ਕਿਵੇਂ UPI ਰਾਹੀਂ ਵਿਦੇਸ਼ਾ ਵਿੱਚ ਪੈਸੇ ਭੇਜ ਸਕਦੇ ਹੋ?

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਭਾਰਤ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਵਿਦੇਸ਼ਾਂ ਵਿੱਚ ਕੰਮ ਕਰਦੇ ਹਨ ਅਤੇ ਵਿਦੇਸ਼ ਤੋਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਪੈਸੇ ਭੇਜਦੇ ਹਨ। ਵਿਦੇਸ਼ਾਂ ਤੋਂ ਪੈਸੇ ਭੇਜਣ ਦੇ ਵੱਖ-ਵੱਖ ਤਰੀਕੇ ਕੀ ਪਰ ਉਹਨਾਂ ਤਰੀਕਿਆਂ ਵਿੱਚ ਭਾਰਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੈਸੇ ਭੇਜਣ ਦੇ ਅਲੱਗ ਅਲੱਗ ਬੈੰਕਾਂ ਦੇ ਵੱਖੋ ਵੇਖੋ ਖਰਚੇ ਹਨ। ਪੈਸੇ ਟ੍ਰਾਂਸਫਰ ਦੇ ਨਾਂ ‘ਤੇ ਕਈ ਗੈਰ-ਕਾਨੂੰਨੀ ਅਤੇ ਧੋਖਾਧੜੀ ਵਾਲੀਆਂ ਕੰਪਨੀਆਂ ਹਨ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਡਾ ਪੈਸਾ ਗੁਆਉਣ ਜਾਂ ਅਣਜਾਣੇ ਵਿਚ ਕੋਈ ਅਪਰਾਧ ਕਰਨ ਦਾ ਖਤਰਾ ਹੈ। ਹੌਲੀ ਹੌਲੀ ਨਵੇਂ ਰੂਲ ਅਤੇ ਟੈਕਨੋਲਜੀ ਨਾਲ ਆਪਣੇ ਮੋਬਾਇਲ ਰਾਹੀਂ ਹੀ ਪੈਸੇ ਭੇਜਣ ਦੀ ਸੁਵਿਧਾ ਦੀ ਮੰਗ ਕੀਤੀ ਜਾ ਰਹੀ ਸੀ , ਪਰ ਹੁਣ ਅਜਿਹਾ ਸੰਭਵ ਵੀ ਹੋ ਗਿਆ ਹੈ , ਇਹ ਕਿਵੇਂ ਸੰਭਵ ਹੈ ਇਸ ਬਾਰੇ ਪੰਜਾਬੀ ਜਾਣਕਾਰੀ ਦੀ ਇਹ ਪੋਸਟ ਪੂਰੀ ਪੜਿਓ।

ਹੌਲੀ ਹੌਲੀ ਨਵੇਂ ਰੂਲ ਅਤੇ ਟੈਕਨੋਲਜੀ ਨਾਲ ਆਪਣੇ ਮੋਬਾਇਲ ਰਾਹੀਂ ਹੀ ਪੈਸੇ ਭੇਜਣ ਦੀ ਸੁਵਿਧਾ ਦੀ ਮੰਗ ਕੀਤੀ ਜਾ ਰਹੀ ਸੀ , ਪਰ ਹੁਣ ਅਜਿਹਾ ਸੰਭਵ ਵੀ ਹੋ ਗਿਆ ਹੈ , ਇਹ ਕਿਵੇਂ ਸੰਭਵ ਹੈ ਇਸ ਬਾਰੇ ਪੰਜਾਬੀ ਜਾਣਕਾਰੀ ਦੀ ਇਹ ਪੋਸਟ ਪੂਰੀ ਪੜਿਓ।

UPI ਰਾਹੀਂ ਸਿੰਗਾਪੁਰ ਭੇਜ ਸਕੋਗੇ ਪੈਸੇ

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ( NPCI)  ਨੇ ਵਿਦੇਸ਼ੀ ਭੁਗਤਾਨ ਏਜੰਸੀਆਂ ਨਾਲ ਤਾਲਮੇਲ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਗੈਰ ਭਾਰਤੀ ( UPI Unified Payment Interface )ਰਾਹੀਂ ਭੁਗਤਾਨ ਕਰਨ ਦੇ ਯੋਗ ਨਹੀਂ ਸਨ। ਹੁਣ ਵਿਦੇਸ਼ਾਂ ‘ਚ ਰਹਿੰਦੇ ਲੋਕ ਜਾਂ ਗੈਰ ਭਾਰਤੀ ਵੀ ਭੁਗਤਾਨ ਕਰ ਸਕਣਗੇ। ਇਸ ਦੇ ਲਈ ਉਨ੍ਹਾਂ ਨੂੰ NRE ਜਾਂ NRO ਖਾਤੇ ਨੂੰ ਇੰਟਰਨੈਸ਼ਨਲ ਸਿਮ ਨਾਲ ਲਿੰਕ ਕਰਨਾ ਹੋਵੇਗਾ। ਇਸ ਤੋਂ ਬਾਅਦ ਉਹ UPI ਰਾਹੀਂ ਆਸਾਨੀ ਨਾਲ ਭੁਗਤਾਨ ਕਰ ਸਕਣਗੇ । ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਦੂਜੇ ਦੇਸ਼ਾਂ ਵਿੱਚ UPI ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਵਿੱਚ ਰੁੱਝਿਆ ਹੋਇਆ ਹੈ।

ਭਾਰਤ ਨੇ ਸਿੰਗਾਪੁਰ ਦੀ PayNow ਨਾਲ ਸਮਝੌਤਾ ਕੀਤਾ ਹੈ। ਇਹ ਸੇਵਾ ਭਾਰਤ ਵਿੱਚ ਵੀ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ। ਹੁਣ ਤੁਸੀਂ UPI ‘ਤੇ ਸਿੰਗਾਪੁਰ ਤੋਂ ਸਿੱਧੇ ਪੈਸੇ ਭੇਜ ਸਕੋਗੇ।

ਭਾਰਤ ਤੋਂ RBI ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਅਤੇ ਸਿੰਗਾਪੁਰ ਵਾਲੇ ਪਾਸੇ ਤੋਂ ਮੁਦਰਾ ਅਥਾਰਟੀ ਆਫ ਸਿੰਗਾਪੁਰ ਦੇ ਮੈਨੇਜਿੰਗ ਡਾਇਰੈਕਟਰ ਰਵੀ ਮੈਨਨ ਨੇ ਇਸ ਸਹੂਲਤ ਦੀ ਸ਼ੁਰੂਆਤ ਕੀਤੀ ਹੈ।

ਇਸ ਸਹੂਲਤ ਦਾ ਸਭ ਤੋਂ ਵੱਡਾ ਲਾਭ ਉਨ੍ਹਾਂ ਵਿਦਿਆਰਥੀਆਂ ਨੂੰ ਹੋਵੇਗਾ ਜੋ ਮਹੀਨਾਵਾਰ ਪੈਸੇ ਭੇਜਦੇ ਹਨ ਅਤੇ ਸਿੰਗਾਪੁਰ ਵਿੱਚ ਪੜ੍ਹ ਰਹੇ ਹਨ। ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਬਹੁਤ ਆਸਾਨੀ ਨਾਲ ਪੈਸੇ ਭੇਜ ਸਕਣਗੇ। ਇਸ ਰਕਮ ਨੂੰ UPI ਰਾਹੀਂ ਭੇਜਣਾ ਵੀ ਸਸਤਾ ਹੋਵੇਗਾ।

ਟ੍ਰਾਂਜੈਕਸ਼ਨ ਦੇ ਸਮੇਂ ਗਾਹਕਾਂ ਨੂੰ ਦੋਵਾਂ ਪਾਸਿਆਂ ਦੇ ਪੈਸੇ ਨੂੰ ਕਨਵਰਟ  ਕਰਨ ਅਤੇ ਪ੍ਰਦਰਸ਼ਿਤ ਕਰਨ ਦਾ ਆਪਸ਼ਨ  ਵੀ ਹੋਵੇਗਾ

ਉਮੀਦ ਹੈ ਕਿ ਭਾਰਤ ਤੋਂ ਇਲਾਵਾ ਮਲੇਸ਼ੀਆ ਦੇ ਨਾਲ ਵੀ ਡਿਜੀਟਲ ਪੇਮੈਂਟ ਨੈੱਟਵਰਕ ਦਾ ਸਮਝੌਤਾ ਹੋਵੇਗਾ। ਸਿੰਗਾਪੁਰ ਦਾ ਪਹਿਲਾਂ ਹੀ ਇੰਡੋਨੇਸ਼ੀਆ ਦੇ ਪ੍ਰੋਮਪੇ ਨਾਲ ਅਜਿਹਾ ਟਾਈ-ਅੱਪ ਹੈ।

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ( NPCI) ਕੀ ਹੈ ?

ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਨੂੰ NPCI ਵਜੋਂ ਜਾਣਿਆ ਜਾਂਦਾ ਹੈ।  ਭੁਗਤਾਨ ਅਤੇ ਨਿਪਟਾਰਾ ਪ੍ਰਣਾਲੀ ਐਕਟ 2007 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ, ਇਸਦੀ ਸਥਾਪਨਾ ਭਾਰਤੀ ਰਿਜ਼ਰਵ ਬੈਂਕ (RBI) ਅਤੇ ਭਾਰਤੀ ਬੈਂਕ ਐਸੋਸੀਏਸ਼ਨ (IBA) ਦੁਆਰਾ ਕੀਤੀ ਗਈ ਸੀ। ਇਹ ਭਾਰਤ ਦੀ ਭੁਗਤਾਨ ਅਤੇ ਨਿਪਟਾਰਾ ਪ੍ਰਣਾਲੀ ਨੂੰ ਚਲਾਉਣ ਲਈ ਸਥਾਪਿਤ ਕੀਤੀ ਗਈ ਇੱਕ ਗੈਰ-ਮੁਨਾਫ਼ਾ ਕੰਪਨੀ ਹੈ।

ਪੀਐਮ ਮੋਦੀ ਨੇ ਫਰਵਰੀ ਵਿੱਚ ਸਮਝੌਤੇ ਉੱਤੇ ਹਸਤਾਖਰ ਕੀਤੇ ਸਨ

ਫਰਵਰੀ 2023 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਨ ਲੂਂਗ ਨੇ ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਇੱਕ ਵੱਡੇ ਸਮਝੌਤੇ ‘ਤੇ ਹਸਤਾਖਰ ਕੀਤੇ ਸਨ। ਇਸ ਦੇ ਭਾਰਤੀ ਯੂਪੀਆਈ ਅਤੇ ਸਿੰਗਾਪੁਰ ਦੇ PayNow ਨੂੰ ਜੋੜ ਕੇ, ਦੋਵਾਂ ਦੇਸ਼ਾਂ ਵਿਚਕਾਰ ਅੰਤਰ-ਸਰਹੱਦ ਭੁਗਤਾਨ ਕੁਨੈਕਟੀਵਿਟੀ ਸ਼ੁਰੂ ਕੀਤੀ ਗਈ ਸੀ। ਇਹ ਸਹੂਲਤ ਪਹਿਲਾਂ ਕੁਝ ਬੈਂਕਾਂ ਤੱਕ ਹੀ ਸੀਮਤ ਸੀ।

ਕਿਹੜੇ ਬੈੰਕਾਂ ਰਾਹੀਂ  ਮਿਲੇਗੀ ਸਹੂਲਤ

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੀਆਂ ਗਾਈਡਲਾਇਨ  ਅਨੁਸਾਰ ਕਿ  UPI ਐਪਸ ਅਤੇ ਬੈਂਕਾਂ ਰਾਹੀਂ 24 ਘੰਟੇ ਉਪਲਬਧ ਹੋਵੇਗਾ। ਇਹ ਸਹੂਲਤ BHIM, PhonePe, Paytm , Axis Bank, ICICI ਬੈਂਕ, ਇੰਡੀਅਨ ਬੈਂਕ, DBS, ਇੰਡੀਅਨ ਓਵਰਸੀਜ਼ ਬੈਂਕ ਅਤੇ SBI ਬੈਂਕ ਐਪਸ ਰਾਹੀਂ ਉਪਲਬਧ ਹੋਵੇਗੀ। ਇਹ ਸਹੂਲਤ ਜਲਦੀ ਹੀ ਕਈ ਹੋਰ ਬੈਂਕਾਂ ਲਈ ਵੀ ਸ਼ੁਰੂ ਹੋ ਜਾਵੇਗੀ।

ਕਿਹੜੀ ਟੈਕਨੋਲਜੀ ਨਾਲ ਹੋਵੇਗੀ UPI ਪੇਮੈਂਟ

ਇਹ ਸੁਵਿਧਾ ਭਾਰਤੀ ਰਿਜ਼ਰਵ ਬੈਂਕ ਅਤੇ ਸਿੰਗਾਪੁਰ ਦੀ ਮੁਦਰਾ ਅਥਾਰਟੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਦੋਵਾਂ ਦੇਸ਼ਾਂ ਵਿਚਕਾਰ ਔਨਲਾਈਨ ਭੁਗਤਾਨ ਲਈ ਇਹ ਸਭ ਤੋਂ ਤੇਜ਼, ਸਭ ਤੋਂ ਸੁਰੱਖਿਅਤ ਅਤੇ ਸਸਤਾ ਵਿਕਲਪ ਹੈ। ਸਿੰਗਾਪੁਰ ਦਾ PayNow ਭਾਰਤ ਦੇ ਘਰੇਲੂ ਮਨੀ ਟ੍ਰਾਂਸਫਰ ਨੈੱਟਵਰਕ RuPay ਵਾਂਗ ਕੰਮ ਕਰਦਾ ਹੈ। ਇਹ ਆਸੀਆਨ ਅਤੇ ਇਸ ਨਾਲ ਜੁੜੇ ਦੇਸ਼ਾਂ ਨਾਲ ਵੀ ਜੁੜਿਆ ਹੋਇਆ ਹੈ। ਅਜਿਹੇ ‘ਚ ਪੂਰੇ ਆਸੀਆਨ ਖੇਤਰ ‘ਚ ਖਰੀਦੋ-ਫਰੋਖਤ ਆਸਾਨ ਹੋ ਜਾਵੇਗੀ।

ਪੈਸੇ ਟਰਾਂਸਫਰ ਕਰਨ ਲਈ ਸ਼ਰਤਾਂ

  1. UPI ਅਤੇ Pay-Now ਦੀ ਸਹੂਲਤ ਦੇ ਜ਼ਰੀਏ, ਇੱਕ ਹਜ਼ਾਰ ਸਿੰਗਾਪੁਰ ਡਾਲਰ ਯਾਨੀ ਲਗਭਗ 60 ਹਜ਼ਾਰ ਰੁਪਏ ਇੱਕ ਦਿਨ ਵਿੱਚ ਭੇਜੇ ਜਾਂ ਭੇਜੇ ਜਾ ਸਕਦੇ ਹਨ।
  2. ਪੈਸੇ ਦੀ ਬੇਨਤੀ ਕਰਨ ਲਈ ਇਹ ਸਹੂਲਤ ਪ੍ਰਦਾਨ ਕਰਨ ਵਾਲੇ ਬੈਂਕਾਂ ਵਿੱਚ ਖਾਤਾ ਹੋਣਾ ਲਾਜ਼ਮੀ ਹੈ।
  3. ਇਸ ਵਿਸ਼ੇਸ਼ਤਾ ਨੂੰ ਸਰਗਰਮ ਕਰਨ ਲਈ ਇਸਦੇ ਲਈ ਤੁਹਾਨੂੰ ਬੈਂਕ ਜਾਂ UPI ਐਪਸ ‘ਤੇ ਅਪਲਾਈ ਕਰਨਾ ਹੋਵੇਗਾ।
  4. ਵਿਦੇਸ਼ ਵਿੱਚ ਵਸੇ ਜਾਂ ਵਸਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਹੀ ਪੈਸੇ ਲੈਣ ਦੇਣ ਦੀ ਇਜਾਜ਼ਤ ਹੈ।

ਜੇਕਰ ਤੁਸੀਂ NPCI ਦੇ ਇਸ ਅੱਪਡੇਟ ਬਾਰੇ ਹੋਰ ਵੀ ਸ਼ਰਤਾਂ ਡਿਟੇਲ ਵਿੱਚ ਪੜਨਾ ਚਹੁੰਦੇ ਹੋ ਤਾਂ ਇਸ ਆਫੀਸ਼ੀਅਲ ਲਿੰਕ ਤੇ ਕਲਿੱਕ ਕਰਕੇ ਪੜ ਸਕਦੇ ਹੋ। 

ਲਿੰਕ – NPCI ਸ਼ਰਤਾਂ

ਕਿਵੇਂ ਲੱਗੀ ਜਾਣਕਾਰੀ

ਤੁਹਾਨੂੰ ਇਹ ਸਰਵਿਸ ਕਿਵੇਂ ਲੱਗੀ , ਆਪਣੀ ਰਾਇ ਸਾਨੂੰ ਜਰੂਰ ਭੇਜੋ।  ਅਜਿਹੇ ਹੀ ਹੋਰ ਨਵੇਂ ਅੱਪਡੇਟ ਲਈ ਤੁਸੀਂ ਜਾਣਕਾਰੀ ਦੀ ਵੇਬਸਾਇਟ www.punjabijankari.com ਤੇ ਵਿਜਟ ਕਰਦੇ ਰਹੋ। ਧੰਨਵਾਦ

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment