ਜੱਸੀ ਗਿੱਲ ਦੀ ਜੀਵਨੀ – Jassi Gill Biography in Punjabi

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਪੰਜਾਬੀ ਗਾਣੇ ਦੁਨੀਆਂ ਭਰ ਦੇ ਵਿੱਚ ਸੁਣੇ ਜਾਂਦੇ ਹਨ ਅਤੇ ਪੰਜਾਬੀ ਗੀਤ ਗਾਉਣ ਵਾਲੇ ਗਾਇਕਾਂ ਨੂੰ ਵੀ ਦੁਨੀਆ ਜਾਣਦੀ ਹੈ,  ਅਜਿਹਾ ਹੀ ਪੰਜਾਬੀ ਗਾਇਕ ਹੈ ਜੱਸੀ ਗਿੱਲ। ਜੱਸੀ ਗਿੱਲ ਦੇ ਗੀਤਾਂ ਦੇ ਮਿਲੀਅਨ ਦੇ ਵਿੱਚ ਵਿਊ ਹਨ ਤੇ ਜੱਸੀ ਗਿੱਲ ਨੂੰ ਪਸੰਦ ਕਰਨ ਵਾਲੇ ਫੈਨ ਜੱਸੀ ਗਿੱਲ ਦੀ ਦੀ ਜ਼ਿੰਦਗੀ ਬਾਰੇ ਜਾਣਨ ਲਈ ਗੂਗਲ ਤੇ ਅੱਜਕੱਲ ਬਹੁਤ ਸਰਚ ਕਰ ਰਹੇ ਹਨ, ਇਸੇ ਕਰਕੇ ਪੰਜਾਬੀ ਜਾਣਕਾਰੀ ਟੀਮ ਤੁਹਾਨੂੰ ਅੱਜ ਗਾਇਕ ਜੱਸੀ ਗਿੱਲ ਦੀ ਜੀਵਨੀ ਬਾਰੇ ਜਾਣਕਾਰੀ ਦੇਵੇਗੀ । ਪਹਿਲਾ ਗਾਇਕੀ ਅਤੇ ਫਿਰ ਐਕਟਿੰਗ ਰਾਹੀਂ ਪ੍ਰਸਿੱਧ ਹੋਏ ਜੱਸੀ ਗਿੱਲ ਦੇ ਗਾਇਕੀ ਤੋਂ ਫ਼ਿਲਮਾਂ ਤੱਕ ਆਉਣ ਦੀ ਕਹਾਣੀ ਅਤੇ ਕਾਮਯਾਬੀ ਦੀਆਂ ਪੌੜੀਆਂ ਚੜਨ ਦੀ ਸਟੋਰੀ ਤੁਸੀਂ ਅੱਜ ਪੰਜਾਬੀ ਜਾਣਕਾਰੀ ਦੇ ਇਸ ਬਲੋਗ ਵਿੱਚ ਪੜੋਗੇ।

ਜੱਸੀ ਗਿੱਲ ਦੀ ਜੀਵਨੀ - Jassi Gill Biography in Punjabi

Jassi Gill Biography

ਨਿੱਕ ਨਾਮਜੱਸੀ
ਪੂਰਾ ਨਾਮਜਸਦੀਪ ਸਿੰਘ ਗਿੱਲ
ਉਮਰ35 ਸਾਲ (2024 ਅਨੁਸਾਰ )
ਪ੍ਰੋਫੈਸ਼ਨਲਸਿੰਗਰ, ਐਕਟਰ
ਕੱਦ5 ਫੁੱਟ 9 ਇੰਚ
ਵਿਆਹੁਤਾ ਸਥਿਤੀਵਿਆਹੇ
ਮਨਪਸੰਦ ਅਦਾਕਾਰਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ
ਪਸੰਦੀਦਾ ਖਾਣਾਮੱਕੀ ਦੀ ਰੋਟੀ , ਸਰੋਂ ਦਾ ਸਾਗ
ਪਸੰਦੀਦਾ ਖਿਡਾਰੀਵਿਰਾਟ ਕੋਹਲੀ
ਪਸੰਦੀਦਾ ਅਭਿਨੇਤਰੀਕੈਟਰੀਨਾ ਕੈਫ, ਆਲੀਆ ਭੱਟ
ਪਸੰਦੀਦਾ ਫਿਲਮ3 ਇਡੀਅਟ
ਵਜ਼ਨ65 ਕਿਲੋਗ੍ਰਾਮ  

ਜੱਸੀ ਗਿੱਲ ਦਾ ਜਨਮ ਅਤੇ ਪਰਿਵਾਰ

ਜੱਸੀ ਗਿੱਲ ਦਾ ਪੱਕਾ ਨਾਮ ਜਸਦੀਪ ਸਿੰਘ ਗਿੱਲ ਹੈ। ਜੱਸੀ ਗਿੱਲ ਦਾ ਪਰਿਵਾਰ ਜੱਟ ਸਿੱਖ ਫੈਮਿਲੀ ਨਾਲ ਸਬੰਧ ਰੱਖਦਾ ਹੈ।  ਜੱਸੀ ਗਿੱਲ ਦਾ ਜਨਮ 26 ਨਵੰਬਰ 1988 ਨੂੰ ਪਿੰਡ ਜੰਡਿਆਲੀ , ਖੰਨਾ  ਜ਼ਿਲਾ ਲੁਧਿਆਣਾ ਵਿੱਚ ਹੋਇਆ। ਜੱਸੀ ਗਿੱਲ ਦੇ ਪਿਤਾ ਦਾ ਨਾਮ ਸਰਦਾਰ ਗੁਰਮਿੰਦਰ ਸਿੰਘ ਹੈ ਅਤੇ ਮਾਤਾ ਦਾ ਨਾਮ ਰਵਿੰਦਰ ਕੌਰ ਹੈ।  ਜੱਸੀ ਗਿੱਲ ਦੀਆਂ ਤਿੰਨ ਭੈਣਾਂ ਹਨ ਤੇ ਭਰਾ ਕੋਈ ਨਹੀਂ ਹੈ,  ਉਹ ਇਕਲੋਤਾ ਹੀ ਪੁੱਤਰ ਹੈ, ਜੱਸੀ ਗਿੱਲ ਦੀ ਇੱਕ ਭੈਣ ਡਾਕਟਰ ਵੀ ਹੈ। ਜੱਸੀ ਗਿੱਲ ਦੇ ਪਿਤਾ ਖੇਤੀਬਾੜੀ ਕਰਦੇ ਹਨ।

ਜੱਸੀ ਗਿੱਲ ਦੀ ਪੜ੍ਹਾਈ

ਜੱਸੀ ਗਿੱਲ ਨੇ ਆਪਣੀ ਸਕੂਲੀ ਪੜ੍ਹਾਈ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ, ਰਾੜਾ ਸਾਹਿਬ, ਜਿਲਾ ਲੁਧਿਆਣਾ ਵਿਖੇ ਪ੍ਰਾਪਤ ਕੀਤੀ, ਬਚਪਨ ਵਿੱਚ ਲਾਡਲਾ ਹੋਣ ਕਰਕੇ ਜੱਸੀ ਗਿੱਲ ਦਾ ਧਿਆਨ ਪੜ੍ਹਾਈ ਵਿੱਚ ਘੱਟ ਸੀ ਤੇ ਸ਼ਰਾਰਤਾਂ ਵਿੱਚ ਜਿਆਦਾ ਸੀ।  ਉਸ ਤੋਂ ਬਾਅਦ ਗੋਬਿੰਦਗੜ੍ਹ ਕਾਲਜ ਆਪਣੀਂ ਗ੍ਰੈਜੂਏਸ਼ਨ ਕਰਨ ਦੇ ਲਈ ਦਾਖਲਾ ਲਿਆ, ਜੱਸੀ ਗਿੱਲ ਨੇ ਫਿਜੀਕਲ ਐਜੂਕੇਸ਼ਨ ਤੇ ਮਿਊਜਿਕ ਮੇਨ ਸਬਜੈਕਟ ਰੱਖੇ ਸੀ , ਜੱਸੀ ਗਿੱਲ ਨੇ ਇਹ ਸਬਜੈਕਟ ਪੜਾਈ ਤੋਂ ਬਚਣ ਲਈ ਰੱਖੇ ਸੀ , ਪਰ ਇਹ ਸਬਜੈਕਟ ਹੀ ਉਸ ਦਾ ਪ੍ਰੋਫੈਸ਼ਨ ਬਣ ਗਏ। 

ਜੱਸੀ ਗਿੱਲ ਦੇ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ

ਕਾਲਜ ਵਿੱਚ ਪੜਦਿਆ ਜੱਸੀ ਗਿੱਲ ਨੂੰ ਗਾਉਣ ਦਾ ਸ਼ੌਕ ਵੱਧ ਗਿਆ ਸੀ , ਪਰ ਉਸਨੂੰ ਅੱਗੇ ਵੱਧਣ ਲਈ  ਇੱਕ ਮੌਕਾ ਮਿਲਣ ਦੀ ਉਡੀਕ ਸੀ।  ਇਹ ਮੌਕਾ ਉਸ ਨੂੰ ਕਾਲਜ ਵਿੱਚ ਇੱਕ ਦਿਨ ਮਿਲ ਗਿਆ।  ਇੱਕ ਦਿਨ ਜੱਸੀ ਗਿੱਲ ਦੀ ਕਲਾਸ ਵਿੱਚ ਪ੍ਰੋਫੈਸਰ ਨਰਿੰਦਰ ਧੀਮਾਨ ਜੀ ਆਏ ਉਹਨਾਂ ਨੇ ਪੁੱਛਿਆ ਕਿ ਕਿਸੇ ਮੁੰਡੇ ਨੂੰ ਗਾਉਣਾ ਆਉਂਦਾ ਹੈ ਤਾਂ ਜੱਸੀ ਗਿੱਲ ਦੇ ਦੋਸਤ ਨੇ ਦੱਸੀ ਗਿੱਲ ਦਾ ਨਾਮ ਲੈ ਦਿੱਤਾ, ਉਸ ਤੋਂ ਬਾਅਦ ਫਿਰ ਜੱਸੀ ਗਿੱਲ ਨੂੰ ਕਲਾਸ ਅਤੇ ਨਰਿੰਦਰ ਧੀਮਾਨ ਦੇ ਸਾਹਮਣੇ ਗਾਉਣਾ ਪਿਆ। ਜੱਸੀ ਗਿੱਲ ਦੇ ਉਸ ਗੀਤ ਨੂੰ ਸਾਰੀ ਕਲਾਸ ਅਤੇ ਪ੍ਰੋਫੈਸਰ ਨਰਿੰਦਰ ਧੀਮਾਨ ਨੇ ਬਹੁਤ ਪਸੰਦ ਕੀਤਾ।   ਪ੍ਰੋਫੈਸਰ ਨਰਿੰਦਰ ਧੀਮਾਨ ਨੇ ਉਸ ਨੂੰ ਕਾਲਜ ਦੇ ਯੂਥ ਫੈਸਟੀਵਲ ਵਿੱਚ ਗੀਤ ਗਾਉਣ ਲਈ ਕਿਹਾ, ਉਸ ਤੋਂ ਬਾਅਦ ਜੱਸੀ ਨੇ ਯੂਥ ਫੈਸਟੀਵਲ ਵਿੱਚ ਗੀਤ ਗਾਇਆ ਤੇ ਜੱਸੀ ਦਾ ਹੌਸਲਾ ਹੋਰ ਵੀ ਵੱਧ ਗਿਆ ਤੇ ਜੱਸੀ ਨੂੰ ਪਹਿਲਾ ਇਨਾਮ ਮਿਲਿਆ।  ਉਸ ਤੋਂ ਬਾਅਦ ਲਗਾਤਾਰ ਯੂਥ ਫੈਸਟੀਵਲਾਂ ਵਿੱਚ ਜੱਸੀ ਗਿੱਲ ਚਾਰ ਵਾਰ ਜਿੱਤਿਆ ਤੇ ਜੱਸੀ ਗਿੱਲ ਨੇ ਗਾਇਕੀ ਨੂੰ ਪ੍ਰੋਫੈਸ਼ਨ ਬਣਾਉਣ ਦਾ ਫੈਸਲਾ ਲੈ ਲਿਆ।

ਜੱਸੀ ਗਿੱਲ ਦੀ ਪਤਨੀ

ਜੱਸੀ ਗਿੱਲ ਦੀ ਵਾਈਫ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ।  ਜੱਸੀ ਗਿੱਲ ਦੀ ਦੀ ਪਤਨੀ ਦਾ ਨਾਂ ਰੁਪਿੰਦਰ ਕੌਰ ਗਿੱਲ ਹੈ। ਕਾਲਜ ਦੇ ਦਿਨਾਂ ਦੌਰਾਨ ਦੋਵਾਂ ਵਿਚਕਾਰ ਪਿਆਰ ਹੋਇਆ ।ਜੱਸੀ ਨੂੰ ਕਾਲਜ ਦੇ ਪਹਿਲੇ ਸਾਲ ਵਿੱਚ ਰੁਪਿੰਦਰ ਨਾਲ ਪਿਆਰ ਹੋ ਗਿਆ ਸੀ। ਕੁਝ ਸਾਲਾਂ ਬਾਅਦ ਦੋਹਾਂ ਨੇ ਸਾਲ 2016 ‘ਚ ਵਿਆਹ ਕਰ ਲਿਆ। ਜੱਸੀ ਗਿੱਲ ਦੀ ਇਕ ਬੇਟੀ ਹੈ, ਜਿਸ ਦਾ ਨਾਮ ਰੂਹਜਸ ਕੌਰ ਗਿੱਲ ਹੈ ਅਤੇ ਜੱਸੀ ਗਿੱਲ ਦਾ ਇਕ ਬੇਟਾ ਹੈ ਜਿਸ ਦਾ ਨਾਮ ਜੱਸੀ ਗਿੱਲ ਨੇ ਜੈਜਵਿੰਨ ਗਿੱਲ ਹੈ। ਜੱਸੀ ਗਿੱਲ ਦੀ ਪਤਨੀ ਤੇ ਬੱਚੇ ਕਨੇਡਾ ਵਿੱਚ ਰਹਿ ਰਹੇ ਹਨ।

ਜੱਸੀ ਗਿੱਲ ਦੇ ਪ੍ਰੋਫੈਸ਼ਨਲ ਕੈਰੀਅਰ ਦੀ ਸ਼ੁਰੂਆਤ ਅਤੇ ਪਹਿਲੀ ਐਲਬਮ

ਕਾਲਜ ਅਤੇ ਹੋਰ ਪ੍ਰੋਗਰਾਮਾਂ ਵਿੱਚ ਜੱਸੀ ਗਿੱਲ ਦੇ ਗੀਤਾਂ ਲੋਕਾਂ ਨੂੰ ਪਸੰਦ ਆ ਰਹੇ ਸੀ।  ਪਰ ਉਸ ਸਮੇਂ ਜੱਸੀ ਨੂੰ ਜਰੂਰਤ ਸੀ ਇੱਕ ਐਲਬਮ ਕਰਨ ਦੀ ਜਿਹਦੇ ਵਿੱਚ ਕੰਪਲੀਟ ਵੀਡੀਓ , ਮਿਊਜਿਕ,  ਪ੍ਰੋਫੈਸ਼ਨਲ ਪੱਧਰ ਤੇ ਕਰਨਾ ਚਾਹੁੰਦਾ ਸੀ ਪਰ ਇਸ ਦੇ ਲਈ ਉਸ ਕੋਲ ਪੈਸੇ ਨਹੀਂ ਸੀ। ਕਾਲਜ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸਨੇ ਸੋਚਿਆ ਕਿ ਵਿਦੇਸ਼ ਜਾਇਆ ਜਾਵੇ ਤੇ ਉੱਥੇ ਪੈਸੇ ਕਮਾ ਕੇ ਇੱਥੇ ਐਲਬਮ ਕਰਨ ਦਾ ਸੋਚਿਆ।  ਜੱਸੀ ਗਿੱਲ ਸਟੱਡੀ ਵੀਜ਼ਾ ਤੇ ਆਸਟਰੇਲੀਆ ਪਹੁੰਚ ਗਏ।  ਉੱਥੇ ਜਾ ਕੇ ਜੱਸੀ ਗਿੱਲ ਨੇ ਪੈਸੇ ਜੋੜਨ ਲਈ  ਕਾਰ ਧੌਣ ਦੀ ਨੌਕਰੀ ਕਰਨੀ ਸ਼ੁਰੂ ਕੀਤੀ , ਇੱਕ “ਬੰਬੇ ਟਾਈਮਸ” ਨਾਮ ਦਾ ਮੈਗਜ਼ੀਨ ਚਲਦਾ ਹੈ , ਜਿਸ ਵਿੱਚ ਜੱਸੀ ਗਿੱਲ ਨੇ ਇਸ ਬਾਰੇ ਡਿਟੇਲ ਨਾਲ ਦੱਸਿਆ ਸੀ ਉਸਨੇ ਕਿਹਾ ਕਿ ਮੈਨੂੰ 60 ਡਾਲਰ ਮਿਲਦੇ ਸੀ ਇੱਥੇ ਮੈਂ ਐਤਵਾਰ ਨੂੰ ਵੀ ਕੰਮ ਕਰਦਾ ਸੀ ,  ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਗੇਰੀਜ ਵਿੱਚ ਕੰਮ ਕਰਨਾ ਪੈਂਦਾ ਸੀ ਤੇ ਔਖਾ ਬਹੁਤ ਹੋਣਾ ਪੈਂਦਾ ਸੀ ਪਰ ਉਸਦਾ ਇੱਕ ਜਨੂਨ ਸੀ ਕਿ ਆਪਣੀ ਗਾਇਕੀ ਨੂੰ ਕਿਸੇ ਪੱਧਰ ਤੇ ਲੈ ਕੇ ਜਾਣਾ ਹੈ ਤੇ ਗੀਤ ਕਰਨਾ ਹੈ ਇਸ ਉਮੀਦ ਨੇ ਉਸ ਦੇ ਹੌਸਲੇ ਨੂੰ ਟੁੱਟਣ ਨਹੀਂ ਦਿੱਤਾ।

ਸਾਲ 2011 ਦੇ ਵਿੱਚ ਜੱਸੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਤੀ ਸੀ ਤਾਂ ਉਸ ਸਮੇਂ ਉਸਦਾ ਪਹਿਲਾ ਗੀਤ ਆਇਆ ਸੀ “ਬੈਚਮੇਟ” ਜਿਹੜਾ ਕਿ ਇੱਕ ਸਿੰਗਲ ਟਰੈਕ ਸੀ,ਇਸ ਗੀਤ ਨੇ ਜੱਸੀ ਗਿੱਲ ਦੀ ਜਾਨ ਪਹਿਚਾਣ ਜਰੂਰ ਬਣਾ ਦਿੱਤੀ ਸੀ ਪਰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਮਸ਼ਹੂਰ ਨਹੀਂ ਹੋਇਆ ਸੀ।  ਉਸ ਤੋਂ ਬਾਅਦ ਜੱਸੀ ਗਿੱਲ ਦਾ “ਚੂੜੀਆਂ” ਗਾਣਾ ਆਇਆ ਤੇ ਇਹ ਗੀਤ ਨੂੰ ਲੋਕਾਂ ਵੱਲੋ ਬਹੁਤ ਪਸੰਦ ਕੀਤਾ ਗਿਆ। ਉਸ ਤੋਂ ਬਾਅਦ ਸਾਲ 2013 ਵਿੱਚ  “ਲਾਂਸਰ” ਗਾਣਾ ਆਇਆ ਤੇ ਇਹ ਗੀਤ ਨੇ ਜੱਸੀ ਗਿੱਲ ਦੀ ਦੁਨੀਆਂ ਨੂੰ ਬਦਲ ਦਿੱਤਾ ਤੇ ਵਰਡ ਲੈਵਲ ਤੇ ਮਸ਼ਹੂਰ ਕਰਾ ਦਿੱਤਾ, ਉਸ ਤੋਂ ਬਾਅਦ ਫਿਰ ਜੱਸੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਲਗਾਤਾਰ ਹੀ ਹਿੱਟ ਗੀਤ ਗਾਏ ਜਿਹਦੇ ਵਿੱਚ “ਪਿਆਰ ਮੇਰਾ ” “ਗਟਾਰ ਸਿੱਖਦਾ”,  ” ਲਾਦੇਨ “ਬਾਪੂ ਜ਼ਿਮੀਦਾਰ”  ਨਿੱਕਲੇ ਕਰੰਟ ਆਦਿ ਸ਼ਾਮਿਲ ਹਨ। ਇਹ ਸਾਰੇ ਗੀਤ ਬਹੁਤ ਮਸ਼ਹੂਰ ਹੋਏ।

ਜੱਸੀ ਗਿੱਲ ਦਾ ਰਿਲੇਸ਼ਨਸ਼ਿਪ

ਜੱਸੀ ਗਿੱਲ ਦਾ ਬਹੁਤ ਘੱਟ ਹੀ ਕਿਸੇ ਅਭਿਨੇਤਰੀ ਨਾਲ ਜੁੜਿਆ ਹੈ। ਪਰ ਇਕ ਵਾਰ ਅਭਿਨੇਤਰੀ ਗੌਹਰ ਖਾਨ ਨਾਲ ਉਨ੍ਹਾਂ ਦੇ ਰਿਸ਼ਤੇ ਦੀਆਂ ਅਫਵਾਹਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਦੋਵੇਂ ਉਸ ਦੌਰਾਨ ਕਈ ਐਵਾਰਡ ਸ਼ੋਅਜ਼ ‘ਚ ਵੀ ਇਕੱਠੇ ਨਜ਼ਰ ਆਏ ਸਨ। ਪਰ ਗੌਹਰ ਖਾਨ ਅਤੇ ਜੱਸੀ ਗਿੱਲ ਨੇ ਅਨੁਸਾਰ ਇਹ ਅਫਵਾਹ ਸੀ। 

ਜੱਸੀ ਗਿੱਲ ਦੇ ਸੋਸ਼ਲ ਮੀਡੀਆ ਅਕਾਉਂਟ

ਜੱਸੀ ਗਿੱਲ ਦੇ ਨਾਮ ਤੇ ਬਹੁਤ ਸਾਰੇ ਫੇਕ ਅਕਾਉਂਟ  ਬਣੇ ਹੋਏ ਹਨ , ਅਸੀਂ ਤੁਹਾਨੂੰ ਜੱਸੀ ਗਿੱਲ ਦੇ ਆਫੀਸ਼ੀਅਲ ਅਕਾਉਂਟ ਦੇ ਲਿੰਕ ਦੇ ਰਹੇ ਹਾਂ , ਜਿੱਥੇ ਤੁਸੀਂ ਉਹਨਾਂ ਨੂੰ ਫੋਲੋ ਕਰ ਸਕਦੇ ਹੋ।

ਫੇਸਬੁੱਕ – https://www.facebook.com/jassigillonline/

ਟਵੀਟਰ –  https://twitter.com/jassiegill?lang=en

ਇੰਸਟਾਗ੍ਰਾਮ – https://www.instagram.com/jassie.gill/?hl=en

ਜੱਸੀ ਗਿੱਲ ਦਾ ਫ਼ਿਲਮਾਂ ਵਿੱਚ ਕਰੀਅਰ

ਗਾਇਕੀ ਵਿੱਚ ਕਾਮਯਾਬੀ ਮਿਲਣ ਤੋਂ ਬਾਅਦ ਜੱਸੀ  ਗਿੱਲ ਨੇ ਪਾਲੀਵੁੱਡ ਵਿੱਚ ਅਦਾਕਾਰੀ ਨਾਲ ਆਪਣੀ ਕਿਸਮਤ ਅਜ਼ਮਾਈ ਅਤੇ ਸਫਲ ਰਹੇ। ਜੱਸੀ ਗਿੱਲ ਨੇ ਪੰਜਾਬੀ ਫਿਲਮ ਮਿਸਟਰ ਐਂਡ ਮਿਸਿਜ਼ 420 ਨਾਲ ਪੰਜਾਬੀ ਸਿਨੇਮਾ ਵਿੱਚ ਡੈਬਿਊ ਕੀਤਾ। ਇਸ ਤੋਂ ਬਾਅਦ ਜੱਸੀ ਗਿੱਲ ਦੀਆ ਹੋਰ ਮਸ਼ਹੂਰ ਫ਼ਿਲਮ ਜਿਵੇਂ “ਸਰਗੀ”,  ਦਿਲ ਵਿਲ ਪਿਆਰ-ਵਿਆਰ, ਮੁੰਡਿਆ ਤੋ ਬਚਕੇ ਰਹੀ , “ਚੰਨੋ ਕਮਲੀ ਯਾਰ ਦੀ”  ਆਦਿ ਸ਼ਾਮਲ ਹਨ। ਸਾਲ 2014 ਵਿੱਚ ਜੱਸੀ ਗਿੱਲ ਨੂੰ ਫਿਲਮ “ਮਿਸਟਰ ਐਂਡ ਮਿਸਿਜ਼ 420” ਲਈ ਸਰਵੋਤਮ ਪ੍ਰਦਰਸ਼ਨ ਲਈ ਪੀਟੀਸੀ ਪੰਜਾਬੀ ਫਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਜੱਸੀ ਗਿੱਲ ਨੇ ਫਿਲਮ ਹੈਪੀ ਫਿਰ ਭਾਗ ਜਾਏਗੀ ਨਾਲ ਹਿੰਦੀ ਸਿਨੇਮਾ ਵਿੱਚ ਪ੍ਰਵੇਸ਼ ਕੀਤਾ, ਇਸ ਫਿਲਮ ਵਿੱਚ ਜੱਸੀ ਚਰਨਜੀਤ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਏ । ਉਸ ਤੋਂ ਬਾਅਦ ਜੱਸੀ ਗਿੱਲ ਨੇ ਫਿਲਮ ” ਪੰਗਾ ” ਵਿੱਚ ਕੰਗਨਾ ਰਣੌਤ ਨਾਲ ਵੀ ਕੰਮ ਕੀਤਾ ਅਤੇ ਬਾਲੀਵੁੱਡ ਫਿਲਮ “ਕਿਸੀ ਕਾ ਭਾਈ ਕਿਸੀ ਕੀ ਜਾਨ ਵਿੱਚ ” ਵੀ ਨਜ਼ਰ ਆਏ ਸੀ।  ਜੋ ਕਿ ਜੱਸੀ ਗਿੱਲ ਦੀ ਬਹੁਤ ਵੱਡੀ ਕਾਮਯਾਬੀ ਹੈ।

ਜੱਸੀ ਗਿੱਲ ਦੀਆਂ ਫ਼ਿਲਮਾਂ

  • ਦਿਲਦਾਰੀਆਂ – 2015
  • ਓਹ ਯਾਰਾ ਐਵੇ ਐਵੇ ਲੁੱਟ ਗਿਆ – 2015
  • ਸਰਗੀ – 2017
  • ਬੈਂਕ – 2020
  • ਮਿਸਟਰ ਐਂਡ ਮਿਸਿਜ਼ 420 –  2014
  • ਹੈਪੀ ਫਿਰ ਭਾਗ ਜਾਏਗੀ – 2018
  • ਮਿਸਟਰ ਐਂਡ ਮਿਸਿਜ਼ 420 ਰਿਟਰਨ – 2018
  • ਮੁੰਡਿਆਂ ਤੋ ਬੱਚਕੇ ਰਹੀਂ  – 2014
  • ਹਾਈ ਐਂਡ ਯਾਰੀਆਂ – 2019
  • ਦਿਲ ਵਿਲ ਪਿਆਰ ਵਿਆਰ – 2014
  • ਚੰਨੋ ਕਮਲੀ ਯਾਰ ਦੀ – 2016
  • ਜੈ ਮੰਮੀ ਦੀ – 2020
  • ਓਹ ਯਾਰਾ ਐਵੇ ਐਵੇ ਲੁਟ ਗਿਆ ਫਿਲਮ
  • ਲਾਵਾਂ ਫੇਰੇ – 2018
  • ਹੈਪੀ ਐਨੀਵਰਸਰੀ
  • ਡੈਡੀ ਕੂਲ ਮੁੰਡੇ ਫੂਲ – 2013 ਭਾਜੀ ਕੰਟਰੋਲ ਕਰੋ

ਜੱਸੀ ਗਿੱਲ ਦੇ ਮਸ਼ਹੂਰ ਗੀਤ

  • ਬਾਪੂ ਜ਼ਿਮੀਦਾਰ –  2014
  • ਨਿੱਕਲੇ ਕਰੰਟ –  2018
  • ਗਿਟਾਰ ਸਿੱਖਦਾ · 2017
  • ਸੁਰਮਾ ਕਾਲਾ 2019
  • ਅੱਤ ਕਰਤੀ   2016
  • ਦਿਲ ਟੁੱਟਦਾ  2017
  • ਔਕਾਤ  2019
  • ਨਖਰੇ – 2017
  • ਗੈਬਰੂ -· 2016
  • ਜੋੜੀ ਤੇਰੀ ਮੇਰੀ · 2018
  • ਲਾਦੇਨ – 2014
  • ਤੇਰਾ ਪਿਆਰ – 2014
  • ਯਾਰ ਜੱਟ ਦੇ – · 2016
  • ਤਮੰਨਾ ਮੇਰੀ – · 2014
  • ਪਿਆਰ ਮੇਰਾ –  2010
  • ਸਨੈਪਚੈਟ –  2017
  • ਫੇਰ ਓਹੀ ਹੋਆ –  2017
  • ਇਕ ਸਾਲ · 2014
  • ਤੇਰੀ ਜੇ ਨਾ ਹੋਈ –  2012
  • ਵਿੱਚ ਪ੍ਰਦੇਸਾਂ  2014
  • ਲੈਂਸਰ  2012
  • 3 ਸਾਲ  2014
  • ਮਰਜਾਵਾਂ  2016
  • ਆਜ਼ਮਾ – 2014
  • ਜੱਟ ਦੇ ਟਿਕਾਣੇ –  2015
  • ਸੋ ਦੁੱਖ ਕੈਸਾ ਪਾਵੇ – ( ਧਾਰਮਿਕ) 2023
  • ਸ਼ਰਤ ਲਗਾਕੇ – 2023
  • ਕੀ ਚਾਹੀਦਾ – 2023
  • ਸੁਰਮਾ – 2023 ਨਖਰੇ – 2023 

ਜੱਸੀ ਗਿੱਲ ਦੀ ਆਉਣ ਵਾਲੀ ਫਿਲਮ ( Jassi Gill Upcoming Movie )

ਸਾਲ 2024 ਵਿੱਚ ਜੱਸੀ ਗਿੱਲ ਦੇ ਬਹੁਤ ਸਾਰੇ ਨਵੇਂ ਗੀਤ ਰਿਲੀਜ਼ ਹੋ ਰਹੇ ਹਨ , ਪਰ  ਅਪ੍ਰੈਲ 2024 ਵਿੱਚ ਜੱਸੀ ਗਿੱਲ ਦੀ ਨਵੀਂ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਨਾਮ ਹੋਵੇਗਾ ” ਫੁਰਤੀਲਾ “, ਇਸ ਫਿਲਮ ਦੇ ਡਾਇਰੈਕਟਰ ਅਮਰ ਹੁੰਦਲ ਜੀ ਹਨ।  

ਕਿਵੇਂ ਲੱਗੀ ਜਾਣਕਾਰੀ

ਜੱਸੀ ਗਿੱਲ ਦੇ ਬਾਰੇ ਤੁਹਾਨੂੰ ਪੰਜਾਬੀ ਜਾਣਕਾਰੀ ਵੱਲੋਂ ਦਿੱਤੀ ਇਹ ਜਾਣਕਾਰੀ ਕਿਵੇਂ ਲੱਗੀ ? ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਆਪਣੇ ਦੋਸਤ ਮਿੱਤਰ ਜੋ ਕਿ ਜੱਸੀ ਗਿੱਲ ਦੇ ਫੈਨ ਹਨ ਉਹਨਾਂ ਨੂੰ ਵੀ ਇਹ ਬਲੋਗ ਜਰੂਰ ਸ਼ੇਅਰ ਕਰੋ।  ਅਜਿਹੇ ਹੀ ਹੋਰ ਐਕਟਰ ਤੇ ਸਖਸੀਅਤਾਂ ਦੀਆਂ ਜੀਵਨੀਆਂ ਪੜਨ ਲਈ ਤੁਸੀਂ www.punjabijankari.com ਨੂੰ ਵਿਜਟ ਕਰਦੇ ਰਹੋ ਜੀ , ਧੰਨਵਾਦ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment