Punjab Dairy Farm Loan – ਡੇਅਰੀ ਫਾਰਮ ਖੋਲਣ ਲਈ ਭਾਰੀ ਸਬਸਿਡੀ ਤੇ ਮਿਲ ਰਿਹਾ ਲੋਨ, ਇਸ ਤਰਾਂ ਕਰੋ ਅਪਲਾਈ 

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਲੋਕ ਖੇਤੀਬਾੜੀ ਤੇ ਪਸ਼ੂ ਪਾਲਣ ਦੇ ਨਾਲ ਜੁੜੇ ਹੋਏ ਹਨ ਅੱਜ ਕੱਲ ਪਸ਼ੂ ਪਾਲਣ ਦਾ ਕਿੱਤਾ ਸਹਾਇਕ ਕਿੱਤਾ ਨਹੀਂ ਬਲਕਿ ਮੁੱਖ ਕਿੱਤਾ ਬਣ ਗਿਆ ਹੈ। ਵੱਡੇ ਵੱਡੇ ਡੇਅਰੀ ਫਾਰਮ ਚੰਗੀ ਨਸਲ ਦੇ ਪਸ਼ੂ ਕਰਕੇ ਪੰਜਾਬ ਡੇਅਰੀ ਦੇ ਕਿੱਤੇ ਵਿੱਚ ਤਰੱਕੀਆਂ ਹਾਸਿਲ ਕਰ ਰਿਹਾ ਹੈ। ਇਸੇ ਵਿਸ਼ੇ ਤੇ ਅੱਜ ਪੰਜਾਬੀ ਜਾਣਕਾਰੀ ਇੱਕ ਬਲੋਗ ਲੈ ਕੇ ਆਇਆ ਹੈ, ਜਿਸ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਪਸ਼ੂਆਂ ਤੇ ਲੋਨ ਕਿਵੇਂ ਲੈ ਸਕਦੇ ਹੋ। ਤੁਸੀਂ ਪਸ਼ੂ ਰੱਖ ਕੇ ਦੁੱਧ ਦੀ ਪ੍ਰੋਸੈਸਿੰਗ ਕਰਕੇ ਪਨੀਰ, ਦਹੀ, ਮਠਿਆਈ ਆਦਿ ਵਸਤੂਆਂ ਵੀ ਬਣਾ ਕੇ ਵਧੀਆ ਕਮਾਈ ਕਰ ਸਕਦੇ ਹੋ। ਪਸ਼ੂਆਂ ਤੇ ਨਾਬਾਰਡ ਦੇ ਸਹਿਯੋਗ ਨਾਲ ਸਰਕਾਰ ਲੋਨ ਦੇ ਰਹੀ ਹੈ। ਇਸ ਦੇ ਲਈ ਤੁਹਾਨੂੰ ਸ਼ੁਰੂ ਤੋਂ ਸਮਝਣਾ ਹੋਵੇਗਾ। ਪੰਜਾਬੀ ਜਾਣਕਾਰੀ ਦਾ ਇਹ ਪੂਰਾ ਬਲੋਗ ਪੜੋ, ਇਸ ਬਲੋਗ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਆਪਣੇ ਪਸ਼ੂਆਂ ਤੇ ਲੋਨ ਲੈ ਸਕਦੇ ਹੋ ਅਤੇ ਇਸ ਤੇ ਸਬਸਿਡੀ ਵੀ ਸਰਕਾਰ ਉਪਲਬਧ ਕਰਵਾਵੇਗੀ।

Punjab Dairy Farm Loan

Punjab Dairy Farm Loan 2024

ਸਕੀਮ ਦਾ ਨਾਮਡੇਅਰੀ ਫਾਰਮਿੰਗ ਲੋਨ 2024
ਉਦੇਸ਼ ਡੇਅਰੀ ਫਾਰਮਿੰਗ ਖੋਲਣ ਲਈ ਵਿਤੀ ਸਹਾਇਤਾ ਦੇਣਾ
ਲਾਭਪਾਤਰੀ  ਦੇਸ਼ ਦੇ ਸਾਰੇ ਪਸ਼ੂ ਪਾਲਕ
ਵਿੱਤੀ ਸਹਾਇਤਾ50,0000 ਤੋਂ 7,00000 ਲੱਖ ਰੁਪਏ 
ਸਬਸਿਡੀ25 % ਤੋਂ 33 %
ਆਫੀਸ਼ੀਅਲ ਵੈਬਸਾਇਟhttps://www.dairydevpunjab.org/

ਡੇਅਰੀ ਵਿੱਚ ਕਿਹੜੇ ਕਿਹੜੇ ਕੰਮਾਂ ਲਈ ਮਿਲੇਗਾ ਡੇਅਰੀ ਲੋਨ

ਡੇਅਰੀ ਫਾਰਮ ਕਾਰੋਬਾਰ ਨਾਲ ਸਬੰਧਤ ਹੇਠ ਲਿਖੀਆਂ ਜ਼ਰੂਰਤਾਂ ਲਈ ਕਰਜ਼ਾ ਲਿਆ ਜਾ ਸਕਦਾ ਹੈ।

  • ਪਸ਼ੂਆਂ ਨੂੰ ਖਰੀਦਣ ਲਈ ਲੋਨ ਮਿਲੇਗਾ।
  • ਡੇਅਰੀ ਫਾਰਮ ਵਿੱਚ ਲੋੜੀਂਦੀਆਂ ਮਸ਼ੀਨਾਂ ਜਿਵੇਂ ਕਿ ਮਿਲਕਿੰਗ ਮਸ਼ੀਨ, ਚਾਰਾ ਮਸ਼ੀਨ, ਕਲੀਨਰ ਆਦਿ ਖਰੀਦਣ ਲਈ।
  • ਪਸ਼ੂਆਂ ਲਈ ਸ਼ੈੱਡ ਬਣਾਉਣ ਲਈ ਲੋਨ।
  • ਪਸ਼ੂ ਦੇਖਭਾਲ ਅਤੇ ਡਾਕਟਰੀ ਲੋੜਾਂ ਲਈ।
  • ਦੁੱਧ ਢੋਹਨ ਵਾਲੀ ਵੈਨ, ਫੈਟ ਚੈੱਕ ਕਰਨ ਵਾਲੀ ਮਸ਼ੀਨ ਆਦਿ ਖਰੀਦਣ ਲਈ।

ਡੇਅਰੀ ਫਾਰਮ ਲੋਨ ਲੈਣ ਲਈ ਜਰੂਰੀ ਸ਼ਰਤਾਂ

ਡੇਅਰੀ ਫਾਰਮ ਸ਼ੁਰੂ ਕਰਨ ਲਈ ਤੁਹਾਨੂੰ ਇਹਨਾਂ ਸ਼ਰਤਾਂ ਨੂੰ ਪੂਰਾ ਕਰਨਾ ਜਰੂਰੀ ਹੁੰਦਾ ਹੈ।

  • ਡੇਅਰੀ ਫਾਰਮ ਲੋਨ ਲੈਣ ਲਈ ਲੋੜੀਂਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
  • ਡੇਅਰੀ ਫਾਰਮ ਲੋਨ ਲੈਣ ਲਈ ਘੱਟੋ-ਘੱਟ 2 ਪਸ਼ੂ ਪਾਲਣ ਦਾ ਤਜ਼ੁਰਬਾ ਹੋਣਾ ਜਰੂਰੀ ਹੈ।
  • ਤੁਹਾਡੇ ਕੋਲ ਡੇਅਰੀ ਦੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ।
  • ਜੇਕਰ ਤੁਸੀਂ ਕਿਸੇ ਹੋਰ ਤਰ੍ਹਾਂ ਦਾ ਕਰਜ਼ਾ ਲਿਆ ਹੈ ਤਾਂ ਉਸ ‘ਚ ਤੁਹਾਡੀ ਹਾਲਤ ਚੰਗੀ ਹੋਣੀ ਚਾਹੀਦੀ ਹੈ ਅਤੇ ਤੁਹਾਡਾ ਰਿਕਾਰਡ ਖ਼ਰਾਬ ਨਹੀਂ ਹੋਣਾ ਚਾਹੀਦਾ।
  • ਜਿਸ ਖੇਤਰ ਵਿੱਚ ਤੁਸੀਂ ਡੇਅਰੀ ਲਗਾਉਣਾ ਚਾਹੁੰਦੇ ਹੋ, ਉਸ ਖੇਤਰ ਦਾ ਅਸਲ ਰਿਹਾਇਸ਼ੀ ਸਰਟੀਫਿਕੇਟ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ।
  • ਜੇਕਰ ਤੁਸੀਂ ਕਿਸੇ ਡੇਅਰੀ ਤੇ ਆਪਣਾ ਦੁੱਧ ਪਾਉਂਦੇ ਹੋ ਤਾ ਦੁੱਧ ਦੇ ਪੈਸੇ ਹਮੇਸ਼ਾ ਆਪਣੇ ਬੈੰਕ ਅਕਾਊਂਟ ਵਿੱਚ ਹੀ ਲਵੋ।

ਡੇਅਰੀ ਲੋਨ ਲਈ ਜਰੂਰੀ ਡਾਕੂਮੈਂਟ

  • ਆਧਾਰ ਕਾਰਡ 
  • ਵੋਟਰ ਆਈਡੀ
  • ਡੇਅਰੀ ਫਾਰਮ ਖੋਲ੍ਹਣ ਦਾ ਸਥਾਨ ਅਤੇ ਪਤੇ ਦਾ ਸਬੂਤ,
  • ਬਿਨੈਕਾਰ ਦੀ ਬੈਂਕ ਦੀ ਪਾਸਬੁੱਕ,
  • ਬਿਨੈਕਾਰ ਦੀ ਪਾਸਪੋਰਟ ਸਾਈਜ਼ ਫੋਟੋ।
  • ਜਮੀਨ ਦੀ ਜਮਾਂਬੰਦੀ
  • ਡੇਅਰੀ ਟ੍ਰੇਨਿੰਗ ਸਰਟੀਫਿਕੇਟ
  • ਪ੍ਰੋਜੈਕਟ ਰਿਪੋਰਟ

ਡੇਅਰੀ ਲਈ ਕਿੰਨਾ ਲੋਨ ਮਿਲੇਗਾ

ਜੇਕਰ ਤੁਸੀਂ ਪਸ਼ੂਆਂ ਤੇ 1 ਲੱਖ 60 ਹਜਾਰ ਤੱਕ ਦਾ ਲੋਨ ਲੈਂਦੇ ਹੋ ਤਾ ਤੁਹਾਨੂੰ ਬਿਨਾ ਕਿਸੇ ਸਕਿਉਰਟੀ ਦੇ ਲੋਨ ਮਿਲ ਸਕਦਾ ਹੈ। ਇਸ ਤੋਂ ਬਿਨਾਂ 10 ਪਸ਼ੂਆਂ ਦੇ 10 ਲੱਖ ਤੱਕ ਦਾ ਲੋਨ ਮਿਲ ਸਕਦਾ ਹੈ। ਇਹ ਲੋਨ ਵੱਖ ਵੱਖ ਹੋਰ ਮਸ਼ੀਨਾਂ ਦੇ ਹਿਸਾਬ ਨਾਲ ਜਾ ਫਿਰ ਤੁਹਾਡੇ ਸਿਬਲ ਸਕੋਰ ਦੇ ਹਿਸਾਬ ਨਾਲ ਘੱਟ ਵੀ ਹੋ ਸਕਦਾ ਹੈ। ਜਿਵੇ ਕਿ 1 ਮੱਝ ਤੇ ਲੱਗਭਗ 60,000 ਰੁਪਏ ਦਾ ਲੋਨ ਅਤੇ ਗਾਂ ਤੇ ਲੱਗਭਗ 40000 ਰੁਪਏ ਮਿਲਦੇ ਹਨ। ਬਾਕੀ ਇਸ ਲੋਨ ਤੇ ਜਨਰਲ ਕੈਟਾਗਿਰੀ ਨੂੰ 25 % ਸਬਸਿਡੀ ਮਿਲਦੀ ਹੈ ਤੇ ਅਨੂਸੂਚਿਤ ਜਾਤੀਆਂ ਨੂੰ 33% ਸਬਸਿਡੀ ਮਿਲਦੀ ਹੈ।

ਡੇਅਰੀ ਲੋਨ ਤੇ ਕਿੰਨੀ ਸਬਸਿਡੀ ਮਿਲੇਗੀ

ਡੇਅਰੀ ਲੋਨ ਲਈ ਤੁਸੀਂ PMEGP ( Prime Minister’s Employment Generation Programme ) ਸਕੀਮ ਦੇ ਤਹਿਤ ਅਤੇ NLM ਨੈਸ਼ਨਲ ਲੈਵਸਟੋਕ ਮਿਸ਼ਨ ਦੇ ਤਹਿਤ ਆਪਣਾ ਲੋਨ ਅਪਲਾਈ ਕਰ ਸਕਦੇ ਹੋ। ਇਸ ਸਕੀਮ ਦੇ ਤਹਿਤ Nabard ਵੱਲੋ 25-33% ਤੱਕ ਦੀ ਸਬਸਿਡੀ ਮਿਲਦੀ ਹੈ। ਜੇਕਰ ਔਰਤ ਦੇ ਨਾਮ ਤੇ ਡੇਅਰੀ ਫਾਰਮਿੰਗ ਲੋਨ ਅਪਲਾਈ ਕੀਤਾ ਜਾਵੇ ਤਾ 33 % ਸਬਸਿਡੀ ਨਾਬਾਰਡ ਵੱਲੋ ਦਿੱਤੀ ਜਾਂਦੀ ਹੈ। ਇਸ ਲੋਨ ਤੇ 7% ਤੱਕ ਵਿਆਜ ਲੱਗਦਾ ਹੈ। ਇਸ ਵਿੱਚ ਲੋਨ ਪਾਸ ਹੋਣ ਤੇ ਤੁਹਾਨੂੰ ਅਲੱਗ ਅਲੱਗ ਸਮੇਂ ਤੇ ਲੋਨ ਖਾਤੇ ਵਿਚ ਆਉਂਦਾ ਹੈ।    

ਡੇਅਰੀ ਟ੍ਰੇਨਿੰਗ ਸਰਟੀਫਿਕੇਟ ਕਿਥੋਂ ਮਿਲੇਗਾ ?

ਜੇਕਰ ਤੁਸੀਂ ਡੇਅਰੀ ਤੇ ਲੋਨ ਲੈਣਾ ਚਹੁੰਦੇ ਹੋ ਤਾ ਤੁਹਾਡੇ ਕੋਲ ਡੇਅਰੀ ਟਰੇਨਿੰਗ ਦਾ ਸਰਟੀਫਿਕੇਟ ਹੋਣ ਬਹੁਤ ਜਰੂਰੀ ਹੈ। ਡੇਅਰੀ ਦੀ ਟ੍ਰੇਨਿੰਗ ਤੁਸੀਂ ਪੰਜਾਬ ਵਿੱਚ PBBD ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਡੇਅਰੀ ਟਰੇਨਿੰਗ ਸੈਂਟਰ ਤੋਂ ਲੈ ਸਕਦੇ ਹੋ। ਪੰਜਾਬ ਦੇ ਵਿੱਚ 9 ਡੇਅਰੀ ਟ੍ਰੇਨਿੰਗ ਸੈਂਟਰ ਅਲੱਗ ਅਲੱਗ ਜਿਲਿਆਂ ਦੇ ਵਿੱਚ ਬਣੇ ਹੋਏ ਹਨ। ਇੱਥੇ ਸਮੇਂ ਸਮੇਂ ਤੇ ਡੇਅਰੀ ਦੀ ਸਿਖਲਾਈ ਹੁੰਦੀ ਰਹਿੰਦੀ ਹੈ। ਤੁਸੀਂ ਲਿਸਟ ਵਿੱਚੋਂ ਆਪਣੇ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਬਾਰੇ ਪਤਾ ਕਰ ਸਕਦੇ ਹੋ। ਇਸ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਪਸ਼ੂਆਂ ਦੀ ਸਾਂਭ ਸੰਭਾਲ ਖੁਰਾਕ ਅਤੇ ਬਿਮਾਰੀਆਂ ਬਾਰੇ ਮੁੱਢਲੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਦੋ ਤਰ੍ਹਾਂ ਦੀ ਟ੍ਰੇਨਿੰਗ ਹੁੰਦੀ ਹੈ 2ਹਫਤਿਆਂ ਦੀ ਵੀ ਟ੍ਰੇਨਿੰਗ ਹੁੰਦੀ ਹੈ ਤੇ 4 ਹਫਤਿਆਂ ਦੀ ਵੀ ਟ੍ਰੇਨਿੰਗ ਹੁੰਦੀ ਹੈ। ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਟ੍ਰੇਨਿੰਗ ਕਰ ਸਕਦੇ ਹੋ। ਇਹ ਟ੍ਰੇਨਿੰਗ ਕਰਨ ਤੋਂ ਬਾਅਦ ਜੇਕਰ ਤੁਸੀਂ ਲੋਨ ਲਈ ਫਾਈਲ ਲਗਾਉਂਦੇ ਹੋ ਤਾਂ ਬੈਂਕ ਨੂੰ ਵੀ ਭਰੋਸਾ ਹੋ ਜਾਂਦਾ ਹੈ ਕਿ ਤੁਸੀਂ ਇਹ ਕਰਜ਼ਾ ਡੇਰੀ ਫਾਰਮ ਸ਼ੁਰੂ ਕਰਨ ਲਈ ਹੀ ਲੈ ਰਹੇ ਹੋ। ਡੇਅਰੀ ਦੀ ਟ੍ਰੇਨਿੰਗ ਵਿੱਚ ਤੁਹਾਨੂੰ ਲੋਨ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਲੋਨ ਦੀ ਫਾਈਲ ਪੂਰੀ ਕਰਨ ਵਿੱਚ ਵੀ ਤੁਹਾਡੇ ਜਿਲੇ ਦਾ ਡਿਪਟੀ ਡਾਇਰੈਕਟਰ ਤੁਹਾਡੀ ਸਹਾਇਤਾ ਕਰੇਗਾ।

Punjab Dairy Farm Loan

ਇਸ ਤੋਂ ਬਿਨਾ ਡੇਅਰੀ ਕਿੱਤੇ ਦੀ ਸਿਖਲਾਈ ਤੁਹਾਡੇ ਜਿਹੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਫਿਰ ਤੁਸੀਂ GADVASU ਯੂਨੀਵਰਸਿਟੀ ਲੁਧਿਆਣਾ ਤੋਂ ਵੀ ਡੇਅਰੀ ਦੀ ਟ੍ਰੇਨਿੰਗ ਲੈ ਸਕਦੇ ਹੋ। ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ। ਡੇਅਰੀ ਟ੍ਰੇਨਿੰਗ ਲੈਣ ਲਈ ਅਪਲਾਈ ਕਰਨ ਲਈ ਫਾਰਮ ਡਾਉਨਲੋਡ ਕਰਨ ਲਈ ਇਸ ਲਿੰਕ

https://www.dairydevpunjab.org/skleinbkdfb25dfdhh/1212202223629Two%20week%20training.jpg  ਤੇ ਕਲਿੱਕ ਕਰੋ।

ਨੰਬਰ.ਅਹੁਦਾਨਾਮਸੰਪਰਕ ਵੇਰਵੇ
 
2ਡਾਇਰੈਕਟਰ ਡੇਅਰੀ ਵਿਕਾਸ ,ਪੰਜਾਬਸ਼੍ਰੀ ਕੁਲਦੀਪ ਸਿੰਘ 98557-325650172-5027285 dir.dairy@punjab.gov.in
3ਸੰਯੁਕਤ ਡਾਇਰੈਕਟਰ ਡੇਅਰੀ ਵਿਕਾਸ, ਪੰਜਾਬਸ਼੍ਰੀ ਕਸ਼ਮੀਰ ਸਿੰਘ 94172-5331800172-5027285 dir.dairy@punjab.gov.in
4ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਬਟਾਲਾ ਰੋਡ, ਨੇੜੇ ਟੈਲੀਫੋਨ ਐਕਸਚੇਂਜ, ਵੇਰਕਾ (ਅੰਮ੍ਰਿਤਸਰ,143501ਸ਼੍ਰੀ ਵਰਿਆਮ ਸਿੰਘ 98159-825930183-2263083 dd.dairy.asr@punjab.gov.in
5ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਕਮਰਾ ਨੰ: 302-ਈ, ਦੂਜੀ ਮੰਜ਼ਿਲ, ਨਵੀਂ ਇਮਾਰਤ, ਮਿੰਨੀ ਸੈਕਟਰ। ਬਠਿੰਡਾ। 151005ਸ਼. ਨਿਰਵੈਰ ਸਿੰਘ 94651-176520164-2240645 dd.dairy.bti@punjab.gov.in
6ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਬੀ.ਡੀ.ਪੀ.ਓ. ਦਫਤਰ, ਬਰਨਾਲਾ 148101ਸ਼. ਨਿਰਵੈਰ ਸਿੰਘ 94651-1765201672-230925 dd.dairy.brnl@punjab.gov.in
7ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਕਮਰਾ ਨੰ: 209 (ਹਾਲ), ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਰੀਦਕੋਟ। 151203ਸ਼. ਨਿਰਵੈਰ ਸਿੰਘ 94651-1765201639-250380 dd.dairy.fdk@punjab.gov.in
8ਡਿਪਟੀ ਡਾਇਰੈਕਟਰ ਡੇਅਰੀ ਵਿਕਾਸ , ਕਮਰਾ ਨੰ: 508-09, ਚੌਥੀ ਮੰਜ਼ਿਲ, ਬੀ-ਬਲਾਕ, ਨਿਊ ਡੀ.ਸੀ. ਕੰਪਲੈਕਸ, ਫਾਜ਼ਿਲਕਾ। 152123ਸ਼੍ਰੀ ਰਣਦੀਪ ਕੁਮਾਰ 78272-6000101632-244304 dd.dairy.fzk@punjab.gov.in 01632-244304 dd.dairy.fzk@punjab.gov.in
9ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਕਮਰਾ ਨੰ. 406, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਤਹਿਗੜ੍ਹ ਸਾਹਿਬ।140406ਸ਼੍ਰੀ ਦਲਬੀਰ ਕੁਮਾਰ 81461-0054301763-233334 dd.dairy.fgs@punjab.gov.in
10ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਜਿਲ੍ਹਾ. ਪ੍ਰਬੰਧਕੀ ਕੰਪਲੈਕਸ, ਬਲਾਕ ਨੰ. ਏ ਕਮਰਾ ਨੰ. 3-4, ਪਹਿਲੀ ਮੰਜ਼ਿਲ ਫਿਰੋਜ਼ਪੁਰ ਛਾਉਣੀ। 152001.ਸ਼੍ਰੀ. ਰਣਦੀਪ ਕੁਮਾਰ 78272-6000101632-244304 dd.dairy.fzr@punjab.gov.in
11ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਕਮਰਾ ਨੰ: 508, 4ਵੀਂ ਮੰਜ਼ਿਲ, ਬਲਾਕ-ਬੀ, ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ, ਗੁਰਦਾਸਪੁਰ। 143521ਸ਼੍ਰੀ ਵਰਿਆਮ ਸਿੰਘ 98159-8259301874-220163 dd.dairy.gsp@punjab.gov.in
12ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਕਮਰਾ ਨੰਬਰ 437, ਚੌਥੀ ਮੰਜ਼ਿਲ, ਮਿੰਨੀ ਸਕੱਤਰੇਤ, ਹੁਸ਼ਿਆਰਪੁਰ। 146001.ਸ਼੍ਰੀ ਹਰਵਿੰਦਰ ਸਿੰਘ 94178-7837901882-220025 dd.dairy.hsp@punjab.gov.in
13ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਵੈਟਨਰੀ ਹਸਪਤਾਲ, ਡਾ.ਲਾਡੋਵਾਲੀ ਰੋਡ ਜਲੰਧਰ 144001ਸ਼੍ਰੀ ਦਵਿੰਦਰ ਸਿੰਘ 94654-657070181-2233441 dd.dairy.jal@punjab.gov.in
14ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਪੌਲੀਕਲੀਨਿਕ ਕੰਪਲੈਕਸ, ਨੇੜੇ ਏ.ਡੀ.ਸੀ.(ਡੀ) ਦਫਤਰ, ਚਾਰਬੱਤੀ ਚੌਂਕ ਕਪੂਰਥਲਾ।144601ਸ਼੍ਰੀ ਦਵਿੰਦਰ ਸਿੰਘ 94654-6570701822-230255 dd.dairy.kpt@punjab.gov.in
15ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਲੁਧਿਆਣਾ ਐਂਟ ਬੀਜਾ। 141412ਸ਼੍ਰੀ ਦਵਿੰਦਰ ਸਿੰਘ 94654-657070161-2400223 dd.dairy.ldh@punjab.gov.in
16ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਕਮਰਾ ਨੰ: 87-88, ਤੀਜੀ ਮੰਜ਼ਿਲ ਜਿਲਾ. ਪ੍ਰਬੰਧਕੀ ਕੰਪਲੈਕਸ, ਨਿਊ ਕੋਰਟ ਰੋਡ, ਮਾਨਸਾਸ਼੍ਰੀ ਚਰਨਜੀਤ ਸਿੰਘ 94644-7033401652-227061 dd.dairy.mansa@punjab.gov.in
17ਜਿਲਾ ਦਫਤਰ ਕੇਅਰ ਆਫ ਬੀ.ਡੀ.ਪੀ.ਓ ਆਫਿਸ ਮਲੇਰਕੋਟਲਾ , ਵਾਧੂ ਚਾਰਜ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਸੰਗਰੂਰਸ਼੍ਰੀ.ਚਰਨਜੀਤ ਸਿੰਘ 94644-7033401672-230925 dd.diary.sgr@punjab.gov.in
18ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਨੇੜੇ ਬਾਘਾ ਪੁਰਾਣਾ ਰੋਡ, ਜਿਲਾ ਮੋਗਾ 142038.ਸ਼੍ਰੀ ਨਿਰਵੈਰ ਸਿੰਘ 94651-1765201636-242480 dd.dairy.moga@punjab.gov.in
19ਡਿਪਟੀ ਡਾਇਰੈਕਟਰ ਡੇਅਰੀ ਵਿਕਾਸ , IFTC, ਤਪਾਖੇੜਾ ਰੋਡ, ਪਿੰਡ ਅਬੁਲਖੁਰਾਣਾ, ਸ਼੍ਰੀ ਮੁਕਤਸਰ ਸਾਹਿਬ। 152114.ਸ਼੍ਰੀ ਰਣਦੀਪ ਕੁਮਾਰ 78272-6000101637-248423 dd.dairy.mkt@punjab.gov.in
20ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਕੁਆਰਟਰ ਨੰ. 313-321, ਬਲਾਕ-14, ਟਾਈਪ-5, ਘਲੋਰੀ ਗੇਟ, ਸਰਕਾਰੀ ਮਹਿੰਦਰਾ ਕਾਲਜ ਦੇ ਸਾਹਮਣੇ, ਪਟਿਆਲਾ। 147001ਸ਼੍ਰੀ ਚਰਨਜੀਤ ਸਿੰਘ 94644-703340175-2300517 dd.dairy.ptl@punjab.gov.in
21ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਕਮਰਾ ਨੰ. 346, ਦੂਜੀ ਮੰਜਿਲ, ਜਿਲਾ ਪ੍ਰਬੰਧਕੀ ਕੰਪਲੈਕਸ, ਪਠਾਨਕੋਟ, 145001ਸ਼੍ਰੀ ਹਰਵਿੰਦਰ ਸਿੰਘ 94178-7837901628-264566 0186-2345454 dd.dairy.ptk@punjab.gov.in
22ਡਿਪਟੀ ਡਾਇਰੈਕਟਰ ਡੇਅਰੀ ਡਾ. ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ, ਰੋਪੜ।140001.ਸ਼੍ਰੀ ਵਿਨੀਤ ਕੁਮਾਰ 85670-8567001881-222028 dd.dairy.ropar@punjab.gov.in
23ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਣਵੀਰ ਕਾਲਜ ਰੋਡ ਨੇੜੇ ਮੱਛੀ ਫਾਰਮ, ਪਟਿਆਲਾ ਗੇਟ, ਸੰਗਰੂਰ। 148001.ਸ਼੍ਰੀ ਚਰਨਜੀਤ ਸਿੰਘ 94644-7033401672-230925 dd.diary.sgr@punjab.gov.in
24ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਪਸ਼ੂ ਪਾਲਿਕਲੀਨਿਕ, ਬੰਗਾ ਰੋਡ, ਮਹਲੋ ਸ਼ਹੀਦ ਭਗਤ ਸਿੰਘ ਨਗਰ। 144001.ਸ਼੍ਰੀ ਵਿਨੀਤ ਕੁਮਾਰ 85670-8567001823-225050 dd.dairy.ns@punjab.gov.in
25ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਕਮਰਾ ਨੰ: 434 ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਮੁਹਾਲੀ। 160055.ਸ਼੍ਰੀ ਵੀਨੀਤ ਕੁਮਾਰ 85670-856700172-2219276 dd.dairy.moh@punjab.gov.in
26ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਨੇੜੇ ਮਾਲ ਮੰਡੀ, ਅੰਮ੍ਰਿਤਸਰ ਰੋਡ, ਤਰਨਤਾਰਨ। 143022ਸ਼੍ਰੀ ਵਰਿਆਮ ਸਿੰਘ 98159-8259301852-223093 dd.dairy.trn@punjab.gov.in
27ਡੇਅਰੀ ਵਿਕਾਸ ਅਫਸ਼ਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਣਵੀਰ ਕਾਲਜ ਰੋਡ, ਪਟਿਆਲਾ ਗੇਟ, ਸੰਗਰੂਰ। 148001.ਸ਼੍ਰੀ ਚਰਨਜੀਤ ਸਿੰਘ 94644-7033401672-230925 dd.diary.sgr@punjab.gov.in
28ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਬਟਾਲਾ ਰੋਡ, ਨੇੜੇ ਟੈਲੀਫੋਨ ਐਕਸਚੇਂਜ, ਵੇਰਕਾ (ਅੰਮ੍ਰਿਤਸਰ),143501ਸ਼੍ਰੀ ਵਰਿਆਮ ਸਿੰਘ 98159-82593l0183-2263083 dd.dairy.asr@punjab.gov.in
29ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਨੇੜੇ ਮਾਲ ਮੰਡੀ, ਅੰਮ੍ਰਿਤਸਰ ਰੋਡ, ਤਰਨਤਾਰਨ। 143022.ਸ਼੍ਰੀ. ਵਰਿਆਮ ਸਿੰਘ 98159-8259301852-223093 dd.dairy.trn@punjab.gov.in
30ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਨੇੜੇ ਬਾਘਾ ਪੁਰਾਣਾ ਰੋਡ, ਜਿਲਾ ਮੋਗਾ 142038.ਸ਼੍ਰੀ ਨਿਰਵੈਰ ਸਿੰਘ 94651-1765201636-242480 dd.dairy.moga@punjab.gov.in
31ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ, ਬੀਜਾ (ਜ਼ਿਲ੍ਹਾ LDH)। 141412ਸ਼੍ਰੀ ਦਲਬੀਰ ਕੁਮਾਰ 81461-0054301628-264566 dd.dairy.bija@punjab.gov.in
32ਡੇਅਰੀ ਵਿਕਾਸ ਅਫ਼ਸਰ, IFTC, ਤਪਾਖੇੜਾ ਰੋਡ, ਪਿੰਡ ਅਬੁਲਖੁਰਾਣਾ, ਸ਼੍ਰੀ ਮੁਕਤਸਰ ਸਾਹਿਬ। 152114ਸ਼੍ਰੀ ਰਣਦੀਪ ਕੁਮਾਰ 78272-6000101637-248423 dd.dairy.mkt@punjab.gov.in
33ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਕੁਰਾਲੀ ਮੋਰਿੰਡਾ ਰੋਡ, ਪਿੰਡ ਚਤਾਮਲੀ ਜਿਲਾ ਰੋਪੜ, 140103ਸ਼੍ਰੀ ਵਿਨੀਤ ਕੁਮਾਰ 85670-856700160-2660300 
34ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਸਿਰਸਾ ਰੋਡ, ਸਰਦੂਲਗੜ੍ਹ।151507ਸ਼੍ਰੀ ਚਰਨਜੀਤ ਸਿੰਘ 94644-70334 01659-251911 
35ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਨੇੜੇ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ 144401.ਸ਼੍ਰੀ ਹਰਵਿੰਦਰ ਸਿੰਘ 94178-7837901824-228414 
36ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਬਟਾਲਾ ਰੋਡ, ਨੇੜੇ ਟੈਲੀਫੋਨ ਐਕਸਚੇਂਜ, ਵੇਰਕਾ (ਅੰਮ੍ਰਿਤਸਰ) ,143501ਸ਼੍ਰੀ ਵਰਿਆਮ ਸਿੰਘ 98159-825930183-2263083 
37ਮੁੱਖ ਕੈਮਿਸਟ-ਕਮ-ਇੰਚਾਰਜ, ਸਰਕਾਰ ਐਨਾਲਿਟੀਕਲ ਲੈਬਾਰਟਰੀ, ਮਿਲਕ ਪਲਾਂਟ, ਸੰਗਰੂਰ 148001.ਸ਼੍ਰੀਮਤੀ ਗੁਰਸ਼ਰਨਜੀਤ ਕੌਰ 98883-55370labsangrur@gmail.com

ਡੇਅਰੀ ਲੋਨ ਅਪਲਾਈ ਕਿਵੇਂ ਕਰੀਏ ?

Punjab Dairy Farm Loan

ਜੇਕਰ ਤੁਹਾਡੇ ਕੋਲ ਸਾਰੇ ਡਾਕੂਮੈਂਟ ਪੂਰੇ ਹਨ ਤੁਸੀਂ ਸਾਰੀਆਂ ਬੈੰਕਾਂ ਵਿੱਚ ਲੋਨ ਅਪਲਾਈ ਕਰ ਸਕਦੇ ਹੋ। SBI ਬੈਂਕ ਵਿੱਚ ਬਹੁਤ ਲੋਨ ਪਾਸ ਹੋਏ ਹਨ ਇਸ ਲਈ ਕੋਸ਼ਿਸ ਕਰੋ ਕਿ ਸਰਕਾਰੀ ਬੈੰਕ ਵਿੱਚ ਹੀ ਲੋਨ ਅਪਲਾਈ ਕਰੋ , ਬਾਕੀ ਤੁਸੀਂ ਉਸ ਬੈੰਕ ਵਿੱਚ ਹੀ ਅਪਲਾਈ ਕਰੋ ਜੋ ਤੁਹਾਡੇ ਨੇੜੇ ਦੀ ਬੈੰਕ ਹੈ ਅਤੇ ਜਿੱਥੇ ਤੁਹਾਡੇ ਖਾਤੇ ਵਿੱਚ ਲੈਣ ਦੇਣ ਹੁੰਦਾ ਰਹਿੰਦਾ ਹੈ, ਕਿਉਂਕਿ ਉਸ ਹਿਸਾਬ ਨਾਲ ਤੁਹਾਡੇ ਬੈੰਕ ਦੇ ਮੈਂਨੇਜਰ ਨੂੰ ਤੁਹਾਡੀ ਵੈਰੀਫਿਕੇਸ਼ਨ ਕਰਨੀ ਆਸਾਨ ਹੋ ਜਾਂਦੀ ਹੈ।ਜੇਕਰ ਬੈਂਕ ਨੂੰ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਹੀ ਅਤੇ ਪ੍ਰਮਾਣਿਤ ਲੱਗਦੀ ਹੈ, ਤਾਂ ਤੁਹਾਡਾ ਕਰਜ਼ਾ ਮਨਜ਼ੂਰ ਹੋ ਜਾਵੇਗਾ ਅਤੇ ਲੋਨ ਦੀ ਰਕਮ ਤੁਹਾਡੇ ਖਾਤੇ ਵਿੱਚ ਜਮ੍ਹਾ ਕਰ ਦਿੱਤੀ ਜਾਵੇਗੀ। ਲੋਨ ਦੀ ਅਗਲੀ ਪੂਰੀ ਕਾਰਵਾਈ ਤੁਹਾਨੂੰ ਬੈੰਕ ਦਾ ਮੈਨੇਜ਼ਰ ਹੀ ਦੱਸੇਗਾ। ਜੇਕਰ ਤੁਸੀਂ ਕੋਈ ਮਸ਼ੀਨਰੀ ਖਰੀਦਦੇ ਹੋ ਜਿਵੇ ਕਿ ਮਿਲਕ ਚਿਲਰ, ਮਿਲਕਿੰਗ ਮਸ਼ੀਨ ਆਦਿ ਤਾਂ ਤੁਹਾਨੂੰ ਉਸ ਮਸ਼ੀਨਰੀ ਦਾ ਪੱਕਾ ਬਿਲ ਵੀ ਆਪਣੀ ਲੋਨ ਵਾਲੀ ਫਾਇਲ ਵਿੱਚ ਲਗਾਉਣਾ ਪਵੇਗਾ। 

ਡੇਅਰੀ ਲੋਨ ਲਈ ਪ੍ਰੋਜੈਕਟ ਰਿਪੋਰਟ ਕਿਥੋਂ ਬਣਾਈ ਜਾਵੇ ?

ਜੇਕਰ ਤੁਸੀਂ ਕਮਰਸ਼ੀਅਲ ਡੇਅਰੀ ਫਾਰਮਿੰਗ ਲੋਨ ਲੈਣਾ ਹੈ ਤਾਂ ਤੁਹਾਨੂੰ ਪ੍ਰੋਜੈਕਟ ਰਿਪੋਰਟ ਬਣਾਉਣੀ ਪਵੇਗੀ , ਇਹ ਪ੍ਰੋਜੈਕਟ ਰਿਪੋਰਟ ਤੁਸੀਂ ਕਿਸੇ ਵੀ CA ਚਾਰਟਡ ਅਕਾਉਂਟੈਂਟ ਤੋਂ ਬਣਵਾ ਸਕਦੇ ਹੋ। ਇਸ ਪ੍ਰੋਜੈਕਟ ਰਿਪੋਰਟ ਵਿੱਚ ਡੇਅਰੀ ਫਾਰਮ ਵਿੱਚ ਹੋਣ ਵਾਲੇ ਖਰਚੇ ਦਾ ਪੂਰਾ ਵੇਰਵਾ ਹੁੰਦਾ ਹੈ। ਇਸ ਪ੍ਰੋਜੈਕਟ ਰਿਪੋਰਟ ਬਾਰੇ ਤੁਸੀਂ ਆਪਣੇ ਜ਼ਿਲੇ ਦੇ ਡਿਪਟੀ ਡਾਇਰੈਕਟਰ ਤੋਂ ਵੀ ਸਲਾਹ ਲੈ ਸਕਦੇ ਹੋ।  

ਡੇਅਰੀ ਵਿਭਾਗ ਪੰਜਾਬ ਦਾ ਹੈਲਪਲਾਇਨ ਨੰਬਰ

ਪੰਜਾਬ ਵਿੱਚ ਡੇਅਰੀ ਦਾ ਕਮਰਸ਼ੀਅਲ ਕੰਮ ਕਰਨ ਵਿੱਚ ਡੇਅਰੀ ਵਿਭਾਗ ਪੰਜਾਬ ਦਾ ਬਹੁਤ ਰੋਲ ਹੈ। ਲੋਨ ਅਪਲਾਈ ਕਰਦੇ ਸਮੇ ਜੇਕਰ ਕਿਸੇ ਡਾਕੂਮੈਂਟ ਨਾਲ ਜੁੜੀ ਕੋਈ ਸਮੱਸਿਆ ਆ ਰਹੀ ਹੈ ਤਾ ਤੁਸੀਂ ਹੇਠਾਂ ਦੱਸੇ ਪਤੇ ਤੇ ਸੰਪਰਕ ਕਰ ਸਕਦੇ ਹੋ।

ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ,
ਲੈਵਸਟੋਕ ਕੰਪਲੈਕਸ ,4th ਫਲੋਰ,
LIVESTOCK COMPLEX, 4TH FLOOR
ਨੇੜੇ ਆਰਮੀ ਲਾਅ ਕਾਲਜ, ਸੈਕਟਰ-68 , ਮੋਹਾਲੀ ( ਪੰਜਾਬ )
Phone: 0172-5027285
Fax: 0172-5027285
Email: director_dairy@rediffmail.com
dir.dairy@punjab.gov.in

ਕਿਵੇਂ ਲੱਗੀ ਜਾਣਕਾਰੀ

ਡੇਅਰੀ ਫਾਰਮਿੰਗ ਦਾ ਲੋਨ ਲੈਣ ਬਾਰੇ ਅਸੀਂ ਪੰਜਾਬੀ ਜਾਣਕਾਰੀ ਰਾਹੀਂ ਪੂਰੀ ਤੇ ਸਹੀ ਜਾਣਕਾਰੀ ਦਿਤੀ ਹੈ। ਸਾਡੀ ਸਲਾਹ ਹੈ ਕਿ ਇਕ ਵਾਰ ਡੇਅਰੀ ਕਿੱਤਾ ਆਪਣੇ ਪੱਧਰ ਤੇ ਹੀ ਸ਼ੁਰੂ ਕਰੋ ਜਾਂ ਫਿਰ ਪੂਰੀ ਜਾਣਕਾਰੀ ਲੈ ਕੇ ਸ਼ੁਰੂ ਕਰੋ। ਬਾਕੀ ਜੇਕਰ ਫਿਰ ਵੀ ਤੁਹਾਡਾ ਕੋਈ ਡੇਅਰੀ ਫਾਰਮਿੰਗ ਦੇ ਲੋਨ ਨਾਲ ਜੁੜਿਆ ਕੋਈ ਤਜ਼ੁਰਬਾ ਹੈ ਤਾਂ ਸਾਡੇ ਨਾਲ ਸ਼ੇਅਰ ਕਰੋ। ਬਾਕੀ ਕੋਈ ਸਵਾਲ ਹੋਵੇ ਤਾਂ ਵੀ ਤੁਸੀਂ ਕੁਮੈਂਟ ਕਰਕੇ ਪੁੱਛ ਸਕਦੇ ਹੋ। ਹੋਰ ਸਰਕਾਰੀ ਯੋਜਨਾਵਾਂ ਨੂੰ ਪੜਨ ਲਈ www.punabijankari.com ਦੇ ਹੋਰ ਬਲੋਗ ਵੀ ਜਰੂਰ ਪੜੋ। ਧੰਨਵਾਦ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment