ਸਿੱਧੂ ਮੂਸੇਵਾਲਾ ਦੀ ਜੀਵਨੀ – Sidhu Moose Wala Biography In Punjabi Language

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਸਿੱਧੂ ਮੂਸੇਵਾਲਾ ਪੰਜਾਬ ਦਾ ਇੱਕ ਮਸ਼ਹੂਰ ਗਾਇਕ ਸੀ, ਜਿਸਨੇ ਸਿਰਫ 28 ਸਾਲ ਦੀ ਆਪਣੀ ਗੀਤਕਾਰੀ ਅਤੇ ਗਾਇਕੀ ਨਾਲ ਵਿਸ਼ਵ ਪੱਧਰ ਤੇ ਆਪਣਾ ਨਾਮ ਬਣਾਇਆ ਸੀ। ਸਿੱਧੂ ਮੂਸੇਵਾਲਾਦੇ ਕਰੋੜਾ ਨੌਜਵਾਨ ਮੁੰਡੇ-ਕੀੜਿਆਂ ਫ਼ੈਨ ਸਨ। ਇਕ ਆਮ ਕਿਸਾਨ ਪਰਿਵਾਰ ਵਿੱਚ ਜੰਮੇ ਸਿੱਧੂ ਮੂਸੇਵਾਲਾ ਨੂੰ ਛੋਟੀ ਉਮਰ ਵਿੱਚ ਇਨੀ ਪ੍ਰਸਿੱਧੀ ਮਿਲੀ , ਪਰ ਸ਼ਾਇਦ ਇਹੀ ਪ੍ਰਸਿੱਧੀ ਸਿੱਧੂ ਮੂਸੇਵਾਲਾ ਦੀ ਮੌਤ ਦਾ ਕਾਰਨ ਬਣ ਗਈ। 29 ਮਈ 2022 ਨੂੰ ਉਨ੍ਹਾਂ ਨੂੰ ਗੈਂਗਸਟਰਾਂ ਵੱਲੋ ਦਿਨ ਦਹਾੜੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਖਬਰ ਮਿਲਦੇ ਹੀ ਹਰ ਕੋਈ ਦੁਖੀ ਹੋ ਗਿਆ। ਬੱਚਿਆਂ ਤੋਂ  ਲੈ ਕੇ ਨੌਜਵਾਨਾਂ ਤੱਕ ਇਸ ਗੱਲ ਦਾ ਬਹੁਤ ਰੋਸ ਹੈ। ਸਿੱਧੂ ਮੂਸੇਵਾਲਾ ਦਾ ਬੇਬਸ ਪਿਤਾ ਆਪਣੇ ਜਵਾਨ ਪੁੱਤਰ ਦੀ ਬੇਹੱਦ ਭਾਵੁਕ ਤਸਵੀਰ ਆਪਣੇ ਦਿਲ ਨਾਲ ਲਗਾਈ ਇਨਸਾਫ ਦੀ ਗੁਹਾਰ ਮੰਗ ਰਿਹਾ ਹੈ। ਅੱਜ ਪੰਜਾਬੀ ਜਾਣਕਾਰੀ ਦੇ ਇਸ ਬਲੌਗ ਵਿੱਚ ਅਸੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਕੀਕੀ ਕਹਾਣੀ ਤੇ ਝਾਤ ਮਾਰਾਂਗੇ। ਤੁਸੀਂ Sidhu Moose Wala Biography In Punjabi ਵਿੱਚ ਪੂਰੀ ਜਰੂਰ ਪੜੋ।  

ਸਿੱਧੂ ਮੂਸੇਵਾਲਾ ਫੋਟੋ, ਸਿੱਧੂ ਮੂਸੇਵਾਲਾ pic, Sidhu Moose Wala Biography In Punjabi

ਸਿੱਧੂ ਮੂਸੇਵਾਲਾ ਜੀਵਨੀ – Sidhu Moose Wala Biography In Punjabi

ਪੂਰਾ ਨਾਮਸ਼ੁਭਦੀਪ ਸਿੰਘ ਸਿੱਧੂ
ਨਿੱਕ ਨਾਮਗੁੱਗੂ
ਜਨਮ ਤਾਰੀਖ11 ਜੂਨ 1993
ਜਨਮ ਸਥਾਨਪਿੰਡ ਮੂਸੇਵਾਲਾ, ਪੰਜਾਬ
ਮੌਤ ਦੀ ਮਿਤੀ29 ਮਈ 2022
ਸਿੱਖਿਆਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਗਰੀ
ਪੇਸ਼ਾਗਾਇਕ, ਮਾਡਲ, ਗੀਤਕਾਰ
ਵਿਆਹਅਣਵਿਆਹਿਆ
ਨਾਗਰਿਕਤਾਭਾਰਤੀ
ਧਰਮਸਿੱਖ
ਜਾਤਜੱਟ
ਉਚਾਈ6 ਫੁੱਟ 1 ਇੰਚ
ਭਾਰ85 ਕਿਲੋਗ੍ਰਾਮ
ਅੱਖ ਦਾ ਰੰਗਕਾਲਾ
ਵਾਲਾਂ ਦਾ ਰੰਗਕਾਲਾ
ਸਿੱਧੂ ਮੂਸੇਵਾਲਾ ਦਾ ਪੂਰਾ ਨਾਮ ਸ਼ੁਭਦੀਪ ਸਿੰਘ ਸਿੱਧੂ ਹੈ। ਸਿੱਧੂ ਮੂਸੇ ਵਾਲੇ ਦਾ ਜਨਮ 11 ਜੂਨ 1993 ਨੂੰ ਪੰਜਾਬ ਦੇ ਜ਼ਿਲ੍ਹੇ ਮਾਨਸਾ ਵਿੱਚ ਪੈਂਦੇ ਪਿੰਡ ਮੂਸਾ ਵਿੱਚ ਹੋਇਆ ਸੀ। ਉਸ ਦਾ ਪਿਤਾ ਦਾ ਨਾਮ ਬਲਕੌਰ ਸਿੰਘ ਸੀ ਅਤੇ ਮਾਤਾ ਦਾ ਨਾਮ ਚਰਨ ਕੌਰ ਹੈ। ਸਿੱਧੂ ਮੂਸੇਵਾਲਾ ਦਾ ਪਰਿਵਾਰ ਸਿੱਖ ਧਰਮ ਨਾਲ ਸਬੰਧ ਰੱਖਦਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਫ਼ੌਜ ਦੀ ਨੌਕਰੀ ਕਰਦਾ ਸੀ। ਉਸ ਦੀ ਮਾਤਾ ਦਾ ਨਾਂ ਚਰਨ ਕੌਰ ਹੈ।
ਇਸ ਲੇਖ਼ ਵਿਚ:

ਸਿੱਧੂ ਮੂਸੇਵਾਲਾ ਦੀ ਪੜਾਈ

ਸਿੱਧੂ ਮੂਸੇ ਵਾਲੇ ਨੇ ਆਪਣੀ ਸਕੂਲੀ ਪੜ੍ਹਾਈ ਸਰਦਾਰ ਚੇਤਨ ਸਿੰਘ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਨਸਾ ਤੋਂ ਪੂਰੀ ਕੀਤੀ। ਉਸ ਤੋਂ ਬਾਅਦ ਫਿਰ ਉਸਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ। ਅੱਗੇ ਦੀ ਪੜਾਈ ਲਈ ਸਿੱਧੂ ਮੂਸੇਵਾਲਾ ਕੈਨੇਡਾ ਨੂੰ ਰਵਾਨਾ ਹੋ ਗਏ ਸਨ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗਾਇਕੀ ਕੈਰੀਅਰ ਦੀ ਸ਼ੁਰੂਆਤ

ਮੂਸੇ ਵਾਲਾ ਆਪਣੀ ਜ਼ਿੰਦਗੀ ਵਿਚ ਅਮਰੀਕੀ ਰੈਪਰ ਟੂਪੈਕ ਸ਼ਕੂਰ ਤੋਂ ਪ੍ਰਭਾਵਿਤ ਸਨ ਤੇ ਟੂਪੈਕ ਸ਼ਕੂਰ ਦੇ ਰੈਪ ਸੁਣਦੇ ਸੀ। ਕਾਲਜ ਵਿਚ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਸੀ, ਸਿੱਧੂ ਮੂਸੇਵਾਲਾ ਚਹੁੰਦਾ ਸੀ ਕਿ ਹੁਣ ਉਹ ਅੱਗੇ ਵਧੇ ਤੇ ਕਿਸੇ ਮਿਉਜਕ ਕੰਪਨੀ ਵਿੱਚ ਗਾਵੇ , ਇਸ ਦੇ ਲਈ ਉਸ ਨੇ ਕਾਫੀ ਕੋਸ਼ਿਸ਼ ਵੀ ਕੀਤੀ, ਬਹੁਤ ਰਾਈਟਰਾਂ ਨੇ ਸਾਫ ਇਨਕਾਰ ਕਰ ਦਿੱਤਾ ਤੇ ਕੁੱਝ ਨੇ ਪੈਸਿਆਂ ਦੀ ਡਿਮਾਂਡ ਬਹੁਤ ਕੀਤੀ। ਕੁਝ ਸਮੇਂ ਬਾਅਦ, ਇੱਕ ਵੱਡੇ ਗੀਤਕਾਰ ਦਾ ਫੋਨ ਆਇਆ ਕਿ ਉਹ ਆਕੇ ਗੀਤ ਲੈ ਜਾਵੇ। ਇਸ ਫੋਨ ਨੇ  ਸਿੱਧੂ ਮੂਸੇਵਾਲਾ ਨੂੰ ਇੰਨਾ ਖੁਸ਼ ਕਰ ਦਿੱਤਾ ਕਿ ਉਹ ਪੂਰੀ ਰਾਤ ਸੌਂ ਨਹੀਂ ਸਕੇ। ਅਗਲੇ ਦਿਨ ਉਹ ਚਲਾ ਜਾਂਦਾ ਹੈ ਪਰ ਉਹ ਗੀਤਕਾਰ ਉਸਦਾ ਫੋਨ ਨਹੀਂ ਚੱਕਦਾ , ਪਰ ਸਿੱਧੂ ਮੂਸੇਵਾਲਾ ਬਹੁਤ ਉਮੀਦਾਂ ਨਾਲ ਪਹੁੰਚਿਆ ਸੀ , ਉੱਧਰੋ ਬਾਰਿਸ਼ ਵੀ ਬਹੁਤ ਹੋ ਰਹੀ ਸੀ ਤੇ ਸਿੱਧੂ ਪਹਿਲਾ ਹੀ ਬੜੀ ਮੁਸ਼ਕਿਲ ਨਾਲ ਆਇਆ ਸੀ। ਇਸ ਘਟਨਾ ਨੇ ਸਿੱਧੂ ਮੂਸੇਵਾਲਾ ਦਾ ਦਿਲ ਤੋੜ ਦਿੱਤਾ ਅਤੇ ਉਸਦੇ ਅੱਖਾਂ ਵਿੱਚ ਹੰਜੂ ਆ ਗਏ। ਫਿਰ ਸਿੱਧੂ ਮੂਸੇਵਾਲਾ ਨੇ ਫੈਸਲਾ ਕੀਤਾ ਕਿ ਉਹ ਆਪਣੇ ਗੀਤ ਖੁਦ ਲਿਖਣਗੇ ਅਤੇ ਗਾਉਣਗੇ। ਉਸ ਤੋਂ ਬਾਅਦ ਸਿੱਧੂ ਨੇ ਕਦੇ ਕਿਸੇ ਗੀਤਕਾਰ ਦੇ ਗੀਤ ਨਹੀਂ ਗਾਏ। ਆਪਣੇ ਗੀਤ ਖੁਦ ਲਿਖੇ ਅਤੇ ਗਾਏ ਵੀ।

ਸਿੱਧੂ ਮੂਸੇਵਾਲਾ ਦੀ ਗੀਤਕਾਰੀ ਤੇ ਗਾਇਕੀ ਦਾ ਸਫ਼ਰ

ਸਾਲ 2016 ਤੋਂ ਮੂਸੇਵਾਲਾ ਨੇ ਗੀਤਕਾਰੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸਨੇ ਆਪਣਾ ਪਹਿਲਾ ਗੀਤ “ਲਾਇਸੈਂਸ” ਲਿਖਿਆ। ਜਿਸ ਨੂੰ ਪੰਜਾਬੀ ਮਸ਼ਹੂਰ ਗਾਇਕ ਨਿੰਜਾ ਨੇ ਗਾਇਆ ਸੀ। ਲੋਕਾਂ ਨੇ ਗੀਤ ਨੂੰ ਬਹੁਤ ਪਸੰਦ ਕੀਤਾ। ਇਸ ਤੋਂ ਬਾਅਦ, ਉਸਨੇ ਦੀਪ ਜੰਡੂ, ਐਲੀ ਮਾਂਗਟ ਅਤੇ ਕਰਨ ਔਜਲਾ ਨਾਲ ਮਿਲ ਕੇ ਆਪਣੇ ਕੈਰੀਅਰ ਨੂੰ ਅੱਗੇ ਵਧਾਇਆ। 2017 ਵਿੱਚ, ਸਿੱਧੂ ਮੂਸੇਵਾਲਾਨੇ ਪੰਜਾਬੀ ਗੀਤ “ਜੀ ਵੈਗਨ” G. Wagon ਨਾਲ ਆਪਣੀ ਗਾਇਕੀ ਦੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸੇ ਸਾਲ ਹੀ ਉਸ ਨੇ ਸੋ ਹਾਈ ਗੀਤ ਨੂੰ ਆਪਣੀ ਬਿਹਤਰੀਨ ਆਵਾਜ਼ ਦਿੱਤੀ। ਦੋਵੇਂ ਗੀਤ ਲੋਕਾਂ ਵੱਲੋਂ ਕਾਫੀ ਪਸੰਦ ਕੀਤੇ ਗਏ ਅਤੇ ਬਹੁਤ ਹਿੱਟ ਹੋਏ। ਇਸ ਤੋਂ ਬਾਅਦ ਸਿੱਧੂ ਨੇ ‘ਰੇਂਜ ਰੋਵਰ’, ‘ਦੁਨੀਆ’, ‘ਡਾਰਕ ਲਵ’, ‘ਟੋਚਨ’ ਅਤੇ ‘ਇਟਸ ਆਲ ਅਬਾਊਟ ਯੂ’ ਗਾਏ। ਲੋਕਾਂ ਨੇ ਇਨ੍ਹਾਂ ਨੂੰ ਕਾਫੀ ਪਸੰਦ ਵੀ ਕੀਤਾ।

ਸਾਲ 2020 ਵਿੱਚ, ਦਿ ਗਾਰਡੀਅਨ ਦੁਆਰਾ ਸਿੱਧੂ ਦਾ ਨਾਮ 50 ਨਵੇਂ ਕਲਾਕਾਰਾਂ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ ਆਪਣੀ ਪ੍ਰੋਡਕਸ਼ਨ ਕੰਪਨੀ ਜੱਟ ਲਾਈਫ ਸਟੂਡੀਓ ਦੁਆਰਾ ਬਣਾਈ ਫਿਲਮ “ਯੈੱਸ ਆਈ ਐਮ ਸਟੂਡੈਂਟ” Yes i am student ” ਨਾਲ ਪੰਜਾਬੀ ਸਿਨੇਮਾ ਵਿੱਚ ਡੈਬਿਊ ਕੀਤਾ। ਉਹ 2019 ਵਿੱਚ “ਤੇਰੀ ਮੇਰੀ ਜੋੜੀ ਅਤੇ 2020 ਵਿੱਚ ਗੁਣਾਹ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ । ਉਸ ਤੋਂ ਬਾਅਦ ਮੂਸਾ ਜੱਟ, ਅਤੇ ਜੱਟਾਂ ਦਾ ਮੁੰਡਾ ਗਾਓਂਨ ਲੱਗਾ  ਵਰਗੀਆਂ ਪੰਜਾਬੀ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਨਾਲ ਨਜ਼ਰ ਆ ਚੁੱਕਾ ਹੈ।

ਸਿੱਧੂ ਮੂਸੇਵਾਲਾ ਦਾ ਰਿਲੇਸ਼ਨਸ਼ਿਪ – ਸਿੱਧੂ ਮੂਸੇਵਾਲਾ Wife

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਵਿਆਹ ਤੋਂ ਕੁੱਝ ਟਾਇਮ ਪਹਿਲਾ ਹੀ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿਤਾ ਗਿਆ। ਸਿੱਧੂ ਮੂਸੇਵਾਲਾ ਦੀ ਮੰਗੇਤਰ ਦਾ ਨਾਮ ਅਮਨਦੀਪ ਕੌਰ ਸੀ। ਅਮਨਦੀਪ ਕੌਰ ਸੰਗਰੂਰ ਦੇ ਪਿੰਡ ਸੰਘਰੇੜੀ ਦੀ ਰਹਿਣ ਵਾਲੀ ਸੀ । ਉਹ ਅਕਾਲੀ ਦਲ ਦੇ ਸੀਨੀਅਰ ਆਗੂ ਦੀ ਭਤੀਜੀ ਸੀ ।

ਸਿੱਧੂ ਮੂਸੇਵਾਲਾ ਵਾਲਾ ਦਾ 5911 ਟ੍ਰੈਕਟਰ – Sidhu Moose Wala 5911

ਸਿੱਧੂ ਮੂਸੇਵਾਲਾ ਵਾਲਾ ਨੂੰ ਆਪਣੇ 5911 ਟ੍ਰੈਕਟਰ ਨਾਲ ਬਹੁਤ ਪਿਆਰ ਸੀ।  ਸਿੱਧੂ ਦੇ ਗੀਤਾਂ ਵਿੱਚ ਹਮੇਸ਼ਾ 5911 ਦੇਖਣ ਨੂੰ ਮਿਲਦਾ ਹੈ। ਸਿੱਧੂ ਇਸ ਟਰੈਕਟਰ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਸਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਵਾਲੇ ਉਸਦੀ ਲਾਸ਼ ਨੂੰ ਇਸ ਟ੍ਰੈਕਟਰ  ‘ਤੇ ਸਸਕਾਰ ਲਈ ਲੈ ਗਏ। ਹੁਣ ਵੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਕਸਰ ਆਪਣੇ ਪੁੱਤਰ ਨੂੰ ਯਾਦ ਕਰਕੇ ਆਪਣੇ ਖੇਤਾਂ ਵਿੱਚ ਆਪਣਾ 5911 ਟਰੈਕਟਰ ਚਲਾਉਂਦੇ ਹਨ। ਇਸੇ ਦੌਰਾਨ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਟਰੈਕਟਰ ਪੰਜਾਬ ਵਿੱਚ ਕਾਫੀ ਮਸ਼ਹੂਰ ਹੋ ਗਏ ਹਨ ।

ਸਿੱਧੂ ਮੂਸੇਵਾਲਾ Same Beef ਗੀਤ

ਸਿੱਧੂ ਮੂਸੇਵਾਲਾ ਅਤੇ ਰੈਪਰ ਬੋਹੇਮੀਆਂ ਦਾ ਸੇਮ ਬੀਫ ਗਾਣੇ ਨੂੰ ਵੀ ਬਹੁਤ ਪਸੰਦ ਕੀਤਾ ਗਿਆ , ਇਸ ਗੀਤ ਤੇ ਵਿਵਾਦ ਬਹੁਤ ਹੋਇਆ। ਇਸ ਗੀਤ ਵਿਰੁੱਧ ਜੇ ਹਿੰਦ ਵੱਲੋ ਸਕਾਇਤ ਕੀਤੀ ਗਈ , ਜਿਸ ਕਾਰਨ ਇਸ ਗੀਤ ਨੂੰ ਯੂਟਿਊਬ ਤੋਂ ਡਲੀਟ ਕਰ ਦਿੱਤਾ ਗਿਆ ਸੀ।

ਸਿੱਧੂ ਮੂਸੇ ਵਾਲਾ The last Ride

ਸਿੱਧੂ ਮੂਸੇਵਾਲਾ ਨੇ ਵੇਜਰ ਰੈਪਰ ਦੇ ਨਾਲ ਮਿਲ ਕੇ, 15 ਮਈ 2022 ਨੂੰ ਪੰਜਾਬੀ ਗੀਤ “ਓਹ ਚੌਬਰ ਦੇ ਚਿਹਰੇ ਉਤੇ ਨੂਰ ਦੱਸਦਾ ਨੀ, ਉਹਦਾ ਉਠਉਗਾ ਜਵਾਨੀ ਚ ਜਾਣਜਾ ਮਿੱਠੀਏ” ਰਿਲੀਜ਼ ਕੀਤਾ। ਇਹ ਸਿੱਧੂ ਦਾ ਅਖ਼ੀਰਲਾ ਗੀਤ ਸੀ ਜਿਸਦਾ ਨਾਲ the last ride ਸੀ।

ਸਿੱਧੂ ਮੂਸੇਵਾਲਾ ਦੀ ਪਸੰਦ

ਖਾਣਾ ਮੱਖਣ ਚਿਕਨ, ਰਾਜਮਾ
ਗਾਇਕ ਕੁਲਦੀਪ ਮਾਣਕ, ਬੱਬੂ ਮਾਨ, ਲਾਭ ਹੀਰਾ
ਅਦਾਕਾਰ ਦਿਲਜੀਤ ਦੋਸਾਂਝ
ਖੇਡ      ਫੁੱਟਬਾਲ
ਸ਼ੌਕ ਇੰਸਟਰੂਮੈਂਟਲ ਸੰਗੀਤ ਵਜਾਉਣਾ, ਗੱਡੀ ਚਲਾਉਣਾ ਅਤੇ ਖਰੀਦਦਾਰੀ ਕਰਨਾ
ਬ੍ਰਾਂਡਸ ਲੁਈਸ ਵਿਟਨ ਅਤੇ ਅਰਮਾਨੀ
ਰੰਗ ਕਾਲਾ, ਲਾਲ ਅਤੇ ਨੀਲਾ
ਕਾਰ ਰੇਂਜ ਰੋਵਰ

ਸਿੱਧੂ ਮੂਸੇਵਾਲਾ ਦੀਆਂ ਐਲਬਮਾਂ

ਸਿੱਧੂ ਮੂਸੇ ਵਾਲਾ ਦੀਆਂ ਗਈਆਂ ਐਲਬਮਾਂ ਦੀ ਹੇਠਾਂ ਲਿਖੀਆਂ ਹਨ।

ਪੀਬੀਐਕਸ 1  (2018)

ਸਨਿੱਚਸ ਗੈੱਟ ਸਨਿੱਚਸ (2020)

ਮੂਸਟੇਪ (2021)

ਸਿੱਧੂ ਮੂਸੇਵਾਲਾ ਦੇ ਹਿੱਟ ਗੀਤ

ਕਾਨਪੁਰੀ ਅਸਲਾ  (Kanpuri asla)

ਵਾਰਨਿੰਗ ਸ਼ੋਟਸ (Warning shots)

ਡਾਲਰ  (Doller)

ਜੱਟ ਦਾ ਮੁਕਾਬਲਾ (Jatt da Mukabla)

ਟੋਚਨ (Tochan)

ਜਸਟ ਲਿਸਨ  (just listen)

ਉੱਚੀਆਂ ਗੱਲਾਂ (Unchiyaan Gallan)

ਸਿੱਧੂ ਮੂਸੇਵਾਲਾ 295 ਗੀਤ

ਸਿੱਧੂ ਮੂਸੇਵਾਲਾ ਦਾ 295 ਗੀਤ ਦੀ ਯੂਟਿਉਬ ਤੇ ਬਹੁਤ ਪ੍ਰਸਿੱਧ ਹੋਇਆ ਹੈ। ਇਹ ਗੀਤ ਬਿਲਬੋਰਡ ਗਲੋਬਲ 200 ਚਾਰਟ ਵਿੱਚ ਆ ਚੁੱਕਿਆ ਹੈ । ਯੂਟਿਊਬ `ਤੇ ਇਸ ਗੀਤ ਨੂੰ 20 ਕਰੋੜ ਤੋਂ ਵੀ ਜ਼ਿਆਦਾ ਵਾਰੀ ਦੇਖਿਆ ਜਾ ਚੁੱਕਿਆ ਹੈ। ਅਮਰੀਕਨ ਪੌਪ ਸਿੰਗਰ ਡ੍ਰੇਕ ਨੇ ਵੀ ਆਪਣੇ ਲਾਈਵ ਸ਼ੋਅ ਵਿੱਚ ਸਿੱਧੂ ਮੂਸੇਵਾਲਾ ਦਾ ਗੀਤ 295 ਚਲਾਇਆ ਸੀ।

ਸਿੱਧੂ ਮੂਸੇਵਾਲਾ 295 ਗੀਤ ਦੇ ਬੋਲ

ਦੱਸ ਪੁੱਤ ਤੇਰਾ ਹੈਡ ਡਾਊਨ ਕਾਸਤੋ

ਚੰਗਾ ਭਲਾ ਹੱਸਦਾ ਸੀ ਮੌਨ ਕਾਸਤੋ

ਆ ਜਿਹੜੇ ਦਰਵਾਜੇ ਵਿਚ ਬੋਰਡ ਚੱਕੀ ਖੜੇ ਆ

ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸਤੋ

ਕੁੱਝ ਐਥੇ ਚਾਂਦੀ ਚਮਕੌਂਨਾ ਚੌਂਦੇ ਨੇ

ਕੁੱਝ ਤੈਨੂ ਫੜ ਥੱਲੇ ਲੌਣਾ ਚੌਂਦੇ ਨੇ

ਕੁਛ ਕੁ ਨੇ ਆਏ ਐਥੇ ਭੁੱਖੇ ਫੇਮ ਦੇ

ਨਾਮ ਲੈ ਕੇ ਤੇਰਾ ਅੱਗੇ ਔਣੇ ਚੌਂਦੇ ਨੇ

ਮੁਸੀਬਤ ਤਾਂ ਮਰਦਾ ਤੇ ਪੈਂਦੀ ਰਿਹੰਦੀ ਏ

ਦਬੀ ਨਾ ਤੂੰ ਦੁਨੀਆਂ ਸਵਾਦ ਲੈਂਦੀ ਏ

ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ

ਐਥੇ ਬਦ੍ਨਾਮੀ ਹਾਈ ਰੇਟ ਮਿਲੂਗੀ

ਨਿਤ ਕੰਟਰਵਰਸੀ ਕਰੇਟ ਮਿਲੂਗੀ

ਧਰ੍ਮਾ ਦੇ ਨਾਮ ਤੇ ਡਿਬੇਟ ਮਿਲੂਗੀ

ਸੱਚ ਬੋਲੇਗਾ ਤਾਂ ਮਿਲੂ 295

ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ

ਨਿਤ ਕੰਟਰਵਰਸੀ ਕਰੇਟ  ਮਿਲੂਗੀ

ਧਰਮਾ ਦੇ ਨਾਮ ਤੇ ਡਿਬੇਟ ਮਿਲੂਗੀ

ਸੱਚ ਬੋਲੇਗਾ ਤਾਂ ਮਿਲੂ 295

ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ

ਅੱਜ ਕਈ ਬਚੌਣ ਸੱਭਿਆਚਾਰ ਜੁੱਟ ਕੇ

ਜਣਾ ਖਣਾ ਦਿੰਦਾ ਏ ਵਿਚਾਰ ਉਠ ਕੇ

ਇੰਝ ਲੱਗੇ ਰੱਬ ਜਿਵੇ ਈਂ ਹੱਥ ਖੜ੍ਹੇ ਕਰ ਗਿਆ

ਪੜ੍ਹਾ ਜਦੋਂ ਸੁਬਹ ਅਖਬਾਰ ਉਠ ਕੇ

ਚੁਪ ਰਹੀ ਓ ਪੁੱਤਰਾਂ ਨੀ ਭੇਦ ਖੋਲੀ ਦੇ

ਲੀਡਰ ਨੇ ਐਥੇ ਹਕ਼ਦਾਰ ਗੋਲੀ ਦੇ

ਹੋ ਜਿੰਨਾ ਦੇ ਜਵਾਕਾਂ ਦੇ ਨਾ ਜਾਨ ਤੇ ਸਟੀਵ ਆ

ਰਖੇ ਬਣੇ ਫਿਰਦੇ ਓ ਮਾਂ ਬੋਲੀ ਦੇ

ਓ ਝੂਠ ਮੈਨੂ ਐਥੋਂ ਦੇ ਫੈਕਟ ਏ ਵੀ ਨੇ

ਚੋਰ ਬੰਦੇ ਐਥੋ ਦੇ ਸਮਾਜ ਸੇਵੀ ਨੇ

ਸੱਚ ਵਾਲਾ ਬਾਣਾ ਪਾ ਜੋ ਲੋਕ ਲੁੱਟ ਦੇ

ਸਜ਼ਾ ਇੰਨਾ ਨੂੰ ਵੀ ਛੇਤੀ ਮੇਟ ਮਿਲੂਗੀ

ਨਿਤ ਕੰਟਰਵਰਸੀ ਕਰੇਟ  ਮਿਲੂਗੀ

ਧਰਮਾ ਦੇ ਨਾਮ ਤੇ ਡਿਬੇਟ ਮਿਲੂਗੀ

ਸੱਚ ਬੋਲੇਗਾ ਤਾਂ ਮਿਲੂ 295

ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ

ਓ ਲੋਕ ਵੱਡੇ ਮਾਰਦੇ ਆ ਭਰੇ ਰੁਖਾਂ ਤੇ

ਮਿੰਟਾ ਵਿਚ ਪਹੁੰਚ ਜਾਂਦੇ ਮਾਵਾਂ ਕੂਖਾ ਤੇ

ਕੌਣ ਕੁੱਤਾ ਕੋਣ ਦੱਲਾ ਕੰਜਰ ਏ ਕੌਣ

ਐਥੇ ਸਰਟੀਫਿਕੇਟ ਦੇਣ Facebook ਤੇ

ਲੀਡਰ ਬ੍ਰਾਊਨ ਦੇ ਗਿਆ ਆਟਾ ਇੰਨਾ ਨੂੰ

ਵੋਟ ਆਂ ਲੈ ਕੇ ਮਾਰਦੇ ਛਪਾਟਾ ਏਨਾ ਨੂੰ

ਪਤਾ ਨਹੀ ਜ਼ਮੀਰ ਉਦੋਂ ਕਿੱਥੇ ਹੁੰਦੀ ਏ

ਸਾਲੇ ਬੋਲਦੇ ਨੀ ਸ਼ਰਮ ਦਾ ਘਾਟਾ ਏਨਾ ਨੂੰ

ਡਿਗਦੇ ਨੂ ਦੇਣ ਲੋਕ ਟਾਲੀ ਰਖਤੇ

ਓ ਕਢਦੇ ਕਿ ਗਾਲਾ ਐਥੇ ਦਾੜੀ ਰੱਖ ਕੇ

ਓ ਤੇਰੀ ਅੱਤੇ ਓਹਦੀ ਮਾਂ ਚ ਫਰ੍ਕ ਏ ਕਿ

ਅਕਲ ਇਹ੍ਨਾ ਨੂ ਥੋਡੀ ਲੇਟ ਮਿਲੂਗੀ

ਨਿਤ ਕੰਟਰਵਰਸੀ ਕਰੇਟ  ਮਿਲੂਗੀ

ਧਰਮਾ ਦੇ ਨਾਮ ਤੇ ਡਿਬੇਟ ਮਿਲੂਗੀ

ਸੱਚ ਬੋਲੇਗਾ ਤਾਂ ਮਿਲੂ 295

ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ

ਤੂ ਹੁਣ ਤੱਕ ਅੱਗੇ ਤੇਰੇ ਦਮ ਕਰਕੇ

ਐਥੇ ਫੋਟੋ ਨੀ ਖਿਚੌਂਦਾ ਕੋਈ ਚੱਮ ਕਰਕੇ

ਕੌਣ ਕਿੰਨਾ ਰੱਬ ਚ ਯਕੀਨ ਰਖਦਾ

ਲੋਕ ਕਰਦੇ ਏ ਜੱਜ ਓਹਦੇ ਕੰਮ ਕਰਕੇ

ਤੂੰ ਝੁਕੇਗਾ ਜ਼ਰੂਰ ਹੋਇਆ ਕੋੱਡਾ ਤਾਂ ਨਹੀ

ਪੱਗ ਤੇਰੇ ਸਿਰ ਤੇ ਤੂੰ ਰੋਡਾ ਤਾਂ ਨਹੀ

ਇਕ ਗੱਲ ਪੁੱਛ ਇਹਨਾਂ ਠੇਕੇਦਾਰਾਂ ਨੂੰ

ਸਾਡਾ ਵੀ ਏ ਪੰਥ ਕੱਲਾ ਤੁਹਾਡਾ ਤਾਂ ਨੀ

ਓ ਗੰਦੀਆਂ ਸਿਆਸਤਾਂ ਨੂੰ ਦਿਲੋਂ ਕੱਢ ਦੋ

ਹੋ ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦੋ

ਹੋ ਕਿਸੇ ਬੱਚੇ ਸਿਰ ਨਹੀਓ ਕੇਸ ਲੱਭਣੇ

ਛੇਤੀ ਐਸੀ ਤੈਨੂੰ ਐਸੀ ਡੇਟ ਮਿਲੂਗੀ

ਨਿਤ ਕੰਟਰਵਰਸੀ ਕਰੇਟ  ਮਿਲੂਗੀ

ਧਰਮਾ ਦੇ ਨਾਮ ਤੇ ਡਿਬੇਟ ਮਿਲੂਗੀ

ਸੱਚ ਬੋਲੇਗਾ ਤਾਂ ਮਿਲੂ 295

ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ

ਮੀਡਿਆ ਕਈ ਬੰਨ ਬੈਠੇ ਅੱਜ ਦੇ ਗਵਾਰ

ਇੱਕੋ ਝੂਠ ਬੋਲਦੇ ਆ ਓ ਵੀ ਬਾਰ ਬਾਰ

ਬੈਠ ਕੇ ਜਨਾਨੀਆਂ ਨਾਲ ਕਰਦੇ ਆ ਚੁਗਲੀਆ

ਤੇ ਸ਼ੋਅ ਦਾ ਨਾਮ ਰਖਦੇ ਆ ਚੱਜ ਦਾ ਵਿਚਾਰ

ਸ਼ਾਮ ਤੇ ਸਵੇਰੇ ਭਾਲਦੇ ਵਿਵਾਦ ਨੇ

ਐਵੇ  ਤੇਰੇ ਨਾਲ ਕਰਦੇ ਫਸਾਦ ਨੇ

24 ਘੰਟੇ ਨਾਲੇ ਨਿੱਦ ਦੇ ਪ੍ਰਾਹੁਣੇ ਨੂੰ

ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ

ਭਾਵੇ ਔਖੀ ਹੋਈ ਏ ਕ੍ਰਾਊਡ ਤੇਰੇ ਤੇ

ਬੋਲਦੇ ਨੇ ਐਵੇ ਸਾਲੇ ਲਾਉਡ ਤੇਰੇ ਤੇ

ਪਰ ਇਕ ਗੱਲ ਰੱਖੀ ਮੇਰੀ ਯਾਦ ਪੁੱਤਰਾ

ਆਹਾ ਬਾਪੂ ਤੇਰਾ ਬੜਾ ਆ ਪ੍ਰਾਉਡ ਤੇਰੇ ਤੇ

ਤੂੰ ਦੱਬ ਗਿਆ ਦੁਨੀਆਂ ਨੇ ਵਿਚ ਪਾਲਿਆ

ਉਠ ਪੁੱਤ ਝੋਟੇਆ ਓਏ ਮੂਸੇ ਵਾਲੇ ਆ

ਜੇ ਐਵੇ ਈਂ ਰਿਹਾ ਗੀਤਾਂ ਵਿਚ ਸਚ ਬੋਲਦਾ

ਔਣ ਵਾਲੀ ਪੀੜੀ ਐਜੂਕੇਟ ਮਿਲੂਗੀ

ਨਿਤ ਕੰਟਰਵਰਸੀ ਕਰੇਟ  ਮਿਲੂਗੀ

ਧਰਮਾ ਦੇ ਨਾਮ ਤੇ ਡਿਬੇਟ ਮਿਲੂਗੀ

ਸੱਚ ਬੋਲੇਗਾ ਤਾਂ ਮਿਲੂ 295

ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ

ਸਿੱਧੂ ਮੂਸੇ ਵਾਲਾ ਦੀਆਂ ਫ਼ਿਲਮਾਂ

ਤੇਰੀ ਮੇਰੀ ਜੋੜੀ  

ਮੂਸਾ ਜੱਟ

ਯੈੱਸ ਆਈ ਐੱਮ ਸਟੂਡੈਂਟ  ਜੱਸ ਗਿੱਲ        

ਜੱਟਾਂ ਦਾ ਮੁੰਡਾ ਗਾਉਣ ਲੱਗਿਆ

ਸਿੱਧੂ ਮੂਸੇਵਾਲੇ ਦਾ ਰਾਜਨੀਤਿਕ ਕੈਰੀਅਰ

ਸੱਬ ਤੋਂ ਪਹਿਲਾ ਸਿੱਧੂ ਮੂਸੇਵਾਲੇ ਨੇ ਆਪਣੀ ਮਾਤਾ ਚਰਨ ਕੌਰ ਨੂੰ ਸਰਪੰਚੀ ਦੀਆਂ ਵੋਟਾਂ ਲਈ ਖੜੇ ਕੀਤਾ ਅਤੇ ਪੂਰਾ ਖੁੱਲ ਕੇ ਪ੍ਰਚਾਰ ਕੀਤਾ। ਦਸੰਬਰ 2018 ਵਿੱਚ ਉਸ ਦੀ ਮਾਤਾ ਨੇ ਮੂਸਾ ਪਿੰਡ ਤੋਂ ਸਰਪੰਚ ਚੋਣ ਜਿੱਤ ਲ਼ਈ । ਸਿੱਧੂ ਮੂਸੇਵਾਲਾ ਰਾਜਨੀਤੀ ਵਿੱਚ ਕਾਮਯਾਬ ਹੋ ਕੇ ਆਪਣੇ ਪਿੰਡ ਅਤੇ ਸੂਬੇ ਦਾ ਸੁਧਾਰ ਕਰਨਾ ਚਹੁੰਦਾ ਸੀ। ਇਸ ਕਰਕੇ ਦਸੰਬਰ 2021 ਨੂੰ, ਸਿੱਧੂ ਮੂਸੇਵਾਲਾਪੰਜਾਬ ਵਿਧਾਨ ਸਭਾ ਚੋਣ ਲੜਨ ਲਈ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਪਰ ਮਾਨਸਾ ਹਲਕੇ ਤੋਂ ਮੂਸੇਵਾਲਾਆਮ ਆਦਮੀ ਪਾਰਟੀ ਦੇ ਵਿਜੇ ਸਿੰਗਲਾ ਤੋਂ ਵੋਟਾਂ ਵਿੱਚ ਹਾਰ ਗਿਆ। 11 ਅਪ੍ਰੈਲ 2022 ਨੂੰ,ਸਿੱਧੂ ਮੂਸੇ ਵਾਲੇ ਨੇ “ਸਕੇਪਗੋਟ” ਗੀਤ ਰਿਲੀਜ਼ ਕੀਤਾ, ਜਿਸ ਵਿੱਚ ਉਸਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਅਸਫਲਤਾ ਦੇ ਜਿੰਮੇਵਾਰ ਲੋਕਾਂ ਬਾਰੇ ਇਸ਼ਾਰਾ ਕੀਤਾ ਸੀ।

ਸਿੱਧੂ ਮੂਸੇਵਾਲਾ ਦੀ ਆਮਦਨ

ਸਿੱਧੂ ਮੂਸੇਵਾਲਾ ਦੀ ਆਮਦਨ ਦਾ ਲਾਇਵ ਸ਼ੋਅ ਹੀ ਸੀ। ਭਾਰਤ ਵਿੱਚ ਨਾਈਟ ਕਲੱਬ ਸ਼ੋਅ ਲਈ ਸਿੱਧੂ 15 ਤੋਂ 20 ਲੱਖ ਰੁਪਏ ਲੈਂਦਾ ਸੀ। ਜਿਆਦਾਤਰ ਸ਼ੋਅ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਹੋਣ ਵਾਲੇ ਵਿਦੇਸ਼ਾ ਤੋਂ ਆਮਦਨ ਸਭ ਤੋਂ ਵੱਡਾ ਸਰੋਤ ਸੀ। ਸਿੱਧੂ ਮੂਸੇਵਾਲਾ ਦੀਆਂ ਵੀਡੀਓ ‘ਤੇ ਲੱਗਭਗ ਵਿਊਜ਼ 100 ਮਿਲੀਅਨ ਹਨ।  ਇਸ ਲਈ ਉਸ ਦੇ ਯੂਟਿਊਬ ਚੈਨਲ ਤੋਂ ਆਮਦਨ ਲਗਭਗ 5- 7 ਲੱਖ ਆਮਦਨ ਮਹੀਨਾ ਸੀ। ਜੇਕਰ ਕੁੱਲ ਆਮਦਨ ਦੀ ਗੱਲ ਕੀਤੀ ਜਾਵੇ ਤਾਂ 100 ਕਰੋੜ ਤੋਂ ਜਿਆਦਾ ਸੀ।

ਸਿੱਧੂ ਮੂਸੇਵਾਲਾ ਦੀਆਂ ਕਾਰਾਂ 

ਪਹਿਲੇ ਨੰਬਰ ‘ਤੇ, ਸਿੱਧੂ ਕੋਲ ਤਿੰਨ ਲੈਂਡ ਰੋਵਰ ਰੇਂਜ ਰੋਵਰ ਸਪੋਰਟਸ ਕਾਰਾਂ ਹਨ, ਜਿਨ੍ਹਾਂ ਵਿੱਚੋਂ ਦੋ ਕਾਲੀਆਂ ਅਤੇ ਇੱਕ ਚਿੱਟੀ ਹੈ। ਇਨ੍ਹਾਂ ਕਾਰਾਂ ਦੀ ਕੀਮਤ ਕਰੀਬ 1.22 ਕਰੋੜ ਰੁਪਏ ਹੈ।ਸਿੱਧੂ ਕੋਲ ਇਸੂਜ਼ੂ ਡੀ-ਮੈਕਸ ਵੀ-ਕਰਾਸ ਜ਼ੈੱਡ ਹੈ।ਇਸ ਕਾਰ ਦੀ ਕੀਮਤ 21 ਲੱਖ ਰੁਪਏ ਦੇ ਕਰੀਬ ਹੈ। ਉਨ੍ਹਾਂ ਕੋਲ ‘ਹਮਰ ਐੱਚ2’ ਹੈ, ਜੋ ਕਿ ਇਕ ਵੱਡੀ ਹੈ SUV ਕਾਰ ਹੈ । ਜਿਸ ਦੀ ਕੀਮਤ 75 ਲੱਖ ਰੁਪਏ ਹੈ। ਇਸ ਤੋਂ ਇਲਾਵਾ ਟੋਇਟਾ ਫਾਰਚੂਨਰ ਟਾਪ ਵੇਰੀਐਂਟ ਕਾਰ ਹੈ ਜਿਸ ਦੀ ਕੀਮਤ ਕਰੀਬ 37 ਲੱਖ ਰੁਪਏ ਹੈ।

ਸਿੱਧੂ ਮੂਸੇ ਵਾਲਾ ਵਿਵਾਦ

ਸਿੱਧੂ ਮੂਸੇਵਾਲੇ ਦਾ ਕਰਨ ਔਜਲਾ ਗਾਇਕ ਨਾਲ ਵਿਵਾਦ ਬਹੁਤ ਚਰਚਾ ਵਿੱਚ ਰਿਹਾ ਹੈ। ਕਰਨ ਔਜਲਾ ਦੇ ਗਾਣਾ ਚੋਰੀ ਦਾ ਇਲਜ਼ਾਮ ਸਿੱਧੂ ਵੱਲੋ ਲਗਾਇਆ ਗਿਆ ਸੀ। ਦੋਨੋਂ ਸੋਸ਼ਲ ਮੀਡੀਆ, ਸ਼ੋਅ ਅਤੇ ਆਪਣੇ ਗੀਤਾਂ ਰਾਹੀਂ ਇੱਕ ਦੂਜੇ ਨੂੰ ਤਾਅਨੇ ਮਾਰਦੇ ਰਹਿੰਦੇ ਹਨ, ਜਿਸ ਕਾਰਨ ਦੋਵਾਂ ਗਾਇਕਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। 

4 ਮਈ 2020 ਨੂੰ ਸਿੱਧੂ ਮੂਸੇਵਾਲਾ ਦੀਆਂ ਦੋ ਵੀਡੀਓ ਸੋਸਲ ਮੀਡੀਆ ਤੇ ਵਾਇਰਲ ਹੋਈਆਂ ਸਨ, ਜਿਸ ਵਿੱਚ ਉਹ 5 ਪੁਲਿਸ ਵਾਲਿਆਂ ਨਾਲ AK-47 ਦੀ ਵਰਤੋਂ ਕਰਨ ਦੀ ਸਿਖਲਾਈ ਲੈ ਰਿਹਾ ਸੀ। ਇਸ ਵੀਡੀਓ ਤੋਂ ਬਾਅਦ ਉਕਤ ਪੁਲਿਸ ਵਾਲਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਮੂਸੇਵਾਲਾ ਖਿਲਾਫ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਕੇਸ ਵਿੱਚ ਜਮਾਨਤ ਮਿਲਣ ਤੋਂ ਬਾਅਦ ਸੰਜੂ ਫਿਲਮ ਦੇ ਰਿਲੀਜ਼ ਹੋਣ ‘ਤੇ ਮੂਸੇਵਾਲਾ ਨੇ ਆਪਣਾ ਗੀਤ ‘ਸੰਜੂ’ ਰਿਲੀਜ਼ ਕੀਤਾ ਸੀ, ਜਿਸ ‘ਚ ਉਸ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਉਸੇ ਤਰ੍ਹਾਂ ਬਿਆਨ ਕੀਤਾ ਸੀ ਜਿਵੇਂ ਸੰਜੇ ਦੱਤ ਨੂੰ ਫਿਲਮ ‘ਸੰਜੂ’ ‘ਚ ਦੱਸਿਆ ਗਿਆ ਹੈ। ਇਹ ਗੀਤ ਵੀ ਬਹੁਤ ਵਿਵਾਦਾਂ ਵਿੱਚ ਰਿਹਾ ਸੀ।

ਸਿੱਧੂ ਮੂਸੇਵਾਲਾ ਦੀ ਮੌਤ

29 ਮਈ 2022 ਨੂੰ ਸਿੱਧੂ ਮੂਸੇ ਵਾਲਾ ਸ਼ਾਮ ਕਰੀਬ 4:30 ਵਜੇ ਆਪਣੇ 2 ਗੁਆਂਢੀ ਮਿੱਤਰਾਂ ਦੇ ਨਾਲ ਆਪਣੀ ਕਾਲੀ ਮਹਿੰਦਰਾ ਥਾਰ ਵਿੱਚ ਆਪਣੀ ਮਾਸੀ ਨੂੰ ਮਿਲਣ ਲਈ ਜਾ ਰਿਹਾ ਸੀ। ਜਦੋਂ ਉਸ ਦੀ ਗੱਡੀ ਪਿੰਡ ਜਵਾਹਰਕੇ ਪਹੁੰਚੀ ਤਾਂ ਦੋ ਹੋਰ ਕਾਰਾਂ ਨੇ ਉਸ ਨੂੰ ਘੇਰ ਕੇ ਰੋਕ ਲਿਆ ਤੇ ਲਗਾਤਾਰ ਗੋਲੀਆਂ ਚਲਾਈਆ ਗਈਆ ਸਿੱਧੂ ਨੇ ਜਵਾਬੀ ਹਮਲੇ ਦੀ ਕੋਸ਼ਿਸ਼ ਕੀਤੀ ਪਰ ਲਗਾਤਾਰ ਗੋਲੀਆਂ ਕਾਰਨ ਉਸਦੀ ਵਾਹ ਨਾ ਚੱਲੀ, ਇਸ ਮੌਕੇ ਸਿੱਧੂ ਦੇ ਦੋ ਹੋਰ ਸਾਥੀ ਵੀ ਜ਼ਖਮੀ ਹੋਏ ਸਨ। ਮਸੇਵਾਲਾ ਨੂੰ ਮੋਕੇ ਦੇ ਮਾਨਸਾ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨਿਆ ਗਿਆ।  ਪੁਲਿਸ ਦੇ ਅਨੁਸਾਰ, ਕਤਲ ਗਰੋਹ ਦੀ ਆਪਸੀ ਰੰਜਿਸ਼ ਕਾਰਨ ਹੋਇਆ ਸੀ। ਮੂਸੇ ਵਾਲਾ ਉਨ੍ਹਾਂ 424 ਲੋਕਾਂ ਦੀ ਸੂਚੀ ਵਿੱਚ ਸ਼ਾਮਲ ਸੀ, ਜਿਨ੍ਹਾਂ ਦੀ ਪੁਲਿਸ ਸੁਰੱਖਿਆ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਦੀ ਤਿਆਰੀ ਦੇ ਚੱਲਦਿਆਂ ਇੱਕ ਦਿਨ ਪਹਿਲਾਂ ਘਟਾ ਦਿੱਤਾ ਗਿਆ ਸੀ ਜਾਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਸੀ, ਹੁਣ ਉਸ ਕੋਲ ਪਹਿਲਾਂ ਚਾਰ ਦੇ ਮੁਕਾਬਲੇ ਸਿਰਫ਼ ਦੋ ਕਮਾਂਡੋ ਸਨ। ਮਾੜੀ ਕਿਸਮਤ ਨੂੰ ਕਤਲ ਦੇ ਸਮੇਂ ਮੂਸੇ ਵਾਲਾ ਆਪਣੀ ਬੁਲੇਟ ਪਰੂਫ ਗੱਡੀ ਦੀ ਬਜਾਏ ਦੋ ਹੋਰ ਵਿਅਕਤੀਆਂ ਨਾਲ ਆਪਣੀ ਨਿੱਜੀ ਕਾਰ ਵਿੱਚ ਜਾ ਰਿਹਾ ਸੀ ਅਤੇ ਪੁਲਿਸ ਕਮਾਂਡੋ ਵੀ ਉਸ ਦੇ ਨਾਲ ਨਹੀਂ ਸੀ। ਮੂਸੇ ਵਾਲੇ ਦਾ ਸੰਸਕਾਰ ਉਸ ਦੇ ਆਪਣੇ ਹੀ ਖੇਤ ਵਿੱਚ ਕੀਤਾ ਗਿਆ ਅਤੇ ਉਸ ਦੇ ਸੰਸਕਾਰ ਵਾਲੀ ਜਗਾ ਉੱਪਰ ਉਸ ਦੀ ਯਾਦ ਵਿੱਚ ਸਮਾਧ ਬਣਾਈ ਗਈ ਹੈ।

ਨਤੀਜਾ

ਸਿੱਧੂ ਮੂਸੇਵਾਲਾ ਦੇ ਜੀਵਨ ਨਾਲ ਜੁੜਿਆ ਇਹ ਗੱਲਾਂ ਅਤੇ Sidhu Moose Wala Biography In Punjabi ਵਿੱਚ ਜਾਣ ਕੇ ਤੁਹਾਨੂੰ ਕਿਵੇਂ ਲੱਗਾ ? ਜੇਕਰ ਤੁਹਾਨੂੰ www.punjabijankari.com ਦਾ ਇਹ ਬਲੋਗ ਪਸੰਦ ਆਇਆ ਹੈ, ਤਾਂ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ ਅਤੇ ਆਪਣੇ ਦੋਸਤਾਂ ਵਿੱਚੋ ਸਿੱਧੂ ਮੂਸੇਵਾਲਾ ਦੇ ਫੈਨ ਨੂੰ ਇਹ ਜਾਣਕਾਰੀ ਜਰੂਰ ਸ਼ੇਅਰ ਕਰੋ। ਜੇਕਰ ਤੁਸੀਂ ਕਿਸੇ ਹੋਰ ਗਾਇਕ ਜਾ ਐਕਟਰ ਦੀ ਬੇਇਓਗ੍ਰਾਫੀ ਪੜਨਾ ਚਹੁੰਦੇ ਹੋ ਤਾ ਆਪਣੇ ਸੁਝਾਵ ਭੇਜੋ।  

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment