ਗੂਗਲ ਬਾਰਡ ਕੀ ਹੈ, Google Bard ਅਤੇ ChatGPT ਵਿੱਚ ਕੀ ਅੰਤਰ ਹੈ

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਨੂੰ ਦੁਨੀਆ ਦਾ ਭਵਿੱਖ ਮੰਨਿਆ ਜਾ ਰਿਹਾ ਹੈ। ਲਗਤਾਰ ਤੇਜ਼ੀ ਨਾਲ ਵੱਧ ਰਹੀ ਟੈਕਨੋਲਜੀ ਨੇ ਮਨੁੱਖ ਦੇ ਕੰਮ ਨੂੰ ਬਹੁਤ ਆਸਾਨ ਕਰ ਦਿੱਤਾ ਹੈ। ਅੱਜ ਦੇ ਬਲੋਗ ਵਿੱਚ ਤੁਹਾਨੂੰ ਅਸੀਂ ਗੂਗਲ ਦੇ ਨਵੇਂ ਚੈਟ ਬੋਟ ਗੂਗਲ ਬਾਰਡ ਬਾਰੇ ਜਾਣਕਾਰੀ ਦੇਵਾਗੇ ਜੋ ਬਿਲਕੁੱਲ ਇਨਸਾਨ ਵਾਂਗ ਕੰਮ ਕਰਦਾ ਹੈ । ਸ਼ਾਇਦ ਤੁਹਾਡੇ ਵਿੱਚੋ ਬਹੁਤ ਸਾਰੇ ਲੋਕ ਚੈਟ GPT ਦੀ ਵਰਤੋਂ ਕਰਦੇ ਹੋਣਗੇ। ਸਾਲ 2022 ਵਿੱਚ, ਚੈਟ GPT ਨੇ AI ਦੀ ਜੰਗ ਨੂੰ ਇੱਕ ਨਵੇਂ ਪੱਧਰ ‘ਤੇ ਪਹੁੰਚਾਇਆ ਹੈ। ਚੈਟ ਜੀਪੀਟੀ ਅਤੇ ਬਿੰਗ ਦੇ ਮੁਕਾਬਲੇ ਵਿੱਚ ਗੂਗਲ ਨੇ ਆਪਣਾ ਬਾਰਡ ਲੈ ਕੇ ਆਇਆ ਹੈ। ਬੇਸ਼ਕ ਗੂਗਲ ਨੇ ਆਪਣੀ AI  ਟੈਕਨੋਲੋਜੀ ਚੈਟਜੀਬੀਟੀ ਅਤੇ ਬਿੰਗ ਦੇ ਨਾਲੋਂ ਲੇਟ ਲਾਂਚ ਕੀਤੀ ਹੈ ਪਰ ਇਸ ਤੇ ਗੂਗਲ  2014 ਤੋਂ ਕੰਮ ਕਰ ਰਿਹਾ ਸੀ ਤੇ ਇਹ ਚੈਟਜੀਬੀਟੀ ਨਾਲੋਂ ਬਿਲਕੁਲ ਅਡਵਾਂਸ ਹੋਵੇਗੀ। ਅੱਜ ਦੇ ਪੰਜਾਬੀ ਜਾਣਕਾਰੀ ਦੇ ਇਸ ਬਲੋਗ ਵਿੱਚ ਅਸੀਂ ਸਮਝਾਂਗੇ ਕਿ ਗੂਗਲ ਬਾਰਡ ਏਆਈ ਕੀ ਹੈ,  ਇਹ ਕਿਵੇਂ ਕੰਮ ਕਰਦਾ ਹੈ ਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾਵੇ।  ਇਸ ਦੇ ਲਈ ਤੁਸੀਂ ਪੂਰਾ ਬਲੋਗ ਜਰੂਰ ਪੜੋ।

ਗੂਗਲ ਬਾਰਡ ਕੀ ਹੈ, Google Bard ਅਤੇ ChatGPT ਵਿੱਚ ਕੀ ਅੰਤਰ ਹੈ

ਗੂਗਲ ਬਾਰਡ ਏਆਈ ਕੀ ਹੈ

ਗੂਗਲ ਏਆਈ ਬਾਰਡ ਇੱਕ ਕਿਸਮ ਦਾ ਅਡਵਾਂਸ ਚੈਟ ਬੋਟ ਹੈ ਜਿਹੜਾ ਗੂਗਲ ਦੀ ਡਾਇਲਾਗ ਐਪਲੀਕੇਸ਼ਨ ‘ਤੇ ਆਧਾਰਿਤ ਹੈ। ਗੂਗਲ ਨੇ ਇਸ ‘ਚ ਆਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਫੀਡ ਕੀਤੀ ਹੈ ਜੋ ਇੰਟਰਨੈੱਟ ਨਾਲ ਕੁਨੈਕਟ ਹੋਣ ‘ਤੇ ਯੂਜ਼ਰਸ ਦੇ ਸਵਾਲਾਂ ਦੇ ਜਵਾਬ ਦੇਵੇਗਾ। ਨਵਾਂ ਚੈਟਬੋਟ ਗੂਗਲ ਦੇ ਲੈਂਗੂਏਜ ਮਾਡਲ ਫਾਰ ਡਾਇਲਾਗ ਐਪਲੀਕੇਸ਼ਨ (LaMDA) ‘ਤੇ ਆਧਾਰਿਤ ਹੈ। ਗੂਗਲ ਏਆਈ ਬਾਰਡ  ਟੈਕਸਟ ਦੇ ਨਾਲ-ਨਾਲ ਫੋਟੋ ਅਤੇ ਮਲਟੀਮੀਡੀਆ ਰਾਹੀਂ ਤੁਹਾਡੇ ਸਵਾਲ ਦਾ ਜਵਾਬ ਦੇ ਸਕਦਾ ਹੈ। ਗੂਗਲ ਏਆਈ ਬਾਰਡ ਰੀਅਲਟਾਈਮ ਡਾਟਾ ਤੇ ਆਧਾਰ ਤੇ ਜਵਾਬ ਦਿੰਦਾ ਹੈ ਜਦਕਿ ਚੈਟ ਜੀਪੀਟੀ ਕੋਲ ਪਹਿਲਾ ਦਾ ਸੇਵ ਡਾਟਾ ਹੈ।

ਗੂਗਲ ਬਾਰਡ ਏਆਈ ਨੂੰ ਕਦੋ ਲਾਂਚ ਕੀਤਾ ਗਿਆ ਹੈ

ਗੂਗਲ ਨੇ 10 ਮਈ ਨੂੰ ਆਪਣੇ ਈਵੈਂਟ Google I/O 2023 ਵਿੱਚ AI BARD ਨੂੰ ਲਾਂਚ ਕੀਤਾ ਹੈ। ਇਸਦੇ ਨਾਲ ਹੀ ਇਸ ਈਵੈਂਟ ਵਿੱਚ ਗੂਗਲ ਨੇ ਪਿਕਸਲ 7ਏ, ਪਿਕਸਲ ਫੋਲਡ ਅਤੇ ਪਿਕਸਲ ਟੈਬਲੇਟ ਸਮੇਤ ਕਈ ਸਾਫਟਵੇਅਰ ਲਾਂਚ ਕੀਤੇ ਸਨ।

ਗੂਗਲ ਬਾਰਡ ਦੀਆਂ ਵਿਸ਼ੇਸ਼ਤਾ

ਭਾਰਤ ਸਮੇਤ 180 ਦੇਸ਼ਾਂ ਵਿੱਚ ਉਪਲਬਧ

ਗੂਗਲ ਬਾਰਡ ਨੂੰ ਟੈਸਟਿੰਗ ਲਈ ਅਮਰੀਕਾ ਅਤੇ ਯੂਕੇ ਵਿੱਚ ਹੀ ਲਾਂਚ ਕੀਤਾ ਗਿਆ ਸੀ, ਪਰ ਹੁਣ ਇਸ ਨੂੰ ਭਾਰਤ ਦੇ ਨਾਲ-ਨਾਲ 180 ਦੇਸ਼ਾਂ ਵਿੱਚ ਕੁੱਝ ਨਵੇਂ ਫੀਚਰਸ ਦੇ ਨਾਲ ਲਾਂਚ ਕੀਤਾ ਗਿਆ ਹੈ।

PaLM 2 ਦੇ ਨਾਲ ਜ਼ਿਆਦਾ ਹਾਈਟੈਕ

ਜਦੋਂ ਗੂਗਲ ਬਾਰਡ ਨੂੰ ਪਹਿਲਾਂ ਲਾਂਚ ਕੀਤਾ ਗਿਆ ਸੀ, ਇਸ ਵਿੱਚ ਭਾਸ਼ਾ ਮਾਡਲ (LaMDA)  ਸੀ, ਪਰ ਹੁਣ ਇਸ ਨੂੰ PaLM 2 ਵਿੱਚ ਬਦਲ ਦਿੱਤਾ ਗਿਆ ਹੈ, ਜਿਸ ਕਾਰਨ ਬਾਰਡ ਦੇ ਰੀਜਨਿਗ ਸਕਿੱਲ ਅਤੇ ਐਡਵਾਂਸ ਗਣਿਤ ਦੇ ਨਾਲ-ਨਾਲ ਕੋਡਿੰਗ ਸਮਰੱਥਾ ਪਹਿਲਾਂ ਨਾਲੋਂ ਬਿਹਤਰ ਹੋ ਗਈ ਹੈ, ਬਲਕਿ ਹੁਣ ਇਹ ਪਹਿਲਾਂ ਨਾਲੋਂ ਜ਼ਿਆਦਾ ਹਾਈਟੈਕ ਹੋ ਗਿਆ ਹੈ।

ਹਿੰਦੀ ਦੇ ਨਾਲ-ਨਾਲ ਇਹ 40 ਭਾਸ਼ਾਵਾਂ ਨੂੰ ਸਪੋਰਟ ਕਰੇਗਾ

ਸ਼ੁਰੂਆਤ ਵਿੱਚ ਇਹ ਕੇਵਲ ਅੰਗਰੇਜ਼ੀ ਭਾਸ਼ਾ ਵਿੱਚ ਹੀ ਉਪਲਬਧ ਸੀ ਪਰ ਹੁਣ ਹਿੰਦੀ ਦੇ ਨਾਲ-ਨਾਲ 40 ਹੋਰ ਭਾਸ਼ਾਵਾਂ ਨੂੰ ਵੀ ਇਸ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ।

ਗੂਗਲ ਬਾਰਡ ਦੀ ਵਰਤੋਂ ਕਿਵੇਂ ਕਰੀਏ

ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਗੂਗਲ ਬਾਰਡ ਦੀ ਵਰਤੋਂ ਕਰਨਾ ਬਹੁਤ ਆਸਾਨ ਹੈ, ਇਸ ਦੇ ਲਈ ਤੁਹਾਨੂੰ ਇਸ ਦੀ ਅਧਿਕਾਰਤ ਵੈਬਸਾਈਟ ‘ਤੇ ਜਾਣਾ ਹੋਵੇਗਾ ਅਤੇ ਆਪਣੇ ਗੂਗਲ ਅਕਾਉਂਟ ਦੁਆਰਾ ਲੌਗਇਨ ਕਰਨਾ ਹੋਵੇਗਾ ਅਤੇ ਫਿਰ ਤੁਸੀਂ ਇਸਦਾ ਉਪਯੋਗ ਕਰ ਸਕਦੇ ਹੋ।

ਸੱਭ ਤੋਂ ਪਹਿਲਾ ਗੂਗਲ ਬਾਰਡ ਦੀ ਆਫੀਸ਼ੀਅਲ ਵੈਬਸਾਇਟ https://bard.google.com/ ਨੂੰ ਓਪਨ ਕਰੋ।

ਗੂਗਲ ਬਾਰਡ ਕੀ ਹੈ, ਗੂਗਲ ਬਾਰਡ ਦੀ ਵਰਤੋਂ ਕਿਵੇਂ ਕਰੀਏ

ਵੈਬਸਾਈਟ ਨੂੰ ਖੋਲਣ ਤੋਂ ਬਾਅਦ ਸਾਈਨ ਇਨ ਤੇ ਕਲਿੱਕ ਕਰੋ। ਸਾਈਨ ਇਨ ਤੇ ਕਲਿੱਕ ਕਰਨ ਤੋਂ ਬਾਅਦ ਆਪਣੀ ਕੋਈ ਵੀ ਪਹਿਲਾਂ ਦੀ ਬਣਾਈ ਹੋਈ ਜੀਮੇਲ ਆਈਡੀ ਦੇ ਨਾਲ ਸਾਈਨ ਇਨ ਕਰੋ।

ਗੂਗਲ ਬਾਰਡ ਕੀ ਹੈ, ਗੂਗਲ ਬਾਰਡ ਦੀ ਵਰਤੋਂ ਕਿਵੇਂ ਕਰੀਏ

ਸਾਈਨ ਇਨ ਕਰਨ ਤੋਂ ਬਾਅਦ ਤੁਹਾਡੀ ਸਕਰੀਨ ਤੇ ਗੂਗਲ ਵਾਰਡ ਓਪਨ ਹੋ ਜਾਵੇਗਾ ਤੇ ਉਸ ਦੇ ਥੱਲੇ ਇੱਕ ਬਾਕਸ ਬਣਿਆ ਹੋਏਗਾ ਦਿਖੇਗਾ ਜਿੱਥੇ ਲਿਖਿਆ ਹੋਏਗਾ ਕਿ “ਟਾਕ ਟੂ ਬਾਰਡ ਇਨ ਇੰਗਲਿਸ਼ ਔਰ ਹਿੰਦੀ ”  ਇਸ ਦੇ ਮਾਈਕ ਦਾ ਆਈਕਨ ਵੀ ਦਿਖਾਈ ਦੇਵੇਗਾ।

ਹੁਣ ਤੁਸੀਂ ਕੁੱਝ ਵੀ ਸਰਚ ਕਰ ਸਕਦੇ ਹੋ,  ਇਸ ਨੂੰ ਤੁਸੀਂ ਬੋਲ ਕੇ ਵੀ ਸਰਚ ਕਰ ਸਕਦੇ ਹੋ ਤੇ ਲਿਖ ਕੇ ਵੀ ਸਰਚ ਕਰ ਸਕਦੇ ਹੋ।

ਗੂਗਲ ਬਾਰਡ ਏਆਈ ਅਤੇ ਚੈਟਜੀਪੀਟੀ ਵਿੱਚ ਕੀ ਅੰਤਰ ਹੈ

ਗੂਗਲ ਏਆਈ ਬਾਰਡ ਅਤੇ ਚੈਟ ਜੀਪੀਟੀ ਹਾਲਾਂਕਿ ਦੋਨੇ ਏਆਈ ਤਕਨਾਲੋਜੀ ‘ਤੇ ਕੰਮ ਕਰਦੇ ਹਨ। ਪਰ ਇਸ ਵਿੱਚ ਬਹੁਤ ਅੰਤਰ ਦੱਸਿਆ ਜਾ ਰਿਹਾ ਹੈ, ਜਿਵੇਂ-

 ਚੈਟ ਜੀਬੀਟੀ ਦੇ ਉੱਤੇ 2021 ਤੱਕ ਦਾ ਡਾਟਾ ਹੀ ਉਪਲਬਧ ਹੈ ਇਹ ਤੁਹਾਨੂੰ ਉਸ ਹਿਸਾਬ ਨਾਲ ਹੀ ਜਵਾਬ ਦਿੰਦਾ ਹੈ ਪਰ ਗੂਗਲ  ਬਾਰਡ ਤੁਹਾਨੂੰ ਜੋ ਨਵੀਂ ਤਾਜੀ  ਜਾਣਕਾਰੀ ਹੈ ਉਸ ਦੇ ਹਿਸਾਬ ਨਾਲ ਜਵਾਬ ਦਿੰਦਾ ਹੈ।

 ਚੈਟ ਜੀਬੀਟੀ ਨਾਲੋ ਗੂਗਲ  ਬਾਰਡ ਦਾ ਇਹ ਵੀ ਫਰਕ ਹੈ ਕਿ ਗੂਗਲ ਬਾਰਡ ਦੇ ਵਿੱਚ ਮਾਈਕ ਦਾ ਬਟਨ ਦਿੱਤਾ ਗਿਆ ਹੈ ਜਿਸ ਦੇ ਨਾਲ ਤੁਸੀਂ ਆਪਣਾ ਸਵਾਲ ਬੋਲ ਕੇ ਵੀ ਗੂਗਲ  ਬਾਰਡ ਤੋਂ ਪੁੱਛ ਸਕਦੇ ਹੋ ਜਦਕਿ ਚੈਟ ਜੀਬੀਟੀ ਦੇ ਵਿੱਚ ਆਪਾਂ ਨੂੰ ਲਿਖ ਕੇ ਹੀ ਕੋਈ ਸਵਾਲ ਸਰਚ ਕਰਨਾ ਪੈਂਦਾ ਹੈ।

 ਗੂਗਲ ਵਾਰਡ ਦੇ ਵਿੱਚ ਕੁਝ ਹੋਰ ਅਡਵਾਂਸ ਟੈਕਨੋਲੋਜੀ ਵਰਤੀ ਗਈ ਹੈ ਜਿਸ ਦੇ ਨਾਲ ਉਹ ਆਪਣੇ ਸਵਾਲ ਨੂੰ ਕੰਪਲੀਟ ਸਮਝਦਾ ਹੈ ਤੇ ਹੋਰ ਵਧੀਆ ਜਵਾਬ ਦਿੰਦਾ ਹੈ।  

ਕੀ ਗੂਗਲ ਬਾਰਡ ਏਆਈ ਦੇ ਆਉਣ ਨਾਲ ਕੀ ਗੂਗਲ ਸਰਚ ਇੰਜਣ ਬੰਦ ਹੋ ਜਾਵੇਗਾ?

ਹਰ ਕੋਈ ਜਾਣਦਾ ਹੈ ਕਿ ਗੂਗਲ ਸਰਚ ਇੰਜਣ ਸਭ ਤੋਂ ਵੱਡਾ ਸਰਚ ਇੰਜਣ ਹੈ। ਪਰ ਹਰ ਕਿਸੇ ਦੇ ਮਨ ਵਿੱਚ ਇਹੀ ਸਵਾਲ ਉੱਠ ਰਿਹਾ ਹੈ ਕਿ ਕੀ ਗੂਗਲ ਏਆਈ ਬਾਰਡ ਦੇ ਆਉਣ ਨਾਲ ਗੂਗਲ ਸਰਚ ਇੰਜਣ ਬੰਦ ਹੋ ਜਾਵੇਗਾ। ਜੇਕਰ ਤੁਹਾਡੇ ਮਨ ਵਿੱਚ ਵੀ ਇਸ ਬਾਰੇ ਸਵਾਲ ਉੱਠ ਰਹੇ ਹਨ ਤਾਂ ਅਜਿਹਾ ਕੁੱਝ ਨਹੀਂ ਹੈ, ਕਿਉਂਕਿ ਗੂਗਲ ਸਰਚ ਇੰਜਨ ਅਤੇ ਗੂਗਲ ਏਆਈ ਬਾਰਡ ਦੋਨੋਂ ਅਲਗ-ਅਲਗ ਚੀਜ਼ਾਂ ਹਨ। ਜਿੱਥੇ ਇੱਕ ਤਰ੍ਹਾਂ ਨਾਲ ਗੂਗਲ ਸਰਚ ਇੰਜਣ ਤੋਂ ਲੋੜੀਂਦੀ ਜਾਣਕਾਰੀ ਖੋਜੀ ਜਾਂਦੀ ਹੈ। ਇਸ ਦੇ ਨਾਲ ਹੀ ਤੁਸੀਂ ਗੂਗਲ ਏਆਈ ਬਾਰਡ ਤੋਂ ਆਪਣੇ ਸਵਾਲਾਂ ਦੇ ਜਵਾਬ ਵੀ ਜਾਣ ਸਕਦੇ ਹੋ। ਇਸ ਨੂੰ ਇੱਕ ਵੱਖਰੀ ਵੈੱਬਸਾਈਟ ਨਾਲ ਲਿੰਕ ਕੀਤਾ ਜਾਵੇਗਾ।

ਬਾਰਡ ਦਾ ਕੀ ਮਤਲਬ ਹੈ

ਬਾਰਡ ਇੱਕ ਤਰ੍ਹਾਂ ਦਾ ਪ੍ਰੋਫੈਸ਼ਨ ਸਟੋਰੀ ਟੈਲਰ ਹੈ, ਜਿਹੜਾ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਉਂਦਾ ਹੈ। ਭਾਵੇਂ ਉਹ ਭੂਗੋਲ ਨਾਲ ਸੰਬੰਧਿਤ ਹੋਵੇ ਜਾਂ ਇਤਿਹਾਸ ਨਾਲ ਜੁੜੀ ਹੋਵੇ। ਇਸ ਵਿੱਚ ਮਿਯੂਜ਼ਿਕ ਵੀ ਜੋੜਿਆ ਗਿਆ ਹੈ। ਇਸ ਲਈ ਇਸ ਦਾ ਨਾਮ ਗੂਗਲ ਏਆਈ ਬਾਰਡ ਰੱਖਿਆ ਗਿਆ ਹੈ।

LaMDA ਕੀ ਹੈ

ਗੂਗਲ ਬਾਰਡ ਵਿੱਚ ਵਰਤੀ ਜਾਂਦੀ LaMDA ਤਕਨਾਲੋਜੀ ਦਾ ਪੂਰਾ ਨਾਮ ਡਾਇਲਾਗ ਐਪਲੀਕੇਸ਼ਨਾਂ ਲਈ ਭਾਸ਼ਾ ਮਾਡਲ ਹੈ।  ਇਹ ਮਾਡਲ ਮਨੁੱਖੀ ਆਵਾਜ਼ ਨੂੰ ਸੁਣਦਾ ਹੈ ਅਤੇ ਉਸ ਅਨੁਸਾਰ ਜਵਾਬ ਦਿੰਦਾ ਹੈ। ਗੂਗਲ ਅਸਿਸਟੈਂਟ, ਸਿਰੀ, ਅਲੈਕਸਾ ਸਾਰੇ ਇਸ ਤਕਨੀਕ ‘ਤੇ ਕੰਮ ਕਰਦੇ ਹਨ। Lamda ਇੱਕ ਤਰ੍ਹਾਂ ਦੀ ਭਾਸ਼ਾ ਐਪਲੀਕੇਸ਼ਨ ਹੈ ,ਇਸ ਨੂੰ ਹੀ  LaMDA ਲਾਂਬਡਾ ਕਿਹਾ ਜਾਂਦਾ ਹੈ।

ਚੈਟ ਜੀਪੀਟੀ ਤੋਂ ਗੂਗਲ ਨੂੰ ਕੀ ਖ਼ਤਰਾ ਹੈ?

ਗੂਗਲ ਦਾ ਏਆਈ ਟੂਲ ਲਾਈਵ ਕਰ ਦਿਤਾ ਗਿਆ ਹੈ, ਇਹ ਟੂਲ ਲਗਾਤਾਰ ਹੋਰ ਅੱਪਡੇਟ ਹੁੰਦਾ ਜਾ ਰਿਹਾ ਹੈ। ਇਸਨੂੰ ਚੈਟ ਜੀਪੀਟੀ ਤੋਂ ਕੋਈ ਖਤਰਾ ਨਹੀਂ ਹੈ ਕਿਉਂਕਿ ਚੈਟ ਜੀਪੀਟੀ ਅਲੱਗ ਤਰੀਕੇ ਨਾਲ ਕੰਮ ਕਰਦਾ ਹੈ ਜਦਕਿ ਗੂਗਲ ਲਾਇਵ ਡਾਟਾ ਤੇ ਕੰਮ ਕਰਦਾ ਹੈ , ਇਸ ਲਈ ਦੋਨੋ ਟੂਲ ਦਾ ਆਪਸ ਵਿੱਚ ਕੋਈ ਲਿੰਕ ਨਹੀਂ ਹੈ।

ਗੂਗਲ ਬਾਰਡ ਏਆਈ ਦੇ ਆਉਣ ਨਾਲ ਲੋਕਾਂ ‘ਤੇ ਕੀ ਅਸਰ ਪਵੇਗਾ

ਗੂਗਲ ਏਆਈ ਬਾਰਡ ਜੋ ਕਿ ਇੱਕ ਤਰ੍ਹਾਂ ਦਾ ਚੈਟਬੋਟ ਹੈ। ਉਸ ਦੇ ਆਉਣ ਨਾਲ ਬਹੁਤ ਸਾਰੀਆਂ ਚੀਜ਼ਾਂ ਵਿਚ ਬਦਲਾਅ ਜ਼ਰੂਰ ਆਵੇਗਾ। ਕਿਉਂਕਿ ਜੋ ਕ੍ਰੇਟਿਵਿਟੀ ਮਨੁੱਖ ਕਰ ਸਕਦਾ ਹੈ, ਉਹ ਮਸ਼ੀਨਾਂ ਕਦੇ ਨਹੀਂ ਕਰ ਸਕਦੀਆਂ। ਇਸ ਲਈ ਇਸ ‘ਤੇ ਕੋਈ ਬਦਲਾਅ ਨਹੀਂ ਦੇਖਿਆ ਜਾਵੇਗਾ।

ਨਤੀਜਾ

ਦੋਸਤੋ , ਗੂਗਲ ਬਾਰਡ ਬਾਰੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ?  ਕੀ ਤੁਹਾਨੂੰ ਇਸ ਬਾਰੇ ਪਹਿਲਾਂ ਪਤਾ ਸੀ ?  ਜੇ ਹਾਂ ਤਾਂ ਆਪਣੇ ਕੁਮੈਂਟ ਕਰਕੇ ਸਾਨੂੰ ਜਰੂਰ ਦੱਸੋ ਤੇ ਆਪਣਾ ਤਜਰਬਾ ਵੀ ਸਾਡੇ ਨਾਲ ਸ਼ੇਅਰ ਕਰੋ। www.punjabijankari.com ਤੇ ਤੁਸੀਂ ਇਸੇ ਤਰੀਕੇ ਨਾਲ ਹੀ ਟੈਕਨੋਲਜੀ ਤੇ ਹੋਰ ਜਾਣਕਾਰੀਆਂ ਪੰਜਾਬੀ ਦੇ ਵਿੱਚ ਪੜਦੇ ਰਹੋਗੇ, ਧੰਨਵਾਦ।

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment