HSRP Apply Online – ਹਰ ਵਹੀਕਲ ਲਈ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟ ਕਰੋ ਮਿੰਟਾ ਵਿੱਚ ਅਪਲਾਈ

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now
HSRP Apply Online

ਪੰਜਾਬੀ ਜਾਣਕਾਰੀ ਵਿੱਚ ਅੱਜ ਬਹੁਤ ਮਹੱਤਵਪੂਰਨ ਜਾਣਕਾਰੀ ਪੜੋਗੇ। ਦੋਸਤੋ ਹਰ ਕਿਸੇ ਕੋਲ ਸਕੂਟਰ, ਮੋਟਰਸਾਇਕਲ ਜਾਂ ਕਾਰ ਜਰੂਰ ਘਰ ਵਿੱਚ ਹੁੰਦੀ ਹੈ। ਹੁਣ  ਟਰਾਂਸਪੋਰਟ ਵਿਭਾਗ ਵੱਲੋਂ ਦੇਸ਼ ਭਰ ਦੇ ਵਾਹਨਾਂ ਲਈ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ HSRP ਨੂੰ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਜਿਨ੍ਹਾਂ ਵਾਹਨਾਂ ਤੇ HSRP ਪਲੇਟ ਨਹੀਂ ਲੱਗੀ ਹੋਵੇਗੀ, ਉਨ੍ਹਾਂ ਨੂੰ ਸੋਧੇ ਹੋਏ ਮੋਟਰ ਵਾਹਨ ਐਕਟ CMVR 1989 ਦੇ ਨਿਯਮ 50 ਦੇ ਤਹਿਤ 10,000/- ਰੁਪਏ ਤੱਕ ਦਾ ਜੁਰਮਾਨਾ ਦੇਣਾ ਪਵੇਗਾ। ਟਰਾਂਸਪੋਰਟ ਵਿਭਾਗ ਦੇ ਅਨੁਸਾਰ, ਸਾਰੇ 2 ਪਹੀਆ ਵਾਹਨ ਜਾਂ 4 ਪਹੀਆ ਵਾਹਨ ਮਾਲਕਾਂ ਨੂੰ ਲਾਜ਼ਮੀ ਤੌਰ ‘ਤੇ HSRP ਨੰਬਰ ਪਲੇਟ ਲਗਾਉਣੀ ਚਾਹੀਦੀ ਹੈ। ਅੱਜ ਤੁਹਾਨੂੰ ਆਪਣੇ ਮੋਬਾਇਲ ਜਾਂ ਕੰਪਿਊਟਰ ਰਾਹੀਂ ਘਰ ਬੈਠੇ ਆਨਲਾਇਨ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਅਪਲਾਈ ਕਰਨ ਦਾ ਤਰੀਕਾ ਦੱਸਾਂਗੇ। ਤੁਸੀਂ ਪੂਰੇ ਧਿਆਨ ਨਾਲ ਬਲੋਗ ਪੜ੍ਹਨਾ ਕਿਉਂਕਿ ਤੁਸੀਂ ਜਾਣੋਗੇ ਕਿ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ HSRP ਕੀ ਹੁੰਦੀ ਹੈ, ਇਹ ਅਪਲਾਈ ਕਿਵੇਂ ਹੁੰਦੀ ਹੈ, HSRP ਅਪਲਾਈ ਕਰਨ ਦਾ ਤਰੀਕਾ ਅਤੇ ਫੀਸ ਬਾਰੇ ਜਾਣਕਾਰੀ। 

ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ HSRP ਕੀ ਹੁੰਦੀ ਹੈ ?

ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ (HSRP) ਐਲੂਮੀਨੀਅਮ ਦੀ ਬਣੀ ਹੋਈ ਹੈ ਅਤੇ ਇਸ ਵਿੱਚ ਵਾਹਨ ਦਾ 7 ਅੰਕਾਂ ਦਾ ਕੋਡ ਲਿਖਿਆ ਹੋਇਆ ਹੈ। ਇਸ ਵਿੱਚ ਇੱਕ 3D ਹੋਲੋਗ੍ਰਾਮ ਹੈ। ਇਸ ਨੂੰ ਸਨੈਪ-ਆਨ ਲਾਕ ਰਾਹੀਂ ਵਾਹਨ ਨਾਲ ਫਿਕਸ ਕੀਤਾ ਗਿਆ ਹੈ ਜਿਸਦੀ ਵਰਤੋਂ ਘੱਟੋ-ਘੱਟ ਦੋ ਵਾਰ ਨਹੀਂ ਕੀਤੀ ਜਾ ਸਕਦੀ। ਇਸਨੂੰ ਆਸਾਨੀ ਨਾਲ ਵਾਹਨ ਤੋਂ ਹਟਾਇਆ ਨਹੀਂ ਜਾ ਸਕਦਾ। ਇਸ ਪਲੇਟ ਵਿੱਚ ਇੱਕ ਉੱਪਰ ਖੱਬੇ ਕੋਨੇ ਵਿੱਚ ਚਿੱਪ ਲੱਗੀ ਹੁੰਦੀ ਹੈ। ਇਸ ਨੰਬਰ ਨੂੰ ਆਸਾਨੀ ਨਾਲ ਕੈਪਚਰ ਕਰਕੇ, ਟੋਲ ਪਲਾਜ਼ਾ ‘ਤੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਵਾਹਨ ਮਾਲਕ ਬਾਰੇ ਸਾਰੀ ਜਾਣਕਾਰੀ ਨੂੰ ਟਰੇਸ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਨਾਲ ਵਾਹਨ ਚੋਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਸੜਕ ਦੁਰਘਟਨਾ ‘ਚ ਵੀ ਵਾਹਨ ਫੜਿਆ ਜਾ ਸਕਦਾ ਹੈ। ਪੰਜਾਬ ਵਿੱਚ ਇਸ ਨੂੰ ਚਿੱਪ ਵਾਲੀ ਨੰਬਰ ਪਲੇਟ ਵੀ ਕਹਿ ਦਿੰਦੇ ਹਨ।

ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ HSRP ਲੋੜੀਂਦੇ ਦਸਤਾਵੇਜ਼

  • ਵਹੀਕਲ ਰਜਿਸਟ੍ਰੇਸ਼ਨ ਦਾ ਸਟੇਟ
  • ਵਾਹਨ ਰਜਿਸਟ੍ਰੇਸ਼ਨ ਨੰਬਰ
  • ਵਾਹਨ ਚੈਸੀ ਨੰਬਰ
  • ਵਾਹਨ ਦਾ ਇੰਜਣ ਨੰਬਰ
  • ਵਾਹਨ ਕੈਟਾਗਿਰੀ 
  • ਈਮੇਲ ਆਈਡੀ
  • ਬਿਨੈਕਾਰ ਦਾ ਪਤਾ

ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ HSRP Punjab Number Plate ਆਨਲਾਇਨ ਅਪਲਾਈ ਕਰਨ ਦਾ ਤਰੀਕਾ

  • ਸੱਭ ਤੋਂ ਪਹਿਲਾ ਤੁਸੀਂ ਪੰਜਾਬ ਟ੍ਰਾਂਸਪੋਰਟ ਦੀ ਆਫੀਸ਼ੀਅਲ ਵੈਬਸਾਇਟ https://www.punjabhsrp.in/index.php  ਨੂੰ ਖੋਲੋ।
  • ਅਗਲੀ ਸਕਰੀਨ ਤੇ ਤੁਹਾਨੂੰ Apply HSRP Online Pay HSRP Fee (Old Vehicles – Manufactured Before 1st Apr 2019) ਲਿਖਿਆ ਨਜ਼ਰ ਆਵੇਗਾ, ਉਸ ਤੇ ਕਲਿੱਕ ਕਰੋ।
  • ਅਗਲੀ ਸਕਰੀਨ ਤੇ ਐਪਲੀਕੇਸ਼ਨ ਟਾਈਪ ਭਰਨੀ ਹੁੰਦੀ ਹੈ , ਜਿਵੇ ਕਿ ਤੁਹਾਡੇ ਕੋਲ ਜਿਹੜੀ ਬਾਈਕ ਜਾਂ ਗੱਡੀ ਹੈ ਉਸ ਤੇ ਪੁਰਾਣੀ ਨੰਬਰ ਪਲੇਟਾਂ ਹਨ ਉਹ ਆਪਸ਼ਨ ਵੀ ਹਨ, ਪਰ ਜੇਕਰ ਨਵੀਂ ਪਲੇਟ ਅਪਲਾਈ ਕਰਨੀ ਹੈ ਤਾਂ FULL HSRP SET ਨੂੰ ਸਲੈਕਟ ਕਰਨਾ ਹੈ।
  • ਉਸ ਤੋਂ ਬਾਅਦ ਵਹੀਕਲ ਨੰਬਰ, ਚੈਸੀ ਨੰਬਰ ਤੇ ਇੰਜਣ ਨੰਬਰ ਭਰਨਾ ਹੈ।  
  • ਉਸ ਤੋਂ ਬਾਅਦ “Click here for vahan verification” ਤੇ ਕਲਿੱਕ ਕਰੋ।
  • ਉਸ ਤੋਂ ਬਾਅਦ ਫਿਰ ਅਗਲੀ ਸਕਰੀਨ ਤੇ ਫਾਰਮ ਖੁੱਲ ਜਾਵੇਗਾ, ਜਿਸ ਵਿੱਚ ਵਾਹਨ ਮਾਲਕ ਦਾ ਨਾਮ, ਮੋਬਾਇਲ ਨੰਬਰ,ਵਹੀਕਲ ਕਲਾਸ ਭਰਨਾ ਹੁੰਦਾ ਹੈ, ਉਸ ਵਿੱਚ 2 ਆਪਸ਼ਨ ਦਿਖਣਗੀਆਂ Transport ਅਤੇ Non Transport ਵਿੱਚੋ ਇਕ ਸਲੈਕਟ ਕਰਨਾ ਪਵੇਗਾ।   Transport ਦਾ ਮਤਲਬ ਹੈ ਕਿ ਗੱਡੀ ਕਮਰਸ਼ੀਅਲ ਹੈ ਤੇ Non Transport ਦਾ ਮਤਲਬ ਹੁੰਦਾ ਹੈ ਘਰੇਲੂ ਗੱਡੀ।
  • ਉਸ ਤੋਂ ਬਾਅਦ ਤੁਸੀਂ ਨੰਬਰ ਪਲੇਟ ਨੂੰ ਫਿੱਟ ਕਰਵਾਉਣ ਵਾਲੀ ਜਗਾ ਸਲੈਕਟ ਕਰਨੀ ਹੈ, ਜੇਕਰ ਤੁਸੀਂ ਆਪਣੇ ਘਰ ਹੀ ਸਰਕਾਰੀ ਕਰਮਚਾਰੀ ਨੂੰ ਬੁਲਾ ਕੇ ਨੰਬਰ ਪਲੇਟ ਫਿੱਟ ਕਰਵਾਉਣਾ ਚਾਹੰਦੇ ਹੋ ਤਾਂ ਤੁਹਾਨੂੰ 125 ਰੁਪਏ ਐਕਸਟਰਾ ਦੇਣੇ ਹੋਣਗੇ, ਇਸ ਤੋਂ ਬਿਨਾ ਤੁਸੀਂ ਆਪਣੇ ਨੇੜੇ ਦੇ RTO ਆਫਿਸ ਫਿਟਨਸ ਸੈਂਟਰ ਵਿੱਚ ਜਾ ਕੇ ਵੀ ਨੰਬਰ ਪਲੇਟ ਲਗਵਾ ਸਕਦੇ ਹੋ।
  • ਨੇੜੇ ਦੇ RTO ਆਫਿਸ ਦੀ ਲੋਕੇਸ਼ਨ ਤੁਹਾਨੂੰ ਉਥੇ ਹੀ ਨਜਰ ਆ ਜਾਵੇਗੀ।
  • ਉਸ ਤੋਂ ਬਾਅਦ ਅਗਲੇ ਪੇਜ਼ ਤੇ ਤੁਸੀਂ ਆਨਲਾਇਨ ਪੇਮੈਂਟ ਕਰਨੀ ਹੈ , ਜਿਸ ਨੂੰ ਤੁਸੀਂ UPI, ਡੈਬਿਟ ਕਾਰਡ ਆਦਿ ਨਾਲ ਭਰ ਸਕਦੇ ਹੋ ਤੇ ਨਾਲ ਹੀ ਸਲਾਟ ਬੁੱਕ ਕਰ ਸਕਦੇ ਹੋ ਜਿਸ ਦਿਨ ਤੁਸੀਂ ਉਥੇ ਜਾਣਾ ਚੁੰਹਦੇ ਹੋ।
  • ਉਸ ਤੋਂ ਬਾਅਦ ਅਖੀਰ ਵਿੱਚ ਤੁਹਾਨੂੰ ਰਸੀਦ ਮਿਲ ਜਾਵੇਗੀ , ਜਿਸ ਨੂੰ ਤੁਸੀਂ ਪ੍ਰਿੰਟ ਕਰਵਾ ਕੇ ਰੱਖ ਸਕਦੇ ਹੋ।
  • ਤੁਸੀਂ ਜੋ ਵੀ ਮਿਤੀ ਬੁੱਕ ਕੀਤੀ ਸੀ ਉਸ ਤਾਰੀਕ ਨੂੰ ਉਥੇ ਜਾ ਕੇ ਆਪਣੀ ਨੰਬਰ ਪਲੇਟ ਲਗਵਾ ਸਕਦੇ ਹੋ। ਤੁਸੀਂ ਆਪਣੇ ਸਲਾਟ ਦਾ ਦਿਨ ਬਦਲ ਵੀ ਸਕਦੇ ਹੋ ਤੇ ਨੰਬਰ ਪਲੇਟ ਦਾ ਸਟੇਟਸ ਵੀ ਆਨਲਾਇਨ ਟਰੈਕ ਕਰ ਸਕਦੇ ਹੋ।    

ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ HSRP ਆਨਲਾਇਨ ਸਟੇਟਸ ਕਿਵੇਂ ਟਰੈਕ ਕਰੀਏ

ਜੇਕਰ ਤੁਸੀਂ HSRP ਰਜਿਸਟ੍ਰੇਸ਼ਨ ਨੰਬਰ ਪਲੇਟ ਦੀ ਸਥਿਤੀ ਦੀ ਨੂੰ ਟਰੈਕ ਕਰਨਾ ਚੁਹੰਦੇ ਹੋ ਤਾ ਇਹ ਤਰੀਕਾ ਸਮਝੋ।

  • ਸਭ ਤੋਂ ਪਹਿਲਾਂ ਤੁਹਾਨੂੰ ਆਫੀਸ਼ੀਅਲ ਵੈਬਸਾਇਟ https://www.punjabhsrp.in/index.php ਨੂੰ ਖੋਲ੍ਹਣਾ ਪਵੇਗਾ।
  • ਹੋਮ ਸਕਰੀਨ ਤੇ TRACK STATUS ਤੇ ਕਲਿਕ ਕਰੋ।
  • ਜਿਵੇਂ ਹੀ ਤੁਸੀਂ ਕਲਿੱਕ ਕਰੋਗੇ, ਤੁਹਾਡੇ ਸਾਹਮਣੇ ਟ੍ਰੈਕ ਯੂਅਰ ਆਰਡਰ ਪੇਜ ਖੁੱਲ੍ਹ ਜਾਵੇਗਾ। ਹੁਣ ਤੁਸੀਂ ਆਪਣਾ ਇਨਵੈਸ ਨੰਬਰ ਭਰਨਾ ਹੈ ਜੋ ਉਸ ਰਸੀਦ ਤੇ ਹੋਵੇਗਾ ਜੋ ਨੰਬਰ ਪਲੇਟ ਨੂੰ ਅਪਲਾਈ ਕਰਨ ਤੋਂ ਬਾਅਦ ਮਿਲੀ ਹੈ।
  • ਇਨਵੈਸ ਨੰਬਰ ਅਤੇ ਕੈਪਚਾ ਦਰਜ ਕਰੋ, ਫਿਰ “search ” ਬਟਨ ‘ਤੇ ਕਲਿੱਕ ਕਰੋ। ਤੁਹਾਡੀ ਨੰਬਰ ਪਲੇਟ ਦੀ ਸਥਿਤੀ ਤੁਹਾਨੂੰ ਪਤਾ ਚੱਲ ਜਾਵੇਗੀ।
ਲੜੀ ਨੰਬਰਵਾਹਨ ਦੀ ਕਿਸਮਨੰਬਰ ਦਾ ਰੰਗਨੰਬਰ ਪਲੇਟ ਦਾ ਬੈਕਰਾਉਂਡ ਰੰਗ 
1ਗੈਰ ਕਮਰਸ਼ੀਅਲ ਗੱਡੀ ( ਘਰੇਲੂ ਵਾਹਨ )ਕਾਲਾਚਿੱਟਾ
2ਕਮਰਸ਼ੀਅਲ ਗੱਡੀਕਾਲਾਖੱਟਾ
4ਕਮਰਸ਼ੀਅਲ ਗੱਡੀ (ਬੈਟਰੀ ਤੇ ਚੱਲਣ ਵਾਲੀ)ਕਾਲਾਹਰਾ
5ਗੈਰ ਕਮਰਸ਼ੀਅਲ ਗੱਡੀ (ਬੈਟਰੀ ਤੇ ਚੱਲਣ ਵਾਲੀ)ਚਿੱਟਾਹਰਾ

ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ HSRP ਆਫਲਾਈਨ ਅਪਲਾਈ ਕਰਨ ਦਾ ਤਰੀਕਾ

ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ HSRP ਨੂੰ ਤੁਸੀਂ ਆਫਲਾਇਨ ਵੀ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਆਪਣੇ ਸੁਵਿਧਾ ਕੇਂਦਰ ਵਿੱਚ ਵਹੀਕਲ ਦੇ ਸਾਰੇ ਪਰੂਫ ਤੇ ਆਪਣਾ ਆਧਾਰ ਕਾਰਡ ਲੈ ਕੇ ਜਾਣਾ ਹੈ। ਉਥੇ ਕਰਮਚਾਰੀ ਤੁਹਾਡੇ ਵਹੀਕਲ ਦੀ ਹਾਈ ਸਕਿਓਰਿਟੀ ਨੰਬਰ ਪਲੇਟ ਅਪਲਾਈ ਕਰੇਗਾ ਤੇ ਤੁਹਾਨੂੰ ਰਸੀਦ ਦੇਵੇਗਾ ਅਤੇ 10-15 ਦਿਨਾਂ ਬਾਅਦ ਤੁਹਾਡੀ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਬਣ ਜਾਵੇਗੀ। ਤੁਸੀਂ ਦਿੱਤੇ ਹੋਏ ਸਮੇਂ ਤੇ ਵਹੀਕਲ ਸਮੇਤ ਪਹੁੰਚ ਕੇ ਆਪਣੀ ਨੰਬਰ ਪਲੇਟ ਲਗਵਾ ਸਕਦੇ ਹੋ। 

ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ HSRP ਫੀਸ  

ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ HSRP ਦੀ ਫੀਸ ਵੀ ਵੱਖ-ਵੱਖ ਵਾਹਨਾਂ ਦੇ ਹਿਸਾਬ ਨਾਲ ਵੱਖ-ਵੱਖ ਹੁੰਦੀ ਹੈ, ਜਿਵੇਂ ਕਿ ਇਸ ਪਲੇਟ ਦੀ ਰਜਿਸਟ੍ਰੇਸ਼ਨ ਫੀਸ 200 ਰੁਪਏ ਤੋਂ ਲੈ ਕੇ 400 ਰੁਪਏ ਤੱਕ ਦੋ ਪਹੀਆ ਵਾਹਨਾਂ ਦੀ ਫੀਸ ਹੁੰਦੀ ਹੈ ਜਿਵੇ ਕਿ ਦੋਨਾਂ ਪਾਸੇ ਦੀ ਪਲੇਟ ਜਾ ਇਕ ਸਾਇਡ ਦੀ ਪਲੇਟ ਦੀ ਅਲੱਗ ਫੀਸ ਹੁੰਦੀ ਹੈ। ਚਾਰ ਪਹੀਆ ਵਾਹਨ ਲਈ 600 ਰੁਪਏ ਤੱਕ ਅਤੇ ਇਹ 600 ਰੁਪਏ ਤੋਂ ਲੈ ਕੇ 1100 ਰੁਪਏ ਤੱਕ ਹੈ। ਜੇਕਰ ਤੁਸੀਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ HSRP ਦੀ ਹੋਮ ਡਿਲੀਵਰੀ ਰਾਹੀਂ ਇਹ ਪਲੇਟ ਪ੍ਰਾਪਤ ਕਰਦੇ ਹੋ, ਤਾਂ ਇਹ ਚਾਰਜ  125 ਰੁਪਏ ਵੀ ਦੇਣਾ ਪਵੇਗਾ। ਫੀਸ ਬਾਰੇ ਵਧੇਰੇ ਜਾਣਕਾਰੀ ਲਈ, ਤੁਸੀਂ ਇਸ ਨੂੰ ਪੰਜਾਬ ਦੀ ਆਫੀਸ਼ੀਅਲ ਵੈੱਬਸਾਈਟ https://www.punjabhsrp.in/hsrpprice.php ‘ਤੇ ਜਾ ਕੇ ਸਾਰੇ ਵਾਹਨਾਂ ਦੀ ਫੀਸ ਦੇਖ ਸਕਦੇ ਹੋ। ਇਹ ਤੁਸੀਂ ਕਿਸੇ ਵੀ ਜ਼ਿਲੇ ਤੋਂ ਇੰਸਟਾਲ ਕਰ ਸਕਦੇ ਹੋ ਜਾਂ ਤੁਸੀਂ ਇਸ ਨੂੰ ਹੋਮ ਡਿਲੀਵਰ ਵੀ ਕਰਵਾ ਸਕਦੇ ਹੋ। ਭਾਵੇਂ ਤੁਹਾਡਾ ਵਾਹਨ ਕਿਸੇ ਹੋਰ ਜ਼ਿਲ੍ਹੇ ਤੋਂ ਹੈ, ਤੁਸੀਂ ਇਸਨੂੰ ਕਿਸੇ ਹੋਰ ਜ਼ਿਲ੍ਹੇ ਜਾਂ ਕਿਤੇ ਵੀ ਫਿੱਟ ਕਰਵਾ ਸਕਦੇ ਹੋ।

ਕਿਵੇਂ ਲੱਗੀ ਸਾਡੀ ਇਹ ਜਾਣਕਾਰੀ ?

ਉਮੀਦ ਕਰਦੇ ਹਾਂ ਕਿ ਅੱਜ ਦੀ ਪੋਸਟ ਪੜਕੇ ਤੁਸੀਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਪੰਜਾਬ ਨੂੰ ਆਨਲਾਈਨ ਕਰਨਾ ਸਿੱਖ ਲਿਆ ਹੋਵੇਗਾ ਤੇ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਵੇਗਾ ਕਿ , HSRP ਨੰਬਰ ਪਲੇਟ ਕੀ ਹੁੰਦੀ ਹੈ ਤੇ ਇਸ ਦੀ ਫੀਸ ਕੀ ਹੈ। ਬਾਕੀ ਤੁਸੀਂ ਜਰੂਰ ਦੱਸੋ ਕਿ ਤੁਹਾਨੂੰ ਪੰਜਾਬੀ ਜਾਣਕਾਰੀ ਦੀ ਇਹ ਪੋਸਟ ਕਿਵੇਂ ਲੱਗੀ। ਜੇਕਰ ਤੁਹਾਡਾ ਇਸ ਸਬੰਧੀ ਕੋਈ ਸਵਾਲ ਹੈ ਤਾਂ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ ਤਾਂ ਜੋ ਅਸੀਂ ਤੁਹਾਨੂੰ ਸਹੀ ਜਾਣਕਾਰੀ ਦੇ ਸਕੀਏ। ਅਖੀਰ ਵਿੱਚ ਤੁਹਾਡਾ www.punjabijankari.com ਨੂੰ ਇੰਨਾ ਸਪੋਰਟ ਕਰਨ ਲਈ ਤਹਿ ਦਿਲ ਤੋਂ ਧੰਨਵਾਦ।  

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment