ਕਿਸਾਨ ਕ੍ਰੇਡਿਟ ਕਾਰਡ 2024 : ਬਿਨਾਂ ਕਿਸੇ ਗਰੰਟੀ ਤੋਂ ਕਿਸਾਨਾਂ ਨੂੰ ਮਿਲੇਗਾ ਲੋਨ, ਇਸ ਤਰਾਂ ਕਰੋ ਅਪਲਾਈ

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

Kisan Credit Card:- ਸਾਡੇ ਦੇਸ਼ ਦੀ ਅਰਥ ਵਿਵਸਥਾ ਦੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਸਾਡੀ ਰਸੋਈ ਚ ਪਹੁੰਚਣ ਵਾਲਾ ਸਮਾਨ ਕਿਸਾਨਾਂ ਦੇ ਖੇਤਾਂ ਚੋਂ ਹੀ ਆਉਂਦਾ ਹੈ, ਇਸੇ ਲਈ ਖੇਤੀ ਨੂੰ ਹੋਰ ਪ੍ਰਫੁੱਲਤ ਕਰਨ ਦੇ ਲਈ, ਕੇਂਦਰ ਸਰਕਾਰ ਦੀਆਂ ਬਹੁਤ ਸਾਰੀਆਂ ਸੀਮਾਂ ਚੱਲਦੀਆ ਹਨ, ਇਹ ਸਕੀਮਾਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਵਾ ਸਕਦੀਆਂ ਹਨ ਪਰ ਕਿਸਾਨਾਂ ਦੇ ਕੋਲ ਜਾਣਕਾਰੀ ਨਾ ਪਹੁੰਚਣ ਕਰਕੇ ਬਹੁਤ ਸਾਰੇ ਕਿਸਾਨ ਇਹ ਸਕੀਮ ਦਾ ਫਾਇਦਾ ਕਿਸਾਨ ਨਹੀਂ ਲੈ ਪਾਉਂਦੇ, ਪਰ ਅੱਜ ਪੰਜਾਬੀ ਜਾਣਕਾਰੀ ਤੁਹਾਨੂੰ ਕਿਸਾਨਾਂ ਦੇ ਲਈ ਚੱਲ ਰਹੀ ਇੱਕ ਅਜਿਹੀ ਸਕੀਮ ਬਾਰੇ ਸੌਖੇ ਸ਼ਬਦਾਂ ਵਿੱਚ ਦੱਸਾਂਗੇ। ਇਹ  ਸਕੀਮ ਪਿਛਲੇ ਕਾਫੀ ਸਾਲਾਂ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੈ ਪਰ ਪਰ ਹਾਲੇ ਵੀ ਬਹੁਤ ਸਾਰੇ ਕਿਸਾਨਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੋਵੇਗੀ, ਅਸੀਂ ਗੱਲ ਕਰ ਰਹੇ ਹਾਂ KCC ਕੇਸੀਸੀ ਬਾਰੇ ਮਤਲਬ ” ਕਿਸਾਨ ਕ੍ਰੈਡਿਟ ਕਾਰਡ । ਇਹ ਕਿਸਾਨ ਕ੍ਰੈਡਿਟ ਕਾਰਡ ਦੇ ਨਾਲ ਕਿਸਾਨ ਆਪਣੀਆਂ ਖੇਤੀਬਾੜੀ ਵਿੱਚ ਸਮੱਸਿਆ ਨੂੰ ਦੂਰ ਕਰਨ ਲਈ ਬੈਂਕ ਤੋਂ ਬਹੁਤ ਹੀ ਆਸਾਨੀ ਨਾਲ ਲੋਨ ਲੈ ਸਕਦੇ ਹਨ, ਇਸ ਕ੍ਰੈਡਿਟ ਕਾਰਡ ਰਾਹੀਂ ਤੁਹਾਨੂੰ ਸਬਸਿਡੀ ਵੀ ਮਿਲਦੀ ਹੈ ਤੇ ਇਸ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ ਤੇ ਪੰਜਾਬੀ ਜਾਣਕਾਰੀ ਦੇ ਇਸ ਬਲੋਗ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਸਾਨ ਕ੍ਰੈਡਿਟ ਕਾਰਡ ਕਿਵੇਂ ਬਣਾਇਆ ਜਾਵੇ ਇਸ ਦੇ ਕੀ ਫਾਇਦੇ ਹਨ ਤੇ ਕੀ ਕੀ ਸ਼ਰਤਾਂ ਹਨ ਤੁਸੀਂ ਪੂਰਾ ਬਲੋਗ ਧਿਆਨ ਨਾਲ ਪੜੋ।

Kisan Credit Card : ਕਿਸਾਨ ਕ੍ਰੇਡਿਟ ਕਾਰਡ 2024 : ਬਿਨਾਂ ਕਿਸੇ ਗਰੰਟੀ ਤੋਂ ਕਿਸਾਨਾਂ ਨੂੰ ਮਿਲੇਗਾ ਲੋਨ, ਇਸ ਤਰਾਂ ਕਰੋ ਅਪਲਾਈ

KCC ਕਿਸਾਨ ਕ੍ਰੈਡਿਟ ਕਾਰਡ ਕੀ ਹੈ ? (What Is Kisan Credit Card Yojana 2024)

ਕਿਸਾਨ ਕ੍ਰੈਡਿਟ ਕਾਰਡ ਸਕੀਮ 1998 ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਸਕੀਮ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (NABARD ) ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਬਣੇ ਕਾਰਡ ਤੇ ਕਿਸਾਨ SBI ਜਾਂ ਕਿਸੇ ਹੋਰ ਬੈਂਕ ਵਿੱਚ ਵਿੱਚੋ 3 ਲੱਖ ਰੁਪਏ ਦਾ ਲੋਨ ਆਸਾਨੀ ਨਾਂਲ ਲੈ ਸਕਦਾ ਹੈ ਉਹ ਵੀ ਸਿਰਫ 4 ਫੀਸਦੀ ਵਿਆਜ ‘ਤੇ। ਇਸ ਵਿੱਚ 1.60 ਲੱਖ ਰੁਪਏ ਤੱਕ ਦੇ ਲੋਨ ਤੱਕ ਕੋਈ ਗਰੰਟੀ ਦੇਣ ਦੀ ਜਰੂਰਤ ਨਹੀਂ ਹੈ। KCC ਕਿਸਾਨ ਕ੍ਰੈਡਿਟ ਕਾਰਡ ਲਈ ਲਈ, ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 75 ਸਾਲ ਹੋਣੀ ਚਾਹੀਦੀ ਹੈ। ਇੱਕ ਵਾਰ ਬਣ ਜਾਣ ‘ਤੇ ਇਹ ਸਿਰਫ਼ ਪੰਜ ਸਾਲਾਂ ਲਈ ਚੱਲਦਾ ਹੈ।

ਬਿਨਾਂ ਕੋਈ ਗਰੰਟੀ ਕਿਵੇਂ ਮਿਲੇਗਾ ਲੋਨ

RBI ਰਿਜਰਵ ਬੈੰਕ ਆਫ ਇੰਡੀਆ ਦੀਆਂ ਗਾਇਡਲਾਇਨ ਮੁਤਾਬਿਕ KCC ਕਿਸਾਨ ਕ੍ਰੈਡਿਟ ਕਾਰਡ ਤੋਂ 160,000 ਲੱਖ ਰੁਪਏ ਤੱਕ ਦੇ ਲੋਨ ਲਈ ਬੈੰਕ ਤੁਹਾਡੀ ਜ਼ਮੀਨ ਨੂੰ ਗਰੰਟੀ ਵਜੋਂ ਨਹੀਂ ਰੱਖ ਸਕਦਾ।  ਬੈੰਕ ਇਕ ਬੇਸਿਕ ਜਿਹੀ ਵੈਰੀਫਿਕੇਸ਼ਨ ਅਤੇ ਆਮ ਦਸਤਾਵੇਜਾਂ ਜਿਵੇਂ ਆਧਾਰ ਕਾਰਡ , ਜਮੀਨ ਦੀ ਜਮਾਂਬੰਦੀ ਦੀ ਕਾਪੀ , ਪਾਸਪੋਰਟ ਫੋਟੋ ਦੇ ਆਧਾਰ ਤੇ ਤੁਹਾਡੇ ਬੈੰਕ ਖਾਤੇ ਵਿੱਚ ਪੈਸੇ ਪਾ ਸਕਦਾ ਹੈ। ਲੋਨ ਦੀ ਲਿਮਟ ਤੁਹਾਡੇ ਕ੍ਰੈਡਿਟ ਸਕੋਰ ਤੇ ਵੀ ਨਿਰਭਰ ਕਰਦੀ ਹੈ ਜੇਕਰ ਸਕੋਰ ਘੱਟ ਹੈ ਉਸ ਹਿਸਾਬ ਨਾਲ ਲੋਨ ਲਿਮਿਟ 1.60 ਲੱਖ ਤੋਂ ਘੱਟ ਵੀ ਹੋ ਸਕਦਾ ਹੈ।

KCC Kisan Credit Card ਦੀ ਵਿਆਜ਼ ਦਰ

KCC ਕਿਸਾਨ ਕ੍ਰੈਡਿਟ ਕਾਰਡ ਲੋਨ ਲਗਭਗ 4 ਪ੍ਰਤੀਸ਼ਤ ਦੀ ਵਿਆਜ ਦਰ ‘ਤੇ ਉਪਲਬਧ ਹੈ। ਹਾਲਾਂਕਿ, ਜੇਕਰ ਤੁਸੀਂ ਨਿਰਧਾਰਤ ਸਮੇਂ ਦੇ ਅੰਦਰ ਇਸਦਾ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ ਕੋਈ ਵਿਆਜ ਨਹੀਂ ਦੇਣਾ ਪਵੇਗਾ। ਇੱਕ ਵਾਰ ਲੋਨ ਦੀ ਰਕਮ ਦਾ ਭੁਗਤਾਨ ਹੋ ਜਾਣ ਤੋਂ ਬਾਅਦ, ਤੁਸੀਂ ਇਸਦੇ ਲਈ ਦੁਬਾਰਾ ਅਰਜ਼ੀ ਦੇ ਸਕਦੇ ਹੋ। ਜੇਕਰ ਅਸੀਂ ਸਟੇਟ ਬੈਂਕ ਆਫ ਇੰਡੀਆ ਦੀ ਗੱਲ ਕਰੀਏ, ਤਾਂ ਸਾਉਣੀ ਦੀ ਫਸਲ ਲਈ ਲਏ ਗਏ ਪੈਸੇ ਦਾ ਭੁਗਤਾਨ 1 ਅਪ੍ਰੈਲ ਤੋਂ 30 ਸਤੰਬਰ ਦੇ ਵਿਚਕਾਰ ਕਰਨਾ ਪੈਂਦਾ ਹੈ। ਜੇਕਰ ਹਾੜੀ ਦੀ ਫਸਲ ਦੀ ਗੱਲ ਕਰੀਏ ਤਾਂ 1 ਅਕਤੂਬਰ ਤੋਂ 31 ਮਾਰਚ ਦੇ ਵਿਚਕਾਰ ਭੁਗਤਾਨ ਕਰਨਾ ਪੈਂਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਕਰੀਬ 6 ਮਹੀਨਿਆਂ ‘ਚ ਇਹ ਕਰਜ਼ਾ ਚੁਕਾਉਣਾ ਹੋਵੇਗਾ, ਅਜਿਹੇ ‘ਚ ਤੁਹਾਨੂੰ ਇਸ ਰਕਮ ‘ਤੇ ਵਿਆਜ ਨਹੀਂ ਦੇਣਾ ਪਵੇਗਾ।

KCC ਕਿਸਾਨ ਕ੍ਰੈਡਿਟ ਕਾਰਡ ਲਈ ਜਰੂਰੀ ਸ਼ਰਤਾਂ

  • KCC ਕਿਸਾਨ ਕ੍ਰੈਡਿਟ ਕਾਰਡ ਬਣਾਉਣ ਲਈ ਜਰੂਰੀ ਹੈ ਕਿ ਕਿਸਾਨ ਕਿਸੇ ਹੋਰ ਬੈੰਕ ਕਰਜੇ ਦਾ ਡਿਫਾਲਟਰ ਨਾ ਹੋਵੇ।
  • ਕਿਸਾਨ ਭਾਰਤ ਦਾ ਵਸਨੀਕ ਹੋਣਾ ਜਰੂਰੀ ਹੈ।
  • ਕਿਸਾਨ ਦਾ ਕ੍ਰੈਡਿਟ ਸਕੋਰ 700 ਤੋਂ ਜਿਆਦਾ ਹੋਣਾ ਚਾਹੀਦਾ ਹੈ।
  • ਕਿਸਾਨ ਕੋਲ ਖੇਤੀ ਯੋਗ ਜ਼ਮੀਨ ਜਰੂਰ ਹੋਣੀ ਚਾਹੀਦੀ ਹੈ।
  • ਪਸ਼ੂ ਪਾਲਣ ਨਾਲ ਜੁੜੇ ਕਿਸਾਨ ਵੀ ਇਸ ਲਈ ਅਪਲਾਈ ਕਰ ਸਕਦੇ ਹਨ।
  • ਛੋਟੇ ਅਤੇ ਸੀਮਾਂਤ ਕਿਸਾਨ ਵੀ ਕਿਸਾਨ ਕ੍ਰੈਡਿਟ ਕਾਰਡ ਸਕੀਮ ਦਾ ਲਾਭ ਲੈ ਸਕਦੇ ਹਨ।
  • ਮੱਛੀ ਪਾਲਣ ਵਾਲੇ ਵੀ ਇਸ ਦਾ ਲਾਭ ਲੈ ਸਕਦੇ ਹਨ।
  • ਜੇਕਰ ਤੁਸੀਂ ਠੇਕੇ ਤੇ ਖੇਤੀ ਕਰਦੇ ਹੋ ਫਿਰ ਵੀ ਇਸ ਲਈ ਅਪਲਾਈ ਕਰ ਸਕਦੇ ਹੋ।
  • ਸਾਲ ਬਾਅਦ ਇੱਕ ਵਾਰ ਪੂਰਾ ਲੋਨ ਭਰਨਾ ਜਰੂਰੀ ਹੈ , ਇੱਕ ਵਾਰ ਪੂਰਾ ਲੋਨ ਭਰਨ ਤੋਂ ਬਾਅਦ ਦੁਬਾਰਾ ਫਿਰ 1-2 ਦਿਨਾਂ ਬਾਅਦ ਲਿਮਟ ਲੈ ਸਕਦੇ ਹੋ।

KCC ਕਿਸਾਨ ਕ੍ਰੈਡਿਟ ਕਾਰਡ ਦੇ ਹੋਰ ਫਾਇਦੇ

  • ਜੇਕਰ ਤੁਸੀਂ ਕ੍ਰੈਡਿਟ ਕਾਰਡ ਦਾ ਲੋਨ ਸਹੀ ਸਮੇਂ ਤੇ ਭਰਦੇ ਰਹਿੰਦੇ ਹੋ ਤਾ ਤੁਹਾਨੂੰ ਲਿਮਟ ਵਧਾ ਦਿਤੀ ਜਾਂਦੀ ਹੈ ਤੇ ਵਿਆਜ ਵੀ ਬਹੁਤ ਘੱਟ ਲੱਗਦਾ ਹੈ।
  • ਇਸ ਸਕੀਮ ਲਈ ਜੇਕਰ ਤੁਹਾਡਾ ਬੈੰਕ ਖਾਤਾ ਨਹੀਂ ਹੁੰਦਾ ਤੇ ਤੁਹਾਡਾ 0 ਬੈਲੈਂਸ ਖਾਤਾ ਬੈੰਕ ਵੱਲੋ ਖੋਲਿਆ ਜਾਂਦਾ ਹੈ।
  • ਕਿਸਾਨ ਕ੍ਰੈਡਿਟ ਕਾਰਡ ਦਾ ਲੋਨ ਅਪਲਾਈ ਕਰਨ ਲਈ ਕਿਸੇ ਵੀ ਤਰਾਂ ਦੀ ਰਜਿਸਟ੍ਰੇਸਨ ਜਾ ਹੋਰ ਕੋਈ ਫੀਸ ਨਹੀਂ ਲਈ ਜਾਂਦੀ।
  • ਕਿਸਾਨ ਕ੍ਰੈਡਿਟ ਕਾਰਡ ਰਾਹੀਂ ਤੁਸੀਂ ਕਿਸੇ ਵੀ ਦੁਕਾਨ ਤੇ ਖਾਦ, ਮਸ਼ੀਨਰੀ ਤੇ ਬੀਜ ਖਰੀਦਣ ਲਈ ਭੁਗਤਾਨ ਕਰ ਸਕਦੇ ਹੋ।
  • ਕਿਸਾਨ ਕ੍ਰੈਡਿਟ ਕਾਰਡ ਤੇ ਮਿਲਣ ਵਾਲਾ ਲੋਨ ਤੁਸੀਂ ਆਸਾਨ ਕਿਸਤਾਂ ਰਾਹੀਂ ਭਰ ਸਕਦੇ ਹੋ।
  • ਬਾਕੀ ਲੋਨ ਦੇ ਵਾਂਗ ਇਸ ਨੂੰ ਬਣਾਉਣ ਲਈ ਤੁਹਾਨੂੰ ਕੋਈ ਜਿਆਦਾ ਬੈੰਕ ਦੇ ਗੇੜੇ ਨਹੀਂ ਕੱਢਣੇ ਪੈਂਦੇ, ਸਰਕਾਰ ਵੱਲੋ ਕਿਸਾਨਾਂ ਨੂੰ ਆਸਾਨੀ ਨਾਲ ਲੋਨ ਦੇਣ ਦੀ ਹਿਦਾਇਤ ਕੀਤੀ ਗਈ ਹੈ।
  • ਕਿਸਾਨ ਕ੍ਰੈਡਿਟ ਕਾਰਡ ਵਾਲੇ ਖਾਤੇ ਵਿੱਚ ਆਪਣੇ ਪੈਸੇ ਜਮ੍ਹਾ ਕਰਨ ਵਾਲੇ ਕਿਸਾਨਾਂ ਨੂੰ ਵੱਧ ਦਰਾਂ ‘ਤੇ ਵਿਆਜ ਮਿਲੇਗਾ।

KCC ਕਿਸਾਨ ਕ੍ਰੈਡਿਟ ਕਾਰਡ ਬਣਾਉਣ ਲਈ ਲੋੜੀਂਦੇ ਦਸਤਾਵੇਜ਼

  • ਐਪਲੀਕੇਸਨ ਫਾਰਮ,
  • ਪਾਸਪੋਰਟ ਸਾਇਜ਼ ਦੀ ਫੋਟੋ,
  • ਜ਼ਮੀਨ ਦੀ ਐਲਪੀਸੀ (ਜ਼ਮੀਨ ਕਬਜ਼ਾ ਸਰਟੀਫਿਕੇਟ)
  • ਜ਼ਮੀਨ ਦੇ ਦਸਤਾਵੇਜ਼,
  • ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ,
  • ਪਤੇ ਦਾ ਸਬੂਤ ਜਿਵੇਂ – ਵੋਟਰ ਆਈਡੀ ਜਾਂ ਡਰਾਈਵਿੰਗ ਲਾਇਸੈਂਸ।
  • ਪੈਨ ਕਾਰਡ
  • ਮੋਬਾਇਲ ਨੰਬਰ ਜੋ ਬੈੰਕ ਖਾਤੇ ਨਾਲ ਲਿੰਕ ਹੋਵੇ

ਕਿਹੜੀਆਂ ਬੈੰਕਾਂ ਵਿੱਚ ਬਣਾ ਸਕਦੇ ਹੋ KCC ਕਿਸਾਨ ਕ੍ਰੈਡਿਟ ਕਾਰਡ ?

KCC ਕਿਸਾਨ ਕ੍ਰੈਡਿਟ ਕਾਰਡ ਵੈਸੇ ਬਹੁਤ ਸਾਰੀਆਂ ਬੈੰਕਾਂ ਵਿੱਚ ਅਪਲਾਈ ਕਰ ਸਕਦੇ ਹੋ। ਪਰ ਅਸਲ ਵਿੱਚ ਉਸ ਬੈੰਕ ਵਿੱਚ ਹੀ ਅਪਲਾਈ ਕਰੋ ਜੋ ਤੁਹਾਡੇ ਨੇੜੇ ਦੀ ਬੈੰਕ ਹੈ ਅਤੇ ਜਿੱਥੇ ਤੁਹਾਡੇ ਖਾਤੇ ਵਿੱਚ ਲੈਣ ਦੇਣ ਹੁੰਦਾ ਰਹਿੰਦਾ ਹੈ , ਕਿਉਂਕਿ ਉਸ ਹਿਸਾਬ ਨਾਲ ਤੁਹਾਡੇ ਬੈੰਕ ਦੇ ਮੈਂਨੇਜਰ ਨੂੰ ਤੁਹਾਡੀ ਵੈਰੀਫਿਕੇਸ਼ਨ ਕਰਨੀ ਆਸਾਨ ਹੋ ਜਾਂਦੀ ਹੈ।

State Bank of India
Punjab National Bank
Bank of Baroda
ICICI Bank
Allahabad Bank
Andhra Bank
Sarva Haryana Gramin Bank
Canara Bank
Odisha Gramya Bank
Bank of Maharashtra
HDFC Bank
Axic Bank

KCC ਕਿਸਾਨ ਕ੍ਰੈਡਿਟ ਕਾਰਡ ਨੂੰ ਔਨਲਾਈਨ ਕਿਵੇਂ ਅਪਲਾਈ ਕਰੀਏ 

ਕਿਸਾਨ ਕ੍ਰੈਡਿਟ ਕਾਰਡ ਯੋਜਨਾ 2024 ਦੁਆਰਾ, ਫਸਲ ਲਈ 3 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾ ਸਕਦਾ ਹੈ। ਇਸ ਲ਼ਈ ਜੇਕਰ sbi ਬੈੰਕ ਰਾਹੀਂ ਕਿਸਾਨ ਕ੍ਰੈਡਿਟ ਕਾਰਡ ਅਪਲਾਈ ਕਰਨਾ ਹੈ ਤਾਂ ਹੇਠਾਂ ਦੱਸੇ ਤਰੀਕੇ ਨਾਲ ਆਨਲਾਇਨ ਅਪਲਾਈ ਕਰ ਸਕਦੇ ਹੋ।

  • ਸਭ ਤੋਂ ਪਹਿਲਾਂ ਤੁਹਾਨੂੰ ਸਟੇਟ ਬੈਂਕ ਆਫ ਇੰਡੀਆ ਦੀ ਆਫੀਸ਼ੀਅਲ  ਵੈੱਬਸਾਈਟ https://sbi.co.in/web/agri-rural/agriculture-banking/crop-loan/kisan-credit-card ‘ਤੇ ਜਾਣਾ ਹੋਵੇਗਾ।
  • ਵੈੱਬਸਾਈਟ ਖੁੱਲਣ ਤੋਂ ਬਾਅਦ ਤੁਹਾਡੇ ਸਾਹਮਣੇ ਜੋ ਪੇਜ ਖੁੱਲ੍ਹੇਗਾ। ਉਸ ਤੇ ਸਾਰੇ ਨਿਯਮ ਅਤੇ ਸ਼ਰਤਾਂ ਤੁਹਾਨੂੰ ਦੇਖਣ ਨੂੰ ਮਿਲਣਗੇ। ਤੁਸੀਂਉਹ ਸਾਰੇ ਪੜ ਸਕਦੇ ਹੋ।
Kisan Credit Card

  • ਤੁਹਾਨੂੰ ਸਕਰੀਨ ਤੇ “application form” ਲਿਖਿਆ ਦਿਖਾਈ ਦੇਵੇਗਾ।  ਤੁਸੀਂ ਉਸ ਤੇ ਕਲਿੱਕ ਕਰਕੇ ਫਾਰਮ ਨੂੰ ਖੋਲ ਕੇ ਪ੍ਰਿੰਟ ਕਢਵਾ ਲਵੋ।
  • ਉਸ ਫਾਰਮ ਨੂੰ ਭਰਕੇ ਤੁਸੀਂ ਆਪਣੀ ਬੈੰਕ ਜਿੱਥੇ ਤੁਹਾਡਾ ਖਾਤਾ ਚਲਦਾ ਹੋਵੇ , ਉੱਥੇ ਸਾਰੇ ਦਸਤਾਵੇਜ ਫੋਟੋ ਕਾਪੀ ਲਗਾ ਕੇ ਜਮਾ ਕਰਵਾਓ।
Kisan Credit Card

  • ਫਾਰਮ ਜਮਾ ਕਰਵਾਉਣ ਤੋਂ 15 ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡੀ ਫਸਲ , ਜਮੀਨ ਅਤੇ ਯੋਗਤਾ ਦੇ ਅਨੁਸਾਰ ਲਿਮਟ ਵਾਲਾ KCC ਕਿਸਾਨ ਕ੍ਰੈਡਿਟ ਕਾਰਡ ਮਿਲ ਜਾਵੇਗਾ

Application Form ਲਈ ਤੁਸੀਂ ਇਸ ਲਿੰਕ ਤੇ ਕਲਿੱਕ ਕਰੋ:- Link

KCC ਕਿਸਾਨ ਕ੍ਰੈਡਿਟ ਕਾਰਡ ਲਈ ਆਫਲਾਇਨ ਕਿਵੇਂ ਅਪਲਾਈ ਕਰੀਏ

  • ਜੇਕਰ ਤੁਸੀਂ ਕਿਸਾਨ ਹੋ ਤੇ  ਇਸ ਯੋਜਨਾ ਦੇ ਤਹਿਤ ਆਪਣਾ ਕ੍ਰੈਡਿਟ ਕਾਰਡ ਬਣਾਉਣ ਲਈ ਅਪਲਾਈ ਕਰਨਾ ਚਾਹੁੰਦੇ ਹਨ, ਤਾਂ ਤੁਹਾਨੂੰ ਆਪਣੇ ਸਾਰੇ ਦਸਤਾਵੇਜ਼ਾਂ ਦੇ ਨਾਲ ਆਪਣੀ ਨਜ਼ਦੀਕੀ ਬੈਂਕ ਵਿੱਚ ਜਾਣਾ ਹੋਵੇਗਾ ਜਿੱਥੇ ਤੁਹਾਡਾ ਬੈੰਕ ਖਾਤਾ ਚੱਲਦਾ ਹੋਵੇ ।
  • ਬੈਂਕ ਜਾ ਕੇ, ਤੁਹਾਨੂੰ ਉਥੋਂ ਦੇ ਬੈਂਕ ਅਧਿਕਾਰੀ ਤੋਂ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਲਈ ਫਾਰਮ ਲੈਣਾ ਹੋਵੇਗਾ।
  • ਫਾਰਮ ਲੈਣ ਤੋਂ ਬਾਅਦ, ਤੁਹਾਨੂੰ ਫਾਰਮ ਵਿੱਚ ਪੁੱਛੀ ਗਈ ਸਾਰੀ ਜਾਣਕਾਰੀ ਭਰਨੀ ਪਵੇਗੀ। ਸਾਰੀ ਜਾਣਕਾਰੀ ਭਰਨ ਤੋਂ ਬਾਅਦ, ਤੁਹਾਨੂੰ ਫਾਰਮ ਦੇ ਨਾਲ ਆਪਣੇ ਸਾਰੇ ਦਸਤਾਵੇਜ਼ ਲਗਾਉਂਣੇ ਹੋਣਗੇ ਅਤੇ ਇਸਨੂੰ ਬੈਂਕ ਅਧਿਕਾਰੀ ਕੋਲ ਜਮ੍ਹਾ ਕਰਨਾ ਹੋਵੇਗਾ।
  • ਤੁਹਾਡੀ ਫਾਰਮ ਅਤੇ ਕ੍ਰੈਡਿਟ ਸਕੋਰ ਚੈੱਕ ਕਰਨ ਤੋਂ ਬਾਅਦ ਤੁਹਾਡੀ ਬੇਸਿਕ ਵੈਰੀਫਿਕੇਸ਼ਨ ਹੋਵੇਗੀ।
  • ਕੁਝ ਦਿਨਾਂ ਦੇ ਅੰਦਰ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰ ਦਿੱਤਾ ਜਾਵੇਗਾ।

ਕਿਸਾਨ ਕ੍ਰੈਡਿਟ ਕਾਰਡ ਨਾਲ ਜੁੜੇ ਸਵਾਲ (FAQ)

KCC ਕਿਸਾਨ ਕ੍ਰੈਡਿਟ ਕਾਰਡ ਦਾ ਕੌਣ ਕੌਣ ਬਣਾ ਸਕਦਾ ਹੈ ?

ਕੋਈ ਵੀ ਖੇਤੀ ਕਰਨ ਵਾਲਾ ਕਿਸਾਨ KCC ਕਿਸਾਨ ਕ੍ਰੈਡਿਟ ਕਾਰਡ ਬਣਾ ਸਕਦਾ ਹੈ , ਚਾਹੇ ਉਹ ਕੋਈ ਵੀ ਕੈਟਾਗਿਰੀ ਦਾ ਹੋਵੇ। ਇਸ ਤੋਂ ਇਲਾਵਾ SHG ਸੈਲਫ ਹੈਲਪ ਗਰੁੱਪ ਵੀ ਇਸ ਕਾਰਡ ਦਾ ਫਾਇਦਾ ਲੈ ਸਕਦੇ ਹਨ।

ਕਿਸਾਨ ਕ੍ਰੈਡਿਟ ਕਾਰਡ ਦਾ ਹੈਲਪਲਾਇਨ ਨੰਬਰ ਕਿੰਨਾ ਹੈ ?

ਕਿਸਾਨ ਕ੍ਰੈਡਿਟ ਕਾਰਡ ਦਾ ਹੈਲਪਲਾਇਨ ਨੰਬਰ 180011 5526 ਅਤੇ 011 -24300606 ਹੈ।

KCC ਕਿਸਾਨ ਕ੍ਰੈਡਿਟ ਕਾਰਡ ਵਿੱਚ ਕਿੰਨਾ ਲੋਨ ਮਿਲਦਾ ਹੈ।

KCC ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਿਸਾਨ ਖੇਤੀ ਲਈ 3 ਲੱਖ ਰੁਪਏ ਤੱਕ ਦਾ ਲੋਨ ਲੈ ਸਕਦਾ ਹੈ।

ਕਿਸਾਨ ਕ੍ਰੈਡਿਟ ਕਾਰਡ ਕਿਹੜੇ ਕਿਹੜੇ ਬੈੰਕ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ ? 

KCC ਕਿਸਾਨ ਕ੍ਰੈਡਿਟ ਕਾਰਡ ਨੂੰ ਦੇਸ਼ ਭਰ ਦੇ ਸਾਰੇ ਸਹਿਕਾਰੀ ਬੈਂਕਾਂ, ਖੇਤਰੀ ਪੇਂਡੂ ਬੈਂਕਾਂ ਅਤੇ ਪ੍ਰਾਈਵੇਟ ਬੈਂਕਾਂ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ।

ਕਿਵੇਂ ਲੱਗੀ ਜਾਣਕਾਰੀ

ਕੀ ਤੁਸੀਂ ਕਿਸਾਨ ਕ੍ਰੈਡਿਟ ਕਾਰਡ ਦੇ ਬਾਰੇ ਇਹ ਜਾਣਕਾਰੀ ਰੱਖਦੇ ਸੀ ? ਜਾਂ ਫਿਰ Kisan Credit Card ਬਣਾਉਣ ਨਾਲ ਜੁੜਿਆ ਤੁਹਾਡਾ ਕੋਈ ਤਜਰਬਾ ਹੈ ਤਾਂ ਉਹ ਪੰਜਾਬੀ ਜਾਣਕਾਰੀਆਂ ਨੂੰ ਪੜ੍ਹਨ ਵਾਲੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ।  ਹੋਰ ਕੋਈ ਸਰਕਾਰੀ ਸਕੀਮ ਦੀ ਜਾਣਕਾਰੀ ਦੀ ਪੂਰੀ ਜਾਣਕਾਰੀ ਲੈਣ ਲਈ ਸਾਨੂੰ ਕਮੈਂਟ ਕਰਕੇ ਦੱਸੋ ਅਤੇ ਇਸੇ ਤਰ੍ਹਾਂ ਦੀਆਂ ਹੋਰ ਸਰਕਾਰ ਦੀਆਂ ਸਕੀਮਾਂ ਬਾਰੇ ਵੱਖੋ ਵੱਖਰੀ ਪੰਜਾਬੀ ਜਾਣਕਾਰੀ ਲਈ ਸਾਡੀ ਵੈਬਸਾਇਟ www.punjabijankari.com  ਤੇ ਵਿਜਤ ਕਰਦੇ ਰਹੋ। ਸਾਡਾ ਇਹ ਬਲੌਗ ਸ਼ੇਅਰ ਕਰਨਾ ਨਾ ਭੁੱਲਣਾ।  ਧੰਨਵਾਦ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment