ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2024 – Pradhan Mantri Ujjwala Yojana 2.0

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਸਾਡੇ ਦੇਸ਼ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਇਸਦੇ ਬਾਵਜੂਦ ਵੀ ਬਹੁਤ ਸਾਰੇ ਘਰ ਅਜਿਹੇ ਹਨ ਜਿੱਥੇ ਸ਼ਾਮ ਨੂੰ ਖਾਣਾ ਬਣਾਉਣ ਲਈ ਪਹਿਲਾ ਲੱਕੜਾ ਦਾ ਇੰਤਜਾਮ ਕਰਨਾ ਪੈਂਦਾ ਹੈ ਫਿਰ ਰੋਟੀ ਬਣਦੀ ਹੈ। ਜਿਸ ਕਾਰਨ ਧੂੰਏਂ ਕਾਰਨ ਉਹਨਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਹਿਣ ਦਾ ਮਤਲਬ ਹੈ ਕਿ ਅਜੇ ਵੀ ਬਹੁਤ ਸਾਰੇ ਘਰ ਹਨ ਜਿਨ੍ਹਾਂ ਕੋਲ ਰਸੋਈ ਗੈਸ ਦੀ ਸਹੂਲਤ ਨਹੀਂ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ 1 ਮਈ 2016 ਨੂੰ Pradhan Mantri Ujjwala Yojana 2.0 ਸ਼ੁਰੂ ਕੀਤੀ ਗਈ ਸੀ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਕੇਂਦਰ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਚਲਾਈ ਜਾਂਦੀ ਹੈ । ਉਸ ਤੋਂ ਬਾਅਦ ਇਸ ਸਕੀਮ ਦੇ ਅਗਲੇ ਪੜਾਅ ਨੂੰ ਸ਼ੁਰੂ ਕੀਤਾ , ਜਿਸ ਨੂੰ  10 ਅਗਸਤ 2021 ਨੂੰ ਸ਼ੁਰੂ ਕੀਤਾ ਸੀ। ਇਸ ਸਕੀਮ ਨੂੰ ਸ਼ੁਰੂ ਕਰਨ ਦਾ ਮਕਸਦ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨੂੰ ਰਸੋਈ ਗੈਸ ਮੁਹੱਈਆ ਕਰਵਾਉਣਾ ਹੈ। ਪੰਜਾਬੀ ਜਾਣਕਾਰੀ ਦੇ ਰਾਹੀਂ ਅਸੀਂ ਤੁਹਾਡੇ ਨਾਲ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭ ਲੈਣ ਲਈ ਲੋੜੀਂਦੀ ਪੂਰੀ ਜਾਣਕਾਰੀ ਸਾਂਝੀ ਕਰਾਂਗੇ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਲ਼ਈ ਅਪਲਾਈ ਕਰਨ ਦਾ ਤਰੀਕਾ, ਯੋਗਤਾ ਦੇ ਮਾਪਦੰਡ ਅਤੇ ਲੋੜੀਂਦੇ ਦਸਤਾਵੇਜ਼ਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ। ਤੁਸੀਂ ਪੂਰਾ ਬਲੋਗ ਪੜ੍ਹਿਓ।

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ - Pradhan Mantri Ujjwala Yojana 2.0

PMUY – Pradhan Mantri Ujjwala Yojana 2024

ਯੋਜਨਾ का नामPMUY ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0
ਸ਼ੁਰੂ ਕੀਤਾ ਗਿਆਕੇਂਦਰ ਸਰਕਾਰ ਵੱਲੋਂ
आरम्भ की तिथि10 ਅਗਸਤ 2021
ਲਾਭਪਾਤਰੀਆਰਥਿਕ ਤੋਰ ਤੇ ਕਮਜ਼ੋਰ ਪਰਿਵਾਰਾਂ ਦੀਆਂ ਔਰਤਾਂ
ਉਦੇਸ਼ਉਹ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨੂੰ ਐਲਪੀਜੀ ਗੈਸ ਸਿਲੰਡਰ ਪਹੁੰਚਾਉਣ ਲਈ ਜੋ ਆਰਥਿਕ ਤੰਗੀ ਕਾਰਨ ਗੈਸ ਸਿਲੰਡਰ ਖਰੀਦਣ ਦੇ ਸਮਰੱਥ ਨਹੀਂ ਹਨ।
ਅਪਲਾਈ ਕਰਨ ਦਾ ਤਰੀਕਾ   ਆਨਲਾਇਨ/ ਆਫਲਾਇਨ
ਆਫੀਸ਼ੀਅਲ ਵੈਬਸਾਇਟhttps://www.pmuy.gov.in/

PMUY ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 ਕੀ ਹੈ ?

ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 10 ਅਗਸਤ, 2021 ਨੂੰ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 ਨੂੰ ਲਾਂਚ ਕੀਤਾ ਗਿਆ ਸੀ। ਉੱਜਵਲਾ ਯੋਜਨਾ ਦਾ ਇਹ ਦੂਜਾ ਪੜਾਅ ਸ਼ੁਰੂ ਕੀਤਾ ਸੀ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0  ਦਾ ਮੁੱਖ ਉਦੇਸ਼ ਉਨ੍ਹਾਂ ਪਰਿਵਾਰਾਂ ਦੀਆਂ ਔਰਤਾਂ ਨੂੰ ਲਾਭ ਪਹੁੰਚਾਉਣਾ ਹੈ ਜਿਨ੍ਹਾਂ ਨੂੰ ਅਜੇ ਤੱਕ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 1.0 ਦਾ ਲਾਭ ਨਹੀਂ ਮਿਲਿਆ ਸੀ । ਇਸ ਯੋਜਨਾ ਵਿੱਚ ਉਹਨਾਂ ਪਰਿਵਾਰਾਂ ਦੀਆਂ ਔਰਤਾਂ ਨੂੰ ਮੁਫਤ LPG ਗੈਸ ਕੁਨੈਕਸ਼ਨ ਪ੍ਰਦਾਨ ਕਰਨਾ ਸੀ ਜਿਨ੍ਹਾਂ ਕੋਲ ਅਜੇ ਸਿਲੰਡਰ ਨਹੀਂ ਉਪਲਬਧ ਸੀ । ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 ਤਹਿਤ ਘਰਾਂ ਦੀਆਂ ਔਰਤਾਂ ਨੂੰ ਐਲਪੀਜੀ ਗੈਸ ਸਿਲੰਡਰ ਕੰਪਨੀਆਂ ਨਾਲ ਜੋੜਿਆ ਜਾਵੇਗਾ ਅਤੇ ਉਨ੍ਹਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਜਾਣਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਰਾਹੀਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਪ੍ਰਵਾਸੀ ਮਜ਼ਦੂਰ ਯੋਜਨਾ ਤਹਿਤ ਪ੍ਰਮਾਣ ਵਜੋਂ ਸਵੈ-ਘੋਸ਼ਣਾ ਪੱਤਰ ਰਾਹੀਂ ਐਲਪੀਜੀ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ ਅਤੇ 1600 ਰੁਪਏ ਦੀ ਸਹਾਇਤਾ ਸਿੱਧੇ ਔਰਤਾਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ। ਇਸ ਦੇ ਨਾਲ ਨਾਲ ਉਹਨਾਂ ਨੂੰ ਸਿਲੰਡਰ ਤੇ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਸ ਯੋਜਨਾ ਦਾ ਫਾਇਦਾ ਲਗਭਗ 8 ਕਰੋੜ ਲਾਭਪਾਤਰੀ ਲੈ ਚੁੱਕੇ ਹਨ। ਸਰਕਾਰ ਨੇ ਉਜਵਲਾ 2.0 ਸਕੀਮ ਦੇ ਅਧੀਨ 75 ਲੱਖ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ਨ ਦੇਣ ਲਈ ਕੁੱਲ 1,650 ਕਰੋੜ ਰੁਪਏ ਦਾ ਫੰਡ ਦਿੱਤਾ ਗਿਆ ਹੈ। ਇਸ ਯੋਜਨਾ ‘ਤੇ ਆਉਣ ਵਾਲਾ ਖਰਚ ਪੂਰੀ ਤਰ੍ਹਾਂ ਨਾਲ ਕੇਂਦਰ ਸਰਕਾਰ ਉਠਾਏਗੀ।

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 ਦਾ ਲਾਭ ਲੈਣ ਲਈ ਜਰੂਰੀ ਸ਼ਰਤਾਂ

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 ਦਾ ਲਾਭ ਲੈਣ ਲਈ, ਔਰਤਾਂ ਨੂੰ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ

  • ਸਿਰਫ਼ ਔਰਤਾਂ ਹੀ ਉੱਜਵਲਾ ਯੋਜਨਾ ਦਾ ਲਾਭ ਲੈ ਸਕਦੀਆਂ ਹਨ।
  • ਬਿਨੈਕਾਰ ਔਰਤ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। 18 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਅਪਲਾਈ ਨਹੀਂ ਕਰ ਸਕਦੀਆਂ।
  • ਇਸ ਸਕੀਮ ਦਾ ਲਾਭ ਸਿਰਫ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਹੀ ਲੈ ਸਕਦੇ ਹਨ।
  • ਇਸ ਦੇ ਨਾਲ ਹੀ ਬਿਨੈਕਾਰ ਲਈ ਆਪਣਾ BPL ਬੀਪੀਐਲ ਕਾਰਡ ਹੋਣਾ ਲਾਜ਼ਮੀ ਹੈ।
  • ਇਸ ਯੋਜਨਾ ਲਈ SC/ST,  ਪਛੜੀਆਂ ਸ਼੍ਰੇਣੀਆਂ, ਚਾਹ ਦੇ ਬਾਗ, ਜੰਗਲੀ ਨਿਵਾਸੀ ਕੈਟਾਗਿਰੀ  ਦੀਆਂ ਦੀਆਂ ਮਹਿਲਾ ਹੀ ਸ਼ਾਮਿਲ ਹਨ 
  • ਇਸ ਯੋਜਨਾ ਦਾ ਲਾਭ ਉਠਾਉਣ ਲਈ ਤੁਹਾਡੇ ਪਾਸ ਰਾਸ਼ਨ ਕਾਰਡ ਹੋਣਾ ਜ਼ਰੂਰੀ ਹੈ। ਇਸਦੇ ਨਾਲ ਤੁਹਾਡੀ ਪਰਿਵਾਰਕ ਆਮਦਨ 27,000 ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।
  • ਅਪਲਾਈ ਕਰਨ ਲਈ ਬੈਂਕ ਖਾਤਾ ਹੋਣਾ ਵੀ ਜ਼ਰੂਰੀ ਹੈ।
  • ਜਿਸ ਵਿਅਕਤੀ ਕੋਲ ਪਹਿਲਾਂ ਹੀ ਐਲ.ਪੀ.ਜੀ. ਕੁਨੈਕਸ਼ਨ ਹੈ, ਉਹ ਅਪਲਾਈ ਨਹੀਂ ਕਰ ਸਕਦਾ, ਜੇਕਰ ਬਿਨੈਕਾਰ ਕੋਲ ਪਹਿਲਾਂ ਐਲ.ਪੀ.ਜੀ. ਕੁਨੈਕਸ਼ਨ ਨਹੀਂ ਹੈ ਤਾਂ ਉਹ ਅਪਲਾਈ ਕਰ ਸਕਦਾ ਹੈ।

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 ਦਾ ਲਾਭ ਲੈਣ ਲਈ ਲੋੜੀਂਦੇ ਦਸਤਾਵੇਜ਼

  • ਅਪਲਾਈ ਕਰਨ ਵਾਲੀ ਔਰਤ ਦਾ ਬੀਪੀਐਲ ਕਾਰਡ
  • ਆਧਾਰ ਕਾਰਡ
  • ਬੈੰਕ ਨਾਲ ਲਿੰਕ ਮੋਬਾਈਲ ਨੰਬਰ
  • ਪਾਸਪੋਰਟ ਸਾਈਜ਼ ਫੋਟੋ
  • ਉਮਰ  ਸਰਟੀਫਿਕੇਟ
  • ਬੀਪੀਐਲ ਸੂਚੀ ਵਿੱਚ ਨਾਮ ਦਾ ਪ੍ਰਿੰਟ
  • ਬੈਂਕ ਪਾਸਬੁੱਕ ਦੀ ਫੋਟੋ ਕਾਪੀ
  • ਰਾਸ਼ਨ ਕਾਰਡ ਦੀ ਫੋਟੋਕਾਪੀ

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 ਦੀਆਂ ਵਿਸ਼ੇਸਤਾਵਾਂ

  • ਇਸ ਯੋਜਨਾ ਦੇ ਤਹਿਤ, ਲਾਭਪਾਤਰੀਆਂ ਨੂੰ 1600 ਰੁਪਏ ਦੀ ਰਕਮ ਆਰਥਿਕ ਸਹਾਇਤਾ ਵਜੋਂ ਪ੍ਰਦਾਨ ਕੀਤੀ ਜਾਵੇਗੀ।
  • ਇਹ ਰਕਮ ਸਿੱਧੇ ਔਰਤਾਂ ਦੇ DBT ਰਾਹੀਂ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਘਰ ਵਾਲਿਆਂ ਨੂੰ EMI ਸੇਵਾ ਵੀ ਪ੍ਰਦਾਨ ਕੀਤੀ ਜਾਂਦੀ ਹੈ।
  • ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0  ਦੇ ਤਹਿਤ, 14.2 ਕਿਲੋਗ੍ਰਾਮ ਅਤੇ 5 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦਿੱਤੇ ਜਾਣਗੇ।
  • ਇਸ ਯੋਜਨਾ ਦੇ ਲਾਭਪਾਤਰੀ ਇੱਕ ਮਹੀਨੇ ਵਿੱਚ ਸਿਰਫ ਇੱਕ ਮੁਫਤ ਸਿਲੰਡਰ ਪ੍ਰਾਪਤ ਕਰਨ ਦੇ ਯੋਗ ਹੋਣਗੇ।
  • ਪਹਿਲੇ ਗੈਸ ਸਿਲੰਡਰ ਦੀ ਡਿਲੀਵਰੀ ਲੈਣ ‘ਤੇ, ਦੂਜੀ ਕਿਸ਼ਤ ਦੀ ਰਕਮ ਤੁਹਾਡੇ ਖਾਤੇ ਵਿੱਚ ਭੇਜ ਦਿੱਤੀ ਜਾਵੇਗੀ ਅਤੇ ਇਸੇ ਤਰ੍ਹਾਂ ਤੀਜੀ ਕਿਸ਼ਤ ਦੀ ਰਕਮ ਵੀ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਸਿਰਫ ਉਨ੍ਹਾਂ ਪਰਿਵਾਰਾਂ ਲਈ ਤਿਆਰ ਕੀਤੀ ਗਈ ਹੈ ਜੋ ਗਰੀਬੀ ਰੇਖਾ ਤੋਂ ਹੇਠਾਂ ਆਉਂਦੇ ਹਨ। .
  • ਸਬੰਧਤ ਮਹਿਕਮੇ  ਨੇ ਇਸ ਯੋਜਨਾ ਲਈ ਕੁੱਲ 800 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇ
  • ਇਸ ਯੋਜਨਾ ਦੇ ਤਹਿਤ ਮੁਫਤ ਗੈਸ ਕੁਨੈਕਸ਼ਨ ਦਾ ਲਾਭ ਲੈਣ ਲਈ, ਬੀਪੀਐਲ ਪਰਿਵਾਰਾਂ ਨੂੰ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਾਉਣੀਆਂ ਪੈਣਗੀਆਂ।

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 ਲਈ ਆਨਲਾਇਨ ਅਪਲਾਈ ਕਿਵੇਂ ਕਰੀਏ

  • ਸਭ ਤੋਂ ਪਹਿਲਾਂ ਤੁਹਾਨੂੰ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 ਦੀ ਆਫੀਸ਼ੀਅਲ ਵੈੱਬਸਾਈਟ https://www.pmuy.gov.in/ ਨੂੰ ਖੋਲ੍ਹਣਾ ਹੋਵੇਗਾ । ਇਸ ਤੋਂ ਬਾਅਦ ਵੈੱਬਸਾਈਟ ਦਾ ਹੋਮ ਪੇਜ ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗਾ।
  • ਵੈੱਬਸਾਈਟ ਦੇ ਹੋਮ ਪੇਜ ‘ਤੇ, ਤੁਹਾਨੂੰ “Apply for New Ujjwala 2.0 Connection ” ਲਿਖਿਆ ਨਜ਼ਰ ਆਵੇਗਾ। ਤੁਸੀਂ ਉਸ ‘ਤੇ ਕਲਿੱਕ ਕਰਨਾ ਹੈ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ - Pradhan Mantri Ujjwala Yojana 2.0

  • ਅਗਲੀ ਸਕਰੀਨ ਤੇ ਤੁਹਾਨੂੰ ਇਸ ਸਕੀਮ ਦੀਆ ਸਾਰੀਆਂ ਸ਼ਰਤਾਂ ਲਿਖੀਆਂ ਨਜ਼ਰ ਆਉਂਗੀਆਂ ਤੇ ਉਸ ਤੇ apply now ਲਿਖਿਆ ਆਵੇਗਾ। ਉਸ ਦੇ ਕਲਿੱਕ ਕਰੋ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ - Pradhan Mantri Ujjwala Yojana 2.0

  • ਅਗਲੇ ਪੇਜ਼ ਤੇ ਤੁਹਾਨੂੰ 3 ਡਿਸਟ੍ਰੀਬਿਊਟਰ ਦੇ ਨਾਮ ਦਿਖਾਈ ਦੇਣਗੇ , indane , HP ਅਤੇ bharatgas . ਤੁਸੀਂ ਆਪਣੀ ਜਰੂਰਤ ਮੁਤਾਬਿਕ ਕਿਸੇ ਵੀ ਕੰਪਨੀ ਦੇ ਸਿਲੰਡਰ ਲਈ ਅਪਲਾਈ ਕਰ ਸਕਦੇ ਹੋ।  ਤੁਸੀਂ ਉਸ ਹਿਸਾਬ ਨਾਲ ਚੋਣ ਕਰਨੀ ਹੈ ਕਿ ਤੁਹਾਡੇ ਏਰੀਏ ਵਿੱਚ ਉਸ ਕੰਪਨੀ ਦਾ ਆਫਿਸ ਹੋਵੇ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ - Pradhan Mantri Ujjwala Yojana 2.0

  • ਅਪਲਾਈ ਕਰਨ ਤੋਂ ਬਾਅਦ ਅਗਲੇ ਪੇਜ ਤੇ ਉਸ ਕੰਪਨੀ ਦੀ ਆਫੀਸ਼ੀਅਲ ਵੈਬਸਾਇਟ ਖੁੱਲ੍ਹੇਗੀ। ਉੱਥੇ ਤੁਹਾਨੂੰ ਮੋਬਾਇਲ ਨੰਬਰ ਰਾਹੀਂ ਰਜਿਸਟਰ ਕਰਨਾ ਪਵੇਗਾ।
  • ਰਜਿਸਟਰ ਕਰਨ ਲਈ ਤੁਸੀਂ ਕੁਝ ਬੇਸਿਕ ਡਿਟੇਲ ਭਰਕੇ otp ਰਾਹੀਂ ਅਕਾਊਂਟ ਬਣਾ ਸਕਦੇ ਹੋ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ - Pradhan Mantri Ujjwala Yojana 2.0

  • ਅਕਾਊਂਟ ਬਣਾਉਣ ਤੇ ਬਾਅਦ ਤੁਸੀਂ ਆਪਣੀ ਆਈ ਡੀ ਲਾਗਿਨ ਕਰੋ ਅਤੇ ਲਾਭਪਾਤਰੀ ਦੀ ਪੂਰੀ ਜਾਣਕਾਰੀ ਵਾਲਾ ਫਾਰਮ ਭਰੋ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ - Pradhan Mantri Ujjwala Yojana 2.0

  • ਫਾਰਮ ਭਰਨ ਤੋਂ ਬਾਅਦ ਜੋ ਰਸੀਦ ਮਿਲੇਗੀ ਉਸ ਨੂੰ ਤੁਸੀਂ ਆਪਣੇ ਡਿਸਟਿਬਿਉਤਰ ਕੋਲ ਲੈ ਜਾ ਸਕਦੇ ਹੋ ਤੇ ਸਕੀਮ ਦਾ ਫਾਇਦਾ ਲੈ ਸਕਦੇ ਹੋ।

ਇਸ ਤਰੀਕੇ ਨਾਲ ਤੁਸੀਂ ਘਰ ਬੈਠੇ ਆਪਣੇ ਮੋਬਾਈਲ ਜਾਂ ਲੈਪਟਾਪ ਤੋਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 ਦਾ ਫਾਇਦਾ ਲੈ ਸਕਦੇ ਹੋ ਅਤੇ ਤੁਸੀਂ ਮੁਫਤ ਗੈਸ ਕੁਨੈਕਸ਼ਨ, ਗੈਸ ਚੁੱਲ੍ਹਾ ਅਤੇ ਮੁਫਤ ਗੈਸ ਸਿਲੰਡਰ ਪ੍ਰਾਪਤ ਕਰ ਸਕਦੇ ਹੋ।

PMUY ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 ਵਿੱਚ ਨਵਾਂ ਅੱਪਡੇਟ

ਕੇਂਦਰ ਸਰਕਾਰ ਨੇ 4 ਅਕਤੂਬਰ 2023 ਨੂੰ PMUY ਲਾਭਪਾਤਰੀਆਂ ਨੂੰ LPG ਸਿਲੰਡਰ ‘ਤੇ ਮਿਲਣ ਵਾਲੀ ਸਬਸਿਡੀ 300 ਰੁਪਏ ਕਰ ਦਿੱਤੀ ਗਈ ਹੈ , ਇਹ ਸਬਸਿਡੀ ਪਹਿਲਾ 200 ਰੁਪਏ ਸੀ। ਹੁਣ ਇਸ ਸਕੀਮ ਵਾਲੇ ਲਾਭਪਾਤਰੀਆਂ ਨੂੰ  14.2 ਕਿਲੋਗ੍ਰਾਮ ਸਿਲੰਡਰ  603 ਰੁਪਏ ਦਾ ਮਿਲਗੇ ਜੋ ਕਿ ਕੇਂਦਰੀ ਮੰਤਰੀ ਮੰਡਲ ਦੇ ਫੈਸਲੇ ਤੋਂ ਪਹਿਲਾ 903 ਰੁਪਏ ਦਾ ਮਿਲਦਾ ਸੀ।

ਯੋਜਨਾ ਨਾਲ ਜੁੜੇ ਕੁੱਝ ਸਵਾਲ – ਜਵਾਬ

PMUY ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 ਦਾ ਹੈਲਪਲਾਇਨ ਨੰਬਰ ਕੀ ਹੈ।

PMUY ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 (Ujjwala Helpline) ਦਾ ਹੈਲਪਲਾਇਨ ਨੰਬਰ 1800-266-6696 ਹੈ।

PMUY ਦਾ ਫੁੱਲ ਫਾਰਮ ਕੀ ਹੈ?

PMUY ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਹੈ।

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 ਕਦੋਂ ਸ਼ੁਰੂ ਹੋਈ?

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 10 ਅਗਸਤ, 2021 ਨੂੰ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ 2.0 ਨੂੰ ਲਾਂਚ ਕੀਤਾ ਗਿਆ ਸੀ।

ਕਿਵੇਂ ਲੱਗੀ ਜਾਣਕਾਰੀ

ਸਾਡੀ ਟੀਮ ਨੂੰ ਉਮੀਦ ਹੈ ਕਿ ਤੁਹਾਨੂੰ ਪੰਜਾਬੀ ਜਾਣਕਾਰੀ ਦਾ ਇਹ ਬਲੋਗ  PMUY Pradhan Mantri Ujjwala Yojana 2.0 ਬਾਰੇ ਜਾਣਕਾਰੀ ਬਹੁਤ ਪਸੰਦ ਆਇਆ ਹੋਵੇਗਾ , ਜੇਕਰ ਇਸ ਸਕੀਮ ਨਾਲ ਜੁੜਿਆ ਤੁਹਾਡਾ ਕੋਈ ਸਵਾਲ ਹੈ ਤਾ ਸਾਡੀ ਟੀਮ ਨਾਲ ਸ਼ੇਅਰ ਕਰੋ , ਅਸੀਂ ਕੋਸਿਸ ਕਰਾਂਗੇ ਕਿ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਵੇ।  ਤੁਸੀਂ www.punjabijankari.com ਨਾਲ ਜੁੜੇ ਰਹੋ ਅਸੀਂ ਇਸੇ ਤਰ੍ਹਾਂ ਹੀ ਵੱਖ ਵੱਖ ਵਿਸ਼ਿਆਂ ਅਤੇ ਸਰਕਾਰੀ ਸਕੀਮ ਬਾਰੇ ਪੰਜਾਬੀ ਦੇ ਵਿੱਚ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹਾਂਗੇ। ਧੰਨਵਾਦ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment