ਮੈਰਿਜ ਸਰਟੀਫਿਕੇਟ ਕਿਵੇਂ ਬਣਾਈਏ – Marriage Certificate Punjab Online Registration 2024

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

Marriage Certificate Punjab :- ਪੰਜਾਬ ਵਿਆਹ ਪ੍ਰਮਾਣ ਪੱਤਰ ਕਰਨਾ ਅੱਜ ਕਿੰਨਾ ਜ਼ਰੂਰੀ ਹੋ ਗਿਆ ਹੈ। ਇਸ ਨੂੰ ਮੈਰਿਜ ਸਰਟੀਫਿਕੇਟ ਵੀ ਕਿਹਾ ਜਾਂਦਾ ਹੈ।  ਭਾਰਤ ਵਿੱਚ, ਵਿਆਹ ਦੇ ਸਰਟੀਫਿਕੇਟ ਨੂੰ ਸਾਰੀਆਂ ਸਰਕਾਰੀ ਸਕੀਮਾਂ ਅਤੇ ਨੌਕਰੀ ਦੀਆਂ ਅਰਜ਼ੀਆਂ ਲਈ ਇੱਕ ਜ਼ਰੂਰੀ ਦਸਤਾਵੇਜ਼ ਵਜੋਂ ਮੰਨਿਆ ਜਾਂਦਾ ਹੈ । ਇਸ ਦੇ ਨਾਲ ਹੀ ਮੈਰਿਜ ਸਰਟੀਫਿਕੇਟ ਬਣਾਉਣ ਨਾਲ ਪਤੀ-ਪਤਨੀ ਦਾ ਰਿਸ਼ਤਾ ਕਾਨੂੰਨੀ ਤੌਰ ‘ਤੇ ਮਜ਼ਬੂਤ ਰਹਿੰਦਾ ਹੈ। ਪੰਜਾਬ ਨਿਵਾਸੀਆਂ ਨੂੰ ਮੈਰਿਜ ਸਰਟੀਫਿਕੇਟ ਬਣਾਉਣ ਲਈ ਵਿਆਹ ਦੇ 1 ਮਹੀਨੇ ਬਾਅਦ ਆਨਲਾਈਨ/ਆਫਲਾਈਨ ਅਪਲਾਈ ਕਰਨਾ ਪੈਂਦਾ ਹੈ। ਮਹਿਲਾ ਕਮਿਸ਼ਨ ਵੱਲੋਂ ਮੈਰਿਜ ਸਰਟੀਫਿਕੇਟ ਨੂੰ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਜ਼ਰੂਰੀ ਦਸਤਾਵੇਜ਼ ਮੰਨਿਆ ਗਿਆ ਹੈ। ਪੰਜਾਬ ਵਾਸੀ ਪੰਜਾਬ ਵਿਆਹ ਪ੍ਰਮਾਣ ਪੱਤਰ ਲਈ ਆਨਲਾਈਨ ਅਰਜ਼ੀ ਕਿਵੇਂ ਦੇ ਸਕਦੇ ਹਨ? ਤੁਸੀਂ ਇਸ ਬਲੋਗ ਵਿੱਚ ਅਰਜ਼ੀ ਪ੍ਰਕਿਰਿਆ, ਯੋਗਤਾ, ਦਸਤਾਵੇਜ਼, ਸਰਕਾਰ ਦੁਆਰਾ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਤੇ ਵਿਆਹ ਸਰਟੀਫਿਕੇਟ ਦੇ ਫਾਇਦਿਆਂ ਬਾਰੇ ਜਾਣੋਗੇ ਤੇ ਤੁਸੀਂ ਖੁਦ ਵੀ ਮੈਰਿਜ ਸਰਟੀਫਿਕੇਟ ਅਪਲਾਈ ਕਰ ਸਕੋਗੇ।  ਪੰਜਾਬੀ ਜਾਣਕਾਰੀ ਦਾ ਇਹ ਬਲੌਗ ਪੂਰਾ ਪੜੋ।

Marriage Certificate Punjab Online Registration

ਸਕੀਮ ਦਾ ਨਾਮPunjab Marriage Certificate Online Registration 2024
ਰਾਜ ਦਾ ਨਾਮਪੰਜਾਬ
ਸਬੰਧਿਤ ਵਿਭਾਗਪੰਜਾਬ ਸਰਕਾਰ – ਗ੍ਰਹਿ ਮਾਮਲੇ ਅਤੇ ਨਿਆ ਵਿਭਾਗ
ਐਕਟਆਨੰਦ ਮੈਰਿਜ ਐਕਟ ਜਾਂ ਪੰਜਾਬ ਕੰਪਲਸਰੀ ਮੈਰਿਜ ਐਕਟ
ਆਫੀਸ਼ੀਅਲ ਵੈਬਸਾਇਟ https://punjab.gov.in/
ਹੈਲਪਲਾਇਨ ਨੰਬਰ1100

ਮੈਰਿਜ ਸਰਟੀਫਿਕੇਟ ਕਿਉਂ ਜਰੂਰੀ ਹੁੰਦਾ ਹੈ ?

ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾ ਔਰਤਾਂ ‘ਤੇ ਘਰੇਲੂ ਹਿੰਸਾ, ਜੇਕਰ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਇਸ ਸਥਿਤੀ ਵਿਚ ਉਨ੍ਹਾਂ ਨੂੰ ਜਾਂ ਤਾਂ ਘਰੋਂ ਕੱਢ ਦਿੱਤਾ ਜਾਂਦਾ ਸੀ। ਅਤੇ ਇਸ ਸਮੱਸਿਆ ਨੂੰ ਦੇਖਦੇ ਹੋਏ ਮਹਿਲਾ ਕਮਿਸ਼ਨ ਵੱਲੋਂ ਮੈਰਿਜ ਸਰਟੀਫਿਕੇਟ ਜਾਰੀ ਕੀਤਾ ਗਿਆ ਤਾਂ ਜੋ ਔਰਤਾਂ ‘ਤੇ ਹੋ ਰਹੇ ਅੱਤਿਆਚਾਰ ਨੂੰ ਰੋਕਿਆ ਜਾ ਸਕੇ ਅਤੇ ਨਾਲ ਹੀ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ। ਚੰਡੀਗੜ੍ਹ ਮੈਰਿਜ ਸਰਟੀਫਿਕੇਟ ਦਾ ਉਦੇਸ਼ ਔਰਤਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ ਅਤੇ ਔਰਤਾਂ ‘ਤੇ ਹੁੰਦੇ ਅੱਤਿਆਚਾਰਾਂ ਨੂੰ ਰੋਕਣਾ ਹੋਵੇਗਾ ਤਾਂ ਜੋ ਔਰਤਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਇਸ ਦਾ ਕਾਨੂੰਨੀ ਤੌਰ ਤੇ ਬਹੁਤ ਫਾਇਦੇ ਹਨ।

ਪੰਜਾਬ ਮੈਰਿਜ ਰਜਿਸਟ੍ਰੇਸ਼ਨ ਦੇ ਫਾਇਦੇ

ਜੇਕਰ ਤੁਸੀਂ ਪੰਜਾਬ ਰਾਜ ਦੇ ਨਾਗਰਿਕ ਹੋ ਅਤੇ ਤੁਸੀਂ ਵਿਆਹੇ ਹੋਏ ਹੋ ਤਾਂ ਤੁਹਾਨੂੰ ਵਿਆਹ ਦੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣੀ ਚਾਹੀਦੀ ਹੈ ਕਿਉਂਕਿ ਇਸ ਦੇ ਹੇਠ ਲਿਖੇ ਫਾਇਦੇ ਹਨ ਜੋ ਅਸੀਂ ਤੁਹਾਨੂੰ  ਦੱਸਣ ਜਾ ਰਹੇ ਹਾਂ।

  • ਜੇਕਰ ਤੁਸੀਂ ਬੈਂਕ ਵਿੱਚ ਸਾਂਝਾ ਖਾਤਾ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਸੀਂ ਬੈਂਕ ਵਿੱਚ ਜਾ ਕੇ ਆਪਣਾ ਵਿਆਹ ਸਰਟੀਫਿਕੇਟ ਦਿਖਾ ਕੇ ਆਸਾਨੀ ਨਾਲ ਆਪਣਾ ਖਾਤਾ ਖੋਲ੍ਹ ਸਕਦੇ ਹੋ।
  • ਮੈਰਿਜ ਸਰਟੀਫਿਕੇਟ ਬਣਾਉਣ ਨਾਲ ਤੁਹਾਡੇ ਵਿਆਹ ਨੂੰ ਕਾਨੂੰਨੀ ਤੌਰ ‘ਤੇ ਮਾਨਤਾ ਮਿਲੇਗੀ।
  • ਮੈਰਿਜ ਸਰਟੀਫਿਕੇਟ ਨਾਲ ਤੁਸੀਂ ਆਸਾਨੀ ਨਾਲ ਆਪਣੇ ਦਸਤਾਵੇਜ਼ ਬਣਾ ਸਕਦੇ ਹੋ।
  • ਮੈਰਿਜ ਸਰਟੀਫਿਕੇਟ ਬਾਲ ਵਿਆਹ ਨੂੰ ਰੋਕਣ ਲਈ ਇਕ ਸਹਾਇਕ ਦਸਤਾਵੇਜ਼ ਹੈ।
  • ਬਾਹਰਲੇ ਦੇਸ਼ ਦਾ ਵੀਜ਼ਾ ਲਗਵਾਉਣ ਲਈ ਵੀ ਮੈਰਿਜ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ।
  • ਜੇਕਰ ਔਰਤ ਵਿਆਹ ਤੋਂ ਬਾਅਦ ਆਪਣਾ ਸਰਨੇਮ ਬਦਲਣਾ ਚਾਹੁੰਦੀ ਹੈ। ਉਹ ਆਸਾਨੀ ਨਾਲ ਆਪਣਾ ਨਾਮ ਅਤੇ ਦਸਤਾਵੇਜ਼ ਬਦਲ ਸਕਦੀ ਹੈ।
  • ਜੇਕਰ ਪਤੀ ਕਿਸੇ ਹੋਰ ਦੇਸ਼ ਦਾ ਹੈ ਤਾਂ ਮੈਰਿਜ ਸਰਟੀਫਿਕੇਟ ਦੀ ਮਦਦ ਨਾਲ ਪਤਨੀ ਨੂੰ ਉਸ ਦੇਸ਼ ਦੀ ਨਾਗਰਿਕਤਾ ਮਿਲ ਸਕਦੀ ਹੈ।
  • ਜੇਕਰ ਵਿਆਹ ਤੋਂ ਬਾਅਦ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਮੈਰਿਜ ਸਰਟੀਫਿਕੇਟ ਦੇ ਆਧਾਰ ਤੇ ਪਤਨੀ ਨੂੰ ਸਾਰੇ ਅਧਿਕਾਰ ਮਿਲਣਗੇ।
  • ਜੇਕਰ ਬਾਅਦ ਵਿੱਚ ਪਤੀ-ਪਤਨੀ ਵਿੱਚ ਕੋਈ ਝਗੜਾ ਹੁੰਦਾ ਹੈ ਤਾਂ ਕੋਰਟ ਕੇਸ ਤੋਂ ਬਾਅਦ , ਵਿਆਹ ਦੇ ਸਰਟੀਫਿਕੇਟ ਦੀ ਮਦਦ ਨਾਲ ਪਤਨੀ ਨੂੰ ਮਹੀਨਾਵਾਰ ਭੱਤਾ ਦਿੱਤਾ ਜਾਵੇਗਾ।

ਪੰਜਾਬ ਮੈਰਿਜ ਸਰਟੀਫਿਕੇਟ ਬਣਾਉਣ ਲਈ ਜਰੂਰੀ ਦਸਤਾਵੇਜ਼ (Marriage Certificate Punjab Documents Required)

ਪੰਜਾਬ ਵਿਆਹ ਪ੍ਰਮਾਣ ਪੱਤਰ ਲਈ ਫਾਇਲ ਤਿਆਰ ਕਰਨ ਸਮੇ ਬਹੁਤ ਸਾਰੇ ਸਰਟੀਫਿਕੇਟਾਂ ਦੀ ਜਰੂਰਤ ਹੁੰਦੀ ਹੈ ਤੁਸੀਂ ਧਿਆਨ ਨਾਲ ਸਮਝੋ ਕਿਹੜੇ ਦਸਤਾਵੇਜ਼ ਹੁੰਦੇ ਹਨ ਜਰੂਰੀ।

  • ਵਿਆਹ ਪ੍ਰਮਾਣ ਪੱਤਰ ਦਾ ਫਾਰਮ ਅਤੇ ਨਾਲ ਐਫੀਡੈਪਟ
  • ਪਤੀ-ਪਤਨੀ ਦੋਵਾਂ ਦਾ ਆਧਾਰ ਕਾਰਡ
  • ਪਤੀ-ਪਤਨੀ ਦੋਵਾਂ ਦਾ ਜਨਮ ਸਰਟੀਫਿਕੇਟ
  • ਵਿਆਹ ਦੇ ਕਾਰਡ
  • ਪਤੀ ਪਤਨੀ ਦੀਆਂ ਵਿਆਹ ਦੇ ਸਮੇਂ ਲਈਆਂ ਗਈਆਂ ਫੋਟੋਆਂ
  • ਪਤੀ ਪਤਨੀ ਦੀਆਂ ਪਰਿਵਾਰ ਸਮੇਤ ਫੋਟੋਆਂ
  • ਪਤੀ-ਪਤਨੀ ਦੋਵਾਂ ਦੀਆਂ ਪਾਸਪੋਰਟ ਸਾਈਜ਼ ਫੋਟੋਆਂ
  • ਵਿਆਹ ਵਿਚ ਮੌਜੂਦ ਲੋਕਾਂ ਵਿਚੋਂ ਦੋ ਗਵਾਹ ਅਤੇ ਉਨ੍ਹਾਂ ਗਵਾਹਾਂ ਦੇ ਆਧਾਰ ਕਾਰਡ
  • ਜੇਕਰ ਪਤਨੀ ਅਤੇ ਪਤੀ ਵਿਚੋਂ ਕੋਈ ਤਲਾਕਸ਼ੁਦਾ ਹੈ ਤਾ ਤਲਾਕ ਸਰਟੀਫਿਕੇਟ ਦੀ ਲੋੜ ਹੈ
  • ਜੇਕਰ ਪਤੀ-ਪਤਨੀ ਵਿੱਚੋ ਕਿਸੇ ਦਾ ਪਹਿਲਾ ਵਾਲਾ ਪਤੀ/ਪਤਨੀ ਮਰਿਆ ਹੈ ਤਾ ਮਰਨ ਵਾਲੇ ਦਾ ਮੌਤ ਦਾ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ।
  • ਜਿਹੜੇ ਗੁਰੂਦੁਆਰੇ ਵਿੱਚ ਅਨੰਦ ਕਾਰਜ ਹੋਏ ਹਨ ਉਸ ਗੁਰੂਦੁਆਰੇ ਵੱਲੋ ਵਿਆਹ ਦਾ ਸਰਟੀਫਿਕੇਟ
  • ਤੁਹਾਡੇ ਇਲਾਕੇ ਦੇ ਸਰਪੰਚ ਜਾ MC ਦੇ ਸਾਈਨ ਅਤੇ ਮੋਹਰ ਵੀ ਫਾਰਮ ਤੇ ਲੱਗੇਗੀ।

ਮੈਰਿਜ ਸਰਟੀਫਿਕੇਟ ਵਿੱਚ ਗਲਤੀ ਹੋਣ ਤੇ ਠੀਕ ਕਿਵੇਂ ਕਰਵਾਈਏ ? (Marriage Certificate Correction)

ਜੇਕਰ ਮੈਰਿਜ ਸਰਟੀਫਿਕੇਟ ਬਣਾਉਣ ਸਮੇਂ ਕੋਈ ਨਾਮ ਦੀ ਜਾ ਕੋਈ ਹੋਰ ਸਪੈਲਿੰਗ ਮਿਸਟੇਕ ਹੁੰਦੀ ਹੈ ਤਾ ਇਸ ਸਬੰਧੀ ਤੁਸੀਂ ਆਪਣੇ ਏਰੀਏ ਦੇ ਨਾਇਬ ਤਹਿਸੀਲਦਾਰ ਨੂੰ ਲਿਖਤੀ ਰੂਪ ਵਿੱਚ ਐਪਲੀਕੇਸ਼ਨ ਦੇ ਸਹੀ ਕਰਵਾ ਸਕਦੇ ਹੋ , ਜੇਕਰ ਤੁਹਾਡੇ ਵਿਆਹ ਨੂੰ ਜਿਆਦਾ ਟਾਇਮ ਹੋ ਗਿਆ ਹੈ ਤੇ ਗੁਰੂਦੁਆਰੇ ਦਾ ਸਰਟੀਫਿਕੇਟ ਨਹੀਂ ਮਿਲ ਰਿਹਾ ਤਾ ਤੁਸੀਂ ਇੱਕ ਐਫੀਡੇਪਟ ਲਗਾ ਸਕਦੇ ਹੋ। 

ਪੰਜਾਬ ਮੈਰਿਜ ਸਰਟੀਫਿਕੇਟ ਬਣਾਉਣ ਲ਼ਈ ਕੁੱਝ ਜਰੂਰੀ ਸ਼ਰਤਾਂ

ਇਸ ਪ੍ਰਕਿਰਿਆ ਵਿੱਚ, ਅਸੀਂ ਤੁਹਾਨੂੰ ਵਿਆਹ ਦੀ ਰਜਿਸਟ੍ਰੇਸ਼ਨ ਲਈ ਦਿੱਤੇ ਗਏ ਯੋਗਤਾ ਮਾਪਦੰਡਾਂ ਬਾਰੇ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਵੀ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹੇਠਾਂ ਦਿੱਤੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਯੋਗਤਾ ਦੇ ਮਾਪਦੰਡ ਹੇਠ ਲਿਖੇ ਅਨੁਸਾਰ ਹਨ :-

  • ਪੰਜਾਬ ਵਿੱਚ ਮੈਰਿਜ ਸਰਟੀਫਿਕੇਟ ਬਣਾਉਣ ਲਈ ਪਤੀ ਦੀ ਉਮਰ 21 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ ਪਤਨੀ  ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਰਜਿਸਟਰ ਕਰਨ ਵਾਲੇ ਲਾਭਪਾਤਰੀਆਂ ਪਤੀ ਅਤੇ ਪਤਨੀ ਵਿੱਚੋ ਇਕ ਪੰਜਾਬ ਰਾਜ ਦਾ ਮੂਲ ਨਿਵਾਸੀ ਹੋਣਾ ਚਾਹੀਦਾ ਹੈ।
  • ਵਿਆਹ ਦੇ 1 ਮਹੀਨੇ ਬਾਅਦ ਹੀ ਰਜਿਸਟਰੇਸ਼ਨ ਕਰਵਾਉਣੀ ਜ਼ਰੂਰੀ ਹੈ ਜੇਕਰ ਤੁਸੀਂ 1 ਮਹੀਨੇ ਬਾਅਦ ਕਰਵਾਉਂਦੇ ਹੋ ਤਾਂ ਤੁਹਾਨੂੰ ਲੇਟ ਫੀਸ ਦੇਣੀ ਪਵੇਗੀ।
  • ਜੇਕਰ ਰਜਿਸਟਰ ਕਰਨ ਵਾਲੇ ਲਾੜੇ ਅਤੇ ਲਾੜੇ ਵਿੱਚੋਂ ਕੋਈ ਵੀ ਪਹਿਲਾਂ ਹੀ ਤਲਾਕਸ਼ੁਦਾ ਹੈ, ਤਾਂ ਤੁਹਾਨੂੰ ਤਲਾਕ ਦਾ ਸਰਟੀਫਿਕੇਟ ਵੀ ਜਮ੍ਹਾ ਕਰਨਾ ਹੋਵੇਗਾ।
  • ਪਤੀ ਜਾਂ ਪਤਨੀ ਦੀ ਮੌਤ ਤੋਂ ਬਾਅਦ ਦੁਬਾਰਾ ਵਿਆਹ ਕਰਵਾਉਣ ਦੀ ਸੂਰਤ ਵਿੱਚ ਵੀ ਮੌਤ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ।

ਮੈਰਿਜ ਸਰਟੀਫਿਕੇਟ ਲਈ ਮਿੰਟਾ ਵਿੱਚ ਆਨਲਾਇਨ ਫਾਰਮ ਡਾਊਨਲੋਡ ਕਰਨ ਦਾ ਤਰੀਕਾ

ਮੈਰਿਜ ਸਰਟੀਫਿਕੇਟ ਲਈ ਆਨਲਾਇਨ ਫਾਰਮ ਡਾਊਨਲੋਡ ਕਰਕੇ ਉਸਨੂੰ ਭਰਕੇ ਸੁਵਿਧਾ ਕੇਂਦਰ ਜਾਂ ਤਹਿਸੀਲ ਰਾਹੀਂ ਹੀ ਅਪਲਾਈ ਕਰ ਸਕਦੇ ਹੋ , ਇਸ ਲਈ ਪੂਰੀ ਤਰਾਂ ਆਨਲਾਇਨ ਅਪਲਾਈ ਕਰਨ ਦੀ ਸੁਵਿਧਾ ਨਹੀਂ ਹੈ।

  • ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ ਸਰਕਾਰ ਦੀ ਆਫੀਸ਼ੀਅਲ ਵੈੱਬਸਾਈਟ https://punjab.gov.in/ ‘ ਨੂੰ ਆਪਣੇ ਮੋਬਾਇਲ ਜਾ ਲੈਪਟੋਪ ਦੇ ਬ੍ਰਾਊਜ਼ਰ ਵਿੱਚ ਖੋਲੋ।
Marriage Certificate Punjab Online Registration
  • ਇਸ ਤੋਂ ਬਾਅਦ ਤੁਹਾਨੂੰ ਹੋਮ ਪੇਜ ਤੇ Services ਆਪਸ਼ਨ ‘ਤੇ ਕਲਿੱਕ ਕਰਕੇ ਅਤੇ Forms ਤੇ ਕਲਿੱਕ ਕਰੋ ।
  • ਇਸ ਤੋਂ ਬਾਅਦ ਤੁਹਾਨੂੰ Issuance of Marriageability Certificate  ਦੇ ਅੱਗੇ ਦਿੱਤੇ ਗਏ ਆਪਸ਼ਨ ਤੇ ਕਲਿੱਕ ਕਰਨਾ ਹੋਵੇਗਾ । ਇਸ ਤੋਂ ਬਾਅਦ ਤੁਹਾਨੂੰ ਫਾਰਮ ਨੂੰ ਡਾਉਨਲੋਡ ਕਰਕੇ ਇਸ ਨੂੰ ਭਰਨਾ ਹੋਵੇਗਾ ।
Marriage Certificate Punjab Online Registration
  • ਦੱਸੀ ਗਈ ਸਾਰੀ ਜਾਣਕਾਰੀ ਭਰਨ ਤੋਂ ਬਾਅਦ ਅਤੇ ਬਾਕੀ ਦੱਸੇ ਸਾਰੇ ਦਸਤਾਵੇਜ਼ਾਂ ਦੀ ਕਾਪੀ ਲਗਾ ਕੇ ਇਸਨੂੰ ਸੁਵਿਧਾ ਸੈਂਟਰ  ਵਿੱਚ ਜਮ੍ਹਾ ਕਰਵਾਉਣਾ ਹੋਵੇਗਾ।
  • ਇਸ ਤਰ੍ਹਾਂ ਤੁਸੀਂ ਆਪਣੇ ਵਿਆਹ ਦੇ ਸਰਟੀਫਿਕੇਟ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ।

ਮੈਰਿਜ ਸਰਟੀਫਿਕੇਟ ਬਣਾਉਣ ਲਈ ਸਰਕਾਰੀ ਫੀਸ (Marriage Certificate Punjab Fees 2024)

ਪੰਜਾਬ ਵਿਆਹ ਪ੍ਰਮਾਣ ਪੱਤਰ ਮਤਲਬ ਮੈਰਿਜ ਸਰਟੀਫਿਕੇਟ ਵਿਆਹ ਤੋਂ ਇੱਕ ਮਹੀਨੇ ਦੇ ਵਿੱਚ ਅਪਲਾਈ ਕਰ ਦੇਣਾ ਚਾਹੀਦਾ ਹੈ। 1 ਮਹੀਨੇ ਤੋਂ ਬਾਅਦ ਕੁੱਝ ਜੁਰਮਾਨਾ ਲੱਗ ਕੇ ਬਣ ਜਾਂਦਾ ਹੈ। ਹੁਣ ਤੁਸੀਂ ਸਮਝੋ ਫੀਸ ਦਾ ਵੇਰਵਾ :-

  • ਵਿਆਹ ਦੇ  0-3 ਮਹੀਨਿਆਂ ਤੱਕ ਅਪਲਾਈ ਕਰਨ ਸਮੇਂ ਸਰਕਾਰੀ  ਫੀਸ 1500/- ਰੁਪਏ  , ਸੁਵਿਧਾ ਕੇਂਦਰ ਦੀ ਫੀਸ  1450/- , ਕੁੱਲ ਫੀਸ  2950/- ਰੁਪਏ ।
  • ਵਿਆਹ ਦੇ  3-6 ਮਹੀਨਿਆਂ ਤੱਕ ਅਪਲਾਈ ਕਰਨ ਸਮੇਂ ਫੀਸ ਸਰਕਾਰੀ 2500/- ਰੁਪਏ  , ਸੁਵਿਧਾ ਕੇਂਦਰ ਦੀ ਫੀਸ  1450/- , ਕੁੱਲ ਫੀਸ  3950/- ਰੁਪਏ ।
  • ਵਿਆਹ ਦੇ  6- 12 ਮਹੀਨਿਆਂ ਤੱਕ ਅਪਲਾਈ ਕਰਨ ਸਮੇਂ ਫੀਸ ਸਰਕਾਰੀ 3000/- ਰੁਪਏ  , ਸੁਵਿਧਾ ਕੇਂਦਰ ਦੀ ਫੀਸ  1450/- , ਕੁੱਲ ਫੀਸ  4450/- ਰੁਪਏ ।
  • 1 ਸਾਲ ਤੋਂ ਬਾਅਦ ਅਪਲਾਈ ਕਰਨ ਸਮੇਂ ਫੀਸ ਸਰਕਾਰੀ 3500/- ਰੁਪਏ , ਸੁਵਿਧਾ ਕੇਂਦਰ ਦੀ ਫੀਸ  1450/- , ਕੁੱਲ ਫੀਸ  4950/- ਰੁਪਏ ।

ਸਰਕਾਰੀ ਫੀਸ ਤੁਹਾਨੂੰ ਕੈਸ਼ ਜਮਾ ਕਰਵਾਉਣੀ ਪਵੇਗੀ ਤੇ ਸੁਵਿਧਾ ਕੇਂਦਰ ਫੀਸ ਦੇ ਅਸ਼ਟਾਮ ਲੱਗਣਗੇ। ਇਸ ਫੀਸ ਦੀ ਤੁਹਾਨੂੰ ਰਸੀਦ ਵੀ ਦਿੱਤੀ ਜਾਂਦੀ ਹੈ।

ਪੰਜਾਬ ਮੈਰਿਜ ਸਰਟੀਫਿਕੇਟ ਨਾਲ ਜੁੜੇ ਕੁੱਝ ਸਵਾਲ (FAQ)

ਪੰਜਾਬ ਮੈਰਿਜ ਸਰਟੀਫਿਕੇਟ ਲਈ ਆਨਲਾਈਨ ਅਪਲਾਈ ਕਰਨ ਲਈ  ਵੈੱਬਸਾਈਟ ਕਿਹੜੀ ਹੈ ?

ਪੰਜਾਬ ਮੈਰਿਜ ਸਰਟੀਫਿਕੇਟ ਲਈ ਆਨਲਾਈਨ ਅਪਲਾਈ ਕਰਨ ਲਈ  ਵੈੱਬਸਾਈਟ Punjab.gov.in ਹੈ।

ਪੰਜਾਬ ਵਿੱਚ ਮੈਰਿਜ ਸਰਟੀਫਿਕੇਟ ਕਿੰਨੇ ਦਿਨਾਂ ਵਿੱਚ ਬਣਾਇਆ ਜਾ ਸਕਦਾ ਹੈ?

ਪੰਜਾਬ ਸਰਕਾਰ ਵੱਲੋਂ ਵਿਆਹ ਦੇ ਸਰਟੀਫਿਕੇਟ ਬਣਾਉਣ ਦੀ ਅਵਧੀ ਵਿਆਹ ਤੋਂ 30 ਦਿਨ ਬਾਅਦ ਰੱਖੀ ਗਈ ਹੈ।ਦੇਰੀ ਦੀ ਸਥਿਤੀ ਵਿੱਚ, ਪ੍ਰਤੀ ਦਿਨ ₹ 2 ਦੀ ਫੀਸ ਅਦਾ ਕਰਨੀ ਪਵੇਗੀ।

ਮੈਰਿਜ ਸਰਟੀਫਿਕੇਟ ਦੇ ਕੀ ਫਾਇਦੇ ਹਨ?

ਮੈਰਿਜ ਸਰਟੀਫਿਕੇਟ ਦੀ ਜਰੂਰਤ ਵੀਜ਼ਾ ਲਗਵਾਉਣ ,ਵਿਆਹ ਵਿੱਚ ਧੋਖਾਧੜੀ, ਔਰਤਾਂ ਉੱਤੇ ਅੱਤਿਆਚਾਰ, ਤਲਾਕ ਦੇ ਕੇਸਾਂ ਵਿੱਚ ਅਤੇ  ਆਪਣੇ ਵਿਆਹ ਨੂੰ ਸਾਬਤ ਕਰਨ ਵਿੱਚ ਪੈਂਦੀ ਹੈ।

ਪੰਜਾਬ ਵਿੱਚ ਮੈਰਿਜ ਸਰਟੀਫਿਕੇਟ ਕਿੰਨੇ ਦਿਨਾਂ ਵਿੱਚ ਬਣਾਇਆ ਜਾ ਸਕਦਾ ਹੈ?

ਪੰਜਾਬ ਸਰਕਾਰ ਵੱਲੋਂ ਵਿਆਹ ਦੇ ਸਰਟੀਫਿਕੇਟ ਬਣਾਉਣ ਦੀ ਅਵਧੀ ਵਿਆਹ ਤੋਂ 30 ਦਿਨ ਬਾਅਦ ਰੱਖੀ ਗਈ ਹੈ।ਦੇਰੀ ਦੀ ਸਥਿਤੀ ਵਿੱਚ, ਪ੍ਰਤੀ ਦਿਨ ₹ 2 ਦੀ ਫੀਸ ਅਦਾ ਕਰਨੀ ਪਵੇਗੀ।

ਕਿਵੇਂ ਲੱਗੀ ਜਾਣਕਾਰੀ

ਤੁਹਾਨੂੰ ਪੰਜਾਬ ਵਿਆਹ ਪ੍ਰਮਾਣ ਪੱਤਰ ਬਾਰੇ ਸਾਡੀ ਜਾਣਕਾਰੀ ਕਿਵੇਂ ਲੱਗੀ , ਜਰੂਰ ਆਪਣੇ ਕੁਮੈਂਟ ਕਰਕੇ ਦੱਸੋ ਤੇ ਆਪਣੇ ਉਸ ਦੋਸਤ ਨਾਲ ਜਰੂਰ ਸ਼ੇਅਰ ਕਰੋ ਜਿਸ ਦਾ ਹੁਣੇ ਹੁਣੇ ਵਿਆਹ ਹੋਇਆ ਹੋਵੇ। ਬਾਕੀ ਤੁਸੀਂ www.punjabijankari.com ਨੂੰ ਵਿਜਟ ਕਰੋ,  ਤੁਹਾਨੂੰ ਹੋਰ ਵੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਪੰਜਾਬੀ ਭਾਸ਼ਾ ਵਿੱਚ ਜਾਣਕਾਰੀ ਮਿਲੇਗੀ , ਜੇਕਰ ਮੈਰਿਜ ਰਜਿਸਟਰੇਸ਼ਨ ਨਾਲ ਜੁੜਿਆ ਤੁਹਾਡਾ ਕੋਈ ਸਵਾਲ ਹੈ ਤਾ ਸਾਨੂੰ ਕੁਮੈਂਟ ਕਰਕੇ ਪੁੱਛ ਸਕਦੇ ਹੋ।  ਧੰਨਵਾਦ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment