Vishwakarma Yojana 2024 : ਕਾਰੀਗਰਾਂ ਦੇ ਬੈਂਕ ਖਾਤੇ ਵਿੱਚ ਆਉਣਗੇ 15000/- ਰੁਪਏ

ਸਾਡੇ ਵੱਟਸਐਪ ਚੈਨਲ ਨਾਲ ਜੁੜੋ Join Now

ਦੇਸ਼ ਦੇ ਹੱਥੀਂ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਆਤਮ-ਨਿਰਭਰ ਬਣਾਉਣ ਲਈ ਕੇਂਦਰ ਸਰਕਾਰ ਦੀ ਇਕ ਬਹੁਤ ਵਧੀਆ ਯੋਜਨਾ ਚਲਾਈ ਜਾ ਰਹੀ ਹੈ, ਜਿਸ ਦਾ ਨਾਮ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਰਿਸਤੇਦਾਰ ਵੀ ਕਾਰੀਗਰ ਹੈ ਤਾਂ ਤੁਹਾਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ। ਅੱਜ ਪੰਜਾਬੀ ਜਾਣਕਾਰੀ ਰਾਹੀਂ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨਾਲ ਜੁੜੀ ਸਾਰੀ ਜਾਣਕਾਰੀ ਦੱਸਣ ਜਾ ਰਹੇ ਹਾਂ ਜੋ ਵਿਸ਼ਵਕਰਮਾ ਗਰੁੱਪ ਦੇ ਕਾਰੀਗਰਾਂ ਅਤੇ ਕਾਰੀਗਰਾਂ ਲਈ ਬਹੁਤ ਮਹੱਤਵਪੂਰਨ ਹੋਵੇਗੀ। ਤੁਹਾਨੂੰ ਇਹ ਪੜਕੇ ਪਤਾ ਲੱਗ ਜਾਵੇਗਾ ਕਿ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਕੀ ਹੈ , ਇਸ ਯੋਜਨਾ ਦਾ ਕੀ ਉਦੇਸ਼ ਹੈ ਅਤੇ ਕਿਵੇਂ ਇਸ ਯੋਜਨਾ ਲਈ ਅਪਲਾਈ ਕੀਤਾ ਜਾ ਸਕਦਾ ਹੈ।

ਯੋਜਨਾਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ 2024
ਅਪਲਾਈ ਕਰਨ ਦਾ ਤਰੀਕਾਆਨਲਾਇਨ/ ਆਫਲਾਇਨ
ਉਦੇਸ਼ਮੁਫ਼ਤ ਵਿੱਚ ਟ੍ਰੇਨਿੰਗ ਦੇ ਕੇ ਕਾਰੀਗਰਾਂ ਨੂੰ ਰੁਜਗਾਰ ਦੇਣਾ
ਵਿਭਾਗਛੋਟੇ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਕੀ ਹੈ ?

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ ਨੇ 17 ਸਤੰਬਰ 2023 ਨੂੰ ਹੀ ਸ਼ੁਰੂ ਕੀਤਾ ਹੈ। ਇਸ ਯੋਜਨਾ ਲਈ 13,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਸ ਯੋਜਨਾ ਵਿਚ ਸਾਰੇ ਤਰਾਂ ਦੇ ਕਾਮੇ ਕਾਰੀਗਰਾਂ, ਮਿਸਤਰੀਆ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਰਟੀਫਿਕੇਟ ਅਤੇ ਆਈਡੀ ਕਾਰਡ ਬਣਾਕੇ ਦਿੱਤੇ ਜਾਣਗੇ। ਇਸ ਯੋਜਨਾ ਲਈ ਰਜਿਸਟ੍ਰੇਸ਼ਨ ਬਿਲਕੁੱਲ ਮੁਫ਼ਤ ਹੈ।

ਇਸ ਸਕੀਮ ਤਹਿਤ ਰਜਿਸਟਰ ਕਰਨ ਵਾਲੇ ਕਾਰੀਗਰਾਂ ਨੂੰ ਪਹਿਲਾ ਸਿਖਲਾਈ ਦਿੱਤੀ ਜਾਵੇਗੀ, ਫਿਰ ਸਿਖਲਾਈ ਪੂਰੀ ਹੋਣ ਤੋਂ ਬਾਅਦ ਕੰਮ ਸ਼ੁਰੂ ਕਰਨ ਲਈ ਔਜ਼ਾਰ ਖਰੀਦਣ ਲਈ 15,000 ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ 3 ਲੱਖ ਦਾ ਕਰਜਾ ਬਹੁਤ ਘੱਟ ਵਿਆਜ ਤੇ ਸਰਕਾਰ ਵੱਲੋ ਦਿੱਤਾ ਜਾਵੇਗਾ। ਇਸ ਯੋਜਨਾ ਵਿੱਚ ਦੋ ਤਰਾਂ ਦੀ ਸਿਖਲਾਈ ਹੁੰਦੀ ਹੈ ਇੱਕ ਮੁਢਲੀ ਸਿਖਲਾਈ 5 ਦਿਨਾਂ ਦੀ ਹੁੰਦੀ ਹੈ ਤੇ ਕੁੱਝ ਕੰਮਾਂ ਲਈ 15 ਦਿਨ ਦੀ ਸਿਖਲਾਈ ਹੁੰਦੀ ਹੈ। ਇਹ ਸਿਖਲਾਈ ਕਰਨ ਲਈ ਪ੍ਰਤੀ ਦਿਨ 500 ਰੁਪਏ ਵੀ ਦਿੱਤੇ ਜਾਂਦੇ ਹਨ।  ਇਸ ਯੋਜਨਾ ਵਿੱਚ 18 ਤਰਾਂ ਦੇ ਕੰਮ ਸ਼ਾਮਿਲ ਹਨ , ਲੱਗਭਗ ਮੋਚੀ ਤੋਂ ਲੈ ਕੇ ਸੁਨਿਆਰੇ ਤੱਕ ਦੇ ਕਾਮਿਆਂ ਨੂੰ ਸ਼ਾਮਿਲ ਕੀਤਾ ਹੈ। ਪ੍ਰਧਾਨ ਮੰਤਰੀ ਵਿਸ਼ਵਕਰਮਾ ਨੂੰ ਵਿੱਤੀ ਸਾਲ 2027-28 ਤੱਕ 5 ਸਾਲਾਂ ਦੀ ਮਿਆਦ ਲਈ ਲਾਗੂ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਲਈ ਲੋੜੀਂਦੇ ਡਾਕੂਮੈਂਟ:

ਜੇਕਰ ਤੁਸੀਂ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਲਈ ਆਨਲਾਇਨ ਅਪਲਾਈ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਇਹ ਦੱਸੇ ਗਏ ਡਾਕੂਮੈਂਟ ਆਪਣੇ ਕੋਲ ਤਿਆਰ ਰੱਖੋ।

  • ਪਛਾਣ ਪੱਤਰ
  • ਮੋਬਾਈਲ ਨੰਬਰ
  • ਜਾਤੀ ਸਰਟੀਫਿਕੇਟ
  • ਨਿਵਾਸ ਪ੍ਰਮਾਣ ਪੱਤਰ
  • ਪਾਸਪੋਰਟ ਆਕਾਰ ਫੋਟੋ
  • ਬੈਂਕ ਖਾਤਾ ਪਾਸਬੁੱਕ
  • ਆਧਾਰ ਕਾਰਡ ਅਤੇ
  • ਫੋਟੋ
  • ਈਮੇਲ ਆਈ ਡੀ

ਕਿਹੜੇ ਲੋਕ ਲੈ ਸਕਦੇ ਹਨ ਤੁਸੀਂ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਫਾਇਦਾ ?

  • ਤਰਖਾਣ
  • ਬਿਜਲੀ ਦਾ ਕੰਮ ਕਰਨ ਵਾਲੇ
  • ਕਿਸ਼ਤੀ ਬਣਾਉਣ ਵਾਲੇ
  • ਸੰਦ/ਔਜ਼ਾਰ ਬਣਾਉਣ ਵਾਲੇ
  • ਲੁਹਾਰ
  • ਹਥੌੜੇ ਅਤੇ ਟੂਲ ਕਿੱਟ ਬਣਾਉਣ ਵਾਲੇ
  • ਜਿੰਦਰੇ ਬਣਾਉਣ ਵਾਲੇ
  • ਸੁਨਿਆਰੇ
  • ਘੁਮਿਆਰ
  • ਧੋਬੀ, ਮੂਰਤੀਕਾਰ
  • ਪੱਥਰ ਤੋੜਨ ਵਾਲੇ
  • ਮੋਚੀ
  • ਰਾਜ ਮਿਸਤਰੀ
  • ਟੋਕਰੀ-ਚਟਾਈ-ਝਾੜੂ ਬਣਾਉਣ ਵਾਲੇ
  • ਰਵਾਇਤੀ ਤੌਰ ‘ਤੇ ਗੁੱਡੀ ਅਤੇ ਖਿਡੌਣੇ ਬਣਾਉਣ ਵਾਲੇ
  • ਨਾਈ
  • ਮਾਲਾ ਬਣਾਉਣ ਵਾਲੇ
  • ਧੋਬੀ
  • ਦਰਜ਼ੀ
  • ਮੱਛੀ ਫੜਨ ਵਾਲੇ ਆਦਿ।

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਲਈ ਜਰੂਰੀ ਸ਼ਰਤਾਂ

  • ਇਸ ਯੋਜਨਾ ਲਈ ਭਾਰਤ ਦਾ ਨਾਗਰਿਕ ਹੋਣਾ ਜਰੂਰੀ ਹੈ।
  • ਇਸ ਸਕੀਮ ਦੇ ਲਾਭ ਲੈਣ ਲਈ, ਬਿਨੈਕਾਰ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।
  • ਰਵਾਇਤੀ ਕਿੱਤਿਆਂ ਵਿੱਚ ਲੱਗੇ ਕਾਰੀਗਰ ਜਾਂ ਕਾਰੀਗਰ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
  • ਪਰਿਵਾਰ ਦਾ ਸਿਰਫ਼ ਇੱਕ ਮੈਂਬਰ ਹੀ ਇਸ ਸਕੀਮ ਦਾ ਲਾਭ ਲੈ ਸਕਦਾ ਹੈ।
  • ਜੇਕਰ ਤੁਸੀਂ ਕੋਈ ਸਰਕਾਰੀ ਕਰਮਚਾਰੀ ਹੋ ਫਿਰ ਤੁਸੀਂ ਅਤੇ ਪਰਿਵਾਰਕ ਮੈਂਬਰ ਇਸ ਸਕੀਮ ਲਈ ਯੋਗ ਨਹੀਂ ਹੋਣਗੇ।
  • ਬਿਨੈਕਾਰ ਦਾ ਬੈਂਕ ਖਾਤਾ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ।
  • ਇਸ ਤੋਂ ਪਹਿਲਾ ਕੇਦਰ ਸਰਕਾਰ ਦੀ ਕੋਈ ਸਰਕਾਰੀ ਲੋਨ ਸਕੀਮ ਨਹੀਂ ਚੱਲਦੀ ਹੋਣੀ ਚਾਹੀਦੀ।

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾਆਨਲਾਇਨ ਅਪਲਾਈ ਕਰਨ ਦਾ ਤਰੀਕਾ

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਲਈ ਅਰਜ਼ੀ ਦੇਣ ਲਈ, ਸਭ ਤੋਂ ਪਹਿਲਾਂ ਤੁਹਾਨੂੰ ਆਫੀਸ਼ੀਅਲ ਵੈੱਬਸਾਈਟ https://pmvishwakarma.gov.in ਨੂੰ ਖੋਲ੍ਹਣਾ ਪਵੇਗਾ।

  • ਸਕਰੀਨ ਤੇ ਤੁਹਾਨੂੰ ਲਾਗਇਨ ਲਿਖਿਆ ਨਜ਼ਰ ਆਵੇਗਾ।
  • ਲਾਗਇਨ ਤੇ ਕਲਿਕ applicant login ਤੇ ਕਲਿਕ ਕਰੋ।
  • ਇੱਥੇ ਤੁਹਾਨੂੰ ਮੋਬਾਈਲ ਨੰਬਰ ਤੇ ਕੇਪਚਾ ਭਰਕੇ ਸਬਮਿਟ ਕਰਨਾ ਪਵੇਗਾ।
  • ਇੱਥੇ ਭਰਨ ਤੋਂ ਬਾਅਦ, ਤੁਹਾਨੂੰ ਤੁਹਾਡੇ ਤੋਂ ਮੰਗੀ ਗਈ ਸਾਰੀ ਜਾਣਕਾਰੀ ਭਰਨੀ ਪਵੇਗੀ। ਇਸ ਤੋਂ ਬਾਅਦ ਤੁਹਾਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ ‘ਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਹੋਣਗੇ ਅਤੇ ਦਸਤਾਵੇਜ਼ਾਂ ਨੂੰ ਆਨਲਾਈਨ ਅਪਲੋਡ ਕਰਨ ਤੋਂ ਬਾਅਦ ਤੁਹਾਡੀ ਰਜਿਸਟੇਸ਼ਨ ਹੋ ਜਾਵੇਗੀ।
  • ਇਸ ਤੋਂ ਬਿਨਾ ਤੁਸੀਂ ਆਪਣੇ ਨਜ਼ਦੀਕੀ csc ਸੈਂਟਰ ਵਿੱਚ ਜਾ ਕੇ ਵੀ ਇਸ ਯੋਜਨਾ ਨੂੰ ਅਪਲਾਈ ਕਰ ਸਕਦੇ ਹੋ। ਆਨਲਾਇਨ ਰਜਿਸਟੇਸ਼ਨ ਦਾ ਪੋਰਟਲ ਅਜੇ ਚੱਲ ਨਹੀਂ ਰਿਹਾ , ਪਰ ਇਹ ਸੁਵਿਧਾ ਦੁਬਾਰਾ ਸ਼ੁਰੂ ਹੋ ਸਕਦੀ ਹੈ।
  • ਇਸ ਕਰਕੇ ਤੁਸੀਂ ਆਪਣੇ ਨਜ਼ਦੀਕੀ ਸੁਵਿਧਾ ਕੇਂਦਰ ਜਾ csc ਸੈਂਟਰ ਰਾਹੀਂ ਹੀ ਅੱਪਲੋਡ ਕਰੋ ਤਾ ਜਿਆਦਾ ਵਧਿਆ ਰਹੇਗਾ ਜੀ।

ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਹੈਲਪਲਾਇਨ ਨੰਬਰ

ਜੇਕਰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ 2024 ਨਾਲ ਜੁੜੀ ਕੋਈ ਹੋਰ ਜਾਣਕਾਰੀ ਲੈਣਾ ਚੁਹੰਦੇ ਹੋ ਤਾਂ ਵਿਭਾਗ ਦੇ ਨੰਬਰ ਤੇ ਸਿੱਧਾ ਸੰਪਰਕ ਕਰ ਸਕਦੇ ਹੋ।

ਟੋਲ ਫ੍ਰੀ ਹੈਲਪਲਾਇਨ ਨੰਬਰ Toll Free Helpline No.

18002677777,  17923

ਅਖੀਰ ਵਿੱਚ ਕੁੱਝ ਸ਼ਬਦ

ਇਸ ਵਿੱਚ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ 2024 ਬਾਰੇ ਪੂਰੀ ਜਾਣਕਾਰੀ ਦੱਸੀ ਹੈ ਜੀ ਤਾਂ ਜੋ ਤੁਸੀਂ ਇਸ ਵਿਸ਼ਵਕਰਮਾ ਯੋਜਨਾ ਲਈ ਅਪਲਾਈ ਕਰ ਸਕੋ ਅਤੇ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕੋ ਅਤੇ ਅਖੀਰ ਵਿੱਚ ਅਸੀਂ ਉਮੀਦ ਕਰਦੇ ਹਾਂ ਇਹ ਜਾਣਕਾਰੀ ਪਸੰਦ ਆਈ ਹੋਵੇਗੀ , ਤੁਸੀਂ ਇਸਨੂੰ ਹੋਰ ਲੋਕਾਂ ਨਾਲ ਸ਼ੇਅਰ ਜਰੂਰ ਕਰੋ ਜੀ।

www.punjabijankari.com ਤੇ ਹੋਰ ਵੀ ਬਹੁਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਜਰੂਰ ਵਿਜਟ ਕਰੋ।

ਆਪਣੇ ਦੋਸਤਾਂ ਨਾਲ ਸ਼ੇਅਰ ਕਰੋ:

Leave a Comment