ਕੰਪਿਊਟਰ ਇੱਕ ਪ੍ਰਕਾਰ ਦੀ ਮਸ਼ੀਨ ਹੈ ਜਿਸ ਦੀ ਵਰਤੋਂ ਲੋਕ ਸੂਚਨਾਵਾਂ ਦੀ ਗਣਨਾ ਕਰਨ ਲਈ ਕਰਦੇ ਹਨ। 

ਕੰਪਿਊਟਰ ਅੰਗਰੇਜ਼ੀ ਸ਼ਬਦ ‘ਕੰਪਿਊਟ’ ਤੋਂ ਆਇਆ ਹੈ, ਜਿਸਦਾ ਅਰਥ ਹੈ ‘ਗਣਨਾ ਕਰਨਾ’

ਕੰਪਿਊਟਰ ਨੂੰ ਅਕਸਰ ਆਧੁਨਿਕ ਦੁਨੀਆਂ ਦਾ ਦਿਮਾਗ ਕਿਹਾ ਜਾਂਦਾ ਹੈ

ਕੰਪਿਊਟਰ ਦਾ ਮੁੱਖ ਹਿੱਸਾ CPU (ਸੈਂਟਰਲ ਪ੍ਰੋਸੈਸਿੰਗ ਯੂਨਿਟ) ਹੈ, ਜੋ ਡਾਟਾ ਨੂੰ ਪ੍ਰੋਸੈਸ ਕਰਦਾ ਹੈ। ਇਸ ਦੇ ਦੋ ਭਾਗ ਹਨ - ਕੰਟਰੋਲ ਯੂਨਿਟ ਅਤੇ ਐਰਿਥਮੈਟਿਕ ਲਾਜਿਕ ਯੂਨਿਟ

‘ਚਾਰਲਸ ਬਾਬੇਜ’ ਨੂੰ ਆਧੁਨਿਕ ਕੰਪਿਊਟਰ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ

ਚਾਰਲਸ ਬਾਬੇਜ ਨੇ 1837 ਵਿੱਚ Analytical Engine ਕੱਢਿਆ ਸੀ। ਜੋ ਕੀ ਅੱਜ ਦੇ ਕੰਪਿਊਟਰ ਨੂੰ ਇਸ ਮਾਡਲ ਦੇ ਆਧਾਰ ‘ਤੇ ਹੀ ਡਿਜ਼ਾਈਨ ਕੀਤਾ ਗਿਆ ਹੈ।

ਆਧੁਨਿਕ ਕੰਪਿਊਟਰਾਂ ਦਾ ਅਸਲ ਵਿਕਾਸ 20ਵੀਂ ਸਦੀ ਵਿੱਚ ਹੀ ਸ਼ੁਰੂ ਹੋਇਆ ਸੀ। 

CPU ਕੰਪਿਊਟਰ ਕੇਸ ਦੇ ਅੰਦਰ ਮਦਰਬੋਰਡ ਦੇ ਉਪਰ ਲੱਗਿਆ ਹੁੰਦਾ ਹੈ। ਅਸਲ ਵਿੱਚ ਇਹ ਕੰਪਿਊਟਰ ਦਾ ਦਿਮਾਗ ਹੁੰਦਾ ਹੈ।

ਸੁਪਰ ਕੰਪਿਊਟਰ ਸਭ ਤੋਂ ਤੇਜ਼ ਅਤੇ ਸਭ ਤੋਂ ਸ਼ਕਤੀਸ਼ਾਲੀ ਕਿਸਮ ਦਾ ਕੰਪਿਊਟਰ ਜੋ ਬਹੁਤ ਸਾਰੇ ਡਾਟਾ ਨੂੰ ਪ੍ਰੋਸੈਸ ਕਰ ਸਕਦਾ ਹੈ ਅਤੇ ਔਖੀਆਂ ਗਣਨਾਵਾਂ ਕਰ ਸਕਦਾ ਹੈ।