Punjabi Boliyan – ਪੰਜਾਬੀ ਬੋਲੀਆਂ Lyrics

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਪੰਜਾਬ ਵਿੱਚ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਹੋਵੇ ਤੇ ਉਸ ਵਿੱਚ ਜਦੋ ਕੋਈ Punjabi Boliyan ਪਾਉਂਦਾ ਹੈ ਤਾ ਖੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਹਨ।  ਅਜਿਹੀਆਂ ਹੀ ਅਲੱਗ ਅਲੱਗ ਰਿਸ਼ਤਿਆਂ ਨਾਲ ਜੁੜੀਆਂ ਬੋਲੀਆਂ ਤੁਸੀਂ ਪੁੰਜਾਬੀ ਜਾਣਕਾਰੀ ਦੇ ਇਸ ਬਲੋਗ ਵਿੱਚ ਪੜੋਗੇ। ਕੁੜੀਆਂ ਅਤੇ ਮੁੰਡਿਆਂ ਲਈ ਨਵੀਆਂ ਤੇ ਬਹੁਤ ਸਾਰੀਆਂ ਪੰਜਾਬੀ ਬੋਲੀਆਂ ਨੂੰ ਤੁਸੀਂ ਕਾਪੀ ਕਰਕੇ ਜਾਂ ਯਾਦ ਕਰਕੇ ਕਿਸੇ ਵੀ ਵਿਆਹ , ਜਾਗੋ, ਗਿੱਧਾ, ਤੇ ਇਹ ਬੋਲੀਆਂ ਪਾ ਸਕਦੇ ਹੋ। ਇਹਨਾਂ ਬੋਲੀਆਂ ਵਿੱਚ , ਦਿਓਰ ਭਰਜਾਈ ਦੀਆਂ ਬੋਲੀਆਂ , ਨੂੰਹ – ਸੱਸ ਦੀਆਂ ਬੋਲੀਆਂ , ਜੇਠ ਵਾਲੀਆਂ ਬੋਲੀਆਂ ਅਤੇ ,ਨਾਨਕਿਆਂ – ਦਾਦਕਿਆਂ ਦੀਆਂ ਪੰਜਾਬੀ ਬੋਲੀਆਂ ਸ਼ਾਮਿਲ ਹਨ। ਆਓ ਇਹਨਾਂ ਪੰਜਾਬੀ ਬੋਲੀਆਂ ਦਾ ਅਨੰਦ ਮਾਣੀਏ।

Punjabi Boliyan -  ਪੰਜਾਬੀ ਬੋਲੀਆਂ Lyrics

Punjabi Boliyan Lyrics

ਢਾਵੇ ,ਢਾਵੇ, ਢਾਵੇ
ਰਾਹ ਜਗਰਾਓਂ ਦੇ ,
ਮੁੰਡਾ ਪੜਨ ਸਕੂਲੇ ਜਾਵੇ ,
ਰਾਹ ਵਿੱਚ ਕੁੜੀ ਦਿਸਗੀ ,
ਮੁੰਡਾ ਦੇਖ ਕੇ ਨੀਵੀਆਂ ਪਾਵੇ ,
ਉਹ ਜਦ ਕੁੜੀ ਦੂਰ ਲੰਘ ਗੀ,
ਮੁੰਡਾ ਦੱਬ ਕੇ ਚੰਗਿਆੜਾ ਮਾਰੇ ,
ਫੇਲ ਕਰਾਤਾ ਨੀ , ਤੂੰ ਲੰਬੀਏ ਮੁਟਿਆਰੇ !!
ਫੇਲ ਕਰਾਤਾ ਨੀ , ਤੂੰ ਲੰਬੀਏ ਮੁਟਿਆਰੇ !!

ਗੋਰਿਆਂ ਪੈਰਾਂ ਦੇ ਵਿੱਚ ਚਾਂਦੀ ਦੀਆਂ ਝਾਂਜਰਾਂ ,ਹਿੱਕ ਉੱਤੇ ਲਮਕੇ ਜੰਜੀਰੀ ਰਾਂਝਣਾ ,
ਆਜਾ ਨੱਚਦੀ ਗਿੱਧੇ ਦੇ ਵਿੱਚ ਤੇਰੀ ਹੀਰ ਰਾਂਝਣਾ !!

ਬਾਰੀ ਬਰਸੀ ਖੱਟਣ ਗਿਆ ਸੀ , ਬਾਰੀ ਬਰਸੀ ਖੱਟਣ ਗਿਆ ਸੀ , ਖੱਟ ਕੇ ਲਿਆਂਦਾ ਰੂੰ,
ਵੇ ਥੋੜੀ ਜਿਹੀ ਮੈ ਵਿਗੜੀ , ਬਹੁਤਾ ਵਿਗੜ ਗਿਆ ਤੂੰ !!

ਸੱਸ ਮੇਰੀ ਨੇ ਕੁੜ੍ਹਤੀ ਸੁਆਈ,
ਉਹ ਵੀ ਨਵੇਂ ਨਮੂਨੇ ਦੀ,
ਵੇ ਰੋਟੀ ਖਾ ਲੈ ਜ਼ਾਲਮਾਂ ,
ਚੱਟਨੀ ਹਰੇ ਪੁਦੀਨੇ ਦੀ !!

ਬਾਰੀ ਬਰਸੀ ਖੱਟਣ ਗਿਆ ਸੀ,ਬਈ ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਦੀ ਚਾਬੀ ,
ਭਰਾ ਥੋਡਾ ਛੜਾ ਫਿਰਦਾ, ਕੰਜਰੋ…..
ਲੱਭ ਕੇ ਲਿਆ ਦੋ ਤੁਹਾਡੀ ਭਾਬੀ

ਜੇ ਮੁੰਡਿਆ ਤੂੰ ਮੈਨੂੰ ਨਾਲ ਲੈ ਜਾਨਾ,
ਜੇ ਮੁੰਡਿਆ ਤੂੰ ਮੈਨੂੰ ਨਾਲ ਲੈ ਜਾਨਾ,
ਮਾਂ ਦਾ ਡਰ ਤੂੰ ਚੱਕ ਮੁਡਿੰਆ..
ਵੇ ਮੈਨੂੰ ਰੇਸ਼ਮੀ ਰੁਮਾਲ ਵਾੰਗੁ ਰਖ ਮੁੰਡਿਆ..

ਜੇਰਾ ਜੇਰਾ ਜੇਰਾ,
ਪੂਣੀਆਂ ਮੈਂ ਢਾਈ ਕੱਤੀਆਂ,
ਟੁੱਟ ਪੈਣੇ ਦਾ ਤੇਰਵ੍ਹਾਂ ਗੇੜਾ,
ਨੰਘ ਗਿਆ ਨੱਕ ਵੱਟ ਕੇ,
ਤੈਨੂੰ ਮਾਣ ਵੇ ਚੰਦਰਿਆ ਕਿਹੜਾ,
ਦੇਖ ਲੈ ਸ਼ੀਸ਼ਾ ਮੁੰਡਿਆ ,
ਤੇਰੇ ਰੰਗ ਤੋਂ ਤੇਜ ਰੰਗ ਮੇਰਾ,
ਝਾਕਦੀ ਦੀ ਅੱਖ ਪਕਗੀ ,
ਕਦੇ ਪਾ ਵਤਨਾਂ ਵੱਲ ਫੇਰਾ !!

ਬਾਰੀ ਬਰਸੀ ਖੱਟਣ ਗਿਆ ਸੀ,
ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੀ ਬੇਰੀ..
ਨੀ ਬੁੱਡੀ ਹੋਗੀ ਬਲਵੀਰ ਕੁਰੇ,
ਹੁਣ ਢਲਗੀ ਜਵਾਣੀ ਤੇਰੀ..
ਨੀ ਬੁੱਡੀ ਹੋਗੀ ਬਲਵੀਰ ਕੌਰੇ,
ਹੁਣ ਢਲਗੀ ਜਵਾਣੀ ਤੇਰੀ..

ਬਾਰੀ ਬਰਸੀ ਖੱਟਣ ਗਈ ਸੀ ..
ਬਾਰੀ ਬਰਸੀ ਖੱਟਣ ਗਈ ਸੀ ..
ਖੱਟ ਕੇ ਲਿਆਂਦਾ ਸਪੀਕਰ ..
ਵੇ ਦੱਸ ਕਦੋਂ ਪਾਵੇਂਗਾ, ਸੂਟ ਨਾਲ ਦੀ ਨੀਕਰ
ਵੇ ਦੱਸ ਕਦੋਂ ਪਾਵੇਂਗਾ , ਸੂਟ ਨਾਲ ਦੀ ਨੀਕਰ

ਸੁਣ ਨੀ ਕੁੜੀਏ ਸ਼ਹਿਰ ਵਾਲੀਏ, ਲਾ ਮਿੱਤਰਾ ਨਾਲ ਯਾਰੀ,
ਨੀ ਇਕ ਤਾਂ ਲੈ ਦੂ ਸੂਟ ਪੰਜਾਬੀ, ਸਿਰ ਸੂਹੀ ਫੁਲਕਾਰੀ,
ਕੰਨਾ ਨੂੰ ਤੇਰੇ ਝੁੰਮਕੇ ਲੈ ਦੂ , ਜੁੱਤੀ ਸਿਤਾਰਿਆ ਵਾਲੀ.
ਨੀ ਫੁੱਲ ਵਾਂਗੂ ਤਰਜੇਗੀ , ਲਾ ਮਿੱਤਰਾ ਨਾਲ ਯਾਰੀ !!

ਨੁੰਹ ਤਾਂ ਗਈ ਸੀ ਇਕ ਦਿਨ ਪੇਕੇ, ਸੱਸ ਘਰੇ ਸੀ ਕੱਲੀ,
ਹੋ, ਬਾਪੂ ਜੀ ਤੋ ਅੱਖ ਬਚਾਕੇ ਮੈਕੱਪ ਵੱਲ ਹੌ ਚੱਲੀ,
ਬਈ..ਸੁਰਖੀ ਬਿੰਦੀ ਪਾਊਡਰ ਲਾ ਕੇ,
ਨੇਤਰ ਕਰਲੇ ਟੇਡੇ …
ਪੱਟ ਲੀ ਫੈਸ਼ਨ ਨੇ 70 ਸਾਲ ਦੀ ਬੇਬੇ…
ਪੱਟ ਲੀ ਫੈਸ਼ਨ ਨੇ 70 ਸਾਲ ਦੀ ਬੇਬੇ !!

ਰੜਕੇ ਰੜਕੇ ਰੜਕੇ ਰਾਹ ਪਟਿਆਲੇ ਦੇ,
ਜੱਟ ਤੇ ਬਾਣੀਆ ਲੱੜ ਪੇ,
ਬਾਣੀਏ ਨੇ ਜੱਟ ਡਾਹ ਲਿਆ,.
ਉਤੇ ਪਏੇ ਦਾ ਕਾਲਜਾ ਧੜਕੇ
ਜੱਟ ਕਹਿਦਾ ਉਠ ਲੈਣ ਦੇ,
ਤੇਰੀ ਖਬਰ ਲਾਊਗਾ ਤੜਕੇ,
ਬਾਈ ਜੱਟ ਕਹਿਦਾ ਉਠ ਲੈਣ ਦੇ..!!!

ਤੇਰੀ ਮੇਰੀ ਲੱਗ ਗਈ ਦੋਸਤੀ
ਲੱਗ ਗਈ ਗੰਧੋਲੀ ਓਹਲੇ,
ਵੇ ਤੇਰੇ ਹੱਥ ਤਾਂ ਗੁੱਲੀ ਡੰਡਾ
ਮੇਰੇ ਹੱਥ ਪਟੋਲੇ,
ਟੁੱਟ ਗਈ ਯਾਰੀ ਤੋਂ,
ਗਾਲ ਬਿਨਾ ਨਾਂ ਬੋਲੇ !!

ਪਿੰਡਾਂ ਵਿਚੋਂ ਪਿੰਡ ਸੁਣੀਦਾ,
ਪਿੰਡ ਸੁਣੀਦਾ ਮੋਗਾ,
ਮੋਗੇ ਦਾ ਇੱਕ ਸਾਧ ਸੁਣੀਦਾ
ਬੜੀ ਸੁਣੀਦੀ ਸੋਭਾ
ਆਓਂਦੀ ਜਾਂਦੀ ਨੂ ਘੜਾ ਚਕਾਉਂਦਾ
ਮਗਰੋਂ ਮਾਰਦਾ ਗੋਡਾ
ਨੀ ਲੱਕ ਤੇਰਾ ਪਤਲਾ ਜਿਹਾ
ਭਾਰ ਸਹਿਣ ਨਾ ਜੋਗਾ !!

ਬਾਰੀ ਬਰਸੀ ਖਟਨ ਗਿਆ ਸੀ
ਖੱਟ ਕੇ ਲਿਆਂਦੀ ਮੈਗੀ,
ਅੱਜ ਕੱਲ ਦੀ ਪੀੜੀ ਯਾਰੋ ,
ਬੱਸ ਇੰਸਟਾ ਜੋਗੀ ਰਿਹ ਗਈ,
ਮੁੰਡੇ ਬਣੇ ਨੇ ਭਈਏ ਫਿਰਦੇ,
ਪੱਗ ਚੀਰੇ ਵਾਲੀ ਸਿਰ ਤੋਂ ਲਹਿ ਗਈ,
ਗੁਤ ਕਾਲੇ ਨਾਗ ਵਰਗੀ,
ਕੱਲ ਨਾਈ ਦੀ ਦੁਕਾਨ ਤੇ ਰਹਿ ਗਈ !!

ਛੜੇ ਛੜੇ ਨਾ ਆਖੋ ਲੋਕੋ, ਛੜੇ ਬੜੇ ਗੁਣਕਾਰੀ,
ਨਾ ਛੜੇਆਂ ਦੇ ਫੋੜੇ ਫਿਨਸੀਆਂ,
ਨਾ ਹੀ ਕੋਈ ਬਿਮਾਰੀ,
ਦੇਸੀ ਘਿਓ ਦੇ ਖਾਣ ਪਰਾਠੇ,
ਦੇਸੀ ਘਿਓ ਦੇ ਖਾਣ ਪਰਾਠੇ,
ਨਾਲ ਮੁਰਗੇ ਦੀ ਤਰਕਾਰੀ
ਸਾਡੀ ਛੜਿਆਂ ਦੀ
ਦੁਨੀਆ ਤੇ ਸਰਦਾਰੀ !!

ਜਿਸ ਦਿਨ ਵੇ ਮੈਂ ਦਾਲ ਬਨਾਵਾਂ , ਮਰਜਾਣਾ ਨੱਕ ਚੜਾਵੇ
ਬਾਹਰੋਂ ਆਓਂਦਾ ਖਾ ਪੀ ਕੇ , ਫਿਰ ਘਰੇ ਮਾਰੇ ਲਲਕਾਰੇ
ਤੇਰੀ ਮੇਰੀ ਮਾਹੀਆ ਵੇ , ਹੁਣ ਖੜਕੂ ਦਿਨੇ ਦਿਹਾੜੇ !
ਤੇਰੀ ਮੇਰੀ ਮਾਹੀਆ ਵੇ , ਹੁਣ ਖੜਕੂ ਦਿਨੇ ਦਿਹਾੜੇ !

ਗਿੱਧੇ ਵਿਚ ਜਦ ਮੈਂ ਨੱਚਾ ,
ਸੂਰਜ ਵੀ ਮੱਥਾ ਟੇਕਦਾ
ਬਠਿੰਡੇ ਜੱਟੀ ਨੱਚੇ,
ਮੁਕਤਸਰ ਖੜ ਖੜ ਵੇਖਦਾ !

ਕਾਲਜ ਦੇ ਵਿਚ ਪੜ੍ਹਦਾ ਮੁੰਡਿਆ,
ਤੂੰ ਨੀ ਪੜ੍ਹਾਈਆਂ ਕਰਦਾ,
ਫੀਸਾਂ ਦਿੰਦੇ ਮਾਪੇ ਥੱਕਗੇ ,
ਤੂੰ ਅਫਸਰ ਨੀ ਲਗਦਾ,
ਟਿਕਟਾਂ ਫਿਲਮ ਦੀਆਂ,
ਲੈ ਸਿਨਮੇ ਵਿਚ ਵੜਦਾ !!

ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦੀ ਥਾਲੀ,
ਛੜਿਆਂ ਦਾ ਮਚੇ ਕਾਲਜਾ,
ਗੇੜਾ ਦੇ ਗਈ ਝਾਂਜਰਾਂ ਵਾਲੀ,
ਛੜਿਆਂ ਦਾ ਮੱਚੇ ਕਾਲਜਾ,
ਗੇੜਾ ਦੇ ਗਈ ਝਾਂਜਰਾਂ ਵਾਲੀ☺

ਬਾਰੀ ਵਰਸੀ ਖਟਣ ਗਿਆ ਸੀ, ਵਾਰੀ ਬਰਸੀ ਖੱਟਣ ਗਿਆ ਸੀ,
ਖੱਟਕੇ ਲਿਆਂਦਾ ਫੀਤਾ, ਓ ਮਾਹੀ ਮੇਰਾ ਨਿੱਕਾ ਜਿਹਾ , ਮਸਾ ਖਿੱਚ ਕੇ ਬਰਾਬਰ ਕੀਤਾ , ਮਾਹੀ ਮੇਰਾ ਨਿੱਕਾ ਜਿਹਾ !! ….

ਬਾਰੀ ਬਰਸੀ ਖੱਟਣ ਗਿਆ ਸੀ, ਬਾਰੀ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਸੋਟਾ,
ਬਾਬਲੇ ਨੇ ਵਰ ਟੋਲਿਆ, ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ, ਬਾਬਲੇ ਨੇ ਵਰ ਟੋਲਿਆ !! ……

ਬਣ ਕੇ ਪਟੋਲਾ ਭੂਆ ਆਈ,
ਮੱਥੇ ਚੋਕ ਸਜਾ ਕੇ, ਨੀ ਵਿਹੜਾ ਪੱਟ ਸੁੱਟਿਆ, ਘੱਗਰਾ ਸੂਪ ਦਾ ਪਾ ਕੇ ਨੀ , ਵਿਹੜਾ ਪੱਟ ਸੁੱਟਿਆ !!! ….

ਬਾਰੀ ਬਰਸੀ ਖਟਣ ਗਿਆ ਸੀ, ਬਾਰੀ ਬਰਸੀ ਖਟਣ ਗਿਆ ਸੀ, ਖਟਕੇ ਲਿਆਂਦਾ ਝਾਵਾਂ,
ਨੀ ਆਜਾ ਬਹਿ ਜਾ ਕੁਰਸੀ ਤੇ ,
ਤੈਨੂੰ ਦੁੱਧ ਦਾ ਗਿਲਾਸ ਪਿਆਵਾਂ,
ਨੀ ਬਹਿ ਜਾ ਕੁਰਸੀ ਤੇ !! ……

ਬਾਰੀ ਬਰਸੀ ਖਟਣ ਗਿਆ ਸੀ, ਬਾਰੀ ਬਰਸੀ ਖਟਣ ਗਿਆ ਸੀ, ਖਟਕੇ ਲਿਆਂਦਾ ਪਤੀਲਾ ,
ਇੱਕ ਵਾਰ ਹਾਂ ਕਰਦੇ , ਤੈਨੂੰ ਸੂਟ ਸਵਾ ਦਿਉ ਨੀਲਾ !!…

ਆਰੀ ਆਰੀ ਆਰੀ , ਪਾਣੀ ਨੂੰ ਲਿਆਤਾ ਮੁੜ੍ਹਕਾ ,
ਲੀੜੇ ਧੋਂਦੀ ਨੇ ਟਿਕਾ ਕੇ ਅੱਖ ਮਾਰੀ !! …..

ਗੱਡੇ ਗਾਡੀਰੇ ਵਾਲਿਆਂ ,
ਵੇ ਗੱਡਾ ਹੋਲੀ ਹੋਲੀ ਤੌਰ ,
ਹਿਲਣ ਕੰਨਾਂ ਦੀਆਂ ਵਾਲੀਆਂ ,
ਵੇ ਮੇਰੇ ਦਿਲ ਵਿੱਚ ਪੈਂਦੇ ਹੌਲ ,
ਮੇਰਾ ਮਾਹੀ ਗੜਵਾ , ਵੇ ਮੈ ਗੜਵੇ ਦੀ ਡੋਰ !!! …..
ਬਾਰੀ ਬਰਸੀ ਖਟਣ ਗਿਆ ਸੀ, ਬਾਰੀ ਬਰਸੀ ਖਟਣ ਗਿਆ ਸੀ, ਖਟਕੇ ਲਿਆਂਦਾ ਪੀਪਾ,
ਨੀ ਮਾਹੀ ਦੀਆਂ ਚੋਰ ਅੱਖੀਆਂ , ਦਿਲ ਲੈ ਗਿਆ ਖੜਾਕ ਵੀ ਨਾ ਕੀਤਾ , ਨੀ ਮਾਹੀ ਦੀਆਂ ਚੋਰ ਅੱਖੀਆਂ !! …..

ਤਿੰਨ ਦਿਨ ਹੋਗੇ ਤਾਪ ਚੜੇ ਨੂੰ , ਚੌਥੇ ਨੂੰ ਚੜ ਜਾਣਾ ,
ਕੁੜੀਆਂ ਆਖਣ ਮਹਿੰਦੀ ਲਾ ਲੈ , ਮੈ ਮਹਿੰਦੀ ਨਾ ਲਾਹਵਾਂ ,
ਜੈਕਟ ਮਾਹੀਏ ਦੀ , ਕੁੜਤੀ ਹੇਠ ਦੀ ਪਾਵਾ !…

ਅੱਧੀ ਅੱਧੀ ਰਾਤੀ ਘਰ ਆ ਵੜਦਾ , ਲੈ ਮੁੰਡਿਆਂ ਦੀ ਟੋਲੀ ,
ਮੈ ਨਾ ਤੇਰੇ ਭਾਂਡੇ ਮਾਂਜਣੇ , ਨਾ ਮੈ ਤੇਰੀ ਗੋਲੀ ,
ਵੇ ਤਾਹੀਓਂ ਸਿਰ ਚੜਿਆ , ਅਜੇ ਮੈ ਨਾ ਬਰਾਬਰ ਬੋਲੀ , ਵੇ ਤਾਹੀਓਂ ਸਿਰ ਚੜਿਆ !!…

ਸਾਗ ਸਰੋਂ ਦਾ ਮੱਕੀ ਦੀ ਰੋਟੀ ,
ਕਿਉਂ ਨੀ ਚੰਦਰੀਏ ਖਾਂਦੀ ,
ਨੀ ਗਿੱਝਗੀ ਪੀਜ਼ੇ ਤੇ ,
ਮੋਟੀ ਹੁੰਦੀ ਜਾਂਦੀ , ਨੀ ਗਿੱਝਗੀ ਪੀਜ਼ੇ ਤੇ , ਮੋਟੀ ਹੁੰਦੀ ਜਾਂਦੀ !…

ਆਰੀ ਆਰੀ ਆਰੀ , ਜੇ ਤੈਥੋ ਨਹੀਂ ਨਿਬਦੀ , ਛੱਡਦੇ ਵੈਰਨੇ ਯਾਰੀ , ਜੇ ਤੈਥੋ ਨਹੀਂ ਨਿਬਦੀ !!…

ਨਾਨਕੇ ਉਸ ਪਿੰਡੋ ਆਏ , ਜਿੱਥੇ ਤੂਤ ਵੀ ਨਾ ,
ਇਹਨਾਂ ਦੀ ਬਾਂਦਰ ਵਰਗੀ ਬੂਥੀ , ਉਤੋਂ ਰੂਪ ਵੀ ਨਾ !!

ਸਹੁਰਿਆਂ ਮੇਰਿਆ ਨੇ ਵੱਖ ਕਰ ਦਿੱਤਾ , ਦੇ ਕੇ ਛੱਪੜੀ ਤੇ ਘਰ ਵੇ ,
ਰਾਤੀ ਡੱਡੂ ਬੋਲਦੇ, ਮੈਂਨੂੰ ਲੱਗਦਾ ਡਰ ਵੇ !!!

ਬਾਰੀ ਬਰਸੀ ਖੱਟਣ ਗਿਆ ਸੀ , ਬਾਰੀ ਬਰਸੀ ਖੱਟਣ ਗਿਆ ਸੀ , ਖੱਟ ਕੇ ਲਿਆਂਦੀ ਲੋਈ ,
ਨੀ ਵਿੰਗੇ ਟੇਢੇ ਵਾਲਾ ਵਾਲੀਏ , ਤੈਥੋਂ ਬਾਰਵੀ ਪਾਸ ਨਾ ਹੋਈ !!

ਗਾਨੀ ਗਾਨੀ ਗਾਨੀ , ਨੀ ਤੇਰੇ ਵੱਲ ਕੋਈ ਅੱਖ ਨਾ ਕਰੂ ,
ਜੇ ਰਹੇਗੀ ਯਾਰ ਦੀ ਬਣਕੇ , ਨੀ ਤੇਰੇ ਵੱਲ ਕੋਈ ਅੱਖ ਨਾ ਕਰੂ !!

ਅੱਧੀ ਰੋਟੀ ਖਾਂਦਾ , ਅੱਧੀ ਕਿੱਲੀ ਉਤੇ ਟੰਗਦਾ ,
ਚਿੱਟੀ ਇਹਦੀ ਦਾੜੀ ਤੇ ਕੁਆਰੀ ਕੁੜੀ ਮੰਗਦਾ !!!

ਚਾਚੀ ਨੱਚੇ , ਮਾਸੀ ਨੱਚੇ , ਛੜਾ ਬੋਲੀਆਂ ਪਾਵੇ ,
ਨੀ ਭੂਆ ਐਇ ਦੜੰਗੇ ਲਾਏ ਨੀ ,ਭੂਆ ਐਇ ਦੜੰਗੇ ਲਾਏ !!!

ਆਉਂਦੀ ਕੁੜੀਏ , ਜਾਂਦੀ ਕੁੜੀਏ , ਚੱਕ ਲਿਆ ਬਾਜ਼ਾਰ ਵਿੱਚੋ ਫੀਤਾ,
ਨੀ ਲੱਡੂਆਂ ਨੂੰ ਜਿੰਦਾ ਲਾ ਲਿਆ , ਰੋਟੀ ਖਾ ਕੇ ਗੁਜਾਰਾ ਕੀਤਾ , ਪਾਣੀ ਪੀ ਕੇ ਗੁਜਾਰਾ ਕੀਤਾ ,
ਨੀ ਲੱਡੂਆਂ ਨੂੰ ਜਿੰਦਾ ਲਾ ਲਿਆ !!

ਕਿਵੇਂ ਲੱਗੀਆਂ ਬੋਲੀਆਂ ?

ਤੁਹਾਨੂੰ ਪੰਜਾਬੀ ਜਾਣਕਾਰੀ ਵੈਬਸਾਇਟ ਤੇ ਇਹ Punjabi Boliyan ਕਿਵੇਂ ਲੱਗੀਆਂ ਤੇ ਤੁਹਾਡੀ ਮਨਪਸੰਦ ਬੋਲੀ ਕਿਹੜੀ ਹੈ , ਸਾਨੂੰ ਆਪਣੇ ਕੁਮੈਂਟ ਕਰਕੇ ਜਰੂਰ ਦੱਸੋ। ਹੋਰ ਵੀ ਵੱਖੋ ਵੱਖਰੀ ਪੰਜਾਬੀ ਜਾਣਕਾਰੀ ਲ਼ਈ ਸਾਡੀ ਆਫੀਸ਼ੀਅਲ ਵੈਬਸਾਇਟ www.punjabijankari.com  ਤੇ ਵਿਜਟ ਕਰਦੇ ਰਹੋ।  ਧੰਨਵਾਦ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment