ਸਹਿਯੋਗ ਦਿੰਦੇ ਰਹਿਣਾ। ਜੇਕਰ ਤੁਹਾਨੂੰ ਇਹ ਬਲੌਗ ਪਸੰਦ ਆਇਆ ਹੈ ਤਾਂ ਕਿਰਪਾ ਕਰਕੇ ਹੋਰ ਦੋਸਤਾਂ ਨਾਲ ਤੇ ਸੋਸਲ ਮੀਡਿਆ ਤੇ ਇਸਨੂੰ ਜਰੂਰ ਸਾਂਝਾ ਕਰੋ ਜੀ। ਸਰਕਾਰੀ ਸਕੀਮਾਂ ਬਾਰੇ ਨਵੇਂ ਅੱਪਡੇਟ ਸਮੇਂ ਸਮੇਂ ਤੇ ਆਉਂਦੇ ਰਹਿੰਦੇ ਹਨ , ਇਸ ਕਰਕੇ ਕਿਸੇ ਵੀ ਸਰਕਾਰੀ ਸਕੀਮ ਦੀ ਆਪਣੇ ਪੱਧਰ ਤੇ ਵੀ ਪੁਸ਼ਟੀ ਜਰੂਰ ਕਰ ਲਿਆ ਕਰੋ ਜੀ। ਧੰਨਵਾਦ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment