Iphone Apple ਆਈਫੋਨ ਇੱਕ ਅਡਵਾਂਸ ਮੋਬਾਇਲ ਇਸ ਵਿਚ IOS ਦੀ ਵਰਤੋਂ ਹੁੰਦੀ ਹੈ, ਜਿਸ ਕਰਕੇ ਇਹ ਇਕ Android ਫੋਨ ਦੇ ਨਾਲੋਂ ਬਿਲਕੁੱਲ ਵੱਖਰਾ ਚਲਦਾ ਹੈ।।

ਸਟੀਵ ਜੌਬਸ ਨੇ 2007 ਵਿੱਚ 1st Generation ਦਾ ਆਈਫੋਨ ਬਣਾਇਆ। ਇਸ ਦਾ ਡੀਜ਼ਾਇਨ ਬਾਕੀ ਸਮਾਰਟਫੋਨ ਨਾਲੋਂ ਵੱਖਰਾ ਸੀ। 

ਆਈਫੋਨ Apple ਦੇ ਆਪਣੇ ਹੀ ਓਪਰੇਟਿੰਗ ਸਿਸਟਮ, iOS ‘ਤੇ ਕੰਮ ਕਰਦਾ ਹੈ।  iOS ਇੱਕ ਫਾਸਟ ਓਪਰੇਟਿੰਗ ਸਿਸਟਮ ਹੈ।

Iphone ਦੀ ਖਾਸੀਅਤ Retina Display ਹੈ। ਇਸ ਸਕਰੀਨ ਵਿੱਚ ਜ਼ਿਆਦਾ ਚਮਕ ਨਹੀਂ ਹੁੰਦੀ , ਇਹ ਸਕ੍ਰੀਨ ਈ-ਕਿਤਾਬਾਂ ਨੂੰ ਪੜ੍ਹਨ ਤੋਂ ਲੈ ਕੇ ਫਿਲਮਾਂ ਦੇਖਣ ਤੱਕ, ਬਹੁਤ ਵਧੀਆ ਅਨੁਭਵ ਪ੍ਰਦਾਨ ਕਰਦੀ ਹੈ। 

ਆਈਫੋਨ ਨੇ ਮੋਬਾਈਲ ਫੋਟੋਗ੍ਰਾਫੀ ਲ਼ਈ ਬਹੁਤ ਜਬਰਦਸਤ ਕੰਮ ਕੀਤਾ ਹੈ, ਸਮਾਰਟ HDR, ਨਾਈਟ ਮੋਡ, ਅਤੇ ProRAW ਸਪੋਰਟ ਵਰਗੀਆਂ ਵਿਸ਼ੇਸ਼ਤਾਵਾਂ ਨੇ ਆਈਫੋਨ ਨੂੰ ਇੱਕ ਪਸੰਦੀਦਾ ਡਿਵਾਈਸ ਬਣਾਇਆ ਹੈ।

ਆਈਫੋਨ ਆਪਣੀ ਪ੍ਰੀਮੀਅਮ ਬਿਲਡ ਕੁਆਲਿਟੀ ਲਈ ਮਸ਼ਹੂਰ ਹਨ। ਕੱਚ ਅਤੇ ਅਲਮੀਨੀਅਮ ਦਾ ਸੁਮੇਲ IPhone  ਨੂੰ ਇੱਕ ਪਤਲਾ ਅਤੇ ਟਿਕਾਊ ਦਿੱਖ  ਦਿੰਦਾ ਹੈ।

ਆਈਫੋਨ ਆਪਣੇ ਪ੍ਰਫੋਰਮੈਂਸ ਲਈ ਵੀ ਜਾਣੇ ਜਾਂਦੇ ਹਨ। ਐਪਲ ਦੀਆਂ ਕਸਟਮ-ਡਿਜ਼ਾਈਨ ਕੀਤੀਆਂ ਏ-ਸੀਰੀਜ਼ ਚਿਪ ਇਸਨੂੰ ਸ਼ਕਤੀਸ਼ਾਲੀ ਬਣਾਉਂਦੀਆਂ ਹਨ, ਜੋ ਗੇਮਿੰਗ ਵਰਗੇ ਕੰਮਾਂ ਨੂੰ ਸੌਖਾ ਬਣਾਉਂਦੀਆਂ ਹਨ।

ਭਾਰਤ ਸਰਕਾਰ ਆਈਫੋਨ 15 ਦੇ ਆਯਾਤ 'ਤੇ 22 ਫੀਸਦੀ ਇੰਪੋਰਟ ਡਿਊਟੀ ਅਤੇ 2 ਫੀਸਦੀ ਸੋਸ਼ਲ ਵੈਲਫੇਅਰ ਚਾਰਜ ਲਗਾਉਂਦੀ ਹੈ।ਇਸ 'ਤੇ 18 ਫੀਸਦੀ GST ਲੱਗਦਾ ਹੈ, ਜਿਸ ਕਰਕੇ ਆਈਫੋਨ ਦੀ ਕੀਮਤ 40%  ਵਧ ਜਾਂਦੀ ਹੈ। 

 ਭਵਿੱਖ ਲਈ ਐਪਲ ਔਗਮੈਂਟੇਡ ਰਿਐਲਿਟੀ (ਏਆਰ) ਅਤੇ ਵਰਚੁਅਲ ਰਿਐਲਿਟੀ (ਵੀਆਰ) ਤੇ ਕੰਮ ਕਰ ਰਿਹਾ ਹੈ।