ਇੰਟਰਨੈਟ ਦੇ ਲਾਭ ਅਤੇ ਹਾਨੀਆਂ ਤੇ ਲੇਖ – Internet Advantages And Disadvantages In Punjabi

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਪੰਜਾਬੀ ਜਾਣਕਾਰੀ ਦੇ ਇਸ ਬਲੋਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਜੇਕਰ ਤੁਸੀਂ ਇੰਟਰਨੈਟ ਦੇ ਫਾਇਦੇ ਤੇ ਨੁਕਸਾਨ ਮਤਲਬ Internet Advantages And Disadvantages In Punjabi ਬਾਰੇ ਜਾਣਕਾਰੀ ਲਈ ਪੰਜਾਬੀ ਜਾਣਕਾਰੀ ਦੀ ਵੈਬਸਾਇਟ ਤੇ ਵਿਜਿਟ ਕੀਤਾ ਹੈ ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਆਏ ਹੋ।  ਅੱਜ ਇਸ ਬਲੋਗ ਵਿੱਚ ਅਸੀਂ ਇੰਟਰਨੈਟ ਦੇ ਲਾਭ ਅਤੇ ਹਾਨੀਆਂ, ਇੰਟਰਨੈਟ ਦੀ ਹਿਸਟਰੀ,  ਇੰਟਰਨੈਟ ਦਾ ਭਵਿੱਖ ਅਤੇ ਇੰਟਰਨੈਟ ਤੋਂ ਹੋਣ ਵਾਲੇ ਨੁਕਸਾਨ ਬਾਰੇ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ। ਹਰ ਖੇਤਰ ਦੇ ਵਿੱਚ ਇੰਟਰਨੈਟ ਪੂਰੀ ਤਰਹਾਂ ਵਿਕਸਿਤ ਹੋ ਗਿਆ ਹੈ ਜਿਵੇਂ ਕਿ ਸਿਹਤ ਖੇਤਰ ਵਿੱਚ ਇੰਟਰਨੈਟ ਦੀ ਵਰਤੋਂ, ਖੇਤੀਬਾੜੀ ਵਿੱਚ ਇੰਟਰਨੈਟ ਦੀ ਵਰਤੋਂ, ਬਿਜ਼ਨਸ ਦੇ ਲਈ ਇੰਟਰਨੈਟ ਦੀ ਵਰਤੋਂ ਤੇ ਜੇਕਰ ਮੋਬਾਇਲ ਦੀ ਗੱਲ ਕੀਤੀ ਜਾਵੇ ਤਾਂ ਬਿਨਾਂ ਇੰਟਰਨੈਟ ਤੋਂ ਮੋਬਾਇਲ ਵੀ ਬਿਲਕੁਲ ਬੇਕਾਰ ਲੱਗਦਾ ਹੈ, ਆਪਾਂ ਸਾਰੇ ਬਹੁਤ ਸਾਰਾ ਟਾਈਮ ਇੰਟਰਨੈਟ ਤੇ ਹੀ ਲਗਾਉਣੇ ਹਾਂ।  ਇਹ ਲੇਖ ਵਿਦਿਆਰਥੀਆਂ ਲਈ ਵੀ ਫਾਇਦੇਮੰਦ ਹੋਵੇਗਾ ਅਤੇ ਰੋਜ਼ਾਨਾ ਆਮ ਜ਼ਿੰਦਗੀ ਵਿੱਚ ਆਪਾਂ ਸਾਰੇ ਹੀ ਇੰਟਰਨੈਟ ਦੀ ਵਰਤੋਂ ਕਰਦੇ ਹਾਂ ਤਾਂ ਉਹਨਾਂ ਸਾਰੇ ਲੋਕਾਂ ਲਈ ਵੀ ਇਹ ਪੜਨ ਯੋਗ ਹੋਵੇਗਾ। ਆਓ ਫਿਰ ਗੱਲਬਾਤ ਕਰੀਏ ਕਿ ਇੰਟਰਨੈਟ ਕੀ ਹੈ ਹੈ ਤੇ Internet De Labh Te Haniya In Punjabi  

Internet Advantages And Disadvantages In Punjabi
Internet Advantages And Disadvantages In Punjabi

ਇੰਟਰਨੈਟ ਕੀ ਹੈ ? (What is Internet in Punjabi)

ਜਿਵੇਂ ਕਿ ਇੰਟਰਨੈਟ ਸ਼ਬਦ ਨੂੰ ਜੇਕਰ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਉਸ ਵਿੱਚ ਵਰਡ ਆਉਂਦਾ ਹੈ ” ਨੈਟ”,  ਨੈਟ ਦਾ ਮਤਲਬ ਹੈ ਜਾਲ ਤਾਂ ਇੰਟਰਨੈਟ ਵੀ ਇੱਕ ਬਹੁਤ ਸਾਰੇ ਕੰਪਿਊਟਰਾਂ ਦਾ ਇੱਕ ਵਿਸ਼ਾਲ ਨੈਟਵਰਕ ਹੁੰਦਾ ਹੈ ਤੇ ਜਿਸ ਜਿਸ ਰਾਹੀਂ ਸਾਰੇ ਡਾਟੇ ਦਾ ਅਤੇ ਹੋਰ ਜਾਣਕਾਰੀ ਦਾ ਆਪਸ ਦੇ ਵਿੱਚ ਅਦਾਨ ਪ੍ਰਦਾਨ ਹੁੰਦਾ ਰਹਿੰਦਾ ਹੈ ਕੰਪਿਊਟਰ ਦੀ ਇਸ ਇਨਫੋਰਮੇਸ਼ਨ ਨੂੰ ਲੱਖਾਂ ਕਰੋੜਾਂ ਕੰਪਿਊਟਰਾਂ ਤੱਕ ਸ਼ੇਅਰ ਕਰਨ ਨੂੰ ਹੀ ਇੰਟਰਨੈਟ ਦਾ ਨਾਮ ਦਿੱਤਾ ਗਿਆ ਹੈ।

ਇੰਟਰਨੈਟ ਦਾ ਇਤਿਹਾਸ (Internet History)

ਇੰਟਰਨੈਟ ਦੀ ਖੋਜ 1960 ਦੇ ਵਿੱਚ ਹੋਈ ਸੀ ਜਦੋਂ ਕਿ ਇੱਕ ਪਹਿਲਾਂ ਨੈਟਵਰਕ ਮਾਡਲ ਬਣਾਇਆ ਗਿਆ ਸੀ ਜਿਸ ਦਾ ਨਾਂ ਸੀ ਅਰਪਾਨੈਟ ( ARPANET ) ਇਹਦਾ ਮਤਲਬ ਸੀ ਕਿ ਅਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ, ਅਤੇ 1969 ਅਕਤੂਬਰ ਦੇ ਵਿੱਚ ਅਰਪਨੈਟ ਦੇ ਰਾਹੀਂ ਪਹਿਲਾ ਮੈਸੇਜ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਤੱਕ ਭੇਜਿਆ ਗਿਆ ਸੀ ਤੇ ਬਸ ਇਹ ਸ਼ੁਰੂਆਤ ਸੀ,  ਉਸ ਤੋਂ ਬਾਅਦ ਇਹ ਲਗਾਤਾਰ ਹੋਰ ਵਿਕਸਿਤ ਹੁੰਦਾ ਗਿਆ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਇੰਟਰਨੈਟ ਦੇ ਵਿੱਚ ਆਪਾਂ ਕੀ ਕੁਝ ਕਰ ਸਕਦੇ ਹਾਂ।  1960 ਤੋਂ ਲੈ ਕੇ 2024 ਤੱਕ ਇੰਟਰਨੈਟ ਦਾ ਬਹੁਤ ਵਿਸ਼ਾਲ ਰੂਪ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ। ਇਹ ਇੱਕ ਹਰੀ ਕ੍ਰਾਂਤੀ ਦੇ ਵਾਂਗ ਹੀ ਇੰਟਰਨੈਟ ਕ੍ਰਾਂਤੀ ਸੀ। ਪਹਿਲਾ ਇਸ ਨੂੰ  “ਨੈੱਟਵਰਕ ਦਾ ਨੈਟਵਰਕ” ਕਹਿੰਦੇ ਸਨ, ਬਾਅਦ ਵਿੱਚ ਹੋਲੀ ਹੋਲੀ ਇਸਨੂੰ ਇੰਟਰਨੈਟ ਦਾ ਨਾਮ ਦੇ ਦਿਤਾ ਗਿਆ। ਭਾਰਤ ਵਿੱਚ ਇੰਟਰਨੈੱਟ ਦੀ ਸੁਵਿਧਾ  14 ਅਗਸਤ 1995 ਨੂੰ ਪਬਲਿਕ ਤੌਰ ‘ਤੇ ਸ਼ੁਰੂ ਹੋ ਗਈ ਸੀ।

ਇੰਟਰਨੈਟ ਦੇ ਲਾਭ (Internet Advantages)

ਹੁਣ ਆਪਾਂ ਗੱਲਬਾਤ ਕਰਾਂਗੇ ਕਿ ਸਾਡੀ ਜਿੰਦਗੀ ਵਿੱਚ ਇੰਟਰਨੈਟ ਦੇ ਕੀ-ਕੀ ਲਾਭ ਹਨ।

ਸਿੱਖਿਆ ਦੇ ਖੇਤਰ ਵਿੱਚ ਇੰਟਰਨੈਟ ਦੇ ਲਾਭ : ਸਾਡੇ ਮੌਜੂਦਾ ਸਮੇਂ ਦੇ ਵਿੱਚ ਸਿੱਖਿਆ ਦੇ ਵਿੱਚ ਇੰਟਰਨੈਟ ਦੀ ਬਹੁਤ ਵੱਡੀ ਭੂਮਿਕਾ ਹੈ , ਹਰ ਸਕੂਲ ਦੇ ਵਿੱਚ ਅੱਜ ਕੱਲ ਡਿਜੀਟਲ ਕਲਾਸ ਰੂਮ ਬਣਾਏ ਜਾ ਰਹੇ ਹਨ ਜਿਸ ਨਾਲ ਸਟੂਡੈਂਟ ਨੂੰ ਕੋਈ ਵੀ ਚੀਜ਼ ਆਸਾਨੀ ਦੇ ਨਾਲ ਸਿਖਾਈ ਜਾਂ ਸਮਝਾਈ ਜਾ ਸਕਦੀ ਹੈ,  ਕਰੋਨਾ ਕਾਲ ਦੇ ਦੌਰਾਨ ਮੋਬਾਇਲ ਦੇ ਰਾਹੀਂ ਹੀ ਬੱਚਿਆਂ ਦੀਆਂ ਕਲਾਸਾਂ ਲੱਗੀਆਂ ਹਨ ਜੋ ਕਿ ਇੰਟਰਨੈਟ ਦੇ ਕਾਰਨ ਹੀ ਸੰਭਵ ਹੋ ਪਾਈਆਂ ਹਨ। ਕਿਸੇ ਵੀ ਤਰ੍ਹਾਂ ਦਾ ਕੋਈ ਟੋਪਿਕ ਸਰਚ ਕਰਨਾ ਹੈ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਇੰਟਰਨੈਟ ਤੋਂ ਆਪਾਂ ਲੱਭ ਸਕਦੇ ਹਾਂ। ਇਸ ਤੋਂ ਇਲਾਵਾ ਹੁਣ 2024 ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਵੈਬਸਾਈਟ ਲੌਂਚ ਹੋ ਚੁੱਕੀਆਂ ਹਨ ਜਿਹੜੀਆਂ ਕਿ ਹਰ ਤਰ੍ਹਾਂ ਦਾ ਕੋਰਸ ਤੁਹਾਨੂੰ ਘਰ ਬੈਠੇ  ਹੀ ਉਪਲਬਧ ਕਰਾਉਣਗੀਆਂ ਤੇ ਸਰਟੀਫਿਕੇਟ ਵੀ ਡਿਜੀਟਲੀ ਬਣਾ ਕੇ ਤੁਹਾਡੇ ਤੱਕ ਪਹੁੰਚਦਾ ਕਰਨਗੀਆਂ ਇਹ ਵੀ ਸਾਰਾ ਕੁਝ ਇੰਟਰਨੈਟ ਦੇ ਨਾਲ ਹੀ ਸੰਭਵ ਹੋ ਰਿਹਾ ਹੈ

ਸ਼ੋਪਿੰਗ : ਇੰਟਰਨੈਟ ਦਾ ਦੂਜਾ ਸਭ ਤੋਂ ਵੱਡਾ ਫਾਇਦਾ ਜੋ ਹੋਇਆ ਹੈ ਉਹ ਹੈ ਆਨਲਾਈਨ ਸ਼ਾਪਿੰਗ।  ਜੇਕਰ ਤੁਸੀਂ ਕੁਝ ਵੀ ਖਰੀਦਣਾ ਹੈ ਤਾਂ ਇੰਟਰਨੈਟ ਦੇ ਰਾਹੀਂ ਤੁਸੀਂ ਉਹ ਦੇਖੋ ਅਤੇ ਖਰੀਦ ਸਕਦੇ ਹੋ ਤੇ ਤੁਹਾਡੇ ਘਰ ਤੱਕ ਹੀ ਪਹੁੰਚ ਜਾਵੇਗਾ।  ਇੰਟਰਨੈਟ ਦੇ ਕਾਰਨ ਹੀ ਆਪਣਾ ਟਾਈਮ ਬਚ ਗਿਆ ਤੇ ਪੈਸੇ ਦੀ ਵੀ ਬੱਚਤ ਹੁੰਦੀ ਹੈ ਇਸ ਕਰਕੇ ਵੀ ਇੰਟਰਨੈਟ ਦਾ ਇਹ  ਫਾਇਦਾ ਹੈ।

ਇੰਟਰਟੇਨਮੈਂਟ ਦਾ ਸਾਧਨ : ਇੰਟਰਨੈਟ ਤੋਂ ਬਿਨਾਂ ਤਾਂ ਇੰਟਰਟੇਨਮੈਂਟ ਬਾਰੇ ਸੋਚਣਾ ਸੰਭਵ ਨਹੀਂ ਹੈ ਕਿਉਂਕਿ ਦੁਨੀਆਂ ਭਰ ਦੀਆਂ ਮੂਵੀਜ਼ ਡਾਕੂਮੈਂਟਰੀ ਜਾਂ ਹਰ ਤਰ੍ਹਾਂ ਦਾ ਮਿਊਜਿਕ ਸਾਨੂੰ ਇੰਟਰਨੈਟ ਤੇ ਮਿੰਟਾਂ ਸਕਿੰਟਾਂ ਦਾਵਿੱਚ ਮਿਲ ਜਾਂਦਾ ਹੈ, ਜੇਕਰ ਡੀਜੇ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਹੁਣ ਪ੍ਰੋਗਰਾਮਾਂ ਤੇ ਭਾਰੇ ਕੰਪਿਊਟਰ ਚੱਕਣ ਦੀ ਜਰੂਰਤ ਨਹੀਂ ਸਿਰਫ ਮੋਬਾਇਲ ਤੇ ਇੰਟਰਨੈਟ ਰਾਹੀਂ ਕੋਈ ਵੀ ਗੀਤ ਆਸਾਨੀ ਨਾਲ ਸਰਚ ਕਰਕੇ ਉਹ ਆਪਣਾ ਕਾਰੋਬਾਰ ਵਧੀਆ ਤਰੀਕੇ ਨਾਲ ਕਰ ਸਕਦੇ ਹਨ।  ਅੱਜ ਕੱਲ ਬਹੁਤ ਸਾਰੀਆਂ ਓਟੀਟੀ ਐਪਸ ਵਿੱਚ ਨਵੀਆਂ ਨਵੀਆਂ ਵੈੱਬ ਸੀਰੀਜ਼ ਸਾਨੂੰ ਬੜੇ ਘੱਟ ਪੈਸੇ ਨਾਲ ਦੇਖਣ ਨੂੰ ਮਿਲਦੀਆਂ ਹਨ ਇਹ ਵੀ ਇੰਟਰਨੈਟ ਦੇ ਕਾਰਨ ਹੀ ਸੰਭਵ ਹੁੰਦੀਆਂ ਹਨ ਸੋ ਇਸ ਕਰਕੇ ਇੰਟਰਨੈਟ ਸੈਂਟਰਟੇਨਮੈਂਟ ਦਾ ਸਭ ਤੋਂ ਵੱਡਾ ਜਰੀਆ ਹੈ।

ਆਨਲਾਈਨ ਪੇਮੈਂਟ : ਪਹਿਲਾਂ ਜਦੋਂ ਬਿਜਲੀ ਦਾ ਬਿੱਲ ਭਰਨਾ ਹੁੰਦਾ ਸੀ ਜਾਂ ਫਿਰ ਹੋਰ ਕੋਈ ਕਾਲਜ ਦੀ ਐਡਮਿਸ਼ਨ ਦੀ ਗੱਲ ਕੀਤੀ ਜਾਵੇ ਜਾਂ ਕਿਸੇ ਤਰ੍ਹਾਂ ਦਾ ਹੋਰ ਜਦੋਂ ਪੈਸੇ ਦਾ ਲੈਣ ਦੇਣ ਕਰਨਾ ਹੁੰਦਾ ਸੀ ਤਾਂ ਲਾਈਨਾਂ ਵਿੱਚ ਲੱਗਣਾ ਪੈਂਦਾ ਸੀ ਪਰ ਇੰਟਰਨੈਟ ਤੇ ਕਾਰਨ ਹੀ ਸਭ ਕੁਝ ਆਨਲਾਈਨ ਹੋ ਗਿਆ ਹੈ ਤੇ ਕੋਈ ਵੀ ਬਿੱਲ ਆਪਾਂ ਆਨਲਾਈਨ ਭਰ ਸਕਦੇ ਹਾਂ।  ਇਥੋਂ ਤੱਕ ਕਿ ਜੇਕਰ ਕੋਈ ਫਾਰਮ ਭਰਨਾ ਕਰਨਾ ਹੈ ਤਾਂ ਵੀ ਆਨਲਾਈਨ ਭਰ ਸਕਦੇ ਆਂ। ਇਸ ਤੋਂ ਇਲਾਵਾ ਕਿਸੇ ਦੀ ਗੱਡੀ ਦੀ ਟਿਕਟ,  ਜਹਾਜ ਦੀ ਟਿਕਟ , ਬੱਸ ਦੀ ਟਿਕਟ ਬੁੱਕ ਕਰਨੀ ਹੈ ਤਾਂ  ਸਭ ਆਨਲਾਈਨ ਹੀ ਬੁੱਕ ਕਰ ਸਕਦੇ ਹਾਂ ਇਸ ਕਰਕੇ ਬਿੱਲ ਪੇਮੈਂਟ ਵਿੱਚ ਵੀ ਇੰਟਰਨੈਟ ਦਾ ਬਹੁਤ ਫਾਇਦਾ ਹੈ।

ਬਿਜ਼ਨਸ ਲਈ ਫਾਇਦੇਮੰਦ : ਜੇਕਰ ਤੁਹਾਡਾ ਕੋਈ ਬਿਜ਼ਨਸ ਹੈ ਤਾਂ ਉਸ ਬਿਜਨਸ ਨੂੰ ਤੁਸੀਂ ਆਨਲਾਈਨ ਆਪਣੀ ਵੈਬਸਾਈਟ ਬਣਾ ਕੇ ਗਲੋਬਲ ਪੱਧਰ ਤੇ ਆਪਣੀ ਪਹਿਚਾਣ ਬਣਾ ਸਕਦੇ ਹੋ। ਇਸ ਕਰਕੇ ਇੰਟਰਨੈਟ ਦਾ ਬਿਜ਼ਨਸ ਦੇ ਵਿੱਚ ਬਹੁਤ ਸਾਰਾ ਫਾਇਦਾ ਹੈ। ਜਿੱਥੇ ਆਨਲਾਈਨ ਆਰਡਰ ਕਰਨ ਵਾਲਿਆਂ ਨੂੰ ਫਾਇਦਾ ਹੈ ਉਥੇ ਤੁਸੀਂ ਆਪਣਾ ਹੀ ਆਨਲਾਈਨ ਸਟੋਰ ਖੋਲ ਕੇ ਆਪਣੀ ਸ਼ੋਪ ਨੂੰ ਹੀ ਆਨਲਾਈਨ ਕਰ ਸਕਦੇ ਹੋ। ਸਿਰਫ ਆਨਲਾਈਨ ਸ਼ਾਪਿੰਗ ਹੀ ਨਹੀਂ ਉਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਵੀ ਬਿਜ਼ਨਸ ਹੈ ਤੁਸੀਂ ਸਿਰਫ ਆਨਲਾਈਨ ਪ੍ਰਮੋਸ਼ਨ ਕਰਕੇ ਹੀ ਉਸ ਤੋਂ ਪੈਸਾ ਕਮਾ ਸਕਦੇ ਹੋ।

ਡਾਟਾ ਟ੍ਰਾਂਸਫਰ : ਆਧੁਨਿਕ ਸਮੇਂ ਵਿੱਚ, ਇੰਟਰਨੈਟ ਦੀ ਸਬ ਤੋਂ ਵੱਧ ਵਰਤੋਂ ਡੇਟਾ ਅਤੇ ਜਾਣਕਾਰੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ। ਇੰਟਰਨੈਟ ਦੀ ਵਰਤੋਂ ਕਰਕੇ ਅਸੀਂ ਡੇਟਾ ਅਤੇ ਫਾਈਲਾਂ ਨੂੰ ਇੱਕ ਡਿਵਾਈਸ ਤੋਂ ਦੂਜੀ ਡਿਵਾਈਸ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ. ਇੰਟਰਨੈਟ ਪੂਰੀ ਦੁਨੀਆ ਵਿੱਚ ਮੌਜੂਦ ਹੈ ਜਿਸ ਕਾਰਨ ਅਸੀਂ ਆਪਣਾ ਡੇਟਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ।

ਰਿਸਰਚ ਕਰਨ ਲਈ : ਇੰਟਰਨੈੱਟ ਚੀਜ਼ਾਂ ਦੀ ਰਿਸਰਚ ਕਰਨ ਵਿੱਚ ਵੀ ਮਦਦ ਕਰਦਾ ਹੈ। ਅੱਜ ਦੇ ਸਮੇਂ ਵਿੱਚ, ਅਸੀਂ ਇੰਟਰਨੈਟ ਦੀ ਮਦਦ ਨਾਲ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇੰਟਰਨੈੱਟ ‘ਤੇ ਹਰ ਚੀਜ਼ ਬਾਰੇ ਜਾਣਕਾਰੀ ਹੈ ਜੋ ਅਸੀਂ ਆਸਾਨੀ ਨਾਲ ਇਕੱਠੀ ਕਰ ਸਕਦੇ ਹਾਂ। ਉਦਾਹਰਣ ਵਜੋਂ, ਤੁਸੀਂ punjabijankari.com ਵਿੱਚ ਇੰਟਰਨੈਟ ਬਾਰੇ ਪੜ੍ਹ ਰਹੇ ਹੋ, ਇਹ ਵੀ ਸਿਰਫ ਇੰਟਰਨੈਟ ਕਾਰਨ ਹੀ ਸੰਭਵ ਹੋਇਆ ਹੈ।

ਸੋਸ਼ਲ ਨੈੱਟਵਰਕਿੰਗ : ਇੰਟਰਨੈੱਟ ਦੀ ਵਰਤੋਂ ਸੋਸ਼ਲ ਨੈੱਟਵਰਕਿੰਗ ਲਈ ਕੀਤੀ ਜਾਂਦੀ ਹੈ। ਸੋਸ਼ਲ ਨੈੱਟਵਰਕਿੰਗ ਇੱਕ ਅਜਿਹੀ ਸਹੂਲਤ ਹੈ ਜਿਸ ਰਾਹੀਂ ਦੁਨੀਆ ਭਰ ਦੇ ਲੋਕ ਇੱਕ ਦੂਜੇ ਨਾਲ ਜੁੜਦੇ ਹਨ। ਸੋਸ਼ਲ ਨੈੱਟਵਰਕਿੰਗ ਵਿੱਚ ਵੱਖ-ਵੱਖ ਕਿਸਮਾਂ ਦੀਆਂ ਵੈੱਬਸਾਈਟਾਂ ਸ਼ਾਮਲ ਹਨ ਜਿਵੇਂ ਕਿ:- ਫੇਸਬੁੱਕ, ਇੰਸਟਾਗ੍ਰਾਮ, ਅਤੇ ਟਵਿੱਟਰ ਆਦਿ। ਸੋਸ਼ਲ ਨੈੱਟਵਰਕਿੰਗ ਵਿੱਚ ਜਾਣਕਾਰੀ ਤੋਂ ਲੈ ਕੇ ਮਨੋਰੰਜਨ ਤੱਕ ਸਭ ਕੁਝ ਸ਼ਾਮਲ ਹੁੰਦਾ ਹੈ।

ਸਥਾਨ ਦਾ ਪਤਾ ਲਗਾਉਣ (ਨੇਵੀਗੇਸ਼ਨ) : ਇੰਟਰਨੈੱਟ ਦੀ ਵਰਤੋਂ ਸਥਾਨ ਦਾ ਪਤਾ ਲਗਾਉਣ ਲਈ ਕੀਤੀ ਜਾਂਦੀ ਹੈ। ਤੁਹਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਗੂਗਲ ਮੈਪ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਦੀ ਮਦਦ ਨਾਲ ਤੁਸੀਂ ਰੂਟ ਅਤੇ ਸਥਾਨਾਂ ਦਾ ਪਤਾ ਲਗਾ ਰਹੇ ਹੋਵੋਗੇ। ਇਹ ਸਹੂਲਤ ਉਨ੍ਹਾਂ ਲੋਕਾਂ ਲਈ ਮਹੱਤਵਪੂਰਨ ਬਣ ਜਾਂਦੀ ਹੈ ਜੋ ਕਿਸੇ ਅਣਜਾਣ ਜਗ੍ਹਾ ‘ਤੇ ਜਾ ਰਹੇ ਹਨ, ਜਾਂ ਆਪਣਾ ਰਸਤਾ ਭੁੱਲ ਗਏ ਹਨ।

ਪੈਸੇ ਕਮਾਉਣ ਦਾ ਜਰੀਆ : ਇੰਟਰਨੈਟ ਦੇ ਰਾਹੀਂ ਆਨਲਾਈਨ ਕੰਮ ਕਰਕੇ ਬਹੁਤ ਵਧੀਆ ਪੈਸਾ ਕਮਾਇਆ ਜਾ ਸਕਦਾ ਹੈ ਬਹੁਤ ਸਾਰੇ ਯੂਟਿਊਬਰ ਅਤੇ ਬਲੋਗਰ ਬਲੋਗਿੰਗ ਦੇ ਰਾਹੀਂ ਘਰ ਬੈਠੇ ਆਨਲਾਈਨ ਕੰਮ ਕਰਦੇ ਹਨ ਤੇ ਜਿਸ ਰਾਹੀਂ ਉਹਨਾਂ ਨੂੰ ਬਹੁਤ ਸਾਰੀ ਕਮਾਈ ਹੁੰਦੀ ਹੈ। ਇਸ ਤੋਂ ਇਲਾਵਾ ਜੇਕਰ ਵਰਕ ਫਰੋਮ ਹੋਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਹੀ ਕੰਮ ਕਰਵਾ ਰਹੀਆਂ ਹਨ ਜੋ ਕਿ ਇੰਟਰਨੈਟ ਦੇ ਕਾਰਨ ਹੀ ਸੰਭਵ ਹੋ ਰਿਹਾ ਹੈ ਤੇ ਉਹ ਇੰਟਰਨੈਟ ਦਾ ਇਹ ਫਾਇਦਾ ਹੈ ਕਿ ਕਿਸੇ ਵੀ ਕੰਪਨੀ ਨੂੰ ਜਿਆਦਾ ਜਗ੍ਹਾ ਦੀ ਜਰੂਰਤ ਨਹੀਂ ਪੈਂਦੀ ਉਸਦਾ ਖਰਚਾ ਬਚ ਜਾਂਦਾ ਹੈ ਤੇ ਉਹ ਘਰ ਤੋਂ ਹੀ ਕੰਮ ਕਰਵਾ ਸਕਦੀ ਹੈ। ਇਹ ਇੰਟਰਨੈੱਟ ਦੀ ਫਾਇਦੇਮੰਦ ਗੱਲ ਹੈ।

ਇੰਟਰਨੈਟ ਰਾਹੀਂ ਪੈਸਾ ਕਿਵੇਂ ਕਮਾਈਏ ? ਇਸ ਬਾਰੇ ਸਾਡਾ ਪੂਰਾ ਬਲੋਗ ਪੜਨ ਲਈ ਇਸ ਲਿੰਕ ਤੇ ਕਲਿੱਕ ਕਰੋ।

👉  2024 ਵਿੱਚ ਇੰਟਰਨੈਟ ਤੋਂ ਔਨਲਾਈਨ ਪੈਸੇ ਕਿਵੇਂ ਕਮਾਈਏ

ਨੌਕਰੀਆਂ ਲੱਭਣ ਲਈ : ਅਸੀਂ ਨੌਕਰੀਆਂ ਦੀ ਖੋਜ ਕਰਨ ਲਈ ਇੰਟਰਨੈਟ ਦੀ ਵਰਤੋਂ ਕਰ ਸਕਦੇ ਹਾਂ। ਅੱਜ ਕੱਲ੍ਹ ਬਹੁਤ ਸਾਰੀਆਂ ਵੈੱਬਸਾਈਟਾਂ ਅਤੇ ਐਪਸ ਉਪਲਬਧ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਸਾਨੀ ਨਾਲ ਨੌਕਰੀ ਲੱਭ ਸਕਦੇ ਹੋ।

ਇੰਟਰਨੈਟ ਦੀਆਂ ਹਾਨੀਆਂ (Internet Disadvantages)

ਅਜਿਹਾ ਵੀ ਬਿਲਕੁਲ ਨਹੀਂ ਹੈ ਕਿ ਇੰਟਰਨੈਟ ਦੇ ਸਾਨੂੰ ਲਾਬ ਹੀ ਹਨ ਬਲਕਿ ਇੰਟਰਨੈਟ ਦੇ ਬਹੁਤ ਸਾਰੀਆਂ ਹਾਨੀਆਂ ਵੀ ਹੋ ਰਹੇ ਹਨ ਜੋ ਕਿ ਸਾਨੂੰ ਹੁਣ ਮਹਿਸੂਸ ਨਹੀਂ ਹੋ ਰਹੇ ਪਰ ਪਰ ਇਸ ਨੁਕਸਾਨ ਦੇ ਪ੍ਰਭਾਵ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ

ਸਮੇਂ ਦੀ ਬਰਬਾਦੀ : ਅੱਜ ਕੱਲ ਲੋਕ ਜਰੂਰਤ ਤੋਂ ਜਿਆਦਾ ਹੀ ਇੰਟਰਨੈਟ ਦਾ ਇਸਤੇਮਾਲ ਕਰਨ ਲੱਗ ਗਏ ਹਨ ਤੇ ਜਿਆਦਾਤਰ ਸਮਾਂ ਪੂਰੇ ਦਿਨ ਰਾਤ ਦਾ ਇੰਟਰਨੈਟ ਚਲਾਉਂਦੇ ਹੋਏ ਹੀ ਲੰਗਦਾ ਹੈ।  ਖਾਂਦੇ ਪੀਂਦੇ ਗੱਲਬਾਤ ਕਰਦੇ ਇੰਟਰਨੈਟ ਦੀ ਅਜਿਹੀ ਆਦਤ ਲੱਗ ਚੁੱਕੀ ਹੈ ਕਿ ਇਹ ਛੱਡਣੀ ਬਹੁਤ ਮੁਸ਼ਕਿਲ ਹੈ। ਜੇਕਰ ਸਟੂਡੈਂਟਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਪੜਾਈ ਦੀ ਬਜਾਏ ਜਿਆਦਾ ਟਾਈਮ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ ਜਾਂ ਫਿਲਮਾਂ ਦੇਖਦੇ ਹਨ ਤੇ ਇਹ ਜਿਆਦਾ ਇੰਟਰਨੈਟ ਦੀ ਉਪਲੱਬਧਤਾ ਕਾਰਨ ਹੋਇਆ ਹੈ।  ਜਿਸ ਕਾਰਨ ਅਸੀਂ ਆਪਣੇ ਕੀਮਤੀ ਟਾਈਮ ਦੀ ਬਰਬਾਦੀ ਇੰਟਰਨੈਟ ਚਲਾਉਣ ਚ ਜਿਆਦਾ ਕਰ ਰਹੇ ਹਾਂ ,  ਇੰਟਰਨੈਟ ਕਾਰਨ ਜਿਹੜੀ ਸਾਡੇ ਸਮੇਂ ਦੀ ਬਰਬਾਦੀ ਹੋ ਰਹੀ ਹੈ ਉਹ ਟਾਇਮ ਅਸੀਂ ਹੋਰ ਕੰਮਾਂ ਵਿੱਚ ਲਗਾ ਸਕਦੇ ਹੈ।  ਇਸ ਕਰਕੇ ਇੰਟਰਨੈਟ ਦਾ ਬਹੁਤ ਵੱਡਾ ਨੁਕਸਾਨ ਹੈ।

ਹੈਕਿੰਗ ,ਚੋਰੀ ਅਤੇ ਧੋਖਾਧੜੀ : ਜੇਕਰ ਤੁਸੀਂ ਕੁਝ ਵੀ ਆਨਲਾਈਨ ਅਪਲਾਈ ਕਰਨਾ ਹੈ ਜਾਂ ਆਰਡਰ ਕਰਨਾ ਹੈ ਤਾਂ ਤਾਂ ਤੁਹਾਨੂੰ ਆਪਣੀ ਈਮੇਲ ਆਈਡੀ ਜਾਂ ਮੋਬਾਇਲ ਨੰਬਰ ਕਿਸੇ ਵੀ ਵੈੱਬਸਾਈਟ ਤੇ ਦਰਜ ਕਰਨਾ ਪੈਂਦਾ ਹੈ ਤਾਂ ਇਸ ਕਰਕੇ ਜਿਸ ਕਰਕੇ ਹੈਕਰ ਸਾਡੇ ਡਾਟੇ ਨੂੰ ਚੋਰੀ ਕਰਕੇ ਕਿਸੇ ਵੀ ਗਲਤ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਨ ਤੇ ਤੇ ਇਸ ਦੀ ਉਦਾਹਰਨ ਹੈ ਕਿ ਜਿਵੇਂ ਅੱਜ ਕੱਲ ਬਹੁਤ ਸਾਈਬਰ ਕ੍ਰਾਈਮ ਹੋ ਰਿਹਾ ਹੈ।  ਆਨਲਾਈਨ ਅਜਿਹੀਆਂ ਵੈਬਸਾਈਟਾਂ ਹਨ ਜੋ ਇੱਕ ਲਿੰਕ ਨਾਲ ਤੁਹਾਡਾ ਸਾਰਾ ਪ੍ਰਾਈਵੇਟ ਡਾਟਾ ਆਪਣੇ ਕੋਲ ਉਹ ਮੰਗਵਾ ਲੈਂਦੀਆਂ ਹਨ ਤੇ ਤੇ ਜਿਸ ਨਾਲ ਸਾਨੂੰ ਪੈਸੇ ਦਾ ਜਾਂ ਫਿਰ ਕਈ ਵਾਰੀ ਹੋਰ ਨੁਕਸਾਨ ਕਰਕੇ ਜਾਨ ਤੋਂ ਵੀ ਹੱਥ ਧੋਣਾ ਪੈ ਜਾਂਦਾ।  ਇਸ ਕਰਕੇ ਇੰਟਰਨੈਟ ਦਾ ਇਹ ਬਹੁਤ ਨੁਕਸਾਨ ਹੈ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਹੋ ਸਕਦੀ ਹੈ।

ਆਪਣਿਆਂ ਤੋਂ ਦੂਰੀ : ਇੰਟਰਨੈਟ ਦੇ ਇਸ ਨੁਕਸਾਨ ਬਾਰੇ ਲਗਭਗ ਸਾਰੇ ਜਾਣਦੇ ਹੋਣਗੇ ਕਿ ਇੰਟਰਨੈਟ ਦੀ ਵਰਤੋ ਕਰਕੇ ਆਪਸੀ ਭਾਈਚਾਰੇ ਵਿੱਚ ਕਿੰਨੀਆਂ ਦੂਰੀਆਂ ਪੈ ਗਈਆਂ ਹਨ। ਅਕਸਰ ਹੀ ਘਰਾਂ ਦੇ ਵਿੱਚ ਜੇਕਰ ਚਾਰ ਮੈਂਬਰ ਹਨ ਤਾਂ ਜਾ ਰਹੇ ਆਪੋ ਆਪਣੇ ਮੋਬਾਈਲ ਵਿੱਚ ਵਿਅਸਤ ਨਜ਼ਰ ਆਉਂਦੇ ਹਨ ਜਦ ਕਿ ਪਹਿਲਾਂ ਆਪਾਂ ਆਪਣੇ ਪਰਿਵਾਰ ਦੇ ਨਾਲ ਗੱਲਾਂਬਾਤਾਂ ਕਰਦੇ ਹੁੰਦੇ ਸੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਿਆਦਾ ਸਮਾਂ ਬਤੀਤ ਕਰਦੇ ਸੀ ਪਰ ਹੁਣ ਅੱਜ ਕੱਲ ਮਨੁੱਖ ਦਾ ਮਿੱਤਰ ਪਰਿਵਾਰ ਸਭ ਕੁਝ ਇੰਟਰਨੈਟ ਹੀ ਹੋ ਗਿਆ ਹੈ ਤੇ ਜਿਸ ਕਰਕੇ ਇੰਟਰਨੈਟ ਨੇ ਪਰਿਵਾਰ ਦਾ ਆਪਸੀ ਪਿਆਰ ਖੋ ਲਿਆ ਹੈ।  ਇਹ ਇੰਟਰਨੈਟ ਦਾ ਬਹੁਤ ਵੱਡਾ ਆਪਣੇ ਲਈ ਨੁਕਸਾਨ ਹੈ

ਬੱਚਿਆਂ ਦੇ ਲਈ ਖਤਰਨਾਕ : ਆਮ ਤੌਰ ਤੇ ਘਰਾਂ ਦੇ ਵਿੱਚ ਬੱਚਿਆਂ ਨੂੰ ਵਰਾਉਣ ਦੇ ਲਈ ਜਾਂ ਚੁੱਪ ਕਰਾਉਣ ਦੇ ਲਈ ਮੋਬਾਇਲ ਦਿੱਤਾ ਜਾਂਦਾ ਹੈ ਜਿਸ ਕਾਰਨ ਬੱਚਾ ਇੰਟਰਨੈਟ ਤੇ ਮੋਬਾਇਲ ਦੇਖਣ ਦਾ ਆਦੀ ਹੋ ਜਾਂਦਾ ਹੈ ਅਤੇ ਉਹ ਬਹੁਤ ਬਹੁਤ ਸਾਰੀਆਂ ਗਲਤ ਚੀਜ਼ਾਂ ਵੀ ਦੇਖਣ ਲੱਗ ਜਾਂਦਾ ਹੈ ਜਾਂ ਕਈ ਵਾਰੀ ਕੋਈ ਗਲਤ ਐਡ ਤੇ ਕਲਿੱਕ ਕਰ ਦਿੰਦਾ ਹੈ ਤਾਂ ਵਾਰ ਵਾਰ ਫੋਨ ਤੇ ਫਿਰ ਉਹੀ ਚੀਜ਼ਾਂ ਦਿਖਾਈ ਦਿੰਦੀਆਂ ਹਨ ਤੇ ਜਿਸ ਨਾਲ ਬੱਚੇ ਦੇ ਦਿਮਾਗ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਤੇ ਇਸ ਦਾ ਕਾਰਨ ਵੀ ਇੰਟਰਨੈਟ ਹੀ ਹੁੰਦਾ ਹੈ। ਇਸ ਕਰਕੇ ਇੰਟਰਨੈਟ ਬੱਚਿਆਂ ਦੇ ਲਈ ਕਈ ਵਾਰੀ ਲੋੜ ਤੋਂ ਜਿਆਦਾ ਵਰਤਣਾ ਵੀ ਖਤਰਨਾਕ ਸਾਬਤ ਹੁੰਦਾ ਹੈ।

ਆਲਸੀਪੁਣਾ : ਇੰਟਰਨੈੱਟ ‘ਤੇ ਕੰਮ ਕਰਦੇ ਸਮੇ ਸਰੀਰਕ ਗਤੀਵਿਧੀਆਂ ਨਾ ਹੋਣ ਕਾਰਨ ਇਹ ਸਾਡੇ ਸਰੀਰ ਅਤੇ ਦਿਮਾਗ ਨੂੰ ਆਲਸੀ ਬਣਾ ਦਿੰਦਾ ਹੈ। ਇੰਟਰਨੈੱਟ ਕਾਰਨ ਚਿੱਠੀਆਂ, ਘੜੀਆਂ, ਕਿਤਾਬਾਂ ਆਦਿ ਦੀ ਵਰਤੋਂ ਨਾਂਹ ਦੇ ਬਰਾਬਰ ਹੋ ਗਈ ਹੈ। ਬੱਚਿਆਂ ਦਾ ਝੁਕਾਅ ਸਰੀਰਕ ਖੇਡਾਂ ਵੱਲ ਘੱਟ ਰਿਹਾ ਹੈ। ਦੂਰ ਜਾ ਕੇ, ਉਹ ਮੋਬਾਈਲ ਜਾਂ ਕੰਪਿਊਟਰ ‘ਤੇ ਗੇਮਾਂ ਖੇਡਣ ਨੂੰ ਤਰਜੀਹ ਦਿੰਦੇ ਹਨ। ਜਿਸ ਕਾਰਨ ਉਨ੍ਹਾਂ ਦਾ ਸਰੀਰਕ ਵਿਕਾਸ ਰੁੱਕਦਾ ਜਾ ਰਿਹਾ ਹੈ। ਇਸ ਕਰਕੇ ਇੰਟਰਨੈੱਟ ਦਾ ਇਹ ਵੀ ਵੱਡਾ ਨੁਕਸਾਨ ਹੈ ਕਿ ਇਹ ਮਨੁੱਖ ਨੂੰ ਆਲਸੀ ਬਣਾ ਰਿਹਾ ਹੈ।

ਇੰਟਰਨੈਟ ਦੇ ਬਾਰੇ ਕੁੱਝ ਰੋਚਕ ਗੱਲਾਂ

  • ਇੰਟਰਨੈੱਟ ‘ਤੇ ਸੱਭ ਤੋਂ ਪਹਿਲਾ ਰਜਿਸਟਰਡ ਹੋਣ ਵਾਲਾ ਡੋਮੇਨ ‘Symbolics.com’ ਹੈ।
  • ਚੀਨ ਵਿੱਚ ਇੰਟਰਨੈਟ ਦੀ  ਆਦਤ ਦਾ ਪ੍ਰਭਾਵ ਇਨ੍ਹਾਂ ਜਿਆਦਾ ਹੈ ਕਿ ਚੀਨ ਵਿੱਚ ਇੰਟਰਨੈਟ ਦੀ ਆਦਤ ਤੋਂ ਪੀੜਤ ਲੋਕਾਂ ਲਈ ਇਲਾਜ ਕੈਂਪ ਮੌਜੂਦ ਹਨ।
  • ਨਾਸਾ (NASA) ਦੀ ਔਸਤ ਇੰਟਰਨੈੱਟ ਸਪੀਡ 622 ਮੈਗਾਬਾਈਟ ਪ੍ਰਤੀ ਸਕਿੰਟ ਹੈ।
  • ਜਿਸ ਸਿਸਟਮ ‘ਤੇ ਇੰਟਰਨੈਟ ਲਈ ਪ੍ਰੋਗਰਾਮ ਕੋਡ ਲਿਖਿਆ ਗਿਆ ਸੀ, ਉਹ ਸਟੀਵ ਜੌਬਸ ਦੁਆਰਾ ਵਿਕਸਤ ਕੀਤਾ ਗਿਆ ਸੀ।
  • ਤਾਈਵਾਨ ਦੁਨੀਆ ਵਿੱਚ ਔਸਤ ਸਭ ਤੋਂ ਤੇਜ਼ ਇੰਟਰਨੈੱਟ ਸਪੀਡ ਦੇ ਮਾਮਲੇ ਵਿੱਚ ਪਹਿਲੇ ਨੰਬਰ ‘ਤੇ ਹੈ। ਜਿਸਦੀ ਔਸਤ ਇੰਟਰਨੈੱਟ ਸਪੀਡ 85.02 mb/s ਹੈ। ਤਾਈਵਾਨ ਤੋਂ ਬਾਅਦ ਸਿੰਗਾਪੁਰ, ਜਰਸੀ, ਸਵੀਡਨ, ਡੈਨਮਾਰਕ, ਜਾਪਾਨ, ਲਕਸਮਬਰਗ, ਨਾਰਵੇ ਅਤੇ ਸਵਿਟਜ਼ਰਲੈਂਡ ਆਦਿ ਦੇਸ਼ਾਂ ਵਿੱਚ ਔਸਤਨ ਸਭ ਤੋਂ ਤੇਜ਼ ਇੰਟਰਨੈਟ ਹੈ।
  • ਨਾਰਵੇ ਵਿੱਚ,  ਕੈਦੀ ਜੇਲ੍ਹ ਦੇ ਅੰਦਰ ਵੀ ਇੰਟਰਨੈਟ ਦੀ ਵਰਤੋਂ ਕਰ ਸਕਦੇ ਹਨ।
  • ਇੰਟਰਨੈੱਟ ‘ਤੇ 1 ਸਕਿੰਟ ‘ਚ ਕੀ ਹੁੰਦਾ ਹੈ?
    • ਟਵਿੱਟਰ ‘ਤੇ ਇਕ ਸਕਿੰਟ ‘ਚ 9,000 ਤੋਂ ਜ਼ਿਆਦਾ ਟਵੀਟ ਹੁੰਦੇ ਹਨ।
    • ਇੰਸਟਾਗ੍ਰਾਮ ‘ਤੇ ਇਕ ਸਕਿੰਟ ‘ਚ 1,000 ਤੋਂ ਜ਼ਿਆਦਾ ਫੋਟੋਆਂ ਅੱਪਲੋਡ ਹੁੰਦੀਆਂ ਹਨ।
    • ਇੰਟਰਨੈੱਟ ‘ਤੇ ਇਕ ਸਕਿੰਟ ‘ਚ 1,800 ਤੋਂ ਜ਼ਿਆਦਾ ਟੰਬਲਰ ਪੋਸਟ ਕੀਤੇ ਜਾਂਦੇ ਹਨ।
    • ਇੱਕ ਸਕਿੰਟ ਵਿੱਚ ਇੰਟਰਨੈੱਟ ਉੱਤੇ 86,696 ਤੋਂ ਵੱਧ ਯੂਟਿਊਬ ਵੀਡੀਓਜ਼ ਦੇਖੇ ਜਾਂਦੇ ਹਨ।
ਨਤੀਜਾ

ਦੋਸਤੋ ਅਖੀਰ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਇੰਟਰਨੈਟ ਮਨੁੱਖ ਦੀ ਲਾਈਫ ਲਾਈਨ ਹੈ।  ਇੰਟਰਨੈਟ ਤੋ ਬਿਨਾਂ ਜ਼ਿੰਦਗੀ ਜਿਓਣਾ ਸੋਚਣਾ ਮੁਸ਼ਕਿਲ ਹੈ। ਪਰ ਇਸ ਦੇ ਨਾਲ ਨਾਲ ਇਹ ਵੀ ਧਿਆਨ ਰੱਖਿਆ ਜਾਵੇ ਕਿ ਇੰਟਰਨੈਟ ਨੂੰ ਇਸਤੇਮਾਲ ਕਿਵੇਂ ਤੇ ਕਦੋਂ ਕਰਨਾ ਹੈ। ਤੁਹਾਨੂੰ ਇਹ ਬਲੋਗ ਕਿਵੇਂ ਲੱਗਿਆ ,  ਤੁਹਾਡੀ ਜ਼ਿੰਦਗੀ ਦੇ ਵਿੱਚ ਇੰਟਰਨੈਟ ਕਿਵੇਂ ਭੂਮਿਕਾ ਨਿਭਾ ਰਿਹਾ ਹੈ,  ਇਸ ਬਾਰੇ ਸਾਨੂੰ ਕਮੈਂਟ ਵਿੱਚ ਲਿਖੋ ਅਤੇ www.punjabijankari.com ਦੀ ਟੀਮ ਨੂੰ ਆਪਣੇ ਸੁਝਾਵ ਜਰੂਰ ਦਿਆ ਕਰੋ ਤਾਂ ਜੋ ਅਸੀਂ ਹੋਰ ਵੀ ਵਿਸ਼ਿਆਂ ਤੇ ਪੰਜਾਬੀ ਵਿੱਚ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਸਕੀਏ।ਇੰਟਰਨੈਟ ਦੇ ਫਾਇਦੇ ਅਤੇ ਨੁਕਸਾਨ ਬਾਰੇ ਇਹ ਲੇਖ  ਕਿਵੇਂ ਲੱਗਿਆ ਸਾਨੂੰ ਜਰੂਰ ਦੱਸੋ। ਧੰਨਵਾਦ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment