ਕੀ ਹੈ ਫ਼ਰਿਸ਼ਤੇ ਯੋਜਨਾ ਸਕੀਮ ? ਪੰਜਾਬ ਸਰਕਾਰ ਜਲਦ ਹੀ ਕਰ ਰਹੀ ਹੈ ਸ਼ੁਰੂ

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

Farishte Yojana Scheme:- ਪੰਜਾਬ ਵਿੱਚ ਰੋਜਾਨਾ ਸ਼ੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ , ਕਾਰਨ ਚਾਹੇ ਕੋਈ ਵੀ ਹੋਵੇ ਪਰ ਹਾਦਸੇ ਵਾਲੇ ਪਰਿਵਾਰ ਦਾ ਦੁੱਖ ਉਹ ਪਰਿਵਾਰ ਹੀ ਸਮਝ ਸਕਦਾ ਹੈ। ਬਹੁਤ ਸਾਰੇ ਹਾਦਸਿਆਂ ਵਿੱਚ ਜਖਮੀ ਨੂੰ ਹਸਪਤਾਲ ਵਿੱਚ ਜਲਦੀ ਨਾ ਪਹੁਚਾਉਣ ਕਰਕੇ  ਜਖਮੀ ਦੀ ਜਾਨ ਚਲੀ ਜਾਂਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਣ ਤੋਂ ਝਿਜਕਦੇ ਹਨ, ਜਿਸ ਦਾ ਕਾਰਨ ਕਾਰਵਾਈ ਦਾ ਡਰ ਹੁੰਦਾ ਹੈ। ਇਸ ਕਾਰਨ ਜ਼ਖਮੀ ਵਿਅਕਤੀ ਦੀ ਸੜਕ ‘ਤੇ ਹੀ ਮੌਤ ਹੋ ਜਾਂਦੀ ਹੈ ਪਰ ਪੰਜਾਬ ਸਰਕਾਰ ਦੀ “ਫ਼ਰਿਸ਼ਤੇ ਸਕੀਮ” ਹੁਣ ਸਹਾਈ ਸਿੱਧ ਹੋ ਸਕਦੀ ਹੈ। ਹੁਣ ਬਿਨਾ ਕਿਸੇ ਕਾਰਵਾਈ ਦੇ ਡਰ ਤੋਂ ਲੋਕ ਐਕਸੀਡੈਂਟ ਵਾਲੇ ਜਖਮੀਆਂ ਨੂੰ ਹਸਪਤਾਲ ਲੈ ਕੇ ਜਾਣਗੇ।  ਅੱਜ ਪੰਜਾਬੀ ਜਾਣਕਾਰੀ ਰਾਹੀਂ ਪੰਜਾਬ ਸਰਕਾਰ ਦੀ ਫਰਿਸ਼ਤਾ ਬਾਰੇ ਜਾਣਕਾਰੀ ਦੇਵਾਗੇ।

Farishte Yojana Scheme

ਪੰਜਾਬ ਸਰਕਾਰ ਦੀ ਫ਼ਰਿਸ਼ਤੇ ਯੋਜਨਾ ਸਕੀਮ ਕੀ ਹੈ ? (What is Farishte Yojana Scheme in punjabi)

ਪੰਜਾਬ ਸਰਕਾਰ ਵੱਲੋ ਜਲਦੀ ਸ਼ੁਰੂ ਕੀਤੀ ਜਾਣ ਵਾਲੀ ਨਵੀ ਸਕੀਮ ਦਾ ਨਾਮ “ਫ਼ਰਿਸ਼ਤੇ  ਸਕੀਮ” ਹੈ।  ਸੜਕ ਹਾਦਸੇ ਤੋਂ ਬਾਅਦ ਦਾ ਪਹਿਲਾ ਘੰਟਾ ਸੁਨਹਿਰੀ ਘੰਟਾ ਹੁੰਦਾ ਹੈ ਕਿਉਕਿ ਜੇਕਰ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਵਿਅਕਤੀ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਵੇ ਤਾਂ ਉਸ ਦੇ ਬਚਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ। ‘ਫਰਿਸ਼ਤੇ ਸਕੀਮ’ ਦਾ ਉਦੇਸ਼ ਇਲਾਜ ਦੀ ਘਾਟ ਕਾਰਨ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਘਟਾਉਣਾ ਹੈ। ਇਸ ਸਕੀਮ ਦੇ ਤਹਿਤ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ‘ਤੇ 2000 ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ।  ਇਸ ਸਕੀਮ ਦੀ ਖਾਸ ਗੱਲ ਇਹ ਹੈ ਕਿ ਮਦਦ ਕਰਨ ਵਾਲੇ ਵਿਅਕਤੀ ਤੋਂ ਪੁੱਛਗਿੱਛ ਵੀ ਨਹੀਂ ਕੀਤੀ ਜਾਵੇਗੀ ਪਰ ਜੇਕਰ ਉਹ ਵਿਅਕਤੀ ਖੁਦ ਉਸ ਹਾਦਸੇ ਦਾ ਗਵਾਹ ਬਣਨਾ ਚਾਹੁੰਦਾ ਹੈ, ਤਾਂ ਉਹ ਅਜਿਹਾ ਕਰ ਸਕਦਾ ਹੈ।

ਇਸ ਸਕੀਮ ਦੇ ਤਹਿਤ, ਹਾਦਸੇ ਦੇ ਪਹਿਲੇ 48 ਘੰਟਿਆਂ ਵਿੱਚ ਜ਼ਖਮੀ ਹੋਏ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ, ਚਾਹੇ ਉਹ ਕਿਸੇ ਵੀ ਰਾਜ ਦੇ ਨਿਵਾਸੀ ਹੋਣ। ਸਰਕਾਰ ਸੜਕ ਹਾਦਸਿਆਂ ਦੇ ਪੀੜਤਾਂ ਦਾ ਨੇੜਲੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਕਰੇਗੀ। ਫਰਿਸ਼ਤੇ ਸਕੀਮ ਤਹਿਤ ਪੰਜਾਬ ਵਿੱਚ 384 ਹਸਪਤਾਲ ਰਜਿਸਟਰਡ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 146 ਸਰਕਾਰੀ ਹਸਪਤਾਲ ਅਤੇ 238 ਪ੍ਰਾਈਵੇਟ ਹਸਪਤਾਲ ਹਨ।ਹਸਪਤਾਲਾਂ ਨੂੰ ਰਜਿਸਟ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲਾਂ ਲਈ ਉਨ੍ਹਾਂ ਨੂੰ ਆਪਣੇ ਜ਼ਿਲ੍ਹੇ ਦੇ ਸਿਵਲ ਸਰਜਨ ਨਾਲ ਸੰਪਰਕ ਕਰਨ ਦੀ ਸਲਾਹ ਹੈ।

ਫ਼ਰਿਸ਼ਤੇ ਸਕੀਮ ਯੋਜਨਾ ਦੇ ਫਾਇਦੇ

  • ਦੁਰਘਟਨਾ ਵਿੱਚ ਜਖਮੀ ਦਾ ਪੰਜਾਬ ਸਰਕਾਰ ਵੱਲੋਂ ਇਲਾਜ ਦਾ ਸਾਰਾ ਖਰਚਾ ਚੁੱਕਿਆ ਜਾਵੇਗਾ।
  • ਕੋਈ ਵੀ ਪੁਲਿਸ ਕਰਮਚਾਰੀ ਜਖਮੀ ਵਿਅਕਤੀ ਨੂੰ ਹਸਪਤਾਲ ਪਹੁਚਾਉਣ ਤੋਂ ਬਾਅਦ ਧੱਕੇ ਨਾਲ ਗਵਾਹ ਬਣਨ ਲਈ ਨਹੀਂ ਕਹੇਗੀ।
  • ਹਾਦਸੇ ਵਿੱਚ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਵਿਅਕਤੀ ਤੋਂ ਪੁਲਿਸ ਜਾਂ ਹਸਪਤਾਲ ਦੇ ਅਧਿਕਾਰੀ ਕੋਈ ਚਾਰਜ ਨਹੀਂ ਲੈਣਗੇ।
  • ਇਸ ਸਕੀਮ ਅਧੀਨ ਪ੍ਰਸ਼ੰਸਾ ਰਾਸ਼ੀ ਇਨਾਮੀ ਤੌਰ ਤੇ ਲੈਣ ਲਈ ਕਿਤੇ ਵੀ ਅਪਲਾਈ ਕਰਨ ਦੀ ਜਰੂਰਤ ਨਹੀਂ। ਸਰਕਾਰੀ ਕਰਮਚਾਰੀ ਸਗੋਂ ਇਸ ਉਪਰਾਲੇ ਦੀ ਪ੍ਰਸੰਸਾ ਕਰੇਗੀ ਤੇ ਇਨਾਮੀ ਰਾਸ਼ੀ ਦੇਵੇਗੀ।
  • ਜ਼ਖਮੀਆਂ ਨੂੰ ਕਿਸੇ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇ , ਇਹ ਸਕੀਮ ਸੱਭ ਕਿਤੇ ਲਾਗੂ ਹੋਵੇਗੀ।
  • ਸਰਕਾਰ 15 ਅਗਸਤ ਅਤੇ 26 ਜਨਵਰੀ ਨੂੰ ਕਿਸੇ ਪੀੜਤ ਦੀ ਜਾਨ ਬਚਾਉਣ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਉਤਸ਼ਾਹਿਤ ਵੀ ਕਰੇਗੀ।
  • ਇਸ ਸਕੀਮ ਨੂੰ ਜਲਦੀ ਸ਼ੁਰੂ ਕਰਨ ਦੀ ਆਸ ਹੈ ਕਿਉਂਕਿ  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿਹਤ ਵਿਭਾਗ ਨਾਲ ਜੁੜੇ ਸਾਰੇ ਕੰਮਕਾਜ ਅਤੇ ਹੋਰ  ਸਬੰਧਤ ਸਾਰੀਆਂ ਫਾਈਲਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕਰਨ ਫੈਂਸਲਾ ਹੈ।
  • ਇਸ ਸਕੀਮ ਲਈ, ਸਰਕਾਰ ਨੇ 25 ਕਿਲੋਮੀਟਰ ਦੇ ਘੇਰੇ ਵਿੱਚ ਸਾਰੀਆਂ ਪ੍ਰਮੁੱਖ ਸੜਕਾਂ ‘ਤੇ ਸਰਕਾਰੀ ਅਤੇ ਹਸਪਤਾਲਾਂ ਦੀ ਮੈਪਿੰਗ ਕੀਤੀ ਹੈ।
  • ਜਖਮੀ ਨੂੰ ਹਸਪਤਾਲ ਪਹੁਚਾਉਣ ਵਾਲਾ ਵਿਅਕਤੀ ਪੰਜਾਬ ਦਾ ਹੋਣਾ ਚਾਹੀਦਾ ਹੈ ਤੇ ਉਸ ਦੇ ਆਧਾਰ ਕਾਰਡ ਦੇ ਆਧਾਰ ਤੇ  ਹੀ 2000 ਦੀ ਸਹਾਇਤਾ ਮਿਲ ਜਾਵੇਗੀ।

ਹੋਰ ਸਿਹਤ ਸਹੂਲਤਾਂ ਨੂੰ ਵੀ ਮਿਲੇਗਾ ਇਸ ਦਾ ਲਾਬ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਸ “ਫ਼ਰਿਸ਼ਤੇ ਸਕੀਮ ਯੋਜਨਾ“ ਨੂੰ ਜਲਦੀ ਹੀ ਲਾਂਚ ਕਰਨ ਦਾ ਫੈਂਸਲਾ ਲੈ ਲਿਆ ਹੈ। ਸਰਕਾਰ ‘ਮਰੀਜ਼ ਸੁਵਿਧਾ ਕੇਂਦਰ’ ਸਥਾਪਤ ਕਰਨ ਦਾ ਨਵਾਂ ਮਤਾ ਲੈ ਕੇ ਆ ਰਹੀ ਹੈ।ਇੱਕ ਅਜਿਹਾ ਕੇਂਦਰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਪਾਇਲਟ ਆਧਾਰ ‘ਤੇ ਸਥਾਪਿਤ ਕੀਤਾ ਜਾ ਰਿਹਾ ਹੈ। ਮੁਫ਼ਤ ਦਵਾਈਆਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ   ਇਸ ਸਕੀਮ ਦਾ ਨਾਲ ਨਾਲ ਹੋਰ ਵੀ ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨ ਦੀ ਪਲੈਨਿੰਗ ਹੈ। ਜਲਦੀ ਹੀ ਸਾਰੇ ਜਿਲਿਆ ਦੇ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਐਕਸਰੇ ਅਤੇ ਅਲਟਰਾਸਾਊਂਡ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਕੂਲ 40 ਹਸਪਤਾਲਾਂ ਨੂੰ 550 ਕਰੋੜ ਰੁਪਏ ਦਿੱਤੇ ਜਾਣਗੇ । ਸਾਰੇ ਹਸਪਤਾਲਾਂ ਨੂੰ 1,000 ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਸਹੂਲਤਾਂ ਅਤੇ ਉਪਕਰਨਾਂ ਮੁਹਈਆ ਕਰਵਾਏ ਜਾਣਗੇ।

ਇਸਦੇ ਨਾਲ ਹੀ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ.ਆਈ.ਐਲ.ਬੀ.ਐਸ.), ਮੋਹਾਲੀ ਵਿਖੇ ਸਥਾਪਿਤ ਕੀਤੀ ਜਾ ਰਹੀ ਅਤਿ-ਆਧੁਨਿਕ ਜਾਂਚ ਅਤੇ ਪ੍ਰਬੰਧਨ ਸਹੂਲਤ ਵੀ ਜਲਦੀ ਸ਼ੁਰੂ ਹੋਵੇਗੀ।

ਫ਼ਰਿਸ਼ਤੇ ਯੋਜਨਾ ਸਕੀਮ ਦਾ ਉਦੇਸ਼

ਮੁੱਖ ਮੰਤਰੀ ਭਗਵੰਤ ਮਾਨ 26 ਜਨਵਰੀ ਦੇ ਮੌਕੇ ਤੇ “ਫ਼ਰਿਸ਼ਤੇ ਸਕੀਮ ਯੋਜਨਾ” ਨੂੰ ਲਾਂਚ ਕਰ ਸਕਦੇ ਹਨ।  ਫ਼ਰਿਸ਼ਤੇ ਸਕੀਮ ਦਾ ਉਦੇਸ਼ ਹੈ ਕਿ ਰੋਜਾਨਾ ਵੱਧ ਰਹੇ ਸੜਕ ਹਾਦਸਿਆਂ ਕਾਰਨ ਅਤੇ ਦੇਰੀ ਨਾਲ ਹਸਪਤਾਲ ਪਹੁਚਾਉਣ ਕਾਰਨ ਹੋ ਰਹੀਆਂ ਮੌਤਾਂ ਨੂੰ ਘਟਾਇਆ ਜਾਵੇ ਤੇ ਇਸ ਸਕੀਮ ਅਧੀਨ ਬਿਨਾਂ ਕਿਸੇ ਭੇਦਭਾਵ ਦੇ ਕਿਸੇ ਵੀ ਰਾਜ ਦੇ ਜਖਮੀ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਵੇ। ਇਸ ਸਕੀਮ ਦਾ ਇੱਕ ਉਦੇਸ਼ ਐਕਸੀਡੈਂਟ ਤੋਂ ਬਾਅਦ ਵੀਡੀਓ ਬਣਾਉਣ ਦੀ ਬਜਾਏ ਜਖਮੀ ਨੂੰ ਹਸਪਤਾਲ ਪਹੁਚਾਉਣ ਵਾਲੇ ਨੂੰ ਹਲਾਸ਼ੇਰੀ ਦੇਣਾ ਹੈ।

ਤੁਹਾਡੀ ਰਾਇ

ਪੰਜਾਬ ਸਰਕਾਰ ਦੀ “ਫ਼ਰਿਸ਼ਤੇ ਯੋਜਨਾ ਸਕੀਮ” ਬਾਰੇ ਤੁਹਾਡੀ ਕੀ ਰਾਇ ਹੈ ਆਪਣੇ ਕੁਮੈਂਟ ਕਰਕੇ ਦੱਸੋ , ਕੀ ਇਹ ਸਕੀਮ ਨਾਲ ਸੜਕ ਦੁਰਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਘਾਟਾ ਹੋਵੇਗਾ , ਆਪਣੀ ਰਾਇ ਨੂੰ ਕੁਮੈਂਟ ਕਰਕੇ ਪੰਜਾਬੀ ਜਾਣਕਾਰੀ ਪੜਨ ਵਾਲੇ ਹੋਰ ਵਿਜ਼ਟਰ ਨਾਲ ਸਾਂਝਾ ਕਰੋ। ਪੰਜਾਬ ਸਰਕਾਰ ਦੀਆਂ ਹੋਰ ਸਕੀਮਾਂ ਬਾਰੇ ਪੜਨ ਲਈ www.punjabijankari.com ਨੂੰ ਵਿਜਟ ਕਰਦੇ ਰਹੋ।

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment